Sri Guru Granth Sahib Ji

Search ਸਹਜੇ in Gurmukhi

सहजे ही हरि नामि समाइआ ॥३॥
Sėhje hī har nām samā▫i▫ā. ||3||
They are intuitively absorbed into the Lord's Name. ||3||
ਸੁਖੈਨ ਹੀ ਉਹ ਤੇਰੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ।੩।ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੩॥
 
निज घरि महलु पावहु सुख सहजे बहुरि न होइगो फेरा ॥३॥
Nij gẖar mahal pāvhu sukẖ sėhje bahur na ho▫igo ferā. ||3||
Within the home of your own inner being, you shall obtain the Mansion of the Lord's Presence with intuitive ease. You shall not be consigned again to the wheel of reincarnation. ||3||
ਆਪਣੇ ਨਿੱਜ ਦੇ ਗ੍ਰਹਿ ਅੰਦਰ ਹੀ ਆਰਾਮ ਚੈਨ ਨਾਲ ਤੂੰ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਹੋ ਜਾਵੇਗਾ ਅਤੇ ਤੈਨੂੰ ਮੁੜਕੇ ਗੇੜਾ ਨਹੀਂ ਪਵੇਗਾ।
ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ ਵਿਚ। ਮਹਲੁ = (ਪਰਮਾਤਮਾ ਦਾ) ਟਿਕਾਣਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਬਹੁਰਿ = ਫਿਰ।੩।(ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੩॥
 
जिनी गुरमुखि चाखिआ सहजे रहे समाइ ॥१॥ रहाउ ॥
Jinī gurmukẖ cẖākẖi▫ā sėhje rahe samā▫e. ||1|| rahā▫o.
Those Gurmukhs who have tasted it remain intuitively absorbed in the Lord. ||1||Pause||
ਜਿਨ੍ਹਾਂ ਨੇ ਗੁਰਾਂ ਦੁਆਰਾ, ਇਸ ਨੂੰ ਚਖਿਆ ਹੈ, ਉਹ ਸੁਖੈਨ ਹੀ ਸਾਈਂ ਵਿੱਚ ਲੀਨ ਰਹਿੰਦੇ ਹਨ। ਠਹਿਰਾਉ।
ਗੁਰਮੁਖਿ = ਗੁਰੂ ਦੀ ਰਾਹੀਂ।੧।ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ 'ਹਰਿ ਰਸ' ਚੱਖਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ॥
 
अनदिनु नामु धिआईऐ सहजे नामि समाइ ॥
An▫ḏin nām ḏẖi▫ā▫ī▫ai sėhje nām samā▫e.
Meditating on the Naam, night and day, they are easily and intuitively absorbed in the Naam.
ਰੈਣ ਦਿਹੁੰ ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ, ਜੀਵ ਸੁਖੈਨ ਹੀ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਅਨਦਿਨੁ = ਹਰ ਰੋਜ਼। ਧਿਆਈਐ = ਸਿਮਰਨਾ ਚਾਹੀਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਸਮਾਇ = ਲੀਨ ਹੋ ਕੇ।ਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
 
लाहा हरि हरि नामु मिलै सहजे नामि समाइ ॥२॥
Lāhā har har nām milai sėhje nām samā▫e. ||2||
Earning the Profit of the Name of the Lord, Har, Har, I am intuitively absorbed in the Naam. ||2||
ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਕਮਾ ਕੇ ਮੈਂ ਇਸ ਤਰ੍ਹਾਂ ਸੁਭਾਵਕ ਹੀ ਨਾਮ ਵਿੱਚ ਲੀਨ ਹੋ ਜਾਵਾਂਗਾ।
ਲਾਹਾ = ਲਾਭ। ਸਹਜੇ = ਸਹਿਜ, ਆਤਮਕ ਅਡੋਲਤਾ ਦੀ ਰਾਹੀਂ। ਸਮਾਇ = ਲੀਨ ਹੋ ਜਾਂਦਾ ਹੈ।੨।(ਜੇਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸਰਨ ਪੈਂਦਾ ਹੈ ਉਹ) ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ (-ਰੂਪ) ਲਾਭ ਹਾਸਲ ਹੋ ਜਾਂਦਾ ਹੈ ॥੨॥
 
दरि सचै सची वडिआई सहजे सचि समाउ ॥
Ḏar sacẖai sacẖī vadi▫ā▫ī sėhje sacẖ samā▫o.
In the Court of the True One, they are blessed with true greatness; they are intuitively absorbed into the True Lord.
ਸੱਚੇ ਦਰਬਾਰ ਅੰਦਰ ਉਹ ਸੱਚਾ ਮਾਣ ਪਾਉਂਦੇ ਹਨ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।
ਦਰਿ = ਦਰ ਤੇ। ਸਚੀ = ਸਦਾ-ਥਿਰ ਰਹਿਣ ਵਾਲੀ।ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ।
 
गुर के भाणे विचि अम्रितु है सहजे पावै कोइ ॥
Gur ke bẖāṇe vicẖ amriṯ hai sėhje pāvai ko▫e.
The Amrit, the Ambrosial Nectar, is in the Guru's Will. With intuitive ease, it is obtained.
ਗੁਰਾਂ ਦੀ ਰਜਾ ਅੰਦਰ ਸੁਧਾ-ਰਸ ਹੈ। ਧੀਰਜ-ਭਾਅ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ।ਗੁਰੂ ਦੀ ਰਜ਼ਾ ਵਿਚ ਨਾਮ-ਅੰਮ੍ਰਿਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ।
 
सहजे साचि मिलावड़ा साचु वडाई देइ ॥१॥
Sėhje sācẖ milāvṛā sācẖ vadā▫ī ḏe▫e. ||1||
With intuitive ease, you shall merge with the True Lord, and He shall bless you with true greatness. ||1||
ਸਬਰ ਸਿਦਕ ਦੁਆਰਾ ਤੇਰਾ ਸਤਿ-ਪੁਰਖ ਨਾਲ ਮਿਲਾਪ ਹੋ ਜਾਵੇਗਾ, ਜੋ ਤੈਨੂੰ ਸੱਚੀ ਮਾਨ-ਮਹੱਤਤਾ ਬਖਸ਼ ਦੇਵੇਗਾ।
ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ।੧।(ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸ ਨੂੰ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੧॥
 
नानक सहजे ही रंगि वरतदा हरि गुण पावै सोइ ॥४॥१७॥५०॥
Nānak sėhje hī rang varaṯḏā har guṇ pāvai so▫e. ||4||17||50||
O Nanak, one who lives in intuitive peace and poise, imbued with the Lord's Love, obtains the Glorious Praises of the Lord. ||4||17||50||
ਨਾਨਕ, ਜੋ ਨਿਰਯਤਨ ਹੀ ਪ੍ਰਭੂ ਦੀ ਪ੍ਰੀਤ ਅੰਦਰ ਵੱਸਦਾ ਹੈ, ਉਹ ਸਾਹਿਬ ਦੀ ਸਿਫ਼ਤ-ਸ਼ਲਾਘਾ ਦੀ ਦਾਤ ਪਾ ਲੈਂਦਾ ਹੈ।
ਸਹਜੇ = ਆਤਮਕ ਅਡੋਲਤਾ ਵਿਚ। ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ। ਵਰਤਦਾ = ਜੀਵਨ ਬਿਤੀਤ ਕਰਦਾ ਹੈ। ਸੋਇ = ਉਹੀ ਮਨੁੱਖ।੪।ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ॥੪॥੧੭॥੫੦॥
 
सहजे खेती राहीऐ सचु नामु बीजु पाइ ॥
Sėhje kẖeṯī rāhī▫ai sacẖ nām bīj pā▫e.
With intuitive ease, cultivate your farm, and plant the Seed of the True Name.
ਆਤਮਕ-ਟਿਕਾਉ ਅੰਦਰ ਪੈਲੀ ਨੂੰ ਕਾਸ਼ਤ ਕਰ ਅਤੇ ਸੱਚੇ ਨਾਮ ਦਾ ਬੀ ਬੀਜ।
ਸਹਜੇ = ਆਤਮਕ ਅਡੋਲਤਾ ਵਿਚ। ਰਾਹੀਐ = ਬੀਜਣੀ ਚਾਹੀਦੀ ਹੈ। ਸਚੁ = ਸਦਾ-ਥਿਰ ਰਹਿਣ ਵਾਲਾ। ਪਾਇ = ਪਾ ਕੇ, ਬੀਜ ਕੇ।ਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ;
 
सबदि सालाही मनि वसै सहजे ही सुखु होइ ॥
Sabaḏ sālāhī man vasai sėhje hī sukẖ ho▫e.
Praise the Word of the Shabad, and He shall come to dwell in your mind; you shall be blessed with intuitive peace and poise.
ਜੇਕਰ ਤੂੰ ਸਾਈਂ ਦੀ ਕੀਰਤੀ ਕਰੇ, ਉਹ ਤੇਰੇ ਚਿੱਤ ਵਿੱਚ ਟਿਕ ਜਾਵੇਗਾ ਅਤੇ ਤੂੰ ਸੁਤੇ ਸਿੱਧ ਹੀ, ਠੰਢ-ਚੈਨ ਪਰਾਪਤ ਕਰ ਲਵੇਗਾ।
ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਸਾਲਾਹੀ = ਜੇ ਮੈਂ ਸਾਲਾਹਾਂ। ਸਹਜੇ ਹੀ = ਸੁਖੈਨ ਹੀ। ਸੁਖੁ = ਆਤਮਕ ਆਨੰਦ।ਜੇ ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਾਂ, ਤਾਂ ਉਹ ਮਨ ਵਿਚ ਆ ਵੱਸਦਾ ਹੈ, ਤੇ ਸੁਖੈਨ ਹੀ ਆਤਮਕ ਆਨੰਦ ਬਣ ਜਾਂਦਾ ਹੈ।
 
अनदिनु रावहि पिरु आपणा सहजे सचि समाइ ॥१॥ रहाउ ॥
An▫ḏin rāvėh pir āpṇā sėhje sacẖ samā▫e. ||1|| rahā▫o.
Night and day, you shall enjoy your Husband, and you shall intuitively merge into the True One. ||1||Pause||
ਇੰਜ ਤੂੰ ਰਾਤੀ-ਦਿਹੁੰ ਆਪਣੇ ਭਰਤੇ ਨੂੰ ਮਾਣੇਗੀ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਵੇਗੀ। ਠਹਿਰਾਉ।
ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ ਟਿਕ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਹੋ ਕੇ।੧।(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ ਤੁਰਦੀਆਂ ਹਨ ਉਹ) ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਆਪਣੇ ਪ੍ਰਭੂ-ਪਤੀ ਨੂੰ ਮਿਲੀਆਂ ਰਹਿੰਦੀਆਂ ਹਨ ॥੧॥ ਰਹਾਉ॥
 
आतम रामु पछाणिआ सहजे नामि समानु ॥
Āṯam rām pacẖẖāṇi▫ā sėhje nām samān.
comes to recognize the All-pervading Soul, and is intuitively absorbed into the Naam.
ਤਦ ਉਹ ਵਿਆਪਕ ਰੂਹ ਨੂੰ ਸਿੰਞਾਣ ਲੈਂਦਾ ਹੈ ਅਤੇ ਸੁਖੈਨ ਹੀ ਹਰੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਆਤਮਾਰਾਮੁ = ਸਰਬ-ਵਿਆਪਕ ਪ੍ਰਭੂ। ਸਹਜੇ = ਆਤਮਕ ਅਡੋਲਤਾ ਦੀ ਰਾਹੀਂ। ਸਮਾਨੁ = ਸਮਾਈ, ਲੀਨਤਾ।ਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ।
 
सहजे सिफती रतिआ भवजलु उतरे पारि ॥२॥
Sėhje sifṯī raṯi▫ā bẖavjal uṯre pār. ||2||
Intuitively imbued with His Praises, one is saved, crossing over the terrifying world-ocean. ||2||
ਅਡੋਲਤਾ ਅੰਦਰ ਸੁਆਮੀ ਦੀ ਸਿਫ਼ਤ-ਸਨਾ ਨਾਲ ਰੰਗੇ ਜਾਣ ਦੁਆਰਾ, ਪ੍ਰਾਨੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ (ਟਿਕ ਕੇ)। ਭਵਜਲੁ = ਸੰਸਾਰ-ਸਮੁੰਦਰ।੨।ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਪਿਆਰ ਪਾਇਆਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥੨॥
 
ऐसा सतिगुरु जे मिलै ता सहजे लए मिलाइ ॥३॥
Aisā saṯgur je milai ṯā sėhje la▫e milā▫e. ||3||
If one finds such a True Guru, the Lord is met with intuitive ease. ||3||
ਜੇਕਰ ਇਨਸਾਨ ਨੂੰ ਅਜਿਹਾ ਸਤਿਗੁਰੂ ਪਰਾਪਤ ਹੋ ਜਾਏ ਤਦ ਉਹ ਉਸ ਨੂੰ ਸੁਖੈਨ ਹੀ, ਸਾਹਿਬ ਨਾਲ ਮਿਲਾ ਦਿੰਦਾ ਹੈ।
ਸਹਜ = ਆਤਮਕ ਅਡੋਲਤਾ। ਸਹਜੇ = ਸਹਜ ਅਵਸਥਾ ਵਿਚ (ਜੋੜ ਕੇ) ॥੩॥ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਏ ਤਾਂ ਉਸ ਮਨੁੱਖ ਨੂੰ ਅਡੋਲ ਆਤਮਕ ਅਵਸਥਾ ਵਿਚ ਜੋੜ ਦੇਂਦਾ ਹੈ ॥੩॥
 
सहजे होइ मिलावड़ा साचे साचि मिलाउ ॥५॥
Sėhje ho▫e milāvṛā sācẖe sācẖ milā▫o. ||5||
We are intuitively united with Him, and we meet the Truest of the True. ||5||
ਬ੍ਰਹਿਮ-ਗਿਆਨ ਦੁਆਰਾ ਮਿਲਾਪ ਹੁੰਦਾ ਹੈ ਅਤੇ ਪ੍ਰਾਣੀ ਸਦਾ ਕਾਇਮ ਸਚਿਆਰ ਨਾਲ ਮਿਲ ਪੈਦਾ ਹੈ।
xxx॥੫॥ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ॥੫॥
 
सहजे ही सुखु पाईऐ सहजे रहै समाइ ॥१॥
Sėhje hī sukẖ pā▫ī▫ai sėhje rahai samā▫e. ||1||
Through intuitive understanding they are at peace, and through intuitive understanding they remain absorbed in the Lord. ||1||
ਈਸ਼ਵਰੀ ਗਿਆਤ ਰਾਹੀਂ ਹੀ ਉਹ ਬੈਕੁੰਠੀ ਆਰਾਮ ਪਾਉਂਦੇ ਹਨ ਤੇ ਈਸ਼ਵਰੀ ਗਿਆਤ ਰਾਹੀਂ ਹੀ ਉਹ ਸਾਹਿਬ ਅੰਦਰ ਲੀਨ ਰਹਿੰਦੇ ਹਨ।
ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ॥੧॥ਆਤਮਕ ਅਡੋਲਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ। (ਗੁਰੂ ਦੀ ਸਰਨ ਪਿਆਂ ਮਨੁੱਖ ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥
 
सहजे गाविआ थाइ पवै बिनु सहजै कथनी बादि ॥
Sėhje gāvi▫ā thā▫e pavai bin sahjai kathnī bāḏ.
That which is sung intuitively is acceptable; without this intuition, all chanting is useless.
ਜੋ ਕੁਛ ਰੱਬੀ ਗਿਆਤ ਅੰਦਰ ਗਾਇਨ ਕੀਤਾ ਜਾਂਦਾ ਹੈ, ਉਹ ਕਬੂਲ ਪੈ ਜਾਂਦਾ ਹੈ, ਰੱਬੀ ਗਿਆਤ ਦੇ ਬਾਝੋਂ ਆਖਣਾ ਬੇਫਾਇਦਾ ਹੈ।
ਗਾਵਿਆ = ਸਿਫ਼ਤ-ਸਾਲਾਹ ਕੀਤੀ ਹੋਈ। ਥਾਇ ਪਵੈ = ਕਬੂਲ ਹੁੰਦਾ ਹੈ। ਕਥਨੀ = ਧਾਰਮਿਕ ਗੱਲਾਂ ਦੀ ਕਹਾਣੀ। ਬਾਦਿ = ਵਿਅਰਥ।ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ।
 
सहजे ही भगति ऊपजै सहजि पिआरि बैरागि ॥
Sėhje hī bẖagaṯ ūpjai sahj pi▫ār bairāg.
In the state of intuitive balance, devotion wells up. In intuitive balance, love is balanced and detached.
ਬ੍ਰਹਿਮ ਗਿਆਨ ਦੁਆਰਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਬ੍ਰਹਿਮ ਗਿਆਨ ਦੁਆਰਾ ਹੀ ਰੱਬ ਦੀ ਪ੍ਰੀਤ ਤੇ ਸੰਸਾਰ ਵਲੋਂ ਉਪਰਾਮਤਾ ਪੈਦਾ ਹੁੰਦੀਆਂ ਹਨ।
ਪਿਆਰਿ = ਪਿਆਰ ਵਿਚ।ਆਤਮਕ ਅਡੋਲਤਾ ਵਿਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿਚ ਰਹਿੰਦਾ ਹੈ।
 
सहजे ही गुण ऊचरै भगति करे लिव लाइ ॥
Sėhje hī guṇ ūcẖrai bẖagaṯ kare liv lā▫e.
In the state of intuitive balance, chant His Glories, lovingly absorbed in devotional worship.
ਬੈਕੁੰਠੀ ਆਰਾਮ ਅੰਦਰ ਪ੍ਰਾਣੀ ਵਾਹਿਗੁਰੂ ਦਾ ਜੱਸ ਉਚਾਰਦਾ ਅਤੇ ਪਿਆਰ ਨਾਲ ਉਸ ਦੀ ਸੇਵਾ ਕਮਾਉਂਦਾ ਹੈ।
ਲਿਵ ਲਾਇ = ਸੁਰਤ ਜੋੜ ਕੇ।ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ,