Sri Guru Granth Sahib Ji

Search ਸਾਸਿ in Gurmukhi

सासि गिरासि न विसरै सफलु मूरति गुरु आपि ॥
Sās girās na visrai safal mūraṯ gur āp.
With each breath and morsel of food, do not forget the Guru, the Embodiment of Fulfillment.
ਸਾਹ ਲੈਦਿਆਂ ਅਤੇ ਪ੍ਰਸ਼ਾਦ ਛਕਦਿਆਂ ਮੈਂ ਗੁਰਾਂ ਨੂੰ ਨਹੀਂ ਭੁਲਾਉਂਦਾ ਜੋ ਖ਼ੁਦ-ਬ-ਖ਼ੁਦ ਹੀ ਅਮੋਘ ਹਸਤੀ ਦੇ ਮਾਲਕ ਹਨ।
ਸਾਸਿ = (ਹਰੇਕ) ਸਾਹ ਵਿਚ। ਗਿਰਾਸਿ = (ਹਰੇਕ) ਗਿਰਾਹੀ ਵਿਚ। ਸਾਸਿ ਗਿਰਾਸਿ = ਹਰੇਕ ਸਾਹ ਤੇ ਗਿਰਾਹੀ ਨਾਲ। ਸਫਲ ਮੂਰਤਿ = ਉਹ ਸ਼ਖ਼ਸੀਅਤ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ।ਗੁਰੂ ਉਹ ਸ਼ਖ਼ਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ (ਗੁਰੂ ਦੀ ਸਰਨ ਪਿਆਂ ਹਰੇਕ) ਸਾਹ ਨਾਲ (ਹਰੇਕ) ਗਿਰਾਹੀ ਨਾਲ (ਕਦੇ ਭੀ ਪਰਮਾਤਮਾ) ਭੁੱਲਦਾ ਨਹੀਂ।
 
हरि धिआवहु सासि गिरासि ॥
Har ḏẖi▫āvahu sās girās.
Meditate on the Lord, with every breath and morsel of food.
ਹਰ ਸੁਆਸ ਤੇ ਭੋਜਨ ਦੀ ਬੁਰਕੀ ਨਾਲ, ਹੇ ਬੰਦੇ! ਤੂੰ ਭਗਵਾਨ ਦਾ ਅਰਾਧਨ ਕਰ।
ਸਾਸਿ = (ਹਰੇਕ) ਸਾਹ ਦੀ ਰਾਹੀਂ। ਗਿਰਾਸਿ = (ਹਰੇਕ) ਗਿਰਾਹੀ ਦੀ ਰਾਹੀਂ।ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਧਿਆਨ ਧਰਦੇ ਰਹੋ।
 
सासि सासि हरि गावै नानकु सतिगुर ढाकि लीआ मेरा पड़दा जीउ ॥४॥१७॥२४॥
Sās sās har gāvai Nānak saṯgur dẖāk lī▫ā merā paṛ▫ḏā jī▫o. ||4||17||24||
With each and every breath, Nanak sings the Lord's Praises. The True Guru has covered my sins. ||4||17||24||
ਆਪਣੇ ਹਰ ਸੁਆਸ ਨਾਲ ਨਾਨਕ ਵਾਹਿਗੁਰੁ ਦੀ ਕੀਰਤੀ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਮੇਰੇ ਪਾਪਾਂ ਨੂੰ ਕੱਜ ਦਿੱਤਾ ਹੈ।
ਗਾਵੈ ਨਾਨਕੁ = ਨਾਨਕ ਗਾਂਦਾ ਹੈ। ਸਤਿਗੁਰਿ = ਸਤਿਗੁਰੂ ਨੇ। ਪੜਦਾ ਢਾਕਿ ਲੀਆ = ਇੱਜ਼ਤ ਰੱਖ ਲਈ, ਵਿਕਾਰਾਂ ਦੇ ਹੱਲਿਆਂ ਤੋਂ ਬਚਾ ਕੇ ਇੱਜ਼ਤ ਰੱਖ ਲਈ ॥੪॥ਸਤਿਗੁਰੂ ਨੇ (ਹਉਮੈ ਆਦਿਕ ਵਿਕਾਰਾਂ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ। ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੭॥੨੪॥
 
प्रभु अपुना सासि सासि समारउ ॥
Parabẖ apunā sās sās samāra▫o.
I dwell on my God with each and every breath.
ਆਪਣੇ ਸਾਈਂ ਨੂੰ ਮੈਂ ਹਰ ਸੁਆਸ ਨਾਲ ਯਾਦ ਕਰਦਾ ਹਾਂ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ।ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਹਾਂ।
 
सासि सासि नानकु सालाहे ॥
Sās sās Nānak sālāhe.
With each and every breath, Nanak praises the Lord.
ਹਰ ਸੁਆਸ ਨਾਲ ਨਾਨਕ ਸੁਆਮੀ ਦੀ ਪ੍ਰਸੰਸਾ ਕਰਦਾ ਹੈ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ਨਾਲ। ਨਾਨਕੁ ਸਾਲਾਹੇ = ਨਾਨਕ ਸਿਫ਼ਤ-ਸਾਲਾਹ ਕਰਦਾ ਹੈ {ਨਾਨਕ = ਹੇ ਨਾਨਕ!}।ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
 
सासि सासि हरि नामु धिआईऐ ॥
Sās sās har nām ḏẖi▫ā▫ī▫ai.
With each and every breath, I meditate on the Lord's Name.
ਉਸ ਪ੍ਰਭੂ ਦਾ ਆਪਣੇ ਹਰ ਸੁਆਸ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ।ਉਸ ਹਰੀ ਦਾ ਨਾਮ ਹਰੇਕ ਸਾਹ ਦੇ ਨਾਲ ਚੇਤੇ ਕਰਦੇ ਰਹਿਣਾ ਚਾਹੀਦਾ ਹੈ।
 
सासि सासि जनु नामु समारै ॥३॥
Sās sās jan nām samārai. ||3||
With each and every breath, they remember the Naam. ||3||
ਜੋ ਵਾਹਿਗੁਰੂ ਦਾ ਸੇਵਕ ਹਰ ਸੁਆਸ ਨਾਲ ਨਾਮ ਦਾ ਸਿਮਰਣ ਕਰਦਾ ਹੈ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰੈ = ਸਾਂਭਦਾ ਹੈ ॥੩॥ਸੇਵਕ ਆਪਣੇ ਇਕ ਇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ ॥੩॥
 
सासि सासि प्रभु मनहि समाले ॥
Sās sās parabẖ manėh samāle.
Remember God in your mind, with each and every breath.
ਹਰਿ ਸੁਆਸ ਨਾਲ ਤੂੰ ਸਾਹਿਬ ਨੂੰ ਦਿਲੋਂ ਚੇਤੇ ਕਰ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮਨਹਿ = ਮਨ ਵਿਚ। ਸਮਾਲੇ = ਸਮਾਲਿ, ਸਾਂਭ ਕੇ ਰੱਖ।(ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ।
 
सो समरथु सिमरि सासि गिरासि ॥३॥
So samrath simar sās girās. ||3||
so remember that All-powerful Lord with each breath and morsel of food. ||3||
ਉਸ ਸਰਬ-ਸ਼ਕਤੀਵਾਨ ਸੁਆਮੀ ਨੂੰ ਤੂੰ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਯਾਦ ਯਾਦ ਕਰ।
ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ ॥੩॥ਉਸ ਸਭ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਤੇ ਹਰੇਕ ਗਿਰਾਹੀ ਦੇ ਨਾਲ ਸਿਮਰਦਾ ਰਹੁ ॥੩॥
 
नीत नीत हरि सेवीऐ सासि सासि हरि धिआईऐ ॥१॥ रहाउ ॥
Nīṯ nīṯ har sevī▫ai sās sās har ḏẖi▫ā▫ī▫ai. ||1|| rahā▫o.
Serve the Lord continually and continuously; with each and every breath, meditate on the Lord. ||1||Pause||
ਸਦਾ ਅਤੇ ਸਦਾ ਹੀ ਵਾਹਿਗੁਰੂ ਦੀ ਟਹਿਲ ਕਮਾ ਅਤੇ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਸਿਮਰਨ ਕਰ। ਠਹਿਰਾਉ।
ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ॥੧॥(ਹੇ ਮਨ!) ਸਦਾ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ॥੧॥ ਰਹਾਉ॥
 
रैणि दिनसु सासि सासि चितारे जीउ ॥
Raiṇ ḏinas sās sās cẖiṯāre jī▫o.
Night and day, with each and every breath, I think of You.
ਰਾਤੀ ਤੇ ਦਿਨ ਹਰ ਸੁਆਸ ਨਾਲ ਮੈਂ ਤੇਰਾ ਆਰਾਧਨ ਕਰਦਾ ਹਾਂ।
ਰੈਣਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰੇ = ਮੈਂ ਤੈਨੂੰ ਯਾਦ ਕਰਦਾ ਹਾਂ।ਮੈਂ ਰਾਤ ਦਿਨ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ।
 
तिसु गुर कउ सिमरउ सासि सासि ॥
Ŧis gur ka▫o simra▫o sās sās.
I remember the Guru with each and every breath.
ਉਸ ਗੁਰੂ ਨੂੰ ਮੈਂ ਹਰ ਸੁਆਸ ਨਾਲ ਯਾਦ ਕਰਦਾ ਹਾਂ।
ਕਉ = ਨੂੰ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਸਿ = ਸਾਹ ਨਾਲ। ਸਾਸਿ ਸਾਸਿ = ਹਰੇਕ ਸਾਹ ਨਾਲ।ਉਸ ਗੁਰੂ ਨੂੰ ਮੈਂ (ਆਪਣੇ) ਹਰੇਕ ਸਾਹ ਦੇ ਨਾਲ ਨਾਲ ਚੇਤੇ ਕਰਦਾ ਰਹਿੰਦਾ ਹਾਂ,
 
सासि सासि न घड़ी विसरै पलु मूरतु दिनु राते ॥
Sās sās na gẖaṛī visrai pal mūraṯ ḏin rāṯe.
With each and every breath, I think of You, day and night; I do not forget You, for an instant, even for a moment.
ਇਕ ਸੁਆਸ ਦੇ ਵਕਫੇ ਅਤੇ ਇਕ ਮੁਹਤ ਭਰ ਲਈ ਭੀ ਮੈਂ ਤੈਨੂੰ ਨਹੀਂ ਭੁਲਾਉਂਦਾ। ਹਰ ਛਿਨ ਲਮ੍ਹੇ ਅਤੇ ਦਿਨ ਰਾਤ, ਮੈਂ ਤੈਨੂੰ ਯਾਦ ਕਰਦਾ ਹਾਂ, ਹੈ ਮਾਲਕ!
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਮੂਰਤੁ = ਮੁਹੂਰਤ, ਦੋ ਘੜੀ ਦਾ ਸਮਾ।ਉਹਨਾਂ ਨੂੰ ਹਰੇਕ ਸਾਹ ਦੇ ਨਾਲ (ਉਹ ਚੇਤੇ ਰਹਿੰਦਾ ਹੈ) ਉਹਨਾਂ ਨੂੰ ਦਿਨ ਰਾਤ (ਕਿਸੇ ਭੀ ਵੇਲੇ) ਇਕ ਘੜੀ ਭਰ, ਇਕ ਪਲ ਭਰ, ਇਕ ਮੁਹੂਰਤ ਭਰ ਉਹ ਪ੍ਰਭੂ ਨਹੀਂ ਭੁੱਲਦਾ।
 
सासि सासि सिमरत प्रभु रहते ॥
Sās sās simraṯ parabẖ rahṯe.
They remembered God in meditation with each and every breath.
ਉਥੇ ਉਹ ਆਪਣੇ ਹਰ ਸੁਆਸ ਨਾਲ ਸਾਹਿਬ ਦਾ ਆਰਾਧਨ ਕਰਦਾ ਰਹਿੰਦਾ ਸੀ।
xxxਉਥੇ ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ।
 
गगा गोबिद गुण रवहु सासि सासि जपि नीत ॥
Gagā gobiḏ guṇ ravhu sās sās jap nīṯ.
GAGGA: Chant the Glorious Praises of the Lord of the Universe with each and every breath; meditate on Him forever.
ਗ- ਤੂੰ ਆਪਣੇ ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਣ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ।
ਰਵਹੁ = ਚੇਤੇ ਕਰੋ। ਨੀਤ = ਨਿੱਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।(ਹੇ ਮਿੱਤਰ!) ਸੁਆਸ ਸੁਆਸ ਸਦਾ ਗੋਬਿੰਦ ਦਾ ਨਾਮ ਜਪੋ, ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ,
 
सासि सासि सिमरत रहहि नानक दरस अधार ॥१॥
Sās sās simraṯ rahėh Nānak ḏaras aḏẖār. ||1||
They continue to contemplate Him with each and every breath; O Nanak, the Blessed Vision of His Darshan is their Support. ||1||
ਹਰ ਸੁਆਸ ਨਾਲ ਉਹ ਵਾਹਿਗੁਰੂ ਦਾ ਚਿੰਤਨ ਕਰੀ ਜਾਂਦੇ ਹਨ। ਨਾਨਕ ਉਸ ਦਾ ਦੀਦਾਰ ਉਨ੍ਹਾਂ ਦਾ ਆਸਰਾ ਹੈ।
ਅਧਾਰ = ਆਸਰਾ ॥੧॥(ਇਸ ਵਾਸਤੇ ਉਹ ਮਾਇਆ ਦੀ ਟੇਕ ਰੱਖਣ ਦੇ ਥਾਂ) ਪ੍ਰਭੂ ਦੇ ਦੀਦਾਰ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਕੇ ਸੁਆਸ ਸੁਆਸ ਉਸ ਨੂੰ ਯਾਦ ਕਰਦੇ ਹਨ ॥੧॥
 
सासि सासि हम भूलनहारे ॥
Sās sās ham bẖūlanhāre.
With each and every breath, I make mistakes.
ਹਰ ਸੁਆਸ ਨਾਲ ਮੈਂ ਗਲਤੀਆਂ ਕਰਦਾ ਹਾਂ।
xxxਹੇ ਗੁਪਾਲ! ਅਸੀਂ ਜੀਵ ਸੁਆਸ ਸੁਆਸ ਭੁੱਲਾਂ ਕਰਦੇ ਹਾਂ।
 
मन सासि सासि सिमरहु प्रभ ऊचे ॥
Man sās sās simrahu parabẖ ūcẖe.
O mind, with each and every breath, remember God on High.
ਆਪਣੇ ਹਰ ਸੁਆਸ ਨਾਲ ਪਰਮ-ਬੁਲੰਦ ਸਾਹਿਬ ਨੂੰ ਚੇਤੇ ਕਰ।
ਸਾਸਿ ਸਾਸਿ = ਦਮ-ਬ-ਦਮ।ਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
 
तिसु प्रभ कउ सासि सासि चितारी ॥
Ŧis parabẖ ka▫o sās sās cẖiṯārī.
think of God with each and every breath.
ਆਪਣੇ ਹਰ ਸੁਆਸ ਨਾਲ ਉਸ ਸਾਹਿਬ ਦਾ ਚਿੰਤਨ ਕਰ।
xxxਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
 
अपुने जन कउ सासि सासि समारे ॥
Apune jan ka▫o sās sās samāre.
He remembers His servants with each and every breath.
ਆਪਣੇ ਸੇਵਕਾਂ ਨੂੰ ਉਹ ਹਰ ਸੁਆਸ ਨਾਲ ਯਾਦ ਕਰਦਾ ਹੈ।
ਸਾਸਿ ਸਾਸਿ = ਦਮ-ਬ-ਦਮ। ਸਮਾਰੇ = ਸੰਭਾਲਦਾ ਹੈ, ਚੇਤੇ ਰੱਖਦਾ ਹੈ।ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ,