Sri Guru Granth Sahib

Search ਹੋਸੀ in Gurmukhi

है भी सचु नानक होसी भी सचु ॥१॥
Hai bẖī sacẖ Nānak hosī bẖī sacẖ. ||1||
True Here And Now. O Nanak, Forever And Ever True. ||1||
ਅਤੇ ਸੱਚਾ ਉਹ ਹੁਣ ਭੀ ਹੈ, ਹੇ ਨਾਨਕ! ਨਿਸਚਿਤ ਹੀ, ਉਹ ਸੱਚਾ ਹੋਵੇਗਾ।
ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ।੧।ਹੇ ਨਾਨਕ! ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ ॥੧॥
 
है भी होसी जाइ न जासी रचना जिनि रचाई ॥
Hai bẖī hosī jā▫e na jāsī racẖnā jin racẖā▫ī.
He is, and shall always be. He shall not depart, even when this Universe which He has created departs.
ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ ਤੇ ਹੋਵੇਗਾ ਭੀ, ਜਦ ਸ੍ਰਿਸ਼ਟੀ ਅਲੋਪ ਹੋ ਜਾਏਗੀ ਉਹ ਨਹੀਂ ਜਾਵੇਗਾ।
ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ। ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ।
 
है भी होसी जाइ न जासी रचना जिनि रचाई ॥
Hai bẖī hosī jā▫e na jāsī racẖnā jin racẖā▫ī.
He is, and shall always be. He shall not depart, even when this Universe which He has created departs.
ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ, ਤੇ ਹੋਵੇਗਾ ਭੀ। ਜਦ ਸ੍ਰਿਸ਼ਟੀ (ਅਲੋਪ ਹੋਏਗੀ) ਜਾਂ (ਜਾਏਗੀ) ਉਹ ਨਹੀਂ ਜਾਵੇਗਾ।
ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ (ਪ੍ਰਭੂ) ਨੇ। ਰਚਾਈ = ਪੈਦਾ ਕੀਤੀ ਹੈ।ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।
 
है भी होसी जाइ न जासी सचा सिरजणहारो ॥३॥
Hai bẖī hosī jā▫e na jāsī sacẖā sirjaṇhāro. ||3||
The True Creator Lord is, and shall always be. He was not born; He shall not die. ||3||
ਸੱਚਾ ਕਰਤਾਰ ਹੈ, ਹੋਵੇਗਾ ਭੀ, ਉਹ ਪੈਦਾ ਨਹੀਂ ਹੋਇਆ ਅਤੇ ਨਾਂ ਹੀ ਨਾਸ ਹੋਵੇਗਾ।
ਹੋਸੀ = ਕਾਇਮ ਰਹੇਗਾ। ਜਾਇਨ = ਨਾਹ ਜੰਮਦਾ ਹੈ। ਨ ਜਾਸੀ = ਨਾਹ ਮਰੇਗਾ। ਸਚਾ = ਸਦਾ-ਥਿਰ ਰਹਿਣ ਵਾਲਾ।੩।ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥
 
होणा सा सोई फुनि होसी सुखु दुखु कहा दिखाइओ ॥२॥
Hoṇā sā so▫ī fun hosī sukẖ ḏukẖ kahā ḏikẖā▫i▫o. ||2||
Whatever shall be, shall be in the end; so where can pain and pleasure be seen? ||2||
ਜੋ ਕੁਛ ਭੀ ਹੋਣਾ ਹੈ, ਆਖਰਕਾਰ ਜਰੂਰ ਹੋਵੇਗਾ। ਖੁਸ਼ੀ ਅਤੇ ਗ਼ਮੀ ਤਦੋਂ ਕਿੱਥੇ ਵੇਖੀ ਜਾ ਸਕਦੀ ਹੈ?
ਸਾ = ਸੀ। ਹੋਸੀ = ਹੋਵੇਗਾ ॥੨॥(ਉਸ ਨੂੰ ਯਕੀਨ ਬਣ ਗਿਆ ਕਿ ਪ੍ਰਭੂ ਦੀ ਰਜ਼ਾ ਅਨੁਸਾਰ) ਜੋ ਕੁਝ ਵਾਪਰਨਾ ਸੀ ਉਹੀ ਵਰਤੇਗਾ (ਉਸ ਦੇ ਹੁਕਮ ਤੋਂ ਬਿਨਾ) ਕੋਈ ਸੁਖ ਜਾਂ ਕੋਈ ਦੁੱਖ ਕਿਤੇ ਭੀ ਵਿਖਾਲੀ ਨਹੀਂ ਦੇ ਸਕਦਾ ॥੨॥
 
है भि सचु नानक होसी भि सचु ॥१॥
Hai bẖė sacẖ Nānak hosī bẖė sacẖ. ||1||
True here and now. O Nanak, He shall forever be True. ||1||
ਅਤੇ ਨਿਸਚਿਤ ਹੀ ਉਹ ਸੱਚਾ ਹੋਵੇਗਾ, ਹੇ ਨਾਨਕ!
ਨਾਨਕ = ਹੇ ਨਾਨਕ! ਹੋਸੀ = ਹੋਵੇਗਾ, ਰਹੇਗਾ ॥੧॥ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ॥੧॥
 
बिनु भगती तनु होसी छारु ॥
Bin bẖagṯī ṯan hosī cẖẖār.
Without devotional meditation, the body will be just ashes.
ਸਿਮਰਨ ਦੇ ਬਾਝੋਂ ਦੇਹਿ ਸੁਆਹ ਹੋ ਜਾਏਗੀ।
ਛਾਰੁ = ਸੁਆਹ, ਵਿਅਰਥ।ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ।
 
तनु धनु होसी छारु जाणै कोइ जनु ॥
Ŧan ḏẖan hosī cẖẖār jāṇai ko▫e jan.
Body and wealth shall return to dust - hardly anyone realizes this.
ਦੇਹਿ ਤੇ ਦੌਲਤ ਮਿੱਟੀ ਹੋ ਜਾਣਗੇ ਪ੍ਰੰਤੂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।
ਛਾਰੁ = ਸੁਆਹ।(ਜਗਤ ਇਸ ਤਨ ਤੇ ਧਨ ਵਿਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ।
 
है भी होसी जाइ न जासी रचना जिनि रचाई ॥
Hai bẖī hosī jā▫e na jāsī racẖnā jin racẖā▫ī.
He who created the creation is True, and He shall always be True; He shall not depart, even when the creation departs.
ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਹੈ ਅਤੇ ਹੋਊਗਾ ਭੀ ਜਦ ਸ਼੍ਰਿਸਟੀ ਅਲੋਪ ਹੋਉਗੀ ਜਾ ਜਾਊਗੀ, ਉਹ ਨਹੀਂ ਜਾਵੇਗਾ।
ਹੋਸੀ = ਹੋਏਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਉਹ ਮਰੇਗਾ।
 
ओही ओही किआ करहु है होसी सोई ॥
Ohī ohī ki▫ā karahu hai hosī so▫ī.
Why do you cry out and mourn for the dead? The Lord is, and shall always be.
ਤੁਸੀਂ ਕਿਉਂ ਅਫਸੋਸ, ਅਫਸੋਸ ਪੁਕਾਰਦੀਆਂ ਹੋ ਉਹ ਸਾਹਿਬ ਹੁਣ ਹੈ ਅਤੇ ਅੱਗੇ ਨੂੰ ਹੋਵੇਗਾ ਭੀ।
ਓਹੀ ਓਹੀ = ਹਾਇ! ਹਾਇ! ਸੋਈ = ਉਹ ਪਰਮਾਤਮਾ ਹੀ। ਹੈ = ਹੁਣ ਮੌਜੂਦ ਹੈ। ਹੋਸੀ = ਸਦਾ ਰਹੇਗਾ।(ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ 'ਹਾਇ! ਹਾਇ'! ਕਰਦੇ ਹੋ। ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ।
 
आदि जुगादी है भी होसी अवरु झूठा सभु मानो ॥
Āḏ jugāḏī hai bẖī hosī avar jẖūṯẖā sabẖ māno.
He is the Lord, from the beginning, throughout the ages, now and forevermore; know that all else is false.
ਆਦੀ ਪ੍ਰਭੂ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਹੋਵੇਗਾ ਵੀ। ਹੋਰ ਸਾਰਿਆਂ ਨੂੰ ਕੂੜੇ ਕਰਕੇ ਜਾਣ।
ਹੋਸੀ = ਸਦਾ ਕਾਇਮ ਰਹੇਗਾ। ਝੂਠਾ = ਨਾਸਵੰਤ। ਮਾਨੋ = ਜਾਣੋ।ਸ੍ਰਿਸ਼ਟੀ ਦੇ ਸ਼ੁਰੂ ਤੋਂ ਜੁਗਾਂ ਦੇ ਸ਼ਰੂ ਤੋਂ ਚਲਿਆ ਆ ਰਿਹਾ ਹੈ, ਹੁਣ ਭੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ। ਹੋਰ ਸਾਰੇ ਸੰਸਾਰ ਨੂੰ ਨਾਸਵੰਤ ਜਾਣੋ।
 
इहु तनु होसी खाक निमाणी गोर घरे ॥१॥
Ih ṯan hosī kẖāk nimāṇī gor gẖare. ||1||
This body shall turn to dust, and its home shall be a neglected graveyard. ||1||
ਇਹ ਸਰੀਰ ਮਿੱਟੀ ਹੋ ਜਾਉਗਾ ਅਤੇ ਇਸ ਦਾ ਵਾਸਾ ਬੇਇੱਜ਼ਤ ਕਬਰ ਵਿੱਚ ਹੋਵੇਗਾ।
ਹੋਸੀ = ਹੋ ਜਾਇਗਾ। ਗੋਰ = ਕਬਰ ॥੧॥(ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ॥੧॥
 
वडा करि सालाहणा है भी होसी सोइ ॥
vadā kar salāhṇā hai bẖī hosī so▫e.
Praise Him as great; He is, and He shall ever be.
ਉਸ ਨੂੰ ਵਿਸ਼ਾਲ ਜਾਣ ਕੇ ਤੂੰ ਉਸ ਦੀ ਕੀਰਤੀ ਗਾਇਨ ਕਰ। ਉਹ ਹੈ ਵੀ ਅਤੇ ਹੋਵੇਗਾ ਭੀ।
ਵਡਾ ਕਰਿ = ਵੱਡਾ ਕਰ ਕੇ, ਇਹ ਆਖ ਕੇ ਕਿ ਉਹ ਸਭ ਤੋਂ ਵੱਡਾ ਹੈ।ਪ੍ਰਭੂ ਨੂੰ ਵੱਡਾ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੋ, ਉਹ ਹੀ ਮੌਜੂਦ ਹੈ ਤੇ ਰਹੇਗਾ।
 
किसु हउ जाची किस आराधी जा सभु को कीता होसी ॥
Kis ha▫o jācẖī kis ārāḏẖī jā sabẖ ko kīṯā hosī.
Who should I ask? Who should I worship? All were created by Him.
ਮੈਂ ਕੀਹਦੇ ਕੋਲੋਂ ਮੰਗਾਂ ਅਤੇ ਕਿਸ ਦੀ ਉਪਾਸ਼ਨਾ ਕਰਾਂ, ਜਦ ਸਾਰੇ ਹੀ ਸੁਆਮੀ ਦੇ ਸਾਜੇ ਹੋਏ ਹਨ?
ਹਉ ਜਾਚੀ = ਹਉ ਜਾਚੀਂ, ਮੈਂ ਮੰਗਾਂ। ਆਰਾਧੀ = ਆਰਾਧੀਂ, ਮੈਂ ਆਰਾਧਨਾ ਕਰਾਂ। ਸਭੁ ਕੋ = ਹਰੇਕ ਜੀਵ। ਕੀਤਾ = (ਪਰਮਾਤਮਾ ਦਾ) ਬਣਾਇਆ ਹੋਇਆ। ਹੋਸੀ = ਹੋਵੇਗਾ, ਹੈ।ਹੇ ਭਾਈ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ?
 
अंत की बार को खरा न होसी सभ मिथिआ असनेही ॥१॥
Anṯ kī bār ko kẖarā na hosī sabẖ mithi▫ā asnehī. ||1||
At the very last moment, none of them shall stand by you; their love is totally false. ||1||
ਅਖੀਰ ਦੇ ਵੇਲੇ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ ਕਿਉਂਕਿ ਉਨ੍ਹਾਂ ਦਾ ਸਾਰਾ ਪਿਆਰ ਝੂਠਾ ਹੈ।
ਬਾਰ = ਵੇਲੇ। ਖਰਾ = ਮਦਦਗਾਰ। ਹੋਸੀ = ਹੋਵੇਗਾ। ਮਿਥਿਆ = ਝੂਠਾ। ਅਸਨੇਹੀ = ਪਿਆਰ ਕਰਨ ਵਾਲੇ ॥੧॥ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ॥੧॥
 
लेखु न मिटई पुरबि कमाइआ किआ जाणा किआ होसी ॥
Lekẖ na mit▫ī purab kamā▫i▫ā ki▫ā jāṇā ki▫ā hosī.
This inscription of past deeds cannot be erased; what do I know about what will happen?
ਪੂਰਬਲੇ ਕਰਮਾਂ ਦੀ ਲਿਖਤਾਕਾਰ ਮੇਟੀ ਨਹੀਂ ਜਾ ਸਕਦੀ। ਮੈਂ ਕੀ ਜਾਣਦਾ ਹਾਂ, ਮੇਰੇ ਨਾਲ ਕੀ ਵਾਪਰੂਗੀ?
ਕਿਆ ਜਾਣਾ = ਮੈਂ ਕੀਹ ਜਾਣਾਂ? ਮੈਨੂੰ ਪਤਾ ਨਹੀਂ।ਪਹਿਲੇ ਜਨਮਾਂ ਵਿਚ ਕੀਤੇ ਕਰਮਾਂ ਅਨੁਸਾਰ (ਮੱਥੇ ਤੇ ਲਿਖਿਆ) ਲੇਖ (ਕਿਸੇ ਪਾਸੋਂ) ਮਿਟ ਨਹੀਂ ਸਕਦਾ। ਕਿਸੇ ਨੂੰ ਇਹ ਸਮਝ ਨਹੀਂ ਆ ਸਕਦੀ ਕਿ (ਉਸ ਲਿਖੇ ਲੇਖ ਅਨੁਸਾਰ ਸਾਡੇ ਆਉਣ ਵਾਲੇ ਜੀਵਨ ਵਿਚ) ਕੀਹ ਵਾਪਰੇਗੀ।
 
काइआ कपड़ु टुकु टुकु होसी हिदुसतानु समालसी बोला ॥
Kā▫i▫ā kapaṛ tuk tuk hosī hinḏusaṯān samālsī bolā.
The body-fabric will be torn apart into shreds, and then India will remember these words.
ਦੇਹ ਦਾ ਕਪੜਾ ਲੀਰਾਂ ਲੀਰਾਂ ਕਰ ਦਿੱਤਾ ਜਾਵੇ। ਤਦ ਹਿੰਦੁਸਤਾਨ ਮੇਰੇ ਬਚਨ ਨੂੰ ਯਾਦ ਕਰੇਗਾ।
ਟੁਕੁ ਟੁਕੁ = ਟੁਕੜੇ ਟੁਕੜੇ। ਹੋਸੀ = ਹੋਵੇਗਾ, ਹੋ ਰਿਹਾ ਹੈ। ਸਮਾਲਸੀ = ਯਾਦ ਰੱਖੇਗਾ। ਬੋਲਾ = ਗੱਲ, ਦੁਰ-ਘਟਨਾ।(ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।
 
भणति नानकु सहु है भी होसी ॥
Bẖaṇaṯ Nānak saho hai bẖī hosī.
Prays Nanak, the Lord is, and shall always be.
ਗੁਰੂ ਜੀ ਫਰਮਾਉਂਦੇ ਹਨ, ਕੰਤ ਹੁਣ ਹੈ ਅਤੇ ਅੱਗੇ ਭੀ ਹੋਵੇਗਾ।
ਭਣਤਿ = ਬੇਨਤੀ ਕਰਦਾ ਹੈ। ਹੋਸੀ = (ਸਦਾ) ਰਹੇਗਾ।ਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ।
 
जिनि अनिक एक बहु रंग कीए है होसी एह ॥
Jin anik ek baho rang kī▫e hai hosī eh.
He is many, and He is One; He takes part in the many plays. This is as He is, and shall be.
ਜਿਸ ਨੇ ਇਕ ਅਤੇ ਅਨੇਕ ਹੁੰਦਿਆਂ ਹੋਇਆਂ ਕਈ ਖੇਲ ਰਚੇ ਹਨ, ਇਹੋ ਜਿਹਾ ਸਾਹਿਬ ਹੁਣ ਹੈ ਅਤੇ ਹੋਵੇਗਾ ਭੀ।
ਹੋਸੀ = ਕਾਇਮ ਰਹੇਗਾ।ਹੇ ਭਾਈ! ਜਿਸ ਇੱਕ ਪਰਮਾਤਮਾ ਨੇ (ਆਪਣੇ ਆਪ ਤੋਂ ਜਗਤ ਦੇ) ਇਹ ਅਨੇਕਾਂ ਬਹੁਤ ਰੰਗ ਬਣਾ ਦਿੱਤੇ ਹਨ, ਉਹ ਹੁਣ ਭੀ (ਹਰ ਥਾਂ) ਮੌਜੂਦ ਹੈ, ਅਗਾਂਹ ਨੂੰ ਭੀ (ਸਦਾ) ਕਾਇਮ ਰਹੇਗਾ।
 
आदि जुगादी है भी होसी सभ जीआ का सुखदाई संतहु ॥६॥
Āḏ jugāḏī hai bẖī hosī sabẖ jī▫ā kā sukẖ▫ḏā▫ī sanṯahu. ||6||
At the very beginning of time, and throughout the ages, He is, and He shall always be; He is the Giver of peace to all beings, O Saints. ||6||
ਉਹ ਆਰੰਭ ਅਤੇ ਯੁਗਾਂ ਦੇ ਅਰੰਭ ਤੋਂ ਹੈ। ਉਹ ਹੈ, ਹੋਵੇਗਾ ਭੀ ਅਤੇ ਸਾਰਿਆਂ ਜੀਵਾਂ ਨੂੰ ਸੁਖ ਬਖਸ਼ਣਹਾਰ ਸੁਆਮੀ ਹੈ। ਹੇ ਸੰਤ ਜਨੋ!
ਆਦਿ = ਸ਼ੁਰੂ ਤੋਂ ਹੀ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਹੋਸੀ = ਸਦਾ ਲਈ ਕਾਇਮ ਰਹੇਗਾ ॥੬॥ਹੇ ਸੰਤ ਜਨੋ! (ਗੁਰੂ ਨੇ ਜਿਸ ਮਨੁੱਖ ਦੀ ਖੇਪ ਤੋੜ ਸਿਰੇ ਚਾੜ੍ਹ ਦਿੱਤੀ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਭ ਦਾ ਮੁੱਢ ਹੈ, ਪਰਮਾਤਮਾ ਜੁਗਾਂ ਦੇ ਸ਼ੁਰੂ ਤੋਂ ਹੈ, ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ, ਪਰਮਾਤਮਾ ਸਦਾ ਲਈ ਕਾਇਮ ਰਹੇਗਾ। ਉਹ ਪਰਮਾਤਮਾ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ ॥੬॥