Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

मारू महला ५ ॥
Mārū mėhlā 5.
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
xxxxxx
 
मान मोह अरु लोभ विकारा बीओ चीति न घालिओ ॥
Mān moh ar lobẖ vikārā bī▫o cẖīṯ na gẖāli▫o.
Pride, emotional attachment, greed and corruption are gone; I have not placed anything else, other than the Lord, within my consciousness.
ਮੈਂ ਹੰਕਾਰ, ਸੰਸਾਰੀ ਮਮਤਾ ਅਤੇ ਲਾਲਚ ਦੇ ਪਾਪਾਂ ਤੋਂ ਖ਼ਲਾਸੀ ਪਾ ਗਿਆ ਹਾਂ। ਰੱਬ ਦੇ ਬਝੋਂ, ਮੈਂ ਹੋਰਸ ਸ਼ੈ ਨੂੰ ਆਪਣੇ ਮਨ ਵਿੱਚ ਨਹੀਂ ਟਿਕਾਉਂਦਾ।
ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖੋ। ਅਰਿ = ਵੈਰੀ}। ਬੀਓ = ਦੂਜਾ। ਚੀਤਿ = ਚਿੱਤ ਵਿਚ। ਘਾਲਿਓ = ਘੱਲਿਆ, ਆਉਣ ਦਿੱਤਾ, ਲਿਆਂਦਾ।ਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ।
 
नाम रतनु गुणा हरि बणजे लादि वखरु लै चालिओ ॥१॥
Nām raṯan guṇā har baṇje lāḏ vakẖar lai cẖāli▫o. ||1||
I have purchased the jewel of the Naam and the Glorious Praises of the Lord; loading this merchandise, I have set out on my journey. ||1||
ਮੈਂ ਨਾਮ ਦਾ ਹੀਰਾ ਤੇ ਹਰੀ ਦਾ ਜੱਸ ਖ਼ਰੀਦਿਆਂ ਹੈ। ਇਸ ਸੌਦੇ ਸੂਤ ਨੂੰ ਲਦ ਕੇ ਮੈਂ ਆਪਣੇ ਸਫ਼ਰ ਤੇ ਟੁਰ ਪਿਆ ਹਾਂ।
ਬਣਜੇ = ਵਣਜ ਕੀਤਾ, ਵਪਾਰ ਕੀਤਾ, ਖ਼ਰੀਦੇ। ਲਾਦਿ = ਲੱਦ ਕੇ। ਵਖਰੁ = ਸੌਦਾ ॥੧॥ਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ ॥੧॥
 
सेवक की ओड़कि निबही प्रीति ॥
Sevak kī oṛak nibhī parīṯ.
The love which the Lord's servant feels for the Lord lasts forever.
ਸੁਆਮੀ ਦੇ ਗੋਲੇ ਦਾ ਪ੍ਰੇਮ ਅੰਤ ਤਾਂਈਂ ਨਾਲ ਨਿਭਿਆ ਹੈ।
ਓੜਕਿ = ਅਖ਼ੀਰ ਤਕ। ਨਿਬਹੀ = ਬਣੀ ਰਹਿੰਦੀ ਹੈ।ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ।
 
जीवत साहिबु सेविओ अपना चलते राखिओ चीति ॥१॥ रहाउ ॥
Jīvaṯ sāhib sevi▫o apnā cẖalṯe rākẖi▫o cẖīṯ. ||1|| rahā▫o.
In my life, I served my Lord and Master, and as I depart, I keep Him enshrined in my consciousness. ||1||Pause||
ਜੀਉਂਦੇ ਜੀ ਮੈਂ ਆਪਣੇ ਸੁਆਮੀ ਦੀ ਸੇਵਾ ਕਮਾਈ ਹੈ ਅਤੇ ਹੁਣ ਕੂਚ ਦੇ ਵੇਲੇ ਮੈਂ ਉਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ। ਠਹਿਰਾਉ।
ਸੇਵਿਓ = ਸਿਮਰਦਾ ਰਿਹਾ। ਚਲਤੇ = ਜਗਤ ਤੋਂ ਤੁਰਨ ਵੇਲੇ। ਚੀਤਿ = ਚਿੱਤ ਵਿਚ ॥੧॥ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ ॥੧॥ ਰਹਾਉ॥
 
जैसी आगिआ कीनी ठाकुरि तिस ते मुखु नही मोरिओ ॥
Jaisī āgi▫ā kīnī ṯẖākur ṯis ṯe mukẖ nahī mori▫o.
I have not turned my face away from my Lord and Master's Command.
ਜੇਹੋ ਜੇਹਾ ਹੁਕਮ ਮੈਂਡੇ ਮਾਲਕ ਨੇ ਜਾਰੀ ਕੀਤਾ ਹੈ; ਉਸ ਤੋਂ ਮੈਂ ਆਪਣਾ ਮੂੰਹ ਨਹੀਂ ਮੋੜਿਆ।
ਆਗਿਆ = ਹੁਕਮ। ਠਾਕੁਰਿ = ਠਾਕੁਰ ਨੇ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਮੋਰਿਓ = ਮੋੜਿਆ।ਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ।
 
सहजु अनंदु रखिओ ग्रिह भीतरि उठि उआहू कउ दउरिओ ॥२॥
Sahj anand rakẖi▫o garih bẖīṯar uṯẖ u▫āhū ka▫o ḏa▫ori▫o. ||2||
He fills my household with celestial peace and bliss; if He asks me to leave, I leave at once. ||2||
ਜੇਕਰ ਉਹ ਮੈਨੂੰ ਘਰ ਦੇ ਵਿੱਚ ਰੱਖੇ, ਮੈਂ ਇਸ ਨੂੰ ਸੁਖ ਤੇ ਖੁਸ਼ੀਂ ਜਾਣਦਾ ਹਾਂ ਅਤੇ ਜੇਕਰ ਉਹ ਮੈਨੂੰ ਉਠੱਣ ਨੂੰ ਆਖੇ ਤਾਂ ਮੈਂ ਉਥੋ ਹੀ ਇਸ ਨੂੰ ਖ਼ਾਲੀ ਕਰਨ ਨੂੰ ਭੱਜ ਪੈਂਦਾ ਹਾਂ।
ਸਹਜੁ = ਆਤਮਕ ਅਡੋਲਤਾ। ਗ੍ਰਿਹ ਭੀਤਰਿ = ਘਰ ਵਿਚ। ਉਆਹੂ ਕਉ = ਉਸੇ ਪਾਸੇ ਵਲ। ਦਉਰਿਓ = ਦੌੜ ਪਿਆ ॥੨॥ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ ॥੨॥
 
आगिआ महि भूख सोई करि सूखा सोग हरख नही जानिओ ॥
Āgi▫ā mėh bẖūkẖ so▫ī kar sūkẖā sog harakẖ nahī jāni▫o.
When I am under the Lord's Command, I find even hunger pleasurable; I know no difference between sorrow and joy.
ਪ੍ਰਭੂ ਦੀ ਰਜ਼ਾ ਅੰਦਰ ਭੁਖ ਨੂੰ ਮੈਂ ਅਨੰਦ ਕਰ ਕੇ ਕਬੂਲ ਕਰਦਾ ਹਾਂ। ਖੁਸ਼ੀਂ ਤੇ ਗ਼ਮੀ ਮੈਂ ਜਾਣਦਾ ਹੀ ਨਹੀਂ।
ਭੂਖ = ਭੁੱਖ, ਗਰੀਬੀ। ਕਰਿ ਸੂਖਾ = ਸੁਖ ਕਰ ਕੇ, ਸੁਖ ਜਾਣ ਕੇ। ਸੋਗ = ਗ਼ਮ। ਹਰਖ = ਖ਼ੁਸ਼ੀ।ਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ।
 
जो जो हुकमु भइओ साहिब का सो माथै ले मानिओ ॥३॥
Jo jo hukam bẖa▫i▫o sāhib kā so māthai le māni▫o. ||3||
Whatever the Command of my Lord and Master is, I bow my forehead and accept it. ||3||
ਜਿਹੜਾ ਭੀ ਮੇਰੇ ਸੁਆਮੀ ਦਾ ਫ਼ੁਰਮਾਨ ਹੈ; ਉਸ ਨੂੰ ਮੈਂ ਖੁਸ਼ੀ ਨਾਲ ਆਪਣੇ ਸਿਰ ਮੱਥੇਂ ਤੇ ਕਬੂਲ ਕਰਦਾ ਹਾਂ।
ਸਾਹਿਬ ਕਾ = {ਰਹਾਉ ਦੀ ਤੁਕ ਵਿਚ ਲਫ਼ਜ਼ 'ਸਾਹਿਬੁ' ਅਤੇ ਇਥੇ 'ਸਾਹਿਬ ਕਾ' ਲਫ਼ਜ਼ਾਂ ਦਾ ਜੋੜ ਵੇਖਣਾ}। ਮਾਥੈ ਲੇ = ਮੱਥੇ ਉਤੇ ਲੈ ਕੇ ॥੩॥ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ ॥੩॥
 
भइओ क्रिपालु ठाकुरु सेवक कउ सवरे हलत पलाता ॥
Bẖa▫i▫o kirpāl ṯẖākur sevak ka▫o savre halaṯ palāṯā.
The Lord and Master has become merciful to His servant; He has embellished both this world and the next.
ਸੁਆਮੀ ਆਪਣੇ ਨਫ਼ਰ ਉੱਤੇ ਮਿਹਰਬਾਨ ਹੋ ਗਿਆ ਹੈ ਅਤੇ ਦਾ ਇਹ ਲੋਕ ਤੇ ਪ੍ਰਲੋਕ ਸ਼ਸ਼ੋਭਤ ਹੋ ਗਏ ਹਨ।
ਸੇਵਕ ਕਉ = ਸੇਵਕ ਨੂੰ, ਸੇਵਕ ਉਤੇ। ਸਵਰੇ = ਸੰਵਰ ਗਏ। ਹਲਤ ਪਲਾਤਾ = ਹਲਤ ਪਲਤ, ਇਹ ਲੋਕ ਤੇ ਪਰਲੋਕ।ਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ।
 
धंनु सेवकु सफलु ओहु आइआ जिनि नानक खसमु पछाता ॥४॥५॥
Ḏẖan sevak safal oh ā▫i▫ā jin Nānak kẖasam pacẖẖāṯā. ||4||5||
Blessed is that servant, and fruitful is his birth; O Nanak, he realizes his Lord and Master. ||4||5||
ਮੁਬਾਰਕ ਹੈ ਉਹ ਪ੍ਰਭੂ ਦਾ ਗੋਲਾ ਅਤੇ ਫਲਾਦਾਇਕ ਹੈ ਉਸ ਦਾ ਆਗਮਨ, ਜੋ, ਹੇ ਨਾਨਕ! ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
ਧੰਨੁ = ਭਾਗਾਂ ਵਾਲਾ। ਸਫਲੁ = ਕਾਮਯਾਬ। ਜਿਨਿ = ਜਿਸ ਨੇ। ਨਾਨਕ = ਹੇ ਨਾਨਕ! ਖਸਮੁ ਪਛਾਤਾ = ਖਸਮ-ਪ੍ਰਭੂ ਨਾਲ ਸਾਂਝ ਪਾਈ ॥੪॥੫॥ਹੇ ਨਾਨਕ! ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ ॥੪॥੫॥
 
मारू महला ५ ॥
Mārū mėhlā 5.
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
xxxxxx
 
खुलिआ करमु क्रिपा भई ठाकुर कीरतनु हरि हरि गाई ॥
Kẖuli▫ā karam kirpā bẖa▫ī ṯẖākur kīrṯan har har gā▫ī.
Good karma has dawned for me - my Lord and Master has become merciful. I sing the Kirtan of the Praises of the Lord, Har, Har.
ਮੇਰੀ ਕਿਸਮਤ ਜਾਗ ਉੱਠੀ ਹੈ, ਸਾਈਂ ਨੇ ਮੇਰੇ ਉੱਤੇ ਦਇਆ ਕੀਤੀ ਹੈ ਅਤੇ ਮੈਂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹਾਂ।
ਕਰਮੁ = ਭਾਗ। ਖੁਲਿਆ ਕਰਮੁ = ਭਾਗ ਜਾਗ ਪਿਆ। ਕ੍ਰਿਪਾ ਠਾਕੁਰ = ਠਾਕੁਰ ਦੀ ਕ੍ਰਿਪਾ। ਗਾਈ = ਗਾਂਦਾ ਹੈ।ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਦਾ ਭਾਗ ਜਾਗ ਪੈਂਦਾ ਹੈ।
 
स्रमु थाका पाए बिस्रामा मिटि गई सगली धाई ॥१॥
Saram thākā pā▫e bisrāmā mit ga▫ī saglī ḏẖā▫ī. ||1||
My struggle is ended; I have found peace and tranquility. All my wanderings have ceased. ||1||
ਮੇਰੀ ਤਕਲਫ਼ਿ ਰਫ਼ਾ ਹੋ ਗਈ ਹੈ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਸਮੂਹ ਭਟਕਣਾ ਮੁਕ ਗਿਆ ਹੈ।
ਸ੍ਰਮੁ = ਥਕੇਵਾਂ, ਦੌੜ-ਭੱਜ। ਬਿਸ੍ਰਾਮਾ = ਟਿਕਾਣਾ। ਧਾਈ = ਧਾਵਨ, ਭਟਕਣਾ ॥੧॥ਉਸ ਦੀ ਦੌੜ-ਭੱਜ ਮੁੱਕ ਜਾਂਦੀ ਹੈ, ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ, ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ ॥੧॥
 
अब मोहि जीवन पदवी पाई ॥
Ab mohi jīvan paḏvī pā▫ī.
Now, I have obtained the state of eternal life.
ਮੈਨੂੰ ਹੁਣ ਅਮਰ ਜ਼ਿੰਦਗੀ ਦਾ ਦਰਜਾ ਮਿਲ ਗਿਆ ਹੈ।
ਮੋਹਿ = ਮੈ। ਜੀਵਨ ਪਦਵੀ = ਆਤਮਕ ਜੀਵਨ ਦਾ ਦਰਜਾ।ਹੁਣ ਮੈਂ ਆਤਮਕ ਜੀਵਨ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ।
 
चीति आइओ मनि पुरखु बिधाता संतन की सरणाई ॥१॥ रहाउ ॥
Cẖīṯ ā▫i▫o man purakẖ biḏẖāṯā sanṯan kī sarṇā▫ī. ||1|| rahā▫o.
The Primal Lord, the Architect of Destiny, has come into my conscious mind; I seek the Sanctuary of the Saints. ||1||Pause||
ਸਾਧੂਆਂ ਦੀ ਪਨਾਹ ਲੈ ਕੇ ਮੈਂ ਆਪਣੇ ਮਨ ਅੰਦਰ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹਾਂ। ਠਹਿਰਾਉ।
ਚੀਤਿ = ਚਿੱਤ ਵਿਚ। ਮਨਿ = ਮਨ ਵਿਚ। ਪੁਰਖੁ = ਸਰਬ-ਵਿਆਪਕ। ਬਿਧਾਤਾ = ਸਿਰਜਣਹਾਰ ॥੧॥ਸੰਤ ਜਨਾਂ ਦੀ ਸਰਨ ਪੈਣ ਕਰਕੇ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਸਰਬ-ਵਿਆਪਕ ਸਿਰਜਣ-ਹਾਰ ਪ੍ਰਭੂ ਆ ਵੱਸਿਆ ਹੈ, ॥੧॥ ਰਹਾਉ॥
 
कामु क्रोधु लोभु मोहु निवारे निवरे सगल बैराई ॥
Kām kroḏẖ lobẖ moh nivāre nivre sagal bairā▫ī.
Sexual desire, anger, greed and emotional attachment are eradicated; all my enemies are eliminated.
ਮੈਂ ਸ਼ਹਿਵਤ ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਦੂਰ ਕਰ ਛੱਡੇ ਹਨ ਅਤੇ ਮੇਰੇ ਸਾਰੇ ਦੁਸ਼ਮਨ ਭੀ ਮਿੱਟ ਗਏ ਹਨ।
ਨਿਵਾਰੇ = ਦੂਰ ਕਰ ਲਏ। ਨਿਵਰੇ = ਦੂਰ ਹੋ ਗਏ। ਸਗਲ = ਸਾਰੇ। ਬੈਰਾਈ = ਵੈਰੀ।(ਜਿਹੜਾ ਮਨੁੱਖ ਸੰਤ ਜਨਾਂ ਦੀ ਸਰਨ ਪੈਂਦਾ ਹੈ ਉਹ ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਸਾਰੇ ਵਿਕਾਰ) ਦੂਰ ਕਰ ਲੈਂਦਾ ਹੈ, ਉਸ ਦੇ ਇਹ ਸਾਰੇ ਹੀ ਵੈਰੀ ਦੂਰ ਹੋ ਜਾਂਦੇ ਹਨ।
 
सद हजूरि हाजरु है नाजरु कतहि न भइओ दूराई ॥२॥
Saḏ hajūr hājar hai nājar kaṯėh na bẖa▫i▫o ḏūrā▫ī. ||2||
He is always ever-present, here and now, watching over me; He is never far away. ||2||
ਮੇਰਾ ਸੁਆਮੀ ਸਦੀਵ ਹੀ ਪ੍ਰਤੱਖ ਹੈ ਅਤੇ ਹਮੇਸ਼ਾਂ ਮੇਰੇ ਅੰਗਸੰਗ ਹੈ। ਉਹ ਕਦੇ ਭੀ ਮੇਰੇ ਪਾਸੋਂ ਦੂਰ ਨਹੀਂ ਜਾਂਦਾ।
ਸਦ = ਸਦਾ। ਹਜੂਰਿ ਹਾਜਰੁ = ਹਾਜ਼ਰ ਹਜ਼ੂਰਿ, ਅੰਗ-ਸੰਗ। ਨਾਜਰੁ = ਨਾਜ਼ਰ, (ਸਭ ਨੂੰ) ਵੇਖਣ ਵਾਲਾ। ਕਤਹਿ = ਕਿਤੇ ਭੀ। ਦੂਰਾਈ = ਦੂਰ ॥੨॥ਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਜਾਪਦਾ ਹੈ, ਕਿਸੇ ਭੀ ਥਾਂ ਤੋਂ ਉਸ ਨੂੰ ਉਹ ਪ੍ਰਭੂ ਦੂਰ ਨਹੀਂ ਜਾਪਦਾ ॥੨॥
 
सुख सीतल सरधा सभ पूरी होए संत सहाई ॥
Sukẖ sīṯal sarḏẖā sabẖ pūrī ho▫e sanṯ sahā▫ī.
In peace and cool tranquility, my faith has been totally fulfilled; the Saints are my Helpers and Support.
ਸਾਧੂਆਂ ਦੀ ਸਹਾਇਤਾ ਰਾਹੀਂ ਮੈਨੂੰ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀਆਂ ਸਾਰੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
ਸੀਤਲ = ਠੰਢ। ਸਭ = ਸਾਰੀ।ਸੰਤ ਜਨ ਜਿਸ ਮਨੁੱਖ ਦੇ ਮਦਦਗਾਰ ਬਣਦੇ ਹਨ, ਉਸ ਦੇ ਅੰਦਰ ਹਰ ਵੇਲੇ ਠੰਢ ਤੇ ਆਨੰਦ ਬਣਿਆ ਰਹਿੰਦਾ ਹੈ, ਉਸ ਦੀ ਹਰੇਕ ਮੰਗ ਪੂਰੀ ਹੋ ਜਾਂਦੀ ਹੈ।
 
पावन पतित कीए खिन भीतरि महिमा कथनु न जाई ॥३॥
Pāvan paṯiṯ kī▫e kẖin bẖīṯar mahimā kathan na jā▫ī. ||3||
He has purified the sinners in an instant; I cannot express His Glorious Praises. ||3||
ਇਕ ਮੁਹਤ ਅੰਦਰ, ਪ੍ਰਭੂ ਨੇ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ ਹੈ। ਉਸ ਦੀ ਕੀਰਤੀ ਵਰਨਣ ਕੀਤੀ ਨਹੀਂ ਜਾ ਸਕਦੀ।
ਪਾਵਨ ਪਤਿਤ = ਪਤਿਤਾਂ ਨੂੰ ਪਵਿੱਤਰ, ਵਿਕਾਰੀਆਂ ਨੂੰ ਪਵਿੱਤਰ। ਮਹਿਮਾ = ਵਡਿਆਈ ॥੩॥ਸੰਤਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਸੰਤ ਜਨ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦੇਂਦੇ ਹਨ ॥੩॥
 
निरभउ भए सगल भै खोए गोबिद चरण ओटाई ॥
Nirbẖa▫o bẖa▫e sagal bẖai kẖo▫e gobiḏ cẖaraṇ otā▫ī.
I have become fearless; all fear has departed. The feet of the Lord of the Universe are my only Shelter.
ਮੈਂ ਨਿਡਰ ਹੋ ਗਿਆ ਹਾਂ ਤੇ ਮੇਰੇ ਸਾਰੇ ਡਰ ਦੂਰ ਹੋ ਗਏ ਹਲ। ਸ਼੍ਰਿਸ਼ਟੀ ਦੇ ਸਾਈਂ ਦੇ ਚਰਨ ਹੀ ਮਰੀ ਇੱਕੋ ਇੱਕ ਪਨਾਹ ਹਨ।
ਨਿਰਭਉ = ਡਰ-ਰਹਿਤ। ਸਗਲ ਭੈ = ਸਾਰੇ ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ 'ਭੈ'}। ਓਟਾਈ = ਓਟ ਲਿਆਂ।ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਲਿਆ, ਉਹਨਾਂ ਦੇ ਸਾਰੇ ਡਰ ਦੂਰ ਹੋ ਗਏ, ਉਹ ਨਿਰਭਉ ਹੋ ਗਏ।
 
नानकु जसु गावै ठाकुर का रैणि दिनसु लिव लाई ॥४॥६॥
Nānak jas gāvai ṯẖākur kā raiṇ ḏinas liv lā▫ī. ||4||6||
Nanak sings the Praises of his Lord and Master; night and day, he is lovingly focused on Him. ||4||6||
ਨਾਨਕ ਸਾਹਿਬ ਦੀ ਸਿਫ਼ਤ-ਸਨਾਂ ਗਾਇਨ ਕਰਦਾ ਹੈ ਅਤੇ ਰਾਤ ਦਿਹੁੰ ਆਪਣੀ ਬਿਰਤੀ ਉ ਨਾਲ ਜੋੜੀ ਰਖਦਾ ਹੈ।
ਨਾਨਕੁ ਗਾਵੈ = ਨਾਨਕ ਗਾਂਦਾ ਹੈ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਰੈਣਿ = ਰਾਤ। ਲਿਵ ਲਾਈ = ਲਿਵ ਲਾਇ, ਸੁਰਤ ਜੋੜ ਕੇ ॥੪॥੬॥ਨਾਨਕ ਭੀ ਦਿਨ ਰਾਤ ਸੁਰਤ ਜੋੜ ਕੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ॥੪॥੬॥
 
मारू महला ५ ॥
Mārū mėhlā 5.
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
xxxxxx
 
जो समरथु सरब गुण नाइकु तिस कउ कबहु न गावसि रे ॥
Jo samrath sarab guṇ nā▫ik ṯis ka▫o kabahu na gāvas re.
He is all-powerful, the Master of all virtues, but you never sing of Him!
ਜੋ ਸਰਬ ਸ਼ਕਤੀਵਾਨ ਅਤੇ ਸਾਰੀਆਂ ਨੇਕੀਆਂ ਦਾ ਮਾਲਕ ਹੈ; ਉਸ ਨੂੰ, ਬੰਦੇ! ਤੂੰ ਕਦੇ ਭੀ ਗਾਇਨ ਨਹੀਂ ਕਰਦਾ।
ਸਮਰਥੁ = ਸਭ ਤਾਕਤਾਂ ਦਾ ਮਾਲਕ! ਨਾਇਕੁ = ਮਾਲਕ। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨ ਗਾਵਸਿ = ਤੂੰ ਨਹੀਂ ਗਾਂਦਾ।ਹੇ ਭਾਈ! ਜਿਹੜਾ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਤੂੰ ਉਸ ਦੀ ਸਿਫ਼ਤ-ਸਾਲਾਹ ਕਦੇ ਭੀ ਨਹੀਂ ਕਰਦਾ।
 
छोडि जाइ खिन भीतरि ता कउ उआ कउ फिरि फिरि धावसि रे ॥१॥
Cẖẖod jā▫e kẖin bẖīṯar ṯā ka▫o u▫ā ka▫o fir fir ḏẖāvas re. ||1||
You shall have to leave all this in an instant, but again and again, you chase after it. ||1||
ਜਿਸ ਨੂੰ ਤੂੰ ਇਕ ਮੁਹਤ ਅੰਦਰ ਤਿਆਗ ਜਾਣਾ ਹੈ; ਮੁੜ ਮੁੜ ਕੇ ਤੂੰ ਉਸ ਵਲ ਵੇਖਦਾ ਅਤੇ ਭਜਦਾ ਹੈਂ, ਹੇ ਬੰਦੇ!
ਛੋਡਿ ਜਾਇ = (ਹਰੇਕ ਪ੍ਰਾਣੀ) ਛੱਡ ਜਾਂਦਾ ਹੈ। ਤਾ ਕਉ = ਉਸ (ਮਾਇਆ) ਨੂੰ। ਉਆ ਕਉ = ਉਸ (ਮਾਇਆ) ਦੀ ਹੀ ਖ਼ਾਤਰ। ਧਾਵਸਿ = ਤੂੰ ਦੌੜ-ਭੱਜ ਕਰ ਰਿਹਾ ਹੈਂ। ਰੇ = ਹੇ ਭਾਈ! ॥੧॥ਉਸ (ਮਾਇਆ) ਨੂੰ ਤਾਂ ਹਰ ਕੋਈ ਇਕ ਖਿਨ ਵਿਚ ਛੱਡ ਜਾਂਦਾ ਹੈ, ਤੂੰ ਭੀ ਉਸੇ ਦੀ ਖ਼ਾਤਰ ਮੁੜ ਮੁੜ ਭਟਕਦਾ ਫਿਰਦਾ ਹੈਂ ॥੧॥
 
अपुने प्रभ कउ किउ न समारसि रे ॥
Apune parabẖ ka▫o ki▫o na samāras re.
Why do you not contemplate your God?
ਤੂੰ ਆਪਣੇ ਸਾਹਿਬ ਦਾ ਕਿਉਂ ਸਿਮਰਨ ਨਹੀਂ ਕਰਦਾ, ਹੇ ਪ੍ਰਾਣੀ?
ਪ੍ਰਭ ਕਉ = ਪ੍ਰਭੂ ਨੂੰ। ਨ ਸਮਾਰਸਿ = ਤੂੰ ਯਾਦ ਨਹੀਂ ਕਰਦਾ।ਤੂੰ ਆਪਣੇ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?
 
बैरी संगि रंग रसि रचिआ तिसु सिउ जीअरा जारसि रे ॥१॥ रहाउ ॥
Bairī sang rang ras racẖi▫ā ṯis si▫o jī▫arā jāras re. ||1|| rahā▫o.
You are entangled in association with your enemies, and the enjoyment of pleasures; your soul is burning up with them! ||1||Pause||
ਆਪਣੇ ਵੈਰੀਆਂ ਦੀ ਸੰਗਤ ਅਤੇ ਭੋਗ ਬਿਲਾਸ ਮਾਣਨ ਅੰਦਰ ਤੂੰ ਖੱਚਤ ਹੋਇਆ ਹੋਇਆ ਹੈਂ। ਉਨ੍ਹਾਂ ਨਾਲ ਤੂੰ ਆਪਣੀ ਜਿੰਦੜੀ ਨੂੰ ਸਾੜ ਫੂਕ ਰਿਹਾ ਹੈਂ, ਹੇ ਬੰਦੇ! ਠਹਿਰਾਉ।
ਬੈਰੀ ਸੰਗਿ = ਵੈਰੀ ਨਾਲ। ਰੰਗ ਰਸਿ = ਮੌਜ-ਮੇਲਿਆਂ ਦੇ ਸੁਆਦ ਵਿਚ। ਤਿਸੁ ਸਿਉ = ਉਸ (ਵੈਰੀ ਮੋਹ) ਨਾਲ। ਜਾਰਸਿ = ਤੂੰ ਸਾੜ ਰਿਹਾ ਹੈਂ ॥੧॥ਤੂੰ (ਮਾਇਆ ਦੇ ਮੋਹ-) ਵੈਰੀ ਨਾਲ ਮੌਜ-ਮੇਲਿਆਂ ਦੇ ਸੁਆਦ ਵਿਚ ਮਸਤ ਹੈਂ, ਤੇ, ਉਸ (ਮੋਹ ਦੇ) ਨਾਲ ਹੀ ਆਪਣੀ ਜਿੰਦ ਨੂੰ ਸਾੜ ਰਿਹਾ ਹੈਂ (ਆਪਣੇ ਆਤਮਕ ਜੀਵਨ ਨੂੰ ਸਾੜ ਰਿਹਾ ਹੈਂ) ॥੧॥ ਰਹਾਉ॥
 
जा कै नामि सुनिऐ जमु छोडै ता की सरणि न पावसि रे ॥
Jā kai nām suni▫ai jam cẖẖodai ṯā kī saraṇ na pāvas re.
Hearing His Name, the Messenger of Death will release you, and yet, you do not enter His Sanctuary!
ਜਿਸ ਦਾ ਨਾਮ ਸੁਣ ਕੇ, ਮੌਤ ਦਾ ਦੂਤ ਤੈਨੂੰ ਛੱਡ ਦਿੰਦਾ ਹੈ, ਤੂੰ ਉਸ ਦੀ ਪਨਾਹ ਨਹੀਂ ਲੈਂਦਾ।
ਨਾਮਿ ਸੁਨਿਐ = ਨਾਮ ਸੁਣਨ ਨਾਲ। ਜਾ ਕੈ ਨਾਮਿ ਸੁਨਿਐ = ਜਿਸ ਦਾ ਨਾਮ ਸੁਣਿਆਂ। ਨ ਪਾਵਸਿ = ਤੂੰ ਨਹੀਂ ਪੈਂਦਾ।ਜਿਸ ਪਰਮਾਤਮਾ ਦਾ ਨਾਮ ਸੁਣਿਆਂ ਜਮਰਾਜ (ਭੀ) ਛੱਡ ਜਾਂਦਾ ਹੈ ਤੂੰ ਉਸ ਦੀ ਸਰਨ (ਕਿਉਂ) ਨਹੀਂ ਪੈਂਦਾ?
 
काढि देइ सिआल बपुरे कउ ता की ओट टिकावसि रे ॥२॥
Kādẖ ḏe▫e si▫āl bapure ka▫o ṯā kī ot tikāvas re. ||2||
Turn out this wretched jackal, and seek the Shelter of that God. ||2||
ਤੂੰ ਬਦਬਖ਼ਤ ਗਿੱਦੜ ਰੂਪੀ ਲਾਲਚ ਨੂੰ ਬਾਹਰ ਕੱਢ ਦੇ ਅਤੇ ਤੂੰ ਉਸ ਸੁਆਮੀ ਦੀ ਸ਼ਰਨਾਗਤ ਸੰਭਾਲ।
ਦੇਇ = ਦੇਂਦਾ ਹੈ। ਕਾਢਿ ਦੇਇ = ਕੱਢ ਦੇਂਦਾ ਹੈ। ਸਿਆਲ = ਗਿੱਦੜ। ਤਾ ਕੀ ਓਟ = ਉਸ (ਸਿੰਘ ਪ੍ਰਭੂ) ਦਾ ਆਸਰਾ। ਟਿਕਾਵਸਿ = (ਆਪਣੇ ਅੰਦਰ) ਟਿਕਾ ਲੈ ॥੨॥ਤੂੰ ਆਪਣੇ ਅੰਦਰ ਉਸ ਪ੍ਰਭੂ ਦਾ ਆਸਰਾ ਟਿਕਾ ਲੈ, ਜਿਹੜਾ (ਸਿੰਘ-ਪ੍ਰਭੂ) ਨਿਮਾਣੇ ਗਿੱਦੜ ਨੂੰ ਕੱਢ ਦੇਂਦਾ ਹੈ ॥੨॥
 
जिस का जासु सुनत भव तरीऐ ता सिउ रंगु न लावसि रे ॥
Jis kā jās sunaṯ bẖav ṯarī▫ai ṯā si▫o rang na lāvas re.
Praising Him, you shall cross over the terrifying world-ocean, and yet, you have not fallen in love with Him!
ਜਿਸ ਦੀ ਕਿਰਤੀ ਸ੍ਰਵਣ ਕਰਨ ਦੁਆਰਾ, ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਈਦਾ ਹੈ; ਉਸ ਨਾਲ ਤੂੰ ਪ੍ਰੇਮ ਨਹੀਂ ਪਾਉਂਦਾ, ਹੇ ਬੰਦੇ!
ਜਾਸੁ = ਜਸ। ਭਵ = ਸੰਸਾਰ-ਸਮੁੰਦਰ। ਤਰੀਐ = ਤਰ ਜਾਈਦਾ ਹੈ। ਰੰਗੁ = ਪ੍ਰੇਮ। ਨ ਲਾਵਸਿ = ਤੂੰ ਨਹੀਂ ਲਾਂਦਾ।ਜਿਸ ਪਰਮਾਤਮਾ ਦਾ ਜਸ ਸੁਣਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੂੰ ਉਸ ਨਾਲ ਪਿਆਰ ਨਹੀਂ ਜੋੜਦਾ।
 
थोरी बात अलप सुपने की बहुरि बहुरि अटकावसि रे ॥३॥
Thorī bāṯ alap supne kī bahur bahur atkāvas re. ||3||
This meager, short-lived dream, this thing - you are engrossed in it, over and over again. ||3||
ਤੂੰ ਮੁੜ ਮੁੜ ਕੇ ਸੁਫਨੇ ਵਰਗੀ ਛਿਨ-ਭੰਗਰ ਤੁੱਛ ਚੀਜ਼ ਨਾਲ ਕਿਊਂ ਉਲਝਦਾ ਹੈ?
ਅਲਪ = ਥੋੜੀ, ਹੋਛੀ। ਬਹੁਰਿ ਬਹੁਰਿ = ਮੁੜ ਮੁੜ। ਅਟਕਾਵਸਿ = ਤੂੰ (ਆਪਣੇ ਮਨ ਨੂੰ) ਫਸਾ ਰਿਹਾ ਹੈਂ ॥੩॥(ਮਾਇਆ ਦੀ ਪ੍ਰੀਤ) ਸੁਪਨੇ ਦੀ ਹੀ ਹੋਛੀ ਜਿਹੀ ਗੱਲ ਹੈ, ਪਰ ਤੂੰ ਮੁੜ ਮੁੜ ਉਸੇ ਵਿਚ ਆਪਣੇ ਮਨ ਨੂੰ ਫਸਾ ਰਿਹਾ ਹੈਂ ॥੩॥
 
भइओ प्रसादु क्रिपा निधि ठाकुर संतसंगि पति पाई ॥
Bẖa▫i▫o parsāḏ kirpā niḏẖ ṯẖākur saṯsang paṯ pā▫ī.
When our Lord and Master, the ocean of mercy, grants His Grace, one finds honor in the Society of the Saints.
ਜਦ ਰਹਿਮਤ ਦਾ ਸਮੁੰਦਰ, ਸੁਆਮੀ ਮਿਹਰਬਾਨ ਥੀ ਵੰਝਦਾ ਹੈ, ਤਾਂ ਪ੍ਰਾਣੀ ਸਤਿਸੰਗਤ ਰਾਹੀਂ ਇੱਜ਼ਤ ਆਬਰੂ ਪਾ ਲੈਂਦਾ ਹੈ।
ਪ੍ਰਸਾਦੁ = ਕਿਰਪਾ, ਮਿਹਰ। ਠਾਕੁਰ ਪ੍ਰਸਾਦੁ = ਮਾਲਕ-ਪ੍ਰਭੂ ਦੀ ਕਿਰਪਾ। ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਸੰਤ ਸੰਗਿ = ਸੰਤ ਜਨਾਂ ਦੀ ਸੰਗਤ ਵਿਚ। ਪਤਿ = ਇੱਜ਼ਤ।ਜਿਸ ਮਨੁੱਖ ਉੱਤੇ ਕਿਰਪਾ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟਦਾ ਹੈ।
 
कहु नानक त्रै गुण भ्रमु छूटा जउ प्रभ भए सहाई ॥४॥७॥
Kaho Nānak ṯarai guṇ bẖaram cẖẖūtā ja▫o parabẖ bẖa▫e sahā▫ī. ||4||7||
Says Nanak, I am rid of the illusion of the three-phased Maya, when God becomes my help and support. ||4||7||
ਗੁਰੂ ਜੀ ਆਖਦੇ ਹਨ, ਜਦ ਸਾਹਿਬ ਮਦਦਗਾਰ ਹੋ ਜਾਂਦਾ ਹੈ ਤਾਂ ਇਨਸਾਨ ਤਿੰਨਾਂ ਲੱਛਣਾਂ ਵਾਲੀ ਮਾਇਆ ਦੀ ਗਲਤ ਫ਼ਹਿਮੀ ਤੋਂ ਖਲਾਸੀ ਪਾ ਜਾਂਦਾ ਹੈ।
ਨਾਨਕ = ਹੇ ਨਾਨਕ! ਤ੍ਰੈਗੁਣ ਭ੍ਰਮੁ = ਤ੍ਰਿ-ਗੁਣੀ ਮਾਇਆ ਦੀ ਖ਼ਾਤਰ ਭਟਕਣਾ। ਜਉ = ਜਦੋਂ। ਸਹਾਈ = ਮਦਦਗਾਰ ॥੪॥੭॥ਹੇ ਨਾਨਕ! ਆਖ ਕਿ ਜਦੋਂ ਪ੍ਰਭੂ ਜੀ ਸਹਾਈ ਬਣਦੇ ਹਨ, ਮਨੁੱਖ ਦੀ ਤ੍ਰਿਗੁਣੀ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ ॥੪॥੭॥
 
मारू महला ५ ॥
Mārū mėhlā 5.
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
xxxxxx
 
अंतरजामी सभ बिधि जानै तिस ते कहा दुलारिओ ॥
Anṯarjāmī sabẖ biḏẖ jānai ṯis ṯe kahā ḏulāri▫o.
The Inner-knower, the Searcher of hearts, knows everything; what can anyone hide from Him?
ਅੰਦਰਲੀਆਂ ਜਾਣਨਹਾਰ ਸਾਰੀਆਂ ਤਦਬੀਰਾਂ ਨੂੰ ਸਮਝਦਾ ਹੈ। ਉਸ ਪਾਸੋਂ ਕੀ ਲੁਕਾ ਕੇ ਰਖਿਆ ਜਾ ਸਕਦਾ ਹੈ?
ਅੰਤਰਜਾਮੀ = ਦਿਲਾਂ ਦੇ ਅੰਦਰ ਦੀ ਜਾਣਨ ਵਾਲਾ। ਸਭ ਨਿਧਿ = ਹਰੇਕ ਕਿਸਮ ਦੀ ਗੱਲ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ (ਪਰਮਾਤਮਾ) ਤੋਂ। ਕਹਾ ਦੁਲਾਰਿਓ = ਕਹਾ ਦੁਰਾਰਿਓ, ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?ਹੇ ਮੂਰਖ! ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮਾਤਮਾ (ਮਨੁੱਖ ਦਾ) ਹਰੇਕ ਕਿਸਮ (ਦਾ ਅੰਦਰਲਾ ਭੇਤ) ਜਾਣਦਾ ਹੈ। ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?
 
हसत पाव झरे खिन भीतरि अगनि संगि लै जारिओ ॥१॥
Hasaṯ pāv jẖare kẖin bẖīṯar agan sang lai jāri▫o. ||1||
Your hands and feet will fall off in an instant, when you are burnt in the fire. ||1||
ਜਦ ਤੂੰ ਅੱਗ ਨਾਲ ਸਾੜਿਆ ਜਾਂਦਾ ਹੈਂ, ਤੇਰੇ ਹੱਥ ਅਤੇ ਪੈਰ ਇਕ ਮੁਹਤ ਵਿੱਚ ਜਾਂਦੇ ਹਨ।
ਹਸਤ = ਹੱਥ {ਬਹੁ-ਵਚਨ}। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ। ਝਰੇ = ਝੜ ਜਾਂਦੇ ਹਨ, ਸੜ ਜਾਂਦੇ ਹਨ। ਅਗਨਿ ਸੰਗਿ = ਅੱਗ ਨਾਲ, ਅੱਗ ਵਿਚ। ਜਾਰਿਓ = ਸਾੜਿਆ ਜਾਂਦਾ ਹੈ ॥੧॥(ਹੇ ਮੂਰਖ! ਜਿਸ ਸਰੀਰ ਦੀ ਖ਼ਾਤਰ ਤੂੰ ਹਰਾਮਖ਼ੋਰੀ ਕਰਦਾ ਹੈਂ, ਉਹ ਸਰੀਰ ਅੰਤ ਵੇਲੇ) ਅੱਗ ਵਿਚ ਪਾ ਕੇ ਸਾੜਿਆ ਜਾਂਦਾ ਹੈ, (ਉਸ ਦੇ) ਹੱਥ ਪੈਰ (ਆਦਿਕ ਅੰਗ) ਇਕ ਖਿਨ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ ॥੧॥