Sri Guru Granth Sahib Ji

Search ਸੁਖਾ in Gurmukhi

सतगुर की सेवा अति सुखाली जो इछे सो फलु पाए ॥
Saṯgur kī sevā aṯ sukẖālī jo icẖẖe so fal pā▫e.
Serving the True Guru brings a deep and profound peace, and one's desires are fulfilled.
ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ।
ਸੁਖਾਲੀ = {ਸੁਖ-ਆਲਯ} ਸੁਖਾਂ ਦਾ ਘਰ, ਸੁਖ ਦੇਣ ਵਾਲੀ।ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।
 
सरब सुखा सुख ऊपजहि दरगह पैधा जाइ ॥१॥ रहाउ ॥
Sarab sukẖā sukẖ ūpjahi ḏargėh paiḏẖā jā▫e. ||1|| rahā▫o.
The happiness of all happiness shall well up, and in the Court of the Lord, you shall be dressed in robes of honor. ||1||Pause||
ਇਸ ਤਰ੍ਹਾਂ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਪੈਦਾ ਹੋ ਜਾਵੇਗੀ ਅਤੇ ਤੂੰ ਇਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਵੇਗਾ। ਠਹਿਰਾਉ।
ਊਪਜਹਿ = ਪੈਦਾ ਹੁੰਦੇ ਹਨ {ਨੋਟ: 'ਊਪਜੈ' ਇਕ-ਵਚਨ ਹੈ, 'ਊਪਜਹਿ' ਬਹੁ-ਵਚਨ ਹੈ}। ਪੈਧਾ = ਸਰੋਪਾ ਲੈ ਕੇ, ਇੱਜ਼ਤ ਨਾਲ। ਜਾਇ = ਜਾਂਦਾ ਹੈ।੧।(ਜੇਹੜਾ ਮਨੁੱਖ ਸਿਮਰਦਾ ਹੈ, ਉਸ ਦੇ ਅੰਦਰ) ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ॥੧॥ ਰਹਾਉ॥
 
सुखा की मिति किआ गणी जा सिमरी गोविंदु ॥
Sukẖā kī miṯ ki▫ā gaṇī jā simrī govinḏ.
How can I measure the happiness of meditating on the Lord of the Universe?
ਮੈਂ ਉਸ ਖ਼ੁਸ਼ੀ ਦਾ ਕੀ ਅੰਦਾਜ਼ਾ ਲਾ ਸਕਦਾ ਹਾਂ, ਜਿਹੜੀ ਉਦੋਂ ਪੈਦਾ ਹੁੰਦੀ ਹੈ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਰਾਧਨ ਕਰਦਾ ਹਾਂ?
ਮਿਤਿ = ਮਿਣਤੀ, ਹੱਦ-ਬੰਨਾ। ਗਣੀ = ਗਣੀਂ, ਮੈਂ ਗਿਣਾਂ। ਸਿਮਰੀ = ਸਿਮਰੀਂ, ਮੈਂ ਸਿਮਰਦਾ ਹਾਂ।ਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ (ਉਸ ਵੇਲੇ ਇਤਨੇ ਸੁਖ ਅਨੁਭਵ ਹੁੰਦੇ ਹਨ ਕਿ) ਮੈਂ ਉਹਨਾਂ ਸੁਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ।
 
सभ सुखाली वुठीआ इहु होआ हलेमी राजु जीउ ॥१३॥
Sabẖ sukẖālī vuṯẖī▫ā ih ho▫ā halemī rāj jī▫o. ||13||
Let all abide in peace, under this Benevolent Rule. ||13||
ਸਾਰੇ ਆਰਾਮ ਅੰਦਰ ਵਸਦੇ ਹਨ ਅਤੇ ਹੁਣ ਇਹ ਰਹਿਮਤ ਦਾ ਰਾਜ-ਭਾਗ ਹੋ ਗਿਆ ਹੈ।
ਵੁਠੀਆ = ਵੁੱਠੀਆ, ਵੱਸ ਪਈ ਹੈ। ਹਲੇਮੀ ਰਾਜੁ = ਹਲੀਮੀ ਦਾ ਰਾਜ, ਨਿਮ੍ਰਤਾ ਸੁਭਾਵ ਦਾ ਰਾਜ ॥੧੩॥(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥
 
गुर सतिगुर सुआमी भेदु न जाणहु जितु मिलि हरि भगति सुखांदी ॥
Gur saṯgur su▫āmī bẖeḏ na jāṇhu jiṯ mil har bẖagaṯ sukẖāʼnḏī.
Know that there is no difference between the Guru, the True Guru, and your Lord and Master. Meeting with Him, take pleasure in the Lord's devotional service.
ਤੂੰ ਉਤਕ੍ਰਿਸ਼ਟ ਸਤਿਗੁਰੂ ਅਤੇ ਸਾਹਿਬ ਵਿਚਕਾਰ ਫ਼ਰਕ ਨਾਂ ਸਮਝ ਜਿਸ ਨੂੰ ਭੇਟਣ ਦੁਆਰਾ ਸਾਹਿਬ ਦੀ ਪ੍ਰੇਮ-ਮਈ ਸੇਵਾ ਆਦਮੀ ਨੂੰ ਪਿਆਰੀ ਲਗਦੀ ਹੈ।
ਭੇਦੁ = ਫ਼ਰਕ। ਜਿਤੁ = ਜਿਸ (ਗੁਰੂ) ਵਿਚ। ਮਿਲਿ = ਮਿਲ ਕੇ, ਜੁੜ ਕੇ। ਸੁਖਾਂਦੀ = ਪਿਆਰੀ ਲੱਗਦੀ ਹੈ।(ਹੇ ਜੀਵ-ਮਿਤ੍ਰ!) ਗੁਰੂ ਤੇ ਪਰਮਾਤਮਾ ਵਿਚ (ਰਤਾ ਭੀ) ਫ਼ਰਕ ਨਾਹ ਸਮਝੋ ਗੁਰੂ (ਦੇ ਚਰਨਾਂ) ਵਿੱਚ ਜੁੜ ਕੇ ਹੀ ਪਰਮਾਤਮਾ ਦੀ ਭਗਤੀ ਪਿਆਰੀ ਲੱਗਦੀ ਹੈ।
 
हरि पी आघाने अम्रित बाने स्रब सुखा मन वुठे ॥
Har pī āgẖāne amriṯ bāne sarab sukẖā man vuṯẖe.
Drinking in the Lord's Ambrosial Bani, the mind is satisfied, and all pleasures come to abide within.
ਸਾਰੀਆਂ ਖੁਸ਼ੀਆਂ ਉਨ੍ਹਾਂ ਦੇ ਚਿੱਤ ਅੰਦਰ ਵਸਦੀਆਂ ਹਨ, ਜੋ ਵਾਹਿਗੁਰੂ ਦੀ ਅੰਮ੍ਰਿਤ ਮਈ ਗੁਰਬਾਣੀ ਨੂੰ ਪਾਨ ਕਰਕੇ ਤ੍ਰਿਪਤ ਹੋਏ ਹਨ।
ਪੀ = ਪੀ ਕੇ। ਆਘਾਨੇ = ਰੱਜ ਜਾਂਦਾ ਹੈ, ਆਘਾਨਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਬਾਨੇ = ਬਾਣੀ। ਸ੍ਰਬ = ਸਰਬ, ਸਾਰੇ। ਮਨਿ = ਮਨ ਵਿਚ। ਵੁਠੇ = ਵੁੱਠੇ, ਆ ਵੱਸਦੇ ਹਨ।ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ,
 
थाका तेजु उडिआ मनु पंखी घरि आंगनि न सुखाई ॥
Thākā ṯej udi▫ā man pankẖī gẖar āʼngan na sukẖā▫ī.
Your light has gone out, and the bird of your mind has flown away; you are no longer welcome in your own home and courtyard.
ਅੱਗ ਬੁਝ ਗਈ ਹੈ, ਭਉਰ ਪੰਛੀ ਉਡ ਗਿਆ ਹੈ ਅਤੇ ਉਸ ਦੀ ਲੋਥ ਹੁਣ ਗ੍ਰਹਿ ਤੇ ਵਿਹੜੇ ਵਿੱਚ ਨਹੀਂ ਸੁਖਾਉਂਦੀ।
ਥਾਕਾ = ਮੁੱਕ ਗਿਆ। ਤੇਜੁ = ਸਰੀਰਕ ਬਲ। ਘਰਿ = ਘਰ ਵਿਚ। ਆਂਗਨਿ = ਵਿਹੜੇ ਵਿਚ।(ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ।
 
सेज सुखाली सीतलु पवणा सहज केल रंग करणा जीउ ॥३॥
Sej sukẖālī sīṯal pavṇā sahj kel rang karṇā jī▫o. ||3||
cozy beds, cooling breezes, peaceful joy and the experience of pleasure. ||3||
ਠੰਢੀ ਹਵਾ, ਸੁਖਦਾਈ ਰੰਗ-ਰਲੀਆਂ ਅਤੇ ਮਿੱਠੀਆਂ ਮੌਜ ਬਹਾਰਾਂ ਦਾ ਮਾਣਨਾ।
ਸੁਖਾਲੀ = ਸੁਖਦਾਈ। ਪਵਣਾ = ਹਵਾ। ਸਹਜ ਕੇਲ = ਬੇਫ਼ਿਕਰੀ ਦੇ ਕਲੋਲ ॥੩॥(ਆਰਾਮ ਕਰਨ ਲਈ) ਸੁਖਦਾਈ ਮੰਜੇ-ਬਿਸਤ੍ਰੇ ਸਾਨੂੰ ਮਿਲੇ ਹੋਏ ਹਨ, ਠੰਢੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫ਼ਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ (ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ) ॥੩॥
 
हरि भगवंता ता जनु खरा सुखाला ॥
Har bẖagvanṯā ṯā jan kẖarā sukẖālā.
The Lord is Wealthy and Prosperous, so His humble servant should feel totally secure.
ਵਾਹਿਗੁਰੂ ਭਾਗਵਾਨ ਹੈ, ਇਸ ਲਈ ਉਸਦਾ ਗੋਲਾ ਬੜਾ ਹੀ ਸੁਖੀ ਹੈ।
ਭਗਵੰਤਾ = ਸਭ ਸੁਖਾਂ ਦਾ ਮਾਲਕ। ਖਰਾ = ਬਹੁਤ।(ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ।
 
सरब सुखा निधि चरण हरि भउजलु बिखमु तरे ॥
Sarab sukẖā niḏẖ cẖaraṇ har bẖa▫ojal bikẖam ṯare.
The Lord's Feet are the Treasure of all peace and comfort for them; they cross over the terrifying and treacherous world-ocean.
ਵਾਹਿਗੁਰੂ ਦੇ ਪੈਰ, ਸਮੂਹ ਆਰਾਮਾਂ ਦਾ ਖ਼ਜ਼ਾਨਾ ਹਨ। ਉਨ੍ਹਾਂ ਦੇ ਰਾਹੀਂ ਆਦਮੀ ਭੈ-ਦਾਇਕ ਤੇ ਕਠਨ ਸੰਸਾਰ-ਸੰਮੁਦਰ ਤੋਂ ਪਾਰ ਹੋ ਜਾਂਦਾ ਹੈ।
ਨਿਧਿ = ਖ਼ਜ਼ਾਨਾ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ।ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ।
 
किआ कपड़ु किआ सेज सुखाली कीजहि भोग बिलास ॥
Ki▫ā kapaṛ ki▫ā sej sukẖālī kījėh bẖog bilās.
What good are clothes, and what good is a soft bed, to enjoy pleasures and sensual delights?
ਕੀ ਹੈ ਪੁਸ਼ਾਕ ਅਤੇ ਕੀ ਸੁਖਦਾਈ ਪਲੰਘ, ਸੁਹਬਤ ਤੇ ਰੰਗ-ਰਲੀਆਂ ਮਾਨਣ ਲਈ।
ਕੀਜਹਿ = ਕੀਤੇ ਜਾਣ। ਭੋਗ ਬਿਲਾਸ = ਰੰਗ-ਰਲੀਆਂ।ਕੀ ਹੋਇਆ ਜੇ (ਸੋਹਣੇ) ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ?
 
अम्रित काइआ रहै सुखाली बाजी इहु संसारो ॥
Amriṯ kā▫i▫ā rahai sukẖālī bājī ih sansāro.
With your nectar-like body, you live in comfort, but this world is just a passing drama.
ਹੇ ਦੇਹਿ! ਆਪਣੇ ਆਪ ਨੂੰ ਅਮਰ ਖਿਆਲ ਕਰਕੇ ਤੂੰ ਆਰਾਮ ਅੰਦਰ ਰਹਿੰਦੀ ਹੈਂ, ਪਰ ਇਹ ਜਗਤ ਇਕ ਖੇਡ ਹੈ।
ਅੰਮ੍ਰਿਤ = (ਆਪਣੇ ਆਪ ਨੂੰ) ਅਮਰ ਸਮਝਣ ਵਾਲੀ। ਕਾਇਆ = ਦੇਹ, ਸਰੀਰ। ਸੁਖਾਲੀ = ਸੁਖ-ਆਲਯ, ਸੁਖਾਂ ਦਾ ਘਰ, ਸੁਖ ਮਾਣਨ ਵਾਲੀ। ਬਾਜੀ = ਖੇਡ।ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ।
 
जिन गुर बचन सुखाने हीअरै तिन आगै आणि परीठा ॥२॥
Jin gur bacẖan sukẖāne hī▫arai ṯin āgai āṇ parīṯẖā. ||2||
Those whose hearts are pleased with the Guru's Teachings - the Lord's Presence is revealed to them. ||2||
ਜਿਨ੍ਹਾਂ ਦੇ ਦਿਲ ਨੂੰ ਗੁਰਾਂ ਦਾ ਸ਼ਬਦ ਚੰਗਾ ਲਗਦਾ ਹੈ, ਉਨ੍ਹਾਂ ਮੂਹਰੇ ਰੱਬ ਦੇ ਨਾਮ ਦਾ ਭੋਜਨ ਪ੍ਰੋਸਿਆਂ ਜਾਂਦਾ ਹੈ।
ਸੁਖਾਨੇ = ਪਿਆਰੇ ਲੱਗੇ। ਹੀਅਰੈ = ਹਿਰਦੇ ਵਿਚ। ਆਣਿ = ਲਿਆ ਕੇ। ਪਰੀਠਾ = ਪਰੋਸ ਧਰਿਆ ॥੨॥ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਬਚਨ ਹਿਰਦੇ ਵਿਚ ਪਿਆਰੇ ਲੱਗਦੇ ਹਨ, ਗੁਰੂ ਉਹਨਾਂ ਦੇ ਅੱਗੇ (ਪਰਮਾਤਮਾ ਦਾ ਨਾਮ-ਅੰਮ੍ਰਿਤ) ਲਿਆ ਕੇ ਪਰੋਸ ਦੇਂਦਾ ਹੈ ॥੨॥
 
सरब सुखा सुखु साचा एहु ॥
Sarab sukẖā sukẖ sācẖā ehu.
Of all comforts, this is the true comfort.
ਸਾਰਿਆਂ ਆਰਾਮਾਂ ਵਿਚੋਂ ਇਹ ਯਥਾਰਥ ਆਰਾਮ ਹੈ।
ਸਰਬ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ।ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,
 
सरब सुखा प्रभ तेरी दइआ ॥२॥
Sarab sukẖā parabẖ ṯerī ḏa▫i▫ā. ||2||
All peace comes by Your Kindness, God. ||2||
ਸਾਰੇ ਆਰਾਮ ਤੇਰੀ ਮਿਹਰ ਅੰਦਰ ਹਨ, ਹੇ ਮੇਰੇ ਠਾਕੁਰ।
ਪ੍ਰਭੂ = ਹੇ ਪ੍ਰਭੂ! ॥੨॥ਹੇ ਪ੍ਰਭੂ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ ॥੨॥
 
सरब सुखा पावउ सतसंगि ॥
Sarab sukẖā pāva▫o saṯsang.
All peace is found in the Sat Sangat, the True Congregation.
ਸਾਰੇ ਆਰਾਮ ਸਾਧ ਸੰਗਤ ਅੰਦਰ ਪਰਾਪਤ ਹੋ ਜਾਂਦੇ ਹਨ।
ਪਾਵਉ = ਪਾਵਉਂ, ਮੈਂ ਪ੍ਰਾਪਤ ਕਰਦਾ ਹਾਂ। ਸਤਸੰਗਿ = ਸਤਸੰਗ ਵਿਚ।ਸਾਧ ਸੰਗਤ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ।
 
आन सुखा नही आवहि चीति ॥३॥
Ān sukẖā nahī āvahi cẖīṯ. ||3||
does not think of any other comforts. ||3||
ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।
ਚੀਤਿ = ਚਿੱਤ ਵਿਚ ॥੩॥ਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁਖ ਚੇਤੇ ਨਹੀਂ ਆਉਂਦੇ ॥੩॥
 
सरब सुखा मै तुझ ते पाए मेरे ठाकुर अगह अतोले ॥१॥
Sarab sukẖā mai ṯujẖ ṯe pā▫e mere ṯẖākur agah aṯole. ||1||
I receive all comforts from You, O my Unfathomable and Immeasurable Lord and Master. ||1||
ਸਮੂਹ ਆਰਾਮ ਮੈਂ ਤੇਰੇ ਪਾਸੋਂ ਪ੍ਰਾਪਤ ਕੀਤੇ ਹਨ ਮੇਰੇ ਅਥਾਹ ਅਤੇ ਅਮਾਪ ਪ੍ਰਭੂ।
ਤੇ = ਤੋਂ, ਪਾਸੋਂ। ਅਗਹ = ਹੇ ਅਗਾਹ! ਹੇ ਅਥਾਹ ਪ੍ਰਭੂ! ॥੧॥ਹੇ ਮੇਰੇ ਅਥਾਹ ਤੇ ਅਡੋਲ ਠਾਕੁਰ! ਸਾਰੇ ਸੁਖ ਮੈਂ ਤੈਥੋਂ ਹੀ ਲੱਭੇ ਹਨ ॥੧॥
 
मेरे मन नामि लए जम बंध ते छूटहि सरब सुखा सुख पाईऐ ॥
Mere man nām la▫e jam banḏẖ ṯe cẖẖūtėh sarab sukẖā sukẖ pā▫ī▫ai.
O my mind, taking the Naam, you shall be released from the bondage of death, and the peace of all peace will be found.
ਨਾਮ ਲੈਣ ਦੁਆਰਾ ਹੈ ਮੇਰੀ ਜਿੰਦੜੀਏ ਤੂੰ ਮੌਤ ਦੇ ਦੂਤ ਦੀ ਕੈਦ ਤੋਂ ਖਲਾਸੀ ਪਾ ਜਾਵੇਗੀ, ਅਤੇ ਸਾਰਿਆਂ ਆਰਾਮਾਂ ਦੇ ਆਰਾਮ ਨੂੰ ਪ੍ਰਾਪਤ ਹੋ ਜਾਵੇਗੀ।
ਨਾਮਿ ਲਏ = ਜੇ ਨਾਮ ਲਿਆ ਜਾਏ। ਤੇ = ਤੋਂ। ਛੂਟਹਿ = ਤੂੰ ਬਚ ਜਾਏਂਗਾ।ਹੇ ਮੇਰੇ ਮਨ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ ਜਮ ਦੇ ਬੰਧਨਾਂ ਤੋਂ ਖ਼ਲਾਸੀ ਪਾ ਲਏਂਗਾ (ਉਹਨਾਂ ਮਾਇਕ ਬੰਧਨਾਂ ਤੋਂ ਛੁੱਟ ਜਾਏਂਗਾ ਜੋ ਜਮ ਦੇ ਵੱਸ ਪਾਂਦੇ ਹਨ ਜੋ ਆਤਮਕ ਮੌਤ ਲਿਆ ਦੇਂਦੇ ਹਨ), ਤੇ ਨਾਮ ਸਿਮਰਿਆਂ ਸਾਰੇ ਸੁਖਾਂ ਤੋਂ ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।
 
दर घर महला सेज सुखाली ॥
Ḏar gẖar mėhlā sej sukẖālī.
In his hearth and home, in his palace, upon his soft and comfortable bed,
ਆਪਣੇ ਘਰ ਬੂਹੇ ਤੇ ਮੰਦਰ ਅੰਦਰ ਬੰਦੇ ਕੋਲ ਆਰਾਮ-ਦਿਹ ਪਲੰਘ ਹੋਣ।
ਮਹਲਾ = ਮਹਲ-ਮਾੜੀਆਂ। ਸੁਖਾਲੀ = ਸੁਖ ਦੇਣ ਵਾਲੀ।ਜੇ ਮੇਰੇ ਪਾਸ ਵੱਸਣ ਲਈ ਮਹਲ-ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ,