Sri Guru Granth Sahib Ji

Search ਹੋਤ in Gurmukhi

जननी जानत सुतु बडा होतु है इतना कु न जानै जि दिन दिन अवध घटतु है ॥
Jannī jānaṯ suṯ badā hoṯ hai iṯnā ko na jānai jė ḏin ḏin avaḏẖ gẖataṯ hai.
The mother thinks that her son is growing up; she does not understand that, day by day, his life is diminishing.
ਏਕ ਸੁਆਨ ਦੇ ਸੁਰ ਵਿੱਚ ਆਲਾਪਣਾ। ਮਾਤਾ ਖਿਆਲ ਕਰਦੀ ਹੈ ਕਿ ਉਸ ਦਾ ਪੁਤ ਵਡਾ ਹੁੰਦਾ ਜਾ ਰਿਹਾ ਹੈ, ਪ੍ਰੰਤੂ ਉਹ ਐਨਾ ਕੁ ਨਹੀਂ ਸਮਝਦੀ ਕਿ ਰੋਜ-ਬ-ਰੋਜ ਉਸ ਦੀ ਉਮਰ ਘਟ ਹੁੰਦੀ ਜਾ ਰਹੀ ਹੈ।
ਜਨਨੀ = ਮਾਂ। ਸੁਤੁ = ਪੁੱਤਰ। ਇਤਨਾ ਕੁ = ਏਨੀ ਗੱਲ। ਅਵਧ = ਉਮਰ। ਦਿਨ ਦਿਨ = ਹਰ ਰੋਜ਼, ਜਿਉਂ ਜਿਉਂ ਦਿਨ ਬੀਤਦੇ ਹਨ।ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ।
 
इक घड़ी न मिलते ता कलिजुगु होता ॥
Ik gẖaṛī na milṯe ṯā kalijug hoṯā.
When I could not be with You for just one moment, the Dark Age of Kali Yuga dawned for me.
ਜੇਕਰ ਮੈਂ ਤੈਨੂੰ ਇਕ ਮੁਹਤ ਭਰ ਨਹੀਂ ਮਿਲਦਾ ਤਦ ਮੇਰੇ ਨਹੀਂ ਕਾਲਾਯੁਗ ਉਦੈ ਹੋ ਜਾਂਦਾ ਹੈ।
xxxਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
 
मिलि प्रीतम जिउ होत अनंदा तिउ हरि रंगि मनु रंगीना जीउ ॥३॥
Mil parīṯam ji▫o hoṯ ananḏā ṯi▫o har rang man rangīnā jī▫o. ||3||
and people are filled with bliss upon meeting their beloved, so is my mind imbued with the Lord's Love. ||3||
ਜਿਸ ਤਰ੍ਹਾਂ ਜੀਵ ਆਪਣੇ ਪਿਆਰੇ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਐਨ ਏਸੇ ਤਰ੍ਹਾਂ ਹੀ ਮੇਰੀ ਆਤਮਾ ਹਰੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ।
ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ। ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ ॥੩॥ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥
 
जो हमरी बिधि होती मेरे सतिगुरा सा बिधि तुम हरि जाणहु आपे ॥
Jo hamrī biḏẖ hoṯī mere saṯigurā sā biḏẖ ṯum har jāṇhu āpe.
My condition, O my True Guru - that condition, O Lord, is known only to You.
ਜਿਹੜੀ ਹਾਲਤ ਮੇਰੀ ਸੀ ਹੇ ਮੇਰੇ ਸੱਚੇ ਗੁਰੂ ਜੀ! ਉਸ ਹਾਲਤ ਨੂੰ ਤੁਸੀਂ, ਹੇ ਰਬ-ਰੂਪ ਗੁਰੂ ਜੀ ਖੁਦ ਹੀ ਜਾਣਦੇ ਹੋ!
ਬਿਧਿ = ਹਾਲਤ। ਸਾ ਬਿਧਿ = ਉਹ ਹਾਲਤ।ਹੇ ਮੇਰੇ ਸਤਿਗੁਰੂ! ਹੇ ਮੇਰੇ ਹਰੀ! ਜੇਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।
 
हम मूड़ मुगध असुध मति होते गुर सतिगुर कै बचनि हरि हम जाने ॥१॥ रहाउ ॥
Ham mūṛ mugaḏẖ asuḏẖ maṯ hoṯe gur saṯgur kai bacẖan har ham jāne. ||1|| rahā▫o.
I am foolish and ignorant, and my intellect is impure. Through the Teachings of the Guru, the True Guru, O Lord, I come to know You. ||1||Pause||
ਮੈਂ ਮੂਰਖ ਜੜ੍ਹ ਅਤੇ ਅਪਵਿਤ੍ਰ ਸਮਝ ਵਾਲਾ ਹਾਂ। ਮੈਂ ਤੈਨੂੰ ਜਾਣਿਆ ਹੈ, ਹੇ ਵਾਹਿਗੁਰੂ! ਠਹਿਰਾਉ।
ਅਸੁਧ = ਮੈਲੀ। ਮੁਗਧ = ਮੂਰਖ ॥੧॥ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮੱਤ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ॥੧॥ ਰਹਾਉ॥
 
किन बिधि कुसलु होत मेरे भाई ॥
Kin biḏẖ kusal hoṯ mere bẖā▫ī.
How can happiness be found, O my Siblings of Destiny?
ਕਿਸ ਤਰੀਕੇ ਨਾਲ ਰੂਹਾਨੀ ਅਨੰਦ ਪ੍ਰਾਪਤ ਹੋ ਸਕਦਾ ਹੈ, ਹੇ ਮੇਰੇ ਭਰਾਵਾ?
ਕਿਨ = ਕਿਨ੍ਹਾਂ? {ਨੋਟ: ਜਿਨ, ਤਿਨ, ਇਨ, ਕਿਨ; ਇਹ ਲਫ਼ਜ਼ ਬਹੁ-ਵਚਨ ਹਨ। ਇਹਨਾਂ ਦੇ ਇਕ-ਵਚਨ: ਜਿਨਿ, ਤਿਨਿ, ਇਨਿ, ਕਿਨਿ}। ਬਿਧਿ = ਤਰੀਕਾ। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਕੁਸਲੁ = ਆਤਮਕ ਆਨੰਦ।ਹੇ ਮੇਰੇ ਵੀਰ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ?
 
इनि बिधि कुसल होत मेरे भाई ॥
In biḏẖ kusal hoṯ mere bẖā▫ī.
This is the way to find happiness, O my Siblings of Destiny.
ਇਸ ਤਰੀਕੇ ਨਾਲ ਬੈਕੁੰਠੀ ਪਰਸੰਨਤਾ ਪਾਈ ਜਾਂਦੀ ਹੈ, ਹੇ ਮੇਰੇ ਵੀਰ!
ਇਨਿ ਬਿਧਿ = ਇਸ ਤਰੀਕੇ ਨਾਲ।ਹੇ ਮੇਰੇ ਵੀਰ! ਇਸ ਤਰੀਕੇ ਨਾਲ (ਭਾਵ, ਰਜ਼ਾ ਵਿਚ ਰਾਜ਼ੀ ਰਹਿਣ ਨਾਲ) ਆਤਮਕ ਆਨੰਦ ਪੈਦਾ ਹੁੰਦਾ ਹੈ,
 
अनिक जतन नही होत छुटारा ॥
Anik jaṯan nahī hoṯ cẖẖutārā.
By all sorts of efforts, people do not find salvation.
ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!
ਛੁਟਾਰਾ = ਖ਼ਲਾਸੀ।(ਹੇ ਮਨ!) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ,
 
साधसंगि ओइ दुसट वसि होते ॥३॥
Sāḏẖsang o▫e ḏusat vas hoṯe. ||3||
Only through the Saadh Sangat, the Company of the Holy, can those villains be brought under control. ||3||
ਸਤਿਸੰਗਤ ਦੁਆਰਾ ਉਹ ਲੁੰਚੜ ਕਾਬੂ ਵਿੱਚ ਆ ਜਾਂਦੇ ਹਨ।
ਵਸਿ = ਕਾਬੂ ਵਿਚ ॥੩॥ਉਹ ਪੰਜੇ ਦੁਸ਼ਟ ਸਿਰਫ਼ ਸਾਧ ਸੰਗਤ ਵਿਚ ਰਿਹਾਂ ਹੀ ਕਾਬੂ ਵਿਚ ਆਉਂਦੇ ਹਨ ॥੩॥
 
जिसु सिमरत होत सूके हरे ॥
Jis simraṯ hoṯ sūke hare.
Remembering Him in meditation, the dry branches become green again.
ਜੀਹਦਾ ਆਰਾਧਨ ਕਰਨ ਦੁਆਰਾ ਜੋ ਸੁੱਕਾ-ਸੜਿਆ ਹੈ, ਉਹ ਸਰ-ਸਬਜ ਹੋ ਜਾਂਦਾ ਹੈ।
ਸੂਕੇ = ਨਿਰਦਈ, ਖੁਸ਼ਕ-ਦਿਲ। ਹਰੇ = ਨਰਮ-ਦਿਲ।ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਨਿਰਦਈ ਮਨੁੱਖ ਨਰਮ-ਦਿਲ ਹੋ ਜਾਂਦੇ ਹਨ,
 
एक महलि तूं पंडितु बकता एक महलि खलु होता ॥
Ėk mahal ṯūʼn pandiṯ bakṯā ek mahal kẖal hoṯā.
In one person, you are a Pandit, a religious scholar and a preacher, and in another, You are just a fool.
ਇਕ ਪੁਰਸ਼ ਅੰਦਰ ਤੂੰ ਵਿਦਵਾਨ ਅਤੇ ਪ੍ਰਚਾਰਕ ਹੈ। ਇਕ ਪੁਰਸ਼ ਅੰਦਰ ਤੂੰ ਮੂਰਖ ਹੈ।
ਬਕਤਾ = ਚੰਗਾ ਬੋਲ ਸਕਣ ਵਾਲਾ। ਖਲੁ = ਮੂਰਖ।(ਹੇ ਪ੍ਰਭੂ!) ਇਕ (ਮਨੁੱਖਾ) ਸਰੀਰ ਵਿਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈਂ ਤੇ ਇਕ ਸਰੀਰ ਵਿਚ ਤੂੰ ਮੂਰਖ ਬਣਿਆ ਹੋਇਆ ਹੈਂ।
 
देवनहारा बिसरिओ ठाकुरु खिन महि होत पराए ॥२॥
Ḏevanhārā bisri▫o ṯẖākur kẖin mėh hoṯ parā▫e. ||2||
You have forgotten your Lord and Master, the Great Giver. In an instant, these shall belong to somebody else. ||2||
ਤੂੰ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ। ਇਕ ਨਿਮਖ ਵਿੱਚ ਇਹ ਚੀਜ਼ਾ ਕਿਸੇ ਹੋਰਸੁ ਦੀਆਂ ਹੋ ਜਾਣਗੀਆਂ।
ਠਾਕੁਰੁ = ਪਾਲਣਹਾਰ ਪ੍ਰਭੂ। ਪਰਾਏ = ਓਪਰੇ ॥੨॥(ਇਸ ਮਮਤਾ ਵਿਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ) ਦੇਣ ਵਾਲਾ ਪਰਮਾਤਮਾ ਠਾਕੁਰ ਭੁੱਲ ਜਾਂਦਾ ਹੈ (ਤੇ, ਇਹ ਸਾਰੇ ਹੀ ਪਦਾਰਥ) ਇਕ ਖਿਨ ਵਿਚ ਓਪਰੇ ਹੋ ਜਾਂਦੇ ਹਨ (ਇਸ ਤਰ੍ਹਾਂ ਆਖ਼ਰ ਖ਼ਾਲੀ-ਹੱਥ ਤੁਰ ਪੈਂਦਾ ਹੈ) ॥੨॥
 
अनिक बिलास करत मन मोहन पूरन होत न कामा ॥
Anik bilās karaṯ man mohan pūran hoṯ na kāmā.
People engage in all sorts of mind-enticing pastimes, but their passions are not fulfilled.
ਇਨਸਾਨ ਅਨੇਕਾਂ ਦਿਲ ਖਿਚਣ ਵਾਲਿਆਂ ਪਰਚਾਵਿਆਂ ਅੰਦਰ ਲਪਟਾਇਮਾਨ ਹੁੰਦਾ ਹੈ, ਪਰ ਉਸ ਦੀਆਂ ਖ਼ਾਹਿਸ਼ਾਂ ਤ੍ਰਿਪਤ ਨਹੀਂ ਹੁੰਦੀਆਂ।
ਬਿਲਾਸ = ਮੌਜਾਂ। ਮਨ ਮੋਹਨ = ਮਨ ਨੂੰ ਮੋਹਣ ਵਾਲੀਆਂ। ਕਾਮਾ = ਕਾਮਨਾ, ਵਾਸ਼ਨਾ।ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਭੀ ਕਰਦਾ ਰਹੇ, (ਮਨ ਦੀ ਵਿਕਾਰਾਂ ਵਾਲੀ) ਵਾਸ਼ਨਾ ਪੂਰੀ ਨਹੀਂ ਹੁੰਦੀ।
 
तब इहु कहा कमावन परिआ जब इहु कछू न होता ॥
Ŧab ih kahā kamāvan pari▫ā jab ih kacẖẖū na hoṯā.
What did this person do, when he did not exist?
ਉਦੋਂ ਇਹ ਆਦਮੀ ਕੀ ਕੰਮ ਕਰਦਾ ਸੀ, ਜਦ ਇਸ ਸਦੀ ਹੋਦਂ ਹੀ ਨਹੀਂ ਸੀ?
ਕਹਾ = ਕਿਥੇ? ਕਮਾਵਨ ਪਰਿਆ = ਕਮਾਣ ਜੋਗਾ ਸੀ।ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)
 
सहजे होता जाइ सु होइ ॥
Sėhje hoṯā jā▫e so ho▫e.
That which is meant to be, automatically happens.
ਜੋ ਕੁਝ ਕੁਦਰਤੀ ਹੋਣਾ ਹੈ, ਉਹ ਉਸ ਦੇ ਹੋਣ ਉਤੇ ਪ੍ਰਸੰਨ ਹੈ।
ਹੋਤਾ ਜਾਇ = ਹੁੰਦਾ ਜਾਂਦਾ ਹੈ।ਪਰਮਾਤਮਾ ਦੀ ਰਜ਼ਾ ਵਿਚ ਜੋ ਕੁਝ ਹੁੰਦਾ ਹੈ, ਉਸ ਨੂੰ ਠੀਕ ਮੰਨਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ।
 
माला तिलकु सोच पाक होती ॥
Mālā ṯilak socẖ pāk hoṯī.
rosaries, ceremonial tilak marks on the forehead, meditative people, the pure, and the performers of burnt offerings;
ਮਾਲਾ, ਟਿਕੇ, ਵਿਚਾਰਵਾਨ, ਪਵਿੱਤ੍ਰ ਅਤੇ ਹਵਨ ਕਰਨ ਵਾਲੇ,
ਸੋਚ ਪਾਕ = ਪਵਿਤ੍ਰ ਰਸੋਈ। ਪਾਕ = ਭੋਜਨ ਪਕਾਣਾ। ਹੋਤੀ = ਹੋਤ੍ਰੀ, ਹਵਨ ਕਰਨ ਵਾਲੇ।ਮਾਲਾ, ਤਿਲਕ, ਸੁੱਚੀ ਰਸੋਈ, ਹਵਨ ਕਰਨ ਵਾਲੇ;
 
आवणु जावणु मिरतु न होता ॥
Āvaṇ jāvaṇ miraṯ na hoṯā.
there is no coming or going, and no death there.
ਉਥੇ ਕੋਈ ਆਗਮਨ, ਗਵਨ ਅਤੇ ਮੌਤ ਨਹੀਂ।
ਮਿਰਤੁ = ਮੌਤ, ਮੌਤ ਦਾ ਸਹਮ, ਆਤਮਕ ਮੌਤ।ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ।
 
मल मूत मूड़ जि मुगध होते सि देखि दरसु सुगिआना ॥
Mal mūṯ mūṛ jė mugaḏẖ hoṯe sė ḏekẖ ḏaras sugi▫ānā.
Those who are foolish and stupid, filthy with urine and manure, become all-knowing upon gaining the Blessed Vision of Your Darshan.
ਜੋ ਗੰਦਗੀ ਤੇ ਪਿਸ਼ਾਬ ਵਰਗੇ ਗੰਦੇ ਮੂਰਖ ਅਤੇ ਬੇਵਕੂਫ ਹਨ ਉਹ ਤੇਰਾ ਦਰਸ਼ਨ ਵੇਖ ਕੇ ਸਰੇਸ਼ਟ ਬ੍ਰਹਿਮਬੇਤਾ ਹੋ ਜਾਂਦੇ ਹਨ।
ਮਲ ਮੂਤ = ਗੰਦੇ, ਵਿਕਾਰੀ। ਜਿ = ਜੇਹੜੇ ਮਨੁੱਖ। ਸਿ = ਉਹ। ਦੇਖਿ = ਵੇਖ ਕੇ। ਸੁਗਿਆਨਾ = ਸਿਆਣੇ।ਹੇ ਸਰਬ-ਵਿਆਪਕ! ਹੇ ਭਗਵਾਨ! ਉਹ ਮਨੁੱਖ ਭੀ ਤੇਰਾ ਦਰਸਨ ਕਰ ਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ਜੋ (ਪਹਿਲਾਂ) ਗੰਦੇ-ਕੁਕਰਮੀ ਤੇ ਮਹਾ ਮੂਰਖ ਹੁੰਦੇ ਹਨ।
 
नाम बिहूने नानका होत जात सभु धूर ॥१॥
Nām bihūne nānkā hoṯ jāṯ sabẖ ḏẖūr. ||1||
Without the Naam, the Name of the Lord, O Nanak, all are reduced to dust. ||1||
ਰੱਬ ਦੇ ਨਾਮ ਦੇ ਬਗੈਰ ਹੇ ਨਾਨਕ! ਸਾਰੇ ਮਿੱਟੀ ਹੁੰਦੇ ਜਾ ਰਹੇ ਹਨ।
ਧੂਰ = ਖੇਹ ॥੧॥ਹੇ ਨਾਨਕ! ਨਾਮ ਤੋਂ ਸੱਖਣਾ ਰਹਿ ਕੇ ਸਾਰਾ ਜਗਤ ਹੀ ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ ॥੧॥
 
होवनहारु होत सद आइआ ॥
Hovanhār hoṯ saḏ ā▫i▫ā.
He is now, He has been, and He shall always be.
ਉਹ ਹੁਣ ਹੈ, ਉਹ ਹੋਵੇਗਾ ਤੇ ਹਮੇਸ਼ਾਂ ਹੁੰਦਾ ਆਇਆ ਹੈ।
ਹੋਵਨਹਾਰੁ = ਹੋਂਦ ਵਾਲਾ।ਸਦਾ ਤੋਂ ਹੀ ਉਹ ਪ੍ਰਭੂ ਹੋਂਦ ਵਾਲਾ ਚਲਿਆ ਆ ਰਿਹਾ ਹੈ,