Sri Guru Granth Sahib Ji

Search ਸੰਤ in Gurmukhi

सुणिऐ सतु संतोखु गिआनु ॥
Suṇi▫ai saṯ sanṯokẖ gi▫ān.
Listening-truth, contentment and spiritual wisdom.
ਸਾਹਿਬ ਦੇ ਨਾਮ ਨੂੰ ਸਰਵਣ ਕਰਣ ਦੁਆਰਾ ਸਚਾਈ ਸਬੂਰੀ ਅਤੇ ਬ੍ਰਹਮ ਵੀਚਾਰ ਪਰਾਪਤ ਹੋ ਜਾਂਦੇ ਹਨ।
ਸਤੁ ਸੰਤੋਖੁ = ਦਾਨ ਤੇ ਸੰਤੋਖ।ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ,
 
संतोखु थापि रखिआ जिनि सूति ॥
Sanṯokẖ thāp rakẖi▫ā jin sūṯ.
this is what patiently holds the earth in its place.
ਜਿਸ ਨੇ ਸਹਨਸ਼ੀਲਤਾ ਨਾਲ ਠੀਕ ਤੌਰ ਤੇ ਧਰਤੀ ਨੂੰ ਠਲਿ੍ਹਆ ਹੋਇਆ ਹੈ।
ਸੰਤੋਖ = ਸੰਤੋਖ ਨੂੰ। ਥਾਪਿ ਰਖਿਆ = ਟਿਕਾ ਰੱਖਿਆ, ਹੋਂਦ ਵਿਚ ਲਿਆਂਦਾ ਹੈ, ਪੈਦਾ ਕੀਤਾ ਹੈ। ਜਿਨਿ = ਜਿਸ (ਧਰਮ) ਨੇ। ਧਰਮ = ਅਕਾਲ ਪੁਰਖ ਦਾ ਨਿਯਮ। ਸੂਤਿ = ਸੂਤਰ ਵਿਚ, ਮਰਯਾਦਾ ਵਿਚ।ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ।
 
गावहि तुहनो पउणु पाणी बैसंतरु गावै राजा धरमु दुआरे ॥
Gāvahi ṯuhno pa▫uṇ pāṇī baisanṯar gāvai rājā ḏẖaram ḏu▫āre.
The praanic wind, water and fire sing; the Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ, ਤੇ ਅੱਗ ਅਤੇ ਧਰਮਰਾਜ ਤੇਰੇ ਬੂਹੇ ਉਤੇ ਤੇਰੀ ਕੀਰਤੀ ਗਾਇਨ ਕਰਦਾ ਹੈ।
ਤੁਹਨੋ = ਤੈਨੂੰ (ਹੇ ਅਕਾਲ ਪੁਰਖ!)। ਬੈਸੰਤਰੁ = ਅੱਗ। ਰਾਜਾ ਧਰਮੁ = ਸਰਬ-ਰਾਜ। ਦੁਆਰੇ = ਤੇਰੇ ਦਰ 'ਤੇ (ਹੇ ਨਿਰੰਕਾਰ!)(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
 
गावनि जती सती संतोखी गावहि वीर करारे ॥
Gāvan jaṯī saṯī sanṯokẖī gāvahi vīr karāre.
The celibates, the fanatics, the peacefully accepting and the fearless warriors sing.
ਕਾਮ ਚੇਸਟਾ ਰਹਿਤ ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜਸ ਗਾਉਂਦੇ ਅਤੇ ਨਿਧੜਕ ਯੋਧੇ ਤੇਰੀ ਹੀ ਪ੍ਰਸੰਸਾ ਕਰਦੇ ਹਨ।
ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
 
मुंदा संतोखु सरमु पतु झोली धिआन की करहि बिभूति ॥
Munḏa sanṯokẖ saram paṯ jẖolī ḏẖi▫ān kī karahi bibẖūṯ.
Make contentment your ear-rings, humility your begging bowl, and meditation the ashes you apply to your body.
ਸੰਤੁਸ਼ਟਤਾ ਨੂੰ ਆਪਣੀਆਂ ਮੁੰਦ੍ਰਾਂ, ਲਜਿਆਂ ਨੂੰ ਆਪਦਾ ਮੰਗਣ ਵਾਲਾ ਖੱਪਰ ਤੇ ਥੈਲਾ ਅਤੇ ਸਾਹਿਬ ਦੇ ਸਿਮਰਨ ਨੂੰ ਆਪਣੀ ਸੁਆਹ ਬਣਾ।
ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ।(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ),
 
केते पवण पाणी वैसंतर केते कान महेस ॥
Keṯe pavaṇ pāṇī vaisanṯar keṯe kān mahes.
So many winds, waters and fires; so many Krishnas and Shivas.
ਘਨੇਰੇ ਹਨ ਹਵਾਵਾਂ, ਜਲ, ਅਗਾਂ ਅਤੇ ਘਨੇਰੇ ਕ੍ਰਿਸ਼ਨ ਤੇ ਸ਼ਿਵਜੀ।
ਕੇਤੇ = ਕਈ, ਬੇਅੰਤ। ਵੈਸੰਤਰ = ਅਗਨੀਆਂ। ਮਹੇਸ = (ਕਈ) ਸ਼ਿਵ।(ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ।
 
गावनि तुधनो पवणु पाणी बैसंतरु गावै राजा धरमु दुआरे ॥
Gāvan ṯuḏẖno pavaṇ pāṇī baisanṯar gāvai rājā ḏẖaram ḏu▫āre.
Wind, water and fire sing of You. The Righteous Judge of Dharma sings at Your Door.
ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।
 
गावनि तुधनो जती सती संतोखी गावनि तुधनो वीर करारे ॥
Gāvan ṯuḏẖno jaṯī saṯī sanṯokẖī gāvan ṯuḏẖno vīr karāre.
The celibates, the fanatics, and the peacefully accepting sing of You; the fearless warriors sing of You.
ਕਾਮ-ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
ਜਤੀ = ਕਾਮ-ਵਾਸ਼ਨਾ ਨੂੰ ਰੋਕ ਕੇ ਰੱਖਣ ਵਾਲੇ। ਸਤੀ = ਦਾਨੀ। ਵੀਰ = ਸੂਰਮੇ। ਕਰਾਰੇ = ਤਕੜੇ।ਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।
 
हरि धिआवहु संतहु जी सभि दूख विसारणहारा ॥
Har ḏẖi▫āvahu sanṯahu jī sabẖ ḏūkẖ visāraṇhārā.
Meditate on the Lord, O Saints; He is the Dispeller of all sorrow.
ਹੇ ਸਾਧੂਓ! ਵਾਹਿਗੁਰੂ ਦਾ ਸਿਮਰਨ ਕਰੋ, ਜੋ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਹੈ।
xxxਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
 
करउ बेनंती सुणहु मेरे मीता संत टहल की बेला ॥
Kara▫o benanṯī suṇhu mere mīṯā sanṯ tahal kī belā.
Listen, my friends, I beg of you: now is the time to serve the Saints!
ਮੈਂ ਪ੍ਰਾਰਥਨਾ ਕਰਦਾ ਹਾਂ, ਸਰਵਣ ਕਰ, ਹੇ ਮੇਰੇ ਮਿੱਤ੍ਰ! ਸਾਧੂਆਂ ਦੀ ਸੇਵਾ ਕਮਾਉਣ ਦਾ ਇਹ ਸੁਹਾਉਣਾ ਸਮਾਂ ਹੈ।
ਕਰਉ = ਕਰਉਂ, ਮੈਂ ਕਰਦਾ ਹਾਂ {ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ}। ਸੁਣਹੁ = ਤੁਸੀਂ ਸੁਣੋ {ਹੁਕਮੀ ਭਵਿੱਖਤ, ਮੱਧਮ ਪੁਰਖ, ਬਹੁ-ਵਚਨ}। ਬੇਲਾ = ਵੇਲਾ, ਮੌਕਾ।ਹੇ ਮੇਰੇ ਮਿੱਤਰੋ! ਸੁਣੋ! ਮੈਂ ਬੇਨਤੀ ਕਰਦਾ ਹਾਂ-(ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ।
 
नानक दासु इहै सुखु मागै मो कउ करि संतन की धूरे ॥४॥५॥
Nānak ḏās ihai sukẖ māgai mo ka▫o kar sanṯan kī ḏẖūre. ||4||5||
Nanak, Your slave, begs for this happiness: let me be the dust of the feet of the Saints. ||4||5||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ।੪।ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥
 
कमरबंदु संतोख का धनु जोबनु तेरा नामु ॥२॥
Karam▫banḏ sanṯokẖ kā ḏẖan joban ṯerā nām. ||2||
Contentment is my cummerbund, Your Name is my wealth and youth. ||2||
ਸਬਰ ਮੇਰਾ ਕਮਰਕਸਾ ਹੈ ਅਤੇ ਤੇਰਾ ਨਾਉ (ਹੇ ਸੁਆਮੀ!) ਮੇਰੀ ਦੌਲਤ ਤੇ ਜੁਆਨੀ।
ਕਮਰ = ਲੱਕ। ਕਮਰ ਬੰਦੁ = ਲੱਕ ਦਾ ਪਟਕਾ।੨।ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ ॥੨॥
 
सहजि संतोखि सीगारीआ मिठा बोलणी ॥
Sahj sanṯokẖ sīgārī▫ā miṯẖā bolṇī.
We are adorned with intuitive ease, contentment and sweet words.
(ਉਹ ਆਖਦੀਆਂ ਹਨ) ਬ੍ਰਹਮ-ਵੀਚਾਰ, ਸਬਰ ਅਤੇ ਮਿੱਠੜੇ ਬਚਨ ਬਿਲਾਸਾ ਦੇ ਹਾਰ-ਸ਼ਿੰਗਾਰਾਂ ਨਾਲ!
ਸਹਜਿ = ਸਹਜ ਨਾਲ, ਅਡੋਲ ਅਵਸਥਾ ਨਾਲ।ਉਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸਿੰਗਾਰੀਆਂ ਹੋਈਆਂ ਹਨ (ਤਾਹੀਏਂ ਉਹਨਾਂ ਨੂੰ ਮਿਲ ਪਿਆ)।
 
सचु मिलै संतोखीआ हरि जपि एकै भाइ ॥१॥
Sacẖ milai sanṯokẖī▫ā har jap ekai bẖā▫e. ||1||
Those contented souls who meditate on the Lord with single-minded love, meet the True Lord. ||1||
ਸੰਤੁਸ਼ਟ, ਜੋ ਇਕ ਪ੍ਰੀਤ ਨਾਲ ਵਾਹਿਗੁਰੂ ਨੂੰ ਸਿਮਰਦੇ ਹਨ, ਸਤਿਪੁਰਖ ਨੂੰ ਮਿਲ ਪੈਂਦੇ ਹਨ।
ਭਾਇ = ਭਾਉ ਵਿਚ, ਪ੍ਰੇਮ ਵਿਚ। ਏਕੈ ਭਾਇ = ਇਕ-ਰਸ ਪ੍ਰੇਮ ਵਿਚ।੧।ਪਰ ਉਹ ਸਦਾ-ਥਿਰ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਕਰਦੇ ਉਸ ਇੱਕੋ ਦੇ ਪ੍ਰੇਮ ਵਿਚ ਹੀ (ਮਗਨ ਰਹਿੰਦੇ) ਹਨ ॥੧॥
 
भाई रे संत जना की रेणु ॥
Bẖā▫ī re sanṯ janā kī reṇ.
O Siblings of Destiny, become the dust of the feet of the humble Saints.
ਹੇ ਭਰਾ! ਪਵਿੱਤ੍ਰ ਪੁਰਸ਼ ਦੇ ਚਰਨਾ ਦੀ ਧੂੜ ਹੋ ਜਾ।
ਰੇਣੁ = ਚਰਨ-ਧੂੜ।ਹੇ ਭਾਈ! (ਪ੍ਰਭੂ ਦਾ ਦਰਸ਼ਨ ਕਰਨਾ ਹੈ ਤਾਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ।
 
संत सभा गुरु पाईऐ मुकति पदारथु धेणु ॥१॥ रहाउ ॥
Sanṯ sabẖā gur pā▫ī▫ai mukaṯ paḏārath ḏẖeṇ. ||1|| rahā▫o.
In the Society of the Saints, the Guru is found. He is the Treasure of Liberation, the Source of all good fortune. ||1||Pause||
ਗੁਰੂ, ਮੋਖ਼ਸ਼ ਦੀ ਦੋਲਤ ਦੇਣ ਵਾਲੀ ਸਵਰਗੀ ਗਊ ਸਤਿ ਸੰਗਤ ਅੰਦਰ ਮਿਲਦਾ ਹੈ। ਠਹਿਰਾਉ।
ਧੇਣੁ = ਗਾਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।੧।ਸੰਤ ਜਨਾਂ ਦੀ ਸਭਾ ਵਿਚ (ਸਤਸੰਗ ਵਿਚ) ਗੁਰੂ ਮਿਲਦਾ ਹੈ ਜੋ (ਮਾਨੋ) ਕਾਮਧੇਨ ਹੈ ਜਿਸ ਪਾਸੋਂ ਉਹ ਨਾਮ-ਪਦਾਰਥ ਮਿਲਦਾ ਹੈ ਜੋ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧॥ ਰਹਾਉ॥
 
इहु मनु साचि संतोखिआ नदरि करे तिसु माहि ॥
Ih man sācẖ sanṯokẖi▫ā naḏar kare ṯis māhi.
One whose mind is contented with Truthfulness, is blessed with the Lord's Glance of Grace.
ਵਾਹਿਗੁਰੂ ਉਸ (ਉਤੇ) ਜਾਂ (ਵਿੱਚ) ਮਿਹਰ ਧਾਰਦਾ ਹੈ। ਜਿਸ ਦੀ ਇਹ ਆਤਮਾ ਸੱਚਾਈ ਨਾਲ ਸੰਤੁਸ਼ਟ ਹੋਈ ਹੈ।
xxxਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ।
 
नानक नामि संतोखीआ जीउ पिंडु प्रभ पासि ॥५॥१६॥
Nānak nām sanṯokẖī▫ā jī▫o pind parabẖ pās. ||5||16||
O Nanak, they are contented with the Naam, the Name of the Lord. They offer their bodies and souls to God. ||5||16||
ਨਾਨਕ ਉਹ ਰੱਬ ਦੇ ਨਾਮ ਨਾਲ ਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਦੀ ਆਤਮਾ ਤੇ ਦੇਹ ਸੁਆਮੀ ਦੇ ਨਜ਼ਦੀਕ (ਸਪੁਰਦ) ਹਨ।
ਸੰਤੋਖੀਆ = ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਜੀਉ = ਜਿੰਦ। ਪਿੰਡੁ = ਸਰੀਰ। ਪ੍ਰਭ ਪਾਸਿ = ਪ੍ਰਭੂ ਦੇ ਹਵਾਲੇ ਕਰਦੇ (ਹਨ)।੫।ਹੇ ਨਾਨਕ! ਨਾਮ ਵਿਚ ਜੁੜ ਕੇ ਉਹ ਮਨੁੱਖ ਆਤਮਕ ਸ਼ਾਂਤੀ ਮਾਣਦੇ ਹਨ, ਉਹ ਆਪਣੀ ਜਿੰਦ ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ ॥੫॥੧੬॥
 
बिनु संगति साध न ध्रापीआ बिनु नावै दूख संतापु ॥
Bin sangaṯ sāḏẖ na ḏẖarāpī▫ā bin nāvai ḏūkẖ sanṯāp.
still, without the Saadh Sangat, the Company of the Holy, he will not feel satisfied. Without the Name, all suffer in sorrow.
ਪਰ ਸੰਤਾ ਦੇ ਸਮਾਗਮ ਬਗੈਰ ਉਸ ਨੂੰ ਰੱਜ ਨਹੀਂ ਆਉਂਦਾ ਤੇ ਨਾਮ ਦੇ ਬਾਝੋਂ ਉਹ ਕਸ਼ਟ ਤੇ ਗਮ ਸਹਾਰਦਾ ਹੈ।
ਧ੍ਰਾਪੀਆ = ਰੱਜਦਾ, ਤਸੱਲੀ ਹੁੰਦੀ। ਬਿਨੁ ਨਾਵੈ = ਪ੍ਰਭੂ ਦਾ ਨਾਮ ਜਪਣ ਤੋਂ ਬਿਨਾ। ਸੰਤਾਪੁ = ਕਲੇਸ਼।ਗੁਰੂ ਦੀ ਸੰਗਤ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ।
 
सभि सुख हरि रस भोगणे संत सभा मिलि गिआनु ॥
Sabẖ sukẖ har ras bẖogṇe sanṯ sabẖā mil gi▫ān.
All comforts and peace, and the Essence of the Lord, are enjoyed by acquiring spiritual wisdom in the Society of the Saints.
ਸਾਧ ਸੰਗਤ ਅੰਦਰ ਜੁੜਨ ਦੁਆਰਾ ਤੂੰ ਬ੍ਰਹਮ-ਗਿਆਨ ਪਰਾਪਤ ਕਰ ਲਵੇਗਾ ਅਤੇ ਸਾਰੇ ਆਰਾਮ ਤੇ ਵਾਹਿਗੁਰੂ ਦੇ ਅੰਮਿਤ ਨੂੰ ਮਾਣੇਗਾ।
ਸਭਿ = ਸਾਰੇ। ਮਿਲਿ = ਮਿਲ ਕੇ। ਗਿਆਨੁ = ਡੂੰਘੀ ਸਾਂਝ।ਸਾਧ ਸੰਗਤ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ।