Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

बाझु गुरू गुबारा ॥
Bājẖ gurū gubārā.
Without the Guru, there is only pitch darkness.
ਗੁਰਾਂ ਦੇ ਬਾਝੌ ਕਾਲਾ ਬੋਲਾ ਅਨੇਰਾ ਹੈ।
ਗੁਬਾਰਾ = ਹਨੇਰਾ।ਗੁਰੂ ਤੋਂ ਬਿਨਾ (ਜਗਤ ਵਿਚ ਆਤਮਕ ਜੀਵਨ ਵਲੋਂ) ਹਨੇਰਾ (ਹੀ ਹਨੇਰਾ) ਹੈ।
 
मिलि सतिगुर निसतारा ॥२॥
Mil saṯgur nisṯārā. ||2||
Meeting with the True Guru, one is emancipated. ||2||
ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਪਾਰ ਉਤੱਰ ਜਾਂਦਾ ਹੈ।
ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਨਿਸਤਾਰਾ = ਪਾਰ-ਉਤਾਰਾ ॥੨॥ਗੁਰੂ ਨੂੰ ਮਿਲ ਕੇ (ਹੀ ਇਸ ਹਨੇਰੇ ਵਿਚੋਂ) ਪਾਰ ਲੰਘੀਦਾ ਹੈ ॥੨॥
 
हउ हउ करम कमाणे ॥
Ha▫o ha▫o karam kamāṇe.
All the deeds done in egotism,
ਜਿੰਨੇ ਭੀ ਕੰਮ ਕਾਜ ਹੰਕਾਰ ਅਤੇ ਹੰਗਤਾ ਅੰਦਰ ਕੀਤੇ ਜਾਂਦੇ ਹਨ,
ਹਉ ਹਉ = ਮੈਂ ਮੈਂ, ਮੈਂ ਵੱਡਾ ਹਾਂ ਮੈਂ ਵੱਡਾ ਹਾਂ। ਕਰਮ = ਕੰਮ।ਹਉਮੈ ਦੇ ਆਸਰੇ ਜੀਵ (ਅਨੇਕਾਂ) ਕਰਮ ਕਰਦੇ ਹਨ,
 
ते ते बंध गलाणे ॥
Ŧe ṯe banḏẖ galāṇe.
are just chains around the neck.
ਓਨੇ ਹੀ ਸੰਗਲ ਇਨਸਾਨ ਦੀ ਗਰਦਨ ਦੁਆਲੇ ਹਨ।
ਤੇ ਤੇ = ਉਹ ਸਾਰੇ। ਬੰਧ = ਬੰਧਨ। ਗਲਾਣੇ = ਗਲ ਵਿਚ।ਉਹ ਸਾਰੇ ਕਰਮ (ਜੀਵਾਂ ਦੇ) ਗਲ ਵਿਚ ਫਾਹੀਆਂ ਬਣ ਜਾਂਦੇ ਹਨ।
 
मेरी मेरी धारी ॥
Merī merī ḏẖārī.
Harboring self-conceit and self-interest
ਖੁਦੀ ਤੇ ਅਪਣਤ ਕਰਨੀ,
ਮੇਰੀ ਮੇਰੀ = ਮਮਤਾ। ਧਾਰੀ = ਹਿਰਦੇ ਵਿਚ ਵਸਾਈ।ਜੀਵ ਆਪਣੇ ਹਿਰਦੇ ਵਿਚ ਮਮਤਾ ਵਸਾਈ ਰੱਖਦਾ ਹੈ,
 
ओहा पैरि लोहारी ॥
Ohā pair lohārī.
is just like placing chains around one's ankles.
ਉਹ ਆਪਣੇ ਪੈਰਾ ਨੂੰ ਲੋਹੇ ਦੀਆਂ ਬੇੜੀਆ ਪਾਉਣ ਦੀ ਮਾਨੰਦ ਹੈ।
ਓਹਾ = ਉਹ ਮਮਤਾ ਹੀ। ਪੈਰਿ = ਪੈਰ ਵਿਚ। ਲੋਹਾਰੀ = ਲੋਹੇ ਦੀ ਬੇੜੀ।ਉਹ ਮਮਤਾ ਹੀ ਜੀਵ ਦੇ ਪੈਰ ਵਿਚ ਲੋਹੇ ਦੀ ਬੇੜੀ ਬਣ ਜਾਂਦੀ ਹੈ।
 
सो गुर मिलि एकु पछाणै ॥
So gur mil ek pacẖẖāṇai.
He alone meets with the Guru, and realizes the One Lord,
ਜਿਸ ਦੇ ਮੱਥੇ ਉੱਤੇ ਚੰਗੇ ਨਸੀਬ ਲਿਖੇ ਹੋਏ ਹਨ,
ਏਕੁ = ਇਕ ਪਰਮਾਤਮਾ ਨੂੰ। ਪਛਾਣੈ = ਡੂੰਘੀ ਸਾਂਝ ਪਾਂਦਾ ਹੈ।ਉਹ ਮਨੁੱਖ ਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,
 
जिसु होवै भागु मथाणै ॥३॥
Jis hovai bẖāg mathāṇai. ||3||
who has such destiny written on his forehead. ||3||
ਕੇਵਲ ਉਹ ਹੀ ਗੁਰਾਂ ਨਾਲ ਮਿਲ ਕੇ ਇਕ ਸਾਂਈਆ ਨੂੰ ਸਿੰਝਾਣਦਾ ਹੈ।
ਜਿਸੁ ਮਥਾਣੈ = ਜਿਸ ਦੇ ਮੱਥੇ ਉਤੇ। ਭਾਗੁ = ਚੰਗੀ ਕਿਸਮਤ ॥੩॥ਜਿਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ॥੩॥
 
सो मिलिआ जि हरि मनि भाइआ ॥
So mili▫ā jė har man bẖā▫i▫ā.
He alone meets the Lord, who is pleasing to His Mind.
ਕੇਵਲ ਉਹ ਹੀ ਸਾਈਂ ਨੂੰ ਮਿਲਦਾ ਹੈ ਜੋ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।
ਜਿ = ਜਿਹੜਾ ਮਨੁੱਖ। ਮਨਿ = ਮਨ ਵਿਚ।ਉਹੀ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਜਿਹੜਾ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ;
 
सो भूला जि प्रभू भुलाइआ ॥
So bẖūlā jė parabẖū bẖulā▫i▫ā.
He alone is deluded, who is deluded by God.
ਕੇਵਲ ਉਹ ਹੀ ਭੁਲਦਾ ਹੈ ਜਿਸ ਨੂੰ ਸੁਆਮੀ ਭੁਲਾਉਂਦਾ ਹੈ।
ਭੂਲਾ = ਕੁਰਾਹੇ ਪੈ ਗਿਆ। ਭੁਲਾਇਆ = ਕੁਰਾਹੇ ਪਾ ਦਿੱਤਾ।ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪ੍ਰਭੂ ਆਪ ਕੁਰਾਹੇ ਪਾਂਦਾ ਹੈ।
 
नह आपहु मूरखु गिआनी ॥
Nah āphu mūrakẖ gi▫ānī.
No one, by himself, is ignorant or wise.
ਆਪਣੇ ਆਪ ਨਾਂ ਕੋਈ ਬੇਸਮਝ ਹੈ ਨਾਂ ਹੀ ਸਿਆਣਾ।
ਆਪਹੁ = ਆਪਣੇ ਆਪ ਤੋਂ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ, ਸਿਆਣਾ।ਆਪਣੇ ਆਪ ਤੋਂ ਨਾਹ ਕੋਈ ਮੂਰਖ ਹੈ ਨਾਹ ਕੋਈ ਸਿਆਣਾ ਹੈ।
 
जि करावै सु नामु वखानी ॥
Jė karāvai so nām vakẖānī.
He alone chants the Naam, whom the Lord inspires to do so.
ਜਿਸ ਤਰਾ ਸੁਆਮੀ ਬੰਦੇ ਕੋਲੋ ਕਰਾਉਂਦਾ ਹੈ ਉਸੇ ਤਰਾ ਦਾ ਹੀ ਉਸ ਦਾ ਨਾਮ ਪੈ ਜਾਂਦਾ ਹੈ।
ਜਿ = ਜੋ ਕੁਝ। ਸੁ = ਉਹ, ਉਹੋ ਜਿਹਾ। ਵਖਾਨੀ = ਆਖਿਆ ਜਾਂਦਾ ਹੈ। ਨਾਮ ਵਖਾਨੀ = ਨਾਮ ਪੈ ਜਾਂਦਾ ਹੈ।ਪਰਮਾਤਮਾ ਜੋ ਕੁਝ ਜੀਵ ਪਾਸੋਂ ਕਰਾਂਦਾ ਹੈ ਉਸ ਦੇ ਅਨੁਸਾਰ ਹੀ ਉਸ ਦਾ ਨਾਮ (ਮੂਰਖ ਜਾਂ ਗਿਆਨੀ) ਪੈ ਜਾਂਦਾ ਹੈ।
 
तेरा अंतु न पारावारा ॥
Ŧerā anṯ na pārāvārā.
You have no end or limitation.
ਤੈਂਡਾ ਹੇ ਸਾਈਂ ਕੋਈ ਓੜਕ ਇਹ ਜਾਂ ਉਹ ਕਿਨਾਰਾ ਨਹੀਂ,
xxxਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
जन नानक सद बलिहारा ॥४॥१॥१७॥
Jan Nānak saḏ balihārā. ||4||1||17||
Servant Nanak is forever a sacrifice to You. ||4||1||17||
ਗੋਲਾ ਨਾਨਕ ਹਮੇਸ਼ਾਂ ਹੀ ਤੇਰੇ ਉਤੋਂ ਕੁਰਬਾਨ ਵੰਝਦਾ ਹੈ।
ਸਦ = ਸਦਾ ॥੪॥੧॥੧੭॥ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੪॥੧॥੧੭॥
 
मारू महला ५ ॥
Mārū mėhlā 5.
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
xxxxxx
 
मोहनी मोहि लीए त्रै गुनीआ ॥
Mohnī mohi lī▫e ṯarai gunī▫ā.
Maya, the enticer, has enticed the world of the three gunas, the three qualities.
ਮਾਇਆ ਨੇ ਤਿੰਨਾ ਸੁਭਾਵਾ ਵਾਲੇ ਪ੍ਰਾਣੀਆ ਨੂੰ ਫ਼ਰੇਫਤਾ ਕਰ ਲਿਆ ਹੈ।
ਮੋਹਨੀ = ਮੋਹ ਲੈਣ ਵਾਲੀ (ਮਾਇਆ) ਨੇ। ਮੋਹਿ ਲੀਏ = ਭਰਮਾ ਲਏ ਹਨ। ਤ੍ਰੈਗੁਨੀਆ = ਮਾਇਆ ਦੇ ਤਿੰਨ ਗੁਣਾਂ ਵਾਲੇ ਜੀਵ।(ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ) ਮੋਹਨੀ ਮਾਇਆ ਦੇ ਸਾਰੇ ਤ੍ਰਿ-ਗੁਣੀ ਜੀਵਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ,
 
लोभि विआपी झूठी दुनीआ ॥
Lobẖ vi▫āpī jẖūṯẖī ḏunī▫ā.
The false world is engrossed in greed.
ਲਾਲਚ ਅੰਦਰ ਕੂੜਾ ਜਹਾਨ ਗ੍ਰਸਿਆ ਹੋਇਆ ਹੋਇਆ ਹੈ।
ਲੋਭਿ = ਲੋਭ ਵਿਚ। ਵਿਆਪੀ = ਫਸੀ ਹੋਈ ਹੈ। ਝੂਠੀ ਦੁਨੀਆ ਲੋਭਿ = ਨਾਸਵੰਤ ਜਗਤ ਦੇ ਲੋਭ ਵਿਚ।ਸਾਰੀ ਲੁਕਾਈ ਨਾਸਵੰਤ ਦੁਨੀਆ ਦੇ ਲੋਭ ਵਿਚ ਫਸੀ ਹੋਈ ਹੈ।
 
मेरी मेरी करि कै संची अंत की बार सगल ले छलीआ ॥१॥
Merī merī kar kai sancẖī anṯ kī bār sagal le cẖẖalī▫ā. ||1||
Crying out, "Mine, mine!" they collect possessions, but in the end, they are all deceived. ||1||
ਇਹ ਮੈਂਡੀ ਮਂੈਡੀ ਹੈ ਕਹਿਕੇ ਇਨਸਾਨ ਦੌਲਤ ਇਕੱਤ੍ਰ ਕਰਦਾ ਹੈ ਪਰ ਅਖ਼ੀਰ ਦੇ ਵੇਲੇ ਇਹ ਸਾਰਿਆ ਨੂੰ ਠੱਗ ਲੈਂਦੀ ਹੈ।
ਸੰਚੀ = ਇਕੱਠੀ ਕੀਤੀ। ਸਗਲ = ਸਾਰੇ। ਛਲੀਆ = ਠੱਗ ਲਏ ॥੧॥ਸਾਰੇ ਜੀਵ (ਇਸ ਮਾਇਆ ਦੀ) ਮਮਤਾ ਵਿਚ ਫਸ ਕੇ (ਇਸ ਨੂੰ) ਇਕੱਠੀ ਕਰਦੇ ਹਨ, ਪਰ ਅਖ਼ੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ॥੧॥
 
निरभउ निरंकारु दइअलीआ ॥
Nirbẖa▫o nirankār ḏa▫i▫alī▫ā.
The Lord is fearless, formless and merciful.
ਮਿਹਰਬਾਨ ਮਾਲਕ ਨਿਡਰ ਅਤੇ ਨਿਰ ਸਰੂਪ ਹੈ।
ਦਇਅਲੀਆ = ਦਇਆਲ।ਜਿਹੜਾ ਪਰਮਾਤਮਾ ਡਰ-ਰਹਿਤ ਹੈ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਜੋ ਦਇਆ ਦਾ ਘਰ ਹੈ,
 
जीअ जंत सगले प्रतिपलीआ ॥१॥ रहाउ ॥
Jī▫a janṯ sagle parṯipalī▫ā. ||1|| rahā▫o.
He is the Cherisher of all beings and creatures. ||1||Pause||
ਉਹ ਸਾਰੇ ਪ੍ਰਾਣਧਾਰੀਆ ਦੀ ਪ੍ਰਵਰਸ਼ ਕਰਦਾ ਹੈ। ਠਹਿਰਾਉ।
ਪ੍ਰਤਿਪਲੀਆ = ਪਾਲਦਾ ਹੈ ॥੧॥ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ॥੧॥ ਰਹਾਉ॥
 
एकै स्रमु करि गाडी गडहै ॥
Ėkai saram kar gādī gadhai.
Some collect wealth, and bury it in the ground.
ਜਮਾ ਕਰਕੇ ਕੋਈ ਇਸ ਨੂੰ ਟੋਏ ਵਿੱਚ ਦੱਬ ਦਿੰਦੇ ਹਨ।
ਏਕੈ = ਇਕ (ਜੀਵ) ਨੇ। ਸ੍ਰਮੁ = ਮਿਹਨਤ। ਗਾਡੀ = ਦੱਬ ਦਿੱਤੀ। ਗਡਹੈ = ਗੜ੍ਹੇ ਵਿਚ, ਟੋਏ ਵਿਚ।ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ;
 
एकहि सुपनै दामु न छडहै ॥
Ėkėh supnai ḏām na cẖẖadhai.
Some cannot abandon wealth, even in their dreams.
ਕਈ ਧਨ ਨੂੰ ਸੁਫਨੇ ਵਿੱਚ ਵੀ ਨਹੀਂ ਛਡਦੇ।
ਸੁਪਨੈ = ਸੁਪਨੇ ਵਿਚ (ਭੀ)। ਦਾਮੁ = ਪੈਸਾ, ਧਨ।ਕੋਈ ਐਸਾ ਹੈ ਜੋ ਸੁਪਨੇ ਵਿਚ (ਭੀ, ਭਾਵ, ਕਦੇ ਭੀ ਇਸ ਨੂੰ) ਹੱਥੋਂ ਨਹੀਂ ਛੱਡਦਾ।
 
राजु कमाइ करी जिनि थैली ता कै संगि न चंचलि चलीआ ॥२॥
Rāj kamā▫e karī jin thailī ṯā kai sang na cẖancẖal cẖalī▫ā. ||2||
The king exercises his power, and fills his money-bags, but this fickle companion will not go along with him. ||2||
ਜੋ ਹਕੂਮਤ ਕਰਕੇ ਉਸ ਦੇ ਥੈਲੇ ਭਰਦਾ ਹੈ ਉਸ ਦੇ ਨਾਲ ਭੀ ਇਹ ਚੁਲਬੁਲੀ ਮਾਇਆ ਨਹੀਂ ਜਾਂਦੀ।
ਜਿਨਿ = ਜਿਸ ਨੇ। ਸੰਗਿ = ਨਾਲ। ਚੰਚਲਿ = ਕਿਸੇ ਇੱਕ ਥਾਂ ਟਿਕ ਨਾ ਸਕਣ ਵਾਲੀ ॥੨॥ਜਿਸ ਮਨੁੱਖ ਨੇ ਹਕੂਮਤ ਕਰ ਕੇ ਖ਼ਜ਼ਾਨਾ ਜੋੜ ਲਿਆ; ਇਹ ਕਦੇ ਇੱਕ ਥਾਂ ਨਾਹ ਟਿਕਣ ਵਾਲੀ ਮਾਇਆ ਉਸ ਦੇ ਨਾਲ ਭੀ ਨਹੀਂ ਜਾਂਦੀ ॥੨॥
 
एकहि प्राण पिंड ते पिआरी ॥
Ėkėh parāṇ pind ṯe pi▫ārī.
Some love this wealth even more than their body and breath of life.
ਕਈ ਆਪਣੇ ਧਨ ਨੂੰ ਆਪਣੀ ਜ਼ਿੰਦਗੀ ਤੇ ਦੇਹ ਨਾਲੋ ਵਧੇਰੇ ਪਿਆਰ ਕਰਦੇ ਹਨ।
ਪ੍ਰਾਣ ਪਿੰਡ ਤੇ = ਪ੍ਰਾਣ ਤੇ ਪਿੰਡ ਤੇ, ਜਿੰਦ ਤੋਂ ਸਰੀਰ ਤੋਂ।ਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਭੀ ਵਧੀਕ ਪਿਆਰੀ ਲੱਗਦੀ ਹੈ।
 
एक संची तजि बाप महतारी ॥
Ėk sancẖī ṯaj bāp mėhṯārī.
Some collect it, forsaking their fathers and mothers.
ਕਈ ਆਪਣੇ ਪਿਓ ਤੇ ਮਾਂ ਨੂੰ ਛੱਡ ਕੇ ਇਸ (ਮਾਇਆ) ਨੂੰ ਇਕੱਤਰ ਕਰਦੇ ਹਨ।
ਤਜਿ = ਛੱਡ ਕੇ। ਮਹਤਾਰੀ = ਮਾਂ।ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੀ ਕਰਦਾ ਹੈ;
 
सुत मीत भ्रात ते गुहजी ता कै निकटि न होई खलीआ ॥३॥
Suṯ mīṯ bẖarāṯ ṯe guhjī ṯā kai nikat na ho▫ī kẖalī▫ā. ||3||
Some hide it from their children, friends and siblings, but it will not remain with them. ||3||
ਕਈ ਇਸ ਨੂੰ ਆਪਣੇ ਪੁੱਤ੍ਰਾਂ, ਦੋਸਤਾਂ ਅਤੇ ਵੀਰਾਂ ਦੋਲੋਂ ਲੁਕੇ ਕੇ ਰਖਦੇ ਹਨ; ਪ੍ਰੰਤੂ ਉਨ੍ਹਾਂ ਦੇ ਨਾਲ ਵੀ ਇਹ ਨਹੀਂ ਰਹਿੰਦੀ।
ਸੁਤ = ਪੁੱਤਰ। ਭ੍ਰਾਤ = ਭਰਾ। ਤੇ = ਤੋਂ। ਗੁਹਜੀ = ਲੁਕਾ ਰੱਖੀ। ਨਿਕਟਿ = ਨੇੜੇ ॥੩॥ਪੁੱਤਰਾਂ ਮਿੱਤਰਾਂ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ, ਪਰ ਇਹ ਉਸ ਦੇ ਕੋਲ ਭੀ ਨਹੀਂ ਖਲੋਂਦੀ ॥੩॥
 
होइ अउधूत बैठे लाइ तारी ॥
Ho▫e a▫uḏẖūṯ baiṯẖe lā▫e ṯārī.
Some become hermits, and sit in meditative trances.
ਵਿਰੱਕਤ ਹੋ, ਕਈ ਸਮਾਧੀਆਂ ਲਾ ਕੇ ਬਹਿੰਦੇ ਹਨ।
ਅਉਧੂਤ = ਤਿਆਗੀ। ਤਾਰੀ = ਤਾੜੀ, ਸਮਾਧੀ।ਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ;
 
जोगी जती पंडित बीचारी ॥
Jogī jaṯī pandiṯ bīcẖārī.
Some are Yogis, celibates, religious scholars and thinkers.
ਕਈ ਯੋਗੀ, ਬ੍ਰਹਮਚਾਰੀ, ਵਿਦਵਾਨ ਅਤੇ ਵੀਚਾਰਵਾਨ ਹਨ।
ਬੀਚਾਰੀ = ਵਿਚਾਰਵਾਨ।ਕਈ ਜੋਗੀ ਹਨ ਜਤੀ ਹਨ ਸਿਆਣੇ ਪੰਡਿਤ ਹਨ;
 
ग्रिहि मड़ी मसाणी बन महि बसते ऊठि तिना कै लागी पलीआ ॥४॥
Garihi maṛī masāṇī ban mėh basṯe ūṯẖ ṯinā kai lāgī palī▫ā. ||4||
Some dwell in homes, graveyards, cremation grounds and forests; but Maya still clings to them there. ||4||
ਕਈ ਘਰਾਂ, ਕਬਰਸਤਾਨਾਂ, ਸਮਸ਼ਾਨ ਭੂਮੀਆਂ ਅਤੇ ਜੰਗਲਾਂ ਅੰਦਰ ਰਹਿੰਦੇ ਹਨ। ਉਠੱ ਕੇ ਮਾਇਆ ਉਨ੍ਹਾਂ ਦੇ ਪੱਲੇ ਨੂੰ ਚਿਮੜ ਜਾਂਦੀ ਹੈ।
ਗ੍ਰਿਹਿ = ਘਰ ਵਿਚ। ਮਸਾਣੀ = ਮਸਾਣਾਂ ਵਿਚ। ਬਨ = ਜੰਗਲ। ਊਠਿ = ਉੱਠ ਕੇ। ਪਲੀਆ = ਪੱਲੇ ॥੪॥(ਪੰਡਿਤ) ਘਰ ਵਿਚ, (ਤਿਆਗੀ) ਮੜ੍ਹੀਆਂ ਮਸਾਣਾਂ ਵਿਚ ਜੰਗਲਾਂ ਵਿਚ ਟਿਕੇ ਰਹਿੰਦੇ ਹਨ, ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਭੀ ਚੰਬੜ ਜਾਂਦੀ ਹੈ ॥੪॥
 
काटे बंधन ठाकुरि जा के ॥
Kāte banḏẖan ṯẖākur jā ke.
When the Lord and Master releases one from his bonds,
ਜਿਸ ਦੀਆਂ ਬੇੜੀਆਂ ਪ੍ਰਭੂ ਨੇ ਵੱਢ ਛੱਡੀਆਂ ਹਨ;
ਠਾਕੁਰ = ਠਾਕੁਰ ਨੇ। ਜਾ ਕੇ = ਜਿਨ੍ਹਾਂ ਦੇ।ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ,
 
हरि हरि नामु बसिओ जीअ ता कै ॥
Har har nām basi▫o jī▫a ṯā kai.
the Name of the Lord, Har, Har, comes to dwell in his soul.
ਉਸ ਦੇ ਮਨ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ।
ਜੀਅ ਤਾ ਕੈ = ਉਹਨਾਂ ਦੇ ਚਿੱਤ ਵਿਚ।ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ,
 
साधसंगि भए जन मुकते गति पाई नानक नदरि निहलीआ ॥५॥२॥१८॥
Sāḏẖsang bẖa▫e jan mukṯe gaṯ pā▫ī Nānak naḏar nihlī▫ā. ||5||2||18||
In the Saadh Sangat, the Company of the Holy, His humble servants are liberated; O Nanak, they are redeemed and enraptured by the Lord's Glance of Grace. ||5||2||18||
ਸਤਿਸੰਗਤ ਨਾਲ ਜੁੜ ਕੇ ਰੱਬ ਗੋਲੇ ਬੰਦਖ਼ਲਾਸ ਹੋ ਜਾਂਦੇ ਹਨ ਉਹ ਮੋਖਸ਼ ਥੀ ਵੰਝਦੇ ਹਨ ਅਤੇ ਪ੍ਰਭੂ ਦੀ ਦਇਆ ਦੁਆਰਾ ਗਦਗਦ ਹੁੰਦੇ ਹਨ।
ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਮੁਕਤ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਗਤਿ = ਉੱਚੀ ਆਤਮਕ ਅਵਸਥਾ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਲੀਆ = ਵੇਖਦਾ ਹੈ ॥੫॥੨॥੧੮॥ਉਹ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੀਆਂ ਫਾਹੀਆਂ ਤੋਂ) ਆਜ਼ਾਦ ਹੋ ਗਏ। ਹੇ ਨਾਨਕ! ਪਰਮਾਤਮਾ ਨੇ ਉਹਨਾਂ ਵਲ ਮਿਹਰ ਦੀ ਨਿਗਾਹ ਕੀਤੀ, ਤੇ, ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ॥੫॥੨॥੧੮॥
 
मारू महला ५ ॥
Mārū mėhlā 5.
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
xxxxxx
 
सिमरहु एकु निरंजन सोऊ ॥
Simrahu ek niranjan so▫ū.
Meditate in remembrance on the One Immaculate Lord.
ਤੂੰ ਉਸ ਇਕ ਪਵਿੱਤ੍ਰ ਪ੍ਰਭੂ ਦਾ ਆਰਾਧਨ ਕਰ,
ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਸੋਊ = ਉਹੀ।ਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ,
 
जा ते बिरथा जात न कोऊ ॥
Jā ṯe birthā jāṯ na ko▫ū.
No one is turned away from Him empty-handed.
ਜਿਸ ਪਾਸੋਂ ਕੋਈ ਭੀ ਖਾਲੀ ਹੱਥੀਂ ਨਹੀਂ ਮੁੜਦਾ।
ਜਾ ਤੇ = ਜਿਸ (ਦੇ ਦਰ) ਤੋਂ। ਬਿਰਥਾ = ਖ਼ਾਲੀ। ਜਾਤ = ਜਾਂਦਾ।ਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ।
 
मात गरभ महि जिनि प्रतिपारिआ ॥
Māṯ garabẖ mėh jin parṯipāri▫ā.
He cherished and preserved you in your mother's womb;
ਜਿਸ ਨੇ ਤੇਰੀ, ਤੇਰੀ ਮਾਂ ਦੇ ਪੇਟ ਵਿੱਚ ਪਾਲਣਾ ਪੋਸਣਾ ਕੀਤੀ,
ਗਰਭ = ਪੇਟ। ਜਿਨਿ = ਜਿਸ ਨੇ। ਪ੍ਰਤਿਪਾਰਿਆ = ਪਾਲਣਾ ਕੀਤੀ।ਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ,
 
जीउ पिंडु दे साजि सवारिआ ॥
Jī▫o pind ḏe sāj savāri▫ā.
He blessed you with body and soul, and embellished you.
ਅਤੇ ਤੈਨੂੰ ਆਤਮਾ ਤੇ ਦੇਹ ਦੇ ਕੇ ਸ਼ਸ਼ੋਭਤ ਕੀਤਾ;
ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ।ਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ।
 
सोई बिधाता खिनु खिनु जपीऐ ॥
So▫ī biḏẖāṯā kẖin kẖin japī▫ai.
Each and every instant, meditate on that Creator Lord.
ਤੂੰ ਉਸ ਸਿਰਜਣਹਾਰ ਨੂੰ ਹਰ ਮੁਹਤ ਯਾਦ ਕਰ।
ਬਿਧਾਤਾ = ਸਿਰਜਣਹਾਰ। ਜਪੀਐ = ਜਪਣਾ ਚਾਹੀਦਾ ਹੈ।ਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ,
 
जिसु सिमरत अवगुण सभि ढकीऐ ॥
Jis simraṯ avguṇ sabẖ dẖakī▫ai.
Meditating in remembrance on Him, all faults and mistakes are covered.
ਉਹ ਐਸਾ ਹੈ ਜਿਹਦਾ ਆਰਾਧਨ ਕਰਨ ਦੁਆਰਾ ਸਾਰੀਆਂ ਬਦੀਆਂ ਕੱਜੀਆਂ ਜਾਂਦੀਆਂ ਹਨ।
ਸਭਿ = ਸਾਰੇ। ਢਕੀਐ = ਢਕਿਆ ਜਾ ਸਕਦਾ ਹੈ।ਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ।
 
चरण कमल उर अंतरि धारहु ॥
Cẖaraṇ kamal ur anṯar ḏẖārahu.
Enshrine the Lord's lotus feet deep within the nucleus of your self.
ਤੂੰ ਪ੍ਰਭੂ ਦੇ ਕੰਵਲ ਚਰਨ ਆਪਣੇ ਹਿਰਦੇ ਅੰਦਰ ਟਿਕਾ,
ਉਰ = ਹਿਰਦਾ। ਅੰਤਰਿ = ਅੰਦਰ।ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ,
 
बिखिआ बन ते जीउ उधारहु ॥
Bikẖi▫ā ban ṯe jī▫o uḏẖārahu.
Save your soul from the waters of corruption.
ਅਤੇ ਆਪਣੀ ਆਤਮਾ ਨੂੰ ਵਿਸ਼ਿਆਂ ਦੇ ਪਾਣੀ ਤੋਂ ਬਚਾ।
ਬਿਖਿਆ = ਮਾਇਆ। ਬਨ = ਪਾਣੀ। ਤੇ = ਤੋਂ। ਜੀਉ = ਜਿੰਦ। ਉਧਾਰਹੁ = ਬਚਾ ਲਵੋ।ਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ।
 
करण पलाह मिटहि बिललाटा ॥
Karaṇ palāh mitėh billātā.
Your cries and shrieks shall be ended;
ਤੇਰੇ ਕੀਰਣੇ ਤੇ ਵਿਰਲਾਪ ਮੁਕ ਜਾਣਗੇ ਅਤੇ,
ਕਰਣ ਪਲਾਹ = {करुणाप्रलाप} ਕੀਰਨੇ, ਤਰਸ ਪੈਦਾ ਕਰ ਸਕਣ ਵਾਲੇ ਵਿਰਲਾਪ। ਮਿਟਹਿ = {ਬਹੁ-ਵਚਨ} ਮਿਟ ਜਾਂਦੇ ਹਨ। ਬਿਲਲਾਟਾ = ਵਿਰਲਾਪ।(ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ,
 
जपि गोविद भरमु भउ फाटा ॥
Jap goviḏ bẖaram bẖa▫o fātā.
meditating on the Lord of the Universe, your doubts and fears shall be dispelled.
ਤੇਰਾ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ।
ਜਪਿ = ਜਪ ਕੇ। ਭਰਮੁ = ਭਟਕਣਾ। ਫਾਟਾ = ਫਟ ਜਾਂਦਾ ਹੈ।ਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ।
 
साधसंगि विरला को पाए ॥
Sāḏẖsang virlā ko pā▫e.
Rare is that being, who finds the Saadh Sangat, the Company of the Holy.
ਕੋਈ ਟਾਂਵਾਂ ਟੱਲਾ ਪ੍ਰਾਨੀ ਹੀ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ।
ਕੋ = ਕੋਈ ਮਨੁੱਖ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ।ਪਰ, ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ।
 
नानकु ता कै बलि बलि जाए ॥१॥
Nānak ṯā kai bal bal jā▫e. ||1||
Nanak is a sacrifice, a sacrifice to Him. ||1||
ਉਸ ਉਤੋਂ ਨਾਨਕ ਕੁਰਬਾਨ, ਕੁਰਬਾਨ ਵੰਝਦਾ ਹੈ।
ਨਾਨਕੁ ਬਲਿ ਜਾਏ = ਨਾਨਕ ਸਦਕੇ ਹੁੰਦਾ ਹੈ। ਤਾ ਕੈ = ਉਸ (ਮਨੁੱਖ) ਤੋਂ ॥੧॥ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ॥੧॥
 
राम नामु मनि तनि आधारा ॥
Rām nām man ṯan āḏẖārā.
The Lord's Name is the support of my mind and body.
ਸਾਈਂ ਦਾ ਨਾਮ ਮੇਰੀ ਜਿੰਦੜੀ ਤੇ ਦੇਹ ਦਾ ਆਸਰਾ ਹੈ।
ਮਨਿ = ਮਨ ਵਿਚ। ਤਨਿ = ਤਨ ਵਿਚ। ਆਧਾਰਾ = ਸਹਾਰਾ।ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ।
 
जो सिमरै तिस का निसतारा ॥१॥ रहाउ ॥
Jo simrai ṯis kā nisṯārā. ||1|| rahā▫o.
Whoever meditates on Him is emancipated. ||1||Pause||
ਜੇ ਕੋਈ ਭੀ ਇਸ ਦਾ ਆਰਾਧਨ ਕਰਦਾ ਹੈ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨਿਸਤਾਰਾ = ਪਾਰ-ਉਤਾਰਾ ॥੧॥ਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੧॥ ਰਹਾਉ॥
 
मिथिआ वसतु सति करि मानी ॥
Mithi▫ā vasaṯ saṯ kar mānī.
He believes that the false thing is true.
ਕੂੜੀ ਸ਼ੈ ਨੂੰ ਉਹ ਸੱਚੀ ਕਰ ਕੇ ਜਾਣਦਾ ਹੈ।
ਮਿਥਿਆ = ਨਾਸਵੰਤ। ਵਸਤੁ = ਚੀਜ਼। ਸਤਿ = ਸਦਾ-ਥਿਰ ਰਹਿਣ ਵਾਲੀ।(ਹੇ ਮੂਰਖ!) ਤੂੰ ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ।
 
हितु लाइओ सठ मूड़ अगिआनी ॥
Hiṯ lā▫i▫o saṯẖ mūṛ agi▫ānī.
The ignorant fool falls in love with it.
ਬੇਸਮਝ ਤੇ ਮੂਰਖ ਬੁਧੂ ਇਸ ਨਾਲ ਪਿਆਰ ਪਾ ਲੈਂਦਾ ਹੈ।
ਹਿਤੁ = ਪਿਆਰ। ਸਠ = ਸ਼ਠ, ਹੇ ਦੁਸ਼ਟ! ਮੂੜ = ਹੇ ਮੂਰਖ। ਅਗਿਆਨੀ = ਹੇ ਬੇ-ਸਮਝ!ਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ (ਨਾਸਵੰਤ ਪਦਾਰਥਾਂ) ਪਿਆਰ ਪਾਇਆ ਹੈ।
 
काम क्रोध लोभ मद माता ॥
Kām kroḏẖ lobẖ maḏ māṯā.
He is intoxicated with the wine of sexual desire, anger and greed;
ਉਹ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ,
ਮਦ = ਨਸ਼ਾ। ਮਾਤਾ = ਮਸਤ।(ਹੇ ਮੂਰਖ!) ਤੂੰ ਕਾਮ ਕ੍ਰੋਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ,
 
कउडी बदलै जनमु गवाता ॥
Ka▫udī baḏlai janam gavāṯā.
he loses this human life in exchange for a mere shell.
ਅਤੇ ਇਕ ਕੌਡੀ ਦੇ ਵਟਾਦਰੇ ਵਿੱਚ ਆਪਣਾ ਮਨੁੱਖੀ-ਜੀਵਨ ਗਵਾ ਲੈਂਦਾ ਹੈ।
ਬਦਲੈ = ਦੇ ਵੱਟੇ ਵਿਚ। ਗਵਾਤਾ = ਗਵਾ ਲਿਆ।ਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ।
 
अपना छोडि पराइऐ राता ॥
Apnā cẖẖod parā▫i▫ai rāṯā.
He abandons his own, and loves that of others.
ਉਹ ਆਪਣੀ ਨਿੱਜ ਦੀ ਵਸਤੂ ਤਿਆਗ ਦਿੰਦਾ ਹੈ ਤੇ ਹੋਰਸ ਨੂੰ ਪਿਆਰ ਕਰਦਾ ਹੈ।
ਪਰਾਇਐ = ਪਰਾਏ ਵਿਚ। ਰਾਤਾ = ਰੱਤਾ ਹੋਇਆ।ਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ।
 
माइआ मद मन तन संगि जाता ॥
Mā▫i▫ā maḏ man ṯan sang jāṯā.
His mind and body are permeated with the intoxication of Maya.
ਮੋਹਨੀ ਨਾਲ ਨਸ਼ਈ ਹੋਇਆ ਹੋਇਆ ਉਸ ਦਾ ਮਨੂਆ ਸਦਾ ਹੀ ਦੇਹ ਦਾ ਖਿਆਲ ਕਰਦਾ ਹੈ।
ਮਨ ਤਨ ਸੰਗਿ = ਮਨ ਸੰਗਿ ਤਨ ਸੰਗਿ। ਜਾਤਾ = ਜਾਂਦਾ, ਤੁਰਦਾ, ਦੌੜ-ਭੱਜ ਕਰਦਾ।ਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ।
 
त्रिसन न बूझै करत कलोला ॥
Ŧarisan na būjẖai karaṯ kalolā.
His thirsty desires are not quenched, although he indulges in pleasures.
ਉਸ ਦੀ ਖਾਹਿਸ਼ ਮਿਟਦੀ ਨਹੀਂ ਅਤੇ ਉਹ ਰੰਗ ਰਲੀਆਂ ਮਾਣਦਾ ਹੈ।
ਤ੍ਰਿਸਨਾ = ਤ੍ਰਿਸ਼ਨਾ। ਕਲੋਲ = ਖੇਲ-ਤਮਾਸ਼ੇ। ਕਰਤ = ਕਰਦਿਆਂ।ਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤ੍ਰਿਸ਼ਨਾ ਨਹੀਂ ਮਿਟਦੀ।
 
ऊणी आस मिथिआ सभि बोला ॥
Ūṇī ās mithi▫ā sabẖ bolā.
His hopes are not fulfilled, and all his words are false.
ਉਸ ਦੀ ਉਮੈਦ ਪੂਰਨ ਨਹੀਂ ਹੁੰਦੀ ਅਤੇ ਬੇਫਾਇਦਾ ਹੈ ਉਸ ਦੀ ਸਾਰੀ ਗਲ-ਬਾਤ।
ਊਣੀ = ਪੂਰੀ ਨਹੀਂ ਹੁੰਦੀ। ਮਿਥਿਆ = ਨਾਸਵੰਤ (ਮਾਇਆ ਖ਼ਾਤਰ ਹੀ)। ਸਭਿ = ਸਾਰੇ।(ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ। ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ।
 
आवत इकेला जात इकेला ॥
Āvaṯ ikelā jāṯ ikelā.
He comes alone, and he goes alone.
ਇਨਸਾਨ ਕੱਲਮਕੱਲ ਆਉਂਦਾ ਹੈ ਤੇ ਕੱਲਮਕੱਲਾ ਜਾਂਦਾ ਹੈ।
xxxਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ;