Sri Guru Granth Sahib Ji

Search ਹੋਈਐ in Gurmukhi

किव सचिआरा होईऐ किव कूड़ै तुटै पालि ॥
Kiv sacẖi▫ārā ho▫ī▫ai kiv kūrhai ṯutai pāl.
So how can you become truthful? And how can the veil of illusion be torn away?
ਅਸੀਂ ਕਿਸ ਤਰ੍ਹਾਂ ਸੱਚੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਝੂਠ ਦਾ ਪੜਦਾ ਪਾੜਿਆ ਜਾ ਸਕਦਾ ਹੈ?
ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ।(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ?
 
पिता जाति ता होईऐ गुरु तुठा करे पसाउ ॥
Piṯā jāṯ ṯā ho▫ī▫ai gur ṯuṯẖā kare pasā▫o.
The father's status is obtained only if the Guru is pleased and bestows His Favor.
ਪ੍ਰਾਣੀ ਪਿਉ ਦੀ ਜ਼ਾਤ ਤਦ ਹੀ ਹਾਸਲ ਕਰਦਾ ਹੈ ਜੇਕਰ ਗੁਰੂ ਜੀ ਪ੍ਰਸੰਨ ਹੋ ਕੇ ਉਸ ਤੇ ਮਿਹਰ ਧਾਰਨ।
ਪਿਤਾ ਜਾਤਿ = ਪਿਤਾ ਦੀ ਜਾਤਿ ਦਾ, ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦਾ ਰੂਪ। ਤਾ = ਤਦ। ਤੁਠਾ = ਤਰੁੱਠਾ, ਪ੍ਰਸੰਨ। ਪਸਾਉ = ਪ੍ਰਸਾਦ, ਮਿਹਰ।ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ।
 
कहु नानक भ्रम कटे किवाड़ा बहुड़ि न होईऐ जउला जीउ ॥४॥१९॥२६॥
Kaho Nānak bẖaram kate kivāṛā bahuṛ na ho▫ī▫ai ja▫ulā jī▫o. ||4||19||26||
Says Nanak, the veil of illusion has been cut away, and I shall not go out wandering any more. ||4||19||26||
ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ।
ਭ੍ਰਮ ਕਿਵਾੜਾ = ਭਟਕਣਾ ਦੇ ਤਖ਼ਤੇ। ਜਉਲਾ = {ਫ਼ਾਰਸੀ ਲ਼ਫ਼ਜ਼: ਜਉਲਾ = ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ ॥੪॥ਹੇ ਨਾਨਕ! (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥
 
गुरमुखि नामु धिआइ असथिरु होईऐ ॥१॥
Gurmukẖ nām ḏẖi▫ā▫e asthir ho▫ī▫ai. ||1||
Meditating on the Naam, as Gurmukh, one becomes stable and steady. ||1||
ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਸਦੀਵੀ ਅਟੱਲ ਹੋ ਜਾਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਅਸਥਿਰੁ = ਅਡੋਲ-ਚਿੱਤ ॥੧॥ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ॥੧॥
 
करहि सु होईऐ हां ॥
Karahi so ho▫ī▫ai hāʼn.
Whatever You do, comes to pass.
ਜੋ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ।
ਕਰਹਿ = (ਜੋ ਕੁਝ) ਤੂੰ ਕਰਦਾ ਹੈਂ।ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।
 
माई होनहार सो होईऐ ॥
Mā▫ī honhār so ho▫ī▫ai.
O mother, whatever is to be, shall be.
ਹੇ ਮਾਤਾ! ਜੋ ਕੁਛ ਹੋਣਾ ਹੈ। ਉਹ ਅਵਸ਼ ਹੀ ਹੋਵੇਗਾ।
ਮਾਈ = ਹੇ ਮਾਂ! ਹੋਨਹਾਰ = ਜੋ (ਪ੍ਰਭੂ ਦੇ ਹੁਕਮ ਵਿਚ) ਜ਼ਰੂਰ ਵਾਪਰਨੀ ਹੈ।ਹੇ ਮਾਂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ (ਪਰਮਾਤਮਾ ਦੀ ਰਜ਼ਾ ਅਨੁਸਾਰ) ਜ਼ਰੂਰ ਵਾਪਰਨਾ ਹੈ।
 
सुधु न होईऐ काहू जतना ओड़कि को न पहूचे ॥१॥
Suḏẖ na ho▫ī▫ai kāhū jaṯnā oṛak ko na pahūcẖe. ||1||
No one can be purified by any rituals or devices; they cannot reach their goal. ||1||
ਕਿਸੇ ਭੀ ਢੰਗ ਨਾਲ ਉਹ ਪਵਿੱਤਰ ਨਹੀਂ ਹੁੰਦਾ, ਅਤੇ ਕੋਈ ਭੀ ਲੋੜੀਂਦੇ ਟਿਕਾਣੇ ਨੂੰ ਨਹੀਂ ਅੱਪੜਦਾ।
ਸੁਧੁ = ਪਵਿੱਤ੍ਰ। ਕਾਹੂ ਜਤਨਾ = ਕਿਸੇ ਭੀ ਜਤਨ ਨਾਲ। ਓੜਕਿ = ਅਖ਼ੀਰ ਤਕ, ਸਿਰੇ ਤਕ, ਪ੍ਰਭੂ ਤਕ। ਕੋ = ਕੋਈ ਭੀ ॥੧॥ਆਪਣੇ ਕਿਸੇ ਭੀ ਜਤਨ ਨਾਲ (ਮੋਹ ਦੀ ਮੈਲ ਤੋਂ) ਪਵਿਤ੍ਰ ਨਹੀਂ ਹੋ ਸਕੀਦਾ। ਕੋਈ ਭੀ ਮਨੁੱਖ (ਆਪਣੇ ਜਤਨ ਨਾਲ ਮੋਹ ਦੇ) ਪਾਰਲੇ ਬੰਨੇ ਨਹੀਂ ਪਹੁੰਚ ਸਕਦਾ ॥੧॥
 
मेरा तेरा छोडीऐ भाई होईऐ सभ की धूरि ॥
Merā ṯerā cẖẖodī▫ai bẖā▫ī ho▫ī▫ai sabẖ kī ḏẖūr.
Give up your sense of mine and yours, O Siblings of Destiny, and become the dust of the feet of all.
ਤੂੰ ਆਪਣੀ ਮੈਂਡੀ ਤੇ ਤੈਡੀ ਤਿਆਗ ਦੇ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਹੇ ਵੀਰ!
ਮੇਰਾ ਤੇਰਾ = ਮੇਰ-ਤੇਰ, ਵਿਤਕਰਾ। ਹੋਈਐ = ਬਣ ਜਾਣਾ ਚਾਹੀਦਾ ਹੈ। ਧੂਰਿ = ਖ਼ਾਕ।ਹੇ ਭਾਈ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ।
 
तउ किछु पाईऐ जउ होईऐ रेना ॥
Ŧa▫o kicẖẖ pā▫ī▫ai ja▫o ho▫ī▫ai renā.
He alone obtains something, who becomes the dust under the feet of all.
ਆਦਮੀ ਨੂੰ ਕੇਵਲ ਉਦੋਂ ਹੀ ਕੁਝ ਪਰਾਪਤ ਹੁੰਦਾ ਹੈ, ਜਦੋਂ ਉਹ ਸਮੂਹ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।
ਤਉ = ਤਦੋਂ। ਜਉ = ਜਦੋਂ। ਰੇਨਾ = ਚਰਨ-ਧੂੜ।(ਸਾਧ ਸੰਗਤ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ।
 
आपु तिआगि होईऐ सभ रेणा जीवतिआ इउ मरीऐ ॥२॥
Āp ṯi▫āg ho▫ī▫ai sabẖ reṇā jīvṯi▫ā i▫o marī▫ai. ||2||
Renouncing self-conceit, I have become the dust of all men's feet; in this way, I die, while I am still alive. ||2||
ਆਪਣੀ ਸਵੈ-ਹੰਗਤਾ ਨੂੰ ਛੱਡ ਕੇ, ਮੈਂ ਸਾਰਿਆਂ ਬੰਦਿਆਂ ਦੇ ਪੈਂਰਾਂ ਦੀ ਧੂੜ ਹੁੰਦਾ ਹਾਂ। ਇਸ ਤਰ੍ਹਾਂ ਜੀਉਂਦੇ ਜੀ ਹੀ ਮੈਂ ਮਰਿਆ ਰਹਿੰਦਾ ਹਾਂ।
ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਇਉ = ਇਸ ਤਰ੍ਹਾਂ। ਜੀਵਤਿਆ ਮਰੀਐ = ਦੁਨੀਆ ਦਾ ਕਾਰ-ਵਿਹਾਰ ਕਰਦਿਆਂ ਨਿਰਮੋਹ ਹੋ ਜਾਈਦਾ ਹੈ ॥੨॥ਆਪਾ-ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ ॥੨॥
 
हरि हरि हरि आराधीऐ होईऐ आरोग ॥
Har har har ārāḏẖī▫ai ho▫ī▫ai ārog.
Worship and adore the Lord, Har, Har, Har, and you shall be free of disease.
ਸੁਆਮੀ ਮਾਲਕ ਵਾਹਿਗੁਰੂ ਨੂੰ ਸਿਮਰ ਕੇ ਪ੍ਰਾਣੀ ਨਰੋਆ ਹੋ ਜਾਂਦਾ ਹੈ।
ਆਰਾਧੀਐ = ਆਰਾਧਨਾ ਕਰਨੀ ਚਾਹੀਦੀ ਹੈ। ਹੋਈਐ = ਹੋ ਜਾਈਦਾ ਹੈ। ਆਰੋਗ = ਅਰੋਗ, ਨਰੋਏ।ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਵਿਕਾਰ ਆਦਿਕ) ਰੋਗਾਂ ਤੋਂ ਰਹਿਤ ਹੋ ਜਾਈਦਾ ਹੈ।
 
बिनु गुर मुकति न होईऐ मीता ॥
Bin gur mukaṯ na ho▫ī▫ai mīṯā.
Without the Guru, liberation is not obtained, friend.
ਗੁਰਾਂ ਦੇ ਬਗ਼ੈਰ, ਮੋਖਸ਼, ਪ੍ਰਾਪਤ ਨਹੀਂ ਹੁੰਦੀ, ਹੇ ਮਿੱਤ੍ਰ!
ਮੁਕਤਿ = ਖ਼ਲਾਸੀ। ਮੀਤਾ = ਹੇ ਮਿੱਤਰ!ਹੇ ਮਿੱਤਰ! ਗੁਰੂ ਦੀ ਸਰਨ ਤੋਂ ਬਿਨਾ ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ।
 
बासन मेटि निबासन होईऐ कलमल सगले जालका ॥७॥
Bāsan met nibāsan ho▫ī▫ai kalmal sagle jālkā. ||7||
Eradicating desire, I have become free of desire; I have burnt away all my sins. ||7||
ਆਪਣੀ ਖ਼ਾਹਿਸ਼ ਨੂੰ ਮੇਟ ਕੇ ਮੈਂ ਖ਼ਾਹਿਸ਼-ਰਹਿਤ ਹੋ ਗਿਆ ਹਾਂ ਅਤੇ ਮੈਂ ਆਪਣੇ ਸਾਰੇ ਪਾਪ ਸਾੜ ਸੁੱਟੇ ਹਨ।
ਬਾਸਨ = ਵਾਸਨਾ। ਮੇਟਿ = ਮਿਟਾ ਕੇ। ਨਿਬਾਸਨ = ਵਾਸਨਾ-ਰਹਿਤ। ਹੋਈਐ = ਹੋ ਜਾਈਦਾ ਹੈ। ਕਲਮਲ = ਪਾਪ। ਸਗਲੇ = ਸਾਰੇ। ਜਾਲਕਾ = ਸਾੜ ਲਈਦੇ ॥੭॥(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ॥੭॥
 
परविरति मारगु जेता किछु होईऐ तेता लोग पचारा ॥
Parviraṯ mārag jeṯā kicẖẖ ho▫ī▫ai ṯeṯā log pacẖārā.
He walks in the ways of the world, trying to please people.
ਜਿੰਨਾਂ ਜ਼ਿਆਦਾ ਬੰਦਾ ਸੰਸਾਰ ਦੇ ਰਸਤੇ ਟੁਰਦਾ ਹੈ, ਉਨ੍ਹਾਂ ਹੀ ਜਿਆਦਾ ਉਹ ਲੋਕਾਂ ਨੂੰ ਖੁਸ਼ ਕਰ ਲੈਂਦਾ ਹੈ।
ਪਰਵਿਰਤਿ ਮਾਰਗੁ = ਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜੀਵਨ-ਰਾਹ। ਮਾਰਗੁ = ਰਸਤਾ। ਜੇਤਾ = ਜਿਤਨਾ ਹੀ। ਤੇਤਾ = ਉਹ ਸਾਰਾ ਹੀ। ਲੋਗ ਪਚਾਰਾ = ਜਗਤ ਨੂੰ ਪਰਚਾਉਣ ਵਾਲਾ, ਲੋਕਾਂ ਵਿਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ।ਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜਿਤਨਾ ਭੀ ਜੀਵਨ-ਰਸਤਾ ਹੈ, ਇਹ ਸਾਰਾ ਲੋਕਾਂ ਵਿਚ ਆਪਣੀ ਇੱਜ਼ਤ ਬਣਾਈ ਰੱਖਣ ਵਾਲਾ ਰਸਤਾ ਹੈ।
 
सतिगुरु मिलिऐ कंचनु होईऐ जां हरि की होइ रजाइ ॥१॥
Saṯgur mili▫ai kancẖan ho▫ī▫ai jāʼn har kī ho▫e rajā▫e. ||1||
He meets the True Guru, and he is transformed into gold, if it is the Lord's Will. ||1||
ਜਦ ਵਾਹਿਗੁਰੂ ਦੀ ਐਸੀ ਰਜਾ ਹੁੰਦੀ ਹੈ ਬੰਦਾ ਸੱਚੇ ਗੁਰਾਂ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ।
ਸਤਿਗੁਰ ਮਿਲਿਐ = ਜੋ ਗੁਰੂ ਮਿਲ ਪਏ। ਕੰਚਨੁ = ਸੋਨਾ। ਜਾਂ = ਜਦੋਂ। ਰਜਾਇ = ਮਰਜ਼ੀ ॥੧॥ਜੇ ਗੁਰੂ ਮਿਲ ਪਏ ਤਾਂ ਮਨੁੱਖ (ਸ਼ੁੱਧ) ਸੋਨਾ ਬਣ ਜਾਂਦਾ ਹੈ। (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਪਰਮਾਤਮਾ ਦੀ ਰਜ਼ਾ ਹੋਵੇ ॥੧॥
 
लाहा खाटि होईऐ धनवंता अपुना प्रभू धिआईऐ ॥३॥
Lāhā kẖāt ho▫ī▫ai ḏẖanvanṯā apunā parabẖū ḏẖi▫ā▫ī▫ai. ||3||
We earn the profit, and become wealthy, meditating on our God. ||3||
ਆਪਣੇ ਸੁਆਮੀ ਦਾ ਸਿਮਰਨ ਕਰਕੇ ਅਸੀਂ ਨਫਾ ਕਮਾ ਕੇ ਧਨਾਢ ਹੋ ਜਾਂਦੇ ਹਾਂ।
ਖਟਿ = ਖੱਟ ਕੇ। ਹੋਈਐ = ਹੋ ਜਾਈਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ ॥੩॥ਆਪਣੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਉਸ ਦਾ ਨਾਮ ਹੀ ਅਸਲ ਧਨ ਹੈ, ਇਹ) ਲਾਭ ਖੱਟ ਕੇ ਧਨਵਾਨ ਬਣ ਜਾਈਦਾ ਹੈ ॥੩॥