Sri Guru Granth Sahib Ji

Search ਹੋਹਿ in Gurmukhi

सहस सिआणपा लख होहि त इक न चलै नालि ॥
Sahas si▫āṇpā lakẖ hohi ṯa ik na cẖalai nāl.
Hundreds of thousands of clever tricks, but not even one of them will go along with you in the end.
ਇਨਸਾਨ ਦੇ ਕੋਲ ਹਜ਼ਾਰਾਂ ਤੇ ਲੱਖਾਂ ਅਕਲ-ਮੰਦੀਆਂ ਹੋਣ, ਪਰ ਇਕ ਭੀ (ਸਾਈਂ ਦੇ ਦਰਬਾਰ ਅੰਦਰ ਉਸ ਨੂੰ ਲਾਭ ਨਹੀਂ ਪੁਚਾਉਂਦੀ) ਉਸ ਦੇ ਨਾਲ ਨਹੀਂ ਜਾਂਦੀ।
ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
 
इक दू जीभौ लख होहि लख होवहि लख वीस ॥
Ik ḏū jībẖou lakẖ hohi lakẖ hovėh lakẖ vīs.
If I had 100,000 tongues, and these were then multiplied twenty times more, with each tongue,
ਮੇਰੀ ਇਕ ਜ਼ਬਾਨ ਤੋਂ ਇਕ ਲੱਖ ਜ਼ਬਾਨਾਂ ਹੋ ਜਾਣ ਅਤੇ ਇਕ ਲੱਖ ਵੀਹੇ ਲਖ ਹੋ ਵੰਞਣ।
ਇਕੁ ਦੂ = ਇੱਕ ਤੋਂ। ਇਕ ਦੂ ਜੀਭੌ = ਇਕ ਜੀਭ ਤੋਂ। ਹੋਹਿ = ਹੋ ਜਾਣ। ਲਖ = ਲੱਖ (ਜੀਭਾਂ)। ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ। ਲਖ ਵੀਸ = ਵੀਹ ਲੱਖ।ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ,
 
मोती त मंदर ऊसरहि रतनी त होहि जड़ाउ ॥
Moṯī ṯa manḏar ūsrėh raṯnī ṯa hohi jaṛā▫o.
If I had a palace made of pearls, inlaid with jewels,
ਕੀ ਮੈਂ ਜਵਾਹਰਾਤਾਂ ਨਾਲ ਜੜਿਤ, ਲਾਲਾਂ ਦੇ ਬਣੇ ਹੋਏ ਮਹਲ,
ਤ = ਜੇ। ਊਸਰਹਿ = ਉਸਰ ਪੈਣ, ਬਣ ਜਾਣ।ਜੇ (ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ,
 
पित सुतो सगल कालत्र माता तेरे होहि न अंति सखाइआ ॥ रहाउ ॥
Piṯ suṯo sagal kālṯar māṯā ṯere hohi na anṯ sakẖā▫i▫ā. Rahā▫o.
Father, children, spouse, mother and all relatives-they shall not be your helpers in the end. ||Pause||
ਬਾਬਲ, ਪੁਤ੍ਰ, ਪਤਨੀ, ਅੰਮੜੀ ਤੇ ਹੋਰ ਸਾਰੇ (ਸਨਬੰਧੀ), ਅਖੀਰ ਨੂੰ ਤੇਰੇ ਸਹਾਇਕ ਨਹੀਂ ਹੁੰਦੇ।
ਸੁਤੋ = ਸੁਤੁ, ਪੁੱਤ੍ਰ। ਪਿਤ = ਪਿਤਾ। ਸਗਲ = ਸਾਰੇ। ਕਾਲਤ੍ਰ = ਕਲਤ੍ਰ, ਇਸਤ੍ਰੀ। ਅੰਤਿ = ਅਖ਼ੀਰ ਵੇਲੇ। ਸਖਾਇਆ = ਮਿਤ੍ਰ।੧।ਪਿਤਾ, ਪੁੱਤਰ, ਇਸਤ੍ਰੀ, ਮਾਂ-ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ ॥ ਰਹਾਉ॥
 
जपु तपु संजमु होहि जब राखे कमलु बिगसै मधु आस्रमाई ॥२॥
Jap ṯap sanjam hohi jab rākẖe kamal bigsai maḏẖ āsarmā▫ī. ||2||
When chanting, austere meditation and self-discipline become your protectors, then the lotus blossoms forth, and the honey trickles out. ||2||
ਜਦ ਸਾਹਿਬ ਦਾ ਸਿਮਰਨ, ਕਰੜੀ ਘਾਲ ਅਤੇ ਵਿਸ਼ੇ ਵੇਗਾਂ ਦੀ ਰੋਕ-ਥਾਮ ਰਖਵਾਲੇ ਹੋ ਜਾਂਦੇ ਹਨ ਤਾ ਦਿਲ-ਕੰਵਲ ਖਿੜ ਜਾਂਦਾ ਹੈ ਤੇ ਸ਼ਹਿਤ ਉਸ ਅੰਦਰ ਟਪਕਦਾ ਹੈ।
ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਹੋਹਿ = ਬਣ ਜਾਣ। ਮਧੁ = ਸ਼ਹਦ, ਰਸ, ਆਤਮਕ ਆਨੰਦ। ਆਸ੍ਰਮਾਈ = ਸ੍ਰਮਦਾ ਹੈ, ਚੋਂਦਾ ਹੈ।੨।ਜਦੋਂ ਜਪ ਤਪ ਤੇ ਸੰਜਮ (ਉਸ ਦੇ ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ ॥੨॥
 
मनहठि करम कमावदे नित नित होहि खुआरु ॥
Manhaṯẖ karam kamāvḏe niṯ niṯ hohi kẖu▫ār.
They go about their business stubborn-mindedly; they are disgraced forever and ever.
ਚਿੱਤ ਦੀ ਜ਼ਿੱਦ ਨਾਲ ਉਹ ਕੰਮ ਕਰਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਹੀ ਬੇਇਜ਼ਤ ਹੁੰਦੇ ਹਨ।
ਹਠਿ = ਹਠ ਨਾਲ। ਹੋਹਿ = ਹੁੰਦੇ ਹਨ।ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ।
 
सखी मंगलो गाइआ इछ पुजाइआ बहुड़ि न माइआ होहिआ ॥
Sakẖī manglo gā▫i▫ā icẖẖ pujā▫i▫ā bahuṛ na mā▫i▫ā hohi▫ā.
O my companions, sing the Songs of Joy. My desires have been fulfilled, and I shall never again be trapped or shaken by Maya.
ਮੇਰੀਓ ਸਹੇਲੀਓ! ਖੁਸ਼ੀ ਦੇ ਗੀਤ ਗਾਇਨ ਕਰੋ। ਮੇਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ ਅਤੇ ਮੈਨੂੰ ਮੁੜ ਕੇ ਮੋਹਣੀ ਦੇ ਹਚਕੋਲੇ ਨਹੀਂ ਲੱਗਣਗੇ।
ਸਖੀ = ਸਖੀਆਂ ਨੇ, ਸਤਸੰਗੀਆਂ ਨੇ। ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਦੇਣ ਵਾਲਾ ਗੀਤ, ਸਿਫ਼ਤ-ਸਾਲਾਹ ਦਾ ਸ਼ਬਦ। ਹੋਹਿਆ = ਹੋਹੇ, ਹੁਜਕੇ, ਧੱਕੇ।ਸਤਸੰਗੀਆਂ ਨਾਲ ਮਿਲ ਕੇ ਜਿਉਂ ਜਿਉਂ ਉਹ ਪ੍ਰਭੂ ਸਿਫ਼ਤ-ਸਾਲਾਹ ਦੀ ਬਾਣੀ ਗਾਂਦਾ ਹੈ ਉਸ ਦੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦੇ ਮਨ ਦੇ ਫੁਰਨੇ ਮੁੱਕ ਜਾਂਦੇ ਹਨ), ਉਸ ਨੂੰ ਮੁੜ ਮਾਇਆ ਦੇ ਧੱਕੇ ਨਹੀਂ ਲੱਗਦੇ।
 
विणु खाधे मरि होहि गवार ॥३॥
viṇ kẖāḏẖe mar hohi gavār. ||3||
Without doing this, the fools simply die. ||3||
ਸਾਹਿਬ ਦਾ ਡਰ ਧਾਰਨ ਕਰਨ ਦੇ ਬਾਝੋਂ ਮੂਰਖ ਨਾਸ ਹੋ ਜਾਂਦੇ ਹਨ।
ਮਰਿ = ਮਰ ਕੇ, ਡਰ ਵਿਚ ਖਪ ਕੇ, ਡਰ ਡਰ ਕੇ। ਗਵਾਰ ਹੋਹਿ = ਝੱਲੇ ਹੁੰਦੇ ਜਾ ਰਹੇ ਹਨ ॥੩॥ਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ (ਦੁਨੀਆ ਦੇ) ਸਹਮ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ ॥੩॥
 
हसत पुनीत होहि ततकाल ॥
Hasaṯ punīṯ hohi ṯaṯkāl.
The hands are sanctified instantly,
ਹੱਥ ਝਟ ਪਟ ਹੀ ਪਵਿੱਤ੍ਰ ਹੋ ਜਾਂਦੇ ਹਨ,
ਹਸਤ = {हस्त} ਹੱਥ। ਪੁਨੀਤ = ਪਵਿਤ੍ਰ। ਹੋਹਿ = ਹੋ ਜਾਂਦੇ ਹਨ। {ਹੋਇ = ਹੋ ਜਾਂਦਾ ਹੈ}। ਤਤਕਾਲ = ਤੁਰਤ।(ਪ੍ਰਭੂ ਦੀ ਸਿਫ਼ਤ ਲਿਖ ਕੇ) ਉਸੇ ਵੇਲੇ ਤੇਰੇ ਹੱਥ ਪਵਿਤ੍ਰ ਹੋ ਜਾਣਗੇ।
 
खिन महि प्रगट होहि संसार ॥३॥
Kẖin mėh pargat hohi sansār. ||3||
but in an instant, they are revealed to all the world. ||3||
ਪ੍ਰੰਤੂ ਇਕ ਮੋਹਤ ਅੰਦਰ ਉਹ ਜਹਾਨ ਮੂਹਰੇ ਨੰਗੇ ਹੋ ਜਾਂਦੇ ਹਨ।
ਸੰਸਾਰਿ = ਸੰਸਾਰ ਵਿਚ। ਹੋਹਿ = ਹੋ ਜਾਂਦੇ ਹਨ ॥੩॥ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ ॥੩॥
 
एक महलि तूं होहि अफारो एक महलि निमानो ॥
Ėk mahal ṯūʼn hohi afāro ek mahal nimāno.
In one person, You are arrogant and proud, and in another, You are meek and humble.
ਇਕ ਸਰੀਰ ਵਿੱਚ ਤੂੰ ਆਕੜ ਖਾਂ ਹੈ ਅਤੇ ਹੋਰਸ ਸਰੀਰ ਅੰਦਰ ਮਸਕੀਨ।
ਮਹਲਿ = ਸਰੀਰ ਵਿਚ। ਅਫਾਰੋ = ਅਹੰਕਾਰੀ। ਨਿਮਾਨੋ = ਮਾਣ-ਰਹਿਤ।(ਹੇ ਪ੍ਰਭੂ! ਤੇਰੇ ਚਰਨਾਂ ਵਿਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ) ਇਕ (ਮਨੁੱਖ ਦੇ) ਸਰੀਰ ਵਿਚ ਤੂੰ (ਆਪ ਹੀ) ਅਹੰਕਾਰੀ ਬਣਿਆ ਹੈਂ ਤੇ ਇਕ ਹੋਰ ਸਰੀਰ ਵਿਚ ਤੂੰ ਮਾਣ-ਰਹਿਤ ਹੈਂ।
 
साधू संगति तउ बसै जउ आपन होहि दइआल ॥
Sāḏẖū sangaṯ ṯa▫o basai ja▫o āpan hohi ḏa▫i▫āl.
He joins the Saadh Sangat, the Company of the Holy, only when the Lord Himself shows His Mercy.
ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।
ਆਪਨ = ਪ੍ਰਭੂ ਆਪ ਹੀ।ਤੇ, ਗੁਰੂ ਦੀ ਸੰਗਤ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।
 
होहि अचिंतु बसै सुख नालि ॥
Hohi acẖinṯ basai sukẖ nāl.
You shall become carefree, and you shall dwell in peace.
ਤੂੰ ਨਿਸਚਿੰਤ ਹੋ ਜਾਵੇਗਾ ਅਤੇ ਆਰਾਮ ਅੰਦਰ ਵੱਸੇਗਾ,
ਅਚਿੰਤੁ = ਬੇ-ਫ਼ਿਕਰ।ਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ-
 
हरि प्रभु आपि दइआल होहि तां सतिगुरु मिलिआ आइ ॥
Har parabẖ āp ḏa▫i▫āl hohi ṯāʼn saṯgur mili▫ā ā▫e.
But when the Lord God Himself becomes merciful to him, then the True Guru comes to meet him.
ਜਦ ਵਾਹਿਗੁਰੂ ਸਾਈਂ ਖੁਦ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਗੁਰੂ ਜੀ ਆ ਕੇ ਬੰਦੇ ਨੂੰ ਮਿਲਦੇ ਹਨ।
xxxਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰੂ ਆ ਕੇ ਮਿਲ ਪੈਂਦਾ ਹੈ (ਤੇ ਨਾਮ ਦੇ ਆਸਰੇ ਟਿਕਾ ਕੇ ਭਟਕਣ ਤੋਂ ਬਚਾ ਲੈਂਦਾ ਹੈ)।
 
इही हवाल होहिगे तेरे ॥२॥३५॥
Ihī havāl hohige ṯere. ||2||35||
this may be your fate as well! ||2||35||
ਤੇਰੀ ਭੀ ਏਹੋ ਹੀ ਹਾਲਤ ਹੋਵੇਗੀ।
xxxxxx ॥੨॥੩੫॥(ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ ॥੨॥੩੫॥
 
जो हरि हरे सु होहि न आना ॥
Jo har hare so hohi na ānā.
Those who are rejuvenated by the Lord, do not belong to any other.
ਜਿਨ੍ਹਾਂ ਨੂੰ ਵਾਹਿਗੁਰੂ ਨੇ ਸਰਸਬਜ ਕੀਤਾ ਹੈ, ਉਹ ਹੋਰਸ ਕਿਸੇ ਦੇ ਨਹੀਂ ਬਣਦੇ।
ਹਰਿ ਹਰੇ = ਹਰੀ ਹਰੀ ਹੀ, ਪ੍ਰਭੂ ਪ੍ਰਭੂ ਹੀ (ਜਪਦੇ ਹਨ)। ਹੋਹਿ ਨ = ਨਹੀਂ ਹੁੰਦੇ। ਆਨਾ = (ਪ੍ਰਭੂ ਤੋਂ) ਵੱਖਰੇ।ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ,
 
तेरे गुण होहि न अवरी ॥१॥ रहाउ ॥
Ŧere guṇ hohi na avrī. ||1|| rahā▫o.
Your Glorious Virtues are not found in any other. ||1||Pause||
ਤੇਰੀਆਂ ਸ਼੍ਰੇਸ਼ਟਤਾਈਆਂ ਕਿਸੇ ਹੋਰਸ ਵਿੱਚ ਪਾਈਆਂ ਨਹੀਂ ਜਾਂਦੀਆਂ। ਠਹਿਰਾਉ।
ਹੋਹਿ ਨ = ਨਹੀਂ ਹਨ। ਅਵਰੀ = ਕਿਸੇ ਹੋਰ ਵਿਚ ॥੧॥ ਰਹਾਉ ॥ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ) ॥੧॥ ਰਹਾਉ ॥
 
मनमुख मरि मरि जमहि भी मरहि जम दरि होहि खुआरु ॥७॥
Manmukẖ mar mar jamėh bẖī marėh jam ḏar hohi kẖu▫ār. ||7||
The self-willed manmukhs die again and again, and are reborn; they die again, and are miserable at the Gate of Death. ||7||
ਆਪ-ਹੁਦਰੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ। ਉਹ ਫੇਰ ਮਰਦੇ ਹਨ ਅਤੇ ਮੌਤ ਦੇ ਬੂਹੇ ਤੇ ਦੁਖੀ ਹੁੰਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦਰਿ = ਦਰ ਤੇ। ਹੋਹਿ = ਹੁੰਦੇ ਹਨ ॥੭॥ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ ॥੭॥
 
उडि न जाही सिध न होहि ॥
Ud na jāhī siḏẖ na hohi.
They do not fly to the heavens, nor do they become Siddhas.
ਇਸ ਦੁਆਰਾ ਉਹ ਆਸਮਾਨੀ ਨਹੀਂ ਚੜ੍ਹਦੇ ਤੇ ਨਾਂ ਹੀ ਪੂਰਨ ਪੁਰਸ਼ ਬਣਦੇ ਹਨ।
ਉਡਿ ਨ ਜਾਹੀ = (ਕਿਸੇ ਉੱਚੀ ਅਵਸਥਾ ਉੱਤੇ) ਉੱਡ ਕੇ ਨਹੀਂ ਅੱਪੜਦੇ।(ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ।
 
पतित पुनीत असंख होहि हरि चरणी मनु लाग ॥
Paṯiṯ punīṯ asaʼnkẖ hohi har cẖarṇī man lāg.
Countless sinners become pure, by fixing their minds on the Feet of the Lord.
ਆਪਣੇ ਚਿੱਤ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜਨ ਦੁਆਰਾ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ।
ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ (ਜੀਵ)।(ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ,