Sri Guru Granth Sahib Ji

Ang: / 1430

Your last visited Ang:

रेनु संतन की मेरै मुखि लागी ॥
Ren sanṯan kī merai mukẖ lāgī.
I applied the dust of the feet of the Saints to my face.
ਸਾਧੂਆਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਲਾਈ।
ਰਨੁ = ਚਰਨ-ਧੂੜ। ਮੁਖਿ = ਮੂੰਹ ਉੱਤੇ, ਮੱਥੇ ਉੱਤੇ।(ਜਦੋਂ ਦੀ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ।
 
दुरमति बिनसी कुबुधि अभागी ॥
Ḏurmaṯ binsī kubuḏẖ abẖāgī.
My evil-mindedness disappeared, along with my misfortune and false-mindedness.
ਮੇਰੀ ਖੋਟੀ ਸਮਝ ਅਤੇ ਬਦਕਿਸਮਤ ਮੰਦੀ ਅਕਲ ਅਲੋਪ ਹੋ ਗਈਆਂ।
ਦੁਰਮਤਿ = ਭੈੜੀ ਮੱਤ। ਕੁਬੁਧਿ = ਕੋਝੀ ਅਕਲ। ਅਭਾਗੀ = ਭੱਜ ਗਈ।ਮੇਰੀ ਭੈੜੀ ਮੱਤ ਨਾਸ ਹੋ ਗਈ ਹੈ, ਮੇਰੀ ਕੋਝੀ ਅਕਲ ਦੂਰ ਹੋ ਚੁਕੀ ਹੈ।
 
सच घरि बैसि रहे गुण गाए नानक बिनसे कूरा जीउ ॥४॥११॥१८॥
Sacẖ gẖar bais rahe guṇ gā▫e Nānak binse kūrā jī▫o. ||4||11||18||
I sit in the true home of my self; I sing His Glorious Praises. O Nanak, my falsehood has vanished! ||4||11||18||
ਮੈਂ ਸੱਚੇ ਗ੍ਰਹਿ ਅੰਦਰ ਬਹਿੰਦਾ ਹਾਂ ਅਤੇ ਸੁਆਮੀ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰਾ ਝੂਠ ਨਾਸ ਹੋ ਗਿਆ ਹੈ, ਹੇ ਨਾਨਕ!
ਸਚ ਘਰਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਕੂਰਾ = ਕੂੜ, ਮਾਇਆ ਦੇ ਮੋਹ ਦੇ ਝੂਠੇ ਸੰਸਕਾਰ ॥੪॥ਹੇ ਨਾਨਕ! ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ ਤੇ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਦੇ (ਅੰਦਰੋਂ ਮਾਇਆ ਦੇ ਮੋਹ ਵਾਲੇ) ਝੂਠੇ ਸੰਸਕਾਰ ਨਾਸ ਹੋ ਜਾਂਦੇ ਹਨ ॥੪॥੧੧॥੧੮॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
विसरु नाही एवड दाते ॥
visar nāhī evad ḏāṯe.
I shall never forget You-You are such a Great Giver!
ਹੇ ਮੇਰੇ ਐਡੇ ਵਡੇ ਦਾਤਾਰ! ਮੈਂ ਤੈਨੂੰ ਨਾਂ ਭੁੱਲਾਂ।
ਦਾਤੇ = ਹੇ ਦਾਤਾਰ!ਹੇ ਇਤਨੇ ਵੱਡੇ ਦਾਤਾਰ! ਮੈਂ ਤੈਨੂੰ ਕਦੇ ਨਾਹ ਭੁਲਾਵਾਂ,
 
करि किरपा भगतन संगि राते ॥
Kar kirpā bẖagṯan sang rāṯe.
Please grant Your Grace, and imbue me with the love of devotional worship.
ਮੇਰੇ ਉਤੇ ਮਿਹਰਬਾਨੀ ਕਰ ਤਾਂ ਜੋ ਮੈਂ ਤੇਰਿਆਂ ਅਨੁਰਾਗੀਆਂ ਦੀ ਪ੍ਰੀਤ ਨਾਲ ਰੰਗਿਆ ਜਾਵਾਂ।
ਸੰਗਿ = ਨਾਲ। ਰਾਤੇ = ਹੇ ਰੱਤੇ ਹੋਏ!(ਮੇਰੇ ਉੱਤੇ ਇਹ ਕਿਰਪਾ ਕਰ।) (ਹੇ ਬੇਅੰਤ ਦਾਤਾਂ ਦੇਣ ਵਾਲੇ ਪ੍ਰਭੂ!) ਹੇ ਭਗਤਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ!
 
दिनसु रैणि जिउ तुधु धिआई एहु दानु मोहि करणा जीउ ॥१॥
Ḏinas raiṇ ji▫o ṯuḏẖ ḏẖi▫ā▫ī ehu ḏān mohi karṇā jī▫o. ||1||
If it pleases You, let me meditate on You day and night; please, grant me this gift! ||1||
ਜਿਸ ਤਰ੍ਹਾਂ ਤੈਨੂੰ ਚੰਗਾ ਲਗੇ, ਹੇ ਪ੍ਰਭੂ! ਮੈਨੂੰ ਇਹ ਦਾਤ ਪ੍ਰਦਾਨ ਕਰ ਕਿ ਦਿਨ ਰੈਣ ਮੈਂ ਤੇਰਾ ਸਿਮਰਨ ਕਰਾਂ।
ਰੈਣਿ = ਰਾਤ। ਧਿਆਇ = ਧਿਆਈਂ, ਮੈਂ ਧਿਆਵਾਂ। ਮੋਹਿ = ਮੈਨੂੰ ॥੧॥ਮੈਨੂੰ ਇਹ ਦਾਨ ਦੇਹ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥
 
माटी अंधी सुरति समाई ॥
Mātī anḏẖī suraṯ samā▫ī.
Into this blind clay, You have infused awareness.
ਮੁਰਦਾ ਮਿੱਟੀ ਵਿੱਚ ਤੂੰ ਗਿਆਤ ਫੂਕੀ ਹੈ।
ਮਾਟੀ = ਸਰੀਰ। ਸੁਰਤਿ = ਜੋਤਿ, ਸਮਝ, ਸੋਚਣ ਦੀ ਤਾਕਤ। ਸਮਾਈ = ਲੀਨ ਕਰ ਦਿੱਤੀ, ਪਾਈ।ਹੇ ਪ੍ਰਭੂ! (ਸਾਡੇ ਇਸ) ਜੜ੍ਹ ਸਰੀਰ ਵਿਚ ਤੂੰ ਚੇਤਨਤਾ ਪਾ ਦਿੱਤੀ ਹੈ,
 
सभ किछु दीआ भलीआ जाई ॥
Sabẖ kicẖẖ ḏī▫ā bẖalī▫ā jā▫ī.
Everything, everywhere which You have given is good.
ਤੂੰ ਮੈਨੂੰ ਸਾਰਾ ਕੁਝ ਤੇ ਚੰਗੀਆਂ ਥਾਵਾਂ ਦਿੱਤੀਆਂ ਹਨ।
ਭਲੀਆ = ਚੰਗੀਆਂ। ਜਾਈ = ਥਾਵਾਂ।ਤੂੰ (ਸਾਨੂੰ ਜੀਵਾਂ ਨੂੰ) ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ।
 
अनद बिनोद चोज तमासे तुधु भावै सो होणा जीउ ॥२॥
Anaḏ binoḏ cẖoj ṯamāse ṯuḏẖ bẖāvai so hoṇā jī▫o. ||2||
Bliss, joyful celebrations, wondrous plays and entertainment-whatever pleases You, comes to pass. ||2||
ਸਾਰੀਆਂ ਖੁਸ਼ੀਆਂ, ਰੰਗ-ਰਲੀਆਂ, ਅਸਚਰਜ ਕੌਤਕ ਅਤੇ ਦਿਲ ਪਰਚਾਵਿਆਂ ਵਿਚੋਂ ਜੋ ਕੁਝ ਭੀ ਤੈਨੂੰ ਚੰਗਾ ਲੱਗਦਾ ਹੈ ਉਹ ਹੋ ਆਉਂਦਾ ਹੈ।
xxx॥੨॥ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਖੇਡ ਤਮਾਸ਼ੇ ਕਰ ਰਹੇ ਹਨ, ਇਹ ਸਭ ਕੁਝ ਜੋ ਹੋ ਰਿਹਾ ਹੈ ਤੇਰੀ ਰਜ਼ਾ ਅਨੁਸਾਰ ਹੋ ਰਿਹਾ ਹੈ ॥੨॥
 
जिस दा दिता सभु किछु लैणा ॥
Jis ḏā ḏiṯā sabẖ kicẖẖ laiṇā.
Everything we receive is a gift from Him -
(ਉਸ ਸੁਆਮੀ ਦਾ ਸਿਮਰਣ ਕਰਂ) ਜੀਹਦੀਆਂ ਹਨ ਸਾਰੀਆਂ ਦਾਤਾਂ ਜੋ ਅਸੀਂ ਲੈਂਦੇ ਹਾਂ।
xxx(ਹੇ ਪ੍ਰਭੂ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ,
 
छतीह अम्रित भोजनु खाणा ॥
Cẖẖaṯīh amriṯ bẖojan kẖāṇā.
the thirty-six delicious foods to eat,
ਛਤੀ ਪਰਕਾਰ ਦੇ ਸੁਆਦਲੇ ਖਾਣੇ ਭੁੰਚਣ ਨੂੰ ਆਰਾਮ ਤਲਬ ਪਲੰਘ,
ਛਤੀਹ ਅੰਮ੍ਰਿਤ ਭੋਜਨੁ = ਕਈ ਕਿਸਮਾਂ ਦਾ ਵਧੀਆ ਖਾਣਾ।(ਜਿਸ ਦੀ ਮਿਹਰ ਨਾਲ) ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ,
 
सेज सुखाली सीतलु पवणा सहज केल रंग करणा जीउ ॥३॥
Sej sukẖālī sīṯal pavṇā sahj kel rang karṇā jī▫o. ||3||
cozy beds, cooling breezes, peaceful joy and the experience of pleasure. ||3||
ਠੰਢੀ ਹਵਾ, ਸੁਖਦਾਈ ਰੰਗ-ਰਲੀਆਂ ਅਤੇ ਮਿੱਠੀਆਂ ਮੌਜ ਬਹਾਰਾਂ ਦਾ ਮਾਣਨਾ।
ਸੁਖਾਲੀ = ਸੁਖਦਾਈ। ਪਵਣਾ = ਹਵਾ। ਸਹਜ ਕੇਲ = ਬੇਫ਼ਿਕਰੀ ਦੇ ਕਲੋਲ ॥੩॥(ਆਰਾਮ ਕਰਨ ਲਈ) ਸੁਖਦਾਈ ਮੰਜੇ-ਬਿਸਤ੍ਰੇ ਸਾਨੂੰ ਮਿਲੇ ਹੋਏ ਹਨ, ਠੰਢੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫ਼ਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ (ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ) ॥੩॥
 
सा बुधि दीजै जितु विसरहि नाही ॥
Sā buḏẖ ḏījai jiṯ visrahi nāhī.
Give me that state of mind, by which I may not forget You.
ਮੈਨੂੰ ਉਹ ਮਨ ਦੇ, ਹੇ ਪ੍ਰੀਤਮ! ਜੋ ਤੈਨੂੰ ਨਾਂ ਭੁੱਲੇ।
ਜਿਤੁ = ਜਿਸ (ਬੁੱਧ) ਦੀ ਰਾਹੀਂ।ਹੇ ਪ੍ਰਭੂ! ਮੈਨੂੰ ਅਜੇਹੀ ਅਕਲ ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ ਨਾਹ ਭੁਲਾਵਾਂ।
 
सा मति दीजै जितु तुधु धिआई ॥
Sā maṯ ḏījai jiṯ ṯuḏẖ ḏẖi▫ā▫ī.
Give me that understanding, by which I may meditate on You.
ਮੈਨੂੰ ਉਹ ਸਮਝ ਪ੍ਰਦਾਨ ਕਰ ਜਿਸ ਦੁਆਰਾ ਮੈਂ ਤੇਰਾ ਅਰਾਧਨ ਕਰਾਂ।
xxxਮੈਨੂੰ ਉਹੀ ਮੱਤ ਦੇਹ, ਕਿ ਮੈਂ ਤੈਨੂੰ ਸਿਮਰਦਾ ਰਹਾਂ।
 
सास सास तेरे गुण गावा ओट नानक गुर चरणा जीउ ॥४॥१२॥१९॥
Sās sās ṯere guṇ gāvā ot Nānak gur cẖarṇā jī▫o. ||4||12||19||
I sing Your Glorious Praises with each and every breath. Nanak takes the Support of the Guru's Feet. ||4||12||19||
ਆਪਣੇ ਹਰ ਸੁਆਸ ਨਾਲ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ, ਹੇ ਸਾਈਂ! ਨਾਨਕ ਨੇ ਗੁਰਾਂ ਦੇ ਪੈਰਾਂ ਦੀ ਪਨਾਹ ਲਈ ਹੈ।
xxx॥੪॥ਨਾਨਾਕ ਆਖਦਾ ਹੈ ਕਿ ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਕਿ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ ॥੪॥੧੨॥੧੯॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
सिफति सालाहणु तेरा हुकमु रजाई ॥
Sifaṯ sālāhaṇ ṯerā hukam rajā▫ī.
To praise You is to follow Your Command and Your Will.
ਹੇ ਆਪਣੀ ਰਜਾ ਦੇ ਸੁਆਮੀ! ਤੇਰਾ ਫੁਰਮਾਨ ਮੰਨਣਾ ਹੀ ਤੇਰੀ ਕੀਰਤੀ ਤੇ ਉਸਤਤੀ ਕਰਨਾ ਹੈ।
ਰਜਾਈ = ਹੇ ਰਜ਼ਾ ਦੇ ਮਾਲਕ!ਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ ਸਿਫ਼ਤ-ਸਾਲਾਹ ਹੀ ਹੈ।
 
सो गिआनु धिआनु जो तुधु भाई ॥
So gi▫ān ḏẖi▫ān jo ṯuḏẖ bẖā▫ī.
That which pleases You is spiritual wisdom and meditation.
ਕੇਵਲ ਉਹੀ ਈਸ਼ਵਰੀ ਗਿਆਤ ਤੇ ਸੋਚ-ਵਿਚਾਰ ਹੈ ਜਿਹੜੀ ਤੈਨੂੰ ਚੰਗੀ ਲਗਦੀ ਹੈ।
ਜੋ ਤੁਧੁ ਭਾਈ = ਜੋ ਤੈਨੂੰ ਚੰਗਾ ਲੱਗਦਾ ਹੈ।ਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ।
 
सोई जपु जो प्रभ जीउ भावै भाणै पूर गिआना जीउ ॥१॥
So▫ī jap jo parabẖ jī▫o bẖāvai bẖāṇai pūr gi▫ānā jī▫o. ||1||
That which pleases God is chanting and meditation; to be in harmony with His Will is perfect spiritual wisdom. ||1||
ਕੇਵਲ ਉਹੀ ਹੀ ਸਿਮਰਨ ਹੈ ਜਿਹੜਾ ਪੂਜਯ ਪ੍ਰਭੂ ਨੂੰ ਭਾਉਂਦਾ ਹੈ। ਉਸ ਦੀ ਰਜ਼ਾ ਅੰਦਰ ਰਹਿਣਾ ਹੀ ਮੁਕੰਮਲ ਇਲਮ ਹੈ।
ਸੋਈ = ਉਹੀ। ਭਾਣੈ = ਰਜ਼ਾ ਵਿਚ ਰਾਜ਼ੀ ਰਹਿਣਾ। ਪੂਰ = ਪੂਰਨ, ਠੀਕ ॥੧॥ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ ॥੧॥
 
अम्रितु नामु तेरा सोई गावै ॥
Amriṯ nām ṯerā so▫ī gāvai.
He alone sings Your Ambrosial Naam,
ਉਹ ਤੇਰੇ ਸੁਧਾਰਸ ਨਾਮ ਦਾ ਗਾਇਨ ਕਰਦਾ ਹੈ,
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।ਹੇ ਮਾਲਕ-ਪ੍ਰਭੂ! ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ,
 
जो साहिब तेरै मनि भावै ॥
Jo sāhib ṯerai man bẖāvai.
who is pleasing to Your Mind, O my Lord and Master.
ਜਿਹੜਾ ਤੇਰੇ ਚਿੱਤ ਨੂੰ ਚੰਗਾ ਲੱਗਦਾ ਹੈ, ਹੇ ਪ੍ਰਭੂ!
ਸਾਹਿਬ = ਹੇ ਸਾਹਿਬ! ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ।ਜੇਹੜਾ ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ।
 
तूं संतन का संत तुमारे संत साहिब मनु माना जीउ ॥२॥
Ŧūʼn sanṯan kā sanṯ ṯumāre sanṯ sāhib man mānā jī▫o. ||2||
You belong to the Saints, and the Saints belong to You. The minds of the Saints are attuned to You, O my Lord and Master. ||2||
ਤੂੰ ਸਾਧੂਆਂ ਦਾ ਹੈ ਅਤੇ ਸਾਧੂ ਤੇਰੇ ਹਨ ਸਾਧੂਆਂ ਦਾ ਚਿੱਤ ਤੇਰੇ ਨਾਲ ਹਿਲ ਗਿਆ ਹੈ।
ਮਾਨਾ = ਪਤੀਜਦਾ ਹੈ ॥੨॥ਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ ॥੨॥
 
तूं संतन की करहि प्रतिपाला ॥
Ŧūʼn sanṯan kī karahi parṯipālā.
You cherish and nurture the Saints.
ਹੇ ਸੁਆਮੀ! ਤੂੰ ਆਪਣੇ ਸਾਧੂਆਂ ਦੀ ਪਰਵਰਸ਼ ਕਰਦਾ ਹੈ।
ਪ੍ਰਤਿਪਾਲਾ = ਪਾਲਣਾ।ਹੇ ਗੋਪਾਲ-ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਤੂੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈਂ।
 
संत खेलहि तुम संगि गोपाला ॥
Sanṯ kẖelėh ṯum sang gopālā.
The Saints play with You, O Sustainer of the World.
ਸਾਧੂ ਤੇਰੇ ਨਾਲ ਖੇਡਦੇ ਹਨ, ਹੇ ਸੰਸਾਰ ਦੇ ਪ੍ਰਤਿਪਾਲਕ!
ਖੇਲਹਿ = ਆਤਮਕ ਆਨੰਦ ਮਾਣਦੇ ਹਨ। ਤੁਮ ਸੰਗਿ = ਤੇਰੀ ਸੰਗਤ ਵਿਚ ਰਹਿ ਕੇ।ਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ ਆਤਮਕ ਆਨੰਦ ਮਾਣਦੇ ਹਨ।
 
अपुने संत तुधु खरे पिआरे तू संतन के प्राना जीउ ॥३॥
Apune sanṯ ṯuḏẖ kẖare pi▫āre ṯū sanṯan ke parānā jī▫o. ||3||
Your Saints are very dear to You. You are the breath of life of the Saints. ||3||
ਤੇਰੇ ਸਾਧੂ ਤੈਨੂੰ ਡਾਢੇ ਮਿਠੜੇ ਲੱਗਦੇ ਹਨ। ਤੂੰ ਆਪਣੇ ਸਾਧੂਆਂ ਦਾ ਜੀਵਨ-ਸੁਆਸ ਹੈ।
ਖਰੇ = ਬਹੁਤ। ਪ੍ਰਾਨਾ = ਜਿੰਦ-ਜਾਨ, ਅਸਲ ਸਹਾਰਾ ॥੩॥ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ ॥੩॥
 
उन संतन कै मेरा मनु कुरबाने ॥
Un sanṯan kai merā man kurbāne.
My mind is a sacrifice to those Saints who know You,
ਮੇਰੀ ਆਤਮਾ ਉਨ੍ਹਾਂ ਸਾਧੂਆਂ ਉਤੋਂ ਘੋਲੀ ਜਾਂਦੀ ਹੈ,
ਕੈ = ਤੋਂ।ਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ ਸਦਾ ਸਦਕੇ ਹੈ,
 
जिन तूं जाता जो तुधु मनि भाने ॥
Jin ṯūʼn jāṯā jo ṯuḏẖ man bẖāne.
and are pleasing to Your Mind.
ਜਿਹੜੇ ਤੈਨੂੰ ਸਿੰਞਾਣਦੇ ਹਨ ਅਤੇ ਜਿਹੜੇ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ।
ਤੂੰ = ਤੈਨੂੰ। ਜਾਤਾ = ਪਛਾਣਿਆ ਹੈ। ਤੁਧੁ ਮਨਿ = ਤੇਰੇ ਮਨ ਵਿਚ।ਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ (ਤੇਰੇ ਨਾਲ ਡੂੰਘੀ ਸਾਂਝ ਪਾਈ ਹੈ) ਜੇਹੜੇ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।
 
तिन कै संगि सदा सुखु पाइआ हरि रस नानक त्रिपति अघाना जीउ ॥४॥१३॥२०॥
Ŧin kai sang saḏā sukẖ pā▫i▫ā har ras Nānak ṯaripaṯ agẖānā jī▫o. ||4||13||20||
In their company I have found a lasting peace. Nanak is satisfied and fulfilled with the Sublime Essence of the Lord. ||4||13||20||
ਉਨ੍ਹਾਂ ਦੀ ਸੰਗਤ ਅੰਦਰ ਮੈਂ ਸਦੀਵੀ ਆਰਾਮ ਪਾ ਲਿਆ ਹੈ। ਵਾਹਿਗੁਰੂ ਦੇ ਅੰਮ੍ਰਿਤ ਨਾਲ ਨਾਨਕ ਰੱਜ ਤੇ ਧ੍ਰਾਪ ਗਿਆ ਹੈ।
ਤ੍ਰਿਪਤਿ ਅਘਾਨਾ = (ਮਾਇਆ ਦੀ ਤ੍ਰਿਸ਼ਨਾ ਵਲੋਂ) ਬਿਲਕੁਲ ਰੱਜ ਗਏ ॥੪॥ਹੇ ਨਾਨਕ! (ਆਖ ਕਿ ਹੇ ਪ੍ਰਭੂ!) (ਜੇਹੜੇ ਵਡਭਾਗੀ) ਉਹਨਾਂ ਦੀ ਸੰਗਤ ਵਿਚ ਰਹਿੰਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦਾ ਨਾਮ ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ ॥੪॥੧੩॥੨੦॥
 
माझ महला ५ ॥
Mājẖ mėhlā 5.
Maajh, Fifth Mehl
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
तूं जलनिधि हम मीन तुमारे ॥
Ŧūʼn jalniḏẖ ham mīn ṯumāre.
: You are the Ocean of Water, and I am Your fish.
ਤੂੰ ਹੇ ਸਾਹਿਬ! ਪਾਣੀ ਦਾ ਸਮੁੰਦਰ ਹੈਂ ਅਤੇ ਮੈਂ ਤੇਰੀ ਮੱਛੀ ਹਾਂ।
ਨਿਧਿ = ਖ਼ਜ਼ਾਨਾ। ਜਲ ਨਿਧਿ = ਸਮੁੰਦਰ। ਮੀਨ = ਮੱਛੀਆਂ।(ਹੇ ਪ੍ਰਭੂ!) ਤੂੰ (ਮਾਨੋ) ਸਮੁੰਦਰ ਹੈਂ ਤੇ ਅਸੀਂ (ਜੀਵ) ਤੇਰੀਆਂ ਮੱਛੀਆਂ ਹਾਂ।
 
तेरा नामु बूंद हम चात्रिक तिखहारे ॥
Ŧerā nām būnḏ ham cẖāṯrik ṯikẖhāre.
Your Name is the drop of water, and I am a thirsty rain-bird.
ਮੈਂ ਪਿਆਸਾ ਪਪੀਹਾ, ਤੇਰੇ ਨਾਮ ਦੀ ਕਣੀ ਨੂੰ ਤਰਸਦਾ ਹਾਂ।
ਚਾਤ੍ਰਿਕ = ਪਪੀਹੇ। ਤਿਖਹਾਰੇ = ਤ੍ਰੇਹ ਨਾਲ ਘਾਬਰੇ ਹੋਏ।ਹੇ ਪ੍ਰਭੂ! ਤੇਰਾ ਨਾਮ (ਮਾਨੋ, ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਹੈ, ਤੇ ਅਸੀਂ (ਜੀਵ, ਮਾਨੋ) ਪਿਆਸੇ ਪਪੀਹੇ ਹਾਂ।
 
तुमरी आस पिआसा तुमरी तुम ही संगि मनु लीना जीउ ॥१॥
Ŧumrī ās pi▫āsā ṯumrī ṯum hī sang man līnā jī▫o. ||1||
You are my hope, and You are my thirst. My mind is absorbed in You. ||1||
ਤੂੰ ਮੇਰੀ ਉਮੀਦ ਹੈਂ, ਤੂੰ ਮੇਰੀ ਤਰੇਹ ਅਤੇ ਤੇਰੇ ਨਾਲ (ਅੰਦਰ) ਹੀ ਮੇਰਾ ਚਿੱਤ ਸਮਾਇਆ ਹੋਇਆ ਹੈ।
ਤੁਮ ਹੀ ਸੰਗਿ = ਤੇਰੇ ਹੀ ਨਾਲ ॥੧॥ਹੇ ਪ੍ਰਭੂ! ਮੈਨੂੰ ਤੇਰੇ ਮਿਲਾਪ ਦੀ ਆਸ ਹੈ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ (ਜੇ ਤੇਰੀ ਮਿਹਰ ਹੋਵੇ ਤਾਂ ਮੇਰਾ) ਮਨ ਤੇਰੇ ਹੀ ਚਰਨਾਂ ਵਿਚ ਜੁੜਿਆ ਰਹੇ ॥੧॥
 
जिउ बारिकु पी खीरु अघावै ॥
Ji▫o bārik pī kẖīr agẖāvai.
Just as the baby is satisfied by drinking milk,
ਜਿਸ ਤਰ੍ਹਾਂ ਬੱਚਾ ਦੁੱਧ ਛਕ ਕੇ ਰੱਜ ਜਾਂਦਾ ਹੈ,
ਪੀ = ਪੀ ਕੇ। ਖੀਰੁ = {क्षीर} ਦੁੱਧ। ਅਘਾਵੇ = ਰੱਜ ਜਾਂਦਾ ਹੈ।ਜਿਵੇਂ ਅੰਞਾਣਾ ਬਾਲ (ਆਪਣੀ ਮਾਂ ਦਾ) ਦੁੱਧ ਪੀ ਕੇ ਰੱਜ ਜਾਂਦਾ ਹੈ,
 
जिउ निरधनु धनु देखि सुखु पावै ॥
Ji▫o nirḏẖan ḏẖan ḏekẖ sukẖ pāvai.
and the poor person is pleased by seeing wealth,
ਜਿਸ ਤਰ੍ਹਾਂ ਇਕ ਗਰੀਬ ਦੌਲਤ ਲੱਭ ਪੈਣ ਤੇ ਖੁਸ਼ੀ ਪਾਉਂਦਾ ਹੈ,
ਦੇਖਿ = ਵੇਖ ਕੇ।ਜਿਵੇਂ (ਕੋਈ) ਕੰਗਾਲ ਮਨੁੱਖ (ਮਿਲਿਆ) ਧਨ ਵੇਖ ਕੇ ਸੁਖ ਮਹਿਸੂਸ ਕਰਦਾ ਹੈ,
 
त्रिखावंत जलु पीवत ठंढा तिउ हरि संगि इहु मनु भीना जीउ ॥२॥
Ŧarikẖāvaʼnṯ jal pīvaṯ ṯẖandẖā ṯi▫o har sang ih man bẖīnā jī▫o. ||2||
and the thirsty person is refreshed by drinking cool water, so is this mind drenched with delight in the Lord. ||2||
ਤੇ ਜਿਸ ਤਰ੍ਹਾਂ ਤਿਹਾਇਆ ਪੁਰਸ਼ ਸੀਤਲ ਪਾਣੀ ਪਾਨ ਕਰਕੇ ਤਰੋਤਾਜ਼ਾ ਹੋ ਜਾਂਦਾ ਹੈ, ਐਨ ਐਸੇ ਤਰ੍ਹਾਂ ਹੀ ਇਹ ਆਤਮਾ ਵਾਹਿਗੁਰੂ ਦੀ ਸੰਗਤ ਅੰਦਰ ਖੁਸ਼ੀ ਨਾਲ ਭਿੱਜ ਜਾਂਦੀ ਹੈ।
ਤ੍ਰਿਖਾਵੰਤੁ = ਤਿਹਾਇਆ ਬੰਦਾ। ਭੀਨਾ = ਭਿੱਜਿਆ ਹੋਇਆ ॥੨॥ਜਿਵੇਂ ਕੋਈ ਤ੍ਰਿਹਾਇਆ ਮਨੁੱਖ ਠੰਢਾ ਪਾਣੀ ਪੀ ਕੇ (ਖ਼ੁਸ਼ ਹੁੰਦਾ ਹੈ) ਤਿਵੇਂ (ਹੇ ਪ੍ਰਭੂ! ਜੇ ਤੇਰੀ ਕ੍ਰਿਪਾ ਹੋਵੇ ਤਾਂ) ਮੇਰਾ ਇਹ ਮਨ ਤੇਰੇ ਚਰਨਾਂ ਵਿਚ (ਤੇਰੇ ਨਾਮ-ਜਲ ਨਾਲ) ਭਿੱਜ ਜਾਏ (ਤਾਂ ਮੈਨੂੰ ਖੁਸ਼ੀ ਹੋਵੇ) ॥੨॥
 
जिउ अंधिआरै दीपकु परगासा ॥
Ji▫o anḏẖi▫ārai ḏīpak pargāsā.
Just as the darkness is lit up by the lamp,
ਜਿਸ ਤਰ੍ਹਾਂ ਚਰਾਗ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,
ਅੰਧਿਆਰੈ = ਹਨੇਰੇ ਵਿਚ। ਦੀਪਕੁ = ਦੀਵਾ।ਜਿਵੇਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ,
 
भरता चितवत पूरन आसा ॥
Bẖarṯā cẖiṯvaṯ pūran āsā.
and the hopes of the wife are fulfilled by thinking about her husband,
ਜਿਸ ਤਰ੍ਹਾਂ ਆਪਣੇ ਕੰਤ ਦਾ ਖਿਆਲ ਕਰਨ ਵਾਲੀ ਵਹੁਟੀ ਦੀ ਉਮੀਦ ਪੂਰੀ ਹੋ ਜਾਂਦੀ ਹੈ,
ਚਿਤਵਤ = ਚੇਤਾ ਕਰਦਿਆਂ।ਜਿਵੇਂ ਪਤੀ ਦੇ ਮਿਲਾਪ ਦੀ ਤਾਂਘ ਕਰਦਿਆਂ ਕਰਦਿਆਂ ਇਸਤ੍ਰੀ ਦੀ ਆਸ ਪੂਰੀ ਹੁੰਦੀ ਹੈ,
 
मिलि प्रीतम जिउ होत अनंदा तिउ हरि रंगि मनु रंगीना जीउ ॥३॥
Mil parīṯam ji▫o hoṯ ananḏā ṯi▫o har rang man rangīnā jī▫o. ||3||
and people are filled with bliss upon meeting their beloved, so is my mind imbued with the Lord's Love. ||3||
ਜਿਸ ਤਰ੍ਹਾਂ ਜੀਵ ਆਪਣੇ ਪਿਆਰੇ ਨੂੰ ਮਿਲ ਕੇ ਖੁਸ਼ ਹੁੰਦਾ ਹੈ, ਐਨ ਏਸੇ ਤਰ੍ਹਾਂ ਹੀ ਮੇਰੀ ਆਤਮਾ ਹਰੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ।
ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ। ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ ॥੩॥ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੩॥
 
संतन मो कउ हरि मारगि पाइआ ॥
Sanṯan mo ka▫o har mārag pā▫i▫ā.
The Saints have set me upon the Lord's Path.
ਸਾਧੂਆਂ ਨੇ ਮੈਨੂੰ ਰੱਬ ਦੇ ਰਾਹੇ ਪਾ ਦਿਤਾ ਹੈ।
ਮੋ ਕਉ = ਮੈਨੂੰ। ਕਉ = ਨੂੰ। ਮਾਰਗਿ = ਰਸਤੇ ਉੱਤੇ।ਹੇ ਨਾਨਕ! ਸੰਤਾਂ ਨੇ ਮੈਨੂੰ ਪਰਮਾਤਮਾ ਦੇ (ਮਿਲਾਪ ਦੇ) ਰਸਤੇ ਉੱਤੇ ਪਾ ਦਿੱਤਾ ਹੈ।
 
साध क्रिपालि हरि संगि गिझाइआ ॥
Sāḏẖ kirpāl har sang gijẖā▫i▫ā.
By the Grace of the Holy Saint, I have been attuned to the Lord.
ਦਇਆਵਾਨ ਸੰਤ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿਤਾ ਹੈ।
ਕ੍ਰਿਪਾਲਿ = ਕ੍ਰਿਪਾਲ ਨੇ। ਸਾਧ ਕ੍ਰਿਪਾਲਿ = ਕ੍ਰਿਪਾਲ ਗੁਰੂ ਨੇ। ਗਿਝਾਇਆ = ਗੇਝ ਪਾ ਦਿੱਤੀ।ਕਿਰਪਾਲ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਦੀ ਗੇਝ ਪਾ ਦਿੱਤੀ ਹੈ।
 
हरि हमरा हम हरि के दासे नानक सबदु गुरू सचु दीना जीउ ॥४॥१४॥२१॥
Har hamrā ham har ke ḏāse Nānak sabaḏ gurū sacẖ ḏīnā jī▫o. ||4||14||21||
The Lord is mine, and I am the slave of the Lord. O Nanak, the Guru has blessed me with the True Word of the Shabad. ||4||14||21||
ਵਾਹਿਗੁਰੂ ਮੇਰਾ ਹੈ ਅਤੇ ਮੈਂ ਉਸ ਦਾ ਗੋਲਾ। ਹੇ ਨਾਨਕ! ਗੁਰਾਂ ਨੇ ਮੈਨੂੰ ਸਚਾ ਨਾਮ ਦਿੱਤਾ ਹੈ।
ਸਚੁ = ਸਦਾ-ਥਿਰ ॥੪॥ਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ), ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤ-ਸਾਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ ॥੪॥੧੪॥੨੧॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
अम्रित नामु सदा निरमलीआ ॥
Amriṯ nām saḏā nirmalī▫ā.
The Ambrosial Naam, the Name of the Lord, is eternally pure.
ਅੰਮ੍ਰਿਤ-ਮਈ ਨਾਮ ਸਦੀਵ ਹੀ ਸ਼ੁੱਧ ਹੈ।
ਨਿਰਮਲੀਆ = ਨਿਰਮਲ, ਸਾਫ਼, ਪਵਿਤ੍ਰ।ਹੇ ਮਨ! ਜੇਹੜਾ ਪਰਮਾਤਮਾ (ਜੀਵਾਂ ਨੂੰ) ਸੁੱਖ ਦੇਣ ਵਾਲਾ ਹੈ ਤੇ (ਜੀਵਾਂ ਦੇ) ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ,
 
सुखदाई दूख बिडारन हरीआ ॥
Sukẖ▫ḏā▫ī ḏūkẖ bidāran harī▫ā.
The Lord is the Giver of Peace and the Dispeller of sorrow.
ਹਰੀ ਆਰਾਮ ਦੇਣਹਾਰ ਤੇ ਦਰਦ-ਦੂਰ ਕਰਨ ਵਾਲਾ ਹੈ।
ਦੂਖ ਬਿਡਾਰਨ = ਦੁੱਖ ਦੂਰ ਕਰਨ ਜੋਗਾ। ਹਰੀਆ = ਹਰੀ।ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਐਸਾ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ।
 
अवरि साद चखि सगले देखे मन हरि रसु सभ ते मीठा जीउ ॥१॥
Avar sāḏ cẖakẖ sagle ḏekẖe man har ras sabẖ ṯe mīṯẖā jī▫o. ||1||
I have seen and tasted all other flavors, but to my mind, the Subtle Essence of the Lord is the sweetest of all. ||1||
ਹੋਰ ਸਾਰੇ ਸੁਆਦ ਮੈਂ ਮਾਣ ਕੇ ਵੇਖ ਲਏ ਹਨ। ਪ੍ਰੰਤੂ ਮੇਰੇ ਚਿੱਤ ਨੂੰ ਵਾਹਿਗੁਰੂ ਦੀ ਨਿਆਮਤ ਸਮੂਹ ਨਾਲੋਂ ਮਿੱਠੜੀ ਲੱਗਦੀ ਹੈ।
ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ) ਹੋਰ। ਸਾਦ = ਸੁਆਦ। ਚਖਿ = ਚੱਖ ਕੇ। ਸਗਲੇ = ਸਾਰੇ। ਮਨ = ਹੇ ਮਨ ॥੧॥ਹੇ ਮਨ! (ਦੁਨੀਆ ਦੇ ਪਦਾਰਥਾਂ ਦੇ) ਹੋਰ ਸਾਰੇ ਸੁਆਦ ਚੱਖ ਕੇ ਮੈਂ ਵੇਖ ਲਏ ਹਨ, ਪਰਮਾਤਮਾ ਦੇ ਨਾਮ ਦਾ ਸੁਆਦ ਹੋਰ ਸਭਨਾਂ ਤੋਂ ਮਿੱਠਾ ਹੈ ॥੧॥