Sri Guru Granth Sahib Ji

Search ਸੁਖੁ in Gurmukhi

दुखु परहरि सुखु घरि लै जाइ ॥
Ḏukẖ parhar sukẖ gẖar lai jā▫e.
Your pain shall be sent far away, and peace shall come to your home.
ਇਸ ਤਰ੍ਹਾਂ ਤੇਰੀ ਤਕਲੀਫ ਦੂਰ ਹੋ ਜਾਵੇਗੀ ਅਤੇ ਤੂੰ ਖੁਸ਼ੀ ਆਪਣੇ ਗ੍ਰਹਿ ਨੂੰ ਲੈ ਜਾਵੇਂਗਾ।
ਦੁਖੁ ਪਰਹਰਿ = ਦੁੱਖ ਨੂੰ ਦੂਰ ਕਰਕੇ। ਘਰਿ = ਹਿਰਦੇ ਵਿੱਚ। ਲੈ ਜਾਇ = ਲੈ ਜਾਂਦਾ ਹੈ, ਖੱਟ ਲੈਂਦਾ ਹੈ।(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।
 
जिनि हरि सेविआ तिनि सुखु पाइआ ॥
Jin har sevi▫ā ṯin sukẖ pā▫i▫ā.
Those who serve You find peace.
ਜਿਸ ਨੇ ਤੇਰੀ ਟਹਿਲ ਕਮਾਈ ਹੈ, ਉਸ ਨੂੰ ਆਰਾਮ ਪ੍ਰਾਪਤ ਹੋਇਆ ਹੈ।
xxxਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ।
 
हउ वारी जितु सोहिलै सदा सुखु होइ ॥१॥ रहाउ ॥
Ha▫o vārī jiṯ sohilai saḏā sukẖ ho▫e. ||1|| rahā▫o.
I am a sacrifice to that Song of Praise which brings eternal peace. ||1||Pause||
ਮੈਂ ਉਸ ਖੁਸ਼ੀ ਦੇ ਗਾਉਣੇ ਉਤੇ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ।
ਹਉ = ਮੈਂ। ਵਾਰੀ = ਸਦਕੇ। ਜਿਤੁ ਸੋਹਿਲੈ = ਜਿਸ ਸੋਹਿਲੇ ਦੀ ਬਰਕਤਿ ਨਾਲ।੧।(ਅਤੇ ਆਖ) ਮੈਂ ਸਦਕੇ ਹਾਂ ਉਸ ਸਿਫ਼ਤ-ਦੇ-ਗੀਤ ਤੋਂ ਜਿਸ ਦੀ ਬਰਕਤਿ ਨਾਲ ਸਦਾ ਦਾ ਸੁਖ ਮਿਲਦਾ ਹੈ ॥੧॥ ਰਹਾਉ॥
 
जन नानक नामु अधारु टेक है हरि नामे ही सुखु मंडा हे ॥४॥४॥
Jan Nānak nām aḏẖār tek hai har nāme hī sukẖ mandā he. ||4||4||
Servant Nanak takes the Sustenance and Support of the Naam. In the Name of the Lord, he enjoys celestial peace. ||4||4||
ਨਾਮ ਹੀ ਗੋਲੇ ਨਾਨਕ ਦਾ ਅਹਾਰ ਤੇ ਆਸਰਾ ਹੈ ਅਤੇ ਰੱਬ ਦੇ ਨਾਮ ਦੁਆਰਾ ਹੀ ਉਹ ਆਰਾਮ ਮਾਣਦਾ ਹੈ।
ਅਧਾਰੁ = ਆਸਰਾ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਮੰਡਾ = ਮਿਲਿਆ।੪।ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ। ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ ॥੪॥੪॥
 
नानक दासु इहै सुखु मागै मो कउ करि संतन की धूरे ॥४॥५॥
Nānak ḏās ihai sukẖ māgai mo ka▫o kar sanṯan kī ḏẖūre. ||4||5||
Nanak, Your slave, begs for this happiness: let me be the dust of the feet of the Saints. ||4||5||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ।੪।ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥
 
जितु सेविऐ सुखु पाईऐ तेरी दरगह चलै माणु ॥१॥ रहाउ ॥
Jiṯ sevi▫ai sukẖ pā▫ī▫ai ṯerī ḏargėh cẖalai māṇ. ||1|| rahā▫o.
Serving Him, peace is obtained; you shall go to His Court with honor. ||1||Pause||
ਜਿਸ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ ਅਤੇ ਤੇਰੇ ਦਰਬਾਰ ਨੂੰ ਇਜ਼ਤ ਨਾਲ ਜਾਂਦਾ ਹੈ! ਹੇ ਸੁਆਮੀ! ਠਹਿਰਾਉ।
ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ। ਚਲੈ ਮਾਣੁ = ਆਦਰ ਮਿਲੇ।੧।ਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ ॥੧॥ ਰਹਾਉ॥
 
जिस के जीअ पराण है मनि वसिऐ सुखु होइ ॥२॥
Jis ke jī▫a parāṇ hai man vasi▫ai sukẖ ho▫e. ||2||
He is the Giver of the soul, and the praanaa, the breath of life; when He dwells within the mind, there is peace. ||2||
ਠੰਢ-ਚੈਨ ਉਦੋਂ ਉਤਪੰਨ ਹੁੰਦੀ ਹੈ ਜਦ ਉਹ ਜੋ ਆਤਮਾ ਤੇ ਜਿੰਦ-ਜਾਨ ਦਾ ਮਾਲਕ ਹੈ, (ਬੰਦੇ ਦੇ) ਚਿੱਤ ਅੰਦਰ ਆ ਟਿਕਦਾ ਹੈ।
ਮਨਿ ਵਸਿਐ = ਜੇ ਮਨ ਵਿਚ ਵੱਸ ਪਏ।੨।ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ॥੨॥
 
किउ गुर बिनु त्रिकुटी छुटसी सहजि मिलिऐ सुखु होइ ॥
Ki▫o gur bin ṯarikutī cẖẖutsī sahj mili▫ai sukẖ ho▫e.
Without the Guru, how can anyone be released from these three qualities? Through intuitive wisdom, we meet with Him and find peace.
ਗੁਰਾਂ ਦੇ ਬਗ਼ੈਰ ਬੰਦਾ ਤਿੰਨਾ ਗੁਣਾਂ ਦੀ ਕੈਦ ਤੋਂ ਕਿਸ ਤਰ੍ਹਾਂ ਖਲਾਸੀ ਪਾ ਸਕਦਾ ਹੈ? ਬ੍ਰਹਮ-ਗਿਆਨ ਦੀ ਪਰਾਪਤੀ ਰਾਹੀਂ ਆਰਾਮ ਪੈਦਾ ਹੁੰਦਾ ਹੈ।
ਤ੍ਰਿਕਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ, ਖਿੱਝ। ਸਹਜਿ ਮਿਲਿਐ = ਜੇ ਅਡੋਲ ਅਵਸਥਾ ਵਿਚ ਟਿਕੇ ਰਹੀਏ।ਇਹ ਖਿੱਝ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਹੀਂ ਹਟਦੀ (ਗੁਰੂ ਦੀ ਰਾਹੀਂ ਹੀ ਅਡੋਲਤਾ ਪੈਦਾ ਹੁੰਦੀ ਹੈ), ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ।
 
बिनु सबदै सुखु ना थीऐ पिर बिनु दूखु न जाइ ॥१॥
Bin sabḏai sukẖ nā thī▫ai pir bin ḏūkẖ na jā▫e. ||1||
Without the Word of the Shabad, peace does not come. Without her Husband Lord, her suffering does not end. ||1||
ਨਾਮ ਦੇ ਬਾਝੋਂ ਆਰਾਮ ਨਹੀਂ ਹੁੰਦਾ, ਪ੍ਰੀਤਮ ਦੇ ਬਗੈਰ ਕਲੇਸ਼ ਦੂਰ ਨਹੀਂ ਹੁੰਦਾ।
xxx(ਸੁਖ ਦੀ ਖ਼ਾਤਰ ਉਹ ਦੌੜ-ਭੱਜ ਕਰਦੀ ਹੈ, ਪਰ) ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ (ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ) ਪਤੀ-ਪ੍ਰਭੂ ਨੂੰ ਮਿਲਣ ਤੋਂ ਬਿਨਾ ਮਾਨਸਕ ਦੁੱਖ ਦੂਰ ਨਹੀਂ ਹੁੰਦਾ ॥੧॥
 
गुर बिनु किउ तरीऐ सुखु होइ ॥
Gur bin ki▫o ṯarī▫ai sukẖ ho▫e.
Without the Guru, how can anyone swim across to find peace?
ਗੁਰਾਂ ਦੇ ਬਗੈਰ ਆਦਮੀ ਕਿਸ ਤਰ੍ਹਾਂ ਪਾਰ ਹੋ ਅਤੇ ਆਰਾਮ ਪਰਾਪਤ ਕਰ ਸਕਦਾ ਹੈ?
ਕਿਉ ਤਰੀਐ = ਨਹੀਂ ਤਰਿਆ ਜਾ ਸਕਦਾ।ਗੁਰੂ ਦੀ ਸਰਨ ਤੋਂ ਬਿਨਾ ਨਾਹ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ, ਨਾਹ ਹੀ ਆਤਮਕ ਅਨੰਦ ਮਿਲਦਾ ਹੈ।
 
मनमुखि सुखु न पाईऐ गुरमुखि सुखु सुभानु ॥३॥
Manmukẖ sukẖ na pā▫ī▫ai gurmukẖ sukẖ subẖān. ||3||
The self-willed manmukhs find no peace, while the Gurmukhs are wondrously joyful. ||3||
ਅਧਰਮੀ ਆਰਾਮ ਨਹੀਂ ਪਾਉਂਦਾ। ਗੁਰੂ ਅਨੁਸਾਰੀ ਅਦਭੁਤ ਤੌਰ ਤੇ ਪ੍ਰਸੰਨ ਹੈ।
ਸੁਭਾਨੁ = ਸੁਬਹਾਨ, ਅਚਰਜ।੩।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ ॥੩॥
 
गुरि मिलिऐ सुखु पाईऐ अगनि मरै गुण माहि ॥१॥
Gur mili▫ai sukẖ pā▫ī▫ai agan marai guṇ māhi. ||1||
Meeting with the Guru, peace is found. The fire is extinguished in His Glorious Praises. ||1||
ਗੁਰਾਂ ਨੂੰ ਭੇਟਣ ਦੁਆਰਾ ਠੰਢ-ਚੈਨ ਪ੍ਰਾਪਤ ਹੋ ਜਾਂਦੀ ਹੈ ਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ (ਗਾਇਨ ਕਰਨ ਨਾਲ) ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ।
ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਅਗਨਿ = ਤ੍ਰਿਸ਼ਨਾ ਦੀ ਅੱਗ।੧।ਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਦਾਤ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ॥੧॥
 
आपु गइआ सुखु पाइआ मिलि सललै सलल समाइ ॥२॥
Āp ga▫i▫ā sukẖ pā▫i▫ā mil sallai salal samā▫e. ||2||
Give up your selfishness, and you shall find peace; like water mingling with water, you shall merge in absorption. ||2||
ਸਵੈ-ਹੰਗਤਾ ਨੂੰ ਮੇਸਣ ਦੁਆਰਾ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਪਾਣੀ ਦੇ ਪਾਣੀ ਨਾਲ ਰਲ ਜਾਣ ਦੀ ਤਰ੍ਹਾਂ (ਸਾਈਂ ਵਿੱਚ) ਲੀਨ ਹੋ ਜਾਂਦਾ ਹੈ।
ਮਿਲਿ = ਮਿਲ ਕੇ। ਆਪੁ = ਆਪਾ-ਭਾਵ, ਸੁਆਰਥ। ਸਲਲ = ਪਾਣੀ।੨।(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥
 
जिना रासि न सचु है किउ तिना सुखु होइ ॥
Jinā rās na sacẖ hai ki▫o ṯinā sukẖ ho▫e.
Those who do not have the Assets of Truth-how can they find peace?
ਜਿਨ੍ਹਾਂ ਦੇ ਕੋਲ ਸਚਾਈ ਦੀ ਪੂੰਜੀ ਨਹੀਂ ਉਹ ਆਰਾਮ ਕਿਸ ਤਰ੍ਹਾਂ ਪਾਉਣਗੇ?
xxxਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।
 
सुखु होवै सेव कमाणीआ ॥
Sukẖ hovai sev kamāṇī▫ā.
you shall find peace, doing seva (selfless service).
ਅਤੇ ਘਾਲ ਕਮਾਈ ਜਾਂਦੀ ਹੈ ਤਾਂ ਸੁਖ ਪਾਈਦਾ ਹੈ।
xxx(ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ,
 
बिनु सतगुर सुखु न पावई फिरि फिरि जोनी पाहि ॥३॥
Bin saṯgur sukẖ na pāv▫ī fir fir jonī pāhi. ||3||
But without the True Guru, you will not find peace; you will be reincarnated over and over again. ||3||
ਫਿਰ ਭੀ ਸੱਚੇ ਗੁਰਾਂ ਦੇ ਬਗੈਰ ਤੈਨੂੰ ਖੁਸ਼ੀ ਪਰਾਪਤ ਨਹੀਂ ਹੋਣੀ ਅਤੇ ਤੂੰ ਮੁੜ ਮੁੜ ਕੇ ਜੂਨੀਆਂ ਵਿੱਚ ਪਏਗਾ।
ਨ ਪਾਵਹੀ = ਤੂੰ ਨਹੀਂ ਪ੍ਰਾਪਤ ਕਰੇਂਗਾ।੩।ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੩॥
 
गुर सरणाई सुखु लहहि अनदिनु नामु धिआइ ॥१॥ रहाउ ॥
Gur sarṇā▫ī sukẖ lahėh an▫ḏin nām ḏẖi▫ā▫e. ||1|| rahā▫o.
In the Sanctuary of the Guru, peace is found, meditating on the Naam night and day. ||1||Pause||
ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਤੇ ਰੈਣ ਦਿਹੁੰ ਨਾਮ ਦਾ ਅਰਾਧਨ ਕਰਕੇ ਆਰਾਮ ਪਾ ਲਉ। ਠਹਿਰਾਉ।
ਲਹਹਿ = ਪ੍ਰਾਪਤ ਕਰੇਂਗਾ।੧।ਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ ॥੧॥ ਰਹਾਉ॥
 
हउमै गुरमुखि खोईऐ नामि रते सुखु होइ ॥१॥
Ha▫umai gurmukẖ kẖo▫ī▫ai nām raṯe sukẖ ho▫e. ||1||
The Gurmukhs shed their ego; attuned to the Naam, they find peace. ||1||
ਜਗਿਆਸੂ ਆਪਣਾ ਹੰਕਾਰ ਦੂਰ ਕਰ ਦਿੰਦੇ ਹਨ, ਨਾਮ ਨਾਲ ਰੰਗੇ ਜਾਂਦੇ ਹਨ ਤੇ ਆਰਾਮ ਪਾਊਦੇ ਹਨ।
ਖੋਈਐ = ਨਾਸ ਕਰੀਦੀ ਹੈ।੧।ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ ॥੧॥
 
हलति पलति सुखु पाइदे जपि जपि रिदै मुरारि ॥
Halaṯ palaṯ sukẖ pā▫iḏe jap jap riḏai murār.
They obtain peace in this world and the next, chanting and meditating within their hearts on the Lord.
ਆਪਣੇ ਚਿੱਤ ਵਿੱਚ ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਚਿੰਤਨ ਤੇ ਸਿਮਰਨ ਕਰਨ ਦੁਆਰਾ, ਉਹ ਇਸ ਲੋਕ ਤੇ ਪ੍ਰਲੋਕ ਵਿੱਚ ਆਰਾਮ ਪਾਉਂਦੇ ਹਨ।
ਹਲਤਿ = ਇਸ ਲੋਕ ਵਿਚ {अत्र}। ਪਲਤਿ = ਪਰ ਲੋਕ ਵਿਚ {परत्र}। ਮੁਰਾਰਿ = {मुर-अरि} ਪਰਮਾਤਮਾ।ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿਚ ਸੁਖ ਮਾਣਦੇ ਹਨ।
 
सुपनै सुखु न देखनी बहु चिंता परजाले ॥३॥
Supnai sukẖ na ḏekẖnī baho cẖinṯā parjāle. ||3||
Even in their dreams, they find no peace; they are consumed by the fires of intense anxiety. ||3||
ਸੁਫਨੇ ਵਿੱਚ ਭੀ ਉਹ ਖੁਸ਼ੀ ਨਹੀਂ ਵੇਖਦੇ ਅਤੇ ਅਧਿਕ ਫਿਕਰ ਨੇ ਉਨ੍ਹਾਂ ਨੂੰ ਸੰਪੂਰਨ ਤੌਰ ਤੇ ਸਾੜ ਸੁੱਟਿਆ ਹੈ।
ਦੇਖਨੀ = ਦੇਖਨਿ, ਵੇਖਦੇ। ਪਰਜਾਲੇ = ਚੰਗੀ ਤਰ੍ਹਾਂ ਸਾੜਦੀ ਹੈ।੩।ਕਦੇ ਸੁਪਨੇ ਵਿਚ ਭੀ ਉਹ ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ ॥੩॥