Sri Guru Granth Sahib Ji

Search ਸਹਸ in Gurmukhi

सहस सिआणपा लख होहि त इक न चलै नालि ॥
Sahas si▫āṇpā lakẖ hohi ṯa ik na cẖalai nāl.
Hundreds of thousands of clever tricks, but not even one of them will go along with you in the end.
ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।
ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
 
सहस अठारह कहनि कतेबा असुलू इकु धातु ॥
Sahas aṯẖārah kahan kaṯebā asulū ik ḏẖāṯ.
The scriptures say that there are 18,000 worlds, but in reality, there is only One Universe.
ਯਹੁਦੀ, ਈਸਾਈ ਤੇ ਮੁਸਲਿਮ ਧਾਰਮਕ ਗਰੰਥ ਆਖਦੇ ਹਨ, ਕਿ ਅਠਾਰਾ ਹਜ਼ਾਰ ਆਲਮ ਹਨ, ਪ੍ਰੰਤੂ ਅਸਲ ਵਿੱਚ ਇਕੋ ਹੀ ਸਾਰ-ਤਤ ਹੈ, ਕਿ ਪ੍ਰਭੂ ਬੇਅੰਤ ਹੈ।
ਸਹਸ ਅਠਾਰਹ = ਅਠਾਰਾਂ ਹਜ਼ਾਰ (ਆਲਮ)। ਕਹਨਿ ਕਤੇਬਾ = ਕਤੇਬਾਂ ਆਖਦੀਆਂ ਹਨ। ਕਤੇਬਾ = ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ। ਅਸੁਲੂ = ਮੁੱਢ। (ਨੋਟ: ਇਹ ਅਰਬੀ ਬੋਲੀ ਦਾ ਲਫ਼ਜ਼ ਹੈ। ਅੱਖਰ 'ਸ' ਦਾ ਹੇਠਲਾ (ੁ) ਅਰਬੀ ਦਾ ਅੱਖ਼ਰ 'ਸੁਆਦ' ਦੱਸਣ ਵਾਸਤੇ ਹੈ)। ਇਕ ਧਾਤੁ = ਇੱਕ ਅਕਾਲ ਪੁਰਖ, ਇਕ ਪੈਦਾ ਕਰਨ ਵਾਲਾ।(ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, "ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ"। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) 'ਹਜ਼ਾਰਾਂ' ਤੇ 'ਲੱਖਾਂ' ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ।
 
सहस तव नैन नन नैन हहि तोहि कउ सहस मूरति नना एक तोही ॥
Sahas ṯav nain nan nain hėh ṯohi ka▫o sahas mūraṯ nanā ek ṯohī.
You have thousands of eyes, and yet You have no eyes. You have thousands of forms, and yet You do not have even one.
ਹਜ਼ਾਰਾਂ ਹਨ ਤੇਰੀਆਂ ਅੱਖਾਂ ਤੇ ਤਦਯਪ ਤੇਰੀ ਕੋਈ ਅੱਖ ਨਹੀਂ! ਹਜਾਰਾ ਹਨ ਤੇਰੇ ਸਰੂਪ ਤੇ ਤਦਯਪ ਤੇਰਾ ਇਕ ਸਰੂਪ ਭੀ ਨਹੀਂ।
ਸਹਸ = ਹਜ਼ਾਰਾਂ। ਤਵ = ਤੇਰੇ। ਨੈਨ = ਅੱਖਾਂ। ਨਨ = ਕੋਈ ਨਹੀਂ। ਹਹਿ = {'ਹੈ' ਤੋਂ ਬਹੁ-ਵਚਨ}। ਤੋਹਿ ਕਉ = ਤੇਰੇ, ਤੈਨੂੰ, ਤੇਰੇ ਵਾਸਤੇ। ਮੂਰਤਿ = ਸ਼ਕਲ। ਨਾ = ਕੋਈ ਨਹੀਂ। ਤਹੀ = ਤੇਰੀ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਤੁਹੀ' ਹੈ, ਇਥੇ 'ਤੋਹੀ' ਪੜ੍ਹਨਾ ਹੈ}।(ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ।
 
सहस पद बिमल नन एक पद गंध बिनु सहस तव गंध इव चलत मोही ॥२॥
Sahas paḏ bimal nan ek paḏ ganḏẖ bin sahas ṯav ganḏẖ iv cẖalaṯ mohī. ||2||
You have thousands of Lotus Feet, and yet You do not have even one foot. You have no nose, but you have thousands of noses. This Play of Yours entrances me. ||2||
ਹਜ਼ਾਰਾਂ ਹਨ ਤੇਰੇ ਪਵਿੱਤਰ ਪੈਰ, ਤਾਂ ਭੀ ਤੇਰਾ ਇਕ ਪੈਰ ਨਹੀਂ। ਹਜ਼ਾਰਾਂ ਹਨ ਤੇਰੇ ਨੱਕ ਤਦਯਪ ਤੂੰ ਨੱਕ ਦੇ ਬਗੈਰ ਹੈਂ। ਤੇਰਿਆਂ ਇਨ੍ਹਾਂ ਕੋਤਕਾ ਨੇ ਮੈਨੂੰ ਫਰੋਫ਼ਤਾ ਕਰ ਲਿਆ ਹੈ।
ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਤਿਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ।੨।ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ॥੨॥
 
हिंसा हउमै गतु गए नाही सहसा सोगु ॥
Hinsā ha▫umai gaṯ ga▫e nāhī sahsā sog.
then one's cruel and violent instincts and egotism depart, and skepticism and sorrow are taken away.
ਤਾਂ ਪ੍ਰਾਣੀ ਦੀਮਾਰ ਦੇਣ ਵਾਲੀ ਖਸਲਤ ਤੇ ਹੰਗਤਾ ਦੂਰ ਹੋ ਜਾਂਦੇ ਹਨ ਅਤੇ ਸੰਦੇਹ ਤੇ ਗਮ ਉਸ ਨੂੰ ਦੁਖੀ ਨਹੀਂ ਕਰਦੇ।
ਹਿੰਸਾ = ਨਿਰਦਇਤਾ। ਗਤੁ = ਧਾਤੂ 'ਗਮ' ਤੋਂ ਭੂਤਕਾਲ। ਗਮ = ਜਾਣਾ} ਬੀਤਿਆ ਹੋਇਆ। ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ।ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।
 
एहु सहसा मूले नाही भाउ लाए जनु कोइ ॥
Ėhu sahsā mūle nāhī bẖā▫o lā▫e jan ko▫e.
There is no doubt at all about this, but those who love Him are very rare.
ਇਸ ਵਿੱਚ ਅਸਲੋਂ ਹੀ ਕੋਈ ਸੰਦੇਹ ਨਹੀਂ ਪ੍ਰੰਤੂ ਕੋਈ ਵਿਰਲਾ ਪੁਰਸ਼ ਹੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ।
ਸਹਸਾ = ਸ਼ੱਕ। ਮੂਲੇ = ਬਿਲਕੁਲ। ਭਾਉ = ਪਿਆਰ। ਜਨੁ ਕੋਇ = ਕੋਈ ਭੀ ਮਨੁੱਖ।ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, (ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।)
 
सहस सिआणप करि रहे मनि कोरै रंगु न होइ ॥
Sahas si▫āṇap kar rahe man korai rang na ho▫e.
Thousands of clever mental tricks have been tried, but still, the raw and undisciplined mind does not absorb the Color of the Lord's Love.
ਹਜ਼ਾਰਾਂ ਹੀ ਚਤਰਾਈਆਂ ਕਰ ਕੇ ਪ੍ਰਾਣੀ ਨਾਕਾਮਯਾਬ ਹੋ ਗਏ ਹਨ। ਅਣਭਿੱਜ ਮਨੂਆ ਪ੍ਰਭੂ ਦੀ ਪ੍ਰੀਤ ਨੂੰ ਧਾਰਨ ਨਹੀਂ ਕਰਦਾ।
ਮਨਿ ਕੋਰੈ = ਕੋਰੇ ਮਨ ਦੀ ਰਾਹੀਂ, ਜੇ ਮਨ ਕੋਰਾ ਰਹੇ।(ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ।
 
छत्रधार बादिसाहीआ विचि सहसे परीआ ॥१॥
Cẖẖaṯarḏẖār bāḏisāhī▫ā vicẖ sahse parī▫ā. ||1||
The emperors sitting on their thrones are consumed by anxiety. ||1||
ਛੱਤਰ ਧਾਰਨ ਕਰਨ ਵਾਲੇ ਪਾਤਸ਼ਾਹ ਵੀ ਫ਼ਿਕਰ-ਚਿੰਤਾ ਅੰਦਰ ਗ੍ਰਸੇ ਹੋਏ ਹਨ।
ਛਤ੍ਰਧਾਰ ਬਾਦਿਸਾਹੀਆ = ਉਹ ਬਾਦਸ਼ਾਹੀਆਂ ਜਿਨ੍ਹਾਂ ਦੀ ਬਰਕਤਿ ਨਾਲ ਸਿਰ ਉੱਤੇ ਛਤਰ ਟਿਕੇ ਹੋਏ ਹੋਣ। ਸਹਸਾ = ਸਹਿਮ, ਫ਼ਿਕਰ।੧।ਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ ॥੧॥
 
लिखिआ लेखु तिनि पुरखि बिधातै दुखु सहसा मिटि गइआ ॥१॥ रहाउ ॥
Likẖi▫ā lekẖ ṯin purakẖ biḏẖāṯai ḏukẖ sahsā mit ga▫i▫ā. ||1|| rahā▫o.
If the Supreme Lord, the Architect of Destiny, writes such an order, then anguish and anxiety are erased. ||1||Pause||
ਕਿਸਮਤ ਦੇ ਲਿਖਾਰੀ ਉਸ ਸੁਆਮੀ ਨੇ ਐਸੀ ਲਿਖਤਾਕਾਰ ਲਿਖ ਦਿਤੀ ਤੇ ਮੇਰੀ ਤਕਲੀਫ ਤੇ ਫ਼ਿਕਰ ਚਿੰਤਾ ਰਫ਼ਾ ਹੋ ਗਏ ਹਨ। ਠਹਿਰਾਉ।
ਤਿਨਿ = ਉਸ ਨੇ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਨਹਾਰ ਨੇ।੧।ਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ ॥੧॥ ਰਹਾਉ॥
 
चरण कमल करि बोहिथु करते सहसा दूखु न बिआपै ॥
Cẖaraṇ kamal kar bohith karṯe sahsā ḏūkẖ na bi▫āpai.
Let the Lord's Lotus Feet be your Boat, so that pain and skepticism shall not touch you.
ਸਿਰਜਣਹਾਰ ਦੇ ਕੰਵਲ ਰੂਪੀ ਪੈਰਾ ਨੂੰ ਆਪਦਾ ਜਹਾਜ਼ ਬਣਾ, ਤਾਂ ਜੋ ਤੈਨੂੰ ਸੰਦੇਹ ਤੇ ਦੁੱਖ ਨਾਂ ਵਾਪਰੇ।
ਕਰਿ = ਬਣਾ। ਬੋਹਿਥੁ = ਜਹਾਜ਼। ਕਰਤੇ ਚਰਣ ਕਮਲ = ਕਰਤਾਰ ਦੇ ਚਰਣ ਕਮਲਾਂ ਨੂੰ। ਸਹਸਾ = ਸਹਮ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।(ਹੇ ਮਨ!) ਕਰਤਾਰ ਦੇ ਸੋਹਣੇ ਚਰਨਾਂ ਨੂੰ ਜਹਾਜ਼ ਬਣਾ (ਇਸ ਦੀ ਬਰਕਤਿ ਨਾਲ) ਕੋਈ ਸਹਮ ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
 
गुर सबदी सहसा दूखु चुकाए ॥
Gur sabḏī sahsā ḏūkẖ cẖukā▫e.
Through the Word of the Guru's Shabad, skepticism and suffering are dispelled.
ਗੁਰਾਂ ਦੇ ਉਪਦੇਸ਼ ਦੇ ਜਰੀਏ ਵਾਹਿਗੁਰੂ ਉਸ ਦੀ ਵਹਿਮ ਦੀ ਬੀਮਾਰੀ ਨੂੰ ਦੂਰ ਕਰ ਦਿੰਦਾ ਹੈ।
ਸਹਸਾ = ਸਹਮ।ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਹਮ ਤੇ ਦੁੱਖ ਦੂਰ ਕਰਦਾ ਹੈ।
 
सहसा इहु संसारु है मरि जमै आइआ जाइआ ॥
Sahsā ih sansār hai mar jammai ā▫i▫ā jā▫i▫ā.
This world is an illusion; it dies and it is re-born-it comes and it goes in reincarnation.
ਦ੍ਰਿਸ਼ਿਅਕ ਗਲਤ-ਫਹਿਮੀ ਹੈ ਇਹ ਜਗਤ। ਇਹ ਮਰਦਾ, ਜੰਮਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।
ਸਹਸਾ = ਤੌਖ਼ਲਾ।ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
 
सहस सिआणप पवै न ताउ ॥
Sahas si▫āṇap pavai na ṯā▫o.
but even with thousands of clever mental tricks, the heat of the Fear of God does not come into play.
ਹਜ਼ਾਰਾਂ ਹੀ ਅਕਲਮੰਦੀਆਂ ਦੇ ਬਾਵਜੂਦ, ਸਾਹਿਬ ਦੇ ਡਰ ਦਾ ਸੇਕ ਨਹੀਂ ਲਗਦਾ।
ਸਹਸ = ਹਜ਼ਾਰਾਂ। ਪਵੈ ਨ ਤਾਉ = ਸੇਕ ਨਹੀਂ ਪੈਂਦਾ, ਅਸਰ ਨਹੀਂ ਹੁੰਦਾ, ਮਨ ਢਲਦਾ ਨਹੀਂ।ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ।
 
ता कउ सहसा नाही कोइ ॥२॥
Ŧā ka▫o sahsā nāhī ko▫e. ||2||
no anxiety can affect them. ||2||
ਉਸ ਨੂੰ ਕੋਈ ਭੀ ਫ਼ਿਕਰ ਵਿਆਪ ਨਹੀਂ ਸਕਦਾ।
ਸਹਸਾ = ਸਹਮ ॥੨॥ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ॥੨॥
 
हरि बिसरत सहसा दुखु बिआपै ॥
Har bisraṯ sahsā ḏukẖ bi▫āpai.
Forgetting the Lord, superstition and sorrow shall overtake you.
ਰੱਬ ਨੂੰ ਭੁਲਾਉਣ ਕਰਕੇ ਸ਼ੱਕ-ਸੰਦੇਹ ਤੇ ਗ਼ਮ ਪ੍ਰਾਣੀ ਨੂੰ ਆ ਪਕੜਦੇ ਹਨ।
ਸਹਸਾ = ਸਹਮ। ਬਿਆਪੈ = ਜ਼ੋਰ ਪਾਈ ਰੱਖਦਾ ਹੈ।ਪਰਮਾਤਮਾ ਨੂੰ ਭੁਲਾਇਆਂ (ਦੁਨੀਆ ਦਾ) ਸਹਮ-ਦੁੱਖ (ਆਪਣਾ) ਜ਼ੋਰ ਪਾ ਲੈਂਦਾ ਹੈ,
 
लहिओ सहसा बंधन गुरि तोरे तां सदा सहज सुखु पाइओ ॥
Lahi▫o sahsā banḏẖan gur ṯore ṯāʼn saḏā sahj sukẖ pā▫i▫o.
My anxiety is over. The Guru has cut away my bonds, and I have found eternal peace.
ਮੇਰਾ ਫਿਕਰ ਦੂਰ ਹੋ ਗਿਆ ਹੈ। ਗੁਰਾਂ ਨੇ ਮੇਰੀਆਂ ਬੇੜੀਆਂ ਕਟ ਛਡੀਆਂ ਹਨ। ਇਸ ਲਈ ਮੈਂ ਸਦੀਵੀ ਸਥਿਰ ਪਰਮਆਨੰਦ ਪਾ ਲਿਆ ਹੈ।
ਲਹਿਓ = ਲਹਿ ਗਿਆ ਹੈ। ਸਹਸਾ = ਫ਼ਿਕਰ। ਗੁਰਿ = ਗੁਰੂ ਨੇ। ਤੋਰੇ = ਤੋੜ ਦਿੱਤੇ। ਸਹਜ = ਆਤਮਕ ਅਡੋਲਤਾ।ਗੁਰੂ ਨੇ (ਜਿਸ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਦਿੱਤੇ, ਉਸ ਦਾ ਸਾਰਾ ਸਹਮ-ਫ਼ਿਕਰ ਦੂਰ ਹੋ ਗਿਆ, ਤਦੋਂ ਉਸ ਨੇ ਸਦਾ ਲਈ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਕਰ ਲਿਆ।
 
इहु संसारु बिकारु सहसे महि तरिओ ब्रहम गिआनी ॥
Ih sansār bikār sahse mėh ṯari▫o barahm gi▫ānī.
This world is engrossed in corruption and cynicism. Only those who know God are saved.
ਇਹ ਜਹਾਨ ਬਦਫੈਲੀ ਅਤੇ ਸੰਦੇਹ ਅੰਦਰ ਗਲਤਾਨ ਹੈ। ਕੇਵਲ ਰੱਬ ਨੂੰ ਜਾਨਣ ਵਾਲੇ ਦਾ ਹੀ ਬਚਾ ਹੁੰਦਾ ਹੈ।
ਸਹਸੇ ਮਹਿ = ਚਿੰਤਾ-ਫ਼ਿਕਰ ਵਿਚ। ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ।ਇਹ ਜਗਤ ਵਿਕਾਰ-ਰੂਪ ਬਣਿਆ ਪਿਆ ਹੈ (ਵਿਕਾਰਾਂ ਨਾਲ ਭਰਪੂਰ ਹੈ, ਵਿਕਾਰਾਂ ਵਿਚ ਫਸ ਕੇ ਜੀਵ) ਚਿੰਤਾ-ਫ਼ਿਕਰਾਂ ਵਿਚ (ਡੁੱਬੇ ਰਹਿੰਦੇ ਹਨ)। ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ, ਉਹ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਜਾਂਦਾ ਹੈ।
 
जनम मरण को चूको सहसा साधसंगति दरसारी ॥३॥
Janam maraṇ ko cẖūko sahsā sāḏẖsangaṯ ḏarsārī. ||3||
My fear of birth and death has been abolished, beholding Your Blessed Vision in the Saadh Sangat, the Company of the Holy. ||3||
ਤੇਰੇ ਦਰਸ਼ਨ ਸਤਿ ਸੰਗਤਿ ਅੰਦਰ ਵੇਖ ਕੇ, ਮੇਰਾ ਪੈਦਾਇਸ਼ ਅਤੇ ਮੌਤ ਦਾ ਫ਼ਿਕਰ ਮੁਕ ਗਿਆ ਹੈ, ਹੈ ਸਾਈਂ।
ਕੋ = ਦਾ। ਚੂਕੋ = ਮੁੱਕ ਗਿਆ। ਦਰਸਾਰੀ = ਦਰਸਨ ਨਾਲ ॥੩॥ਸਾਧ ਸੰਗਤ ਵਿਚ (ਗੁਰੂ ਦੇ) ਦਰਸਨ ਦੀ ਬਰਕਤਿ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਮ ਮੁੱਕ ਜਾਂਦਾ ਹੈ ॥੩॥
 
सहसबाहु मधु कीट महिखासा ॥
Sahasbāhu maḏẖ kīt mahikẖāsā.
The Lord killed the thousand-armed Arjun, and the demons Madhu-keetab and Meh-khaasaa.
ਪ੍ਰਭੂ ਨੇ ਹਜ਼ਾਰਾਂ ਬਾਂਹਾ ਵਾਲਾ ਅਰਜਨ ਅਤੇ ਮਧ ਕੰਟਬ ਤੇ ਮੈਹੇ ਵਰਗਾ ਮਹਿਖਸਵਾਂ, ਦੈਂਤ ਮਾਰ ਸੁਟੇ।
ਸਹਸਬਾਹੁ = ਪਰਸ ਰਾਮ ਦੇ ਪਿਤਾ ਜਮਦਗਨਿ ਰਿਸ਼ੀ ਦਾ ਸਾਂਢੂ। ਇਹ ਰਾਜਾ ਸੀ। ਇਕ ਵਾਰੀ ਰਿਸ਼ੀ ਨੇ ਰਾਜੇ ਅਤੇ ਉਸ ਦੀ ਸੈਨਾ ਦੀ ਭੋਜਨ ਦੀ ਸੇਵਾ ਕਾਮਧੇਨ ਗਾਂ ਦੀ ਸਹਾਇਤਾ ਨਾਲ ਕੀਤੀ। ਸਹਸਬਾਹੂ ਨੇ ਕਾਮਧੇਨ ਕਾਬੂ ਕਰਨੀ ਚਾਹੀ। ਲੜਾਈ ਹੋ ਪਈ। ਜਮਦਗਨਿ ਮਾਰਿਆ ਗਿਆ ਜਮਦਗਨਿ ਦੇ ਪੁੱਤਰ ਪਰਸ ਰਾਮ ਨੇ ਬਦਲਾ ਲਿਆ, ਸਹਸਬਾਹੂ ਨੂੰ ਮਾਰ ਦਿੱਤਾ। ਮਧੁ ਕੀਟ = ਮਧੁ, ਕੈਟਭ ਇਹ ਦੋਵੇਂ ਦੈਂਤ ਵਿਸ਼ਨੂੰ ਦੇ ਕੰਨਾਂ ਵਿਚੋਂ ਜੰਮੇ। ਵਿਸ਼ਨੂੰ ਨੇ ਹੀ ਮਾਰ ਦਿੱਤੇ ਸਨ। ਮਹਿਖਾਸਾ = (ਮਹਿਖਾਸੁਰ) ਰਾਜਾ ਸੁੰਭ ਨਸੁੰਭ ਦਾ ਜਰਨੈਲ, ਝੋਟੇ ਦੀ ਸ਼ਕਲ, ਦੁਰਗਾ ਦੇ ਹਥੋਂ ਮਾਰਿਆ ਗਿਆ ਸੀ।ਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ) ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ,)
 
सहस भाति करहि चतुराई ॥
Sahas bẖāṯ karahi cẖaṯurā▫ī.
You may practice a thousand forms of cleverness,
ਭਾਵੇਂ ਤੂੰ ਹਜ਼ਾਰਾਂ ਕਿਸਮਾਂ ਦੀ ਹੁਸ਼ਿਆਰੀ ਪਿਆ ਕਰੇ,
ਸਹਸ = ਹਜ਼ਾਰਾਂ।ਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਭੀ ਕਰੇਂਗਾ,