Sri Guru Granth Sahib Ji

Search ਸ੍ਰਮੁ in Gurmukhi

स्रमु मिटिआ मेरी हती बलाइ ॥१॥ रहाउ ॥
Saram miti▫ā merī haṯī balā▫e. ||1|| rahā▫o.
My troubles have ended, and the demon has been destroyed. ||1||Pause||
ਮੇਰੀ ਤਕਲਫ਼ਿ ਦੂਰ ਹੋ ਗਈ ਅਤੇ (ਮੇਰੇ ਕੁਕਰਮਾ ਦਾ) ਦੈਂਤ ਬਿਨਸ ਗਿਆ ਹੈ। ਠਹਿਰਾਉ।
ਸ੍ਰਮੁ = ਥਕਾਵਟ। ਹਤੀ = ਮਾਰੀ ਗਈ ॥੧॥(ਹੁਣ ਮਾਇਆ ਦੀ ਖ਼ਾਤਰ ਮੇਰੀ) ਦੌੜ-ਭੱਜ ਮਿਟ ਗਈ ਹੈ, (ਮੇਰੀ ਮਾਇਆ ਦੀ ਤ੍ਰਿਸ਼ਨਾ ਦੀ) ਬਲਾ ਮਰ ਮੁੱਕ ਗਈ ਹੈ ॥੧॥ ਰਹਾਉ॥
 
इआ डेरा कउ स्रमु करि घालै ॥
I▫ā derā ka▫o saram kar gẖālai.
This place, here, is established by hard work,
ਇਹ ਟਿਕਾਣਾ ਜਿਸ ਨੂੰ ਉਹ ਮਿਹਨਤ ਮੁਸ਼ੱਕਤ ਕਰ ਕੇ ਬਣਾਉਂਦਾ ਹੈ,
ਸ੍ਰਮੁ = ਮਿਹਨਤ। ਘਾਲੈ = ਜਤਨ ਕਰਦਾ ਹੈ, ਘਾਲ ਘਾਲਦਾ ਹੈ।ਮਨੁੱਖ ਇਸ ਦੁਨੀਆਵੀ ਡੇਰੇ ਦੀ ਖ਼ਾਤਰ ਬੜੀ ਮਿਹਨਤ ਕਰ ਕੇ ਘਾਲਾਂ ਘਾਲਦਾ ਹੈ,
 
थैली संचहु स्रमु करहु थाकि परहु गावार ॥
Thailī sancẖahu saram karahu thāk parahu gāvār.
You work to fill up your bag, you fool, and then you fall down exhausted.
ਤੂੰ ਗੁਥਲੀ ਭਰਨ ਲਈ ਮੁਸ਼ੱਕਤ ਕਰਦਾ ਹੈ ਹੇ ਮੂਰਖ ਅਤੇ ਫਿਰ ਹਾਰ ਹੁਟ ਕੇ ਡਿਗ ਪੈਦਾ ਹੈ।
ਸ੍ਰਮੁ = ਮਿਹਨਤ। ਗਾਵਾਰ = ਹੇ ਮੂਰਖ!ਹੇ ਮੂਰਖ! ਤੂੰ ਧਨ ਜੋੜ ਰਿਹਾ ਹੈਂ, (ਧਨ ਦੀ ਖ਼ਾਤਰ) ਦੌੜ-ਭੱਜ ਕਰਦਾ ਹੈਂ, ਤੇ ਥੱਕ-ਟੁੱਟ ਜਾਂਦਾ ਹੈਂ,
 
छोडि जाइ तिस का स्रमु करै ॥
Cẖẖod jā▫e ṯis kā saram karai.
They struggle for what they must eventually leave.
ਜਿਸ ਨੂੰ ਉਸ ਨੇ ਛੱਡ ਜਾਣਾ ਹੈ ਉਸ ਦੀ ਖ਼ਾਤਰ ਉਹ ਤਕਲਫ਼ਿ ਉਠਾਉਂਦਾ ਹੈ।
ਤਿਸ ਕਾ = ਉਸ ਦਾ, ਉਸ ਦੀ ਖ਼ਾਤਰ। ਸ੍ਰਮੁ = ਮੇਹਨਤ, ਖੇਚਲ।ਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ;
 
स्रमु पावै सगले बिरथारे ॥
Saram pāvai sagle birthāre.
he shall incur only trouble; all this is in vain.
ਉਹ ਤਕਲੀਫ ਹੀ ਉਠਾਉਂਦਾ ਹੈ ਤੇ ਉਸ ਦੇ ਸਾਰੇ ਕੰਮ ਵਿਅਰਥ ਹਨ।
ਸ੍ਰਮੁ = ਥਕੇਵਾਂ। ਸਗਲੇ = ਸਾਰੇ (ਕਰਮ)। ਬਿਰਥਾਰੇ = ਵਿਅਰਥ, ਬੇਫ਼ਾਇਦਾ।ਤਾਂ ਉਹ ਸਾਰੇ ਕੰਮ ਵਿਅਰਥ ਹਨ, (ਉਹਨਾਂ ਕੰਮਾਂ ਦਾ ਫਲ ਉਸ ਨੂੰ ਕੇਵਲ) ਥਕੇਵਾਂ (ਹੀ) ਮਿਲਦਾ ਹੈ।
 
दिनहि बिकार करत स्रमु पाइओ ॥
Ḏinėh bikār karaṯ saram pā▫i▫o.
By day, people practice corruption, wearing themselves out.
ਉਹ ਦਿਹੁੰ ਰੈਣ ਬਦੀ ਕਮਾਉਂਦਾ ਹੈ ਅਤੇ ਹਾਰ ਹੁੱਟ ਜਾਂਦਾ ਹੈ।
ਦਿਨਹਿ = ਦਿਨ ਵੇਲੇ। ਸ੍ਰਮੁ = ਥਕੇਵਾਂ।(ਤਿੰਨਾਂ ਤਾਪਾਂ ਦੇ ਅਸਰ ਹੇਠ ਮਨੁੱਖ) ਸਾਰਾ ਦਿਨ ਵਿਅਰਥ ਕੰਮ ਕਰਦਾ ਕਰਦਾ ਥੱਕ ਜਾਂਦਾ ਹੈ,
 
फिरत फिरत बहुतु स्रमु पाइओ संत दुआरै आइओ ॥
Firaṯ firaṯ bahuṯ saram pā▫i▫o sanṯ ḏu▫ārai ā▫i▫o.
Wandering and roaming all around, I have endured great pain, but now, I have come to the door of the Saint.
ਭਰਮ ਅਤੇ ਭਟਕ ਕੇ ਮੈਂ ਘਣੀ ਤਕਲੀਫ ਉਠਾਈ ਹੈ ਅਤੇ ਹੁਣ ਮੈਂ ਸਾਧੂ-ਗੁਰਾਂ ਦੇ ਦਰ ਤੇ ਆ ਪੁੱਜਾ ਹਾਂ।
ਸ੍ਰਮੁ = ਥਕਾਵਟ। ਦੁਆਰੈ = ਦਰ ਤੇ।ਭਟਕਦਾ ਭਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ,
 
मानुख कउ जाचत स्रमु पाईऐ प्रभ कै सिमरनि मोख ॥१॥ रहाउ ॥
Mānukẖ ka▫o jācẖaṯ saram pā▫ī▫ai parabẖ kai simran mokẖ. ||1|| rahā▫o.
I would hesitate to beg from other people. Remembering God in meditation, liberation is obtained. ||1||Pause||
ਮਨੁੱਖ ਕੋਲੋਂ ਮੰਗਦਿਆਂ ਮੈਨੂੰ ਲੱਜਿਆ ਆਉਂਦੀ ਹੈ। ਸੁਆਮੀ ਦੇ ਆਰਾਧਨ ਦੁਆਰਾ ਕਲਿਆਣ ਪ੍ਰਾਪਤ ਹੁੰਦੀ ਹੈ।
ਕਉ = ਨੂੰ। ਜਾਚਤ = ਮੰਗਦਿਆਂ। ਸ੍ਰਮੁ = ਥਕਾਵਟ, ਖੇਚਲ। ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਮੋਖ = (ਮਾਇਆ ਦੇ ਮੋਹ ਤੋਂ) ਖ਼ਲਾਸੀ ॥੧॥ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ ॥੧॥ ਰਹਾਉ॥
 
धाइ धाइ क्रिपन स्रमु कीनो इकत्र करी है माइआ ॥
Ḏẖā▫e ḏẖā▫e kirpan saram kīno ikaṯar karī hai mā▫i▫ā.
With great effort and exertion, the miser works to gather in the riches of Maya.
ਸੂਮ, ਅਧਿਕ ਕੋਸ਼ਿਸ਼ਾਂ ਦੁਆਰਾ, ਦੁੱਖਾਂ ਨਾਲ ਧਨ-ਦੌਲਤ ਜਮ੍ਹਾਂ ਕਰਦਾ ਹੈ।
ਧਾਇ = ਦੌੜ ਕੇ। ਕ੍ਰਿਪਨ = ਕੰਜੂਸ। ਸ੍ਰਮੁ = ਮੇਹਨਤ।(ਜੀਵਨ-ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਸ਼ੂਮ ਦੌੜ-ਭੱਜ ਕਰ ਕਰ ਕੇ ਮੇਹਨਤ ਕਰਦਾ ਹੈ, ਮਾਇਆ ਜੋੜਦਾ ਹੈ,
 
चरन कमल गुरि आस्रमु दीआ ॥३॥
Cẖaran kamal gur āsram ḏī▫ā. ||3||
The Lotus Feet of the Guru bring peace and shelter. ||3||
ਗੁਰਾਂ ਦੇ ਕੰਵਲ ਰੂਪੀ ਚਰਨ ਉਸ ਨੂੰ ਠੰਢ-ਚੈਨ ਪਰਦਾਨ ਕਰਦੇ ਹਨ।
ਗੁਰਿ = ਗੁਰੂ ਨੇ। ਆਸ੍ਰਮੁ = ਸਹਾਰਾ, ਟਿਕਾਣਾ ॥੩॥(ਦੁੱਖ ਵਾਪਰਿਆਂ ਸਹਿਮ ਜਾਂਦਾ ਹੈ, ਸੁਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਹੈ। ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ ॥੩॥
 
जा कै कीऐ स्रमु करै ते बैर बिरोधी ॥
Jā kai kī▫ai saram karai ṯe bair biroḏẖī.
Those for whom you work, will become your spiteful enemies.
ਜਿਨ੍ਹਾਂ ਦੀ ਖਾਤਿਰ ਤੂੰ ਮਿਹਨਤ ਮੁਸ਼ੱਕਤ ਕਰਦਾ ਹੈ, ਉਨ੍ਹਾਂ ਦੀ ਤੇਰੇ ਨਾਲ ਅਣਬਣ ਅਤੇ ਦੁਸ਼ਮਣੀ ਹੈ।
ਜਾ ਕੈ ਕੀਐ = ਜਿਨ੍ਹਾਂ (ਸੰਬੰਧੀਆਂ) ਦੀ ਖ਼ਾਤਰ। ਸ੍ਰਮੁ = ਮੇਹਨਤ। ਤੇ = ਉਹ {ਬਹੁ-ਵਚਨ}।ਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ (ਧਨ ਇਕੱਠਾ ਕਰਨ ਦੀ) ਮੇਹਨਤ ਕਰਦਾ ਹੈ ਉਹ (ਤੋੜ ਤਕ ਇਸ ਨਾਲ ਸਾਥ ਨਹੀਂ ਨਿਬਾਹ ਸਕਦੇ, ਇਸ ਵਾਸਤੇ ਇਸ ਨਾਲ) ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ।
 
स्रमु करते दम आढ कउ ते गनी धनीता ॥३॥
Saram karṯe ḏam ādẖ ka▫o ṯe ganī ḏẖanīṯā. ||3||
Those who worked for half a shell, will be judged very wealthy. ||3||
ਜੋ ਇਕ ਅੱਧੀ ਕਉਡੀ ਦੇ ਲਈ ਭੀ ਮੁਸ਼ੱਕਰ ਕਰਦੇ ਸਨ, ਉਹ ਦੌਲਤਮੰਦ ਗਿਣੇ ਜਾਂਦੇ ਹਨ।
ਸ੍ਰਮੁ = ਮੇਹਨਤ। ਦਮ ਆਢ ਕਉ = ਅੱਧੇ ਦਾਮ ਵਾਸਤੇ, ਅੱਧੀ ਕੌਡੀ ਲਈ। ਗਨੀ = ਗ਼ਨੀ, ਦੌਲਤ-ਮੰਦ। ਧਨੀਤਾ = ਧਨੀ, ਧਨਾਢ ॥੩॥(ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ॥੩॥
 
स्रमु थाका पाए बिस्रामा मिटि गई सगली धाई ॥१॥
Saram thākā pā▫e bisrāmā mit ga▫ī saglī ḏẖā▫ī. ||1||
My struggle is ended; I have found peace and tranquility. All my wanderings have ceased. ||1||
ਮੇਰੀ ਤਕਲਫ਼ਿ ਰਫ਼ਾ ਹੋ ਗਈ ਹੈ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਸਮੂਹ ਭਟਕਣਾ ਮੁਕ ਗਿਆ ਹੈ।
ਸ੍ਰਮੁ = ਥਕੇਵਾਂ, ਦੌੜ-ਭੱਜ। ਬਿਸ੍ਰਾਮਾ = ਟਿਕਾਣਾ। ਧਾਈ = ਧਾਵਨ, ਭਟਕਣਾ ॥੧॥ਉਸ ਦੀ ਦੌੜ-ਭੱਜ ਮੁੱਕ ਜਾਂਦੀ ਹੈ, ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ, ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ ॥੧॥
 
एकै स्रमु करि गाडी गडहै ॥
Ėkai saram kar gādī gadhai.
Some collect wealth, and bury it in the ground.
ਜਮਾ ਕਰਕੇ ਕੋਈ ਇਸ ਨੂੰ ਟੋਏ ਵਿੱਚ ਦੱਬ ਦਿੰਦੇ ਹਨ।
ਏਕੈ = ਇਕ (ਜੀਵ) ਨੇ। ਸ੍ਰਮੁ = ਮਿਹਨਤ। ਗਾਡੀ = ਦੱਬ ਦਿੱਤੀ। ਗਡਹੈ = ਗੜ੍ਹੇ ਵਿਚ, ਟੋਏ ਵਿਚ।ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ;
 
चरण तलै उगाहि बैसिओ स्रमु न रहिओ सरीरि ॥
Cẖaraṇ ṯalai ugāhi baisi▫o saram na rahi▫o sarīr.
He plants his feet in the boat, and then sits down in it; the fatigue of his body is relieved.
ਆਪਣੇ ਪੈਰਾਂ ਹੇਠ ਲਤਾੜ ਕੇ ਬੰਦਾ ਜਹਾਜ਼ ਵਿੱਚ ਬੈਠ ਜਾਂਦਾ ਹੈ ਅਤੇ ਆਪਣੀ ਦੇਹ ਦੇ ਥਕੇਵੇਂ ਤੋਂ ਖ਼ਲਾਸੀ ਪਾ ਜਾਂਦਾ ਹੈ।
ਚਰਣ ਤਲੈ = ਪੈਰਾਂ ਹੇਠ। ਉਗਾਹਿ = ਨੱਪ ਕੇ। ਬੈਸਿਓ = ਬਹਿ ਗਿਆ। ਸ੍ਰਮੁ = ਥਕੇਵਾਂ। ਸਰੀਰਿ = ਸਰੀਰ ਵਿਚ।(ਹੇ ਮੇਰੇ ਮਨ! ਜਿਹੜਾ ਮਨੁੱਖ ਬੇੜੀ ਨੂੰ) ਪੈਰਾਂ ਹੇਠ ਨੱਪ ਕੇ (ਉਸ ਵਿਚ) ਬਹਿ ਗਿਆ, (ਉਸ ਮਨੁੱਖ ਦੇ) ਸਰੀਰ ਵਿਚ (ਪੈਂਡੇ ਦਾ) ਥਕੇਵਾਂ ਨਾਹ ਰਿਹਾ।
 
आठ पहर महा स्रमु पाइआ जैसे बिरख जंती जोत ॥१॥
Āṯẖ pahar mahā saram pā▫i▫ā jaise birakẖ janṯī joṯ. ||1||
Twenty-four hours a day, he endures terrible suffering, like the bull, chained to the oil-press. ||1||
ਅੱਠੇ ਪਹਿਰ ਹੀ ਉਹ ਕੋਹਲੂ ਨੂੰ ਜੋੜ ਹੋਏ ਬਲਦ ਦੀ ਮਾਨੰਦ ਪਰਮ ਕਸ਼ਟ ਉਠਾਉਂਦਾ ਹੈ।
ਸ੍ਰਮੁ = ਥਕੇਵਾਂ। ਬਿਰਖ = {वृषभ} ਬਲਦ। ਜੰਤੀ = ਕੋਹਲੂ (ਅੱਗੇ)। ਜੋਤ = ਜੋਇਆ ਹੁੰਦਾ ਹੈ ॥੧॥(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥
 
नीरु बिलोवै अति स्रमु पावै नैनू कैसे रीसै ॥
Nīr bilovai aṯ saram pāvai nainū kaise rīsai.
The mortal may churn water until he is sore, but how can butter be produced?
ਪਾਣੀ ਨੂੰ ਰਿੜਕਣ ਨਾਲ ਪ੍ਰਾਣੀ ਅਤਿਅੰਤ ਦੁਖ ਪਾਉਂਦਾ ਹੈ। ਇਸ ਤਰ੍ਹਾਂ ਮੱਖਣ ਕਿਸ ਤਰ੍ਹਾਂ ਨਿਕਲ ਸਕਦਾ ਹੈ?
ਨੀਰੁ = ਪਾਣੀ। ਬਿਲੋਵੈ = ਰਿੜਕਦਾ ਹੈ। ਸ੍ਰਮੁ = ਥਕੇਵਾਂ। ਨੈਨੂ = ਮੱਖਣ। ਕੈਸੇ ਰੀਜੈ = ਕਿਵੇਂ ਨਿਕਲ ਸਕਦਾ ਹੈ?ਜਿਹੜਾ ਮਨੁੱਖ ਪਾਣੀ ਨੂੰ ਹੀ ਰਿੜਕਦਾ ਰਹਿੰਦਾ ਹੈ ਉਹ ਨਿਰਾ ਬਹੁਤ ਥਕੇਵਾਂ ਹੀ ਖੱਟਦਾ ਹੈ, (ਪਾਣੀ ਰਿੜਕਣ ਨਾਲ ਉਸ ਵਿਚੋਂ) ਮੱਖਣ ਨਹੀਂ ਨਿਕਲ ਸਕਦਾ।
 
आन जंजार ब्रिथा स्रमु घालत बिनु हरि फोकट गिआन ॥
Ān janjār baritha saram gẖālaṯ bin har fokat gi▫ān.
Entangled in other affairs, the mortal suffers uselessly in sorrow. Without the Lord, wisdom is useless.
ਹੋਰਨਾ ਰੁਝੇਵਿਆਂ ਵਿੱਚ ਬੰਦਾ ਮੁਫਤ ਦੀ ਤਕਲੀਫ ਉਠਾਉਂਦਾ ਹੈ। ਸੁਆਮੀ ਦੇ ਬਗੈਰ, ਵਿਅਰਥ ਹਨ ਹੋਰ ਦਾਨਾਈਆਂ।
ਆਨ ਜੰਜਾਰ = ਹੋਰ ਹੋਰ (ਮਾਇਕ) ਜੰਜਾਲਾਂ ਵਾਸਤੇ। ਬ੍ਰਿਥਾ = ਵਿਅਰਥ। ਸ੍ਰਮੁ = ਮਿਹਨਤ, ਖੇਚਲ। ਫੋਕਟ = ਫੋਕੇ।(ਜੇ ਮਨੁੱਖ ਮਾਇਆ ਦੇ ਹੀ) ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ-ਦੌੜ ਕਰਦਾ ਰਹਿੰਦਾ ਹੈ (ਅਤੇ ਹਰਿ-ਨਾਮ ਨਹੀਂ ਸਿਮਰਦਾ, ਤਾਂ) ਪਰਮਾਤਮਾ ਦੇ ਨਾਮ ਤੋਂ ਬਿਨਾ (ਨਿਰੀਆਂ) ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ।
 
माइआ कारनि स्रमु अति करै ॥
Mā▫i▫ā kāran saram aṯ karai.
For the sake of Maya, the mortal works very hard.
ਧੰਨ-ਦੌਲਤ ਦੇ ਵਾਸਤੇ ਆਦਮੀ ਬਹੁਤ ਉਪਰਾਲਾ ਕਰਦਾ ਹੈ।
ਸ੍ਰਮੁ = ਮਿਹਨਤ।ਤਿਵੇਂ ਮੂਰਖ ਮਨੁੱਖ ਮਾਇਆ ਦੀ ਖ਼ਾਤਰ ਬੜੀ ਮਿਹਨਤ ਕਰਦਾ ਹੈ,
 
इत उत डोलि डोलि स्रमु पाइओ तनु धनु होत बिरानो ॥
Iṯ uṯ dol dol saram pā▫i▫o ṯan ḏẖan hoṯ birāno.
Roaming and wandering here and there, the mortal finds only trouble; his body and wealth become strangers to himself.
ਦੇਹ ਅਤੇ ਦੌਲਤ ਜਿਨ੍ਹਾਂ ਲਈ ਏਧਰ ਤੇ ਓਧਰ ਭਟਕ, ਭਟਕ ਕੇ ਇਨਸਾਨ ਦੁਖ ਉਠਾਉਂਦਾ ਹੈ, ਅੰਤ ਨੂੰ ਉਸ ਲਈ ਪਰਾਏ ਹੋ ਜਾਂਦੇ ਹਨ।
ਇਤ ਉਤ = ਇਧਰ ਉਧਰ। ਡੋਲਿ = ਡੋਲ ਕੇ, ਭਟਕ ਕੇ। ਸ੍ਰਮੁ = ਥਕੇਵਾਂ। ਬਿਰਾਨੋ = ਬਿਗਾਨਾ।(ਮਾਇਆ ਦਾ ਠੱਗਿਆ ਮਨੁੱਖ) ਹਰ ਪਾਸੇ ਭਟਕ ਭਟਕ ਕੇ ਥੱਕਦਾ ਰਹਿੰਦਾ ਹੈ (ਜਿਸ ਸਰੀਰ ਅਤੇ ਧਨ ਦੀ ਖ਼ਾਤਰ ਭਟਕਦਾ ਹੈ, ਉਹ) ਸਰੀਰ ਤੇ ਧਨ (ਆਖ਼ਿਰ) ਬਿਗਾਨਾ ਹੋ ਜਾਂਦਾ ਹੈ।