Sri Guru Granth Sahib Ji

Search ਹਾਥ in Gurmukhi

सुणिऐ हाथ होवै असगाहु ॥
Suṇi▫ai hāth hovai asgāhu.
Listening-the Unreachable comes within your grasp.
ਰੱਬ ਦਾ ਨਾਮ ਸਰਵਣ ਕਰਨ ਦੁਆਰਾ ਅਥਾਹ ਸਾਹਿਬ ਦੀ ਥਾਹਿ ਆ ਜਾਂਦੀ ਹੈ।
ਰਾਹੁ = ਰਸਤਾ। ਅਸਗਾਹੁ = ਡੂੰਘਾ ਸਮੁੰਦਰ, ਸੰਸਾਰ। ਹਾਥ ਹੋਵੈ = ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।
 
करे कराए आपि प्रभु सभु किछु तिस ही हाथि ॥
Kare karā▫e āp parabẖ sabẖ kicẖẖ ṯis hī hāth.
God Himself acts, and causes others to act; everything is in His Hands.
ਸਾਹਿਬ ਆਪੇ ਹੀ ਕਰਦਾ ਤੇ ਕਰਾਉਂਦਾ ਹੈ। ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।
ਤਿਸ ਹੀ ਹਾਥਿ = ਉਸ ਹੀ ਦੇ ਹੱਥ ਵਿਚ {ਨੋਟ: ਲਫ਼ਜ਼ ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}।(ਪਰ ਜੀਵਾਂ ਦੇ ਕੁਝ ਵੱਸ ਨਹੀਂ) ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ ਹੈ।
 
सीचाने जिउ पंखीआ जाली बधिक हाथि ॥
Sīcẖāne ji▫o pankẖī▫ā jālī baḏẖik hāth.
Think of the hawk preying on the birds, and the net in the hands of the hunter.
ਜਿਸ ਤਰ੍ਹਾਂ ਬਾਜ ਅਤੇ ਸ਼ਿਕਾਰੀ ਦੇ ਹੱਥਾਂ ਵਿੱਚ ਜਾਲ ਪੰਛੀਆਂ ਲਈ ਹਨ, (ਏਸ ਤਰ੍ਹਾਂ ਹੀ ਮੌਤ ਪ੍ਰਾਣੀਆਂ ਲਈ ਹੈ)।
ਸੀਚਾਨਾ = {ਸੀਚੁਗ਼ਨਹ} ਇਕ ਸ਼ਿਕਾਰੀ ਪੰਛੀ ਜੋ ਬਾਜ਼ ਤੋਂ ਛੋਟਾ ਹੁੰਦਾ ਹੈ। ਬਧਿਕ ਹਾਥਿ = ਸ਼ਿਕਾਰੀ ਦੇ ਹੱਥ ਵਿਚ।ਜਿਵੇਂ ਬਾਜ਼ ਅਤੇ ਫਾਂਧੀ ਦੇ ਹੱਥ ਵਿਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ (ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਕ ਮੌਤ ਦਾ ਕਾਰਨ ਹੈ)
 
कहणै हाथ न लभई सचि टिकै पति पाइ ॥
Kahṇai hāth na labẖ▫ī sacẖ tikai paṯ pā▫e.
By speaking, His Depth cannot be found. Abiding in truth, honor is obtained.
ਆਖਣ ਦੁਆਰਾ ਉਸ ਦੀ ਡੂੰਘਾਈ ਪਾਈ ਨਹੀਂ ਜਾ ਸਕਦੀ। ਜੇਕਰ ਬੰਦਾ ਸੱਚ ਅੰਦਰ ਵਸ ਜਾਵੇ, ਉਹ ਇੱਜ਼ਤ ਪਾ ਲੈਂਦਾ ਹੈ।
ਹਾਥ = ਡੂੰਘਾਈ।ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਜੇਹੜਾ ਜੀਵ ਸਦਾ-ਥਿਰ ਸਰੂਪ ਵਿਚ ਟਿਕਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।
 
इक रती बिलम न देवनी वणजारिआ मित्रा ओनी तकड़े पाए हाथ ॥
Ik raṯī bilam na ḏevnī vaṇjāri▫ā miṯrā onī ṯakṛe pā▫e hāth.
You are not allowed a moment's delay, O my merchant friend; the Messenger of Death seizes you with firm hands.
ਉਹ ਇਕ ਮੁਹਤ ਦੀ ਦੇਰੀ ਭੀ ਨਹੀਂ ਕਰਨ ਦਿੰਦੇ, ਹੈ ਸੁਦਾਗਰ ਸਜਣਾ! ਉਹ ਫ਼ਾਨੀ ਬੰਦੇ ਨੂੰ ਮਜ਼ਬੂਤ ਹੱਥਾਂ ਨਾਲ ਪਕੜਦੇ ਹਨ।
ਬਿਲਮ = ਦੇਰ। ਦੇਵਨੀ = ਦੇਵਨਿ, ਦੇਂਦੇ। ਓਨੀ = ਉਹਨਾਂ (ਜਮਾਂ) ਨੇ।ਉਸ ਵੇਲੇ ਉਹਨਾਂ ਜਮਾਂ ਨੇ ਪੱਕੇ ਹੱਥ ਪਾਏ ਹੁੰਦੇ ਹਨ, ਹੇ ਵਣਜਾਰੇ ਮਿਤ੍ਰ! ਉਹ ਰਤਾ ਭਰ ਸਮੇ ਦੀ ਢਿੱਲ-ਮਠ ਦੀ ਇਜਾਜ਼ਤ ਨਹੀਂ ਦੇਂਦੇ।
 
ताजी रथ तुखार हाथी पाखरे ॥
Ŧājī rath ṯukẖār hāthī pākẖre.
The horses, chariots, camels and elephants with all their decorations;
ਕੋਤਲ, ਸੁੰਦਰ ਗੱਡੀਆਂ, ਊਠ, ਹਾਥੀ ਸਣੇ ਅੰਬਾਰੀਆਂ ਦੇ,
ਤਾਜੀ = ਅਰਬੀ ਨਸਲ ਦੇ ਘੋੜੇ। ਤੁਖਾਰ = ਊਠ। ਪਾਖਰੇ = ਹਉਦੇ, ਪਲਾਣੇ।ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,
 
कोई जाणहु मास काती कै किछु हाथि है सभ वसगति है हरि केरी ॥
Ko▫ī jāṇhu mās kāṯī kai kicẖẖ hāth hai sabẖ vasgaṯ hai har kerī.
who thinks that the power lies in the flesh or the scissors? Everything is in the Power of the Lord.
ਕੋਈ ਜਣਾ ਇਹ ਨ ਸਮਝੇ ਕਿ ਇਸ ਤਰ੍ਹਾਂ ਕਰਨਾ ਜੀਭ ਜਾਂ ਕੈਂਚੀ ਦੇ ਕੁਝ ਵਸ ਵਿੱਚ ਹੈ। ਹਰ ਸ਼ੈ ਵਾਹਿਗੁਰੂ ਦੇ ਅਖਤਿਆਰ ਵਿੱਚ ਹੈ।
ਵਸਗਤਿ = ਇਖ਼ਤਿਆਰ ਵਿਚ।ਕੋਈ ਮਨੁੱਖ ਪਿਆ ਸਮਝੇ ਕਿ (ਬਚ ਕੇ ਰਹਿਣਾ ਜਾਂ ਬਚਾ ਕੇ ਰੱਖਣਾ) ਮਾਸ ਦੀ ਜੀਭ ਦੇ ਹੱਥ ਵਿਚ ਹੈ ਜਾਂ (ਦੰਦਾਂ ਦੀ) ਕੈਂਚੀ ਦੇ ਵੱਸ ਵਿਚ ਹੈ, ਇਹ ਤਾਂ ਪਰਮਾਤਮਾ ਦੇ ਵੱਸ ਵਿਚ ਹੀ ਹੈ।
 
भाई मत कोई जाणहु किसी कै किछु हाथि है सभ करे कराइआ ॥
Bẖā▫ī maṯ ko▫ī jāṇhu kisī kai kicẖẖ hāth hai sabẖ kare karā▫i▫ā.
O Siblings of Destiny, let none think that they have any power. All act as the Lord causes them to act.
ਮੇਰੇ ਭਰਾਓ! ਕੋਈ ਇਹ ਨਾਂ ਸਮਝੇ ਕਿ ਕਿਸੇ ਦੇ ਕੁਝ ਵੱਸ ਵਿੱਚ ਹੈ। ਹਰ ਕੋਈ ਉਹ ਕੁਝ ਕਰਦਾ ਹੈ ਜਿਹੜਾ ਸਾਹਿਬ ਉਸ ਕੋਲੋ ਕਰਾਉਂਦਾ ਹੈ।
ਹਾਥਿ = ਹੱਥ ਵਿਚ।ਮਤਾਂ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵੱਸ ਵਿਚ ਹੈ। ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਕਰਾਂਦਾ ਹੈ।
 
सरब जीअ हहि जा कै हाथि ॥
Sarab jī▫a hėh jā kai hāth.
The One, who holds all creatures in His Hands,
ਜਿਸ ਦੇ ਹਥ ਵਿੱਚ ਸਾਰੇ ਜੀਵ ਹਨ,
ਜੀਅ = ਜੀਵ। ਹਾਥਿ = ਹੱਥ ਵਿਚ। ਜਾ ਕੈ ਹਾਥਿ = ਜਿਸ ਦੇ ਹੱਥ ਵਿਚ।ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ,
 
जीअ जुगति जा कै है हाथ ॥
Jī▫a jugaṯ jā kai hai hāth.
Our way of life is in His Hands;
ਜਿਸ ਦੇ ਹੱਥ ਵਿੱਚ ਜ਼ਿੰਦਗੀ ਦੀ ਰੁਹੁ-ਰੀਤੀ ਹੈ,
ਜੀਅ ਜੁਗਤਿ = ਸਾਰੇ ਜੀਵਾਂ ਦੀ ਜੀਵਨ-ਮਰਯਾਦਾ।ਜਿਸ ਦੇ ਹੱਥਾਂ ਵਿਚ ਸਭ ਜੀਵਾਂ ਦੀ ਜੀਵਨ-ਮਰਯਾਦਾ ਹੈ,
 
गुरि पूरै राखे दे हाथ ॥
Gur pūrai rākẖe ḏe hāth.
Giving him His Hand, the Perfect Guru protects him.
ਆਪਣਾ ਹੱਥ ਦੇ ਕੇ ਪੂਰਨ ਗੁਰਦੇਵ ਜੀ ਉਸ ਦੀ ਰਖਿਆ ਕਰਦੇ ਹਨ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ।ਪਰਮਾਤਮਾ ਪੂਰੇ ਗੁਰੂ ਦੀ ਰਾਹੀਂ (ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ) ਹੱਥ ਦੇ ਕੇ ਬਚਾਂਦਾ ਹੈ।
 
नानक प्रभि राखे दे हाथ ॥४॥८५॥१५४॥
Nānak parabẖ rākẖe ḏe hāth. ||4||85||154||
O Nanak, giving me His Hand, God has protected me. ||4||85||154||
ਪਰ, ਸਾਹਿਬ ਨੇ ਆਪਦਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ, ਹੈ ਨਾਨਕ!
ਪ੍ਰਭਿ = ਪ੍ਰਭੂ ਨੇ ॥੪॥ਹੇ ਨਾਨਕ! ਪਰਮਾਤਮਾ ਨੇ (ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ) ਹੱਥ ਦੇ ਕੇ ਰੱਖ ਲਿਆ ॥੪॥੮੫॥੧੫੪॥
 
सिरु हाथ पछोड़ै अंधा मूड़ु ॥२॥
Sir hāth pacẖẖoṛe anḏẖā mūṛ. ||2||
the blind fools strike their own heads with their own hands. ||2||
ਅਤੇ ਆਪਣੇ ਹੱਥਾਂ ਨਾਲ ਆਪਣੇ ਸਿਰ ਨੂੰ ਪਿਟਦਾ ਹੈ।
ਹਾਥ ਪਛੋੜੈ = ਹੱਥਾਂ ਨਾਲ ਪਟਕਦਾ ਹੈ। ਮੂੜੁ = ਮੂਰਖ ॥੨॥ਉਹ ਅੰਨ੍ਹਾ ਮੂਰਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਪਣਾ ਸਿਰ ਆਪਣਾ ਹੱਥਾਂ ਨਾਲ ਪਿੱਟਦਾ ਹੈ (ਭਾਵ, ਉਹ ਪਛੁਤਾਵੇ ਕਰਦਾ ਹੈ) ॥੨॥
 
अंध कूप महि हाथ दे राखहु कछू सिआनप उकति न मोरी ॥१॥ रहाउ ॥
Anḏẖ kūp mėh hāth ḏe rākẖo kacẖẖū si▫ānap ukaṯ na morī. ||1|| rahā▫o.
Please, give me Your Hand, and lift me up, out of the deep dark pit. I have no clever tricks at all. ||1||Pause||
ਆਪਣਾ ਹੱਥ ਦੇ ਕੇ ਅੰਨ੍ਹੇ ਖੂਹ ਦੇ ਵਿਚੋਂ ਮੈਨੂੰ ਬਾਹਰ ਕੱਢ ਲੈ, ਕੁਝ ਭੀ ਅਕਲਮੰਦੀ ਤੇ ਅਟਕਲ ਮੇਰੇ ਵਿੱਚ ਨਹੀਂ। ਠਹਿਰਾਉ।
ਮੋਹਿ = ਮੈਂ। ਪ੍ਰਭ = ਹੇ ਪ੍ਰਭੂ! ਕੂਪ = ਖੂਹ। ਅੰਧ = ਅੰਨ੍ਹਾ, ਹਨੇਰਾ। ਦੇ = ਦੇ ਕੇ। ਉਕਤਿ = ਦਲੀਲ। ਮੋਰੀ = ਮੇਰੀ ॥੧॥(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ। ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ॥੧॥ ਰਹਾਉ॥
 
ईत ऊत प्रभ तुम समरथा सभु किछु तुमरै हाथे ॥
Īṯ ūṯ parabẖ ṯum samrathā sabẖ kicẖẖ ṯumrai hāthe.
Here and hereafter, God, You are All-powerful; everything is in Your Hands.
ਇਥੇ ਅਤੇ ਉਥੇ ਹੈ ਸੁਆਮੀ ਤੂੰ ਸਰਬ-ਸ਼ਕਤੀਵਾਨ ਹੈ। ਸਾਰਾ ਕੁਝ ਤੇਰੇ ਹੀ ਹੱਥ ਵਿੱਚ ਹੈ।
ਈਤ ਊਤ = ਇਸ ਲੋਕ ਤੇ ਪਰਲੋਕ ਵਿਚ। ਸਮਰਥਾ = ਸਭ ਤਾਕਤਾਂ ਦੇ ਮਾਲਕ।ਹੇ ਪ੍ਰਭੂ! (ਅਸਾਂ ਜੀਵਾਂ ਵਾਸਤੇ) ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈਂ (ਸਾਡਾ ਹਰੇਕ ਸੁਖ ਦੁਖ) ਤੇਰੇ ਹੀ ਹੱਥ ਵਿਚ ਹੈ।
 
किआ किछु करै कि करणैहारा किआ इसु हाथि बिचारे ॥
Ki▫ā kicẖẖ karai kė karnaihārā ki▫ā is hāth bicẖāre.
What can the mere mortal do? What is in the hands of this poor creature?
ਬੰਦਾ ਕੀ ਕਰ ਸਕਦਾ ਹੈ, ਉਹ ਕੀ ਕਰਣ ਜੋਗ ਹੈ ਅਤੇ ਇਸ ਗਰੀਬ ਜੀਵ ਦੇ ਹੱਕ ਵਿੱਚ ਕੀ ਹੈ?
ਕਿ = ਕੀਹ? ਇਸੁ ਹਾਥਿ = ਇਸ (ਜੀਵ) ਦੇ ਹੱਥ ਵਿਚ।ਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ-ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ? (ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ)।
 
महा अगनि ते हाथु दे राखा ॥३॥
Mahā agan ṯe hāth ḏe rākẖā. ||3||
Giving me His Hand, He has saved me from the great fire. ||3||
ਆਪਣਾ ਹੱਥ ਦੇ ਕੇ, ਉਸ ਨੇ ਮੈਨੂੰ ਭਾਰੀ ਅੱਗ ਤੋਂ ਬਚਾ ਲਿਆ ਹੈ।
ਤੇ = ਤੋਂ। ਦੇ = ਦੇ ਕੇ ॥੩॥ਜਿਸ ਗੁਰੂ ਨੇ ਮੈਨੂੰ (ਵਿਕਾਰਾਂ ਦੀ) ਵੱਡੀ ਅੱਗ ਤੋਂ (ਆਪਣਾ) ਹੱਥ ਦੇ ਕੇ ਬਚਾਇਆ ਹੋਇਆ ਹੈ ॥੩॥
 
ञा कै हाथि समरथ ते कारन करनै जोग ॥
Ñā kai hāth samrath ṯe kāran karnai jog.
God's Hand is All-powerful; He is the Creator, the Cause of causes.
ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।
ਕੈ ਹਾਥਿ = ਦੇ ਹੱਥ ਵਿਚ। ਤੇ ਕਾਰਨ = ਉਹ ਸਾਰੇ ਸਬਬ।ਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, "ਮਾਇਆ ਰੰਗ" ਤੋਂ ਬਚੇ ਰਹਿਣ ਦਾ)
 
कारन करन करावनो सभ बिधि एकै हाथ ॥
Kāran karan karāvano sabẖ biḏẖ ekai hāth.
He is the Doer, the Cause of causes. All ways and means are in His Hands alone.
ਵਾਹਿਗੁਰੂ ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ, ਸਾਰੀਆਂ ਯੁਕਤੀਆਂ ਕੇਵਲ ਉਸੇ ਦੇ ਹੱਥ ਵਿੱਚ ਹਨ।
xxx(ਪਰ) (ਹੇ ਪ੍ਰਭੂ!) ਇਹ ਜੀਵ ਵਿਚਾਰੇ (ਮਾਇਆ ਦੇ ਟਾਕਰੇ ਤੇ ਬੇ-ਵੱਸ) ਹਨ।
 
फिरि इआ अउसरु चरै न हाथा ॥
Fir i▫ā a▫osar cẖarai na hāthā.
This opportunity shall not come into your hands again.
ਇਹ ਮੌਕਾ, ਮੁੜ ਤੇਰੇ ਹੱਥ ਨਹੀਂ ਲੱਗਣਾ।
ਇਆ ਅਉਸਰੁ = ਅਜੇਹਾ ਮੌਕਾ।(ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ।