Sri Guru Granth Sahib

Search ਹੋਵਨਿ in Gurmukhi

हुकमी होवनि आकार हुकमु न कहिआ जाई ॥
Hukmī hovan ākār hukam na kahi▫ā jā▫ī.
By His Command, bodies are created; His Command cannot be described.
ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ। ਉਸ ਦਾ ਅਮਰ ਵਰਨਣ ਕੀਤਾ ਨਹੀਂ ਜਾ ਸਕਦਾ।
ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ।ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ।
 
हुकमी होवनि जीअ हुकमि मिलै वडिआई ॥
Hukmī hovan jī▫a hukam milai vadi▫ā▫ī.
By His Command, souls come into being; by His Command, glory and greatness are obtained.
ਉਸ ਦੇ ਫੁਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ ਅਤੇ ਉਸ ਦੇ ਫੁਰਮਾਨ ਨਾਲ ਹੀ ਮਾਨ ਪਰਾਪਤ ਹੁੰਦਾ ਹੈ।
ਜੀਅ-ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ 'ਤੇ) ਸ਼ੋਭਾ ਮਿਲਦੀ ਹੈ।
 
सुरगै दीआ मोहणीआ इसतरीआ होवनि नानक सभो जाउ ॥
Surgai ḏī▫ā mohṇī▫ā isṯarī▫ā hovan Nānak sabẖo jā▫o.
and even if the enticing heavenly beauties were my wives, O Nanak-all this shall pass away!
ਅਤੇ ਜੇਕਰ ਬਹਿਸ਼ਤ ਦੀਆਂ ਮੋਹਤ ਕਰ ਲੈਣ ਵਾਲੀਆਂ ਹੂਰਾ ਮੇਰੀਆਂ ਪਤਨੀਆਂ ਹੋਵਣ, ਹੇ ਨਾਨਕ! ਇਹ ਸਾਰਾ ਕੁਛ ਬਿਨਸ ਜਾਊਗਾ।
ਮੋਹਣੀਆ = ਮਨ ਨੂੰ ਮੋਹ ਲੈਣ ਵਾਲੀਆਂ। ਜਾਉ = ਨਾਸਵੰਤ।ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿਚ ਹੋਣ ਤਾਂ ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ।
 
साजन होवनि आपणे किउ पर घर जाही ॥
Sājan hovan āpṇe ki▫o par gẖar jāhī.
I have my own friends; why should I go to the home of a stranger?
ਜਦ ਮੇਰੇ ਆਪਣੇ ਨਿੱਜ ਦੇ ਮਿੱਤਰ ਹਨ, ਤਦ ਮੈਂ ਕਿਸੇ ਪਰਾਏ ਦੇ ਘਰ ਕਿਉਂ ਜਾਵਾਂ?
ਸਾਜਨ ਹੋਵਨਿ ਆਪਣੇ = ਜੇ ਸੱਜਣ-ਪ੍ਰਭੂ ਜੀ ਆਪਣੇ ਬਣ ਜਾਣ {ਨੋਟ: ਲਫ਼ਜ਼ "ਸਾਜਨ ਹੋਵਨਿ ਆਪਣੇ" ਆਦਰ-ਸਤਕਾਰ ਦੇ ਭਾਵ ਵਿਚ 'ਬਹੁ-ਵਚਨ' ਵਰਤੇ ਜਾਂਦੇ ਹਨ}। ਪਰ ਘਰ = ਪਰਾਏ ਘਰਾਂ ਵਿਚ {ਘਰਿ = ਘਰ ਵਿਚ। ਘਰ = ਘਰਾਂ ਵਿਚ}।ਸੱਜਣ-ਪ੍ਰਭੂ ਜੀ (ਜਿਨ੍ਹਾਂ ਸੁਭਾਗ ਬੰਦਿਆਂ ਦੇ) ਆਪਣੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿਚ ਨਹੀਂ ਜਾਂਦੇ (ਭਾਵ, ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਹੋਰ ਅਖਾਉਤੀ ਧਰਮ-ਕਰਮ ਨਹੀਂ ਕਰਦੇ ਫਿਰਦੇ)।
 
राती होवनि कालीआ सुपेदा से वंन ॥
Rāṯī hovan kālī▫ā supeḏā se vann.
Even when the night is dark, whatever is white retains its white color.
ਜਦ ਰਾਤ੍ਰੀਆਂ ਅਨ੍ਹੇਰੀਆਂ ਭੀ ਹੁੰਦੀਆਂ ਹਨ, ਚਿੱਟੇ ਆਪਣਾ ਉਹੀ ਚਿੱਟਾ ਰੰਗ ਰੱਖਦੇ ਹਨ।
ਸੇ ਵੰਨ = ਉਹੀ ਰੰਗ। ਸੁਪੇਦਾ = ਸਫ਼ੈਦ ਚੀਜ਼ਾਂ ਦਾ।ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ (ਰਾਤ ਦੀ ਕਾਲਖ ਦਾ ਅਸਰ ਉਹਨਾਂ ਤੇ ਨਹੀਂ ਪੈਂਦਾ)।
 
जे गुण होवनि ता पिरु रवै नानक अवगुण मुंध ॥१॥
Je guṇ hovan ṯā pir ravai Nānak avguṇ munḏẖ. ||1||
She can enjoy her Husband Lord, only if she is virtuous. O Nanak, the soul-bride is unworthy, and without virtue. ||1||
ਜੇਕਰ ਉਸ ਵਿੱਚ ਨੇਕੀਆਂ ਹੋਣ, ਕੇਵਲ ਤਦ ਹੀ ਉਹ ਆਪਣੀ ਪਤੀ ਨੂੰ ਮਾਣ ਸਕਦੀ ਹੈ, ਪ੍ਰੰਤੂ ਹੇ ਨਾਨਕ! ਪਤਨੀ ਤਾਂ ਬਦੀਆਂ ਨਾਲ ਪਰੀਪੂਰਨ ਹੈ।
ਮੁੰਧ = ਇਸਤ੍ਰੀ ॥੧॥ਹੇ ਨਾਨਕ! (ਜੀਵ-ਇਸਤ੍ਰੀ) ਖਸਮ ਪ੍ਰਭੂ ਨੂੰ ਤਾਂ ਹੀ ਮਿਲ ਸਕਦੀ ਹੈ ਜੇ (ਉਸ ਦੇ) ਅੰਦਰ ਗੁਣ ਹੋਣ, (ਪਰ ਕੁਚੱਜੀ) ਇਸਤ੍ਰੀ ਦੇ ਪਾਸ ਹੋਏ ਨਿਰੇ ਔਗੁਣ ਹੀ ॥੧॥