Sri Guru Granth Sahib Ji

Search ਸਿਆਣਪਾ in Gurmukhi

सहस सिआणपा लख होहि त इक न चलै नालि ॥
Sahas si▫āṇpā lakẖ hohi ṯa ik na cẖalai nāl.
Hundreds of thousands of clever tricks, but not even one of them will go along with you in the end.
ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।
ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
 
जलीआ सभि सिआणपा उठी चलिआ रोइ ॥
Jalī▫ā sabẖ si▫āṇpā uṯẖī cẖali▫ā ro▫e.
All clever tricks are burnt away, and you shall depart crying.
ਆਦਮੀ ਦੀਆਂ ਸਾਰੀਆਂ ਚਤਰਾਈਆਂ ਸੜ (ਮੁੱਕ) ਜਾਂਦੀਆਂ ਹਨ ਤੇ ਉਹ ਰੌਦਾਂ ਹੋਇਆ ਟੁਰ ਜਾਂਦਾ ਹੈ।
ਸਭਿ = ਸਾਰੀਆਂ। ਰੋਇ = ਦੁਖੀ ਹੋ ਕੇ।(ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ।
 
सभे छडि सिआणपा गुर की पैरी पाहि ॥१॥ रहाउ ॥
Sabẖe cẖẖad si▫āṇpā gur kī pairī pāhi. ||1|| rahā▫o.
Give up all your clever tricks, and fall at the Feet of the Guru. ||1||Pause||
ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ।
ਪਾਹਿ = ਪਾਉ।੧।(ਪਰ ਇਹ ਸਿਫ਼ਤ-ਸਾਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ ॥੧॥ ਰਹਾਉ॥
 
सभि सिआणपा छडि कै गुर की चरणी पाहु ॥१॥
Sabẖ si▫āṇpā cẖẖad kai gur kī cẖarṇī pāhu. ||1||
Give up all your clever tricks, and grasp the Feet of the Guru. ||1||
ਆਪਣੀਆਂ ਸਾਰੀਆਂ ਚਲਾਕੀਆਂ ਤਿਆਗ ਕੇ ਗੁਰਾਂ ਦੇ ਪੈਰੀ ਜਾ ਪਓ।
ਸਭਿ = ਸਾਰੀਆਂ। ਪਾਹੁ = ਪਉ।੧।(ਹੇ ਮਨ!) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀਂ ਪਉ (ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਮਿਲਾਪ ਹੁੰਦਾ ਹੈ) ॥੧॥
 
छोडि सगल सिआणपा साचि सबदि लिव लाइ ॥१॥ रहाउ ॥
Cẖẖod sagal si▫āṇpā sācẖ sabaḏ liv lā▫e. ||1|| rahā▫o.
Give up all your clever mental tricks, and lovingly attune yourself to the True Word of the Shabad. ||1||Pause||
ਆਪਣੀਆਂ ਸਾਰੀਆਂ ਅਕਲ ਤਿਆਗ ਦੇ ਅਤੇ ਸਚੇ-ਨਾਮ ਨਾਲ ਪਿਰਹੜੀ ਪਾ। ਠਹਿਰਾਉ।
ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਸ਼ਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ।੧।(ਆਪਣੀਆਂ) ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜ ॥੧॥ ਰਹਾਉ॥
 
सभि संजम रहे सिआणपा ॥
Sabẖ sanjam rahe si▫āṇpā.
All strict rituals are just clever contrivances.
ਸਮੂਹ ਅਟਕਲਾਂ ਤੇ ਚਤਰਾਈਟਾਂ ਕਿਸੇ ਕੰਮ ਨਹੀਂ ਆਉਂਦੀਆਂ।
ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਧਨ। ਸਭਿ = ਸਾਰੇ। ਰਹੇ = ਰਹਿ ਗਏ, ਅਸਫਲ ਹੋ ਗਏ।ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ।
 
चतुराई सिआणपा कितै कामि न आईऐ ॥
Cẖaṯurā▫ī si▫āṇpā kiṯai kām na ā▫ī▫ai.
Cunning and cleverness are of no use.
ਚਾਲਾਕੀ ਅਤੇ ਹੁਸ਼ਿਆਰੀ ਕਿਸੇ ਕੰਮ ਨਹੀਂ ਆਉਂਦੀਆਂ।
ਕਿਤੈ ਕਾਮਿ = ਕਿਸੇ ਕੰਮ ਵਿਚ।(ਹੇ ਭਾਈ! ਸੁਖਾਂ ਦੀ ਖ਼ਾਤਰ ਮਨੁੱਖ ਅਨੇਕਾਂ) ਚਤੁਰਾਈਆਂ ਤੇ ਸਿਆਣਪਾਂ (ਕਰਦਾ ਹੈ, ਪਰ ਕੋਈ ਸਿਆਣਪ ਕੋਈ ਚਤੁਰਾਈ) ਕਿਸੇ ਕੰਮ ਨਹੀਂ ਆਉਂਦੀ;
 
तिआगि सगल सिआणपा आठ पहर प्रभु जापि ॥२॥
Ŧi▫āg sagal si▫āṇpā āṯẖ pahar parabẖ jāp. ||2||
So renounce all your cleverness, and meditate on God, twenty-four hours a day. ||2||
ਤੂੰ ਆਪਣੀਆਂ ਸਾਰੀਆਂ ਚਤੁਰ-ਵਿਧੀਆਂ ਛੱਡ ਦੇ ਅਤੇ ਤੂੰ ਅੱਠੇ ਪਹਿਰ ਹੀ ਸੁਆਮੀ ਦਾ ਸਿਮਰਨ ਕਰ।
xxx॥੨॥(ਦੁੱਖਾਂ ਤੋਂ ਛੁਟਕਾਰਾ ਪਾਣ ਲਈ) ਹੋਰ ਸਾਰੀਆਂ ਚਤੁਰਾਈਆਂ ਛੱਡ, ਅੱਠੇ ਪਹਰ ਪ੍ਰਭੂ ਨੂੰ ਯਾਦ ਕਰਦਾ ਰਹੁ ॥੨॥
 
छाडि सगल सिआणपा साध सरणी आउ ॥
Cẖẖād sagal si▫āṇpā sāḏẖ sarṇī ā▫o.
Give up all your clever tricks, and seek the Sanctuary of the Holy Saint.
ਆਪਣੀਆਂ ਸਾਰੀਆਂ ਚਤੁਰਾਈਆਂ ਤਿਆਗ ਦੇ ਅਤੇ ਸੰਤ ਗੁਰਾਂ ਦੀ ਪਨਾਹ ਲੈ।
ਸਗਲ = ਸਾਰੀਆਂ। ਸਾਧ = ਗੁਰੂ।(ਹੇ ਮਨ! ਜੀਵਨ-ਜੁਗਤਿ ਪ੍ਰਾਪਤ ਕਰਨ ਵਾਸਤੇ) ਸਾਰੀਆਂ ਸਿਆਣਪਾਂ ਛੱਡ ਦੇਹ, ਗੁਰੂ ਦਾ ਆਸਰਾ ਲੈ,
 
संजम सहस सिआणपा पिआरे इक न चली नालि ॥
Sanjam sahas si▫āṇpā pi▫āre ik na cẖalī nāl.
One may have thousands of clever tricks and techniques of austere self-discipline, O Beloved, but not even one of them will go with him.
ਆਦਮੀ ਹਜ਼ਾਰਾਂ ਹੀ ਅਕਲਮੰਦੀਆਂ ਤੇ ਚਾਲਾਕੀਆਂ ਪਿਆ ਕਰੇ, ਹੇ ਪਿਆਰਿਆ! ਪ੍ਰੰਤੂ ਇਕ ਭੀ ਉਸ ਦੇ ਕੰਮ ਨਹੀਂ ਆਉਂਦੀ।
ਸੰਜਮ = ਜੁਗਤਿ। ਸਹਸ = ਹਜ਼ਾਰਾਂ। ਨਾਲਿ ਨ ਚਲੀ = ਮਦਦ ਨਹੀਂ ਕਰਦੀ।ਹੇ ਭਾਈ! (ਵਰਤ ਨੇਮ ਆਦਿਕ) ਹਜ਼ਾਰਾਂ ਸੰਜਮ ਤੇ ਹਜ਼ਾਰਾਂ ਸਿਆਣਪਾਂ (ਜੇ ਮਨੁੱਖ ਕਰਦਾ ਰਹੇ, ਤਾਂ ਇਹਨਾਂ ਵਿਚੋਂ) ਇੱਕ ਭੀ (ਪਰਲੋਕ ਵਿਚ) ਮਦਦ ਨਹੀਂ ਕਰਦੀ।
 
अवर सिआणपा बिरथीआ पिआरे राखन कउ तुम एक ॥१॥ रहाउ ॥
Avar si▫āṇpā birthī▫ā pi▫āre rākẖan ka▫o ṯum ek. ||1|| rahā▫o.
All other clever tricks are useless, O Beloved; You alone are my Protector. ||1||Pause||
ਬੇ-ਫਾਇਦਾ ਹਨ ਹੋਰ ਅਕਲਮੰਦੀਆਂ, ਹੇ ਮੇਰੇ ਪ੍ਰੀਤਮ! ਕੇਵਲ ਤੂੰ ਹੀ ਮੇਰਾ ਰਖਵਾਲਾ ਹੈ। ਠਹਿਰਾਉ।
ਅਵਰ = ਹੋਰ। ਸਿਆਣਪਾ = ਚਤੁਰਾਈਆਂ। ਬਿਰਥੀਆ = ਵਿਅਰਥ। ਰਾਖਨ ਕਉ = ਰੱਖਿਆ ਕਰਨ ਜੋਗਾ। ਤੁਮ ਏਕ = ਸਿਰਫ਼ ਤੂੰ ਹੀ ॥੧॥ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ॥
 
छोडि सगल सिआणपा मिलि साध तिआगि गुमानु ॥
Cẖẖod sagal si▫āṇpā mil sāḏẖ ṯi▫āg gumān.
Abandon all your clever tricks; meet with the Holy, and renounce your egotistical pride.
ਤੂੰ ਆਪਣੀਆਂ ਸਾਰੀਆਂ ਚਾਲਾਕੀਆਂ ਛੱਡ ਦੇ ਅਤੇ ਸੰਤਾਂ ਨਾਲ ਮਿਲ ਕੇ ਆਪਣੀ ਹੰਗਤਾ ਨੂੰ ਮੇਟ ਸੁੱਟ।
ਸਗਲ = ਸਾਰੀਆਂ। ਮਿਲਿ ਸਾਧ = ਗੁਰੂ ਨੂੰ ਮਿਲ ਕੇ। ਗੁਮਾਨੁ = ਅਹੰਕਾਰ।ਸਾਰੀਆਂ (ਢੋਕੀਆਂ) ਚਤੁਰਾਈਆਂ ਛੱਡ ਦੇਹ, ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।