Sri Guru Granth Sahib Ji

Search ਸਾਚੁ in Gurmukhi

साचा साहिबु साचु नाइ भाखिआ भाउ अपारु ॥
Sācẖā sāhib sācẖ nā▫e bẖākẖi▫ā bẖā▫o apār.
True is the Master, True is His Name-speak it with infinite love.
ਸੱਚਾ ਹੈ ਸੁਆਮੀ, ਸੱਚਾ ਹੈ ਉਸਦਾ ਨਾਮ ਅਤੇ ਸਚਿਆਰਾ ਨੇ ਉਸ ਦੇ ਨਾਮ ਨੂੰ ਬੇਅੰਤ ਪਿਆਰ ਨਾਲ ਉਚਾਰਨ ਕੀਤਾ ਹੈ।
ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ। ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ।ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨਿਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ।
 
गुरमुखि पूरा जे करे पाईऐ साचु अतोलु ॥१॥ रहाउ ॥
Gurmukẖ pūrā je kare pā▫ī▫ai sācẖ aṯol. ||1|| rahā▫o.
One who attains perfection as Gurmukh, obtains the Immeasurable True Lord. ||1||Pause||
ਜੇਕਰ ਉਤਕ੍ਰਿਸ਼ਟ ਗੁਰੂ ਜੀ ਪ੍ਰਾਣੀ ਨੂੰ ਪੂਰਨ ਬਣਾ ਦੇਣ ਤਾਂ ਉਹ ਅਪਾਰ ਸੱਚੇ ਸੁਆਮੀ ਨੂੰ ਪਰਾਪਤ ਕਰ ਲੈਂਦਾ ਹੈ। ਠਹਿਰਾਉ।
ਗੁਰਮੁਖਿ ਪੂਰਾ = ਪੂਰਾ ਗੁਰੂ। ਜੇ ਕਰੇ = ਜੇ ਮਿਹਰ ਕਰੇ।੧।ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ॥੧॥ ਰਹਾਉ॥
 
साचो साचु कमावणा साचै सबदि मिलाउ ॥१॥ रहाउ ॥
Sācẖo sācẖ kamāvaṇā sācẖai sabaḏ milā▫o. ||1|| rahā▫o.
Practice truth, and only truth, and merge in the True Word of the Shabad. ||1||Pause||
ਨਿਰੋਲ ਸੱਚ ਦੀ ਕਮਾਈ ਕਰ ਅਤੇ ਸੱਚੇ ਨਾਮ ਨਾਲ ਜੁੜ ਜਾ। ਠਹਿਰਾਉ।
ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ (ਦਾ ਸਿਮਰਨ) ਹੀ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਮਿਲਾਉ = ਮਿਲੇ ਰਹੋ।੧।ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹੋ ॥੧॥ ਰਹਾਉ॥
 
सहजे साचि मिलावड़ा साचु वडाई देइ ॥१॥
Sėhje sācẖ milāvṛā sācẖ vadā▫ī ḏe▫e. ||1||
With intuitive ease, you shall merge with the True Lord, and He shall bless you with true greatness. ||1||
ਸਬਰ ਸਿਦਕ ਦੁਆਰਾ ਤੇਰਾ ਸਤਿ-ਪੁਰਖ ਨਾਲ ਮਿਲਾਪ ਹੋ ਜਾਵੇਗਾ, ਜੋ ਤੈਨੂੰ ਸੱਚੀ ਮਾਨ-ਮਹੱਤਤਾ ਬਖਸ਼ ਦੇਵੇਗਾ।
ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ।੧।(ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸ ਨੂੰ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੧॥
 
मनु तनु निरमलु होइआ लागी साचु परीति ॥
Man ṯan nirmal ho▫i▫ā lāgī sācẖ parīṯ.
The mind and body become spotlessly pure, enshrining love for the True Lord.
ਸੱਚੇ ਸੁਆਮੀ ਨਾਲ ਪਿਰਹੜੀ ਪਾਉਣ ਦੁਆਰਾ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।
ਨਿਰਮਲੁ = ਪਵਿਤ੍ਰ। ਸਾਚੁ = ਸਦਾ-ਥਿਰ ਪ੍ਰਭੂ।ਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ)।
 
साधसंगति मनि वसै साचु हरि का नाउ ॥
Sāḏẖsangaṯ man vasai sācẖ har kā nā▫o.
In the Saadh Sangat, the Company of the Holy, the True Name of the Lord comes to dwell in the mind.
ਸਾਧ (ਗੁਰੂ) ਦੀ ਸੰਗਤ ਅੰਦਰ ਵਾਹਿਗੁਰੂ ਦਾ ਸੱਚਾ ਨਾਮ (ਪ੍ਰਾਣੀ ਦੇ) ਚਿੱਤ ਅੰਦਰ ਟਿਕ ਜਾਂਦਾ ਹੈ।
ਮਨਿ = ਮਨ ਵਿਚ। ਸਾਚੁ = ਸਦਾ-ਥਿਰ ਰਹਿਣ ਵਾਲਾ।ਸਾਧ ਸੰਗਤ ਵਿਚ ਰਿਹਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਨ ਵਿਚ ਵੱਸ ਪੈਂਦਾ ਹੈ।
 
पूरब लिखे पावणे साचु नामु दे रासि ॥
Pūrab likẖe pāvṇe sācẖ nām ḏe rās.
One whose destiny is so pre-ordained, obtains the Wealth of the True Name.
ਗੁਰਾਂ ਪਾਸੋਂ ਜੋ ਸਤਿਨਾਮ ਦੇ ਧਨ ਦੇ ਦਾਤਾਰ ਹਨ, ਐਸੇ ਫਲ ਉਹ ਪਰਾਪਤ ਕਰਦਾ ਹੈ, ਜਿਸ ਦੇ ਲਈ ਧੁਰ ਤੋਂ ਇਸ ਤਰ੍ਹਾਂ ਲਿਖਿਆ ਹੁੰਦਾ ਹੈ।
ਦੇ = ਦੇਂਦਾ ਹੈ। ਰਾਸਿ = ਸਰਮਾਇਆ।ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ ਹਨ। ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ।
 
साचु धड़ी धन माडीऐ कापड़ु प्रेम सीगारु ॥
Sācẖ ḏẖaṛī ḏẖan mādī▫ai kāpaṛ parem sīgār.
The bride braids her hair with Truth; her clothes are decorated with His Love.
ਐਸੀ ਪਤਨੀ ਸੱਚ ਦੀਆਂ ਪੱਟੀਆਂ ਗੂੰਦਦੀ ਹੈ ਅਤੇ ਪ੍ਰਭੂ ਪ੍ਰੀਤ ਨੂੰ ਆਪਣੀ ਪੁਸ਼ਾਕ ਤੇ ਹਾਰ-ਸ਼ਿੰਗਾਰ ਬਣਾਉਂਦੀ ਹੈ।
ਧੜੀ = ਪੱਟੀਆਂ। ਮਾਡੀਐ = ਸਜਾਂਦੀ ਹੈ।ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ ਆਪਣੇ ਹਿਰਦੇ ਵਿਚ ਟਿਕਾਂਦੀ ਹੈ, ਇਹ, ਮਾਨੋ, ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਕੇਸਾਂ ਦੀਆਂ ਪੱਟੀਆਂ ਸੰਵਾਰਦੀ ਹੈ, ਪ੍ਰਭੂ ਦੇ ਪਿਆਰ ਨੂੰ (ਸੋਹਣਾ) ਕੱਪੜਾ ਤੇ (ਗਹਿਣਿਆਂ ਦਾ) ਸਿੰਗਾਰ ਬਣਾਂਦੀ ਹੈ।
 
तब लगु महलु न पाईऐ जब लगु साचु न चीति ॥
Ŧab lag mahal na pā▫ī▫ai jab lag sācẖ na cẖīṯ.
As long as Truth does not enter into the consciousness, the Mansion of the Lord's Presence is not found.
ਜਦ ਤਾਂਈ ਸੱਚ ਬੰਦੇ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ ਉਦੋਂ ਤਾਈਂ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
ਚੀਤਿ = ਚਿੱਤ ਵਿਚ।ਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ।
 
नानक साचु न वीसरै मेले सबदु अपारु ॥८॥१२॥
Nānak sācẖ na vīsrai mele sabaḏ apār. ||8||12||
O Nanak, do not forget the Truth; you shall receive the Infinite Word of the Shabad. ||8||12||
ਹੈ ਨਾਨਕ! ਜਿਸ ਨੂੰ ਅਨੰਤ ਸਾਹਿਬ ਇਹ ਦਾਤ ਦਿੰਦਾ ਹੈ ਉਹ ਸੱਚੇ ਨਾਮ ਨੂੰ ਨਹੀਂ ਭੁਲਦਾ।
ਅਪਾਰੁ = ਬੇਅੰਤ ਪ੍ਰਭੂ ॥੮॥੧੨॥ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ ॥੮॥੧੨॥
 
गुरमुखि साचु मिलै ता वेखा ॥
Gurmukẖ sācẖ milai ṯā vekẖā.
The Gurmukh attains Truth, and comes to see them.
ਗੁਰਾਂ ਦੇ ਰਾਹੀਂ ਜੇਕਰ ਮੈਂ ਸੱਚ ਨੂੰ ਪਰਾਪਤ ਹੋ ਜਾਵਾਂ, ਕੇਵਲ ਤਦ ਹੀ ਮੈਂ ਉਨ੍ਹਾਂ ਨੂੰ ਦੇਖ ਸਕਦਾ ਹਾਂ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ (ਆਪਣੇ ਅੰਦਰ ਵੱਸਦੇ ਪ੍ਰਭੂ ਦਾ) ਦਰਸਨ ਕਰਦਾ ਹੈ।
 
तनु मनु सीतलु साचु परीख ॥
Ŧan man sīṯal sācẖ parīkẖ.
The body and mind are cooled and soothed, by the touchstone of Truth.
ਸੱਚੇ ਨਾਮ ਦੀ ਅਸਲੀ ਕਦਰ ਜਾਨਣ ਦੁਆਰਾ ਦੇਹਿ ਤੇ ਦਿਲ ਠੰਢੇ ਹੋ ਜਾਂਦੇ ਹਨ।
ਪਰੀਖ = ਪਰਖ, ਪਛਾਣ।ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ (ਭਾਵ, ਉਹਨਾਂ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ (ਸਾਂਝ ਪਾ ਲੈਂਦੇ ਹਨ)।
 
गुर ते सहजु साचु बीचारु ॥
Gur ṯe sahj sācẖ bīcẖār.
Through the Guru, we intuitively contemplate the True One.
ਗੁਰਾਂ ਕੋਲੋਂ ਸੱਚੇ ਸਾਹਿਬ ਦਾ ਸਿਮਰਨ ਪ੍ਰਾਪਤ ਹੁੰਦਾ ਹੈ।
ਸਹਜੁ = ਆਤਮਕ ਅਡੋਲਤਾ।ਉਹ ਮਨੁੱਖ ਗੁਰੂ ਪਾਸੋਂ ਟਿਕਵੀਂ ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਹਾਸਲ ਕਰ ਲੈਂਦਾ ਹੈ,
 
साचु कहै सो बिखै समानै ॥
Sācẖ kahai so bikẖai samānai.
If someone tells him the truth, he looks upon that as poison.
ਜੇਕਰ ਕੋਈ ਉਸ ਨੂੰ ਸੱਚ ਆਖੇ, ਤਾਂ ਉਹ ਉਸ ਨੂੰ ਜ਼ਹਿਰ ਦੀ ਮਾਨੰਦ ਖਿਆਲ ਕਰਦਾ ਹੈ।
ਬਿਖੈ = ਜ਼ਹਰ। ਸਮਾਨੈ = ਬਰਾਬਰ।ਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਰ ਵਰਗਾ ਲੱਗਦਾ ਹੈ।
 
अमोल रतनु साचु दिखलाइआ ॥
Amol raṯan sācẖ ḏikẖlā▫i▫ā.
The True Lord has shown me the priceless jewel.
ਸੱਚੇ ਸਾਹਿਬ ਨੇ ਮੈਨੂੰ ਅਮੋਲਕ ਜਵੇਹਰ ਵਿਖਾਲ ਦਿਤਾ ਹੈ।
ਸਾਚੁ = ਸਦਾ ਕਾਇਮ ਰਹਿਣ ਵਾਲਾ।(ਗੁਰੂ ਨੇ ਹੀ ਉਸ ਵਡ-ਭਾਗੀ ਵਣਜਾਰੇ ਨੂੰ) ਸਦਾ ਕਾਇਮ ਰਹਿਣ ਵਾਲਾ (ਅਮੋਲਕ ਨਾਮ-ਰਤਨ ਵਿਖਾਲ ਦਿੱਤਾ ਹੈ।
 
मन महि लागै साचु धिआनु ॥
Man mėh lāgai sācẖ ḏẖi▫ān.
With the mind centered in meditation on the True Lord,
ਜਿਸ ਦੇ ਰਾਹੀਂ ਚਿੱਤ ਸੱਚੇ ਸਾਹਿਬ ਤੇ ਚਿੰਤਨ ਅੰਦਰ ਜੁੜ ਜਾਂਦਾ ਹੈ,
ਸਾਚੁ = ਅਟੱਲ। ਮਿਟਹਿ = ਮਿਟ ਜਾਂਦੇ ਹਨ।(ਜਿਸ ਮਨੁੱਖ ਉਤੇ ਗੁਰੂ ਮਿਹਰ ਕਰਦਾ ਹੈ ਉਸ ਦੇ) ਮਨ ਵਿਚ (ਪ੍ਰਭੂ-ਚਰਨਾਂ ਦੀ) ਅਟੱਲ ਸੁਰਤ ਬੱਝ ਜਾਂਦੀ ਹੈ।
 
तनि मनि सूचै साचु सु चीति ॥
Ŧan man sūcẖai sācẖ so cẖīṯ.
Their bodies and minds are purified, as they enshrine the True Lord in their consciousness.
ਉਸ ਸੱਚੇ ਨਾਮ ਨੂੰ ਰਿਦੈ ਅੰਦਰ ਟਿਕਾਉਣ ਦੁਆਰਾ ਉਨ੍ਹਾਂ ਦੀ ਦੇਹਿ ਤੇ ਆਤਮਾ ਪਵਿੱਤਰ ਹੋ ਜਾਂਦੇ ਹਨ।
ਤਨਿ ਮਨਿ ਸੂਚੇ = ਸੁੱਚੇ ਤਨ ਨਾਲ, ਸੁੱਚੇ ਮਨ ਨਾਲ। ਚੀਤਿ = ਚਿੱਤ ਵਿਚ।ਪਵਿਤ੍ਰ ਸਰੀਰ ਨਾਲ ਪਵਿਤ੍ਰ ਮਨ ਨਾਲ ਪਿਆਰ ਵਿਚ ਜੁੜ ਕੇ ਉਹ ਪਰਮਾਤਮਾ ਦੀ ਸਿਫ਼ਤ ਕਰਦੇ ਹਨ।
 
पंच मारि साचु उरि धारै ॥१॥ रहाउ ॥
Pancẖ mār sācẖ ur ḏẖārai. ||1|| rahā▫o.
They conquer the five thieves, and enshrine the True Lord in the heart. ||1||Pause||
ਉਹ ਪੰਜੇ ਕੱਟੜ ਵੈਰੀਆਂ ਨੂੰ ਮਾਰ ਸੁਟਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਠਹਿਰਾਉ।
ਪੰਚ = ਕਾਮਾਦਿਕ ਪੰਜੇ ਵਿਕਾਰ। ਉਰਿ = ਹਿਰਦੇ ਵਿਚ ॥੧॥(ਉਹ ਜੀਵਨ-ਜੁਗਤਿ ਇਹ ਹੈ ਕਿ ਕਾਮਾਦਿਕ) ਪੰਜਾਂ (ਵਿਕਾਰਾਂ) ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਂਦਾ ਹੈ ॥੧॥ ਰਹਾਉ॥
 
जिस कै अंतरि साचु वसावै ॥
Jis kai anṯar sācẖ vasāvai.
Those who enshrine the True Lord deep within,
ਜਿਸ ਦੇ ਮਨ ਵਿੱਚ ਹਰੀ ਸੱਚ ਨੂੰ ਟਿਕਾਉਂਦਾ ਹੈ,
xxxਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ-ਥਿਰ ਨਾਮ ਵਸਾਂਦਾ ਹੈ,
 
साचु रिदै सचु प्रेम निवास ॥
Sācẖ riḏai sacẖ parem nivās.
One whose heart is filled with Truth and true love -
ਜਿਸ ਦੇ ਹਿਰਦੇ ਅੰਦਰ ਸੱਚ ਅਤੇ ਦਿਲੀ ਰੱਬੀ ਪਿਆਰ ਵਸਦਾ ਹੈ,
ਰਿਦੈ = ਹਿਰਦੇ ਵਿਚ।(ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿਚ ਟਿਕਦਾ ਹੈ।