Sri Guru Granth Sahib Ji

Search ਹੁਕਮਿ in Gurmukhi

हुकमि रजाई चलणा नानक लिखिआ नालि ॥१॥
Hukam rajā▫ī cẖalṇā Nānak likẖi▫ā nāl. ||1||
O Nanak, it is written that you shall obey the Hukam of His Command, and walk in the Way of His Will. ||1||
ਹੇ ਨਾਨਕ! ਮਰਜ਼ੀ ਦੇ ਮਾਲਕ ਦੇ ਧੁਰ ਦੇ ਲਿਖੇ ਹੋਏ ਫੁਰਮਾਨ ਦੇ ਮੰਨਣ ਦੁਆਰਾ।
ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਵਾਲਾ, ਅਕਾਲ ਪੁਰਖ। ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ।੧।ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ॥੧॥
 
हुकमी होवनि जीअ हुकमि मिलै वडिआई ॥
Hukmī hovan jī▫a hukam milai vadi▫ā▫ī.
By His Command, souls come into being; by His Command, glory and greatness are obtained.
ਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ।
ਜੀਅ-ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ।
 
हुकमी उतमु नीचु हुकमि लिखि दुख सुख पाईअहि ॥
Hukmī uṯam nīcẖ hukam likẖ ḏukẖ sukẖ pā▫ī▫ah.
By His Command, some are high and some are low; by His Written Command, pain and pleasure are obtained.
ਉਸ ਦੇ ਫੁਰਮਾਨ ਦੁਆਰਾ ਪ੍ਰਾਨੀ ਚੰਗੇ ਤੇ ਮੰਦੇ ਹੁੰਦੇ ਹਨ ਅਤੇ ਉਸ ਦੇ ਲਿਖੇ ਫੁਰਮਾਨ ਦੁਆਰਾ ਹੀ ਉਹ ਗ਼ਮੀ ਤੇ ਖ਼ੁਸ਼ੀ ਪਾਉਂਦੇ ਹਨ।
ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ।ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ।
 
घटि घटि आपे हुकमि वसै हुकमे करे बीचारु ॥
Gẖat gẖat āpe hukam vasai hukme kare bīcẖār.
He dwells in each and every heart, by the Hukam of His Command; by His Hukam, we contemplate Him.
ਹਰ ਦਿਲ ਅੰਦਰ ਆਪਣੀ ਮਿੱਠੀ ਮਰਜ਼ੀ ਦੁਆਰਾ ਸਾਈਂ ਨਿਵਾਸ ਰੱਖਦਾ ਹੈ, ਅਤੇ ਉਸ ਦੀ ਰਜ਼ਾ ਰਾਹੀਂ ਹੀ ਪ੍ਰਾਣੀ ਉਸ ਦਾ ਚਿੰਤਨ ਕਰਦੇ ਹਨ।
ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ। ਹੁਕਮਿ = ਹੁਕਮ ਅਨੁਸਾਰ।(ਉਹ ਸਦਾ-ਥਿਰ ਪ੍ਰਭੂ) ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿਚ ਵੱਸਦਾ ਹੈ, ਤੇ ਆਪਣੇ ਹੁਕਮ ਵਿਚ ਹੀ (ਜੀਵਾਂ ਦੀ ਸੰਭਾਲ ਦੀ) ਵਿਚਾਰ ਕਰਦਾ ਹੈ।
 
हुकमि सवारे आपणै चसा न ढिल करेइ ॥६॥
Hukam savāre āpṇai cẖasā na dẖil kare▫i. ||6||
By the Hukam of His Command, He Himself regenerates, without a moment's delay. ||6||
ਉਹ ਆਪਣੇ ਅਮਰ ਦੁਆਰਾ ਪ੍ਰਾਣੀ ਨੂੰ ਸੁਆਰ ਦਿੰਦਾ ਹੈ ਅਤੇ ਇਕ ਮੁਹਤ ਦੀ ਭੀ ਦੇਰੀ ਨਹੀਂ ਲਾਉਂਦਾ।
ਹੁਕਮਿ = ਹੁਕਮ ਵਿਚ। ਚਸਾ = ਰਤਾ ਭਰ ਸਮਾ ਭੀ ॥੬॥ਆਪਣੀ ਰਜ਼ਾ ਵਿਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ ॥੬॥
 
पहिलै पहरै रैणि कै वणजारिआ मित्रा हुकमि पइआ गरभासि ॥
Pahilai pahrai raiṇ kai vaṇjāri▫ā miṯrā hukam pa▫i▫ā garbẖās.
In the first watch of the night, O my merchant friend, you were cast into the womb, by the Lord's Command.
ਰਾਤ੍ਰੀ ਦੇ ਪਹਿਲੇ ਹਿੱਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਸਾਹਿਬ ਦੇ ਫੁਰਮਾਨ ਦੁਆਰਾ ਤੈਨੂੰ ਮਾਂ ਦੇ ਪੇਟ ਅੰਦਰ ਪਾ ਦਿੱਤਾ ਗਿਆ ਹੈ।
ਰੈਣਿ = ਰਾਤ, ਜ਼ਿੰਦਗੀ-ਰੂਪ ਰਾਤ। ਪਹਿਲੈ ਪਹਰੈ = ਪਹਿਲੇ ਪਹਰ ਵਿਚ। ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! ਹੁਕਮਿ = ਪਰਮਾਤਮਾ ਦੇ ਹੁਕਮ ਅਨੁਸਾਰ। ਗਰਭਾਸਿ = ਗਰਭਾਸ ਵਿਚ, ਮਾਂ ਦੇ ਪੇਟ ਵਿਚ।ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ।
 
कहु नानक प्राणी पहिलै पहरै हुकमि पइआ गरभासि ॥१॥
Kaho Nānak parāṇī pahilai pahrai hukam pa▫i▫ā garbẖās. ||1||
Says Nanak, in the first watch of the night, by the Hukam of the Lord's Command, you enter into the womb. ||1||
ਗੁਰੂ ਜੀ ਫੁਰਮਾਉਂਦੇ ਹਨ, ਪਹਿਲੇ ਪਹਿਰੇ ਅੰਦਰ ਸੁਆਮੀ ਦੀ ਰਜ਼ਾ ਦੁਆਰਾ ਜਿੰਦੜੀ ਰਹਿਮ ਅੰਦਰ ਆ ਪੈਦੀ ਹੈ।
xxx॥੧॥ਹੇ ਨਾਨਕ! ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ॥੧॥
 
पूरै पूरा करि छोडिआ हुकमि सवारणहार ॥
Pūrai pūrā kar cẖẖodi▫ā hukam savāraṇhār.
The Perfect One has made them perfect; by the Hukam of His Command, they are embellished.
ਸੁਧਾਰ ਕਰਨ ਵਾਲੇ ਪੂਰਨ ਪੁਰਖ ਨੇ ਆਪਣੇ ਫੁਰਮਾਨ ਦੁਆਰਾ ਉਨ੍ਹਾਂ ਨੂੰ ਮੁਕੰਮਲ ਕਰ ਦਿਤਾ ਹੈ।
ਪੂਰੈ = ਪੂਰੇ (ਗੁਰੂ) ਨੇ। ਹੁਕਮਿ ਸਵਾਰਣਹਾਰ = ਸਵਾਰਣਹਾਰ ਦੇ ਹੁਕਮ ਵਿਚ।(ਕਿਉਂਕਿ) ਸਵਾਰਣਵਾਲੇ (ਪ੍ਰਭੂ) ਦੇ ਹੁਕਮ ਵਿਚ ਪੂਰੇ (ਗੁਰੂ) ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ (ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ।)
 
सबदि रंगाए हुकमि सबाए ॥
Sabaḏ rangā▫e hukam sabā▫e.
By His Command, all are attuned to the Word of the Shabad,
ਸਾਈਂ ਦੇ ਅਮਰ ਦੁਆਰਾ ਸਾਰੇ ਗੁਰਬਾਣੀ ਨਾਲ ਰੰਗੀਜੇ ਹਨ,
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰੰਗਾਏ = (ਜਿਨ੍ਹਾਂ ਨੇ ਆਪਣੇ ਮਨ ਨਾਮ-ਰੰਗ ਵਿਚ) ਰੰਗਾ ਲਏ। ਸਬਾਏ = ਉਹ ਸਾਰੇ।ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜੇ ਤੇਰੇ ਹੁਕਮ ਵਿਚ ਤੁਰਦੇ ਹਨ,
 
आपि करे ता हुकमि पछाणै ॥
Āp kare ṯā hukam pacẖẖāṇai.
And if He inspires them, then they realize the Hukam of His Command.
ਜੇਕਰ ਸਾਈਂ ਖੁਦ ਕਿਰਪਾ ਧਾਰੇ ਤਦ ਬੰਦਾ ਉਸ ਦੇ ਅਮਰ ਨੂੰ ਅਨੁਭਵ ਕਰਦਾ ਹੈ।
ਤਾ = ਤਦੋਂ। ਹੁਕਮਿ = ਹੁਕਮ ਵਿਚ (ਤੁਰ ਕੇ)। ਪਛਾਣੈ = ਸਾਂਝ ਪਾ ਲੈਂਦਾ ਹੈ।ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ।
 
मैले निरमल सभि हुकमि सबाए ॥
Maile nirmal sabẖ hukam sabā▫e.
The filthy, and the immaculate as well, are all subject to the Hukam of God's Command.
ਅਪਵਿੱਤ੍ਰ ਤੇ ਪਵਿੱਤ੍ਰ ਸਮੂਹ ਇਕ ਸਿਰਿਉ ਦੂਜੇ ਤੱਕ ਸਾਹਿਬ ਦੇ ਫੁਰਮਾਨ ਤਾਬੇ ਹਨ।
ਸਭਿ = ਸਾਰੇ (ਜੀਵ)। ਹੁਕਮਿ = ਹੁਕਮ ਅਨੁਸਾਰ। ਸਬਾਏ = ਸਾਰੇ।(ਪਰ ਜੀਵਾਂ ਦੇ ਕੀਹ ਵੱਸ?) ਵਿਕਾਰੀ ਜੀਵ ਤੇ ਪਵਿਤ੍ਰ-ਆਤਮਾ ਜੀਵ ਸਾਰੇ ਪਰਮਾਤਮਾ ਦੇ ਹੁਕਮ ਵਿਚ (ਹੀ ਤੁਰ ਰਹੇ ਹਨ)।
 
नानक आपि कराए करे आपि हुकमि सवारणहारा ॥७॥
Nānak āp karā▫e kare āp hukam savāraṇhārā. ||7||
O Nanak, the Lord Himself acts, and causes others to act; by the Hukam of His Command, we are embellished and exalted. ||7||
ਨਾਨਕ ਸਾਹਿਬ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਆਪਣੇ ਅਮਰ ਦੁਆਰਾ ਉਹ ਪ੍ਰਾਣੀਆਂ ਨੂੰ ਸੁਧਾਰ ਦਿੰਦਾ ਹੈ।
xxx॥੭॥(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ॥੭॥
 
नानक हुकमि चलाईऐ साहिब लगी रीति ॥२॥
Nānak hukam cẖalā▫ī▫ai sāhib lagī rīṯ. ||2||
O Nanak, our Lord and Master leads us on, according to the Hukam of His Command; such is His Way. ||2||
ਨਾਨਕ, ਸੁਆਮੀ ਜੀਵਾਂ ਨੂੰ ਆਪਣੀ ਰਜਾ ਦੇ ਅਨੁਸਾਰ ਟੋਰਣ ਦੇ ਸੁਭਾਵ ਨਾਲ ਸੰਬੰਧਤ ਹੈ।
xxx॥੨॥(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ) ਮਾਲਕ ਦੀ (ਧੁਰੋਂ) ਰੀਤ ਤੁਰੀ ਆਉਂਦੀ ਹੈ, ਕਿ ਉਹ (ਸਭ ਜੀਵਾਂ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ (ਭਾਵ, ਉਸ ਦੇ ਹੁਕਮ ਅਨੁਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮੱਤ ਵਾਲਾ ਹੈ) ॥੨॥
 
सोहनि खसमै पासि हुकमि सिधारीआ ॥
Sohan kẖasmai pās hukam siḏẖārī▫ā.
She is beautiful in the Company of her Lord and Master; she walks in the Way of His Will.
ਉਹ ਆਪਣੇ ਮਾਲਕ ਦੇ ਕੋਲ ਸੁੰਦਰ ਲੱਗਦੀ ਹੈ ਅਤੇ ਉਸ ਦੇ ਫੁਰਮਾਨ ਅਨੁਸਾਰ ਤੁਰਦੀ ਹੈ।
ਸਿਧਾਰੀਆ = ਅੱਪੜੀਆਂ ਹੋਈਆਂ।(ਪਤੀ-ਪ੍ਰਭੂ ਦੇ) ਹੁਕਮ ਅਨੁਸਾਰ (ਪਤੀ-ਪ੍ਰਭੂ ਤਕ) ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ (ਬੈਠੀਆਂ) ਸੋਭਦੀਆਂ ਹਨ।
 
आगै पाछै हुकमि समाइ ॥२॥
Āgai pācẖẖai hukam samā▫e. ||2||
Before and after, His Command is pervading. ||2||
ਇਸ ਜਨਮ ਦੇ ਅਗਾੜੀ ਤੇ ਪਿਛਾੜੀ ਭੀ ਪ੍ਰਾਣੀ ਉਸ ਦੇ ਫੁਰਮਾਨ ਅੰਦਰ ਲੀਨ ਰਹਿੰਦਾ ਹੈ।
ਆਗੈ ਪਾਛੈ = ਲੋਕ ਪਰਲੋਕ ਵਿਚ। ਸਮਾਇ = ਟਿਕਿਆ ਰਹਿੰਦਾ ਹੈ, ਟਿਕਿਆ ਰਹਿਣਾ ਪੈਂਦਾ ਹੈ ॥੨॥ਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕੇ ਰਹਿਣਾ ਪੈਂਦਾ ਹੈ ॥੨॥
 
हुकमि संजोगी गड़ि दस दुआर ॥
Hukam sanjogī gaṛ ḏas ḏu▫ār.
By the Hukam of the Lord's Command, the castle of the body has ten gates.
ਵਾਹਿਗੁਰੂ ਦੇ ਫੁਰਮਾਨ ਦੇ ਪਹੁੰਚਣ ਉਤੇ ਦਸਾਂ ਦਰਵਾਜਿਆਂ ਵਾਲਾ ਸਰੀਰ ਕਿਲ੍ਹਾ ਵਜੂਦ ਵਿੱਚ ਆਇਆ।
ਹੁਕਮਿ = ਪ੍ਰਭੂ ਦੇ ਹੁਕਮ ਵਿਚ। ਸੰਜੋਗੀ = ਸੰਜੋਗਾਂ ਅਨੁਸਾਰ, ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਗੜਿ = ਗੜ ਵਿਚ, ਸਰੀਰ-ਕਿਲ੍ਹੇ ਵਿਚ। ਦਸ ਦੁਆਰ ਗੜਿ = ਦਸਾਂ ਦਰਾਂ ਵਾਲੇ ਸਰੀਰ-ਗੜ੍ਹ ਵਿਚ।ਪ੍ਰਭੂ ਦੇ ਹੁਕਮ ਵਿਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ...
 
मिलि संजोगि हुकमि तूं आइआ ॥१॥ रहाउ ॥
Mil sanjog hukam ṯūʼn ā▫i▫ā. ||1|| rahā▫o.
By good destiny and the Lord's Order, you have come into the world. ||1||Pause||
ਪ੍ਰਾਲਬੰਧ ਅਤੇ ਸਾਹਿਬ ਦੇ ਫ਼ੁਰਮਾਨ ਦੁਆਰਾ ਤੂੰ ਇਸ ਜਹਾਨ ਅੰਦਰ ਆਇਆ ਹੈਂ। ਠਹਿਰਾਉ।
ਮਿਲਿ = ਮਿਲ ਕੇ। ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਅਨੁਸਾਰ। ਹੁਕਮਿ = (ਪ੍ਰਭੂ ਦੇ) ਹੁਕਮ ਨਾਲ ॥੧॥(ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ) ॥੧॥ ਰਹਾਉ॥
 
चितु हरि सिउ राता हुकमि अपारा ॥
Cẖiṯ har si▫o rāṯā hukam apārā.
My consciousness is attuned to the Lord, by the Order of the Infinite.
ਅਨੰਤ ਸੁਆਮੀ ਦੇ ਹੁਕਮ ਦੁਆਰਾ ਮੇਰਾ ਮਨ ਵਾਹਿਗੁਰੂ ਦੇ ਨਾਲ ਰੰਗਿਆ ਗਿਆ ਹੈ।
xxxਮੇਰਾ ਚਿੱਤ ਹੁਣ ਪਰਮਾਤਮਾ (ਦੇ ਨਾਮ) ਨਾਲ ਰੰਗਿਆ ਗਿਆ ਹੈ, ਮੈਂ ਹੁਣ ਉਸ ਬੇਅੰਤ ਪ੍ਰਭੂ ਦੀ ਰਜ਼ਾ ਵਿਚ ਟਿਕ ਗਿਆ ਹਾਂ।
 
हुकमि संजोगी निज घरि जाउ ॥६॥
Hukam sanjogī nij gẖar jā▫o. ||6||
Enjoined to the Lord's Command, I have entered the home of my inner self. ||6||
ਸਾਈਂ ਦੇ ਹੁਕਮ ਨਾਲ ਜੁੜ ਕੇ ਮੈਂ ਆਪਣੇ ਨਿੱਜ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ ਹਾਂ।
ਸੰਜੋਗੀ = ਸੰਜੋਗਾਂ ਨਾਲ, ਕੀਤੇ ਕਰਮਾਂ ਦੇ ਅੰਕੁਰ ਫੁੱਟਣ ਨਾਲ। ਜਾਉ = ਜਾਉਂ, ਮੈਂ ਜਾਂਦਾ ਹਾਂ ॥੬॥ਪ੍ਰਭੂ ਦੀ ਰਜ਼ਾ ਵਿਚ ਹੀ ਇਹ ਪਿਛਲੇ ਕਰਮਾਂ ਦਾ ਅੰਕੁਰ ਫੁੱਟਿਆ ਹੈ, ਤੇ ਮੈਂ ਆਪਣੇ ਅਸਲ ਘਰ (ਪ੍ਰਭੂ-ਚਰਨਾਂ) ਵਿਚ ਟਿਕਿਆ ਬੈਠਾ ਹਾਂ ॥੬॥
 
चालहि गुरमुखि हुकमि रजाई ॥
Cẖālėh gurmukẖ hukam rajā▫ī.
The Gurmukhs walk in the Way of the Lord's Command.
ਅਤੇ, ਗੁਰੂ ਅਨੁਸਾਰੀ ਰਜਾ ਵਾਲੇ ਦੇ ਫੁਰਮਾਨ ਅਨੁਸਾਰ ਟੁਰਦਾ ਹੈ,
ਹੁਕਮਿ ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ।ਗੁਰੂ ਦੇ ਸਨਮੁਖ ਰਹਿ ਕੇ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦੇ ਹਨ,