Sri Guru Granth Sahib Ji

Search ਸੋਇ in Gurmukhi

आपे आपि निरंजनु सोइ ॥
Āpe āp niranjan so▫e.
He Himself is Immaculate and Pure.
ਉਹ ਪਵਿਤਰ ਪੁਰਖ ਸਾਰਾ ਕੁਛ ਆਪ ਹੀ ਹੈ।
ਆਪੇ ਆਪਿ = ਨਿਰੋਲ ਆਪ ਹੀ, ਭਾਵ, ਨਾ ਉਸ ਨੂੰ ਕੋਈ ਪੈਦਾ ਕਰਨ ਵਾਲਾ ਤੇ ਨਾ ਹੀ ਬਣਾਉਣ ਵਾਲਾ ਹੈ। ਸੋਇ ਨਿਰੰਜਨੁ = ਅੰਜਨ ਤੋਂ ਰਹਿਤ ਉਹ ਹਰੀ। ਨਿਰੰਜਨ = ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ, ਜੋ ਮਾਇਆ ਤੋਂ ਨਹੀਂ ਬਣਿਆ, ਜਿਸ ਵਿਚ ਮਾਇਆ ਦੀ ਅੰਸ਼ ਨਹੀਂ (ਨਿਰ-ਅੰਜਨ, ਨਿਰ = ਬਿਨਾ। ਅੰਜਨ = ਸੁਰਮਾ, ਕਾਲਖ; ਵਿਕਾਰਾਂ ਦੀ ਅੰਸ਼, ਮਾਇਆ ਦਾ ਪਰਭਾਵ ਨਹੀਂ ਹੈ।) ਉਹ, ਜਿਸ ਉੱਤੇ ਮਾਇਆ ਦਾ ਪਰਭਾਵ ਨਹੀਂ ਹੈ।ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ।
 
तिसु ऊचे कउ जाणै सोइ ॥
Ŧis ūcẖe ka▫o jāṇai so▫e.
can know His Lofty and Exalted State.
ਤਦ ਹੀ ਉਹ ਉਸ ਨੂੰ ਜਾਣ ਸਕੇਗਾ।
ਤਿਸੁ ਊਚੇ ਕਉ = ਉਸ ਉੱਚੇ ਅਕਾਲ ਪੁਰਖ ਨੂੰ। ਸੋਇ = ਉਹ ਮਨੁੱਖ ਹੀ।ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ)।
 
नानक जाणै साचा सोइ ॥
Nānak jāṇai sācẖā so▫e.
O Nanak, the True Lord knows.
ਹੇ ਨਾਨਕ! ਆਪਣੀ ਵਿਸ਼ਾਲਤਾ ਉਹ ਸੱਚਾ ਸਾਈਂ ਖੁਦ ਹੀ ਜਾਣਦਾ ਹੈ।
ਸਾਚਾ ਸੋਇ = ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ।ਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ (ਕਿ ਉਹ ਕੇਡਾ ਵੱਡਾ ਹੈ)।
 
जिसु हथि जोरु करि वेखै सोइ ॥
Jis hath jor kar vekẖai so▫e.
He alone has the Power in His Hands. He watches over all.
ਜੀਹਦੇ ਕਰ ਵਿੱਚ ਤਾਕਤ ਹੈ, ਉਹ ਇਸ ਨੂੰ ਵਰਤਦਾ ਅਤੇ ਦੇਖਦਾ ਹੈ।
ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ।ਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ।
 
करहि अनंदु सचा मनि सोइ ॥
Karahi anand sacẖā man so▫e.
They celebrate; their minds are imbued with the True Lord.
ਉਹ ਮੌਜਾਂ ਮਾਣਦੇ ਹਨ। ਉਹ ਸੱਚਾ ਸੁਆਮੀ ਉਨ੍ਹਾਂ ਦੇ ਦਿਲਾਂ ਅੰਦਰ ਹੈ।
ਕਰਹਿ ਅਨੰਦ = ਅਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ। ਸਚਾ ਸੋਇ = ਉਹ ਸੱਚਾ ਹਰੀ। ਮਨਿ = (ਉਹਨਾਂ ਦੇ) ਮਨ ਵਿਚ ਹੈ।ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ।
 
तू करि करि वेखहि जाणहि सोइ ॥
Ŧū kar kar vekẖėh jāṇėh so▫e.
You created the creation; You behold it and understand it.
ਤੂੰ ਆਪਣੀ ਉਸ ਰਚੀ ਰਚਨਾ ਨੂੰ ਦੇਖਦਾ ਅਤੇ ਸਮਝਦਾ ਹੈ।
ਵੇਖਹਿ = ਸੰਭਾਲ ਕਰਦਾ ਹੈਂ। ਸੋਇ = ਸਾਰ।ਜੀਵ ਪੈਦਾ ਕਰ ਕੇ ਉਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ, ਤੇ, ਹਰੇਕ (ਦੇ ਦਿਲ) ਦੀ ਸਾਰ ਜਾਣਦਾ ਹੈਂ।
 
सभ महि जोति जोति है सोइ ॥
Sabẖ mėh joṯ joṯ hai so▫e.
Amongst all is the Light-You are that Light.
ਸਾਰਿਆਂ ਅੰਦਰ ਜਿਹੜੀ ਰੋਸ਼ਨੀ ਹੈ, ਉਹ ਰੋਸ਼ਨੀ ਤੂੰ ਹੈਂ।
ਜੋਤਿ = ਚਾਨਣ, ਪ੍ਰਕਾਸ਼। ਸੋਇ = ਉਹ ਪ੍ਰਭੂ।ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ।
 
नाउ पूजीऐ नाउ मंनीऐ अखंडु सदा सचु सोइ ॥३॥
Nā▫o pūjī▫ai nā▫o mannī▫ai akẖand saḏā sacẖ so▫e. ||3||
They worship the Naam, and they believe in the Naam. The True One is forever Intact and Unbroken. ||3||
ਉਹ ਹਰੀ ਨਾਮ ਦੀ ਉਪਾਸਨਾ ਕਰਦੇ ਹਨ ਅਤੇ ਨਾਮ ਤੇ ਹੀ ਨਿਸਚਾ ਧਾਰਦੇ ਹਨ। ਸਦੀਵ ਹੀ ਅਬਿਨਾਸ਼ੀ ਹੈ ਉਹ ਸੱਚਾ ਸੁਆਮੀ।
ਅਖੰਡ = ਇਕ-ਰਸ, ਸਦਾ, ਲਗਾਤਾਰ।੩।(ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ ॥੩॥
 
मंगण वाले केतड़े दाता एको सोइ ॥
Mangaṇ vāle keṯ▫ṛe ḏāṯā eko so▫e.
There are so many beggars, but He is the only Giver.
ਬਹੁਤ ਘਨੇਰੇ ਹਨ ਮੰਗਤੇ, ਉਹ ਇਕੱਲਾ ਹੀ ਦੇਣ ਵਾਲਾ ਹੈ।
xxx(ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ)।
 
की न सुणेही गोरीए आपण कंनी सोइ ॥
Kī na suṇehī gorī▫e āpaṇ kannī so▫e.
Haven't you heard the call from beyond, O beautiful soul-bride?
ਆਪਣਿਆਂ ਕੰਨਾਂ ਨਾਲ ਹੇ ਮੇਰੀ ਸੁਫੈਦ ਰੰਗ ਵਾਲੀਏ ਰੂਹੇ! ਤੂੰ ਕਿਉਂ ਇਹ ਕਨਸੋ ਨੂੰ ਸ੍ਰਵਣ ਨਹੀਂ ਕਰਦੀ?
ਗੋਰੀਏ = ਹੇ ਸੁੰਦਰ ਜੀਵ-ਇਸਤ੍ਰੀ! ਆਪਣ ਕੰਨੀ = ਆਪਣੇ ਕੰਨਾਂ ਨਾਲ, ਧਿਆਨ ਦੇ ਕੇ। ਸੋਇ = ਖ਼ਬਰ।ਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ?
 
आपु पछाणै बूझै सोइ ॥
Āp pacẖẖāṇai būjẖai so▫e.
They are self-realized; they understand God.
ਉਹ ਜੋ ਆਪਣੇ ਆਪ ਨੂੰ ਸਿੰਞਾਣਦਾ ਹੈ ਉਸ ਨੂੰ ਸਮਝਦਾ ਹੈ।
ਆਪੁ = ਆਪਣੇ ਆਪ ਨੂੰ, ਆਪਣੇ ਅਸਲੇ ਨੂੰ।ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ,
 
भावै देइ न देई सोइ ॥
Bẖāvai ḏe▫e na ḏe▫ī so▫e.
As it pleases Him, He may give, or not give.
ਆਪਣੀ ਰਜ਼ਾ ਦੁਆਰਾ ਉਹ ਦੇਵੇ ਜਾਂ ਨਾਂ ਦੇਵੇ।
ਭਾਵੈ = ਜੇ ਚੰਗਾ ਲੱਗੇ, ਜੇ ਉਸ ਦੀ ਮਰਜ਼ੀ ਹੋਵੇ।ਉਸ ਦੀ ਮਰਜ਼ੀ ਹੈ ਕਿ ਧਨ-ਪਦਾਰਥ ਦੇਵੇ ਜਾਂ ਨਾਹ ਦੇਵੇ।
 
अंतरि जिस कै सचु वसै सचे सची सोइ ॥
Anṯar jis kai sacẖ vasai sacẖe sacẖī so▫e.
True is the reputation of the true, within whom truth abides.
ਸੱਚੀ ਹੈ ਸ਼ੁਹਰਤ ਸੱਚੇ ਪੁਰਸ਼ ਦੀ, ਜਿਸ ਦੇ ਮਨ ਅੰਦਰ ਸੱਚਾ-ਸੁਆਮੀ ਨਿਵਾਸ ਰਖਦਾ ਹੈ।
ਸਚੇ ਸੋਇ = ਸੱਚੇ ਦੀ ਸੋਭਾ, ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਬੰਦੇ ਦੀ ਸੋਭਾ।(ਤੇ ਗੁਰੂ ਦੇ ਸਨਮੁਖ ਹੋ ਕੇ) ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਏ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਤੇ ਉਹ ਸਦਾ-ਥਿਰ ਸੋਭਾ ਪਾਂਦਾ ਹੈ।
 
जिन सबदि गुरू सुणि मंनिआ तिन मनि धिआइआ हरि सोइ ॥
Jin sabaḏ gurū suṇ mani▫ā ṯin man ḏẖi▫ā▫i▫ā har so▫e.
Those who hear and believe in the Word of the Guru's Shabad, meditate on the Lord in their minds.
ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
ਸਬਦਿ = ਸ਼ਬਦ ਦੀ ਰਾਹੀਂ। ਸੋਇ = ਉਹ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ।
 
नानक गुरमुखि पाईऐ आपे जाणै सोइ ॥४॥९॥४२॥
Nānak gurmukẖ pā▫ī▫ai āpe jāṇai so▫e. ||4||9||42||
O Nanak, the Gurmukhs obtain Him; He Himself knows Himself. ||4||9||42||
ਨਾਨਕ, ਵਾਹਿਗੁਰੂ ਦੀ ਪਰਾਪਤੀ ਗੁਰੂ ਦੁਆਰਾ ਹੁੰਦੀ ਹੈ। ਉਹ ਖੁਦ ਹੀ ਆਪਣੇ ਆਪ ਨੂੰ ਸਮਝਦਾ ਹੈ।
ਸੋਇ = ਉਹ ਪ੍ਰਭੂ ਹੀ।੪।ਹੇ ਨਾਨਕ! (ਉਸ ਦੀ ਮਿਹਰ ਨਾਲ) ਗੁਰੂ ਦੀ ਸਰਨ ਪਿਆਂ ਉਸ ਨਾਲ ਮਿਲਾਪ ਹੁੰਦਾ ਹੈ ॥੪॥੯॥੪੨॥
 
ऐसा सतगुरु लोड़ि लहु जिदू पाईऐ सचु सोइ ॥
Aisā saṯgur loṛ lahu jiḏū pā▫ī▫ai sacẖ so▫e.
Seek and find such a True Guru, who shall lead you to the True Lord.
ਖੋਜ ਕੇ ਐਹੋ ਜੇਹੇ ਸਚੇ ਗੁਰਾਂ ਨੂੰ ਪਰਾਪਤ ਕਰ ਜਿਨ੍ਹਾਂ ਦੇ ਰਾਹੀਂ ਤੂੰ ਉਸ ਸਚੇ ਸਾਈਂ ਨੂੰ ਪਾ ਲਵੇ।
ਲੋੜਿ ਲਹੁ = ਲੱਭ ਲਵੋ। ਜਿਦੂ = ਜਿਸ ਤੋਂ। ਸਚੁ ਸੋਇ = ਉਹ ਸਦਾ-ਥਿਰ ਪ੍ਰਭੂ।(ਤੂੰ ਭੀ) ਅਜੇਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ।
 
मेरे मन गुर मुखि धिआइ हरि सोइ ॥
Mere man gur mukẖ ḏẖi▫ā▫e har so▫e.
O my mind, become Gurmukh, and meditate on the Lord.
ਹੇ ਮੇਰੀ ਜਿੰਦੜੀਏ! ਮੁਖੀਏ ਗੁਰਾਂ ਦੁਆਰਾ, ਉਸ ਵਾਹਿਗੁਰੂ ਦਾ ਅਰਾਧਨ ਕਰ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ।
 
नानक सहजे ही रंगि वरतदा हरि गुण पावै सोइ ॥४॥१७॥५०॥
Nānak sėhje hī rang varaṯḏā har guṇ pāvai so▫e. ||4||17||50||
O Nanak, one who lives in intuitive peace and poise, imbued with the Lord's Love, obtains the Glorious Praises of the Lord. ||4||17||50||
ਨਾਨਕ, ਜੋ ਨਿਰਯਤਨ ਹੀ ਪ੍ਰਭੂ ਦੀ ਪ੍ਰੀਤ ਅੰਦਰ ਵੱਸਦਾ ਹੈ, ਉਹ ਸਾਹਿਬ ਦੀ ਸਿਫ਼ਤ-ਸ਼ਲਾਘਾ ਦੀ ਦਾਤ ਪਾ ਲੈਂਦਾ ਹੈ।
ਸਹਜੇ = ਆਤਮਕ ਅਡੋਲਤਾ ਵਿਚ। ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ। ਵਰਤਦਾ = ਜੀਵਨ ਬਿਤੀਤ ਕਰਦਾ ਹੈ। ਸੋਇ = ਉਹੀ ਮਨੁੱਖ।੪।ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ॥੪॥੧੭॥੫੦॥
 
अनदिनु नामे रतिआ सचे सची सोइ ॥
An▫ḏin nāme raṯi▫ā sacẖe sacẖī so▫e.
Night and day, one who is attuned to the Name of the True Lord is true.
ਰੈਣ ਦਿਹੁੰ ਹਰੀ ਨਾਮ ਨਾਲ ਰੰਗੇ ਰਹਿਣ ਦੁਆਰਾ ਸੱਚੇ ਆਦਮੀ ਦੀ ਸੱਚੀ ਹੀ ਸ਼ੁਹਰਤ ਹੈ।
ਅਨਦਿਨੁ = ਹਰ ਰੋਜ਼, ਹਰ ਵੇਲੇ? ਨਾਮੇ = ਨਾਮਿ ਹੀ, ਨਾਮ ਵਿਚ ਹੀ। ਸੋਇ = ਸੋਭਾ।ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ।
 
सचु खटणा सचु रासि है सचे सची सोइ ॥
Sacẖ kẖatṇā sacẖ rās hai sacẖe sacẖī so▫e.
Earning Truth, and accumulating the Wealth of Truth, the truthful person gains a reputation of Truth.
ਸਤਿਵਾਦੀ-ਪੁਰਸ਼ ਦੀ ਸੱਚੀ ਹੀ ਸੋੰਭਾ ਹੈ। ਉਸ ਪੱਲੇ ਸਚਾਈ ਦੀ ਦੌਲਤ ਹੈ ਅਤੇ ਉਹ ਸੱਚ ਨੂੰ ਹੀ ਖੱਟਦਾ ਹੈ।
ਰਾਸਿ = ਸਰਮਾਇਆ, ਪੂੰਜੀ। ਸੋਇ = ਸੋਭਾ।ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ।