Sri Guru Granth Sahib Ji

Search ਸੁਝਈ in Gurmukhi

तेहा कोइ न सुझई जि तिसु गुणु कोइ करे ॥७॥
Ŧehā ko▫e na sujẖ▫ī jė ṯis guṇ ko▫e kare. ||7||
No one can even imagine anyone who can bestow virtue upon Him. ||7||
ਮੈਂ ਕਿਸੇ ਇਹੋ ਜੇਹੇ ਦਾ ਖਿਆਲ ਨਹੀਂ ਕਰ ਸਕਦਾ ਜਿਹੜਾ ਉਸ ਉਤੇ ਕੋਈ ਮਿਹਰਬਾਨੀ ਕਰ ਸਕਦਾ ਹੋਵੇ।
ਤੇਹਾ = ਇਹੋ ਜਿਹਾ। ਨ ਸੁਝਈ = ਨਹੀਂ ਲੱਭਦਾ। ਜਿ = ਜਿਹੜਾ। ਤਿਸੁ = ਉਸ ਨਿਰਗੁਣ ਨੂੰ।ਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਭਾਵ ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ) ॥੭॥
 
दूजी जाइ न सुझई किथै कूकण जाउ ॥
Ḏūjī jā▫e na sujẖ▫ī kithai kūkaṇ jā▫o.
I can conceive of no other place; where could I go to lodge a complaint?
ਮੈਂ ਕਿਸੇ ਹੋਰਸ ਥਾਂ ਦਾ ਖਿਆਲ ਹੀ ਨਹੀਂ ਕਰ ਸਕਦਾ। ਮੈਂ ਫਰਿਆਦ ਕਰਨ ਲਈ ਕਿਧਰ ਜਾਵਾਂ?
ਜਾਇ ਥਾਂ।(ਤੈਥੋਂ ਬਿਨਾ) ਮੈਨੂੰ ਹੋਰ ਕੋਈ ਥਾਂ ਨਹੀਂ ਸੁੱਝਦੀ। ਤੈਥੋਂ ਬਿਨਾ ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ?
 
होरु दातारु न सुझई तू देवणहारु ॥२१॥१॥ सुधु ॥
Hor ḏāṯār na sujẖ▫ī ṯū ḏevaṇhār. ||21||1|| suḏẖ.
I cannot see any other Giver; You alone are the Giver, O Lord. ||21||1|| Sudh||
ਮੈਨੂੰ ਹੋਰ ਕੋਈ ਦਾਤਾ ਨਜ਼ਰੀਂ ਨਹੀਂ ਪੈਂਦਾ। ਕੇਵਲ ਤੂੰ ਹੀ ਦੇਣ ਵਾਲਾ ਹੈਂ।
xxx ॥੨੧॥੧॥ਤੂੰ ਹੀ ਦੇਣ ਵਾਲਾ ਹੈਂ, ਕੋਈ ਹੋਰ ਦਾਤਾ ਮੈਨੂੰ ਦਿੱਸ ਨਹੀਂ ਆਉਂਦਾ ॥੨੧॥੧॥ਸੁਧੁ ॥
 
जम मारग पंथु न सुझई उझड़ु अंध गुबारोवा ॥
Jam mārag panth na sujẖ▫ī ujẖaṛ anḏẖ gubārovā.
The path of death is dark and dismal; the way cannot be seen.
ਮੌਤ ਦਾ ਰਸਤਾ, ਸੁੰਨਸਾਨ ਤੇ ਪਰਮ ਕਾਲਾ-ਬੋਲਾ ਹੈ ਅਤੇ ਰਾਹ ਦਿਸ ਨਹੀਂ ਸਕਦਾ।
ਮਾਰਗੁ = ਰਸਤਾ। ਪੰਥੁ = ਰਸਤਾ। ਉਝੜੁ = ਉਜਾੜ। ਅੰਧ ਗੁਬਾਰੋਵਾ = ਅੰਧ ਗੁਬਾਰੁ, ਘੁੱਪ ਹਨੇਰਾ।ਜੀਵ ਜਮ ਵਾਲਾ ਰਸਤਾ ਫੜਦਾ ਹੈ, ਤੇ ਉਸ ਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਆਉਂਦੀ, ਉਜਾੜ ਤੇ ਘੁੱਪ ਹਨੇਰੇ ਵਿਚ ਹੀ ਫਸਿਆ ਰਹਿੰਦਾ ਹੈ।
 
सिर उपरि जमकालु न सुझई दूजै भरमिता ॥
Sir upar jamkāl na sujẖ▫ī ḏūjai bẖarmiṯā.
He does not understand that the Messenger of Death is hovering over his head; he is deluded by duality.
ਹੋਰਸ ਦੇ ਪਿਆਰ ਦਾ ਗੁੰਮਰਾਹ ਕੀਤਾ ਹੋਇਆ ਉਹ ਆਪਣੇ ਸਿਰ ਉਪਰਲੇ ਮੌਤ ਦੇ ਦੂਤ ਨੂੰ ਨਹੀਂ ਦੇਖਦਾ।
ਜਮਕਾਲਿ = ਜਮਕਾਲ ਨੇ।ਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ,
 
नानक अवरु न सुझई हरि बिनु बखसणहारु ॥१॥
Nānak avar na sujẖ▫ī har bin bakẖsaṇhār. ||1||
Nanak knows no other than the Lord, the Forgiving Lord. ||1||
ਸੁਆਮੀ ਦੇ ਬਾਝੋਂ, ਨਾਨਕ ਨੂੰ ਕੋਈ ਹੋਰ ਮੁਆਫੀ ਦੇਣ ਵਾਲਾ ਨਹੀਂ ਦਿੱਸਦਾ।
ਅਵਰੁ = ਕੋਈ ਹੋਰ ॥੧॥ਹੇ ਨਾਨਕ! ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ ॥੧॥
 
आवणु जाणु न सुझई अंधा अंधु कमाइ ॥
Āvaṇ jāṇ na sujẖ▫ī anḏẖā anḏẖ kamā▫e.
He does not understand the coming and going of reincarnation; the blind man acts in blindness.
ਉਹ ਜੰਮਣ ਤੇ ਮਰਨ ਦੀ ਪੀੜ ਨੂੰ ਅਨੂਭਵ ਨਹੀਂ ਕਰਦਾ। ਅੰਨ੍ਹਾ ਇਨਸਾਨ ਅੰਨ੍ਹੇ ਕੰਮ ਕਰਦਾ ਹੈ।
ਅੰਧੁ = ਅੰਨਿ੍ਹਆਂ ਵਾਲਾ ਕੰਮ।ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹਾਂ, ਉਹ ਅੰਨ੍ਹਾ ਜਹਾਲਤ ਦਾ ਹੀ ਕੰਮ ਕਰੀ ਜਾਂਦਾ ਹੈ।
 
आवणु जाणु न सुझई भीड़ी गली फही ॥
Āvaṇ jāṇ na sujẖ▫ī bẖīṛī galī fahī.
They will find no way to escape coming and going in reincarnation; they are trapped in the narrow path.
ਤੰਗ ਗਲੀ ਅੰਦਰ ਫਸੇ ਹੋਇਆਂ ਨੂੰ ਕੋਈ ਰਸਤਾ ਬਚਾ ਜਾਂ ਆਉਣ ਤੇ ਜਾਣ ਦਾ ਨਹੀਂ ਦਿੱਸਣਾ।
ਫਹੀ = ਫਸੀ ਹੋਈ (ਜਿੰਦ) ਨੂੰ। ਆਵਣ ਜਾਣੁ = ਕੋਈ ਚਾਰਾ, ਕਿੱਧਰ ਜਾਵਾਂ ਕੀਹ ਕਰਾਂ? = ਇਹ ਗੱਲਉਸ ਔਕੜ ਵਿਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ।
 
जमण मरणु न सुझई किरतु न मेटिआ जाइ ॥५॥
Jamaṇ maraṇ na sujẖ▫ī kiraṯ na meti▫ā jā▫e. ||5||
He does not understand birth and death; the inscription of one's past actions cannot be erased. ||5||
ਇਨਸਾਨ ਜੰਮਣ ਤੇ ਮਰਨ ਦੇ ਮਹਾਨ ਕਸ਼ਟ ਨੂੰ ਅਨੁਭਵ ਨਹੀਂ ਕਰਦਾ। ਪੂਰਬਲੇ ਕਰਮ ਦਾ ਲੇਖ ਮੇਸਿਆ ਨਹੀਂ ਜਾ ਸਕਦਾ।
ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੫॥ਉਸ ਨੂੰ ਇਹ ਸੁੱਝਦਾ ਹੀ ਨਹੀਂ ਕਿ (ਇਹਨਾਂ ਵਿਕਾਰਾਂ ਦੇ ਕਾਰਨ) ਜਨਮ ਮਰਨ ਦਾ ਗੇੜ ਵਿਆਪੇਗਾ। (ਪਰ ਉਸ ਦੇ ਭੀ ਕੀਹ ਵੱਸ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਜੀਵ ਦੇ ਮਨ ਵਿਚ ਮੌਜੂਦ ਰਹਿੰਦਾ ਹੈ) ਮਿਟਾਇਆ ਨਹੀਂ ਜਾ ਸਕਦਾ ॥੫॥
 
तुधु जेवडु होरु न सुझई मेरे मित्र गोसाईआ ॥१२॥
Ŧuḏẖ jevad hor na sujẖ▫ī mere miṯar gosā▫ī▫ā. ||12||
I cannot conceive of any other as great as You, O my Friend, O Lord of the World. ||12||
ਮੈਂ ਤੇਰੇ ਜਿੱਡੇ ਵੱਡੇ ਕਿਸੇ ਹੋਰਸ ਦਾ ਖ਼ਿਆਲ ਨਹੀਂ ਕਰ ਸਕਦਾ, ਹੇ ਸੰਸਾਰ ਦੇ ਸੁਆਮੀ ਮੇਰੇ ਸੱਜਣ!
xxx॥੧੨॥ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ) ॥੧੨॥
 
मन आवण जाणु न सुझई ना सुझै दरबारु ॥
Man āvaṇ jāṇ na sujẖ▫ī nā sujẖai ḏarbār.
The mortal being does not understand the comings and goings of reincarnation; he does not see the Court of the Lord.
ਪ੍ਰਾਣੀ ਆਉਣ ਅਤੇ ਜਾਣ ਨੂੰ ਅਨੁਭਵ ਨਹੀਂ ਕਰਦਾ, ਨਾਂ ਹੀ ਉਹ ਪ੍ਰਭੂ ਦੀ ਦਰਗਾਹ ਨੂੰ ਵੇਖਦਾ ਹੈ।
ਮਨ = ਹੇ ਮਨ! ਆਵਣ ਜਾਣੁ = ਜਨਮ ਮਰਨ (ਦਾ ਗੇੜ)। ਨ ਸੁਝਈ = ਨਹੀਂ ਸੁੱਝਦਾ, ਖ਼ਿਆਲ ਨਹੀਂ ਆਉਂਦਾ। ਦਰਬਾਰੁ = ਪਰਮਾਤਮਾ ਦੀ ਹਜ਼ੂਰੀ।ਹੇ ਮਨ! (ਤੈਨੂੰ) ਜਨਮ ਮਰਨ ਦਾ ਗੇੜ ਨਹੀਂ ਸੁੱਝਦਾ (ਤੈਨੂੰ ਇਹ ਖ਼ਿਆਲ ਨਹੀਂ ਆਉਂਦਾ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ), (ਤੈਨੂੰ) ਪ੍ਰਭੂ ਦੀ ਹਜ਼ੂਰੀ ਭੀ ਯਾਦ ਨਹੀਂ ਆਉਂਦੀ।