Sri Guru Granth Sahib Ji

Search ਸਾਚੈ in Gurmukhi

साचा साहिबु साचै नाइ ॥१॥ रहाउ ॥
Sācẖā sāhib sācẖai nā▫e. ||1|| rahā▫o.
True is the Master, True is His Name. ||1||Pause||
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸਦਾ ਨਾਮ। ਠਹਿਰਾਉ।
ਸਾਚੈ ਨਾਇ = ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਦੀ ਰਾਹੀਂ, ਜਿਉਂ ਜਿਉਂ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਸਿਮਰੀਏ।ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ॥
 
आपे मेलि मिलावही साचै महलि हदूरि ॥२॥
Āpe mel milāvahī sācẖai mahal haḏūr. ||2||
He Himself unites us in Union with Himself; the True Mansion of His Presence is close at hand. ||2||
ਵਾਹਿਗੁਰੂ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੇ (ਅਤੇ ਤਾਂ ਉਹ) ਸੱਚੇ ਮੰਦਰ ਨੂੰ ਐਨ ਲਾਗੇ ਹੀ ਵੇਖ ਲੈਂਦਾ ਹੈ।
ਮਿਲਾਵਹੀ = (ਹੇ ਪ੍ਰਭੂ!) ਤੂੰ ਮਿਲਾ ਲੈਂਦਾ ਹੈਂ। ਮਹਲਿ = ਮਹਲ ਵਿਚ।੨।ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ॥੨॥
 
साचो साचु कमावणा साचै सबदि मिलाउ ॥१॥ रहाउ ॥
Sācẖo sācẖ kamāvaṇā sācẖai sabaḏ milā▫o. ||1|| rahā▫o.
Practice truth, and only truth, and merge in the True Word of the Shabad. ||1||Pause||
ਨਿਰੋਲ ਸੱਚ ਦੀ ਕਮਾਈ ਕਰ ਅਤੇ ਸੱਚੇ ਨਾਮ ਨਾਲ ਜੁੜ ਜਾ। ਠਹਿਰਾਉ।
ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ (ਦਾ ਸਿਮਰਨ) ਹੀ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਮਿਲਾਉ = ਮਿਲੇ ਰਹੋ।੧।ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹੋ ॥੧॥ ਰਹਾਉ॥
 
सचि रते मुख उजले तितु साचै दरबारि ॥४॥
Sacẖ raṯe mukẖ ujle ṯiṯ sācẖai ḏarbār. ||4||
Those who are attuned to Truth-their faces are radiant in the Court of the True Lord. ||4||
ਜਿਹੜੇ ਸੱਚ ਨਾਲ ਰੰਗੇ ਹਨ, ਉਨ੍ਹਾਂ ਦੇ ਚਿਹਰੇ ਉਸ ਸੱਚੀ ਦਰਗਾਹ ਅੰਦਰ ਰੋਸ਼ਨ ਹੋ ਜਾਂਦੇ ਹਨ।
ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਉਜਲੇ = ਨਿਰਮਲ। ਮੁਖ ਉਜਲੇ = ਉਜਲ ਮੁਖ ਵਾਲੇ, ਸੁਰਖ਼ਰੂ।੪।ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਬੰਦੇ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੋ ਜਾਂਦੇ ਹਨ ॥੪॥
 
सदा सदा साचे गुण गावहि साचै नाइ पिआरु ॥
Saḏā saḏā sācẖe guṇ gāvahi sācẖai nā▫e pi▫ār.
Forever and ever, they sing the Glorious Praises of the True One; they love the True Name.
ਸਦੀਵ ਤੇ ਹਮੇਸ਼ਾਂ ਲਈ ਉਹ ਸਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁੰ ਗੰਢਦੇ ਹਨ।
ਗਾਵਹਿ = ਗਾਂਦੇ ਹਨ। ਨਾਇ = ਨਾਮ ਵਿਚ। ਦਿਤੋਨੁ = ਦਿੱਤਾ ਉਨਿ, ਉਸ (ਪ੍ਰਭੂ) ਨੇ ਦਿੱਤਾ।ਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ।
 
गुण गोविंद नित गावणे निरमल साचै नाइ ॥१॥
Guṇ govinḏ niṯ gāvṇe nirmal sācẖai nā▫e. ||1||
I constantly sing the Glories of the Lord of the Universe. Through the True Name, I have become spotlessly pure. ||1||
ਸ੍ਰਿਸ਼ਟੀ ਦੇ ਸੁਆਮੀ ਅਤੇ ਸਚੇ-ਨਾਮ ਦਾ ਜੱਸ ਸਦਾ ਗਾਇਨ ਕਰਨ ਦੁਆਰਾ ਮੈਂ ਬੇਦਾਗ਼ ਹੋ ਗਿਆ ਹਾਂ।
ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)।੧।ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ ॥੧॥
 
दासा के बंधन कटिआ साचै सिरजणहारि ॥
Ḏāsā ke banḏẖan kati▫ā sācẖai sirjaṇhār.
The True Creator Lord breaks the bonds of His slave.
ਸੱਚੇ ਸਾਜਣ-ਵਾਲੇ ਨੇ ਆਪਣੇ ਸੇਵਕਾਂ ਦੀਆਂ ਬੇੜੀਆਂ ਵੱਢ ਛੱਡੀਆਂ ਹਨ।
ਸਾਚੈ = ਸਦਾ-ਥਿਰ ਰਹਿਣ ਵਾਲੇ ਨੇ। ਸਿਰਜਣਹਾਰਿ = ਸਿਰਜਨਹਾਰ ਨੇ।ਸਦਾ-ਥਿਰ ਰਹਿਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ (ਮਾਇਆ ਦੇ) ਬੰਧਨ (ਸਦਾ ਲਈ) ਕੱਟ ਦਿੱਤੇ ਹੁੰਦੇ ਹਨ।
 
संत जनहु सुणि भाईहो छूटनु साचै नाइ ॥
Sanṯ janhu suṇ bẖā▫īho cẖẖūtan sācẖai nā▫e.
O Saints, O Siblings of Destiny, listen: release comes only through the True Name.
ਸ੍ਰਵਣ ਕਰੋ ਤੁਸੀਂ, ਹੇ ਸਾਧੂ ਜਨੋ! ਮੇਰੇ ਭਰਾਓ, ਤੁਹਾਡੀ ਬੰਦ ਖਲਾਸ ਸਤਿਨਾਮ ਰਾਹੀਂ ਹੀ ਹੈ।
ਸੁਣਿ = ਸੁਣਹੁ। ਭਾਈਹੋ = ਹੇ ਭਰਾਵੋ! ਛੂਟਨੁ = (ਵਿਕਾਰਾਂ ਤੋਂ) ਖ਼ਲਾਸੀ। ਨਾਇ = ਨਾਮ ਦੀ ਰਾਹੀਂ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਜੁੜ ਕੇ)।ਹੇ ਭਰਾਵੋ! ਹੇ ਸੰਤ ਜਨੋ! (ਧਿਆਨ ਨਾਲ) ਸੁਣੋ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ।
 
सोभा सुरति सुहावणी साचै प्रेमि अपार ॥
Sobẖā suraṯ suhāvaṇī sācẖai parem apār.
Her glory and her wisdom are magnificent; her love for the Infinite Lord is True.
ਉਸ ਦੀ ਮਹਿਮਾ ਤੇ ਸਿਆਣਪ ਮਨੋਹਰ ਹਨ ਅਤੇ ਉਸ ਦੀ ਪ੍ਰੀਤ ਬੇਅੰਤ ਸੁਆਮੀ ਲਈ ਸੱਚੀ ਹੈ।
xxx(ਤੇ, ਇਸੇ ਨੂੰ ਉਹ ਆਪਣੀ) ਸੋਭਾ (ਸਮਝਦੀ ਹੈ), ਉਹ ਜੀਵ-ਇਸਤ੍ਰੀ ਹੋਰ ਜੀਵ-ਇਸਤ੍ਰੀਆਂ ਵਿਚ (ਮੰਨੀ ਪ੍ਰਮੰਨੀ) ਸੋਹਣੀ ਹੈ।
 
त्रिभवणि सो प्रभु जाणीऐ साचो साचै नाइ ॥५॥
Ŧaribẖavaṇ so parabẖ jāṇī▫ai sācẖo sācẖai nā▫e. ||5||
God is known throughout the three worlds. True is the Name of the True One. ||5||
ਉਹ ਸਾਹਿਬ ਤਿੰਨਾਂ ਜਹਾਨਾਂ ਅੰਦਰ ਜਾਣਿਆ ਜਾਂਦਾ ਹੈ। ਸੱਚਾ ਹੈ ਨਾਮ ਸੱਚੇ ਸਾਹਿਬ ਦਾ।
ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸਾਰੇ ਜਗਤ ਵਿਚ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੫॥(ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ ॥੫॥
 
हरि वरु घरि सोहागणी निरमल साचै नाइ ॥३॥
Har var gẖar sohāgaṇī nirmal sācẖai nā▫e. ||3||
The soul-bride finds her Husband Lord in the home of her own being; she is purified by the True Name. ||3||
ਪਤੀ-ਪਿਆਰੀ ਪਤਨੀ ਜੋ ਸੱਚੇ ਨਾਮ ਨਾਲ ਪਵਿੱਤਰ ਹੋਈ ਹੈ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਰਾਪਤ ਕਰ ਲੈਂਦੀ ਹੈ।
ਸਾਚੈ ਨਾਇ = ਸੱਚੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੩॥ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥
 
गुरमुखि ब्रहमु हरीआवला साचै सहजि सुभाइ ॥
Gurmukẖ barahm harī▫āvlā sācẖai sahj subẖā▫e.
The Gurmukh is like God's tree, always green, blessed with the Sublime Love of the True One, with intuitive peace and poise.
ਗੁਰਾਂ ਦਾ ਸੱਚਾ ਸਿੱਖ ਵਾਹਿਗੁਰੂ ਦੇ ਸਦੀਵੀ ਹਰੇ-ਭਰੇ ਬਿਰਛ ਵਰਗਾ ਹੈ। ਉਸ ਨੂੰ ਸੁਭਾਵਕ ਹੀ, ਸੱਚੇ ਸਾਹਿਬ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
ਗੁਰਮੁਖਿ = ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ। ਸਾਦੈ = ਸਦਾ-ਥਿਰ ਪ੍ਰਭੂ ਵਿਚ। ਸੁਭਾਇ = ਪ੍ਰੇਮ ਵਿਚ।ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਉਹ, ਮਾਨੋ, ਇਕ ਹਰਾ-ਭਰਾ ਰੁੱਖ ਹੈ। (ਉਹ ਵਡਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ।
 
गुरमती जमु जोहि न साकै साचै नामि समाइआ ॥
Gurmaṯī jam johi na sākai sācẖai nām samā▫i▫ā.
Following the Guru's Teachings, I cannot be touched by the Messenger of Death. I am absorbed in the True Name.
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸਤਿਨਾਮ ਅੰਦਰ ਲੀਨ ਹੋ ਗਿਆ ਅਤੇ ਮੌਤ ਦਾ ਦੂਤ ਮੈਨੂੰ ਛੂਹ ਨਹੀਂ ਸਕਦਾ।
ਨਾਮਿ = ਨਾਮ ਵਿਚ।ਗੁਰੂ ਦੀ ਮੱਤ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ।
 
जितु मुखि भागु लिखिआ धुरि साचै हरि तितु मुखि नामु जपाती ॥१३॥
Jiṯ mukẖ bẖāg likẖi▫ā ḏẖur sācẖai har ṯiṯ mukẖ nām japāṯī. ||13||
One who has such pre-ordained destiny inscribed upon his forehead by the True Lord, chants the Naam, the Name of the Lord. ||13||
ਜਿਸ ਦੇ ਚਿਹਰੇ ਉਤੇ ਸਤਿਪੁਰਖ ਨੇ ਐਨ ਮੁਢ ਤੋਂ ਚੰਗੀ ਕਿਸਮਤ ਉਕਰੀ ਹੋਈ ਹੈ ਉਹ ਆਪਣੇ ਮੂੰਹ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ।
ਜਿਤੁ ਮੁਖਿ = ਜਿਸ ਮੂੰਹ ਤੇ। ਤਿਤੁ ਮੁਖਿ = ਉਸ ਮੂੰਹ ਨਾਲ ॥੧੩॥ਧੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਮੂੰਹ ਤੋਂ (ਹੀ) ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ ॥੧੩॥
 
तेरे भगत सोहहि साचै दरबारे ॥
Ŧere bẖagaṯ sohėh sācẖai ḏarbāre.
Your devotees look beautiful in the True Court.
ਤੇਰੇ ਜਾਨਿਸਾਰ ਤੇਰੀ ਸੱਚੀ ਦਰਗਾਹ ਅੰਦਰ ਸੋਹਣੇ ਲਗਦੇ ਹਨ।
ਸੋਹਹਿ = ਸੋਭਦੇ ਹਨ। ਸਾਚੈ ਦਰਬਾਰੇ = ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ।(ਹੇ ਪ੍ਰਭੂ!) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ।
 
अहिनिसि प्रीति सबदि साचै हरि सरि वासा पावणिआ ॥५॥
Ahinis parīṯ sabaḏ sācẖai har sar vāsā pāvṇi▫ā. ||5||
Day and night, they are in love with the True Word of the Shabad. They obtain their home in the Ocean of the Lord. ||5||
ਦਿਹੁੰ ਰੈਣ ਉਹ ਸੱਚੇ ਨਾਮ ਦੇ ਪਿਆਰ ਅੰਦਰ ਰੰਗੀਜੇ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਸਮੁੰਦਰ ਅੰਦਰ ਵਸੇਬਾ ਪ੍ਰਾਪਤ ਕਰ ਲੈਂਦੇ ਹਨ।
ਅਹਿ = ਦਿਨ। ਨਿਸਿ = ਰਾਤ। ਸਾਜੈ = ਸਦਾ-ਥਿਰ ਪ੍ਰਭੂ ਵਿਚ ॥੫॥ਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਪਰਮਾਤਮਾ ਵਿਚ ਪ੍ਰੀਤਿ ਪਾਂਦਾ ਹੈ, ਤੇ ਇਸ ਤਰ੍ਹਾਂ ਪਰਮਾਤਮਾ ਸਰੋਵਰ ਵਿਚ ਨਿਵਾਸ ਹਾਸਲ ਕਰੀ ਰੱਖਦਾ ਹੈ ॥੫॥
 
साचै सहजि साचि समाइ ॥१॥ रहाउ ॥
Sācẖai sahj sācẖ samā▫e. ||1|| rahā▫o.
The true ones are intuitively absorbed in the True Lord. ||1||Pause||
ਸਚਿਆਰ ਸੁਖੈਨ ਹੀ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
ਸਹਜਿ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧॥ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਉਹ ਸਦਾ-ਥਿਰ ਰਹਿਣ ਵਾਲੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ॥
 
मनि साचै राते हरि वेपरवाहु ॥
Man sācẖai rāṯe har veparvāhu.
Those whose minds are attuned to the True, Carefree Lord,
ਜਿਨ੍ਹਾਂ ਦਾ ਚਿੱਤ ਸੱਚੇ ਅਤੇ ਫਿਕਰ-ਰਹਿਤ ਵਾਹਿਗੁਰੂ ਨਾਲ ਰੰਗੀਜਿਆਂ ਹੋਇਆ ਹੈ,
ਮਨਿ = ਮਨ ਦੀ ਰਾਹੀਂ।ਜੇਹੜੇ ਮਨੁੱਖ (ਆਪਣੇ) ਮਨ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਉਸ ਵੇਪਰਵਾਹ ਹਰੀ ਦਾ ਰੂਪ ਹੋ ਜਾਂਦੇ ਹਨ।
 
सुखु पावहि साचै दरबारि ॥४॥३२॥१०१॥
Sukẖ pāvahi sācẖai ḏarbār. ||4||32||101||
you shall find peace at the True Court. ||4||32||101||
ਤੂੰ ਸੱਚੀ ਦਰਗਾਹ ਅੰਦਰ ਆਰਾਮ ਨੂੰ ਪ੍ਰਾਪਤ ਹੋਵੇਗਾ।
ਦਰਬਾਰਿ = ਦਰਬਾਰ ਵਿਚ ॥੪॥ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਨੰਦ ਮਾਣੇਂਗਾ ॥੪॥੩੨॥੧੦੧॥
 
साचै सबदि दरि नीसाणै ॥६॥
Sācẖai sabaḏ ḏar nīsāṇai. ||6||
He bears the Banner and Insignia of the True Shabad in the Lord's Court. ||6||
ਮਾਲਕ ਦੇ ਦਰਬਾਰ ਅੰਦਰ ਉਸ ਉਤੇ ਸਤਿਨਾਮ ਦਾ ਚਿੰਨ੍ਹ ਹੁੰਦਾ ਹੈ।
ਨੀਸਾਣ = ਰਾਹਦਾਰੀ, ਪਰਵਾਨਾ। ਦਰਿ = ਪਰਮਾਤਮਾ ਦੇ ਦਰ ਤੇ ॥੬॥ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਉਹ ਜੋਗੀ ਪਰਮਾਤਮਾ ਦੇ ਦਰ ਤੇ (ਸਿਫ਼ਤ-ਸਾਲਾਹ ਦੀ) ਰਾਹਦਾਰੀ ਲੈ ਕੇ ਜਾਂਦਾ ਹੈ ॥੬॥