Sri Guru Granth Sahib Ji

Search ਸਿਰਿ in Gurmukhi

असंख निंदक सिरि करहि भारु ॥
Asaʼnkẖ ninḏak sir karahi bẖār.
Countless slanderers, carrying the weight of their stupid mistakes on their heads.
ਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁਕਦੇ ਹਨ।
ਸਿਰਿ = ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ = ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ।
 
असंख कहहि सिरि भारु होइ ॥
Asaʼnkẖ kėhahi sir bẖār ho▫e.
Even to call them countless is to carry the weight on your head.
ਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਮੂੰਡ (ਸਿਰ) ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।
ਕਹਹਿ = ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ)। ਸਿਰਿ = ਉਹਨਾਂ ਦੇ ਸਿਰ ਉੱਤੇ। ਹੋਇ = ਹੁੰਦਾ ਹੈ।(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ)।
 
अखरा सिरि संजोगु वखाणि ॥
Akẖrā sir sanjog vakẖāṇ.
From the Word, comes destiny, written on one's forehead.
ਅੱਖਰਾਂ ਨਾਲ ਪ੍ਰਾਨੀ ਦੇ ਮੱਥੇ ਉਤੇ ਉਸਦੀ ਕਿਸਮਤ ਬਿਆਨ ਕੀਤੀ ਹੋਈ ਹੈ।
ਅਖਰਾ ਸਿਰਿ = ਅੱਖਰਾਂ ਦੀ ਰਾਹੀਂ ਹੀ। ਸੰਜੋਗੁ = ਭਾਗਾਂ ਦਾ ਲੇਖ। ਵਖਾਣਿ = ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ।(ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ)
 
जिनि एहि लिखे तिसु सिरि नाहि ॥
Jin ehi likẖe ṯis sir nāhi.
But the One who wrote these Words of Destiny-no words are written on His Forehead.
ਪ੍ਰੰਤੂ ਵਾਹਿਗੁਰੂ ਜਿਸਨੇ ਇਹ ਪਰਾਲਬੱਧਾ ਲਿਖੀਆਂ ਹਨ, ਉਸਦੇ ਸੀਸ ਉਤੇ ਇਹ ਨਹੀਂ ਹੈ।
ਜਿਨਿ = ਜਿਸ ਅਕਾਲ ਪੁਰਖ ਨੇ। ਏਹਿ = ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ = ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ = (ਕੋਈ ਲੇਖ) ਨਹੀਂ ਹੈ।(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)।
 
ता लिखीऐ सिरि गावारा गावारु ॥२६॥
Ŧā likī▫ai sir gāvārā gāvār. ||26||
he shall be known as the greatest fool of fools! ||26||
ਤਦ ਉਸ ਨੂੰ ਮੂਰਖਾਂ ਦਾ ਮਹਾਂ ਮੂਰਖ ਲਿਖ ਛੱਡੋ।
ਲਿਖੀਐ = (ਉਹ ਬੜਬੋਲਾ) ਲਿਖਿਆ ਜ਼ਾਂਦਾ ਹੈ। ਸਿਰਿ ਗਾਵਾਰਾ ਗਾਵਾਰੁ = ਗਾਵਾਰਾਂ ਦੇ ਸਿਰ ਤੇ ਗਾਵਾਰ, ਮੂਰਖਾਂ ਸਿਰ ਮੂਰਖ, ਮਹਾਂ ਮੂਰਖ।ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ ॥੨੬॥
 
सिरि सिरि रिजकु स्मबाहे ठाकुरु काहे मन भउ करिआ ॥२॥
Sir sir rijak sambāhe ṯẖākur kāhe man bẖa▫o kari▫ā. ||2||
For each and every person, our Lord and Master provides sustenance. Why are you so afraid, O mind? ||2||
ਹਰ ਜਣੇ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ, ਹੇ ਮੇਰੀ ਜਿੰਦੜੀਏ (ਤੂੰ) ਕਿਉਂ ਡਰਦੀ ਹੈ।
ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ ਸਿਰ ਉਤੇ, ਹਰੇਕ ਜੀਵ ਲਈ। ਸੰਬਾਹੇ = {संवाहय} ਅਪੜਾਂਦਾ ਹੈ। ਮਨ = ਹੇ ਮਨ!੨।ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥
 
जिउ जिउ चलहि चुभै दुखु पावहि जमकालु सहहि सिरि डंडा हे ॥२॥
Ji▫o ji▫o cẖalėh cẖubẖai ḏukẖ pāvahi jamkāl sahėh sir dandā he. ||2||
The more they walk away, the deeper it pierces them, and the more they suffer in pain, until finally, the Messenger of Death smashes his club against their heads. ||2||
ਜਿੰਨੀ ਦੂਰ ਉਹ (ਰੱਬ ਤੋਂ) ਜਾਂਦੇ ਹਨ, ਉਨ੍ਹਾਂ ਹੀ ਜਿਆਦਾ ਉਹ ਚੁਭਦਾ ਹੈ ਅਤੇ ਉਨ੍ਹਾਂ ਹੀ ਬਹੁਤਾ ਉਹ ਕਸ਼ਟ ਉਠਾਉਂਦੇ ਹਨ ਅਤੇਉਹ ਮੌਤ ਦੇ ਫ਼ਰਿਸ਼ਤੇ ਦਾ ਸੋਟਾ ਆਪਣੇ ਮੂੰਡਾ ਉਤੇ ਸਹਾਰਦੇ ਹਨ।
ਚਲਹਿ = ਤੁਰਦੇ ਹਨ। ਚੁਭੈ = (ਕੰਡਾ) ਚੁੱਭਦਾ ਹੈ। ਜਮ ਕਾਲੁ = (ਆਤਮਕ) ਮੌਤ। ਸਿਰਿ = ਸਿਰ ਉੱਤੇ।੨।ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ॥੨॥
 
सोई धिआईऐ जीअड़े सिरि साहां पातिसाहु ॥
So▫ī ḏẖi▫ā▫ī▫ai jī▫aṛe sir sāhāʼn pāṯisāhu.
Meditate on Him, O my soul; He is the Supreme Lord over kings and emperors.
ਹੇ ਮੇਰੀ ਜਿੰਦੜੀਏ! ਉਸ ਸਦਾ ਸਿਮਰਨ ਕਰ, ਜੋ ਰਾਜਿਆਂ ਅਤੇ ਮਹਾਰਾਜਿਆਂ ਦਾ ਸ਼ਰੋਮਣੀ ਸਾਹਿਬ ਹੈ।
ਸੋਈ = ਉਹੀ। ਜੀਅੜੇ = ਹੇ ਜਿੰਦੇ! ਸਿਰਿ = ਸਿਰ ਉੱਤੇ।ਹੇ ਮੇਰੀ ਜਿੰਦੇ! ਉਸੇ ਪ੍ਰਭੂ (ਦੇ ਚਰਨਾਂ) ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ।
 
करि सेवा सुख सागरै सिरि साहा पातिसाहु ॥२॥
Kar sevā sukẖ sāgrai sir sāhā pāṯisāhu. ||2||
Serve the Lord, the Ocean of Peace, the Supreme Lord over kings and emperors. ||2||
ਤੂੰ ਠੰਢ-ਚੈਨ ਦੇ ਸਮੁੰਦਰ ਦੀ ਟਹਿਲ-ਸੇਵਾ ਕਮਾ, (ਸਿਮਰਨ ਕਰ), ਉਹ ਰਾਜਿਆਂ ਤੇ ਮਹਾਰਾਜਿਆਂ ਦੇ ਸਿਰ ਦਾ ਸੁਆਮੀ ਹੈ।
ਸੁਖ ਸਾਗਰੈ = ਸੁਖਾਂ ਦੇ ਸਮੁੰਦਰ ਪ੍ਰਭੂ ਦੀ। ਸਿਰਿ = ਸਿਰ ਉੱਤੇ।੨।(ਸਾਧ ਸੰਗਤ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ॥੨॥
 
भाई रे इउ सिरि जाणहु कालु ॥
Bẖā▫ī re i▫o sir jāṇhu kāl.
O Siblings of Destiny, just like this, see death hovering over your own heads!
ਹੇ ਵੀਰ! ਏਸੇ ਤਰ੍ਹਾਂ ਤੂੰ ਮੌਤ ਨੂੰ ਆਪਣੇ ਮੂੰਡ ਉਤੇ ਮੰਡਲਾਉਂਦੀ ਹੋਈ ਖ਼ਿਆਲ ਕਰ।
ਇਉ = ਇਸੇ ਤਰ੍ਹਾਂ ਹੀ। ਸਿਰਿ = ਸਿਰ ਉੱਤੇ।ਹੇ ਭਾਈ! ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ।
 
करमि मिलै सो पाईऐ किरतु पइआ सिरि देह ॥३॥
Karam milai so pā▫ī▫ai kiraṯ pa▫i▫ā sir ḏeh. ||3||
By His Grace, she receives it; otherwise, because of her past actions, she gives her head. ||3||
ਜੇਕਰ ਵਾਹਿਗੁਰੂ ਦੀ ਰਹਿਮਤ ਉਂਦੇ ਹੋਵੇ ਤਾਂ ਉਹ ਮੀਂਹ ਦੀਆਂ ਬੂੰਦਾ ਨੂੰ ਪਾ ਲਵੇਗਾ ਨਹੀਂ ਤਾਂ ਆਪਣੇ ਪੂਰਬਲੇ ਕਰਮਾਂ ਅਨੁਸਾਰ ਉਹ ਆਪਣਾ ਸੀਸ ਦੇ ਦਿੰਦਾ ਹੈ।
ਕਰਮਿ = ਮਿਹਰ ਨਾਲ। ਕਿਰਤੁ ਪਾਇਆ = ਪੂਰਬਲਾ ਕਮਾਇਆ ਹੋਇਆ, (ਪੂਰਬਲਾ) ਕੀਤਾ ਹੋਇਆ (ਜੋ ਸੰਸਕਾਰ-ਰੂਪ ਵਿਚ) ਇਕੱਠਾ ਹੋਇਆ (ਅੰਦਰ ਮੌਜੂਦ) ਹੈ। ਸਿਰਿ = ਸਿਰ ਉਤੇ। ਦੇਹ = ਸਰੀਰ (ਉੱਤੇ) ॥੩॥(ਪਰ ਹੇ ਮਨ! ਤੇਰੇ ਭੀ ਕੀਹ ਵੱਸ! ਪਰਮਾਤਮਾ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, (ਨਹੀਂ ਤਾਂ) ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ ॥੩॥
 
अरध सरीरु कटाईऐ सिरि करवतु धराइ ॥
Araḏẖ sarīr katā▫ī▫ai sir karvaṯ ḏẖarā▫e.
If my body were cut in half, if a saw was put to my head,
ਜੇਕਰ ਮੈਰੀ ਦੇਹਿ ਹਿਮਾਲੀਆ (ਦੀ ਬਰਫ) ਵਿੱਚ ਗਾਲ ਦਿਤੀ ਜਾਵੇ ਤਾਂ ਭੀ ਬੀਮਾਰੀ ਆਤਮਾ ਤੋਂ ਦੂਰ ਨਹੀਂ ਹੁੰਦੀ।
ਅਰਧ = ਅੱਧੋ ਅੱਧ, ਦੁ-ਫਾੜ। ਸਿਰਿ = ਸਿਰ ਉੱਤੇ। ਕਰਵਤੁ = ਆਰਾ।ਜੇ ਸਿਰ ਉੱਤੇ ਆਰਾ ਰਖਾ ਕੇ ਸਰੀਰ ਨੂੰ ਦੁ-ਫਾੜ ਚਿਰਾ ਦਿੱਤਾ ਜਾਏ,
 
सभ जग महि दोही फेरीऐ बिनु नावै सिरि कालु ॥
Sabẖ jag mėh ḏohī ferī▫ai bin nāvai sir kāl.
You may beat the drum and proclaim authority over the whole world, but without the Name, death hovers over your head.
ਉਹ ਆਪਣੀ ਹਕੂਮਤ ਦਾ ਢੰਡੋਰਾ ਸਾਰੇ ਸੰਸਾਰ ਅੰਦਰ ਦੁਆ ਦੇਵੇ ਪ੍ਰੰਤੂ ਨਾਮ ਦੇ ਬਗੈਰ ਮੌਤ ਉਸ ਦੇ ਸਿਰ ਉਤੇ ਖੜੀ ਹੈ।
ਦੋਹੀ = ਦੁਹਾਈ, ਢੰਢੋਰਾ। ਸਿਰਿ = ਸਿਰ ਉੱਤੇ।ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿਚ ਫਿਰਾ ਸਕੀਏ, ਤਾਂ ਭੀ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਉੱਤੇ ਮੌਤ ਦਾ ਡਰ (ਕਾਇਮ ਰਹਿੰਦਾ) ਹੈ।
 
नानक तरीऐ सचि नामि सिरि साहा पातिसाहु ॥
Nānak ṯarī▫ai sacẖ nām sir sāhā pāṯisāhu.
O Nanak, they swim across with the True Name of the Lord, the King above the heads of kings.
ਨਾਨਕ, ਬਾਦਸ਼ਾਹਾਂ ਦੇ ਸਿਰ ਉਪਰਲੇ ਬਾਦਸ਼ਾਹ ਦੇ ਸਤਿਨਾਮ ਦੇ ਨਾਲ ਆਦਮੀ ਪਾਰ ਉਤਰ ਜਾਂਦਾ ਹੈ।
ਸਿਰਿ ਸਾਹਾ = ਸ਼ਾਹਾਂ ਦੇ ਸਿਰ ਉੱਤੇ।ਜੇਹੜਾ ਪਰਮਾਤਮਾ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ, ਉਸ ਦੇ ਸਦਾ-ਥਿਰ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘੀਦਾ ਹੈ।
 
दुहा सिरिआ का खसमु आपि अवरु न दूजा थाउ ॥
Ḏuhā siri▫ā kā kẖasam āp avar na ḏūjā thā▫o.
The Lord is the Master of both worlds; there is no other place of rest.
ਵਾਹਿਗੁਰੂ ਖੁਦ ਦੋਹਾਂ ਹੀ ਕਿਨਾਰਿਆਂ ਦਾ ਸੁਆਮੀ ਹੈ। ਹੋਰ ਕੋਈ ਦੂਸਰੀ ਆਰਾਮ ਦੀ ਥਾਂ ਨਹੀਂ।
xxx(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।
 
सिरे सिरि धंधे लाइआ ॥
Sire sir ḏẖanḏẖe lā▫i▫ā.
and assigned tasks to one and all.
ਤੇ ਹਰ ਇਕ ਨੂੰ ਕੰਮ-ਕਾਜੇ ਲਾਇਆ ਹੈ।
ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉਤੇ।ਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ।
 
साह पातिसाह सिरि खसमु तूं जपि नानक जीवै नाउ जीउ ॥१९॥
Sāh pāṯisāh sir kẖasam ṯūʼn jap Nānak jīvai nā▫o jī▫o. ||19||
You are the Supreme Lord and Master, above the heads of kings. Nanak lives by chanting Your Name. ||19||
ਤੂੰ ਰਾਜਿਆਂ ਤੇ ਮਹਾਰਾਜਿਆਂ ਦੇ ਸਿਰਾਂ ਉਤੇ ਸੁਆਮੀ ਹੈ। ਨਾਨਕ ਤੇਰੇ ਨਾਮ ਦਾ ਉਚਾਰਣ ਕਰਨ ਦੁਆਰਾ ਜੀਉਂਦਾ ਹੈ।
ਸਿਰਿ = ਸਿਰ ਉੱਤੇ ॥੧੯॥ਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥
 
पूरा सतिगुरु कबहूं न सेविआ सिरि ठाढे जम जंदारा ॥
Pūrā saṯgur kabahūʼn na sevi▫ā sir ṯẖādẖe jam janḏārā.
They never serve the Perfect True Guru, and the cruel tyrant Death stands over their heads.
ਉਸ ਨੇ ਕਦਾਚਿਤ ਭੀ ਪੂਰਨ ਸਚੇ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਉਸ ਦੇ ਸਿਰ ਉਤੇ ਜਾਲਮ ਮੌਤ ਖੜੀ ਹੈ।
ਸਿਰਿ = ਸਿਰ ਉੱਤੇ। ਠਾਢੇ = ਖਲੋਤੇ ਹੋਏ। ਜੰਦਾਰਾ = ਅਵੈੜੇ, ਅਜੋੜ, ਜ਼ਾਲਮ {ਜੰਦਾਲ}।(ਹਉਮੈ ਵਿਚ ਮਸਤ ਮਨੁੱਖ) ਪੂਰੇ ਗੁਰੂ ਦੀ ਸਰਨ ਨਹੀਂ ਪੈਂਦਾ, (ਇਸ ਵਾਸਤੇ ਉਸ ਦੇ) ਸਿਰ ਉੱਤੇ ਜ਼ਾਲਮ ਜਮ ਆ ਖਲੋਂਦੇ ਹਨ।
 
हरि हरि उतमु नामु है जिनि सिरिआ सभु कोइ जीउ ॥
Har har uṯam nām hai jin siri▫ā sabẖ ko▫e jī▫o.
The Name of the Lord, Har, Har, is Excellent and Sublime. He created everyone.
ਉਤਕ੍ਰਿਸ਼ਟਤ ਹੈ ਨਾਮ ਵਾਹਿਗੁਰੂ ਸੁਆਮੀ ਦਾ, ਜਿਸ ਨੇ ਸਾਰਿਆਂ ਨੂੰ ਸਾਜਿਆਂ ਹੈ।
ਹਰਿ ਨਾਮੁ = ਹਰੀ ਦਾ ਨਾਮ। ਜਿਨਿ = ਜਿਸ (ਹਰੀ) ਨੇ। ਸਿਰਿਆ = {सृजे = ਪੈਦਾ ਕਰਨਾ} ਪੈਦਾ ਕੀਤਾ ਹੈ। ਸਭੁ ਕੋਇ = ਹਰੇਕ ਜੀਵ।ਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ।
 
तूं गंठी मेरु सिरि तूंहै ॥
Ŧūʼn ganṯẖī mer sir ṯūʼnhai.
You are the knot, and You are the primary bead of the maalaa.
ਤੂੰ ਇਸ ਦੀਆਂ ਗੰਢਾਂ ਹੈਂ ਅਤੇ ਤੂੰ ਹੀ ਹਿਯ ਦਾ ਸਿਖਰਲਾ ਵੱਡਾ ਮਣਕਾ।
ਗੰਠੀ = ਗੰਢ। ਮੇਰੁ = ਸਿਰੇ ਦਾ ਮਣਕਾ। ਸਿਰਿ = (ਮਣਕਿਆਂ ਦੇ) ਸਿਰ ਉੱਤੇ!(ਮਣਕਿਆਂ ਉੱਤੇ) ਗੰਢ ਭੀ ਤੂੰ ਹੀ ਹੈਂ, (ਸਭ ਮਣਕਿਆਂ ਦੇ) ਸਿਰ ਉੱਤੇ ਮੇਰੂ-ਮਣਕਾ ਭੀ ਤੂੰ ਹੀ ਹੈਂ।