Sri Guru Granth Sahib Ji

Search ਸੇਵਾ in Gurmukhi

सेवा साध न जानिआ हरि राइआ ॥
Sevā sāḏẖ na jāni▫ā har rā▫i▫ā.
I have not served the Holy; I have not acknowledged the Lord, my King.
ਮੈਂ ਸਾਧੂ ਦੀ ਟਹਿਲ ਨਹੀਂ ਕਮਾਈ ਅਤੇ ਵਾਹਿਗੁਰੂ ਪਾਤਸ਼ਾਹ ਨੂੰ ਨਹੀਂ ਸਿੰਞਾਤਾ।
ਸਾਧੁ = ਗੁਰੂ। ਸੇਵਾ ਹਰਿ ਰਾਇਆ = ਮਾਲਕ ਪ੍ਰਭੂ ਦਾ ਸਿਮਰਨ।ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ।
 
सतगुर की सेवा गाखड़ी सिरु दीजै आपु गवाइ ॥
Saṯgur kī sevā gākẖ▫ṛī sir ḏījai āp gavā▫e.
It is very difficult to serve the True Guru. Surrender your head; give up your selfishness.
ਸੰਚੇ ਗੁਰਾਂ ਦੀ ਚਾਕਰੀ ਕਠਨ ਹੈ। ਇਹ ਸੀਸ ਭੇਟਾ ਕਰਨ ਅਤੇ ਸਵੈ-ਹੰਗਤਾ ਗਵਾਉਣ ਦੁਆਰਾ ਪਰਾਪਤ ਹੁੰਦਾ ਹੈ।
ਗਾਖੜੀ = ਔਖੀ, ਕਠਨ। ਦੀਜੈ = ਦੇਣਾ ਪੈਂਦਾ ਹੈ। ਆਪੁ = ਆਪਾ-ਭਾਵ। ਗਵਾਇ = ਗਵਾ ਕੇ, ਦੂਰ ਕਰਕੇ।(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ।
 
सबदि मिलहि ता हरि मिलै सेवा पवै सभ थाइ ॥
Sabaḏ milėh ṯā har milai sevā pavai sabẖ thā▫e.
Realizing the Shabad, one meets with the Lord, and all one's service is accepted.
ਜੇਕਰ ਬੰਦਾ ਸ਼ਬਦ ਨੂੰ ਪਰਾਪਤ ਹੋ ਜਾਵੇ ਤਦ, ਉਸ ਨੂੰ ਹਰੀ ਮਿਲ ਪੈਦਾ ਹੈ ਅਤੇ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ।
ਥਾਇ ਪਵੈ = ਥਾਂ ਸਿਰ ਪੈਂਦੀ ਹੈ, ਕਬੂਲ ਹੁੰਦੀ ਹੈ।ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ।
 
अम्रितु छोडि बिखिआ लोभाणे सेवा करहि विडाणी ॥
Amriṯ cẖẖod bikẖi▫ā lobẖāṇe sevā karahi vidāṇī.
Discarding the Ambrosial Nectar, they greedily grab the poison; they serve others, instead of the Lord.
ਆਬਹਿਯਾਤ ਨੂੰ ਤਿਆਗ ਕੇ (ਮਨਮੁਖ) ਜ਼ਹਿਰ ਨੂੰ ਚਿਮੜੇ ਹੋਏ ਹਨ ਤੇ (ਪ੍ਰਭੂ ਦੇ ਬਗੈਰ) ਹੋਰਸ ਦੀ ਟਹਿਲ ਕਰਦੇ ਹਨ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਬਿਖਿਆ = ਮਾਇਆ। ਵਿਡਾਣੀ = ਬਿਗਾਨੀ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖ਼ਾਤਰ) ਹੋਰ ਹੋਰ ਦੀ (ਸੇਵਾ ਖ਼ੁਸ਼ਾਮਦ) ਕਰਦੇ ਫਿਰਦੇ ਹਨ।
 
सतगुर की सेवा अति सुखाली जो इछे सो फलु पाए ॥
Saṯgur kī sevā aṯ sukẖālī jo icẖẖe so fal pā▫e.
Serving the True Guru brings a deep and profound peace, and one's desires are fulfilled.
ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ।
ਸੁਖਾਲੀ = {ਸੁਖ-ਆਲਯ} ਸੁਖਾਂ ਦਾ ਘਰ, ਸੁਖ ਦੇਣ ਵਾਲੀ।ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।
 
अंतरि तेरै हरि वसै गुर सेवा सुखु पाइ ॥ रहाउ ॥
Anṯar ṯerai har vasai gur sevā sukẖ pā▫e. Rahā▫o.
The Lord dwells within you; serving the Guru, you shall find peace. ||Pause||
ਤੇਰੇ ਅੰਦਰ ਵਾਹਿਗੁਰੂ ਨਿਵਾਸ ਰਖਦਾ ਹੈ। ਗੁਰਾਂ ਦੀ ਟਹਿਲ ਕਰਨ ਦੁਆਰਾ ਤੂੰ ਠੰਢ-ਚੈਨ ਪਰਾਪਤ ਕਰ। ਠਹਿਰਾਉ।
ਅੰਤਰਿ ਤੇਰੈ = ਤੇਰੇ ਅੰਦਰ।ਪਰਮਾਤਮਾ ਤੇਰੇ ਅੰਦਰ ਵੱਸਦਾ ਹੈ (ਫਿਰ ਭੀ ਤੂੰ ਸੁਖੀ ਨਹੀਂ ਹੈਂ) ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਹੀ ਆਤਮਕ ਸੁੱਖ ਲੱਭਦਾ ਹੈ ॥੧॥
 
गुर सेवा नाउ पाईऐ सचे रहै समाइ ॥३॥
Gur sevā nā▫o pā▫ī▫ai sacẖe rahai samā▫e. ||3||
Serving the Guru, the Name is obtained, and one remains absorbed in the True Lord. ||3||
ਗੁਰਾਂ ਦੀ ਟਹਿਲ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ ਅਤੇ ਜੀਵ ਸੱਚੇ ਸੁਆਮੀ ਅੰਦਰ ਲੀਨ ਰਹਿੰਦਾ ਹੈ।
ਸਚੇ = ਸਚਿ ਹੀ, ਸਦਾ-ਥਿਰ ਪ੍ਰਭੂ ਵਿਚ ਹੀ।੩।ਗੁਰੂ ਦੀ ਦੱਸੀ ਸੇਵਾ-ਭਗਤੀ ਕੀਤਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ (ਜੋ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ) ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੩॥
 
एहा सेवा चाकरी नामु वसै मनि आइ ॥
Ėhā sevā cẖākrī nām vasai man ā▫e.
By this work and service, the Naam shall come to dwell within my mind.
ਇਹ ਹੀ ਸੁਆਮੀ ਦੀ ਟਹਿਲ ਅਤੇ ਅਰਾਧਨਾ ਹੈ, ਜਿਸ ਦੁਆਰਾ ਨਾਮ ਆ ਕੇ ਮੇਰੇ ਚਿੱਤ ਵਿੱਚ ਟਿਕਦਾ ਹੈ।
ਮਨਿ = ਮਨ ਵਿਚ।(ਗੁਰੂ ਦਾ ਹੁਕਮ ਮੰਨਣਾ ਹੀ ਇਕ) ਐਸੀ ਸੇਵਾ ਹੈ ਐਸੀ ਚਾਕਰੀ ਹੈ (ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ) ਨਾਮ ਮਨ ਵਿਚ ਆ ਵੱਸਦਾ ਹੈ।
 
तिन की सेवा धरम राइ करै धंनु सवारणहारु ॥२॥
Ŧin kī sevā ḏẖaram rā▫e karai ḏẖan savāraṇhār. ||2||
The Righteous Judge of Dharma serves them; blessed is the Lord who adorns them. ||2||
ਧਰਮ-ਰਾਜਾ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ। ਸੁਬਹਾਨ ਹੈ ਸੁਆਮੀ ਉਨ੍ਹਾਂ ਨੂੰ ਸ਼ਿੰਗਾਰਣ ਵਾਲਾ।
ਧੰਨੁ = ਸਲਾਹਣ-ਯੋਗ।੨।ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ॥੨॥
 
सेवा मंगै सेवको लाईआं अपुनी सेव ॥
Sevā mangai sevko lā▫ī▫āʼn apunī sev.
Your servant begs to serve those who are enjoined to Your service.
ਤੇਰਾ ਟਹਿਲੂਆਂ ਉਨ੍ਹਾਂ ਦੀ ਖਿਦਮਤ ਦੀ ਯਾਚਨਾ ਕਰਦਾ ਹੈ, ਜਿਨ੍ਹਾ ਨੂੰ ਤੂੰ ਹੇ ਸੁਆਮੀ! ਆਪਣੀ ਟਹਿਲ ਅੰਦਰ ਜੋੜਿਆ ਹੈ।
xxxਹੇ ਪ੍ਰਕਾਸ਼ ਸਰੂਪ-ਪ੍ਰਭੂ! ਮੈਂ ਸੇਵਕ (ਤੇਰੇ ਪਾਸੋਂ) ਉਹਨਾਂ (ਜੀਵ-ਇਸਤ੍ਰੀਆਂ) ਦੀ ਸੇਵਾ (ਦਾ ਦਾਨ) ਮੰਗਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿਚ ਲਾਇਆ ਹੋਇਆ ਹੈ।
 
सतिगुर की सेवा सो करे जिसु बिनसै हउमै तापु ॥
Saṯgur kī sevā so kare jis binsai ha▫umai ṯāp.
People serve the True Guru only when the fever of egotism has been eradicated.
ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਜਿਸ ਦਾ ਹੰਕਾਰ ਦਾ ਰੋਗ ਟੁੱਟ ਜਾਂਦਾ ਹੈ।
ਜਿਸੁ ਹਉਮੈ = ਜਿਸ ਦੀ ਹਉਮੈ।ਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ।
 
करि सेवा सुख सागरै सिरि साहा पातिसाहु ॥२॥
Kar sevā sukẖ sāgrai sir sāhā pāṯisāhu. ||2||
Serve the Lord, the Ocean of Peace, the Supreme Lord over kings and emperors. ||2||
ਤੂੰ ਠੰਢ-ਚੈਨ ਦੇ ਸਮੁੰਦਰ ਦੀ ਟਹਿਲ-ਸੇਵਾ ਕਮਾ, (ਸਿਮਰਨ ਕਰ), ਉਹ ਰਾਜਿਆਂ ਤੇ ਮਹਾਰਾਜਿਆਂ ਦੇ ਸਿਰ ਦਾ ਸੁਆਮੀ ਹੈ।
ਸੁਖ ਸਾਗਰੈ = ਸੁਖਾਂ ਦੇ ਸਮੁੰਦਰ ਪ੍ਰਭੂ ਦੀ। ਸਿਰਿ = ਸਿਰ ਉੱਤੇ।੨।(ਸਾਧ ਸੰਗਤ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ॥੨॥
 
मन मेरे सतिगुर सेवा सारु ॥
Man mere saṯgur sevā sār.
O my mind, serve the True Guru.
ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਟਹਿਲ ਸੇਵਾ ਸੰਭਾਲ।
ਸਾਰੁ = ਸੰਭਾਲ।ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਧਿਆਨ ਨਾਲ ਕਰ।
 
मेरे मन सतगुर की सेवा लागु ॥
Mere man saṯgur kī sevā lāg.
O my mind, attach yourself to the service of the True Guru.
ਹੇ ਮੇਰੀ ਜਿੰਦੇ! (ਆਪਣੇ ਆਪ ਨੂੰ) ਸਚੇ ਗੁਰਾਂ ਦੀ ਟਹਿਲ ਅੰਦਰ ਜੋੜ।
xxxਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਵਿਚ ਰੁੱਝਾ ਰਹੁ।
 
गुर सेवा सुखु पाईऐ हरि वरु सहजि सीगारु ॥
Gur sevā sukẖ pā▫ī▫ai har var sahj sīgār.
Serving the Guru, she finds peace, and her Husband Lord adorns her with intuitive wisdom.
ਗੁਰਾਂ ਦੀ ਚਾਕਰੀ ਅੰਦਰ ਆਰਾਮ ਮਿਲਦਾ ਹੈ ਅਤੇ ਬ੍ਰਹਮ ਗਿਆਨ ਦਾ ਹਾਰ-ਸ਼ਿੰਗਾਰ ਕਰਨ ਨਾਲ ਪਤਨੀ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲੈਂਦੀ ਹੈ।
ਸਹਜਿ = ਅਡੋਲ ਆਤਮਕ ਅਵਸਥਾ ਵਿਚ।ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ।
 
गुर की सेवा चाकरी मनु निरमलु सुखु होइ ॥
Gur kī sevā cẖākrī man nirmal sukẖ ho▫e.
Applying oneself to the service of the Guru, the mind is purified, and peace is obtained.
ਗੁਰਾਂ ਦੀ ਟਹਿਲ ਸੇਵਾ ਤੇ ਨੌਕਰੀ ਅੰਦਰ ਚਿੱਤ ਪਵਿੱਤਰ, ਅਤੇ ਪ੍ਰਾਣੀ ਨੂੰ ਆਰਾਮ ਪਰਾਪਤ ਹੋ ਜਾਂਦਾ ਹੈ।
ਚਾਕਰੀ = ਸੇਵਾ। ਮਨਿ = ਮਨ ਵਿਚ।ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ।
 
गुर की सेवा गुर भगति है विरला पाए कोइ ॥१॥ रहाउ ॥
Gur kī sevā gur bẖagaṯ hai virlā pā▫e ko▫e. ||1|| rahā▫o.
Service to the Guru is worship of the Guru. How rare are those who obtain it! ||1||Pause||
ਗੁਰਾਂ ਦੀ ਟਹਿਲ ਸੇਵਾ ਹੀ ਗੁਰਾਂ ਦੀ ਪੂਜਾ ਹੈ। ਕੋਈ ਟਾਵਾਂ ਹੀ ਇਸ ਨੂੰ ਪਰਾਪਤ ਕਰਦਾ ਹੈ। ਠਹਿਰਾਉ।
xxx॥੧॥ਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ। (ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ ॥੧॥ ਰਹਾਉ॥
 
सुख सेवा अंदरि रखिऐ आपणी नदरि करहि निसतारि जीउ ॥१२॥
Sukẖ sevā anḏar rakẖi▫ai āpṇī naḏar karahi nisṯār jī▫o. ||12||
Serving You, peace is obtained; granting Your Mercy, You bestow salvation. ||12||
ਆਪਣੀ ਟਹਿਲ ਸੇਵਾ ਅੰਦਰ ਤੂੰ ਸਦੀਵੀ ਆਰਾਮ ਟਿਕਾਇਆ ਹੈ। ਆਪਣੀ ਦਇਆ ਧਾਰ ਕੇ ਤੂੰ ਜੀਵਾਂ ਨੂੰ ਬੰਦ ਖਲਾਸ ਕਰ ਦਿੰਦਾ ਹੈ।
ਸੁਖ ਸੇਵਾ = ਸੁਖਦਾਈ ਸੇਵਾ। ਕਰਹਿ = ਕਰਹਿਂ, ਤੂੰ ਕਰਦਾ ਹੈਂ। ਨਿਸਤਾਰਿ = ਤੂੰ ਪਾਰ ਲੰਘਾਂਦਾ ਹੈਂ ॥੧੨॥ਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥
 
हरि की सेवा सफल है गुरमुखि पावै थाइ ॥
Har kī sevā safal hai gurmukẖ pāvai thā▫e.
Service to the Lord is fruitful; through it, the Gurmukh is honored and approved.
ਅਮੋਘ ਹੈ ਚਾਕਰੀ ਵਾਹਿਗੁਰੂ ਦੀ, ਜੋ ਗੁਰਾਂ ਦੇ ਰਾਹੀਂ ਇਸ ਨੂੰ ਪਰਵਾਨ ਕਰਦਾ ਹੈ।
ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਗੁਰਮੁਖਿ ਪਾਵੈ ਥਾਇ = ਗੁਰਮੁਖ ਦੀ ਬੰਦਗੀ ਪਰਮਾਤਮਾ ਕਬੂਲ ਕਰਦਾ ਹੈ।ਪ੍ਰਭੂ ਦੀ ਬੰਦਗੀ (ਉਂਞ ਤਾਂ ਹਰ ਇਕ ਲਈ ਹੀ) ਸਫਲ ਹੈ (ਭਾਵ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲੀ ਹੈ, ਪਰ) ਕਬੂਲ ਉਸ ਦੀ ਹੁੰਦੀ ਹੈ (ਭਾਵ, ਪੂਰਨ ਸਫਲਤਾ ਉਸ ਨੂੰ ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ।
 
नानक हरि की सेवा सो करे जिसु लए हरि लाइ ॥१०॥
Nānak har kī sevā so kare jis la▫e har lā▫e. ||10||
O Nanak, he alone serves the Lord, whom the Lord attaches to Himself. ||10||
ਨਾਨਕ, ਕੇਵਲ ਉਹੀ ਵਾਹਿਗੁਰੂ ਦੀ ਚਾਕਰੀ ਕਮਾਉਂਦਾ ਹੈ, ਜਿਸ ਨੂੰ ਹਰੀ ਆਪਣੇ ਨਾਲ ਜੋੜ ਲੈਂਦਾ ਹੇ।
xxx॥੧੦॥ਹੇ ਨਾਨਕ! ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ (ਗੁਰੂ ਮਿਲਾ ਕੇ) ਹਰੀ ਆਪਿ ਸੇਵਾ ਵਿਚ ਲਾਏ ॥੧੦॥