Sri Guru Granth Sahib Ji

Search ਸੰਤਨ in Gurmukhi

नानक दासु इहै सुखु मागै मो कउ करि संतन की धूरे ॥४॥५॥
Nānak ḏās ihai sukẖ māgai mo ka▫o kar sanṯan kī ḏẖūre. ||4||5||
Nanak, Your slave, begs for this happiness: let me be the dust of the feet of the Saints. ||4||5||
ਨੋਕਰ ਨਾਨਕ ਇਸ ਖੁਸ਼ੀ ਦੀ ਯਾਚਨਾ ਕਰਦਾ ਹੈ, ਮੈਨੂੰ ਆਪਣੇ ਸਾਧੂਆਂ ਦੇ ਪੈਰਾਂ ਦੀ ਧੂੜ ਬਣਾ ਦੇ, (ਹੇ ਸੁਆਮੀ!)।
ਮਾਗੈ = ਮੰਗਦਾ ਹੈ। ਮੋ ਕਉ = ਮੈਨੂੰ। ਧੂਰੇ = ਚਰਨ-ਧੂੜ।੪।ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ॥੪॥੫॥
 
संतन की रेणु नानक दानु पाइआ ॥४॥२६॥९६॥
Sanṯan kī reṇ Nānak ḏān pā▫i▫ā. ||4||26||96||
Nanak has obtained the gift of the dust of the feet of the Saints. ||4||26||96||
ਨਾਨਕ ਨੇ ਸੰਤਾਂ (ਗੁਰਾਂ) ਦੇ ਪੈਰਾਂ ਦੀ ਖਾਕ ਦੀ ਦਾਤ ਪਰਾਪਤ ਕੀਤੀ ਹੈ ਅਤੇ ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ।
ਰੇਣੁ = ਚਰਨ-ਧੂੜ।੪।ਹੇ ਨਾਨਕ! ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦਾ) ਦਾਨ ਪ੍ਰਾਪਤ ਕਰ ਲਿਆ ਹੈ (ਉਸ ਨੂੰ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ, ਪ੍ਰਭੂ ਦੀ ਯਾਦ ਹੀ ਉਸ ਦਾ ਨਿਸ਼ਾਨਾ ਹੈ) ॥੪॥੨੬॥੯੬॥
 
चरन कमल सिउ प्रीति रीति संतन मनि आवए जीउ ॥
Cẖaran kamal si▫o parīṯ rīṯ sanṯan man āv▫e jī▫o.
To love the Lotus Feet of the Lord-this way of life has come into the minds of His Saints.
ਸਾਹਿਬ ਦੇ ਕੰਵਲ ਰੂਪੀ ਪੈਰਾਂ ਨਾਲ ਮੁਹੱਬਤ ਕਰਨ ਦੀ ਜੀਵਨ ਮਰਿਆਦਾ, ਉਸ ਦੇ ਸਾਧੂਆਂ ਦੇ ਚਿੱਤ ਅੰਦਰ ਪ੍ਰਵੇਸ਼ ਕਰ ਗਈ ਹੈ।
ਸਿਉ = ਨਾਲ। ਰੀਤਿ = ਮਰਯਾਦਾ। ਸੰਤਨ ਮਨਿ = ਸੰਤਾਂ ਦੇ ਮਨ ਵਿਚ। ਆਵਏ = ਆਵੈ, ਆਉਂਦੀ ਹੈ, ਵੱਸਦੀ ਹੈ।ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ।
 
तेरे बचन अनूप अपार संतन आधार बाणी बीचारीऐ जीउ ॥
Ŧere bacẖan anūp apār sanṯan āḏẖār baṇī bīcẖārī▫ai jī▫o.
Your Word is Incomparable and Infinite. I contemplate the Word of Your Bani, the Support of the Saints.
ਹੇ ਸਾਈਂ! ਅਦੁੱਤੀ ਤੇ ਅਨੰਤ ਹਨ ਤੇਰੇ ਬੋਲ ਇਹ ਤੇਰੇ ਸਾਧੂਆਂ ਦਾ ਆਸਰਾ ਹਨ। ਹੈ ਬੰਦੇ! ਗੁਰਬਾਣੀ ਦਾ ਚਿੰਤਨ ਕਰ।
ਅਨੂਪ = ਹੇ ਅਨੂਪ ਪ੍ਰਭੂ! {ਅਨੂਪ = ਅਨ-ਊਪ, ਜਿਸ ਵਰਗਾ ਕੋਈ ਹੋਰ ਨਹੀਂ} ਹੇ ਸੁੰਦਰ ਪ੍ਰਭੂ! ਅਪਾਰ = ਹੇ ਬੇਅੰਤ ਪ੍ਰਭੂ! ਸੰਤਨ ਆਧਾਰ = ਹੇ ਸੰਤਾਂ ਦੇ ਆਸਰੇ ਪ੍ਰਭੂ! ਬੀਚਾਰੀਐ = (ਸੰਤਾਂ ਨੇ) ਵਿਚਾਰੀ ਹੈ।ਹੇ ਸੁੰਦਰ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੰਤਾਂ ਦੇ ਆਸਰੇ ਪ੍ਰਭੂ! (ਸੰਤਾਂ ਨੇ ਤੇਰੀ ਸਿਫ਼ਤ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ।)
 
संतन कै परसादि अगाधि कंठे लगि सोहिआ जीउ ॥
Sanṯan kai parsāḏ agāḏẖ kanṯẖe lag sohi▫ā jī▫o.
By the Grace of the Saints, I am held in the loving embrace of the Unfathomable Lord, and I am entranced.
ਸਾਧੂਆਂ ਦੀ ਦਇਆ ਰਾਹੀਂ, ਅਥਾਹ ਸਾਈਂ ਦੀ ਛਾਤੀ ਨਾਲ ਲੱਗ ਕੇ ਮੈਂ ਸੁੰਦਰ ਭਾਸਦਾ ਹਾਂ।
ਪਰਸਾਦਿ = ਕਿਰਪਾ ਨਾਲ। ਅਗਾਧਿ = ਅਥਾਹ ਪ੍ਰਭੂ। ਕੰਠੇ ਲਗਿ = ਕੰਠਿ ਲਗਿ, ਗਲ ਨਾਲ ਲੱਗ ਕੇ।ਭਗਤ ਜਨਾਂ ਦੀ ਹੀ ਕਿਰਪਾ ਨਾਲ (ਕੋਈ ਵਡ-ਭਾਗੀ ਮਨੁੱਖ) ਅਥਾਹ ਪ੍ਰਭੂ ਦੇ ਗਲ ਲੱਗ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ।
 
खाकु संतन की देहु पिआरे ॥
Kẖāk sanṯan kī ḏeh pi▫āre.
Please bless me with the dust of the Saints, O my Beloved.
ਮੈਨੂੰ ਸਾਧੂਆਂ ਦੇ ਪੈਰਾਂ ਦੀ ਧੁੜ ਪ੍ਰਦਾਨ ਕਰ, ਹੇ ਪ੍ਰੀਤਮ!
ਖਾਕੁ = ਚਰਨ-ਧੂੜ।ਹੇ ਹਰੀ! ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ।
 
सगल संतन पहि वसतु इक मांगउ ॥
Sagal sanṯan pėh vasaṯ ik māʼnga▫o.
I beg of all the Saints: please, give me the merchandise.
ਮੈਂ ਸਮੁਹ ਸਾਧੂਆਂ ਕੋਲੋਂ ਇਕ ਚੀਜ਼ ਦੀ ਯਾਚਨਾ ਕਰਦਾ ਹਾਂ।
ਸਗਲ = ਸਾਰੇ। ਪਹਿ = ਪਾਸੋਂ। ਮਾਂਗਉ = ਮੈਂ ਮੰਗਦਾ ਹਾਂ। ਵਸਤੁ = ਚੰਗੀ ਸ਼ੈ।(ਹੇ ਪ੍ਰਭੂ!) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ,
 
वारि वारि जाई लख वरीआ देहु संतन की धूरा जीउ ॥१॥
vār vār jā▫ī lakẖ varī▫ā ḏeh sanṯan kī ḏẖūrā jī▫o. ||1||
I am a sacrifice, hundreds of thousands of times a sacrifice, and I pray: please, give me the dust of the feet of the Saints. ||1||
ਲੱਖਾਂ ਵਾਰੀ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਪਰਾਪਤੀ ਲਈ ਬੇਨਤੀ ਕਰਦਾ ਹਾਂ।
ਵਾਰਿ ਵਾਰਿ = ਸਦਕੇ ਕੁਰਬਾਨ। ਜਾਈ = ਜਾਈਂ, ਮੈਂ ਜਾਵਾਂ। ਵਰੀਆ = ਵਾਰੀ। ਧੂਰਾ = ਚਰਨ-ਧੂੜ ॥੧॥ਹੇ ਪ੍ਰਭੂ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੧॥
 
रेनु संतन की मेरै मुखि लागी ॥
Ren sanṯan kī merai mukẖ lāgī.
I applied the dust of the feet of the Saints to my face.
ਸਾਧੂਆਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਲਾਈ।
ਰਨੁ = ਚਰਨ-ਧੂੜ। ਮੁਖਿ = ਮੂੰਹ ਉੱਤੇ, ਮੱਥੇ ਉੱਤੇ।(ਜਦੋਂ ਦੀ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ।
 
तूं संतन का संत तुमारे संत साहिब मनु माना जीउ ॥२॥
Ŧūʼn sanṯan kā sanṯ ṯumāre sanṯ sāhib man mānā jī▫o. ||2||
You belong to the Saints, and the Saints belong to You. The minds of the Saints are attuned to You, O my Lord and Master. ||2||
ਤੂੰ ਸਾਧੂਆਂ ਦਾ ਹੈ ਅਤੇ ਸਾਧੂ ਤੇਰੇ ਹਨ ਸਾਧੂਆਂ ਦਾ ਚਿੱਤ ਤੇਰੇ ਨਾਲ ਹਿਲ ਗਿਆ ਹੈ।
ਮਾਨਾ = ਪਤੀਜਦਾ ਹੈ ॥੨॥ਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੨॥
 
तूं संतन की करहि प्रतिपाला ॥
Ŧūʼn sanṯan kī karahi parṯipālā.
You cherish and nurture the Saints.
ਹੇ ਸੁਆਮੀ! ਤੂੰ ਆਪਣੇ ਸਾਧੂਆਂ ਦੀ ਪਰਵਰਸ਼ ਕਰਦਾ ਹੈ।
ਪ੍ਰਤਿਪਾਲਾ = ਪਾਲਣਾ।ਹੇ ਗੋਪਾਲ-ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਤੂੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈਂ।
 
अपुने संत तुधु खरे पिआरे तू संतन के प्राना जीउ ॥३॥
Apune sanṯ ṯuḏẖ kẖare pi▫āre ṯū sanṯan ke parānā jī▫o. ||3||
Your Saints are very dear to You. You are the breath of life of the Saints. ||3||
ਤੇਰੇ ਸਾਧੂ ਤੈਨੂੰ ਡਾਢੇ ਮਿਠੜੇ ਲੱਗਦੇ ਹਨ। ਤੂੰ ਆਪਣੇ ਸਾਧੂਆਂ ਦਾ ਜੀਵਨ-ਸੁਆਸ ਹੈ।
ਖਰੇ = ਬਹੁਤ। ਪ੍ਰਾਨਾ = ਜਿੰਦ-ਜਾਨ, ਅਸਲ ਸਹਾਰਾ ॥੩॥ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ ॥੩॥
 
उन संतन कै मेरा मनु कुरबाने ॥
Un sanṯan kai merā man kurbāne.
My mind is a sacrifice to those Saints who know You,
ਮੇਰੀ ਆਤਮਾ ਉਨ੍ਹਾਂ ਸਾਧੂਆਂ ਉਤੋਂ ਘੋਲੀ ਜਾਂਦੀ ਹੈ,
ਕੈ = ਤੋਂ।ਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ ਸਦਾ ਸਦਕੇ ਹੈ,
 
संतन मो कउ हरि मारगि पाइआ ॥
Sanṯan mo ka▫o har mārag pā▫i▫ā.
The Saints have set me upon the Lord's Path.
ਸਾਧੂਆਂ ਨੇ ਮੈਨੂੰ ਰੱਬ ਦੇ ਰਾਹੇ ਪਾ ਦਿਤਾ ਹੈ।
ਮੋ ਕਉ = ਮੈਨੂੰ। ਕਉ = ਨੂੰ। ਮਾਰਗਿ = ਰਸਤੇ ਉੱਤੇ।ਹੇ ਨਾਨਕ! ਸੰਤਾਂ ਨੇ ਮੈਨੂੰ ਪਰਮਾਤਮਾ ਦੇ (ਮਿਲਾਪ ਦੇ) ਰਸਤੇ ਉੱਤੇ ਪਾ ਦਿੱਤਾ ਹੈ।
 
भेटत संगि साध संतन कै सदा जपउ दइआला जीउ ॥२॥
Bẖetaṯ sang sāḏẖ sanṯan kai saḏā japa▫o ḏa▫i▫ālā jī▫o. ||2||
Joining the Saadh Sangat, the Company of the Holy, I meditate forever on the Merciful Lord. ||2||
ਨੇਕ ਤੇ ਪਵਿਤ੍ਰ ਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਮੈਂ ਹਮੇਸ਼ਾਂ ਦੀ ਮਿਹਰਬਾਨ ਮਾਲਕ ਦਾ ਸਿਮਰਨ ਕਰਦਾ ਹਾਂ!
ਸੰਤਨ ਕੈ ਸੰਗਿ = ਸੰਤਾਂ ਦੀ ਸੰਗਤ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ ॥੨॥ਗੁਰੂ ਦੀ ਸੰਗਤ ਵਿਚ ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਮੈਂ ਸਦਾ ਉਸ ਦਇਆਲ ਪ੍ਰਭੂ ਦਾ ਨਾਮ ਜਪਦਾ ਹਾਂ ॥੨॥
 
हउ बलिहारी संतन तेरे जिनि कामु क्रोधु लोभु पीठा जीउ ॥३॥
Ha▫o balihārī sanṯan ṯere jin kām kroḏẖ lobẖ pīṯẖā jī▫o. ||3||
I am a sacrifice to Your Saints, who have crushed their sexual desire, anger and greed. ||3||
ਮੈਂ ਤੇਰੇ ਸਾਧੂਆਂ ਤੋਂ ਕੁਬਾਨ ਹਾਂ ਜਿਨ੍ਹਾਂ ਨੇ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਪੀਹ ਸੁਟਿਆ ਹੈ।
ਹਉਂ ਮੈਂ। ਜਿਨਿ = ਜਿਸ ਜਿਸ ਨੇ {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ, ਇਸ ਦਾ ਬਹੁ-ਵਚਨ 'ਜਿਨ' ਹੈ}। ਪੀਠਾ = ਪੀਹ ਦਿੱਤਾ, ਨਾਸ ਕਰ ਦਿੱਤਾ ॥੩॥ਤੇਰੇ ਜਿਸ ਜਿਸ ਸੰਤ ਨੇ (ਤੇਰੀ ਮਿਹਰ ਨਾਲ ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਦੂਰ ਕੀਤਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੩॥
 
पाप बिनासनु सेविआ पवित्र संतन की धूरे ॥५॥
Pāp bināsan sevi▫ā paviṯar sanṯan kī ḏẖūre. ||5||
I serve the Destroyer of sin, and I am sanctified by the dust of the feet of the Saints. ||5||
ਸਾਧੂਆਂ ਦੇ ਪੈਰਾ ਦੀ ਧੂੜ ਦੁਆਰਾ ਪਾਵਨ ਹੋ ਕੇ, ਮੈਂ ਗੁਨਾਹਾਂ ਦੇ ਮੇਸਣਹਾਰ ਸੁਆਮੀ ਦੀ ਘਾਲ ਕਮਾਈ ਹੈ।
ਧੂਰੇ = ਚਰਨ-ਧੂੜ ॥੫॥ਜੇਹੜੇ ਮਨੁੱਖ ਸੰਤ ਜਨਾਂ ਦੀ ਚਰਨ ਧੂੜ ਲੈ ਕੇ ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੫॥
 
करि किरपा संतन सचु कहिआ ॥
Kar kirpā sanṯan sacẖ kahi▫ā.
In their kindness, the Saints have told me of the True One,
ਆਪਣੀ ਦਇਆ ਦੁਆਰਾ ਸਾਧੂਆਂ ਨੇ ਮੈਨੂੰ ਸਤਿਪੁਰਖ ਬਾਰੇ ਦਰਸਾਇਆ ਹੈ,
xxx(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ,
 
संतन की महिमा कवन वखानउ ॥
Sanṯan kī mahimā kavan vakẖāna▫o.
How can I describe the Glories of the Saints?
ਸਾਧੂਆਂ ਦੀਆਂ ਬਜੂਰਗੀਆਂ ਮੈਂ ਕਿਹੜੀਆਂ ਕਿਹੜੀਆਂ ਬਿਆਨ ਕਰ ਸਕਦਾ ਹਾਂ?
ਵਖਾਨਉ = ਵਖਾਨਉਂ, ਮੈਂ ਬਿਆਨ ਕਰਾਂ।(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਉਹਨਾਂ) ਸੰਤ ਜਨਾਂ ਦੀ ਮੈਂ ਕੇਹੜੀ ਵਡਿਆਈ ਬਿਆਨ ਕਰਾਂ?
 
धूरि संतन की नानक दीजै ॥४॥१७॥८६॥
Ḏẖūr sanṯan kī Nānak ḏījai. ||4||17||86||
Bless Nanak with the dust of the feet of the Saints. ||4||17||86||
ਨਾਨਕ ਨੂੰ ਸਾਧੂਆਂ ਦੇ ਚਰਨਾਂ ਦੀ ਧੂੜ ਪਰਦਾਨ ਕਰ।
xxx॥੪॥ਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੧੭॥੮੬॥