Sri Guru Granth Sahib Ji

Search ਹੁਕਮੈ in Gurmukhi

हुकमै अंदरि सभु को बाहरि हुकम न कोइ ॥
Hukmai anḏar sabẖ ko bāhar hukam na ko▫e.
Everyone is subject to His Command; no one is beyond His Command.
ਸਾਰੇ ਉਸ ਦੇ ਅਮਰ ਵਿੱਚ ਹਨ ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ।
ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ।ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ।
 
नानक हुकमै जे बुझै त हउमै कहै न कोइ ॥२॥
Nānak hukmai je bujẖai ṯa ha▫umai kahai na ko▫e. ||2||
O Nanak, one who understands His Command, does not speak in ego. ||2||
ਹੇ ਨਾਨਕ! ਜੇਕਰ ਇਨਸਾਨ ਪ੍ਰਭੂ ਦੇ ਫੁਰਮਾਨ ਨੂੰ ਸਮਝ ਲਵੇ, ਤਦ ਕੋਈ ਭੀ ਹੰਕਾਰ ਨਾਂ ਕਰੇ।
ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ।ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ॥੨॥
 
हुकमु साजि हुकमै विचि रखै नानक सचा आपि ॥२॥
Hukam sāj hukmai vicẖ rakẖai Nānak sacẖā āp. ||2||
By the Hukam of His Command, He creates, and in His Command, He keeps us. O Nanak, He Himself is True. ||2||
ਨਾਨਕ, ਸੱਚਾ ਸੁਆਮੀ ਆਪੇ ਹੀ ਆਪਣੇ ਅਮਰ ਦੁਆਰਾ ਰਚਦਾ ਹੈ ਤੇ ਆਪਣੇ ਅਮਰ ਦੁਆਰਾ ਹੀ ਸਾਰਿਆਂ ਜੀਵਾਂ ਨੂੰ ਰੱਖਦਾ ਹੈ।
xxx॥੨॥ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ (ਆਪਣੀ) ਹੁਕਮ (-ਰੂਪ ਸੱਤਿਆ) ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ ॥੨॥
 
हुकमै बूझै सदा सुखु नानक लिखिआ पाइ ॥३१॥
Hukmai būjẖai saḏā sukẖ Nānak likẖi▫ā pā▫e. ||31||
Understanding the Hukam of the Lord's Command, he attains everlasting peace. O Nanak, such is his pre-ordained destiny. ||31||
ਸਾਹਿਬ ਦੇ ਫੁਰਮਾਨ ਨੂੰ ਸਮਝ ਕੇ ਉਹ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦਾ ਹੈ, ਹੇ ਨਾਨਕ! ਅਤੇ ਜੋ ਕੁਛ ਉਸ ਲਈ ਲਿਖਿਆ ਹੋਇਆ ਹੁੰਦਾ ਹੈ, ਉਸ ਨੂੰ ਪਾ ਲੈਦਾ ਹੈ।
xxx॥੩੧॥ਹੇ ਨਾਨਕ! ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਸਦਾ ਆਤਮਕ ਆਨੰਦ ਮਾਣਦਾ ਹੈ, ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦਾ ਹੈ ॥੩੧॥
 
विणु सतिगुर के हुकमै जि गुरसिखां पासहु कमु कराइआ लोड़े तिसु गुरसिखु फिरि नेड़ि न आवै ॥
viṇ saṯgur ke hukmai jė gursikẖāʼn pāshu kamm karā▫i▫ā loṛe ṯis gursikẖ fir neṛ na āvai.
But those who want the GurSikhs to work for them, without the Order of the True Guru - the Guru's Sikhs shall not come near them again.
ਗੁਰਾਂ ਦਾ ਮੁਰੀਦ, ਮੁੜ ਕੇ ਉਸ ਦੇ ਲਾਗੇ ਨਹੀਂ ਲੱਗਦਾ, ਜੋ ਸੱਚੇ ਗੁਰਾਂ ਦੇ ਫੁਰਮਾਨ ਦੇ ਬਗੈਰ ਗੁਰੂ ਦੇ ਸਿੱਖਾਂ ਕੋਲੋਂ ਕੋਈ ਕਾਰਜ ਕਰਾਉਣਾ ਚਾਹੁੰਦਾ ਹੈ।
xxxਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ,
 
बिनु हुकमै किउ बुझै बुझाई ॥१॥
Bin hukmai ki▫o bujẖai bujẖā▫ī. ||1||
Without the Lord's Command, how can understanding be understood? ||1||
ਵਾਹਿਗੁਰੂ ਦੇ ਫੁਰਮਾਨ ਬਗੈਰ ਬੰਦਾ ਕਿਸ ਤਰ੍ਹਾਂ ਸਮਝ ਸਕਦਾ ਹੈ, ਭਾਵੇਂ ਉਸ ਨੂੰ ਕਿੰਨਾ ਬਹੁਤਾ ਪਿਆ ਸਮਝਾਈਏ।
ਕਿਉ ਬੂਝੈ = ਕਿਵੇਂ ਸਮਝੇ? ਨਹੀਂ ਸਮਝ ਸਕਦਾ। ਬੁਝਾਈ = ਸਮਝਾਇਆਂ ॥੧॥ਜਦ ਪਰਮਾਤਮਾ ਦਾ ਹੁਕਮ ਨਾਹ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ ॥੧॥
 
हुकमै बूझै निरासा होई ॥
Hukmai būjẖai nirāsā ho▫ī.
Understanding His Command, one becomes free of desire.
ਉਸ ਦੀ ਰਜ਼ਾ ਨੂੰ ਸਮਝ ਕੇ ਆਦਮੀ ਇੱਛਾ-ਰਹਿਤ ਹੋ ਜਾਂਦਾ ਹੈ।
ਨਿਰਾਸਾ = ਆਸਾਂ ਤੋਂ ਸੁਤੰਤਰ।ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ।
 
हुकमै बूझे सदा सुखु पाए ॥३॥
Hukmai būjẖe saḏā sukẖ pā▫e. ||3||
One who understands the Lord's Command finds lasting peace. ||3||
ਜੋ ਸੁਆਮੀ ਦੇ ਫੁਰਮਾਨ ਨੂੰ ਸਮਝਦਾ ਹੈ, ਉਹ ਸਦੀਵ ਆਰਾਮ ਨੂੰ ਪਾ ਲੈਦਾ ਹੈ।
xxx॥੩॥ਤੇ ਜੋ ਇਸ ਤਰ੍ਹਾਂ ਹੰਕਾਰ ਨੂੰ ਮਾਰਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੩॥
 
नानक हुकमै अंदरि वेखै वरतै ताको ताकु ॥२॥
Nānak hukmai anḏar vekẖai varṯai ṯāko ṯāk. ||2||
O Nanak, through the Command of His Will, He beholds and pervades the creation; He is absolutely unrivalled. ||2||
ਗੁਰੂ ਜੀ ਫੁਰਮਾਉਂਦੇ ਹਨ, ਆਪਣੀ ਖੁਸ਼ੀ ਰਾਹੀਂ ਤੂੰ ਹੇ ਸੁਆਮੀ! ਹਰ ਵਸਤੂ ਨੂੰ ਤੱਕਦਾ ਅਤੇ ਉਸ ਵਿੱਚ ਵਿਆਪਕ ਹੈਂ। ਤੂੰ ਬਿਲਕੁਲ ਬੇ-ਮਿਸਾਲ ਹੈਂ।
ਵੇਖੈ = ਸੰਭਾਲ ਕਰਦਾ ਹੈ। ਤਾਕੋ ਤਾਕੁ = ਇਕੱਲਾ ਆਪ ਹੀ ਆਪ। ਵਰਤੈ = ਵਰਤ ਰਿਹਾ ਹੈ, ਮੌਜੂਦ ਹੈ ॥੨॥ਹੇ ਨਾਨਕ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ ॥੨॥
 
कथनी बदनी करता फिरै हुकमै मूलि न बुझई अंधा कचु निकचु ॥२॥
Kathnī baḏnī karṯā firai hukmai mūl na bujẖ▫ī anḏẖā kacẖ nikacẖ. ||2||
He wanders around babbling and speaking, but he does not understand the Lord's Command at all. He is blind, the falsest of the false. ||2||
ਉਹ ਬਕਵਾਸ ਕਰਦਾ ਫਿਰਦਾ ਹੈ, ਪੰਤੂ ਸਾਹਿਬ ਦੇ ਫੁਰਮਾਨ ਨੂੰ ਮੂਲੋਂ ਹੀ ਅਨੁਭਵ ਨਹੀਂ ਕਰਦਾ। ਉਹ ਅੰਨ੍ਹਾ ਅਤੇ ਕੂੜਿਆਂ ਦਾ ਪਰਮ ਕੂੜਾ ਹੈ।
ਕਥਨੀ = ਗੱਲਾਂ। ਬਦਨੀ = ਬਦਨ (ਮੂੰਹ) ਨਾਲ। ਕਥਨੀ ਬਦਨੀ = ਮੂੰਹ ਦੀਆਂ ਗੱਲਾਂ। ਕਚੁ ਨਿਕਚੁ = ਨਿਰੋਲ ਕੱਚਾ, ਨਿਰੋਲ ਕੱਚੀਆਂ ਗੱਲਾਂ ਕਰਨ ਵਾਲੇ ॥੨॥ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦਾ, ਉਹ ਅੰਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ ॥੨॥
 
हुकमै बुझि निहालु खसमि फुरमाइआ ॥
Hukmai bujẖ nihāl kẖasam furmā▫i▫ā.
One who realizes the Hukam of the Lord's Command shall be blessed - so has the Lord and Master ordained.
ਜੋ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਪ੍ਰਸੰਨਹ ਹੋ ਜਾਂਦਾ ਹੈ", ਮਾਲਕ ਆਖਦਾ ਹੈ।
ਖਸਮਿ = ਖਸਮ ਨੇ।ਖਸਮ (ਪ੍ਰਭੂ ਨੇ) ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ (ਗੁਰਮੁਖ) ਸਦਾ ਖਿੜਿਆ ਰਹਿੰਦਾ ਹੈ।
 
गुर परसादी जीवतु मरै हुकमै बूझै सोइ ॥
Gur parsādī jīvaṯ marai hukmai būjẖai so▫e.
By Guru's Grace, one who dies while yet alive, understands the Lord's Will.
ਕੇਵਲ ਓਹੀ, ਜੋ ਗੁਰਾਂ ਦੀ ਦਇਆ ਦੁਆਰਾ ਜੀਉਂਦੇ ਜੀ ਮਰ ਜਾਂਦਾ ਹੈ, ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ।
xxxਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ਹਉਮੇ ਮਾਰ ਦੇਂਦਾ ਹੈ), ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ।
 
हुकमै अंदरि निमिआ पिआरे हुकमै उदर मझारि ॥
Hukmai anḏar nimmi▫ā pi▫āre hukmai uḏar majẖār.
By His Command, we are conceived, O Beloved, and by His Command, we grow in the womb.
ਸਾਈਂ ਦੀ ਰਜ਼ਾ ਦੁਆਰਾ ਪ੍ਰਾਣੀ ਨਿਪਜਦਾ ਹੈ, ਹੇ ਪਿਆਰਿਆ ਅਤੇ ਸਾਈਂ ਦੀ ਰਜ਼ਾ ਦੁਆਰਾ, ਉਹ ਗਰਭ ਵਿੱਚ ਫਲਦਾ ਫੁਲਦਾ ਹੈ।
ਨਿੰਮਿਆ = ਮਾਂ ਦੇ ਪੇਟ ਵਿਚ ਟਿਕਿਆ। ਉਦਰ ਮਝਾਰਿ = ਪੇਟ ਵਿਚ।ਹੇ ਭਾਈ! ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ)।
 
हुकमै अंदरि जमिआ पिआरे ऊधउ सिर कै भारि ॥
Hukmai anḏar jammi▫ā pi▫āre ūḏẖa▫o sir kai bẖār.
By His Command, we are born, O Beloved, head-first, and upside-down.
ਸਾਹਿਬ ਦੀ ਰਜ਼ਾ ਵਿੱਚ, ਉਹ ਸਿਰ ਪਰਨੇ ਮੂਧੇ ਮੂੰਹ ਪੈਦਾ ਹੁੰਦਾ ਹੈ, ਹੇ ਪਿਆਰਿਆ!
ਊਧਉ = ਪੁੱਠਾ, ਉਲਟਾ।ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ) ਜਨਮ ਲੈਂਦਾ ਹੈ।
 
हुकमै अंदरि आइआ पिआरे हुकमे जादो जाइ ॥
Hukmai anḏar ā▫i▫ā pi▫āre hukme jāḏo jā▫e.
By His Command, one comes into the world, O Beloved, and by His Will, he goes.
ਸੁਆਮੀ ਦੇ ਹੁਕਮ ਵਿੱਚ, ਬੰਦਾ ਜਗ ਵਿੱਚ ਆਉਂਦਾ ਹੈ ਅਤੇ ਉਸ ਦੇ ਅਮਰ ਤਾਬੇ ਹੀ ਉਹ ਅਗਲੀ ਥਾਵਨੂੰ ਚਲਿਆ ਜਾਂਦਾ ਹੈ।
ਜਾਦੋ ਜਾਇ = ਚਲਾ ਜਾਂਦਾ ਹੈ।ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ।
 
हुकमै बूझै चउपड़ि खेलै मनु जिणि ढाले पासा ॥३॥
Hukmai būjẖai cẖa▫upaṛ kẖelai man jiṇ dẖāle pāsā. ||3||
When one understands the Hukam of the Lord's Command, he plays the game of chess with the Lord; throwing the dice, he conquers his own mind. ||3||
ਉਹ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦਾ ਹੈ, ਸ਼ਤਰੰਜ ਦੀ ਖੇਡ ਖੇਡਦਾ ਹੈ ਅਤੇ ਆਪਣੇ ਮਨੂਏ ਨੂੰ ਜਿੱਤਣ ਦੀਆਂ ਨਰਦਾ ਸੁਟਦਾ ਹੈ।
ਚਉਪੜਿ = ਜ਼ਿੰਦਗੀ-ਰੂਪ ਚੌਪੜ ਦੀ ਖੇਡ। ਜਿਣਿ = ਜਿੱਤ ਕੇ। ਢਾਲੇ = ਸੁੱਟਦਾ ਹੈ, ਢਾਲਦਾ ਹੈ ॥੩॥ਉਹ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਰਜ਼ਾ ਵਿਚ ਰਾਜ਼ੀ ਰਹਿਣ ਦਾ) ਚੌਪੜ ਉਹ ਖੇਡਦਾ ਹੈ, ਤੇ ਮਨ ਨੂੰ ਜਿੱਤ ਕੇ ਪਾਸਾ ਸੁੱਟਦਾ ਹੈ (ਭਾਵ, ਮਨ ਨੂੰ ਜਿੱਤਣਾ-ਇਹ ਉਸ ਲਈ ਚੌਪੜ ਦੀ ਖੇਡ ਵਿਚ ਪਾਸਾ ਸੁੱਟਣਾ ਹੈ) ॥੩॥
 
नानक हुकमै जो बुझै सो फलु पाए सचु ॥
Nānak hukmai jo bujẖai so fal pā▫e sacẖ.
O Nanak, one who realizes the Hukam of the Lord's Command, obtains the fruit of Truth.
ਨਾਨਕ, ਜਿਹੜਾ ਸਾਹਿਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਸੱਚ ਦੇ ਮੇਵੇ ਨੂੰ ਪਾ ਲੈਂਦਾ ਹੈ।
ਸਚੁ ਫਲੁ = ਪ੍ਰਭੂ ਦੀ ਪ੍ਰਾਪਤੀ-ਰੂਪ ਫਲ।ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝਦਾ ਹੈ (ਭਾਵ, ਹੁਕਮ ਵਿਚ ਤੁਰਦਾ ਹੈ) ਉਹ ਪ੍ਰਭੂ ਦੀ ਪ੍ਰਾਪਤੀ-ਰੂਪ ਫਲ ਪਾਂਦਾ ਹੈ,
 
जो वरताए सोई भल मानै बुझि हुकमै दुरमति जालीऐ ॥७॥
Jo varṯā▫e so▫ī bẖal mānai bujẖ hukmai ḏurmaṯ jālī▫ai. ||7||
Whatever happens, accept that as good. Realize the Hukam of His Command, and your evil-mindedness will be burnt away. ||7||
ਜਿਹੜਾ ਕੁਛ ਸਾਈਂ ਕਰਦਾ ਹੈ, ਛੂੰ ਉਸ ਨੂੰ ਚੰਗਾ ਕਰਦੇ ਕਬੂਲ ਕਰ ਤੇ ਉਸ ਦੀ ਰਜ਼ਾ ਨੂੰ ਅਨੁਭਵ ਕਰ ਤੂੰ ਆਪਣੀ ਖੋਟੀ ਅਕਲ ਨੂੰ ਸਾੜ ਸੁੱਟ।
ਭਲ ਮਾਨੈ = ਠੀਕ ਮੰਨਦਾ ਹੈ। ਬੁਝਿ = ਸਮਝ ਕੇ। ਦੁਰਮਤਿ = ਖੋਟੀ ਮੱਤ। ਜਾਲੀਐ = ਜਾਲੀ ਹੈ, ਸਾੜ ਦਿੱਤੀ ਹੈ ॥੭॥(ਸੂਰਮਾ ਮਨੁੱਖ) ਉਸੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਿਹੜਾ ਭਾਣਾ ਪਰਮਾਤਮਾ ਵਰਤਾਂਦਾ ਹੈ; ਉਹ ਮਨੁੱਖ ਰਜ਼ਾ ਨੂੰ ਸਮਝ ਕੇ (ਆਪਣੇ ਅੰਦਰੋਂ) ਖੋਟੀ ਮੱਤ ਨੂੰ ਸਾੜ ਦੇਂਦਾ ਹੈ ॥੭॥
 
हुकमै बूझै सु हुकमु सलाहे ॥
Hukmai būjẖai so hukam salāhe.
One who realizes Your Command, praises Your Command.
ਜੋ ਤੇਰੇ ਅਮਰ ਨੂੰ ਜਾਣਦਾ ਹੈ, ਉਹ ਤੇਰੇ ਅਮਰ ਦੀ ਤਾਰਫ਼ਿ ਕਰਦਾ ਹੈ।
ਸੁ = ਉਹ {ਇਕ-ਵਚਨ}। ਸਲਾਹੇ = ਸਲਾਹੁੰਦਾ ਹੈ, ਵਡਿਆਉਂਦਾ ਹੈ।(ਹੇ ਪ੍ਰਭੂ!) ਜਿਹੜਾ ਮਨੁੱਖ ਤੇਰੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਸ ਹੁਕਮ ਦੀ ਸੋਭਾ ਕਰਦਾ ਹੈ।
 
आवन जाना हुकमु तिसै का हुकमै बुझि समावहिगे ॥१॥ रहाउ ॥
Āvan jānā hukam ṯisai kā hukmai bujẖ samāvhige. ||1|| rahā▫o.
Coming and going is by the Hukam of His Command; realizing His Hukam, I shall merge in Him. ||1||Pause||
ਆਉਣਾ ਅਤੇ ਜਾਣਾ ਉਸ ਦੀ ਰਜ਼ਾ ਅੰਦਰ ਹੈ। ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰਨ ਦੁਆਰਾ ਮੈਂ ਉਸ ਅੰਦਰ ਲੀਨ ਹੋ ਜਾਵਾਂਗਾ। ਠਹਿਰਾਉ।
ਬੁਝਿ = ਸਮਝ ਕੇ ॥੧॥ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ, ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ ॥੧॥ ਰਹਾਉ॥