Sri Guru Granth Sahib Ji

Search ਸਾਜਿ in Gurmukhi

गावै को साजि करे तनु खेह ॥
Gāvai ko sāj kare ṯan kẖeh.
Some sing that He fashions the body, and then again reduces it to dust.
ਕਈ ਇਕ ਗਾਇਨ ਕਰਦੇ ਹਨ ਕਿ ਉਹ ਦੇਹ ਨੂੰ ਰਚਦਾ ਹੈ ਤੇ ਫੇਰ ਇਸ ਨੂੰ ਮਿੱਟੀ ਕਰ ਦਿੰਦਾ ਹੈ।
ਸਾਜਿ = ਪੈਦਾ ਕਰਕੇ, ਬਣਾ ਕੇ। ਤਨੁ = ਸਰੀਰ ਨੂੰ। ਖੇਹ = ਸੁਆਹ।ਕੋਈ ਮਨੁੱਖ ਇਉਂ ਗਾਉਂਦਾ ਹੈ, 'ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ'।
 
जल ते त्रिभवणु साजिआ घटि घटि जोति समोइ ॥
Jal ṯe ṯaribẖavaṇ sāji▫ā gẖat gẖat joṯ samo▫e.
From water, He created the three worlds; in each and every heart He has infused His Light.
ਪਾਣੀ ਤੋਂ ਵਾਹਿਗੁਰੂ ਨੇ ਤਿੰਨ ਜਹਾਨ ਪੈਦਾ ਕੀਤੇ ਅਤੇ ਹਰ ਦਿਲ ਅੰਦਰ ਉਸ ਨੇ ਆਪਣਾ ਨੂਰ ਫੂਕਿਆ।
ਤ੍ਰਿਭਵਣੁ = ਸਾਰਾ ਜਗਤ (ਤਿੰਨੇ ਭਵਨ)। ਸਾਜਿਆ = ਰਚਿਆ ਗਿਆ। ਸਮੋਇ = ਸਮਾਈ ਹੋਈ ਹੈ।ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।
 
जिनि तूं साजि सवारिआ हरि सिमरि होइ उधारु ॥१॥
Jin ṯūʼn sāj savāri▫ā har simar ho▫e uḏẖār. ||1||
Meditate in remembrance on the Lord who created and adorned you, and you shall be saved. ||1||
ਵਾਹਿਗੁਰੂ ਜਿਸਨੇ ਤੈਨੂੰ ਬਣਾਇਆ ਅਤੇ ਸੁਭਾਇਮਾਨ ਕੀਤਾ ਹੈ, ਦਾ ਚਿੰਤਨ ਕਰਨ ਦੁਆਰਾ ਤੂੰ ਤਰ ਜਾਵੇਗਾ।
ਜਿਨਿ = ਜਿਸ (ਪਰਮਾਤਮਾ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ ਹੈ। ਉਧਾਰੁ = (ਵਿਕਾਰਾਂ ਤੋਂ) ਬਚਾਉ।੧।ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ ॥੧॥
 
जिनि तनु मनु साजि सीगारिआ तिसु सेती लिव लाइ ॥१॥ रहाउ ॥
Jin ṯan man sāj sīgāri▫ā ṯis seṯī liv lā▫e. ||1|| rahā▫o.
Focus your love upon the One who created and adorned your body and mind. ||1||Pause||
ਉਸ ਨਾਲ ਨੇਹੁੰ ਗੰਢ ਜਿਸ ਨੇ ਤਰੀ ਦੇਹਿ ਤੇ ਆਤਮਾ ਬਣਾਏ ਅਤੇ ਸੰਵਾਰੇ ਹਨ। ਠਹਿਰਾਉ।
ਜਿਨਿ = ਜਿਸ (ਪ੍ਰਭੂ) ਨੇ ॥੧॥(ਹੇ ਮਨ!) ਤੂੰ ਉਸ ਪ੍ਰਭੂ (ਦੇ ਚਰਨਾਂ) ਨਾਲ ਲਿਵ ਜੋੜ, ਜਿਸ ਨੇ ਇਹ ਸਰੀਰ ਤੇ ਮਨ ਪੈਦਾ ਕਰ ਕੇ ਇਹਨਾਂ ਨੂੰ ਸੋਹਣਾ ਬਣਾਇਆ ਹੈ ॥੧॥ ਰਹਾਉ॥
 
इकनै भांडे साजिऐ इकु चानणु तिहु लोइ ॥
Iknai bẖāʼnde sāji▫ai ik cẖānaṇ ṯihu lo▫e.
The One Lord has fashioned the vessels, and His One Light pervades the three worlds.
ਇਕ ਸਾਹਿਬ ਨੇ ਬਰਤਨ ਘੜੇ ਹਨ ਅਤੇ ਇਕ ਨੂਰ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੋ ਰਿਹਾ ਹੈ।
ਇਕਨੈ = ਇਕ ਪਰਮਾਤਮਾ ਦੀ ਰਾਹੀਂ। ਭਾਂਡੇ ਸਾਜਿਐ = ਭਾਂਡੇ ਸਾਜੇ ਜਾਣ ਕਰਕੇ। ਤਿਹੁ ਲੋਇ = ਤਿੰਨਾਂ ਹੀ ਭਵਨਾਂ ਵਿਚ।ਕਿਉਂਕਿ ਇਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਹਨ, ਤੇ ਤਿੰਨਾਂ ਲੋਕਾਂ (ਦੇ ਜੀਵਾਂ) ਵਿਚ ਉਸੇ (ਕਰਤਾਰ ਦੀ ਜੋਤਿ) ਦਾ ਹੀ ਚਾਨਣ ਹੈ।
 
जीउ पिंडु दे साजिआ ॥
Jī▫o pind ḏe sāji▫ā.
He creates and bestows body and soul.
ਅਤੇ ਖੁਦ ਹੀ ਉਸ ਨੂੰ ਇਜ਼ਤ ਆਬਰੂ ਪਰਦਾਨ ਕੀਤੀ ਹੈ।
ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ।ਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।
 
हुकमी भांडे साजिआ तूं आपे भंनि सवारि जीउ ॥२२॥
Hukmī bẖāʼnde sāji▫ā ṯūʼn āpe bẖann savār jī▫o. ||22||
By Your Command, human beings are fashioned. You Yourself embellish them, and then again destroy them. ||22||
ਤੇਰੇ ਫਰਮਾਨ ਦੁਆਰਾ ਮਨੁਖੀ ਬਰਤਨ ਘੜੇ ਹੋਏ ਹਨ ਅਤੇ ਤੂੰ ਆਪੇ ਹੀ ਉਨ੍ਹਾਂ ਨੂੰ ਸਜਾਉਂਦਾ ਤੇ ਤੋੜਦਾ ਹੈ।
xxx॥੨੨॥ਤੂੰ ਆਪਣੇ ਹੁਕਮ ਵਿਚ ਆਪ ਹੀ ਜੀਵਾਂ ਦੇ ਸਰੀਰ ਸਾਜਦਾ ਹੈਂ, ਤੂੰ ਆਪ ਹੀ ਨਾਸ ਕਰਦਾ ਹੈਂ ਤੇ ਆਪ ਹੀ ਪੈਦਾ ਕਰਦਾ ਹੈਂ ॥੨੨॥
 
दस चारि हट तुधु साजिआ वापारु करीवे ॥
Ḏas cẖār hat ṯuḏẖ sāji▫ā vāpār karīve.
You created the fourteen world-shops, in which Your Business is transacted.
ਤੂੰ ਦਸ ਤੇ ਚਾਰ ਹੱਟੀਆਂ (ਚੌਦਾ ਪੁਰੀਆਂ) ਬਣਾਈਆਂ ਹਨ ਜਿਨ੍ਹਾਂ ਵਿੱਚ ਵਣਜ-ਵਪਾਰ ਹੁੰਦਾ ਹੈ।
xxx(ਜੀਵਾਂ ਦੇ ਸੱਚਾ) ਵਾਪਾਰ ਕਰਨ ਲਈ ਚੌਦਾਂ (ਲੋਕ) (ਮਾਨੋ) ਹੱਟੀਆਂ ਬਣਾ ਦਿੱਤੀਆਂ ਹਨ।
 
एक जु बात अनूप बनी है पवन पिआला साजिआ ॥
Ėk jo bāṯ anūp banī hai pavan pi▫ālā sāji▫ā.
Something wonderful has happened-the breath has become the cup.
ਇਕ ਬੇ-ਮਿਸਾਲ ਗੱਲ ਬਣ ਗਈ ਹੈ। ਆਪਣੇ ਸੁਆਮੀ ਨੂੰ ਮੈਂ ਸ਼ਰਾਬ ਦਾ ਕਟੋਰਾ ਬਣਾਇਆ ਹੈ।
ਅਨੂਪ = ਅਚਰਜ, ਅਨੋਖੀ। ਪਵਨ = ਹਵਾ, ਪ੍ਰਾਣ, ਸੁਆਸ। ਸਾਜਿਆ = ਮੈਂ ਬਣਾਇਆ ਹੈ।ਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮ੍ਰਿਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ);
 
जीउ पिंडु जिनि साजिआ करि किरपा दितीनु जिंदु ॥
Jī▫o pind jin sāji▫ā kar kirpā ḏiṯīn jinḏ.
He fashioned the soul and the body, and by His Kindness, He bestowed the soul.
ਅਤੇ ਜਿਸ ਨੇ ਆਤਮਾ ਤੇ ਦੇਹਿ ਰਚੇ ਹਨ ਅਤੇ ਮਿਹਰ ਧਾਰ ਕੇ ਜਿੰਦ-ਜਾਨ ਬਖਸ਼ੀ ਹੈ।
ਜੀਉ = ਜਿੰਦ, ਜੀਵਾਤਮਾ। ਪਿੰਡੁ = ਸਰੀਰ। ਜਿਨਿ = ਜਿਸ (ਪਰਮਾਤਮਾ) ਨੇ। ਦਿਤੀਨੁ = ਦਿਤੀ ਉਨਿ, ਉਸ ਨੇ ਦਿੱਤੀ ਹੈ।ਜਿਸ (ਪਰਮਾਤਮਾ) ਨੇ (ਸਭ ਜੀਵਾਂ ਦੀ) ਜਿੰਦ ਸਾਜੀ ਹੈ (ਸਭ ਦਾ) ਸਰੀਰ ਪੈਦਾ ਕੀਤਾ ਹੈ, ਮਿਹਰ ਕਰ ਕੇ (ਸਭ ਨੂੰ) ਜਿੰਦ ਦਿੱਤੀ ਹੈ,
 
जीउ पाइ तनु साजिआ रखिआ बणत बणाइ ॥
Jī▫o pā▫e ṯan sāji▫ā rakẖi▫ā baṇaṯ baṇā▫e.
He placed the soul in the body which He had fashioned. He protects the Creation which He has created.
ਦੇਹਿ ਨੂੰ ਰਚ ਕੇ ਕਰਤਾਰ ਨੇ ਉਸ ਅੰਦਰ ਜਿੰਦ ਜਾਨ ਪਾਈ ਅਤੇ ਇਸ ਨੂੰ ਬਚਾਉਣ ਦਾ ਪ੍ਰਬੰਧ ਕੀਤਾ।
ਜੀਉ = ਜਿੰਦ। ਤਨੁ = ਸਰੀਰ। ਬਣਤ = ਘਾੜਤ।(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ।
 
आपे कुदरति साजि कै आपे करे बीचारु ॥
Āpe kuḏraṯ sāj kai āpe kare bīcẖār.
He Himself created and adorned the Universe, and He Himself contemplates it.
ਆਪੇ ਆਲਮ ਨੂੰ ਰਚ ਕੇ ਵਾਹਿਗੁਰੂ ਆਪ ਹੀ ਇਸ ਦਾ ਖਿਆਲ ਰੱਖਦਾ ਹੈ।
xxxਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ।
 
हुकमु साजि हुकमै विचि रखै नानक सचा आपि ॥२॥
Hukam sāj hukmai vicẖ rakẖai Nānak sacẖā āp. ||2||
By the Hukam of His Command, He creates, and in His Command, He keeps us. O Nanak, He Himself is True. ||2||
ਨਾਨਕ, ਸੱਚਾ ਸੁਆਮੀ ਆਪੇ ਹੀ ਆਪਣੇ ਅਮਰ ਦੁਆਰਾ ਰਚਦਾ ਹੈ ਤੇ ਆਪਣੇ ਅਮਰ ਦੁਆਰਾ ਹੀ ਸਾਰਿਆਂ ਜੀਵਾਂ ਨੂੰ ਰੱਖਦਾ ਹੈ।
xxx॥੨॥ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ (ਆਪਣੀ) ਹੁਕਮ (-ਰੂਪ ਸੱਤਿਆ) ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ ॥੨॥
 
खिन महि साजि सवारणहारा ॥१॥
Kẖin mėh sāj savāraṇhārā. ||1||
In an instant, He creates and embellishes. ||1||
ਇਕ ਮੁਹਤ ਵਿੱਚ ਉਹ ਰਚਨ ਤੇ ਸ਼ਿੰਗਾਰਨ ਵਾਲਾ ਹੈ।
ਖਿਨ ਮਹਿ = ਥੋੜੇ ਜਿਤਨੇ ਸਮੇ ਵਿਚ ਹੀ। ਸਾਜਿ = ਸਾਜ ਕੇ। ਸਵਾਰਣਹਾਰਾ = ਸੋਹਣਾ ਬਣਾ ਦੇਣ ਦੀ ਸਮਰੱਥਾ ਵਾਲਾ ॥੧॥ਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ ॥੧॥
 
जिनि तूं साजि सवारि सीगारिआ ॥
Jin ṯūʼn sāj savār sīgāri▫ā.
He who fashioned, adorned and decorated you, -
ਜਿਸ ਨੇ ਤੈਨੂੰ ਰਚਿਆ, ਸ਼ਿੰਗਾਰਿਆਂ ਅਤੇ ਸਸ਼ੋਭਤ ਕੀਤਾ ਹੈ,
ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿ = ਸਜਾ ਕੇ।ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ,
 
नानक का प्रभु वडा है आपि साजि सवारे ॥२॥
Nānak kā parabẖ vadā hai āp sāj savāre. ||2||
Nanak's God is glorious and great; He Himself creates and adorns. ||2||
ਮਹਾਨ ਹੈ ਨਾਨਕ ਦਾ ਮਾਲਕ। ਉਹ ਖੁਦ ਹੀ ਸਾਰਿਆਂ ਨੂੰ ਰਚਦਾ ਅਤੇ ਸਿੰਗਾਰਦਾ ਹੈ।
ਸਾਜਿ = ਪੈਦਾ ਕਰ ਕੇ ॥੨॥ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ ('ਨਾਮ' ਵਿਚ ਜੋੜ ਕੇ) ਸੰਵਾਰ ਦਿੱਤੇ ਹਨ ॥੨॥
 
करि किरपा प्रभि आपणी सचु साजि सवारिआ ॥१॥ रहाउ ॥
Kar kirpā parabẖ āpṇī sacẖ sāj savāri▫ā. ||1|| rahā▫o.
Bestowing His Mercy, God has dressed me, and decorated me with the Truth. ||1||Pause||
ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਸੱਚ ਨਾਲ ਸਸ਼ੋਭਤ ਤੇ ਸੁਭਾਇਮਾਨ ਕੀਤਾ ਹੈ। ਠਹਿਰਾਉ।
ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਸਚੁ ਸਾਜਿ = ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ। ਸਵਾਰਿਆ = ਸਵਾਰ ਦਿੱਤਾ ਹੈ, ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥
 
सभ भांडे तुधै साजिआ विचि वसतु हरि थारा ॥
Sabẖ bẖāʼnde ṯuḏẖai sāji▫ā vicẖ vasaṯ har thārā.
You fashioned all vessels, O Lord, and that which dwells within is also Yours.
ਸਾਰੇ ਬਰਤਨ ਤੂੰ ਹੀ ਘੜੇ ਹਨ। ਅੰਦਰਲੀ ਚੀਜ ਭੀ ਤੇਰੀ ਹੀ ਹੈ, ਹੇ ਵਾਹਿਗੁਰੂ!
ਭਾਂਡੇ = ਸਰੀਰ। ਤੁਧੈ = ਤੂੰ ਹੀ। ਹਰਿ = ਹੇ ਹਰੀ! ਥਾਰਾ = ਤੇਰੀ ਹੀ।ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ।
 
आपीन्है आपु साजिओ आपीन्है रचिओ नाउ ॥
Āpīnĥai āp sāji▫o āpīnĥai racẖi▫o nā▫o.
He Himself created Himself; He Himself assumed His Name.
ਸੁਆਮੀ ਨੇ ਖੁਦ ਆਪਣੇ ਆਪ ਨੂੰ ਬਣਾਇਆ ਅਤੇ ਖੁਦ ਹੀ ਉਸ ਨੇ ਨਾਮ ਅਖਤਿਆਰ ਕੀਤਾ।
ਆਪੀਨ੍ਹ੍ਹੈ = ਆਪ ਹੀ ਨੇ, (ਅਕਾਲ ਪੁਰਖ) ਨੇ ਆਪ ਹੀ। ਆਪੁ = ਆਪਣੇ ਆਪ ਨੂੰ। ਨਾਉ = ਨਾਮਣਾ, ਵਡਿਆਈ।ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ।
 
आपे भांडे साजिअनु आपे पूरणु देइ ॥
Āpe bẖāʼnde sāji▫an āpe pūraṇ ḏe▫e.
He Himself fashioned the vessel of the body, and He Himself fills it.
ਸਾਹਿਬ ਨੇ ਆਪ ਹੀ (ਸਰੀਰ ਰੂਪੀ) ਬਰਤਨ ਬਣਾਏ ਹਨ ਅਤੇ ਉਹ ਆਪ ਹੀ ਉਨ੍ਹਾਂ ਨੂੰ ਭਰਦਾ ਹੈ।
ਪੂਰਣੁ ਦੇਇ = ਭਰਦਾ ਹੈ, ਪੂਰਨਤਾ (ਉਹਨਾਂ ਭਾਂਡਿਆਂ ਵਿਚ) ਦੇਂਦਾ ਹੈ।ਪ੍ਰਭੂ ਨੇ (ਜੀਵਾਂ ਦੇ ਸਰੀਰ-ਰੂਪ) ਭਾਂਡੇ ਆਪ ਹੀ ਬਣਾਏ ਹਨ, ਤੇ ਉਹ ਜੋ ਕੁਝ ਇਹਨਾਂ ਵਿਚ ਪਾਂਦਾ ਹੈ, (ਭਾਵ, ਜੋ ਦੁੱਖ ਸੁੱਖ ਇਹਨਾਂ ਦੀ ਕਿਸਮਤ ਵਿਚ ਦੇਂਦਾ ਹੈ, ਆਪ ਹੀ ਦੇਂਦਾ ਹੈ)।