Sri Guru Granth Sahib Ji

Search ਹੋਰੁ in Gurmukhi

धरती होरु परै होरु होरु ॥
Ḏẖarṯī hor parai hor hor.
So many worlds beyond this world-so very many!
ਇਸ ਧਰਤੀ ਤੋਂ ਪਰੇ ਘਨੇਰੇ ਆਲਮ ਹਨ, ਘਨੇਰੇ ਅਤੇ ਘਨੇਰੇ।
ਧਰਤੀ ਹੋਰੁ = ਧਰਤੀ ਦੇ ਹੇਠਾਂ ਹੋਰ ਬਲਦ। ਪਰੈ = ਉਸ ਤੋਂ ਹੇਠਾਂ।(ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੇਠਾਂ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ;
 
होरु आखि न सकै कोइ ॥
Hor ākẖ na sakai ko▫e.
No one else has any say in this.
ਹੋਰਸ ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ। ਕੋਇ = ਕੋਈ ਮਨੁੱਖ।ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ)।
 
तिथै होरु न कोई होरु ॥
Ŧithai hor na ko▫ī hor.
No one else dwells there,
ਹੇਠਾ ਦੱਸਿਆਂ ਹੋਇਆ ਦੇ ਬਾਝੋਂ) ਹੋਰ ਕੋਈ ਉਸ ਮੰਡਲ ਅੰਦਰ ਨਹੀਂ ਵੱਸਦਾ।
ਹੋਰੁ = ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ। ਹੋਰੁ ਨ ਕੋਈ ਹੋਰੁ = ਅਕਾਲ ਪੁਰਖ ਤੋਂ ਬਿਨਾ ਦੂਜਾ ਉੱਕਾ ਹੀ ਕੋਈ ਨਹੀਂ ਹੈ।ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ।
 
गुणु एहो होरु नाही कोइ ॥
Guṇ eho hor nāhī ko▫e.
This Virtue is His alone; there is no other like Him.
ਉਸ ਦੀ ਇਹੋ ਹੀ ਖੂਬੀ ਹੈ ਕਿ ਉਸਦੇ ਵਰਗਾ ਹੋਰ ਕੋਈ ਨਹੀਂ,
ਗੁਣੁ ਏਹੋ = ਇਹੀ ਖ਼ੂਬੀ। ਕੋ = ਕੋਈ (ਹੋਰ)।ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।
 
बाबा होरु खाणा खुसी खुआरु ॥
Bābā hor kẖāṇā kẖusī kẖu▫ār.
O Baba, the pleasures of other foods are false.
ਹੇ ਵੀਰ! ਤਬਾਹਕੁਨ ਹੈ ਅਨੰਦ ਹੋਰਨਾ ਭੋਜਨਾਂ ਦਾ,
ਬਾਬਾ = ਹੇ ਭਾਈ! ਖੁਆਰ = ਜ਼ਲੀਲ।ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ,
 
बाबा होरु पैनणु खुसी खुआरु ॥
Bābā hor painaṇ kẖusī kẖu▫ār.
O Baba, the pleasures of other clothes are false.
ਹੇ ਵੀਰ! ਹੋਰਨਾ ਬਸਤਰਾਂ ਦੀ ਪ੍ਰਸੰਨਤਾ ਤਬਾਹ ਕਰਨ ਵਾਲੀ ਹੈ।
xxxਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ,
 
बाबा होरु चड़णा खुसी खुआरु ॥
Bābā hor cẖaṛ▫ṇā kẖusī kẖu▫ār.
O Baba, the pleasures of other rides are false.
ਹੇ ਭਾਈ! ਹੋਰਨਾਂ ਸਵਾਰੀਆਂ ਦਾ ਹੁਲਾਸ ਬਰਬਾਦ ਕਰਨ ਵਾਲਾ ਹੈ।
xxxਹੇ ਭਾਈ! ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ,
 
हुकमु सोई तुधु भावसी होरु आखणु बहुतु अपारु ॥
Hukam so▫ī ṯuḏẖ bẖāvsī hor ākẖaṇ bahuṯ apār.
The Hukam of Your Command is the pleasure of Your Will, Lord. To say anything else is far beyond anyone's reach.
ਉਹੀ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।
ਤੁਧੁ ਭਾਵਸੀ = ਤੇਰੀ ਰਜ਼ਾ ਵਿਚ ਰਹਿਣਾ। ਹੋਰੁ ਆਖਣੁ = ਹੋਰ ਹੁਕਮ ਕਰਨ ਦਾ ਬਚਨ।ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।
 
बाबा होरु सउणा खुसी खुआरु ॥
Bābā hor sa▫uṇā kẖusī kẖu▫ār.
O Baba, the pleasure of other sleep is false.
ਹੇ ਭਰਾ! ਹੋਰਨਾਂ ਆਰਾਮਾਂ ਦੀ ਪ੍ਰਸੰਨਤਾ ਹਾਨੀ ਕਾਰਕ ਹੈ।
ਸਉਣਾ = ਦੁਨਿਆਵੀ ਮੌਜਾਂ ਮਾਣਨੀਆਂ।ਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,
 
होरु कितै भगति न होवई बिनु सतिगुर के उपदेस ॥१॥
Hor kiṯai bẖagaṯ na hova▫ī bin saṯgur ke upḏes. ||1||
There is no other way to perform devotional worship, except through the Teachings of the True Guru. ||1||
ਸੱਚੇ ਗੁਰਾਂ ਦੀ ਸਿੱਖਿਆ ਦੇ ਬਗੈਰ ਹੋਰ ਕੋਈ ਰਸਤਾ ਸੁਆਮੀ ਦੀ ਪ੍ਰੇਮ-ਮਈ ਸੇਵਾ ਕਰਨ ਦਾ ਨਹੀਂ।
ਹੋਰੁ ਕਿਤੈ = ਕਿਸੇ ਹੋਰ ਥਾਂ।੧।(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥
 
आपे देइ त पाईऐ होरु करणा किछू न जाइ ॥
Āpe ḏe▫e ṯa pā▫ī▫ai hor karṇā kicẖẖū na jā▫e.
He Himself gives, and then we receive. Nothing else can be done.
ਜੇਕਰ ਵਾਹਿਗੁਰੂ ਆਪ ਹੀ ਦੇਵੇ, ਤਦ ਅੰਮ੍ਰਿਤ ਪਾਈਦਾ ਹੈ। ਹੋਰਸ ਉਪਾਓ ਕੀਤਾ ਨਹੀਂ ਜਾ ਸਕਦਾ।
ਦੇਇ = ਦੇਂਦਾ ਹੈ, ਜੇ ਦੇਵੇ।(ਨਾਮ-ਅੰਮ੍ਰਿਤ ਦੀ ਦਾਤਿ) ਜੇ ਪਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ (ਜੇ ਉਸਦੀ ਮਿਹਰ ਨਾਹ ਹੋਵੇ ਤਾਂ) ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ।
 
असथिरु करता देखीऐ होरु केती आवै जाइ ॥
Asthir karṯā ḏekẖī▫ai hor keṯī āvai jā▫e.
The Creator alone is seen to be Eternal; all others come and go.
ਕੇਵਲ ਸਿਰਜਣਹਾਰ ਹੀ ਸਦੀਵੀ ਸਥਿਰ ਵੇਖਿਆ ਜਾਂਦਾ ਹੈ। ਹੋਰ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
ਕੇਤੀ = ਬੇਅੰਤ (ਸ੍ਰਿਸ਼ਟੀ)।(ਇਸ ਜਗਤ ਵਿਚ) ਇਕ ਕਰਤਾਰ ਹੀ ਸਦਾ-ਥਿਰ ਰਹਿਣ ਵਾਲਾ ਦਿੱਸਦਾ ਹੈ, ਹੋਰ ਬੇਅੰਤ ਸ੍ਰਿਸ਼ਟੀ ਜੰਮਦੀ ਮਰਦੀ ਰਹਿੰਦੀ ਹੈ।
 
निरमलु साचा एकु तू होरु मैलु भरी सभ जाइ ॥१॥ रहाउ ॥
Nirmal sācẖā ek ṯū hor mail bẖarī sabẖ jā▫e. ||1|| rahā▫o.
You alone are Perfectly Pure, O True Lord; all other places are filled with filth. ||1||Pause||
ਕੇਵਲ ਤੂੰ ਹੀ ਮੈਲ-ਰਹਿਤ ਹੈ, ਹੇ ਸਚੇ ਸੁਆਮੀ! ਹੋਰ ਸਾਰੀਆਂ ਥਾਵਾਂ ਗੰਦਗੀ ਨਾਲ ਪੂਰੀਆਂ ਹੋਈਆਂ ਹਨ। ਠਹਿਰਾਉ।
ਜਾਇ = ਥਾਂ ॥੧॥(ਇਸ ਵਾਸਤੇ, ਉਸ ਆਤਮਕ ਇਸ਼ਨਾਨ ਦੀ ਖ਼ਾਤਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਤੇ ਆਖ ਕਿ ਹੇ ਪ੍ਰਭੂ!) ਸਿਰਫ਼ ਤੂੰ ਸਦਾ-ਥਿਰ ਪ੍ਰਭੂ ਹੀ ਪਵਿਤ੍ਰ ਹੈਂ, ਬਾਕੀ ਹੋਰ ਹਰੇਕ ਥਾਂ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ ॥੧॥ ਰਹਾਉ॥
 
गुरमति तूं सालाहणा होरु कीमति कहणु न जाइ ॥५॥
Gurmaṯ ṯūʼn salāhṇā hor kīmaṯ kahaṇ na jā▫e. ||5||
Through the Guru's Teachings, I praise You; otherwise, I cannot describe Your Value. ||5||
ਗੁਰਾਂ ਦੇ ਉਪਦੇਸ਼ ਦੁਆਰਾ, ਹੈ ਸਾਈਂ! ਮੈਂ ਤੇਰੀ ਕੀਰਤੀ ਕਰਦਾ ਹਾਂ। ਕੋਈ ਹੋਰਸ ਤਰੀਕਾ ਤੇਰੀ ਕਦਰ ਬਿਆਨ ਕਰਨ ਦਾ ਨਹੀਂ।
ਤੂੰ = ਤੈਨੂੰ। ਹੋਰੁ ਕਹਣੁ = ਕੋਈ ਹੋਰ ਬੋਲ ॥੫॥ਗੁਰੂ ਦੀ ਮੱਤ ਲੈ ਕੇ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਪਰ ਤੇਰੇ ਬਰਾਬਰ ਦਾ ਲੱਭਣ ਵਾਸਤੇ ਕੋਈ ਬੋਲ ਨਹੀਂ ਬੋਲਿਆ ਜਾ ਸਕਦਾ ॥੫॥
 
होरु बिरहा सभ धातु है जब लगु साहिब प्रीति न होइ ॥
Hor birhā sabẖ ḏẖāṯ hai jab lag sāhib parīṯ na ho▫e.
All other loves are transitory, as long as people do not love their Lord and Master.
ਸਿਵਾਏ ਉਸ ਪ੍ਰੀਤ ਦੇ ਜੋ ਬੰਦਾ ਪ੍ਰਭੂ ਨਾਲ ਪਾਉਂਦਾ ਹੈ, ਬਾਕੀ ਸਾਰੀਆਂ ਮੁਹੱਬਤਾਂ ਅਨਿਸਥਿਰ ਹਨ।
ਬਿਰਹਾ = ਪਿਆਰ। ਧਾਤੁ = ਮਾਇਆ। ਸਾਹਿਬ ਪ੍ਰੀਤਿ = ਮਾਲਕ ਦਾ ਪਿਆਰ।ਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ।
 
होरु कूड़ु पड़णा कूड़ु बोलणा माइआ नालि पिआरु ॥
Hor kūṛ paṛ▫ṇā kūṛ bolṇā mā▫i▫ā nāl pi▫ār.
False is other reading, and false is other speaking, in the love of Maya.
ਝੂਠਾ ਹੈ ਹੋਰਸ ਮੁਤਾਲਾ ਤੇ ਝੁਠ ਹੋਰਸ ਬਚਨ-ਬਿਲਾਸ ਸਅਤੇ ਝੁਠ ਹੈ ਧਨ-ਦੌਲਤ ਸਾਥ ਪ੍ਰੀਤ।
ਕੂੜੁ = ਨਾਸਵੰਤ, ਵਿਅਰਥ।ਹੋਰ (ਮਾਇਆ ਸੰਬੰਧੀ) ਪੜ੍ਹਨਾ ਵਿਅਰਥ ਉੱਦਮ ਹੈ, ਹੋਰ ਬੋਲਣਾ (ਭੀ) ਵਿਅਰਥ (ਕਿਉਂਕਿ ਇਹ ਉੱਦਮ) ਮਾਇਆ ਨਾਲਿ ਪਿਆਰ (ਵਧਾਉਂਦੇ ਹਨ।)
 
तिसु बिनु होरु न दूजा ठाकुरु सभ तिसै कीआ जाई जीउ ॥३॥
Ŧis bin hor na ḏūjā ṯẖākur sabẖ ṯisai kī▫ā jā▫ī jī▫o. ||3||
Without Him, there is no other Lord and Master. All places belong to Him. ||3||
ਉਸ ਦੇ ਬਗੈਰ ਹੋਰਸ ਕੋਈ ਦੂਸਰਾ ਮਾਲਕ ਨਹੀਂ। ਸਾਰੀਆਂ ਥਾਵਾਂ ਕੇਵਲ ਉਸੇ ਦੀਆਂ ਹੀ ਹਨ।
ਤਿਸੈ ਕੀਆ = ਉਸ ਦੀਆਂ ਹੀ। ਜਾਈ = ਥਾਵਾਂ ॥੩॥ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਪਾਲਣਹਾਰ ਨਹੀਂ ਹੈ, ਸਾਰੀਆਂ ਥਾਵਾਂ ਉਸੇ ਦੀਆਂ ਹੀ ਹਨ (ਸਭ ਜੀਵਾਂ ਵਿਚ ਉਹ ਆਪ ਹੀ ਵੱਸ ਰਿਹਾ ਹੈ) ॥੩॥
 
इकसु विणु होरु दूजा नाही बाबा नानक इह मति सारी जीउ ॥४॥३९॥४६॥
Ikas viṇ hor ḏūjā nāhī bābā Nānak ih maṯ sārī jī▫o. ||4||39||46||
Without the One, there is no other at all. O Baba Nanak, this is the most excellent wisdom. ||4||39||46||
ਇਕ ਮਾਲਕ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਨਾਨਕ ਇਹ ਸਾਰੀ ਦਾਨਾਈ ਦਾ ਜੌਹਰ ਹੈ, ਹੇ ਪਿਤਾ।
ਬਾਬਾ = ਹੇ ਭਾਈ! ਨਾਨਕ = ਹੇ ਨਾਨਕ! ਸਾਰੀ = ਸ੍ਰੇਸ਼ਟ ॥੪॥ਹੇ ਨਾਨਕ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ (ਉਸ ਵਰਗਾ) ਨਹੀਂ ਹੈ, ਇਹੀ ਸਭ ਤੋਂ ਸ੍ਰੇਸ਼ਟ ਸੂਝ ਹੈ ॥੪॥੩੯॥੪੬॥
 
मै होरु न कोई तुधै जेहा ॥
Mai hor na ko▫ī ṯuḏẖai jehā.
For me, there is no other like You.
ਮੇਰੇ ਨਹੀਂ ਹੋਰਸ ਕੋਈ ਤੇਰੇ ਵਰਗਾ ਨਹੀਂ।
ਜੇਹਾ = ਵਰਗਾ।ਹੇ ਪ੍ਰਭੂ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ।
 
तुधु जेवडु मै होरु न कोई ॥
Ŧuḏẖ jevad mai hor na ko▫ī.
For me, there is no other as Great as You.
ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਦਿਸਦਾ।
xxxਹੇ ਪ੍ਰਭੂ! ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ।