Sri Guru Granth Sahib Ji

Search ਸੁਹਾਈ in Gurmukhi

वडै भागि नाउ पाईऐ गुरमति सबदि सुहाई ॥
vadai bẖāg nā▫o pā▫ī▫ai gurmaṯ sabaḏ suhā▫ī.
By great good fortune, the Name is obtained. Following the Guru's Teachings, through the Shabad, you shall be exalted.
ਭਾਰੇ ਚੰਗੇ ਨਸੀਬਾਂ ਦੁਆਰਾ ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੀ ਅਕਲ ਦੁਆਰਾ ਗੁਰਬਾਣੀ ਅੰਦਰ ਟਿਕਿਆ ਹੋਇਆ, ਉਹ ਸੁੰਦਰ ਦਿਸਦਾ ਹੈ।
ਭਾਗਿ = ਭਾਗ ਨਾਲ, ਕਿਸਮਤ ਨਾਲ। ਸੁਹਾਈ = (ਜ਼ਿੰਦਗੀ) ਸੋਹਣੀ ਬਣ ਜਾਂਦੀ ਹੈ।ਪਰਮਾਤਮਾ ਦਾ ਨਾਮ ਵੱਡੀ ਕਿਸਮਤ ਨਾਲ ਮਿਲਦਾ ਹੈ। ਗੁਰੂ ਦੀ ਮੱਤ ਤੇ ਤੁਰਿਆਂ ਗੁਰੂ ਦੇ ਸ਼ਬਦ ਵਿਚ ਜੁੜਿਆਂ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ।
 
पिर बिनु नीद न आवै जीउ कापड़ु तनि न सुहाई ॥
Pir bin nīḏ na āvai jī▫o kāpaṛ ṯan na suhā▫ī.
Without my Husband, sleep does not come, and my body is not adorned with my bridal dress.
ਆਪਣੇ ਭਰਤੇ ਦੇ ਬਾਝੋਂ ਮੈਨੂੰ ਨੀਦਰਂ ਨਹੀਂ ਪੈਦੀ, ਅਤੇ ਪੁਸ਼ਾਕ ਮੇਰੇ ਸਰੀਰ ਨੂੰ ਨਹੀਂ ਸੋਭਦੀ।
ਨੀਦ = ਸੁੱਖ ਦੀ ਨੀਂਦ, ਸ਼ਾਂਤੀ। ਕਾਪੜੁ = ਕੱਪੜਾ। ਤਨਿ = ਸਰੀਰ ਉੱਤੇ।(ਹੇ ਮਾਂ!) ਪ੍ਰਭੂ-ਪਤੀ ਤੋਂ ਬਿਨਾ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ, ਮੈਨੂੰ ਆਪਣੇ ਸਰੀਰ ਉਤੇ ਕੋਈ ਕੱਪੜਾ ਨਹੀਂ ਸੁਖਾਂਦਾ।
 
जजि काजि परथाइ सुहाई ॥१॥ रहाउ ॥
Jaj kāj parthā▫e suhā▫ī. ||1|| rahā▫o.
In worship, marriage and in the next world, such a soul-bride looks beautiful. ||1||Pause||
ਪੂਜਾ, ਵਿਵਾਹ ਅਤੇ ਪ੍ਰਲੋਕ ਅੰਦਰ ਉਹ ਸੁਹਣੀ ਲੱਗਦੀ ਹੈ। ਠਹਿਰਾਉ।
ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਪਰਥਾਇ = ਹਰ ਥਾਂ ॥੧॥ ਰਹਾਉ ॥ਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ॥੧॥ ਰਹਾਉ ॥
 
वाहु वाहु करती रसना सबदि सुहाई ॥
vāhu vāhu karṯī rasnā sabaḏ suhā▫ī.
Chanting Waaho! Waaho! the tongue is adorned with the Word of the Shabad.
ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦਾ ਜੱਸ ਕਰਦੀ ਹੋਈ ਜੀਭਾ ਸਸ਼ੋਭਤ ਹੋ ਜਾਂਦੀ ਹੈ।
xxxਗੁਰੂ ਦੇ ਸ਼ਬਦ ਦੁਆਰਾ 'ਵਾਹੁ ਵਾਹੁ' ਆਖਦੀ ਜੀਭ ਸੋਹਣੀ ਲੱਗਦੀ ਹੈ,
 
सा धन सबदि सुहाई प्रेम कसाई अंतरि प्रीति पिआरी ॥
Sā ḏẖan sabaḏ suhā▫ī parem kasā▫ī anṯar parīṯ pi▫ārī.
That soul bride is adorned, who is attracted by His Love, and who treasures the Love of her Beloved within her heart.
ਐਸੀ ਪਤਨੀ ਜਿਸ ਨੂੰ ਉਸਦੇ ਸੁਆਮੀ ਦੇ ਪਿਆਰ ਨੇ ਖਿੱਚਿਆ ਹੋਇਆ ਹੈ ਅਤੇ ਜਿਸ ਦੇ ਹਿਰਦੇ ਨੂੰ ਉਸ ਦੀ ਪ੍ਰੀਤ ਲਾਡਲੀ ਲੱਗਦੀ ਹੈ, ਉਹ ਉਸ ਦੇ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ।
ਸਾ ਧਨ = ਜੀਵ-ਇਸਤ੍ਰੀ। ਸੁਹਾਈ = ਸੋਹਣੇ ਜੀਵਨ ਵਾਲੀ। ਕਸਾਈ = ਖਿੱਚੀ ਹੋਈ। ਪ੍ਰੇਮ ਕਸਾਈ = ਪ੍ਰੇਮ ਦੀ ਖਿੱਚੀ ਹੋਈ।ਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਟਿਕੀ ਰਹਿੰਦੀ ਹੈ।
 
पूरै सबदि भगति सुहाई ॥
Pūrai sabaḏ bẖagaṯ suhā▫ī.
Sublime and exalted is devotion to the Perfect Word of the Shabad.
ਸੁੰਦਰ ਹੈ ਬੰਦਗੀ, ਪੂਰਨ ਪ੍ਰਭੂ ਦੀ।
ਸਬਦਿ = ਸ਼ਬਦ ਦੀ ਰਾਹੀਂ। ਸੁਹਾਈ = ਸੋਹਣੀ ਬਣੀ।ਹੇ ਕਰਤਾਰ! ਪੂਰੇ (ਗੁਰੂ ਦੇ) ਸ਼ਬਦ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰ ਤੇਰੀ) ਭਗਤੀ ਨਿਖਰ ਆਉਂਦੀ ਹੈ,
 
अंगीकारु कीआ प्रभि अपनै जग महि सोभ सुहाई हे ॥१३॥
Angīkār kī▫ā parabẖ apnai jag mėh sobẖ suhā▫ī he. ||13||
God has made me His own, and now I have a glorious reputation in this world. ||13||
ਮੇਰੇ ਪ੍ਰਭੂ ਨੇ ਮੇਰਾ ਪੱਖ ਲੈ ਲਿਆ ਹੈ ਅਤੇ ਸੁੰਦਰ ਹੋ ਗਈ ਹੈ ਮੇਰੀ ਸੋਭਾ ਇਸ ਜਹਾਨ ਅੰਦਰ।
ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਸੋਭ = ਸੋਭਾ। ਸੁਹਾਈ = ਸੋਹਣੀ ਬਣੀ ॥੧੩॥ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥
 
करमि लिखंतै पाईऐ इह रुति सुहाई ॥
Karam likẖanṯai pā▫ī▫ai ih ruṯ suhā▫ī.
By your high destiny, you have been blessed with this wondrous spring of the soul.
ਪ੍ਰਾਲਬੰਧ ਦੀ ਲਿਖਤਾਕਾਰ ਅਨੁਸਾਰ ਤੈਨੂੰ ਇਹ ਸੁੰਦਰ ਮੌਸਮ ਪਰਾਪਤ ਹੋਇਆ ਹੈ।
ਕਰਮਿ = ਬਖ਼ਸ਼ਸ਼ ਦੇ ਲੇਖ ਰਾਹੀਂ। ਇਹ ਰੁਤਿ = ਨਾਮ ਜਪਣ ਲਈ ਇਹ ਮਨੁੱਖਾ ਸਰੀਰ ਦੀ ਰੁਤਿ। ਸੁਹਾਈ = ਸੋਹਣੀ।(ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ।
 
जीअ हींअ प्रान को दाता जा कै संगि सुहाई ॥
Jī▫a hīʼn▫a parān ko ḏāṯā jā kai sang suhā▫ī.
He is the Giver of the soul, the heart, the breath of life. Being with Him, we are embellished with joy.
ਜਿਸ ਦੀ ਸੰਗਤ ਅੰਦਰ ਇਨਸਾਨ ਸੁਭਾਇਮਾਨ ਲਗਦਾ ਹੈ, ਉਹ ਮਨ ਆਤਮਾ ਅਤੇ ਜਿੰਦ-ਜਾਨ ਬਖਸ਼ਣ ਵਾਲਾ ਹੈ।
ਜੀਅ ਕੋ ਦਾਤਾ = ਜਿੰਦ ਦਾ ਦਾਤਾ। ਹੀਅ ਕੋ ਦਾਤਾ = ਹਿਰਦੇ ਦਾ ਦੇਣ ਵਾਲਾ। ਪ੍ਰਾਨ ਕੋ ਦਾਤਾ = ਪ੍ਰਾਣਾਂ ਦਾ ਦੇਣ ਵਾਲਾ। ਜਾ ਕੈ ਸੰਗਿ = ਜਿਸ ਦੇ ਨਾਲ, ਜਿਸ ਦੀ ਜੋਤਿ ਸਰੀਰ ਵਿਚ ਹੁੰਦਿਆਂ। ਸੁਹਾਈ = (ਸਰੀਰ) ਸੋਹਣਾ ਲੱਗਦਾ ਹੈ।ਜਿਹੜਾ ਪਰਮਾਤਮਾ (ਸਭ ਜੀਵਾਂ ਨੂੰ) ਜਿੰਦ ਦੇਣ ਵਾਲਾ ਹੈ ਹਿਰਦਾ ਦੇਣ ਵਾਲਾ ਹੈ ਪ੍ਰਾਣ ਦੇਣ ਵਾਲਾ ਹੈ, ਤੇ, ਜਿਸ ਦੀ ਸੰਗਤ ਵਿਚ ਹੀ (ਇਹ ਸਰੀਰ) ਸੋਹਣਾ ਲੱਗਦਾ ਹੈ,
 
चात्रिक मीन जल ही ते सुखु पावहि सारिंग सबदि सुहाई ॥१॥
Cẖāṯrik mīn jal hī ṯe sukẖ pāvahi sāring sabaḏ suhā▫ī. ||1||
The rainbird and the fish find peace in water; the deer is pleased by the sound of the bell. ||1||
ਪਪੀਹਾ ਅਤੇ ਮੱਛੀ ਪਾਣੀ ਦੇ ਰਾਹੀਂ ਆਰਾਮ ਪਾਉਂਦੇ ਹਨ ਅਤੇ ਹਰਨ ਨੂੰ ਘੰਡੇ ਹੇੜੇ ਦੀ ਆਵਾਜ਼ ਚੰਗੀ ਲਗਦੀ ਹੈ।
ਚਾਤ੍ਰਿਕ = ਬਬੀਹਾ। ਮੀਨ = ਮੱਛੀ। ਤੇ = ਤੋਂ। ਸਾਰਿੰਗ = ਹਰਨ। ਸਬਦਿ = ਘੰਡੇ ਹੇੜੇ ਦੇ ਨਾਦ ਵਿਚ। ਸੁਹਾਈ = ਸੁਖ ਲੈਂਦਾ ਹੈ ॥੧॥(ਹੇ ਮਾਂ! ਬਬੀਹੇ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਕਿ) ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁਖ ਪਾਂਦੇ ਹਨ, ਹਰਨ ਭੀ (ਘੰਡੇ ਹੇੜੇ ਦੇ) ਸ਼ਬਦ ਤੋਂ ਸੁਖ ਲੈਂਦਾ ਹੈ (ਤਾਂ ਫਿਰ ਪਤੀ-ਪ੍ਰਭੂ ਦੇ ਵਿਛੋੜੇ ਵਿਚ ਮੈਂ ਕਿਵੇਂ ਸੁਖੀ ਹੋਣ ਦੀ ਆਸ ਕਰ ਸਕਦੀ ਹਾਂ?) ॥੧॥
 
प्रिअ बिनु सीगारु करी तेता तनु तापै कापरु अंगि न सुहाई ॥६॥
Pari▫a bin sīgār karī ṯeṯā ṯan ṯāpai kāpar ang na suhā▫ī. ||6||
Without my Beloved, the more I decorate myself, the more my body burns; these clothes do not look good on my body. ||6||
ਆਪਣੇ ਪਿਆਰੇ ਦੇ ਬਾਝੋਂ, ਜਿੰਨੇ ਬਹੁਤੇ ਮੈਂ ਸ਼ਿੰਗਾਰ ਕਰਦੀ ਹਾਂ ਓਨੀ ਬਹੁਤੀ ਮੇਰੀ ਦੇਹ ਸੜਦੀ ਹੈ ਅਤੇ ਕਪੜੇ ਮੇਰੀ ਦੇਹ ਨੂੰ ਚੰਗੇ ਨਹੀਂ ਲਗਦੇ।
ਤੇਤਾ = ਉਤਨਾ ਹੀ। ਤਾਪੈ = ਤਪਦਾ ਹੈ। ਕਾਪਰੁ = ਕੱਪੜਾ। ਅੰਗਿ = ਸਰੀਰ ਉਤੇ ॥੬॥(ਹੇ ਮਾਂ! ਹੁਣ ਮੈਂ ਮਹਿਸੂਸ ਕਰਦੀ ਹਾਂ ਕਿ) ਪਿਆਰੇ ਪ੍ਰਭੂ-ਪਤੀ ਤੋਂ ਬਿਨਾ ਮੈਂ ਜਿਤਨਾ ਭੀ ਸਿੰਗਾਰ ਕਰਦੀ ਹਾਂ ਉਤਨਾ ਹੀ (ਵਧੀਕ) ਮੇਰਾ ਸਰੀਰ (ਸੁਖੀ ਹੋਣ ਦੇ ਥਾਂ) ਤਪਦਾ ਹੈ। (ਚੰਗੇ ਤੋਂ ਚੰਗਾ ਭੀ) ਕੱਪੜਾ (ਮੈਨੂੰ ਆਪਣੇ) ਸਰੀਰ ਉਤੇ ਸੁਖਾਂਦਾ ਨਹੀਂ ਹੈ ॥੬॥
 
बसंती संदूर सुहाई ॥
Basanṯī sanḏūr suhā▫ī.
Basantee and Sandoor follow;
❀❀❀
ਸੁਹਾਈ = ਸੋਭਨੀਕ।xxx