Sri Guru Granth Sahib Ji

Search ਹਿਰਦੈ in Gurmukhi

तिन मति तिन पति तिन धनु पलै जिन हिरदै रहिआ समाइ ॥
Ŧin maṯ ṯin paṯ ṯin ḏẖan palai jin hirḏai rahi▫ā samā▫e.
Wisdom, honor and wealth are in the laps of those whose hearts remain permeated with the Lord.
ਦਾਨਾਈ, ਪੱਤ-ਆਬਰੂ ਤੇ ਧਨ-ਦੌਲਤ ਉਨ੍ਹਾਂ ਦੀ ਝੋਲੀ ਵਿੱਚ ਹਨ ਜਿਨ੍ਹਾਂ ਦੇ ਅੰਤਰ ਆਤਮੇ ਹਰੀ ਰਮਿਆ ਰਹਿੰਦਾ ਹੈ।
ਤਿਨ ਪਲੈ = ਉਹਨਾਂ ਮਨੁੱਖਾਂ ਦੇ ਪਾਸ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਸੁਆਲਿਉ = ਸੋਹਣਾ।ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ।
 
हिरदै कमलु प्रगासिआ लागा सहजि धिआनु ॥
Hirḏai kamal pargāsi▫ā lāgā sahj ḏẖi▫ān.
The heart-lotus blossoms forth, and they intuitively center themselves in meditation.
ਉਨ੍ਹਾਂ ਦਾ ਅੰਤਸ਼ਕਰਨ-ਕੰਵਲ ਖਿੜ ਜਾਂਦਾ ਹੈ ਅਤੇ ਉਨ੍ਹਾਂ ਦੀ ਬ੍ਰਿਤੀ (ਸਾਹਿਬ ਵਿੱਚ) ਅਡੋਲ ਰੂਪ ਜੁੜੀ ਰਹਿੰਦੀ ਹੈ।
ਹਿਰਦੈ ਕਮਲੁ = ਹਿਰਦੇ ਦਾ ਕੌਲ ਫੁੱਲ।੨।ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਕ ਅਡੋਲਤਾ ਵਿਚ ਲੱਗ ਗਈ ਹੈ।
 
बहु भेख करि भरमाईऐ मनि हिरदै कपटु कमाइ ॥
Baho bẖekẖ kar bẖarmā▫ī▫ai man hirḏai kapat kamā▫e.
People wear all sorts of costumes and wander all around, but in their hearts and minds, they practice deception.
ਪ੍ਰਾਨੀ ਬਹੁਤੇ ਭੇਖ ਧਾਰਨ ਕਰਦੇ ਤੇ ਬਾਹਰ ਭਰਮਦੇ ਹਨ। ਪ੍ਰੰਤੂ ਆਪਦੇ ਦਿਲ ਤੇ ਚਿੱਤ ਨਾਲ ਠੱਗੀ ਠੋਰੀ ਕਰਦੇ ਹਨ।
ਭੇਖ ਕਰਿ = ਧਾਰਮਿਕ ਪਹਿਰਾਵੇ ਪਹਿਨ ਕੇ। ਕਰਿ = ਕਰ ਕੇ। ਭਰਮਾਈਐ = ਭਟਕਣਾ ਵਿਚ ਪੈ ਜਾਈਦਾ ਹੈ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਮਾਇ = ਕਮਾ ਕੇ, ਕਰ ਕੇ।ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ।
 
हिरदै जिन कै हरि वसै तितु घटि है परगासु ॥१॥
Hirḏai jin kai har vasai ṯiṯ gẖat hai pargās. ||1||
Those people, within whose hearts the Lord abides, are radiant and enlightened. ||1||
ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ।
ਤਿਤੁ = ਉਸ ਵਿਚ। ਘਰਿ = ਹਿਰਦੇ ਵਿਚ। ਤਿਤੁ ਘਟਿ = (ਉਹਨਾਂ ਦੇ) ਉਸ ਹਿਰਦੇ ਵਿਚ। ਪਰਗਾਸੁ = ਚਾਨਣ।੧।ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ ॥੧॥
 
सो साधू बैरागी सोई हिरदै नामु वसाए ॥
So sāḏẖū bairāgī so▫ī hirḏai nām vasā▫e.
That person is a Holy Saadhu, and a renouncer of the world, whose heart is filled with the Naam.
ਉਹ ਸੰਤ ਹੈ ਅਤੇ ਉਹੀ ਜਗਤ-ਤਿਆਗੀ, ਜਿਹੜਾ ਹਰੀ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ।
ਬੈਰਾਗੀ = ਵਿਰਕਤ।ਉਹ ਮਨੁੱਖ (ਅਸਲ) ਸਾਧੂ ਹੈ, ਉਹੀ ਬੈਰਾਗੀ ਹੈ ਜੇਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ।
 
अहिनिसि हिरदै रवि रहै निरभउ नामु निरंकार ॥
Ahinis hirḏai rav rahai nirbẖa▫o nām nirankār.
Day and night, the Name of the One Lord, the Fearless and Formless One, dwells within the heart.
ਦਿਹੁੰ ਰੈਣ, ਆਪਣੇ ਮਨ ਅੰਦਰ ਉਹ ਭੈ-ਰਹਿਤ ਤੇ ਸਰੂਪ-ਰਹਿਤ ਪੁਰਖ ਦੇ ਨਾਮ ਦਾ ਉਚਾਰਨ ਕਰਦਾ ਰਹਿੰਦਾ ਹੈ।
ਅਹਿ = ਦਿਨ। ਨਿਸਿ = ਰਾਤ। ਨਿਰਭਉ = ਭਉ ਦੂਰ ਕਰਨ ਵਾਲਾ।(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ।
 
कित ही कमि न छिजीऐ जा हिरदै सचा सोइ ॥
Kiṯ hī kamm na cẖẖijī▫ai jā hirḏai sacẖā so▫e.
No undertaking shall fail, when the True Lord is always in your heart.
ਜੇਕਰ ਉਹ ਸੱਚਾ ਸੁਆਮੀ ਇਨਸਾਨ ਦੇ ਅੰਤਰ-ਆਤਮੇ ਵੱਸ ਜਾਵੇ ਤਾਂ ਉਹ ਆਪਣੇ ਕਿਸੇ ਕਾਰਜ ਵਿੱਚ ਭੀ ਨਾਂ-ਕਾਮਯਾਬ ਨਹੀਂ ਹੁੰਦਾ।
ਕਿਤੁ = ਕਿਸੇ ਵਿਚ। ਕੰਮਿ = ਕੰਮ ਵਿਚ। ਕਿਤ ਹੀ ਕੰਮਿ = ਕਿਸੇ ਭੀ ਕੰਮ ਵਿਚ {ਲ਼ਫ਼ਜ਼ 'ਕਿਤੁ' ਦਾ ੁ ਲਫ਼ਜ਼ 'ਹੀ' ਦੇ ਕਾਰਨ ਲੋਪ ਹੋ ਗਿਆ ਹੈ}। ਛਿਜੀਐ = (ਆਤਮਕ ਜੀਵਨ ਵਿਚ) ਕਮਜ਼ੋਰ ਹੋਈਦਾ।ਜਦੋਂ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸਦਾ ਹੋਵੇ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਮਜ਼ੋਰ ਨਹੀਂ ਹੁੰਦਾ।
 
जा कै हिरदै हरि वसै सो पूरा परधानु ॥२॥
Jā kai hirḏai har vasai so pūrā parḏẖān. ||2||
Perfectly fulfilled and supremely acclaimed is the one, in whose heart the Lord abides. ||2||
ਮੁਕੰਮਲ ਤੇ ਮੁਖੀ ਹੈ ਉਹ, ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ।
ਪਰਧਾਨੁ = ਮੰਨਿਆ-ਪ੍ਰਮੰਨਿਆ।੨।ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੨॥
 
दुखु कलेसु न भउ बिआपै गुर मंत्रु हिरदै होइ ॥
Ḏukẖ kales na bẖa▫o bi▫āpai gur manṯar hirḏai ho▫e.
Suffering, agony and fear do not cling to one whose heart is filled with the GurMantra.
ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਸ਼-ਕਰਨ ਅੰਦਰ ਹੋਵੇ, ਤੈਨੂੰ ਤਕਲੀਫ, ਕਸ਼ਟ ਤੇ ਡਰ ਨਹੀਂ ਚਿੰਬੜਨਗੇ।
ਨ ਬਿਆਪੈ = ਦਬਾਉ ਨਹੀਂ ਪਾਂਦਾ। ਗੁਰ ਮੰਤ੍ਰੁ = ਗੁਰ ਦਾ ਉਪਦੇਸ਼।ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ (ਸਦਾ) ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਪੋਹ ਨਹੀਂ ਸਕਦਾ।
 
जिस की वसतु तिसु चेतहु प्राणी करि हिरदै गुरमुखि बीचारि ॥
Jis kī vasaṯ ṯis cẖeṯahu parāṇī kar hirḏai gurmukẖ bīcẖār.
Remember the One, O mortal, to whom the child belongs. As Gurmukh, reflect upon Him within your heart.
ਉਸ ਦਾ ਚਿੰਤਨ ਕਰ, ਹੇ ਜੀਵ! ਜਿਸ ਦੀ ਮਲਕੀਅਤ ਇਹ ਚੀਜ਼ (ਬੱਚਾ) ਹੈ। ਗੁਰਾਂ ਦੀ ਦਇਆ ਦੁਆਰਾ ਆਪਣੇ ਦਿਲ ਅੰਦਰ ਹਰੀ ਦਾ ਸਿਮਰਨ ਧਾਰਨ ਕਰ।
ਜਿਸ ਕੀ ਵਸਤੁ = ਜਿਸ (ਪਰਮਾਤਮਾ) ਦੀ ਦਿੱਤੀ ਹੋਈ ਇਹ ਚੀਜ਼ (ਇਹ ਬਾਲਕ)। ਕਰਿ ਬੀਚਾਰਿ = ਵਿਚਾਰ ਕਰ ਕੇ।ਹੇ ਪ੍ਰਾਣੀਹੋ! ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੀ ਰਾਹੀਂ ਆਪਣੇ ਹਿਰਦੇ ਵਿਚ (ਉਸ ਦੇ ਗੁਣਾਂ ਦਾ) ਵਿਚਾਰ ਕਰੋ।
 
कलउ मसाजनी किआ सदाईऐ हिरदै ही लिखि लेहु ॥
Kala▫o masājnī ki▫ā saḏā▫ī▫ai hirḏai hī likẖ leho.
Why ask for a pen, and why ask for ink? Write within your heart.
ਕਲਮ ਤੇ ਦਵਾਤ ਕਾਹਦੇ ਲਈ ਮੰਗਵਾਉਣੀ ਹੈ? ਤੂੰ ਆਪਣੇ ਦਿਲ ਵਿੱਚ ਹੀ ਲਿਖ ਲੈ।
xxxਕਲਮ ਦਵਾਤ ਮੰਗਾਣ ਦਾ ਕੀਹ ਲਾਭ? (ਹੇ ਸੱਜਣਾ!) ਹਿਰਦੇ ਵਿਚ ਹੀ (ਹਰੀ ਦਾ ਨਾਮ) ਲਿਖ ਲੈ।
 
जिसु धुरि भागु होवै मुखि मसतकि तिनि जनि लै हिरदै राखी ॥
Jis ḏẖur bẖāg hovai mukẖ masṯak ṯin jan lai hirḏai rākẖī.
Those who have good destiny pre-ordained and inscribed on their foreheads, grasp it and keep it enshrined in the heart.
ਜਿਹਦੇ ਚਿਹਰੇ ਤੇ ਮੱਥੇ ਉਤੇ ਚੰਗੇ ਨਸੀਬ ਮੁੱਢ ਤੋਂ ਉਕਰੇ ਹੋਏ ਹਨ, ਉਹੋ ਪ੍ਰਾਣੀ ਇਸ ਨੂੰ ਗ੍ਰਹਿਣ ਕਰਕੇ ਆਪਣੇ ਦਿਲ ਅੰਦਰ ਟਿਕਾਈ ਰੱਖਦਾ ਹੈ।
ਮੁਖਿ = ਮੂੰਹ ਤੇ। ਮਸਤਕਿ = ਮੱਥੇ ਤੇ। ਤਿਨਿ = ਉਸ ਨੇ। ਤਿਨਿ ਜਨਿ = ਉਸ ਜਨ ਨੇ।ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ।
 
इकु खिनु हिरदै सांति न आवै जोगी बहुड़ि बहुड़ि उठि धावै जीउ ॥३॥
Ik kẖin hirḏai sāʼnṯ na āvai jogī bahuṛ bahuṛ uṯẖ ḏẖāvai jī▫o. ||3||
and yet, their hearts are not at peace, even for an instant. The Yogi rises up and goes out, over and over again. ||3||
ਫਿਰ ਭੀ ਇਕ ਮੁਹਤ ਲਈ ਭੀ ਠੰਢ-ਚੈਨ ਉਸ ਦੇ ਦਿਲ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਯੋਗੀ ਦਾ ਮਨੂਆ ਖੜਾ ਹੋ ਮੁੜ ਮੁੜ ਕੇ ਦੌੜਦਾ ਰਹਿੰਦਾ ਹੈ।
ਬਹੁੜਿ ਬਹੁੜਿ = ਮੁੜ ਮੁੜ ॥੩॥(ਇਸ ਤਰ੍ਹਾਂ ਭੀ) ਹਿਰਦੇ ਵਿਚ ਇਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ ॥੩॥
 
गुरमुखि हिरदै जा कै हरि हरि सोई भगतु इकाती जीउ ॥३॥
Gurmukẖ hirḏai jā kai har har so▫ī bẖagaṯ ikāṯī jī▫o. ||3||
He alone is a devotee, who becomes Gurmukh, whose heart is filled with the Lord, Har, Har. ||3||
ਕੇਵਲ ਉਹੀ ਅਨਿੰਨ ਸਾਧੂ ਹੈ, ਜਿਸ ਦੇ ਮਨ ਵਿੱਚ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਨਾਮ ਵਸਦਾ ਹੈ।
ਇਕਾਤੀ = {एकान्तिन् Devoted to one object only} ਅਨਿੰਨ ॥੩॥ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਉਹ ਵੱਸ ਪੈਂਦਾ ਹੈ, ਉਹ ਮਨੁੱਖ ਅਨਿੰਨ ਭਗਤ ਬਣ ਜਾਂਦਾ ਹੈ ॥੩॥
 
हिरदै नामु दे निरमल कीए नानक रंगि रसाला जीउ ॥४॥८॥१५॥
Hirḏai nām ḏe nirmal kī▫e Nānak rang rasālā jī▫o. ||4||8||15||
With the Naam, the Name of the Lord, in my heart, I have been purified. O Nanak, His Love has imbued me with nectar. ||4||8||15||
ਮੇਰੇ ਮਨ ਅੰਦਰ ਨਾਮ ਚੋ ਕੇ ਉਨ੍ਹਾਂ ਨੇ ਮੈਨੂੰ ਪਵਿੱਤਰ ਕਰ ਦਿਤਾ ਹੈ। ਪ੍ਰਭੂ ਦੀ ਪ੍ਰੀਤ ਰਾਹੀਂ, ਹੈ ਨਾਨਕ! ਮੈਂ ਅੰਮ੍ਰਿਤ ਦਾ ਘਰ ਬਣ ਗਿਆ ਹਾਂ।
ਦੇ = ਦੇ ਕੇ। ਰੰਗਿ = (ਆਪਣੇ) ਪ੍ਰੇਮ ਵਿਚ (ਜੋੜ ਕੇ)। ਰਸਾਲਾ = {रस आलय} ਰਸ ਦਾ ਘਰ ॥੪॥ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ॥੪॥੮॥੧੫॥
 
गुरमुखि हिरदै वुठा आपि आए ॥
Gurmukẖ hirḏai vuṯẖā āp ā▫e.
In the hearts of the Gurmukhs, the Lord Himself comes to dwell.
ਗੁਰੂ ਸਮਰਪਣ ਦੇ ਦਿਲ ਵਿੱਚ ਸਾਹਿਬ ਖੁਦ ਆ ਕੇ ਨਿਵਾਸ ਕਰ ਲੈਂਦਾ ਹੈ।
ਵੁਠਾ = ਵੁੱਠਾ, ਆ ਵੱਸਿਆ।ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵਸਦਾ ਹੈ,
 
हउ वारी जीउ वारी सचु सचा हिरदै वसावणिआ ॥
Ha▫o vārī jī▫o vārī sacẖ sacẖā hirḏai vasāvaṇi▫ā.
I am a sacrifice, my soul is a sacrifice, to those who enshrine the Truest of the True within their hearts.
ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਸਚਿਆਂ ਦੇ ਸੱਚੇ ਨੂੰ ਆਪਣੇ ਅੰਤਸ਼ਕਰਣ ਅੰਦਰ ਟਿਕਾਉਂਦੇ ਹਨ।
ਸਚੁ ਸਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ।
 
कोटि तेतीसा खोजहि ता कउ गुर मिलि हिरदै गावणिआ ॥२॥
Kot ṯeṯīsā kẖojėh ṯā ka▫o gur mil hirḏai gāvaṇi▫ā. ||2||
whom the three hundred thirty million demi-gods search for-meeting the Guru, one comes to sing His Praises within the heart. ||2||
ਅਤੇ ਜਿਸ ਨੂੰ ਤੇਤੀ ਕਰੋੜ ਦੇਵ ਭਾਲਦੇ ਹਨ, ਗੁਰਾਂ ਨੂੰ ਭੇਟ ਕੇ ਉਸ ਦਾ ਜੱਸ ਮੈਂ ਆਪਣੇ ਮਨ ਅੰਦਰ ਗਾਇਨ ਕਰਦਾ ਹਾਂ।
ਕੋਟਿ = ਕ੍ਰੋੜ ॥੨॥ਵਡ-ਭਾਗੀ ਮਨੁੱਖ) ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿਚ (ਉਸ ਦੇ ਗੁਣ) ਗਾਂਦੇ ਹਨ ॥੨॥
 
तितु फल रतन लगहि मुखि भाखित हिरदै रिदै निहालु ॥
Ŧiṯ fal raṯan lagėh mukẖ bẖākẖiṯ hirḏai riḏai nihāl.
The Words from His Mouth are fruits of jewels. Within His Heart, He beholds the Lord.
ਉਸ ਪੌਦੇ ਨੂੰ ਗੁਰੂ ਦੇ ਮੁਖਾਰਬਿੰਦ ਦੇ ਕਥਨ ਦੀ ਮਣੀ ਦਾ ਮੇਵਾ ਲੱਗਾ ਹੋਇਆ ਹੈ, ਆਪਣੇ ਦਿਲ ਦੇ ਦਿਲਾਂ ਅੰਦਰ ਗੁਰੂ ਸੁਆਮੀ ਨੂੰ ਵੇਖਦਾ ਹੈ।
ਤਿਤੁ = ਉਸ (ਗੁਰੂ-ਰੂਪ) ਰੁੱਖ ਨੂੰ। ਮੁਖਿ ਭਾਖਿਤ = ਮੂੰਹੋਂ ਉਚਾਰੇ ਹੋਏ ਬਚਨ। ਨਿਹਾਲੁ = ਪ੍ਰਸੰਨ।ਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ।
 
जा कै हिरदै वसिआ हरि सोई ॥
Jā kai hirḏai vasi▫ā har so▫ī.
Those, within whose hearts the Lord dwells,
ਜਿਸ ਦੇ ਅੰਤਰ ਆਤਮੇ ਉਹ ਵਾਹਿਗੁਰੂ ਨਿਵਾਸ ਰਖਦਾ ਹੈ।
xxxਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,