Sri Guru Granth Sahib Ji

Search ਹੋਵਈ in Gurmukhi

सोचै सोचि न होवई जे सोची लख वार ॥
Socẖai socẖ na hova▫ī je socẖī lakẖ vār.
By thinking, He cannot be reduced to thought, even by thinking hundreds of thousands of times.
ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ।
ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ। ਸੋਚਿ = ਸੁਚਿ, ਪਵਿੱਤਰਤਾ, ਸੁੱਚ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੁੱਚ ਰੱਖਾਂ।ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ।
 
चुपै चुप न होवई जे लाइ रहा लिव तार ॥
Cẖupai cẖup na hova▫ī je lā▫e rahā liv ṯār.
By remaining silent, inner silence is not obtained, even by remaining lovingly absorbed deep within.
ਭਾਵੇਂ ਬੰਦਾ ਚੁਪ ਕਰ ਰਹੇ ਅਤੇ ਲਗਾਤਾਰ ਧਿਆਨ ਅੰਦਰ ਲੀਨ ਰਹੇ, ਉਸ ਨੂੰ ਮਨ ਦੀ ਸ਼ਾਂਤੀ ਪਰਾਪਤ ਨਹੀਂ ਹੁੰਦੀ।
ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ।ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।
 
होरु कितै भगति न होवई बिनु सतिगुर के उपदेस ॥१॥
Hor kiṯai bẖagaṯ na hova▫ī bin saṯgur ke upḏes. ||1||
There is no other way to perform devotional worship, except through the Teachings of the True Guru. ||1||
ਸੱਚੇ ਗੁਰਾਂ ਦੀ ਸਿੱਖਿਆ ਦੇ ਬਗੈਰ ਹੋਰ ਕੋਈ ਰਸਤਾ ਸੁਆਮੀ ਦੀ ਪ੍ਰੇਮ-ਮਈ ਸੇਵਾ ਕਰਨ ਦਾ ਨਹੀਂ।
ਹੋਰੁ ਕਿਤੈ = ਕਿਸੇ ਹੋਰ ਥਾਂ।੧।(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥
 
पाखंडि भगति न होवई दुबिधा बोलु खुआरु ॥
Pakẖand bẖagaṯ na hova▫ī ḏubiḏẖā bol kẖu▫ār.
Hypocrisy is not devotion-speaking words of duality leads only to misery.
ਦੰਭ ਦੁਆਰਾ ਸਾਹਿਬ ਦੀ ਉਪਾਸ਼ਨਾ ਨਹੀਂ ਹੁੰਦੀ। ਦਵੈਤ-ਭਾਵ ਦੇ ਸ਼ਬਦ ਆਦਮੀ ਨੂੰ ਅਵਾਜਾਰ ਕਰ ਦਿੰਦੇ ਹਨ।
ਪਾਖੰਡਿ = ਪਖੰਡ ਦੀ ਰਾਹੀਂ, ਵਿਖਾਵੇ ਨਾਲ। ਹੋਵਈ = ਹੋਵਏ, ਹੋਵੈ, ਹੁੰਦੀ। ਦੁਬਿਧਾ = ਦੁ-ਕਿਸਮਾ। ਦੁਬਿਧਾ ਬੋਲੁ = ਦੁ-ਕਿਸਮਾ ਬੋਲ, ਪਖੰਡ ਦਾ ਬਚਨ।ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ।
 
मनि मैलै भगति न होवई नामु न पाइआ जाइ ॥
Man mailai bẖagaṯ na hova▫ī nām na pā▫i▫ā jā▫e.
With a polluted mind, devotional service cannot be performed, and the Naam, the Name of the Lord, cannot be obtained.
ਮਲੀਨ-ਆਤਮਾ ਨਾਲ ਹਰੀ ਦਾ ਸਿਮਰਨ ਨਹੀਂ ਹੁੰਦਾ ਤੇ ਨਾਂ ਹੀ ਨਾਮ ਪਰਾਪਤ ਹੁੰਦਾ ਹੈ।
ਮਨਿ ਮੈਲੈ = ਮੈਲੈ ਮਨ ਨਾਲ। ਹੋਵਈ = ਹੋਵਏ, ਹੋਵੈ।ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ)।
 
जांदे बिलम न होवई विणु नावै बिसमादु ॥१॥
Jāʼnḏe bilam na hova▫ī viṇ nāvai bismāḏ. ||1||
They vanish without a moment's delay; without God's Name, they are stunned and amazed. ||1||
ਅਲੋਪ ਹੁੰਦੇ ਇਹ ਢਿਲ ਨਹੀਂ ਲਾਉਂਦੇ। ਹਰੀ ਨਾਮ ਦੇ ਬਾਝੋਂ ਬੰਦਾ ਤਕਲੀਫ ਵਿੱਚ ਡੌਰ-ਭੌਰ ਹੋ ਜਾਂਦਾ ਹੈ।
ਬਿਲਮ = ਦੇਰ, ਚਿਰ। ਹੋਵਈ = ਹੋਵਏ, ਹੋਵੈ। ਬਿਸਮਾਦੁ = ਅਸਚਰਜ (ਕੌਤਕ ਹੈ)।੧।ਪਰ ਅਸਚਰਜ ਗੱਲ (ਇਹ) ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਚੀਜ਼ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥
 
आगै पूछ न होवई जिसु बेली गुरु करतारु ॥
Āgai pūcẖẖ na hova▫ī jis belī gur karṯār.
One who has the Guru, the Creator, as his Friend, shall not be questioned hereafter.
ਜਿਸ ਦਾ ਮਿਤ੍ਰ ਵਿਸ਼ਾਨ ਸਿਰਜਣਹਾਰ ਹੈ, ਉਸ ਪਾਸੋਂ ਅੱਗੇ ਪੁਛ-ਗਿਛ ਨਹੀਂ ਹੁੰਦੀ।
ਪੂਛ = ਪੁੱਛ-ਪੜਤਾਲ, ਰੋਕ। ਬੇਲੀ = ਸਹਾਈ।(ਨਾਮ-ਧਨ ਹਾਸਲ ਕਰਨ ਵਿਚ) ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ।
 
बिनु प्रीती भगति न होवई बिनु सबदै थाइ न पाइ ॥
Bin parīṯī bẖagaṯ na hova▫ī bin sabḏai thā▫e na pā▫e.
Without love, there is no devotional worship. Without the Shabad, no one finds acceptance.
ਪਿਆਰ ਦੇ ਬਾਝੋਂ ਸੁਆਮੀ ਦੀ ਸੇਵਾ ਨਹੀਂ ਹੋ ਸਕਦੀ ਅਤੇ ਨਾਮ ਦੇ ਬਾਝੋਂ ਇਨਸਾਨ ਕਬੂਲ ਨਹੀਂ ਪੈਦਾ।
ਥਾਇ = ਥਾਂ ਵਿਚ। ਥਾਇ ਨ ਪਾਇ = ਕਬੂਲ ਨਹੀਂ ਪੈਂਦਾ।ਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ।
 
कीता किछू न होवई लिखिआ धुरि संजोग ॥
Kīṯā kicẖẖū na hova▫ī likẖi▫ā ḏẖur sanjog.
By one's own actions, nothing can be done; destiny was pre-determined from the very beginning.
ਆਦਮੀ ਦੇ ਕਰਨ ਨਾਲ ਕੁਝ ਭੀ ਨਹੀਂ ਹੋ ਸਕਦਾ, ਐਨ ਆਰੰਭ ਵਿੱਚ ਹੀ ਕਿਸਮਤ ਲਿਖੀ ਗਈ ਸੀ।
ਕੀਤਾ = ਆਪਣਾ ਕੀਤਾ। ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਤੋਂ।(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ।
 
बिनु पिआरै भगति न होवई ना सुखु होइ सरीरि ॥
Bin pi▫ārai bẖagaṯ na hova▫ī nā sukẖ ho▫e sarīr.
Without loving affection, devotional worship is not possible, and the body cannot be at peace.
ਪ੍ਰੀਤ ਦੇ ਬਗੈਰ ਸਿਮਰਨ ਕੀਤਾ ਨਹੀਂ ਜਾ ਸਕਦਾ, ਨਾਂ ਹੀ ਦੇਹਿ ਨੂੰ ਆਰਾਮ ਆਉਂਦਾ ਹੈ।
xxxਜੇ ਹਿਰਦੇ ਵਿਚ ਪ੍ਰਭੂ ਵਾਸਤੇ ਪਿਆਰ ਨਾਹ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ, (ਭਗਤੀ ਤੋਂ ਬਿਨਾ) ਸਰੀਰ ਨੂੰ ਆਤਮਕ ਆਨੰਦ ਭੀ ਨਹੀਂ ਮਿਲਦਾ।
 
हरि सेती चितु गहि रहै जरा का भउ न होवई जीवन पदवी पाइ ॥१॥ रहाउ ॥
Har seṯī cẖiṯ gėh rahai jarā kā bẖa▫o na hova▫ī jīvan paḏvī pā▫e. ||1|| rahā▫o.
Your consciousness shall remain attached to the Lord; there shall be no fear of old age, and the supreme status shall be obtained. ||1||Pause||
ਐਸ ਤਰ੍ਹਾਂ ਆਤਮਾ ਵਾਹਿਗੁਰੂ ਨਾਲ ਜੁੜੀ ਰਹੇਗੀ, ਬੁਢੇਪੇ ਦਾ ਡਰ ਨਹੀਂ ਵਾਪਰੇਗਾ ਅਤੇ ਇਨਸਾਨ ਅਬਿਨਾਸ਼ੀ ਦਰਜੇ ਨੂੰ ਪਾ ਲਵੇਗਾ। ਠਹਿਰਾਉ।
ਗਹਿ ਰਹੈ = ਜੁੜਿਆ ਰਹੇ। ਜਰਾ = ਬੁਢੇਪਾ। ਪਦਵੀ = ਦਰਜਾ ॥੧॥(ਜਿਸ ਦੀ ਸਰਨ ਪਿਆਂ) ਪਰਮਾਤਮਾ ਨਾਲ ਚਿੱਤ ਸਦਾ ਜੁੜਿਆ ਰਹੇ, ਅਤੇ ਇਹੋ ਜਿਹਾ ਆਤਮਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਬੁਢੇਪੇ ਦਾ ਡਰ ਨਾਹ ਹੋ ਸਕੇ (ਜੋ ਆਤਮਕ ਦਰਜਾ ਕਦੇ ਕਮਜ਼ੋਰ ਨਾਹ ਹੋ ਸਕੇ) ॥੧॥ ਰਹਾਉ॥
 
बिनु नावै मुकति न होवई वेखहु को विउपाइ ॥१॥
Bin nāvai mukaṯ na hova▫ī vekẖhu ko vi▫upā▫e. ||1||
Without the Name, no one is liberated; let anyone make other efforts, and see. ||1||
ਨਾਮ ਦੇ ਬਗੈਰ ਆਦਮੀ ਦੀ ਕਲਿਆਣ ਨਹੀਂ ਹੁੰਦੀ, ਕੋਈ ਜਣਾ ਹੋਰ ਉਪਰਾਲੇ ਕਰ ਕੇ ਦੇਖ ਲਵੇ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਹੋਵਈ = ਹੋਵਏ, ਹੋਵੈ, ਹੁੰਦੀ। ਕੋ = ਕੋਈ ਧਿਰ ਭੀ। ਵਿਉਪਾਇ = ਨਿਰਨਾ ਕਰ ਕੇ ॥੧॥ਤੇ, ਜਿਤਨਾ ਚਿਰ ਹਰਿ-ਨਾਮ ਨਾਹ ਮਿਲੇ ਉਤਨਾ ਚਿਰ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ, ਬੇ-ਸ਼ੱਕ ਕੋਈ ਭੀ ਧਿਰ ਕੋਈ ਹੋਰ ਉਪਾਉ ਕਰ ਕੇ (ਨਿਰਨਾ ਕਰ ਕੇ) ਵੇਖ ਲਵੋ ॥੧॥
 
विणु पारसै पूज न होवई विणु मन परचे अवरा समझाए ॥
viṇ pārsai pūj na hova▫ī viṇ man parcẖe avrā samjẖā▫e.
Without becoming the philosopher's stone, he does not inspire others to worship the Lord; without instructing his own mind, how can he instruct others?
ਰਸਾਇਣ ਥੀ ਵੰਞਣ ਦੇ ਬਗੈਰ, ਇਨਸਾਨ ਪੂਜਣ ਦੇ ਯੋਗ ਨਹੀਂ। ਆਪਣੇ ਮਨੂਏ ਨੂੰ ਸਮਝਾਉਣ ਦੇ ਬਾਝੋਂ ਉਹ ਹੋਰਨਾਂ ਨੂੰ ਸਮਝਾਉਂਦਾ ਹੈ।
ਹੋਵਈ = ਹੋਵਏ, ਹੋਵੈ, ਹੁੰਦੀ।(ਪਰ,) ਪਾਰਸ ਬਣਨ ਤੋਂ ਬਿਨਾ (ਦੁਨੀਆ ਪਾਸੋਂ) ਆਦਰ-ਮਾਣ ਨਹੀਂ ਮਿਲਦਾ, (ਕਿਉਂਕਿ) ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ (ਸਿਮਰਨ ਦੀ) ਸਿੱਖਿਆ ਦੇਂਦਾ ਹੈ।
 
तिन जम की तलब न होवई ना ओइ दुख सहाहि ॥
Ŧin jam kī ṯalab na hova▫ī nā o▫e ḏukẖ sahāhi.
They are not summoned by the Messenger of Death, and they do not suffer in pain.
ਮੌਤ ਦਾ ਦੂਤ ਉਨ੍ਹਾਂ ਨੂੰ ਨਹੀਂ ਬੁਲਾਉਂਦਾ ਅਤੇ ਨਾਂ ਹੀ ਉਹ ਤਕਲੀਫ ਉਠਾਉਂਦੇ ਹਨ।
xxxਨਾ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾ ਉਹ ਦੁੱਖ ਸਹਿੰਦੇ ਹਨ (ਭਾਵ, ਉਹਨਾਂ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ)।
 
सहसा मूलि न होवई हाणत कदे न होइ ॥
Sahsā mūl na hova▫ī hāṇaṯ kaḏe na ho▫e.
One who has no skepticism at all never suffers humiliation.
ਮਨੁੱਖ ਨੂੰ ਮੁੱਢੋਂ ਹੀ ਚਿੰਤਾ ਨਹੀਂ ਵਿਆਪਦੀ ਅਤੇ ਕਦਾਚਿਤ ਉਸ ਦਾ ਅਪਮਾਨ ਨਹੀਂ ਹੁੰਦਾ।
ਸਹਸਾ = ਤੌਖ਼ਲਾ। ਹਾਣਤ = ਸ਼ਰਮਿੰਦਗੀ।ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ।
 
हउमै विचि सेवा न होवई ता मनु बिरथा जाइ ॥१॥
Ha▫umai vicẖ sevā na hova▫ī ṯā man birthā jā▫e. ||1||
In egotism, selfless service cannot be performed, and so the soul goes unfulfilled. ||1||
ਹੰਗਤਾ ਅੰਦਰ ਟਹਿਲ-ਸੇਵਾ ਕਮਾਈ ਨਹੀਂ ਜਾ ਸਕਦੀ, ਇਸ ਲਈ ਆਤਮਾ ਖਾਲੀ ਹੱਥੀ ਜਾਂਦੀ ਹੈ।
ਤਾ = ਤਦੋਂ। ਬਿਰਥਾ = ਖ਼ਾਲੀ ॥੧॥ਹਉਮੈ ਵਿਚ ਟਿਕੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ ਤੇ ਮਨ ਖ਼ਾਲੀ ਹੋ ਜਾਂਦਾ ਹੈ ॥੧॥
 
हउमै विचि भगति न होवई हुकमु न बुझिआ जाइ ॥
Ha▫umai vicẖ bẖagaṯ na hova▫ī hukam na bujẖi▫ā jā▫e.
In egotism, devotional worship cannot be performed, and the Hukam of the Lord's Command cannot be understood.
ਸਵੈ-ਹੰਗਤਾ ਅੰਦਰ ਸਾਈਂ ਦੀ ਪ੍ਰੇਮ-ਮਈ ਸੇਵਾ ਨਹੀਂ ਹੋ ਸਕਦੀ ਨਾਂ ਹੀ ਉਸ ਦੀ ਰਜਾ ਅਨੁਭਵ ਕੀਤੀ ਜਾ ਸਕਦੀ ਹੈ।
xxxਹਉਮੈ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਤੇ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ।
 
चिंता मूलि न होवई अचिंतु वसै मनि आइ ॥
Cẖinṯā mūl na hova▫ī acẖinṯ vasai man ā▫e.
He is not troubled by anxiety, and the carefree Lord comes to dwell in the mind.
ਉਸ ਨੂੰ ਉਕਾ ਹੀ ਫਿਰਕ ਅੰਦੇਸਾ, ਨਹੀਂ ਹੁੰਦਾ ਅਤੇ ਫਿਕਰ-ਰਹਿਤ ਸਾਹਿਬ ਉਸ ਦੇ ਚਿੱਤ ਵਿੱਚ ਆ ਟਿਕਦਾ ਹੈ।
xxxਤੇ ਚਿੰਤਾ ਉੱਕਾ ਹੀ ਨਹੀਂ ਰਹਿੰਦੀ (ਕਿਉਂਕਿ) ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ।
 
इसु परीती तुटदी विलमु न होवई इतु दोसती चलनि विकार ॥
Is parīṯī ṯutḏī vilam na hova▫ī iṯ ḏosṯī cẖalan vikār.
This friendship is broken in an instant; this friendship leads to corruption.
ਇਸ ਪਿਆਰ ਨੂੰ ਟੁੱਟਦਿਆਂ ਕੋਈ ਦੇਰੀ ਨਹੀਂ ਲੱਗਦੀ। ਏਸ ਦੋਸਤੀ ਤੋਂ ਘਣੇਰੇ ਪਾਪ ਉਤਪੰਨ ਹੁੰਦੇ ਹਨ।
ਵਿਲਮੁ = ਦੇਰ, ਢਿੱਲ। ਚਲਨਿ = ਪੈਦਾ ਹੁੰਦੇ ਹਨ।ਇਸ ਮਿੱਤ੍ਰਤਾ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, (ਉਂਞ ਭੀ) ਇਸ ਮਿੱਤ੍ਰਤਾ ਵਿਚੋਂ ਬੁਰਾਈਆਂ ਹੀ ਨਿਕਲਦੀਆਂ ਹਨ।
 
चिंता मूलि न होवई हरि नामि रजा आघाइ ॥
Cẖinṯā mūl na hova▫ī har nām rajā āgẖā▫e.
Anxiety does not affect him at all; he is satisfied and satiated with the Name of the Lord.
ਉਸ ਨੂੰ ਮੂਲੋਂ ਹੀ ਫਿਕਰ ਨਹੀਂ ਵਿਆਪਦਾ ਅਤੇ ਰੱਬ ਦੇ ਨਾਮ ਨਾਲ ਉਹ ਸੰਤੁਸ਼ਟ ਤੇ ਰੱਜਿਆ ਰਹਿੰਦਾ ਹੈ।
ਆਘਾਇ ਰਜਾ = ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।