Sri Guru Granth Sahib Ji

Search ਹਉਮੈ in Gurmukhi

नानक हुकमै जे बुझै त हउमै कहै न कोइ ॥२॥
Nānak hukmai je bujẖai ṯa ha▫umai kahai na ko▫e. ||2||
O Nanak, one who understands His Command, does not speak in ego. ||2||
ਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ।
ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ।ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ॥੨॥
 
साकत हरि रस सादु न जाणिआ तिन अंतरि हउमै कंडा हे ॥
Sākaṯ har ras sāḏ na jāṇi▫ā ṯin anṯar ha▫umai kandā he.
The wicked shaaktas, the faithless cynics, do not know the Taste of the Lord's Sublime Essence. The thorn of egotism is embedded deep within them.
ਮਾਇਆ ਦੇ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦੇ, ਉਨ੍ਹਾਂ ਦੇ ਅੰਦਰ ਹੰਕਾਰ ਦੀ ਸੂਲ ਹੈ।
ਸਾਕਤ = ਰੱਬ ਨਾਲੋਂ ਟੁੱਟੇ ਹੋਏ ਮਨੁੱਖ। ਸਾਦੁ = ਸੁਆਦ। ਤਿਨ ਅੰਤਰਿ = ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਵਿਚ।ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ।
 
भली सरी जि उबरी हउमै मुई घराहु ॥
Bẖalī sarī jė ubrī ha▫umai mu▫ī gẖarāhu.
It all worked out-I was saved, and the egotism within my heart was subdued.
ਚੰਗਾ ਹੋਇਆ ਕਿ ਮੈਂ ਬਚ ਗਿਆ ਹਾਂ ਅਤੇ ਮੇਰਾ ਹੰਕਾਰ ਮੇਰੇ ਦਿਲ ਵਿੱਚ ਹੀ ਖਤਮ ਹੋ ਗਿਆ।
ਸਰੀ = ਫਬ ਗਈ। ਉਬਰੀ = ਬਚ ਗਈ। ਘਰਾਹੁ = ਘਰ ਤੋਂ, ਹਿਰਦੇ ਵਿਚੋਂ।(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ।
 
हउमै ममता मोहणी सभ मुठी अहंकारि ॥१॥ रहाउ ॥
Ha▫umai mamṯā mohṇī sabẖ muṯẖī ahaʼnkār. ||1|| rahā▫o.
Egotism and possessiveness are very enticing; egotistical pride has plundered everyone. ||1||Pause||
ਸਵੈ-ਹੰਗਤਾ ਅਤੇ ਅਪਣੱਤ ਫ਼ਰੇਫ਼ਤਾ ਕਰ ਲੈਣ ਵਾਲੀਆਂ ਹਨ। ਘੁਮੰਡ ਨੇ ਸਾਰਿਆਂ ਨੂੰ ਠੱਗ ਲਿਆ ਹੈ। ਠਹਿਰਾਉ।
ਸਭ = ਸਾਰੀ ਸ੍ਰਿਸ਼ਟੀ। ਮੁਠੀ = ਮੁੱਠੀ, ਠੱਗੀ ਜਾ ਰਹੀ ਹੈ। ਅਹੰਕਾਰਿ = ਅਹੰਕਾਰ ਵਿਚ।੧।ਸਾਰੀ ਸ੍ਰਿਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ ॥੧॥ ਰਹਾਉ॥
 
गुरमुखि नामु सलाहीऐ हउमै निवरी भाहि ॥१॥ रहाउ ॥
Gurmukẖ nām salāhī▫ai ha▫umai nivrī bẖāhi. ||1|| rahā▫o.
The Gurmukh praises the Naam, and the fire of egotism is extinguished. ||1||Pause||
ਗੁਰਾਂ ਦੀ ਦਇਆ ਦੁਆਰਾ ਨਾਮ ਦੀ ਪਰਸੰਸਾ ਕਰ ਇਸ ਤਰ੍ਹਾਂ ਹੰਕਾਰ ਦੀ ਅੱਗ ਬੁਝ ਜਾਂਦੀ ਹੈ। ਠਹਿਰਾਉ।
ਨਿਵਰੀ = ਦੂਰ ਹੋ ਜਾਇਗੀ। ਭਾਹਿ = ਅੱਗ।੧।ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ-ਬੁੱਝ ਜਾਂਦੀ ਹੈ) ॥੧॥ ਰਹਾਉ॥
 
त्रिसना अहिनिसि अगली हउमै रोगु विकारु ॥
Ŧarisnā ahinis aglī ha▫umai rog vikār.
but still, desires increase day and night, and the disease of egotism fills us with corruption.
(ਤਾਂ ਭੀ) ਦਿਨ ਰੈਣ ਸਾਡੀਆਂ ਖ਼ਾਹਿਸ਼ਾਂ ਵਧਦੀਆਂ ਜਾਂਦੀਆਂ ਹਨ ਅਤੇ ਤਕੱਬਰ ਦੀ ਬੀਮਾਰੀ ਮੰਦ-ਵਿਸ਼ੇ ਪੈਦਾ ਕਰਦੀ ਹੈ।
ਅਗਲੀ = ਬਹੁਤ।ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ।
 
अनहद बाणी पाईऐ तह हउमै होइ बिनासु ॥
Anhaḏ baṇī pā▫ī▫ai ṯah ha▫umai ho▫e binās.
The Unstruck Melody of Gurbani is obtained, and egotism is eliminated.
ਗੁਰਬਾਣੀ ਦੁਆਰਾ ਉਹ ਬਿਨਾ ਅਲਾਪਿਆਂ ਰਾਗ ਪਾਇਆ ਜਾਂਦਾ ਹੈ ਤੇ ਉਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ।
ਅਨਹਦ ਬਾਣੀ = ਇਕ-ਰਸ ਸਿਫ਼ਤ-ਸਾਲਾਹ ਵਾਲੀ ਅਵਸਥਾ। ਬਾਣੀ = ਸਿਫ਼ਤ-ਸਾਲਾਹ। ਤਹ = ਉਥੇ, ਉਸ ਅਵਸਥਾ ਵਿਚ।ਜਦੋਂ ਇਕ-ਰਸ ਸਿਫ਼ਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ-ਇਹ ਹਾਲਤ ਮੁੱਕ ਜਾਂਦੀ ਹੈ)।
 
मन रे हउमै छोडि गुमानु ॥
Man re ha▫umai cẖẖod gumān.
O mind, renounce your egotistical pride.
ਹੈ (ਮੇਰੇ) ਮਨ! ਸਵੈ-ਪੂਜਾ ਤੇ ਸਵੈ-ਹੰਗਤਾ ਨੂੰ ਤਿਆਗ ਦੇ।
xxxਹੇ (ਮੇਰੇ) ਮਨ! ਮੈਂ (ਸਿਆਣਾ) ਹਾਂ, ਮੈਂ (ਸਿਆਣਾ) ਹਾਂ-ਇਹ ਅਹੰਕਾਰ ਛੱਡ,
 
हिंसा हउमै गतु गए नाही सहसा सोगु ॥
Hinsā ha▫umai gaṯ ga▫e nāhī sahsā sog.
then one's cruel and violent instincts and egotism depart, and skepticism and sorrow are taken away.
ਤਾਂ ਪ੍ਰਾਣੀ ਦੀਮਾਰ ਦੇਣ ਵਾਲੀ ਖਸਲਤ ਤੇ ਹੰਗਤਾ ਦੂਰ ਹੋ ਜਾਂਦੇ ਹਨ ਅਤੇ ਸੰਦੇਹ ਤੇ ਗਮ ਉਸ ਨੂੰ ਦੁਖੀ ਨਹੀਂ ਕਰਦੇ।
ਹਿੰਸਾ = ਨਿਰਦਇਤਾ। ਗਤੁ = ਧਾਤੂ 'ਗਮ' ਤੋਂ ਭੂਤਕਾਲ। ਗਮ = ਜਾਣਾ} ਬੀਤਿਆ ਹੋਇਆ। ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ।ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ।
 
गुर का कहिआ मनि वसै हउमै त्रिसना मारि ॥१॥ रहाउ ॥
Gur kā kahi▫ā man vasai ha▫umai ṯarisnā mār. ||1|| rahā▫o.
Let the Words of the Guru abide within your mind; let egotism and desires die. ||1||Pause||
ਗੁਰਾਂ ਦੇ ਬਚਨ ਨੂੰ ਆਪਣੇ ਚਿੱਤ ਅੰਦਰ ਟਿਕਾ ਅਤੇ ਆਪਣੀ ਹੰਗਤਾ ਤੇ ਖਾਹਿਸ਼ ਨੂੰ ਨਵਿਰਤ ਕਰ। ਠਹਿਰਾਉ।
ਕਹਿਆ = ਆਖਿਆ ਹੋਇਆ ਬਚਨ। ਮਨਿ = ਮਨ ਵਿਚ। ਹਉਮੈ = ਹਉਮੈਂ, ਮੈਂ ਵੱਡਾ ਬਣ ਜਾਵਾਂ।੧।ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ॥
 
हउमै ममता मारि कै हरि राखिआ उर धारि ॥
Ha▫umai mamṯā mār kai har rākẖi▫ā ur ḏẖār.
Those who keep the Lord enshrined in their hearts subdue egotism and possessiveness.
ਆਪਣੀ ਸਵੈ-ਹੰਗਤਾ ਤੇ ਸੰਸਾਰੀ ਮੋਹ ਨੂੰ ਨਵਿਰਤ ਕਰਕੇ ਉਹ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
ਮਮਤਾ = ਮਲਕੀਅਤ ਦੀ ਲਾਲਸਾ। ਉਰਧਾਰਿ = ਹਿਰਦੇ ਵਿਚ ਟਿਕਾ ਕੇ। ਉਰ = ਹਿਰਦਾ।ਜੇਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਟਿਕਾਂਦੇ ਹਨ।
 
हरि हरि सदा धिआईऐ मलु हउमै कढै धोइ ॥१॥ रहाउ ॥
Har har saḏā ḏẖi▫ā▫ī▫ai mal ha▫umai kadẖai ḏẖo▫e. ||1|| rahā▫o.
They meditate forever on the Lord, Har, Har, and they wash off the filth of egotism. ||1||Pause||
ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਦੇ ਹਨ ਅਤੇ ਹੰਕਾਰ ਦੀ ਗੰਦਗੀ ਨੂੰ ਧੋ ਕੇ ਦੂਰ ਕਰ ਦਿੰਦੇ ਹਨ। ਠਹਿਰਾਉ।
ਧੋਇ = ਧੋ ਕੇ।੧।(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। (ਗੁਰੂ ਮਨੁੱਖ ਦੇ ਮਨ ਵਿਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ ॥੧॥ ਰਹਾਉ॥
 
मनु तनु सउपे आगै धरे हउमै विचहु मारि ॥
Man ṯan sa▫upe āgai ḏẖare ha▫umai vicẖahu mār.
Placing mind and body in offering before the Lord, they conquer and eradicate egotism from within.
ਆਪਣੀ ਆਤਮਾ ਤੇ ਦੇਹ ਨੂੰ ਸਮਰਪਣ ਕਰਕੇ, ਉਹ ਉਨ੍ਹਾਂ ਨੂੰ ਸਾਹਿਬ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਆਪਣੇ ਅੰਦਰੋ ਹੰਕਾਰ ਦੀ ਜੜ੍ਹ ਪੁੱਟ ਸੁੱਟਦਾ ਹੈ।
ਸਉਪੇ = ਭੇਟਾ ਕਰੇ। ਵਿਚਹੁ = (ਆਪਣੇ) ਅੰਦਰੋਂ।ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ।
 
मनमुख मैले मलु भरे हउमै त्रिसना विकारु ॥
Manmukẖ maile mal bẖare ha▫umai ṯarisnā vikār.
The self-willed manmukhs are polluted. They are filled with the pollution of egotism, wickedness and desire.
ਖੁਦ-ਪਸੰਦ ਅਪਵਿਤ੍ਰ ਹਨ, ਉਹ ਹੰਕਾਰ ਤੇ ਖ਼ਾਹਿਸ਼ ਦੇ ਪਾਪ ਦੀ ਪਲੀਤੀ ਨਾਲ ਲਬਾਲਬ ਹਨ।
ਵਿਕਾਰੁ = ਰੋਗ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ।
 
हउमै गुरमुखि खोईऐ नामि रते सुखु होइ ॥१॥
Ha▫umai gurmukẖ kẖo▫ī▫ai nām raṯe sukẖ ho▫e. ||1||
The Gurmukhs shed their ego; attuned to the Naam, they find peace. ||1||
ਜਗਿਆਸੂ ਆਪਣਾ ਹੰਕਾਰ ਦੂਰ ਕਰ ਦਿੰਦੇ ਹਨ, ਨਾਮ ਨਾਲ ਰੰਗੇ ਜਾਂਦੇ ਹਨ ਤੇ ਆਰਾਮ ਪਾਊਦੇ ਹਨ।
ਖੋਈਐ = ਨਾਸ ਕਰੀਦੀ ਹੈ।੧।ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ ॥੧॥
 
अहिनिसि भगति करे दिनु राती हउमै मारि निचंदु ॥
Ahinis bẖagaṯ kare ḏin rāṯī ha▫umai mār nicẖanḏ.
Night and day, they perform devotional worship, day and night; subduing their ego, they are carefree.
ਦਿਹੁੰ ਰੈਣ ਉਹ ਹਮੇਸ਼ਾਂ ਸਾਹਿਬ ਦੀ ਸੇਵਾ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਕੇ ਬੇ-ਫਿਕਰ ਹੋ ਜਾਂਦਾ ਹੈ।
ਨਿਚੰਦੁ = ਨਿਚਿੰਦ, ਬੇਫ਼ਿਕਰ।ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ।
 
मनमुख फिरहि न जाणहि सतगुरु हउमै अंदरि लागि ॥
Manmukẖ firėh na jāṇėh saṯgur ha▫umai anḏar lāg.
The self-willed manmukhs wander around lost, but they do not know the True Guru. They are inwardly attached to egotism.
ਅੰਤਰੀਵ ਤੌਰ ਤੇ ਹੰਕਾਰ ਨਾਲ ਜੁੜੇ ਹੋਣ ਕਰਕੇ ਆਪ-ਹੁਦਰੇ ਭਟਕਦੇ ਫਿਰਦੇ ਹਨ ਅਤੇ ਸੱਚੇ ਗੁਰਾਂ ਨੂੰ ਨਹੀਂ ਸਮਝਦੇ!
ਲਾਗਿ = ਪਾਹ।ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਅਦਿਕ ਵਿਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ।
 
मेरे मन तजि निंदा हउमै अहंकारु ॥
Mere man ṯaj ninḏā ha▫umai ahaʼnkār.
O my mind, give up slander, egotism and arrogance.
ਹੇ ਮੇਰੀ ਜਿੰਦੜੀਏ! ਅਪਜਸ, ਸਵੈ-ਹੰਗਤਾ ਅਤੇ ਹੈਕੜ ਛੱਡ ਦੇ।
ਮਨ = ਹੇ ਮਨ! ਤਜਿ = ਤਿਆਗ।ਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ।
 
गुर परसादी मनि वसै हउमै दूरि करेइ ॥
Gur parsādī man vasai ha▫umai ḏūr kare▫i.
By Guru's Grace, He abides in the mind, and egotism is driven out.
ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਵੱਸਦਾ ਹੈ ਤੇ ਉਸ ਦੀ ਹੰਗਤਾ ਨੂੰ ਪਰੇ ਸੁੱਟ ਪਾਉਂਦਾ ਹੈ।
ਮਨਿ = ਮਨ ਵਿਚ। ਕਰੇਇ = ਕਰਦਾ ਹੈ।ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।
 
इहु सरीरु माइआ का पुतला विचि हउमै दुसटी पाई ॥
Ih sarīr mā▫i▫ā kā puṯlā vicẖ ha▫umai ḏustī pā▫ī.
This body is the puppet of Maya. The evil of egotism is within it.
ਇਸ ਦੇਹਿ ਮੋਹਨੀ ਦੀ ਗੁੱਡੀ ਹੈ। ਇਸ ਅੰਦਰ ਮੰਦਾ ਹੰਕਾਰ ਭਰਿਆ ਹੋਇਆ ਹੈ।
ਦੁਸਟੀ = ਦੁਸ਼ਟਤਾ, ਬਦੀ, ਨੀਚਤਾ।ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ।