Sri Guru Granth Sahib Ji

Search ਹਦੂਰਿ in Gurmukhi

गावै को वेखै हादरा हदूरि ॥
Gāvai ko vekẖai hāḏrā haḏūr.
Some sing that He watches over us, face to face, ever-present.
ਕਈ ਗਾਇਨ ਕਰਦੇ ਹਨ ਕਿ ਉਹ ਸਾਨੂੰ ਐਨ ਪਰਤੱਖ ਹੀ ਦੇਖ ਰਿਹਾ ਹੈ।
ਹਾਦਰਾ ਹਦੂਰਿ = ਹਾਜ਼ਰ ਨਾਜ਼ਰ, ਸਭ ਥਾਈਂ ਹਾਜ਼ਰ।ਪਰ ਕੋਈ ਆਖਦਾ ਹੈ, '(ਨਹੀਂ, ਨੇੜੇ ਹੈ), ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ'।
 
चंगिआईआ बुरिआईआ वाचै धरमु हदूरि ॥
Cẖang▫ā▫ī▫ā buri▫ā▫ī▫ā vācẖai ḏẖaram haḏūr.
Good deeds and bad deeds-the record is read out in the Presence of the Lord of Dharma.
ਨੇਕੀਆਂ ਤੇ ਬਦੀਆਂ, ਧਰਮ ਰਾਜ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣਗੀਆਂ।
ਵਾਚੈ = ਪਰਖਦਾ ਹੈ, (ਲਿਖੇ ਹੋਏ) ਪੜ੍ਹਦਾ ਹੈ। ਹਦੂਰਿ = ਅਕਾਲ ਪੁਰਖ ਦੀ ਹਜ਼ੂਰੀ ਵਿਚ, ਅਕਾਲ ਪੁਰਖ ਦੇ ਦਰ 'ਤੇ।ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ।
 
आपे मेलि मिलावही साचै महलि हदूरि ॥२॥
Āpe mel milāvahī sācẖai mahal haḏūr. ||2||
He Himself unites us in Union with Himself; the True Mansion of His Presence is close at hand. ||2||
ਵਾਹਿਗੁਰੂ ਖੁਦ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੇ (ਅਤੇ ਤਾਂ ਉਹ) ਸੱਚੇ ਮੰਦਰ ਨੂੰ ਐਨ ਲਾਗੇ ਹੀ ਵੇਖ ਲੈਂਦਾ ਹੈ।
ਮਿਲਾਵਹੀ = (ਹੇ ਪ੍ਰਭੂ!) ਤੂੰ ਮਿਲਾ ਲੈਂਦਾ ਹੈਂ। ਮਹਲਿ = ਮਹਲ ਵਿਚ।੨।ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਤੂੰ ਆਪ ਹੀ ਆਪਣੇ ਸਦਾ-ਥਿਰ ਮਹਲ ਵਿਚ ਹਜ਼ੂਰੀ ਵਿਚ ਰੱਖਦਾ ਹੈਂ ॥੨॥
 
जो कछु करी सु तेरै हदूरि ॥
Jo kacẖẖ karī so ṯerai haḏūr.
Whatever I do, I do in Your Presence.
ਜਿਹੜਾ ਕੁਝ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੈ।
ਕਰੀ = ਕਰੀਂ, ਮੈਂ ਕਰਦਾ ਹਾਂ। ਤੇਰੈ ਹਦੂਰਿ = ਤੇਰੀ ਹਾਜ਼ਰੀ ਵਿਚ, ਤੂੰ ਵੇਖ ਲੈਂਦਾ ਹੈਂ।(ਅਸਲ ਗੱਲ ਇਹ ਹੈ ਕਿ) ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ।
 
गुरमति जिनी पछाणिआ से देखहि सदा हदूरि ॥
Gurmaṯ jinī pacẖẖāṇi▫ā se ḏekẖėh saḏā haḏūr.
Those who follow the Guru's Teachings realize Him, and see Him Ever-present.
ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਿੰਞਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਹਾਜ਼ਰ-ਨਾਜ਼ਰ ਵੇਖਦੇ ਹਨ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮੱਤ ਲੈ ਕੇ ਉਸ ਨੂੰ (ਭਰਪੂਰਿ ਵੱਸਦਾ) ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨ।
 
मन मेरे सदा हरि वेखु हदूरि ॥
Man mere saḏā har vekẖ haḏūr.
O my mind, see the Lord ever close at hand.
ਹੇ ਮੇਰੀ ਆਤਮਾ! ਵਾਹਿਗੁਰੂ ਨੂੰ ਹਮੇਸ਼ਾਂ ਅਤੀ ਨੇੜੇ ਦੇਖ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ (ਆਪਣੇ) ਅੰਗ-ਸੰਗ ਵੇਖ।
 
भै भाइ भगति करहि दिनु राती हरि जीउ वेखै सदा हदूरि ॥
Bẖai bẖā▫e bẖagaṯ karahi ḏin rāṯī har jī▫o vekẖai saḏā haḏūr.
One who fears, loves, and is devoted to the Dear Lord day and night, sees Him always close at hand.
ਜੋ ਸੁਆਮੀ ਦੇ ਡਰ, ਪਿਆਰ ਤੇ ਸੇਵਾ ਅੰਦਰ ਦਿਹੁੰ ਰੈਣ ਵਿਚਰਦਾ ਹੈ, ਉਹ ਮਾਣਨੀਯ ਵਾਹਿਗੁਰੂ ਨੂੰ ਸਦੀਵ ਹੀ ਹਾਜ਼ਰ ਨਾਜ਼ਰ ਤੱਕਦਾ ਹੈ।
ਭੈ = ਅਦਬ ਵਿਚ (ਰਹਿ ਕੇ)। ਭਾਇ = ਪ੍ਰੇਮ ਵਿਚ। ਹਦੂਰਿ = ਹਾਜ਼ਰ-ਨਾਜ਼ਰ; ਅੰਗ-ਸੰਗ।ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ (ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਸਦਾ ਹਾਜ਼ਰ-ਨਾਜ਼ਰ (ਹੋ ਕੇ ਸਭ ਜੀਵਾਂ ਦੀ) ਸੰਭਾਲ ਕਰਦਾ ਹੈ।
 
तिन कउ महलु हदूरि है जो सचि रहे लिव लाइ ॥३॥
Ŧin ka▫o mahal haḏūr hai jo sacẖ rahe liv lā▫e. ||3||
Those who remain lovingly absorbed in the True One see the Mansion of His Presence close at hand. ||3||
ਜਿਹੜੇ ਸੱਚੇ-ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦੇ ਹਨ, ਉਨ੍ਹਾਂ ਲਈ ਉਸ ਦਾ ਮੰਦਰ ਸਾਹਮਣੇ ਦਿਸਦਾ ਹੈ।
ਮਹਲੁ = ਟਿਕਾਣਾ।੩।ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੩॥
 
अउगुणवंती गुणु को नही बहणि न मिलै हदूरि ॥
A▫uguṇvanṯī guṇ ko nahī bahaṇ na milai haḏūr.
The unvirtuous have no merit; they are not allowed to sit in His Presence.
ਗੁਣ-ਬਿਹੁਨ ਅੰਦਰ ਕੋਈ ਖੂਬੀ ਨਹੀਂ ਉਸ ਨੂੰ ਪ੍ਰੀਤਮ ਦੇ ਕੋਲ ਬੈਠਣਾ ਨਹੀਂ ਮਿਲਦਾ।
ਹਦੂਰਿ = ਪਰਮਾਤਮਾ ਦੀ ਹਜ਼ੂਰੀ ਵਿਚ।ਜਿਸ ਜੀਵ-ਇਸਤ੍ਰੀ ਦੇ ਅੰਦਰ ਔਗੁਣ ਹੀ ਔਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ।
 
गुर सबदी मनु बेधिआ प्रभु मिलिआ आपि हदूरि ॥२॥
Gur sabḏī man beḏẖi▫ā parabẖ mili▫ā āp haḏūr. ||2||
Their minds are pierced through by the Word of the Guru's Shabad, and God Himself ushers them into His Presence. ||2||
ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਵਿਨਿ੍ਹਆ ਗਿਆ ਹੈ, ਉਨ੍ਹਾਂ ਨੂੰ ਸਾਹਿਬ ਆਪਣੀ ਹਜ਼ੂਰੀ ਅੰਦਰ ਸਵੀਕਾਰ ਕਰ ਲੈਂਦਾ ਹੈ।
ਬੇਧਿਆ = ਵਿੰਨ੍ਹਿਆ।੨।ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ ॥੨॥
 
जिनि पिरु संगे जाणिआ पिरु रावे सदा हदूरि ॥१॥
Jin pir sange jāṇi▫ā pir rāve saḏā haḏūr. ||1||
She who knows her Husband Lord to be always with her, enjoys His Constant Presence. ||1||
ਜੋ ਆਪਣੇ ਪਤੀ ਨੂੰ ਆਪਣੇ ਨਾਲ ਅਨੁਭਵ ਕਰਦੀ ਹੈ, ਉਹ ਹਮੇਸ਼ਾਂ ਹੀ ਆਪਣੇ ਪਤੀ ਦੀ ਹਜ਼ੂਰੀ ਦਾ ਅਨੰਦ ਲੈਂਦੀ ਹੈ।
ਜਿਨਿ = ਜਿਸ ਨੇ। ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।੧।ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਸਰਨ ਪੈ ਕੇ) ਉਸ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਜਾਣ ਲਿਆ ਹੈ, ਉਹ ਉਸ ਹਾਜ਼ਰ-ਨਾਜ਼ਰ ਵੱਸਦੇ ਨੂੰ ਸਦਾ ਹਿਰਦੇ ਵਿਚ ਵਸਾਂਦੀ ਹੈ ॥੧॥
 
देखै सुणै हदूरि सद घटि घटि ब्रहमु रविंदु ॥
Ḏekẖai suṇai haḏūr saḏ gẖat gẖat barahm ravinḏ.
Seeing and hearing, He is always close at hand. In each and every heart, God is pervading.
ਵਿਆਪਕ ਵਾਹਿਗੁਰੂ ਨਿਤ ਹੀ ਵੇਖਦਾ, ਸ੍ਰਵਣ ਕਰਦਾ ਤੇ ਸਮੀਪ ਹੈ। ਉਹ ਹਰ ਦਿਲ ਅੰਦਰ ਰਮਿਆ ਹੋਇਆ ਹੈ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਘਟਿ ਘਟਿ = ਹਰੇਕ ਘਟ ਵਿਚ। ਰਵਿੰਦੁ = ਰਵ ਰਿਹਾ ਹੈ।ਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।
 
लूकि कमावै किस ते जा वेखै सदा हदूरि ॥
Lūk kamāvai kis ṯe jā vekẖai saḏā haḏūr.
From whom are you trying to hide your actions? God sees all;
ਤੂੰ ਆਪਣੇ ਮੰਦੇ ਅਮਲ ਕਿਸ ਕੋਲੋਂ ਛੁਪਾਉਂਦਾ ਹੈ, ਜਦ ਕਿ ਸਦੀਵੀ ਹਾਜ਼ਰ ਨਾਜ਼ਰ ਸਾਹਿਬ ਤੈਨੂੰ ਦੇਖ ਰਿਹਾ ਹੈ।
ਲੂਕਿ = ਲੁਕ ਕੇ। ਕਿਸ ਤੇ = ਕਿਸ ਤੋਂ {ਨੋਟ: ਲਫ਼ਜ਼ ਕਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ}। ਜਾ = ਕਿਉਂਕਿ।(ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ) ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ (ਜੀਵਾਂ ਦੇ ਸਭ-ਲੁਕਾਵੇਂ ਕੀਤੇ ਕੰਮ ਭੀ) ਵੇਖਦਾ ਹੈ (ਫਿਰ ਭੀ ਮੂਰਖ ਮਨੁੱਖ) ਕਿਸ ਤੋਂ ਲੁਕ ਕੇ (ਮੰਦੇ ਕਰਮ) ਕਰਦਾ ਹੈ?
 
नानक सतिगुरु तां मिलै जा मनु रहै हदूरि ॥२॥
Nānak saṯgur ṯāʼn milai jā man rahai haḏūr. ||2||
O Nanak, you shall meet the True Guru, if your mind remains in His Presence. ||2||
ਨਾਨਕ, ਕੇਵਲ ਤਦ ਹੀ ਸੱਚੇ ਗੁਰੂ ਜੀ ਮਿਲਦੇ ਹਨ ਜੇਕਰ ਮਨੂਆ ਉਨ੍ਹਾਂ ਦੀ ਹਜੂਰੀ ਅੰਦਰ ਸਦਾ ਹੀ ਵਿਚਰੇ।
ਹਦੂਰਿ = ਹਜ਼ੂਰੀ ਵਿਚ; ਚਰਨਾਂ ਵਿਚ, ਯਾਦ ਵਿਚ ॥੨॥ਹੇ ਨਾਨਕ! ਸਤਿਗੁਰੂ ਤਦੋਂ ਹੀ ਮਿਲਦਾ ਹੈ ਜਦੋਂ (ਸਿੱਖ ਦਾ) ਮਨ (ਗੁਰੂ ਦੀ) ਹਜ਼ੂਰੀ ਵਿਚ ਰਹਿੰਦਾ ਹੈ ॥੨॥
 
तूं आपे मेलहि वेखहि हदूरि ॥
Ŧūʼn āpe melėh vekẖėh haḏūr.
You Yourself unite, and You see Yourself close at hand.
ਤੂੰ ਆਪ ਹੀ ਮਿਲਾਉਂਦਾ ਹੈਂ ਤੇ ਐਨ ਲਾਗੇ ਹੀ ਦੇਖਦਾ ਹੈਂ।
ਹਦੂਰਿ = ਅੰਗ-ਸੰਗ ਰਹਿ ਕੇ। ਵੇਖਹਿ = ਸੰਭਾਲ ਕਰਦਾ ਹੈ।ਤੂੰ ਆਪ ਹੀ ਜੀਵਾਂ ਦੇ ਅੰਗ-ਸੰਗ ਹੋ ਕੇ ਸਭ ਦੀ ਸੰਭਾਲ ਕਰਦਾ ਹੈਂ ਤੇ ਆਪਣੇ ਚਰਨਾਂ ਵਿਚ ਜੋੜਦਾ ਹੈਂ।
 
पूरै गुरि हदूरि दिखाइआ ॥
Pūrai gur haḏūr ḏikẖā▫i▫ā.
His Presence is revealed to her by the Perfect Guru.
ਉਸ ਨੂੰ ਪੂਰਨ ਗੁਰਦੇਵ ਜੀ ਉਸ ਦਾ ਪਤੀ ਉਸ ਦੀਆਂ ਐਨ ਅੱਖਾਂ ਦੇ ਸਾਹਮਣੇ ਵਿਖਾਲ ਦਿੰਦੇ ਹਨ।
ਹਦੂਰਿ = ਅੰਗ ਸੰਗ।ਜਿਸ ਨੂੰ ਪੂਰੇ ਗੁਰੂ ਨੇ (ਪ੍ਰਭੂ-ਪਤੀ ਉਸ ਦੇ) ਅੰਗ-ਸੰਗ (ਵੱਸਦਾ) ਵਿਖਾ ਦਿੱਤਾ.
 
चंगिआईआ बुरिआईआ वाचे धरमु हदूरि ॥
Cẖang▫ā▫ī▫ā buri▫ā▫ī▫ā vācẖe ḏẖaram haḏūr.
Good deeds and bad deeds-the record is read out in the Presence of the Lord of Dharma.
ਨੇਕੀਆਂ ਅਤੇ ਬਦੀਆਂ ਧਰਮ ਰਾਜੇ ਦੀ ਹਜੂਰੀ ਵਿੱਚ ਪੜ੍ਹੀਆਂ ਜਾਣਗੀਆਂ।
ਹਦੂਰਿ = ਆਪਣੇ ਸਾਹਮਣੇ, (ਭਾਵ, ਬੜੇ ਗਹੁ ਨਾਲ)।ਧਰਮਰਾਜ ਬੜੇ ਗਹੁ ਨਾਲ (ਇਹਨਾਂ ਦੇ) ਕੀਤੇ ਹੋਏ ਚੰਗੇ ਤੇ ਮੰਦੇ ਕੰਮ (ਨਿੱਤ) ਵਿਚਾਰਦਾ ਹੈ।
 
कहु नानक सदा हदूरि है ॥४॥१॥१३९॥
Kaho Nānak saḏā haḏūr hai. ||4||1||139||
Says Nanak, he is Ever-present! ||4||1||139||
ਗੁਰੂ ਜੀ ਆਖਦੇ ਹਨ, ਪਰ ਉਹ ਹਮੇਸ਼ਾਂ ਹੀ ਅੰਗ ਸੰਗ ਹੈ।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ ॥੪॥(ਪਰ) ਹੇ ਨਾਨਕ! ਪਰਮਾਤਮਾ ਸਦਾ (ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ॥੪॥੧॥੧੩੯॥
 
नेड़ै वेखै सदा हदूरि ॥
Neṛai vekẖai saḏā haḏūr.
She sees Him near at hand, ever-present.
ਉਹ ਉਸ ਨੂੰ ਲਾਗੇ ਹੀ ਨਹੀਂ; ਸਗੋਂ ਹਮੇਸ਼ਾਂ ਹਾਜ਼ਰ ਨਾਜ਼ਰ ਦੇਖਦੀ ਹੈ।
xxxਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ ਆਪਣੇ ਅੰਗ-ਸੰਗ ਵੇਖਦੀ ਹੈ,
 
अब मसलति मोहि मिली हदूरि ॥१॥
Ab maslaṯ mohi milī haḏūr. ||1||
but now, He is Ever-present, and I receive His instructions. ||1||
ਹੁਣ ਸੁਆਮੀ ਦੀ ਹਜੂਰੀ ਵਿਚੋਂ ਮੈਨੂੰ ਨਾਮ ਦਾ ਉਪਦੇਸ਼ ਮਿਲਿਆ ਹੈ।
ਮਸਲਤਿ = ਸਲਾਹ, ਸਿਖਿਆ, ਗੁਰੂ ਦੀ ਸਿਖਿਆ। ਮੋਹਿ = ਮੈਨੂੰ। ਹਦੂਰਿ = ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ ॥੧॥ਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ॥੧॥