Sri Guru Granth Sahib Ji

Search ਹੋਆ in Gurmukhi

कवणि सि रुती माहु कवणु जितु होआ आकारु ॥
Kavaṇ sė ruṯī māhu kavaṇ jiṯ ho▫ā ākār.
What was that season, and what was that month, when the Universe was created?
ਅਤੇ ਉਹ ਕਿਹੜਾ ਮੌਸਮ ਅਤੇ ਕਿਹੜਾ ਮਹੀਨਾ ਸੀ, ਜਦ ਸੰਨਸਾਰ (ਰਚਨਾ) ਦਾ ਪਸਾਰਾ ਹੋਇਆ?
ਕਵਣਿ ਸਿ ਰੁਤੀ = ਕਿਹੜੀਆਂ ਉਹ ਰੁਤਾਂ ਸਨ। ਮਾਹੁ = ਮਹੀਨਾ। ਕਵਣੁ = ਕਿਹੜਾ। ਜਿਤੁ = ਜਿਸ ਵਿਚ, ਜਿਸ ਵੇਲੇ। ਹੋਆ = ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ = ਇਹ ਦਿੱਸਣ ਵਾਲਾ ਸੰਸਾਰ।ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
 
ना को होआ ना को होइ ॥३॥
Nā ko ho▫ā nā ko ho▫e. ||3||
There never has been, and there never will be. ||3||
ਨਾਂ ਕੋਈ ਹੋਇਆ ਹੈ, ਤੇ ਨਾਂ ਹੀ ਕੋਈ ਹੋਵਗਾ।
ਹੋਆ = ਹੋਇਆ ਹੈ। ਨਾ ਹੋਇ = ਨਾਹ ਹੀ ਹੋਵੇਗਾ।੩।(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥
 
विसुए चसिआ घड़ीआ पहरा थिती वारी माहु होआ ॥
visu▫e cẖasi▫ā gẖaṛī▫ā pahrā thiṯī vārī māhu ho▫ā.
The seconds, minutes and hours, days, weeks and months,
ਸਕਿੰਟ, ਮਿੰਟ ਘੰਟੇ, ਦਿਨ ਦੇ ਚੁਥਾਈਏ, ਚੰਦ ਦੇ ਦਿਹਾੜੇ ਸੂਰਜ ਦੇ ਦਿਹਾੜੇ, ਮਹੀਨੇ,
ਘੜੀਆ, ਪਹਰਾ, ਥਿਤੀ, ਵਾਰੀ = ਸਮੇਂ ਦੇ ਯੁਨਿਟ/ਇਕਾਈਆਂ। ਅੱਖ ਦੇ ੧੫ ਫੋਰ = ੧ ਵਿਸਾ। ੧੫ ਵਿਸੁਏ = ੧ ਚਸਾ। ੩੦ ਚਸੇ = ੧ ਪਲ। ੬੦ ਪਲ = ੧ ਘੜੀ। ਸਾਢੋ ੭ ਘੜੀਆਂ = ੧ ਪਹਰ। ੮ ਪਹਰ = ੧ ਦਿਨ ਰਾਤ। ੧੫ ਥਿਤਾਂ; ੭ ਵਾਰ; ੧੨ ਮਹੀਨੇ, ਛੇ ਰੁੱਤਾਂ।ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ),
 
जेहा कीतोनु तेहा होआ जेहे करम कमाइ ॥३॥
Jehā kīṯon ṯehā ho▫ā jehe karam kamā▫e. ||3||
Whatever He does, comes to pass. All act according to His Will. ||3||
ਜਿਸ ਤਰ੍ਹਾਂ ਸਾਹਿਬ ਕਰਦਾ ਹੈ, ਉਸੇ ਤਰ੍ਹਾਂ ਹੀ ਹੋ ਆਉਂਦਾ ਹੈ ਅਤੇ ਉਸੇ ਤਰ੍ਹਾਂ ਦੇ ਹੀ ਅਮਲ ਪ੍ਰਾਣੀ ਕਮਾਉਂਦਾ ਹੈ।
ਕੀਤੋਨੁ = ਉਨਿ ਕੀਤੋ, ਉਸ (ਪਰਮਾਤਮਾ) ਨੇ ਕੀਤਾ। ਜੇਹੇ = ਉਜੇਹੇ, ਉਹੋ ਜਿਹੇ।੩।(ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ) ॥੩॥
 
जा होआ हुकमु किरसाण दा ता लुणि मिणिआ खेतारु ॥२॥
Jā ho▫ā hukam kirsāṇ ḏā ṯā luṇ miṇi▫ā kẖeṯār. ||2||
When the landlord gives the order, they cut and measure the crop. ||2||
ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ।
ਕਿਰਸਾਣ = ਖੇਤ ਦਾ ਮਾਲਕ। ਲੁਣਿ = ਵੱਢ ਕੇ। ਖੇਤਾਰੁ = ਸਾਰਾ ਖੇਤ।੨।ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ॥੨॥
 
इकस सिउ मनु मानिआ ता होआ निहचलु चीतु ॥
Ikas si▫o man māni▫ā ṯā ho▫ā nihcẖal cẖīṯ.
When the mind accepts, and is satisfied with the One, then the consciousness becomes steady and stable.
ਇਕ ਵਾਹਿਗੁਰੂ ਨਾਲ ਮੇਰੀ ਜਿੰਦੜੀ ਦੀ ਨਿਸ਼ਾਂ ਹੋ ਗਈ ਹੈ, ਤਦ ਹੀ ਮੇਰਾ ਮਨ ਸਥਿਰ ਹੋਇਆ ਹੈ।
ਸਿਉ = ਨਾਲ।ਜਦੋਂ ਮਨੁੱਖ ਦਾ ਮਨ ਇਕ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ, ਤਦੋਂ ਉਸ ਦਾ ਚਿੱਤ (ਮਾਇਆ ਵਾਲੇ ਪਾਸੇ) ਡੋਲਣੋਂ ਹਟ ਜਾਂਦਾ ਹੈ।
 
आवण जाणा रहि गइआ आपि होआ मिहरवानु ॥
Āvaṇ jāṇā rėh ga▫i▫ā āp ho▫ā miharvān.
My comings and goings in reincarnation have come to an end; He Himself has bestowed His Mercy.
ਸਾਹਿਬ ਖ਼ੁਦ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ।
xxxਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
 
सरणि पए प्रभ आपणे गुरु होआ किरपालु ॥
Saraṇ pa▫e parabẖ āpṇe gur ho▫ā kirpāl.
The Guru is Merciful; we seek the Sanctuary of God.
ਜਿਨ੍ਹਾਂ ਉਤੇ ਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਸਾਹਿਬ ਦੀ ਪਨਾਹ ਲੈਂਦੇ ਹਨ।
ਸਰਣਿ ਪ੍ਰਭੂ = ਪ੍ਰਭੂ ਦੀ ਸਰਨ ਵਿਚ।ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ।
 
सचा साहिबु मनि वुठा होआ खसमु दइआलु ॥
Sacẖā sāhib man vuṯẖā ho▫ā kẖasam ḏa▫i▫āl.
The True Lord and Master has come to dwell within my mind; my Lord and Master has become Merciful.
ਪਤੀ, ਸਚਾ ਸੁਆਮੀ, ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਚਿੱਤ ਅੰਦਰ ਉਸ ਨੇ ਨਿਵਾਸ ਕਰ ਲਿਆ ਹੈ।
ਸਚਾ = ਸਦਾ-ਥਿਰ ਰਹਿਣ ਵਾਲਾ। ਮਨਿ = ਮਨ ਵਿਚ। ਵੂਠਾ = ਆ ਵੱਸਿਆ ਹੈ।ਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ।
 
सतिगुरु भेटिऐ निरमलु होआ अनदिनु नामु वखाणै ॥
Saṯgur bẖeti▫ai nirmal ho▫ā an▫ḏin nām vakẖāṇai.
Upon meeting with the True Guru, he became pure; night and day, he chanted the Naam, the Name of the Lord.
ਸੱਚੇ ਗੁਰੂ ਨੂੰ ਮਿਲ ਪੈਣ ਤੇ ਉਹ ਪਵਿੱਤਰ ਹੋ ਗਿਆ ਅਤੇ ਰੈਣ ਦਿਹੁੰ ਉਹ ਨਾਮ ਦਾ ਉਚਾਰਣ ਕਰਦਾ ਸੀ।
ਭੇਟਿਐ = ਮਿਲਣ ਨਾਲ। ਅਨਦਿਨੁ = ਹਰ ਰੋਜ਼।ਪੂਰਾ ਗੁਰੂ ਮਿਲਣ (ਦੀ ਬਰਕਤਿ) ਨਾਲ ਉਹ ਪਵਿੱਤ੍ਰ (ਜੀਵਨ ਵਾਲਾ) ਹੋ ਗਿਆ, ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ।
 
चारे किलविख उनि अघ कीए होआ असुर संघारु ॥
Cẖāre kilvikẖ un agẖ kī▫e ho▫ā asur sangẖār.
if you have committed the four great sins and other mistakes; even if you are a murderous fiend
ਉਸ ਨੇ ਚਾਰੋਂ ਹੀ ਬੱਜਰ ਪਾਪ ਤੇ ਹੋਰ ਕੁਕਰਮ ਕੀਤੇ ਹੋਣ ਤੇ ਮਾਰ ਸੁੱਟਣ ਲਈਂ ਉਹ ਰਾਖਸ਼ ਹੋਵੇ,
ਕਿਲਵਿਖ = ਪਾਪ। ਉਨਿ = ਉਸ ਨੇ। ਅਘ = ਪਾਪ। ਚਾਰੇ ਕਿਲਵਿਖ = {ਬ੍ਰਾਹਮਣ ਕੈਲੀ ਘਾਤ ਕੰਞਕਾ, ਅਣਚਾਰੀ ਕਾ ਧਾਨੁ}। ਅਸੁਰ ਸੰਘਾਰੁ = ਸੰਘਾਰਨ ਜੋਗ ਅਸੁਰ।ਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ,
 
हउ होआ माहरु पिंड दा बंनि आदे पंजि सरीक जीउ ॥४॥
Ha▫o ho▫ā māhar pind ḏā bann āḏe panj sarīk jī▫o. ||4||
I have become the Master of my body-village; I have taken the five rivals as prisoners. ||4||
ਮੈਂ ਗਰਾਉ ਦਾ ਮਾਲਕ ਹੋ ਗਿਆ ਹਾਂ ਅਤੇ ਇਸ ਦੇ ਪੰਜੇ ਵਿਰੋਧੀ ਮੈਂ ਕੈਦ ਕਰ ਲਿਆਦੇ ਹਨ।
ਮਾਹਰੁ = ਚੌਧਰੀ। ਪਿੰਡ ਦਾ = ਸਰੀਰ ਦਾ। ਬੰਨਿ = ਬੰਨ੍ਹ ਕੇ। ਆਦੇ = ਲਿਆਂਦੇ। ਸਰੀਕ = ਸ਼ਰੀਕਾ ਕਰਨ ਵਾਲੇ, ਵਿਰੋਧੀ ॥੪॥ਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, (ਗੁਰੂ ਦੀ ਮਿਹਰ ਨਾਲ) ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ ॥੪॥
 
सभु मुकतु होआ सैसारड़ा नानक सची बेड़ी चाड़ि जीउ ॥११॥
Sabẖ mukaṯ ho▫ā saisārṛā Nānak sacẖī beṛī cẖāṛ jī▫o. ||11||
All the world is liberated, O Nanak, by embarking upon the Boat of Truth. ||11||
ਸੱਚੀ ਨਉਕਾ ਉਤੇ ਚੜ੍ਹ ਜਾਣ ਕਰਕੇ ਸਾਰਾ ਸੰਸਾਰ ਬਚ ਗਿਆ ਹੈ, ਹੈ ਨਾਨਕ!
ਮੁਕਤੁ = ਵਿਕਾਰਾਂ ਤੋਂ ਆਜ਼ਾਦ। ਸੈਸਾਰੜਾ = ਵਿਚਾਰਾ ਸੰਸਾਰ। ਸਚੀ ਬੇੜੀ = ਸਦਾ-ਥਿਰ ਪ੍ਰਭੂ ਦੇ ਨਾਮ ਦੀ ਬੇੜੀ ਵਿਚ। ਚਾੜਿ = ਚਾੜ੍ਹ ਕੇ ॥੧੧॥ਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ॥੧੧॥
 
हुणि हुकमु होआ मिहरवाण दा ॥
Huṇ hukam ho▫ā miharvān ḏā.
Now, the Merciful Lord has issued His Command.
ਮਇਆਵਾਨ ਮਾਲਕ ਨੇ ਹੁਣ ਫੁਰਮਾਨ ਜਾਰੀ ਕਰ ਦਿਤਾ ਹੈ।
xxxਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,
 
सभ सुखाली वुठीआ इहु होआ हलेमी राजु जीउ ॥१३॥
Sabẖ sukẖālī vuṯẖī▫ā ih ho▫ā halemī rāj jī▫o. ||13||
Let all abide in peace, under this Benevolent Rule. ||13||
ਸਾਰੇ ਆਰਾਮ ਅੰਦਰ ਵਸਦੇ ਹਨ ਅਤੇ ਹੁਣ ਇਹ ਰਹਿਮਤ ਦਾ ਰਾਜ-ਭਾਗ ਹੋ ਗਿਆ ਹੈ।
ਵੁਠੀਆ = ਵੁੱਠੀਆ, ਵੱਸ ਪਈ ਹੈ। ਹਲੇਮੀ ਰਾਜੁ = ਹਲੀਮੀ ਦਾ ਰਾਜ, ਨਿਮ੍ਰਤਾ ਸੁਭਾਵ ਦਾ ਰਾਜ ॥੧੩॥(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥
 
झूठा रुदनु होआ दोआलै खिन महि भइआ पराइआ ॥
Jẖūṯẖā ruḏan ho▫ā ḏo▫ālai kẖin mėh bẖa▫i▫ā parā▫i▫ā.
All your weeping and wailing then is false. In an instant, you become a stranger.
ਕੂੜਾ ਹੈ ਵਿਰਲਾਪ ਉਸ ਦੇ ਦੁਆਲੇ। ਇਕ ਮੁਹਤ ਵਿੱਚ ਪ੍ਰਾਣੀ ਪ੍ਰਦੇਸੀ ਹੋ ਜਾਂਦਾ ਹੈ।
ਦਆਲੈ = ਚੁਫੇਰੇ {ਨੋਟ: ਲਫ਼ਜ਼ ਦਆਲੈ ਦੇ ਅੱਖਰ 'ਦ' ਦੇ ਨਾਲ ਦੋ ਲਗਾ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਦੁਆਲੈ', ਇੱਥੇ ਪੜ੍ਹਨਾ ਹੈ ਦੋਆਲੈ}।ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ 'ਮੇਰਾ, ਮੇਰਾ' ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ।
 
वीआहु होआ मेरे बाबुला गुरमुखे हरि पाइआ ॥
vī▫āhu ho▫ā mere babulā gurmukẖe har pā▫i▫ā.
My marriage has been performed, O my father. As Gurmukh, I have found the Lord.
ਮੇਰਾ ਅਨੱਦ ਕਾਰਜ ਹੋ ਗਿਆ ਹੈ, ਹੈ ਮੇਰੇ ਪਿਤਾ! ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ।
ਮੇਰੇ ਬਾਬੁਲਾ, ਮੇਰੇ ਬਾਬੋਲਾ = ਹੇ ਮੇਰੇ ਪਿਤਾ! ਵੀਆਹੁ = ਪਤੀ-ਪ੍ਰਭੂ ਨਾਲ ਮਿਲਾਪ। ਗੁਰਮੁਖੇ = ਗੁਰਮੁਖਿ, ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।ਹੇ ਮੇਰੇ ਪਿਤਾ! (ਪ੍ਰਭੂ-ਪਤੀ ਨਾਲ) ਮੇਰਾ ਵਿਆਹ ਹੋ ਗਿਆ ਹੈ, ਗੁਰੂ ਦੀ ਸਰਨ ਪੈ ਕੇ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ।
 
वीआहु होआ मेरे बाबोला गुरमुखे हरि पाइआ ॥२॥
vī▫āhu ho▫ā mere bābolā gurmukẖe har pā▫i▫ā. ||2||
My marriage has been performed, O my father. As Gurmukh, I have found the Lord. ||2||
ਸ਼ਾਦੀ ਹੋ ਗਈ ਹੈ, ਹੇ ਮੇਰੇ ਪਿਤਾ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਰਾਪਤ ਕਰ ਲਿਆ ਹੈ।
xxx॥੨॥ਹੇ ਮੇਰੇ ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ ਗਿਆ ਹੈ ॥੨॥
 
आपि होआ सदा मुकतु सभु कुलु निसतारिआ ॥
Āp ho▫ā saḏā mukaṯ sabẖ kul nisṯāri▫ā.
They themselves are liberated forever, and they save all their ancestors.
ਉਹ ਖੁਦ ਸਦੀਵ ਹੀ ਬੰਦ-ਖਲਾਸ ਹੈ ਅਤੇ ਆਪਣੀ ਸਾਰੀ ਵੰਸ ਨੂੰ ਬਚਾ ਲੈਂਦਾ ਹੈ।
xxxਉਹ (ਸੂਰਮਾ) ਆਪ ਸਦਾ ਲਈ (ਵਿਕਾਰਾਂ ਤੋਂ) ਛੁੱਟ ਜਾਂਦਾ ਹੈ, ਤੇ (ਨਾਲ) ਸਾਰੀ ਕੁਲ ਨੂੰ ਤਾਰ ਲੈਂਦਾ ਹੈ।
 
जिन कउ होआ क्रिपालु हरि से सतिगुर पैरी पाही ॥
Jin ka▫o ho▫ā kirpāl har se saṯgur pairī pāhī.
Those upon whom the Lord showers His Mercy, fall at the Feet of the True Guru.
ਜਿਨ੍ਹਾਂ ਉਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਹ ਸੱਚੇ ਗੁਰਾਂ ਦੇ ਪਗਾਂ ਉਤੇ ਡਿਗਦੇ ਹਨ।
xxxਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ।