Sri Guru Granth Sahib Ji

Search ਹੁਕਮੁ in Gurmukhi

हुकमी होवनि आकार हुकमु न कहिआ जाई ॥
Hukmī hovan ākār hukam na kahi▫ā jā▫ī.
By His Command, bodies are created; His Command cannot be described.
ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ।
ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ।ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ।
 
हुकमी हुकमु चलाए राहु ॥
Hukmī hukam cẖalā▫e rāhu.
The Commander, by His Command, leads us to walk on the Path.
ਹਾਕਮ, ਆਪਣੇ ਅਮਰ ਦੁਆਰਾ ਆਦਮੀ ਨੂੰ ਆਪਣੇ ਰਸਤੇ ਉਤੇ ਟੋਰਦਾ ਹੈ।
ਹੁਕਮੀ = ਹੁਕਮ ਦਾ ਮਾਲਕ ਅਕਾਲ ਪੁਰਖ। ਹੁਕਮੀ ਹੁਕਮੁ = ਹੁਕਮ ਵਾਲੇ ਹਰੀ ਦਾ ਹੁਕਮ। ਰਾਹੁ = ਰਸਤਾ, ਸੰਸਾਰ ਦੀ ਕਾਰ।ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ।
 
जो तिसु भावै सोई करसी हुकमु न करणा जाई ॥
Jo ṯis bẖāvai so▫ī karsī hukam na karṇā jā▫ī.
He does whatever He pleases. No order can be issued to Him.
ਜੋ ਕੁਛ ਉਸ ਨੂੰ ਭਾਉਂਦਾ ਹੈ, ਉਹੀ ਉਹ ਕਰਦਾ ਹੈ। ਕੋਈ ਜਣਾ ਉਸ ਨੂੰ ਫੁਰਮਾਨ ਜਾਰੀ ਨਹੀਂ ਕਰ ਸਕਦਾ।
ਕਰਸੀ = ਕਰੇਗਾ। ਨ ਕਰਣਾ ਜਾਇ = ਨਹੀਂ ਕੀਤਾ ਜਾ ਸਕਦਾ।ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-'ਇਉਂ ਨ ਕਰੀਂ, ਇਉਂ ਕਰ')।
 
जिव जिव हुकमु तिवै तिव कार ॥
Jiv jiv hukam ṯivai ṯiv kār.
As He commands, so they exist.
ਜਿਸ ਤਰ੍ਹਾਂ ਦਾ ਮਾਲਕ ਦਾ ਫੁਰਮਾਨ ਹੈ, ਉਸੇ ਤਰ੍ਹਾਂ ਦੇ ਹਨ ਉਨ੍ਹਾਂ ਦੇ ਕਾਰ ਵਿਹਾਰ।
xxxਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)।
 
जो तिसु भावै सोई करसी फिरि हुकमु न करणा जाई ॥
Jo ṯis bẖāvai so▫ī karsī fir hukam na karṇā jā▫ī.
He does whatever He pleases. No one can issue any order to Him.
ਜੋ ਕੁਛ ਉਸ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਫਿਰ ਕੋਈ (ਉਸਨੂੰ) ਫੁਰਮਾਨ ਜਾਰੀ ਨਹੀਂ ਕਰ ਸਕਦਾ।
ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ।ਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ 'ਇਉਂ ਨਹੀਂ, ਇਉਂ ਕਰ')।
 
हुकमु हासलु करी बैठा नानका सभ वाउ ॥
Hukam hāsal karī baiṯẖā nānkā sabẖ vā▫o.
issuing commands and collecting taxes-O Nanak, all of this could pass away like a puff of wind.
ਅਤੇ ਮਾਮਲਾ ਉਗਰਾਹਾਂ, ਹੈ ਨਾਨਕ! ਇਹ ਸਾਰਾ ਕੁਝ ਹਵਾ ਦੇ ਬੁੱਲੇ ਵਾਂਗ ਲੰਘ ਜਾਣ ਵਾਲਾ ਹੈ।
ਹਾਸਲੁ ਕਰੀ = ਮੈਂ ਹਾਸਲ ਕਰਾਂ, ਮੈਂ ਚਲਾਵਾਂ। ਵਾਉ = ਹਵਾ ਸਮਾਨ, ਵਿਅਰਥ। ਕਰੀ = ਕਰੀਂ, ਮੈਂ ਕਰਾਂ।ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ, ਤਾਂ ਭੀ, ਹੇ ਨਾਨਕ! (ਇਹ) ਸਭ ਕੁਝ ਵਿਅਰਥ ਹੈ।
 
हुकमु सोई तुधु भावसी होरु आखणु बहुतु अपारु ॥
Hukam so▫ī ṯuḏẖ bẖāvsī hor ākẖaṇ bahuṯ apār.
The Hukam of Your Command is the pleasure of Your Will, Lord. To say anything else is far beyond anyone's reach.
ਉਹੀ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।
ਤੁਧੁ ਭਾਵਸੀ = ਤੇਰੀ ਰਜ਼ਾ ਵਿਚ ਰਹਿਣਾ। ਹੋਰੁ ਆਖਣੁ = ਹੋਰ ਹੁਕਮ ਕਰਨ ਦਾ ਬਚਨ।ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।
 
जो तिसु भावै नानका हुकमु सोई परवानो ॥४॥३१॥
Jo ṯis bẖāvai nānkā hukam so▫ī parvāno. ||4||31||
Whatever pleases Him, O Nanak-that Command is acceptable. ||4||31||
ਜੋ ਕੁਛ ਉਸ ਨੂੰ ਭਾਉਂਦਾ ਹੈ, ਹੈ ਨਾਨਕ! ਉਹੀ ਫੁਰਮਾਣ ਪਰਮਾਣੀਕ ਹੁੰਦਾ ਹੈ।
ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ। ਕੁਦਰਤਿ = ਸੱਤਿਆ, ਤਾਕਤ।੪।ਹੇ ਨਾਨਕ! ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ॥੪॥੩੧॥
 
धरम राइ नो हुकमु है बहि सचा धरमु बीचारि ॥
Ḏẖaram rā▫e no hukam hai bahi sacẖā ḏẖaram bīcẖār.
The Righteous Judge of Dharma, by the Hukam of God's Command, sits and administers True Justice.
ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।
ਨੋ = ਨੂੰ। ਬਹਿ = ਬੈਠ ਕੇ।ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ,
 
हुकमु चलाए निसंग होइ वरतै अफरिआ ॥
Hukam cẖalā▫e nisang ho▫e varṯai afri▫ā.
They issue their commands fearlessly, and act in pride.
ਉਹ ਨਿਧੜਕ ਹੋ ਫੁਰਮਾਨ ਜਾਰੀ ਕਰਦੇ ਹਨ ਅਤੇ ਹੰਕਾਰੀ ਹੋ ਕਾਰ-ਵਿਹਾਰ ਕਰਦੇ ਹਨ।
ਨਿਸੰਗ = ਝਾਕੇ ਤੋਂ ਬਿਨਾ। ਅਫਰਿਆ = ਆਫਰਿਆ ਹੋਇਆ, ਅਹੰਕਾਰੀ।ਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ,
 
जा होआ हुकमु किरसाण दा ता लुणि मिणिआ खेतारु ॥२॥
Jā ho▫ā hukam kirsāṇ ḏā ṯā luṇ miṇi▫ā kẖeṯār. ||2||
When the landlord gives the order, they cut and measure the crop. ||2||
ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ।
ਕਿਰਸਾਣ = ਖੇਤ ਦਾ ਮਾਲਕ। ਲੁਣਿ = ਵੱਢ ਕੇ। ਖੇਤਾਰੁ = ਸਾਰਾ ਖੇਤ।੨।ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ॥੨॥
 
तेरा हुकमु न जापी केतड़ा लिखि न जाणै कोइ ॥
Ŧerā hukam na jāpī keṯ▫ṛā likẖ na jāṇai ko▫e.
The extent of Your Command cannot be seen; no one knows how to write it.
ਕਿੱਡਾ ਵੱਡਾ ਤੇਰਾ ਅਮਰ ਹੈ, ਜਾਣਿਆ ਨਹੀਂ ਜਾ ਸਕਦਾ ਹੈ ਸਾਹਿਬ! ਨਾਂ ਹੀ ਇਸ ਨੂੰ ਕੋਈ ਜਣਾ ਕਲਮ-ਬੰਦ ਕਰਨਾ ਜਾਣਦਾ ਹੈ।
ਨ ਜਾਪੀ = ਸਮਝ ਵਿਚ ਨਹੀਂ ਆਉਂਦਾ। ਕੇਤੜਾ = ਕੇਡਾ (ਅਟੱਲ)? ਲਿਖਿ ਨ ਜਾਣੈ = ਬਿਆਨ ਨਹੀਂ ਕਰ ਸਕਦਾ।ਹੇ ਪ੍ਰਭੂ! ਕਿਸੇ ਨੂੰ ਭੀ ਇਹ ਸਮਝ ਨਹੀਂ ਪਈ, ਕਿ ਤੇਰਾ ਹੁਕਮ ਕਿਤਨਾ ਅਟੱਲ ਹੈ, ਕੋਈ ਭੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ।
 
हुकमु न जाणहि बपुड़े भूले फिरहि गवार ॥
Hukam na jāṇėh bapuṛe bẖūle firėh gavār.
The wretched fools do not know the Lord's Will; they wander around making mistakes.
ਬੇਸਮਝ ਬਦਬਖ਼ਤ ਸਾਹਿਬ ਦੀ ਰਜ਼ਾ ਨੂੰ ਨਹੀਂ ਸਮਝਦੇ ਅਤੇ ਗਲਤ-ਫਹਿਮੀ ਅੰਦਰ ਭਟਕਦੇ ਹਨ।
ਬਪੁੜੇ = ਵਿਚਾਰੇ। ਗਵਾਰ = ਮੂਰਖ।ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ।
 
बाग सुहावे सोहणे चलै हुकमु अफार ॥
Bāg suhāve sohṇe cẖalai hukam afār.
you may have delightful and beautiful gardens, and issue unquestioned commands;
ਉਸ ਪਾਸ ਮਨੋਹਰ ਤੇ ਸੁੰਦਰ ਚਮਨ ਹੋਣ ਤੇ ਉਹ ਅਮੋੜ ਫੁਰਮਾਨ ਜਾਰੀ ਕਰੇ,
ਅਫਾਰ = ਆਫਰੇ ਹੋਏ ਦਾ, ਅਹੰਕਾਰੀ ਦਾ।ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ,
 
एको नामु हुकमु है नानक सतिगुरि दीआ बुझाइ जीउ ॥५॥
Ėko nām hukam hai Nānak saṯgur ḏī▫ā bujẖā▫e jī▫o. ||5||
The One Name is the Lord's Command; O Nanak, the True Guru has given me this understanding. ||5||
ਨਾਨਕ ਪ੍ਰਾਣੀ ਨੂੰ ਕੇਵਲ ਨਾਮ ਦਾ ਹੀ ਅਰਾਧਨ ਕਰਨ ਦਾ ਫਰਮਾਨ ਹੋਇਆ ਹੋਇਆ ਹੈ। ਇਹ ਗੱਲ ਸੱਚੇ ਗੁਰਾਂ ਨੇ ਮੈਨੂੰ ਸਮਝਾ ਦਿਤੀ ਹੈ।
xxx॥੫॥ਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥
 
हुकमु जिना नो मनाइआ ॥
Hukam jinā no manā▫i▫ā.
Those, whom God causes to abide by His Will,
ਜਿਨ੍ਹਾਂ ਪਾਸੋਂ ਪ੍ਰਭੂ ਆਪਣੀ ਆਗਿਆ ਦਾ ਪਾਲਣ ਕਰਵਾਉਂਦਾ ਹੈ,
xxxਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,
 
हुणि हुकमु होआ मिहरवाण दा ॥
Huṇ hukam ho▫ā miharvān ḏā.
Now, the Merciful Lord has issued His Command.
ਮਇਆਵਾਨ ਮਾਲਕ ਨੇ ਹੁਣ ਫੁਰਮਾਨ ਜਾਰੀ ਕਰ ਦਿਤਾ ਹੈ।
xxxਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,
 
हुकमु न जाणै बहुता रोवै ॥
Hukam na jāṇai bahuṯā rovai.
One who does not know the Hukam of the Lord's Command cries out in terrible pain.
ਜੋ ਸਾਹਿਬ ਦੇ ਫੁਰਮਾਨ ਨੂੰ ਨਹੀਂ ਜਾਣਦੀ ਉਹ ਘਣਾ ਵਿਰਲਾਪ ਕਰਦੀ ਹੈ।
ਰੋਵੈ = ਕਲਪਦਾ ਹੈ।(ਜਿਸ ਮਨੁੱਖ ਨੂੰ ਪ੍ਰਭੂ ਦੇ) ਭਾਣੇ ਦੀ ਸਮਝ ਨਹੀਂ ਪੈਂਦੀ, ਉਸ ਨੂੰ ਬਹੁਤ ਕਲਪਣਾ ਲੱਗੀ ਰਹਿੰਦੀ ਹੈ;
 
सभो वरतै हुकमु किआ करहि विचारिआ ॥
Sabẖo varṯai hukam ki▫ā karahi vicẖāri▫ā.
Everything happens according to the Lord's Will; what can the poor people do?
ਹਰ ਸ਼ੈ ਸਾਹਿਬ ਦੇ ਅਮਰ ਅਨੁਸਾਰ ਹੁੰਦੀ ਹੈ। ਗਰੀਬ ਪ੍ਰਾਣੀ ਕੀ ਕਰ ਸਕਦੇ ਹਨ?
xxxਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ।
 
सो ऐसा हरि नामु धिआईऐ मन मेरे जो सभना उपरि हुकमु चलाए ॥
So aisā har nām ḏẖi▫ā▫ī▫ai man mere jo sabẖnā upar hukam cẖalā▫e.
Meditate on that Name of the Lord, O my mind, whose Command rules over all.
ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਉਸ ਇਹੋ ਜਿਹੇ ਨਾਮ ਦਾ ਸਿਮਰਨ ਕਰ, ਜਿਹੜਾ ਸਾਰਿਆਂ ਉਤੇ ਰਾਜ ਕਰਦਾ ਹੈ।
xxxਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।