Sri Guru Granth Sahib Ji

Search ਹੋਵੈ in Gurmukhi

गावै को ताणु होवै किसै ताणु ॥
Gāvai ko ṯāṇ hovai kisai ṯāṇ.
Some sing of His Power-who has that Power?
ਉਸਦੀ ਸ਼ਕਤੀ ਨੂੰ ਕੌਣ ਗਾਇਨ ਕਰ ਸਕਦਾ ਹੈ? ਇਸ ਨੂੰ ਗਾਇਨ ਕਰਨ ਦਾ ਕੀਹਦੇ ਕੋਲ ਬਲ ਹੈ?
ਕੋ = ਕੋਈ ਮਨੁੱਖ। ਤਾਣੁ = ਬਲ, ਅਕਾਲ ਪੁਰਖ ਦੀ ਤਾਕਤ। ਕਿਸੈ = ਜਿਸ ਕਿਸੇ ਮਨੁੱਖ ਨੂੰ। ਤਾਣੁ = ਸਮਰਥਾ।ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ)।
 
सुणिऐ हाथ होवै असगाहु ॥
Suṇi▫ai hāth hovai asgāhu.
Listening-the Unreachable comes within your grasp.
ਰੱਬ ਦਾ ਨਾਮ ਸਰਵਣ ਕਰਨ ਦੁਆਰਾ ਅਥਾਹ ਸਾਹਿਬ ਦੀ ਥਾਹਿ ਆ ਜਾਂਦੀ ਹੈ।
ਰਾਹੁ = ਰਸਤਾ। ਅਸਗਾਹੁ = ਡੂੰਘਾ ਸਮੁੰਦਰ, ਸੰਸਾਰ। ਹਾਥ ਹੋਵੈ = ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।
 
मंनै सुरति होवै मनि बुधि ॥
Mannai suraṯ hovai man buḏẖ.
The faithful have intuitive awareness and intelligence.
ਨਾਮ ਵਿੱਚ ਸੱਚਾ ਭਰੋਸਾ ਕਰਨ ਦੁਆਰਾ ਇਨਸਾਨ ਦੇ ਚਿੱਤ ਤੇ ਸਮਝ ਅੰਦਰ ਈਸ਼ਵਰੀ ਗਿਆਤ ਪਰਵੇਸ਼ ਕਰ ਜਾਂਦੀ ਹੈ।
ਮੰਨੈ = ਮੰਨਣ ਕਰਕੇ, ਜੇ ਮੰਨ ਲਈਏ, ਜੇ ਮਨ ਪਤੀਜ ਜਾਏ, ਜੇ ਪ੍ਰਭੂ ਦੇ ਨਾਮ ਵਿਚ ਲਗਨ ਲੱਗ ਜਾਏ।ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ)
 
जे को बुझै होवै सचिआरु ॥
Je ko bujẖai hovai sacẖiār.
One who understands this becomes truthful.
ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ ਤਾਂ, ਉਹ ਸੱਚਾ ਇਨਸਾਨ ਥੀਵੰਞਦਾ (ਬਣ ਜਾਦਾ) ਹੈ।
ਬੁਝੈ = ਸਮਝ ਲਏ। ਸਚਿਆਰੁ = ਸੱਚ ਦਾ ਪਰਕਾਸ਼ ਹੋਣ ਲਈ ਯੋਗ।ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ।
 
वेल न पाईआ पंडती जि होवै लेखु पुराणु ॥
vel na pā▫ī▫ā pandṯī jė hovai lekẖ purāṇ.
The Pandits, the religious scholars, cannot find that time, even if it is written in the Puraanas.
ਪੰਡਤਾ ਨੂੰ ਵੇਲੇ ਦਾ ਪਤਾ ਨਹੀਂ ਭਾਵੇਂ ਪੁਰਾਨਾ ਦੀ ਲਿਖਤ ਅੰਦਰ ਇਸ ਦਾ ਜ਼ਿਕਰ ਭੀ ਹੋਵੇ।
ਵੇਲ = ਸਮਾ, ਵੇਲਾ। ਪਾਇਆ = ਪਾਈ, ਲੱਭੀ। ਵੇਲ ਨ ਪਾਈਆ = ਸਮਾ ਨਾਹ ਲੱਭਾ। (ਨੋਟ: 'ਵੇਲਾ' ਪੁਲਿੰਗ ਹੈ ਤੇ 'ਵੇਲ' ਇਸਤ੍ਰੀ-ਲਿੰਗ ਹੈ)। ਪੰਡਤੀ = ਪੰਡਤਾਂ ਨੇ। ਜਿ = ਨਹੀਂ ਤਾਂ। ਹੋਵੈ = ਹੁੰਦਾ, ਬਣਿਆ ਹੁੰਦਾ। ਲੇਖੁ = ਮਜ਼ਮੂਨ। ਲੇਖੁ ਪੁਰਾਣੁ = ਪੁਰਾਣ-ਰੂਪ ਲੇਖ, ਇਸ ਲੇਖ ਵਾਲਾ ਪੁਰਾਣ (ਭਾਵ, ਜਿਵੇਂ ਹੋਰ ਕਈ ਪੁਰਾਣ ਬਣੇ ਹਨ, ਇਸ ਮਜ਼ਮੂਨ ਦਾ ਭੀ ਇਕ ਪੁਰਾਣ ਬਣਿਆ ਹੁੰਦਾ)।(ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ। ਜੇ ਪਤਾ ਹੁੰਦਾ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ।
 
वडा साहिबु वडी नाई कीता जा का होवै ॥
vadā sāhib vadī nā▫ī kīṯā jā kā hovai.
Great is the Master, Great is His Name. Whatever happens is according to His Will.
ਵਿਸ਼ਾਲ ਹੈ ਮਾਲਕ ਤੇ ਵਿਸ਼ਾਲ ਉਸ ਦਾ ਨਾਮ ਅਤੇ ਜੋ ਕੁਛ ਉਹ ਕਰਦਾ ਹੈ, ਉਹੀ ਹੁੰਦਾ ਹੈ।
ਸਾਹਿਬੁ = ਮਾਲਕ, ਅਕਾਲ ਪੁਰਖ। ਨਾਈ = ਵਡਿਆਈ। ਜਾ ਕਾ = ਜਿਸ (ਅਕਾਲ ਪੁਰਖ) ਦਾ। ਕੀਤਾ ਜਾ ਕਾ ਹੋਵੈ = ਜਿਸ ਹਰੀ ਦਾ ਸਭ ਕੁਝ ਕੀਤਾ ਹੁੰਦਾ ਹੈ।ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।
 
एवडु ऊचा होवै कोइ ॥
Ėvad ūcẖā hovai ko▫e.
Only one as Great and as High as God
ਜੇਕਰ ਕੋਈ ਜਣਾ ਐਡਾ ਵੱਡਾ ਤੇ ਉੱਚਾ ਹੋਵੇ, ਜਿੱਡਾ ਉਹ ਹੈ,
ਏਵਡੁ = ਇਤਨਾ ਵੱਡਾ। ਹੋਵੈ ਕੋਇ = ਜੇ ਕੋਈ ਮਨੁੱਖ ਹੋਵੇ।ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ,
 
जिव तिसु भावै तिवै चलावै जिव होवै फुरमाणु ॥
Jiv ṯis bẖāvai ṯivai cẖalāvai jiv hovai furmāṇ.
He makes things happen according to the Pleasure of His Will. Such is His Celestial Order.
ਜਿਸ ਤਰ੍ਹਾਂ ਉਸ ਦਾ ਹੁਕਮ ਹੈ, ਅਤੇ ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਤੇ ਉਹ ਉਸੇ ਤਰ੍ਹਾਂ ਉਨ੍ਹਾਂ ਨੂੰ ਟੋਰਦਾ ਹੈ।
ਜਿਵ = ਜਿਵੇਂ, ਜਿਸ ਤਰ੍ਹਾਂ। ਤਿਸੁ = ਉਸ ਅਕਾਲ ਪੁਰਖ ਨੂੰ। ਚਲਾਵੈ = (ਸੰਸਾਰ ਦੀ ਕਾਰ) ਤੋਰਦਾ ਹੈ। ਫੁਰਮਾਣੁ = ਹੁਕਮ।(ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)।
 
वडा न होवै घाटि न जाइ ॥२॥
vadā na hovai gẖāt na jā▫e. ||2||
He would not become any greater or any lesser. ||2||
ਤੂੰ ਨਾਂ ਹੀ ਹੋਰ ਵਿਸ਼ਾਲ ਹੋਵੇਂਗਾ, ਨਾਂ ਹੀ ਘਟ।
xxxਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ॥੨॥
 
ना ओहु मरै न होवै सोगु ॥
Nā oh marai na hovai sog.
That Lord does not die; there is no reason to mourn.
ਉਹ ਸਾਹਿਬ ਮਰਦਾ ਨਹੀਂ, ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।
ਸੋਗੁ = ਅਫ਼ਸੋਸ।ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।
 
देहु सजण असीसड़ीआ जिउ होवै साहिब सिउ मेलु ॥३॥
Ḏeh sajaṇ asīsṛī▫ā ji▫o hovai sāhib si▫o mel. ||3||
My friends, give me your blessings, that I may merge with my Lord and Master. ||3||
ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਓ, ਹੈ ਮਿੱਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ।
ਅਸੀਸੜੀਆ = ਸੋਹਣੀਆਂ ਅਸੀਸਾਂ।੩।ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਓ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪ੍ਰਭੂ-ਪਤੀ ਨਾਲ ਮੇਰਾ ਮਿਲਾਪ ਹੋ ਜਾਏ ॥੩॥
 
ता मुखु होवै उजला लख दाती इक दाति ॥
Ŧā mukẖ hovai ujlā lakẖ ḏāṯī ik ḏāṯ.
and your face shall become radiant. This is the gift of 100,000 gifts.
ਤਦ ਤੇਰਾ ਚਿਹਰਾ ਰੋਸ਼ਨ ਹੋਵੇਗਾ। ਲੱਖਾਂ ਬਖਸ਼ੀਸ਼ਾਂ ਦੀ ਇਹ ਇਕ ਬਖ਼ਸ਼ੀਸ਼ ਹੈ।
ਉਜਲਾ = ਰੌਸ਼ਨ, ਸਾਫ਼-ਸੁਥਰਾ।ਪਰਮਾਤਮਾ ਦਾ ਨਾਮ ਤੇ ਸਿਫ਼ਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।
 
नाउ सदाए आपणा होवै सिधु सुमारु ॥
Nā▫o saḏā▫e āpṇā hovai siḏẖ sumār.
you may adopt a lofty name, and be known to have supernatural spiritual powers -
ਉਹ ਆਪਣੇ ਆਪ ਨੂੰ ਵੱਡੇ ਨਾਮ ਵਾਲਾ ਅਖਵਾਵੇ ਅਤੇ ਸਾਰਾ ਜਹਾਨ ਉਸ ਦੀ ਆਉ-ਭਗਤ ਕਰੇ।
ਸਿਧੁ = ਜੋਗ-ਸਾਧਨਾਂ ਵਿਚ ਪੁੱਗਿਆ ਹੋਇਆ ਜੋਗੀ।ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ,
 
सुरति होवै पति ऊगवै गुरबचनी भउ खाइ ॥
Suraṯ hovai paṯ ūgvai gurbacẖnī bẖa▫o kẖā▫e.
Intuitive understanding is obtained and one is welcomed with honor, through the Guru's Word, filled with the Fear of God.
ਜਦ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਈਸ਼ਵਰੀ-ਡਰ ਨਾਲ ਪਰੀ-ਪੂਰਨ ਹੋ ਜਾਂਦਾ ਹੈ ਤਾਂ ਉਸ ਨੂੰ ਗਿਆਤ ਪਰਾਪਤ ਹੋ ਜਾਂਦੀ ਹੈ ਅਤੇ ਮਾਨ-ਪ੍ਰਤਿਸ਼ਟਤਾ ਉਸ ਦਾ ਸੁਆਗਤ ਕਰਦੀ ਹੈ।
ਭਉ ਖਾਇ = ਦੁਨੀਆ ਵਾਲਾ ਸਹਮ-ਡਰ ਮੁਕਾ ਲੈਂਦਾ ਹੈ।ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ, (ਪ੍ਰਭੂ ਦੇ ਦਰ ਤੇ) ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ।
 
आपे होवै चोलड़ा आपे सेज भतारु ॥१॥
Āpe hovai cẖolṛā āpe sej bẖaṯār. ||1||
He Himself is the Bride in her dress, He Himself is the Bridegroom on the bed. ||1||
ਉਹ ਆਪ ਚੌਲੀ (ਪਤਨੀ) ਹੈ ਅਤੇ ਆਪ ਹੀ ਪਲੰਘ ਤੇ ਪਤੀ।
ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ। ਭਤਾਰੁ = ਖਸਮ।੧।ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ ॥੧॥
 
सुखु होवै सेव कमाणीआ ॥
Sukẖ hovai sev kamāṇī▫ā.
you shall find peace, doing seva (selfless service).
ਅਤੇ ਘਾਲ ਕਮਾਈ ਜਾਂਦੀ ਹੈ ਤਾਂ ਸੁਖ ਪਾਈਦਾ ਹੈ।
xxx(ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ,
 
आपै आपु मिलाए बूझै ता निरमलु होवै सोई ॥
Āpai āp milā▫e būjẖai ṯā nirmal hovai so▫ī.
Those whom He unites with Himself, understand and become pure.
ਜੇਕਰ ਗੁਰੂ ਜੀ ਆਪਣੇ ਆਪ ਨਾਲ ਮਿਲਾ ਲੈਣ, ਤਦ ਉਹ ਇਨਸਾਨ ਸੁਆਮੀ ਨੂੰ ਸਮਝਦਾ ਹੈ ਅਤੇ ਪਵਿੱਤ੍ਰ ਹੋ ਜਾਂਦਾ ਹੈ।
ਆਪੈ = (ਗੁਰੂ ਦੇ) ਆਪੇ ਵਿਚ। ਆਪੁ = ਆਪਣੇ ਆਪ ਨੂੰ।ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।
 
गुर ते महलु परापते जिसु लिखिआ होवै मथि ॥१॥
Gur ṯe mahal parāpaṯe jis likẖi▫ā hovai math. ||1||
One who has such destiny written on his forehead enters the Mansion of the Lord's Presence, through the Guru. ||1||
ਜਿਸ ਦੇ ਮਸਤਕ ਉਤੇ ਐਸੀ ਲਿਖਤਾਕਾਰ ਹੈ, ਉਹ ਗੁਰਾਂ ਦੇ ਰਾਹੀਂ ਸਾਈਂ ਦੀ ਹਜ਼ੂਰੀ ਪਾ ਲੈਂਦਾ ਹੈ।
ਮਹਲੁ = (ਪਰਮਾਤਮਾ ਦੇ ਚਰਨਾਂ ਵਿਚ) ਨਿਵਾਸ। ਜਿਸੁ ਮਥਿ = ਜਿਸ (ਮਨੁੱਖ) ਦੇ ਮੱਥੇ ਉੱਤੇ।੧।(ਪਰ ਉਸੇ ਮਨੁੱਖ ਨੂੰ) ਗੁਰੂ ਪਾਸੋਂ (ਪਰਮਾਤਮਾ ਦੇ ਚਰਨਾਂ ਦਾ) ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ (ਚੰਗਾ ਭਾਗ) ਲਿਖਿਆ ਹੋਇਆ ਹੋਵੇ ॥੧॥
 
तिसहि परापति रतनु होइ जिसु मसतकि होवै भागु ॥३॥
Ŧisėh parāpaṯ raṯan ho▫e jis masṯak hovai bẖāg. ||3||
He alone receives the Jewel, upon whose forehead such wondrous destiny is written. ||3||
ਕੇਵਲ ਉਹੀ ਨਾਮ ਦੇ ਜਵੇਹਰ ਨੂੰ ਹਾਸਲ ਕਰਦਾ ਹੈ ਜਿਸ ਕੇ ਮੱਕੇ ਉਤੇ ਚੰਗੀ ਕਿਸਮਤ ਉਕਰੀ ਹੋਈ ਹੈ।
ਤਿਸਹਿ = ਤਿਸ ਹੀ, ਉਸੇ ਨੂੰ ਹੀ। ਮਸਤਕਿ = ਮੱਥੇ ਉੱਤੇ।੩।ਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, (ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ) ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ ॥੩॥
 
जिसु पेखत किलविख हिरहि मनि तनि होवै सांति ॥
Jis pekẖaṯ kilvikẖ hirėh man ṯan hovai sāʼnṯ.
Seeing Him, our evil inclinations vanish; mind and body become peaceful and tranquil.
ਜਿਸ ਨੂੰ ਵੇਖਣ ਦੁਆਰਾ ਪਾਪ ਅਲੋਪ ਹੋ ਜਾਂਦੇ ਹਨ, ਆਤਮਾ ਤੇ ਦੇਹਿ ਸੀਤਲ ਹੋ ਜਾਂਦੇ ਹਨ,
ਕਿਲਵਿਖ = ਪਾਪ। ਹਿਰਹਿ = ਨਾਸ ਹੋ ਜਾਂਦੇ ਹਨ। ਮਨਿ = ਮਨ ਵਿਚ। ਤਨਿ = ਸਰੀਰ ਵਿਚ।ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ,