Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

अंतरि अगनि न गुर बिनु बूझै बाहरि पूअर तापै ॥
Anṯar agan na gur bin būjẖai bāhar pū▫ar ṯāpai.
Without the Guru, the fire within is not quenched; and outside, the fire still burns.
ਗੁਰਾਂ ਦੇ ਬਾਝੋਂ ਉਸ ਦੀ ਅੰਦਰ ਦੀ ਅੱਗ ਨਹੀਂ ਬੁਝਦੀ ਪ੍ਰੰਤੂ ਉਹ ਆਪਣੇ ਉਦਾਲੇ ਧੂਣੀਆਂ ਬਾਲਦਾ ਹੈ।
ਨ ਬੂਝੈ = ਨਹੀਂ ਬੁੱਝਦੀ। ਪੂਅਰ = ਧੂਣੀਆਂ। ਤਾਪੈ = ਤਪਾਂਦਾ ਹੈ, ਬਾਲਦਾ ਹੈ।(ਆਪਣੇ ਵਲੋਂ ਤਿਆਗੀ ਬਣੇ ਹੋਏ ਮਨਮੁਖ ਦੇ) ਮਨ ਵਿਚ ਤ੍ਰਿਸ਼ਨਾ ਦੀ (ਬਲਦੀ) ਅੱਗ ਗੁਰੂ ਤੋਂ ਬਿਨਾ ਬੁੱਝਦੀ ਨਹੀਂ, ਪਰ ਬਾਹਰ ਧੂਣੀਆਂ ਤਪਾਂਦਾ ਹੈ।
 
गुर सेवा बिनु भगति न होवी किउ करि चीनसि आपै ॥
Gur sevā bin bẖagaṯ na hovī ki▫o kar cẖīnas āpai.
Without serving the Guru, there is no devotional worship. How can anyone, by himself, know the Lord?
ਗੁਰਾਂ ਦੀ ਚਾਕਰੀ ਕਮਾਉਣ ਦੇ ਬਗ਼ੈਰ ਸੁਆਮੀ ਦਾ ਸਿਮਰਨ ਨਹੀਂ ਹੁੰਦਾ। ਆਪਣੇ ਆਪ ਇਨਸਾਨ ਕਿਸ ਤਰ੍ਹਾਂ ਪ੍ਰਭੂ ਨੂੰ ਜਾਣ ਸਕਦਾ ਹੈ?
ਚੀਨਸਿ = ਪਛਾਣੇ। ਆਪੈ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਹੋ ਨਹੀਂ ਸਕਦੀ (ਇਹ ਮਨਮੁਖ) ਆਪਣੇ ਆਤਮਕ ਜੀਵਨ ਨੂੰ ਕਿਵੇਂ ਪਛਾਣੇ?
 
निंदा करि करि नरक निवासी अंतरि आतम जापै ॥
Ninḏā kar kar narak nivāsī anṯar āṯam jāpai.
Slandering others, one lives in hell; within him is hazy darkness.
ਹੋਰਨਾਂ ਦੀ ਬਦਖ਼ੋਈ ਅਤੇ ਬੁਰਾਈ ਕਰਕੇ ਉਹ ਨਰਕ ਅੰਦਰ ਸਵਦਾ ਹੈ। ਉਸ ਦੇ ਅੰਦਰ ਆਤਮਕ ਬੇਸਮਝੀ ਦਾ ਗੂੜ੍ਹਾ ਅਨ੍ਹੇਰਾ ਹੈ।
ਅੰਤਰਿ ਆਤਮ = ਆਪਣੇ ਆਪ ਦੇ ਅੰਦਰ। ਜਾਪੈ = (ਉਸ ਨੂੰ) ਸੁੱਝਦਾ ਹੈ, ਦਿੱਸਦਾ ਹੈ।ਉਂਞ ਅੰਤਰ ਆਤਮੇ ਇਸ ਨੂੰ ਸੁੱਝਦਾ ਹੈ ਕਿ (ਕਿਰਤੀ ਗ੍ਰਿਹਸਤੀਆਂ ਦੀ) ਨਿੰਦਿਆ ਕਰ ਕਰ ਕੇ ਨਰਕੀ ਜੀਵਨ ਬਿਤੀਤ ਕਰ ਰਿਹਾ ਹੈ।
 
अठसठि तीरथ भरमि विगूचहि किउ मलु धोपै पापै ॥३॥
Aṯẖsaṯẖ ṯirath bẖaram vigūcẖėh ki▫o mal ḏẖopai pāpai. ||3||
Wandering to the sixty-eight sacred shrines of pilgrimage, he is ruined. How can the filth of sin be washed away? ||3||
ਅਠਾਹਟ ਧਰਮ ਅਸਥਾਨਾਂ ਤੇ ਭੌਣ ਦੁਆਰਾ ਉਹ ਬਰਬਾਦ ਹੋ ਜਾਂਦਾ ਹੈ। ਉਸ ਦੇ ਗੁਨਾਹਾਂ ਦੀ ਤਧੋਤੀ ਜਾ ਸਕਦੀ ਹੈ।
ਅਠਸਠਿ = ਅੱਠ ਤੇ ਸੱਠ ਅਠਾਹਠ। ਵਿਗੂਚਹਿ = ਖ਼ੁਆਰ ਹੁੰਦੇ ਹਨ। ਪਾਪੈ = ਪਾਪ ਦੀ ॥੩॥ਅਠਾਹਠ ਤੀਰਥਾਂ ਉਤੇ ਭੌਂ ਕੇ ਭੀ (ਮਨਮੁਖ ਤਿਆਗੀ) ਖ਼ੁਆਰ ਹੀ ਹੁੰਦੇ ਹਨ, (ਤੀਰਥਾਂ ਤੇ ਜਾਣ ਨਾਲ) ਪਾਪਾਂ ਦੀ ਮੈਲ ਕਿਵੇਂ ਧੁਪ ਸਕਦੀ ਹੈ? ॥੩॥
 
छाणी खाकु बिभूत चड़ाई माइआ का मगु जोहै ॥
Cẖẖāṇī kẖāk bibẖūṯ cẖaṛā▫ī mā▫i▫ā kā mag johai.
He sifts through the dust, and applies ashes to his body, but he is searching for the path of Maya's wealth.
ਉਹ ਘੱਟਾ ਛਾਣਦਾ ਹੈ, ਆਪਣੀ ਦੇਹ ਨੂ ਸੁਆਹ ਮਲਦਾ ਹੈ ਅਤੇ ਧਨ ਦੌਲਤ ਦੇ ਰਸਤੇ ਦੀ ਭਾਲ ਕਰਦਾ ਹੈ।
ਬਿਭੂਤ = ਸੁਆਹ। ਚੜਾਈ = (ਪਿੰਡੇ ਤੇ) ਮਲ ਲਈ। ਮਗੁ = ਰਸਤਾ। ਜੋਹੈ = ਤੱਕਦਾ ਹੈ।(ਲੋਕ-ਵਿਖਾਵੇ ਲਈ) ਸੁਆਹ ਛਾਣਦਾ ਹੈ ਤੇ ਉਹ ਸੁਆਹ ਆਪਣੇ ਪਿੰਡੇ ਉਤੇ ਮਲ ਲੈਂਦਾ ਹੈ, ਪਰ (ਅੰਤਰ ਆਤਮੇ) ਮਾਇਆ ਦਾ ਰਸਤਾ ਤੱਕਦਾ ਰਹਿੰਦਾ ਹੈ (ਕਿ ਕੋਈ ਗ੍ਰਿਹਸਤੀ ਦਾਨੀ ਆ ਕੇ ਮਾਇਆ ਭੇਟ ਕਰੇ)।
 
अंतरि बाहरि एकु न जाणै साचु कहे ते छोहै ॥
Anṯar bāhar ek na jāṇai sācẖ kahe ṯe cẖẖohai.
Inwardly and outwardly, he does not know the One Lord; if someone tells him the Truth, he grows angry.
ਅੰਦਰ ਤੇ ਬਾਹਰ ਉਹ ਇਕ ਸੁਆਮੀ ਨੂੰ ਅਨੁਭਵ ਨਹੀਂ ਕਰਦਾ। ਜੇਕਰ ਕੋਈ ਉਸ ਨੂੰ ਸੱਚ ਆਖੇ ਤਾਂ ਉਹ ਗੁੱਸੇ ਹੋ ਜਾਂਦਾ ਹੈ।
ਛੋਹੈ = ਖਿੱਝਦਾ ਹੈ।(ਬਾਹਰੋਂ ਹੋਰ ਤੇ ਅੰਦਰੋਂ ਹੋਰ ਹੋਣ ਕਰਕੇ) ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਨੂੰ (ਵਿਆਪਕ) ਨਹੀਂ ਸਮਝ ਸਕਦਾ, (ਜੇ) ਇਹ ਸੱਚਾ ਵਾਕ ਉਸ ਨੂੰ ਆਖੀਏ ਤਾਂ ਖਿੱਝਦਾ ਹੈ।
 
पाठु पड़ै मुखि झूठो बोलै निगुरे की मति ओहै ॥
Pāṯẖ paṛai mukẖ jẖūṯẖo bolai nigure kī maṯ ohai.
He reads the scriptures, but tells lies; such is the intellect of one who has no Guru.
ਉਹ ਧਾਰਮਕ ਪੁਸਤਕਾਂ ਪੜ੍ਹਦਾ ਹੈ ਅਤੇ ਆਪਣੇ ਮੂੰਹ ਨਾਲ ਕੂੜ ਬਕਦਾ ਹੈ। ਐਹੋ ਜੇਹੀ ਹੈ ਸਿਆਣਪ ਗੁਰੂ-ਬਿਹੂਣ ਦੀ।
ਝੂਠੋ = ਝੂਠ ਹੀ। ਓਹੈ = ਉਹ ਪਹਿਲੀ ਹੀ।(ਧਰਮ-ਪੁਸਤਕਾਂ ਦਾ) ਪਾਠ ਪੜ੍ਹਦਾ (ਤਾਂ) ਹੈ ਪਰ ਮੂੰਹੋਂ ਝੂਠ ਹੀ ਬੋਲਦਾ ਹੈ, ਗੁਰੂ-ਹੀਣ ਹੋਣ ਕਰਕੇ ਉਸ ਦੀ ਮੱਤ ਉਹ ਪਹਿਲੇ ਵਰਗੀ ਹੀ ਰਹਿੰਦੀ ਹੈ (ਭਾਵ, ਜ਼ਾਹਰਾ ਤਿਆਗ ਨਾਲ ਉਸ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਪੈਂਦਾ)।
 
नामु न जपई किउ सुखु पावै बिनु नावै किउ सोहै ॥४॥
Nām na jap▫ī ki▫o sukẖ pāvai bin nāvai ki▫o sohai. ||4||
Without chanting the Naam, how can he find peace? Without the Name, how can he look good? ||4||
ਨਾਮ ਦਾ ਸਿਮਰਨ ਕਰਨ ਦੇ ਬਾਝੌਂ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਨਾਮ ਦੇ ਬਗ਼ੈਰ ਉਹ ਕਿਸ ਤਰ੍ਹਾਂ ਸੁੰਦਰ ਭਾਸ ਸਕਦਾ ਹੈ।
ਜਪਈ = ਜਪੈ, ਜਪਦਾ। ਸੋਹੈ = ਸੋਭਦਾ ॥੪॥ਜਦ ਤਕ ਪਰਮਾਤਮਾ ਦਾ ਨਾਮ ਨਹੀਂ ਜਪਦਾ ਤਦ ਤਕ ਆਤਮਕ ਆਨੰਦ ਨਹੀਂ ਮਿਲਦਾ, ਪ੍ਰਭੂ-ਨਾਮ ਤੋਂ ਬਿਨਾ ਜੀਵਨ ਸੁਚੱਜਾ ਨਹੀਂ ਬਣ ਸਕਦਾ ॥੪॥
 
मूंडु मुडाइ जटा सिख बाधी मोनि रहै अभिमाना ॥
Mūnd mudā▫e jatā sikẖ bāḏẖī mon rahai abẖimānā.
Some shave their heads, some keep their hair in matted tangles; some keep it in braids, while some keep silent, filled with egotistical pride.
ਕਈ ਆਪਣੇ ਸਿਰ ਮੁਨਾਂਦੇ ਹਨ, ਕਈ ਕੇਸਾਂ ਦੀਆਂ ਲਿਟਾਂ ਰਖਦੇ ਹਨ, ਕਈ ਵਾਲਾਂ ਦੀਆਂ ਬੋਦੀਆਂ ਬੰਨ੍ਹਦੇ ਹਨ, ਅਤੇ ਕਈ ਹੰਕਾਰ ਰਾਹੀਂ ਚੁਪ ਰਹਿੰਦੇ ਹਨ।
ਮੂੰਡੁ = ਸਿਰ। ਮੁਡਾਈ = ਮੁਨਾ ਕੇ। ਸਿਖ = ਬੋਦੀ, ਚੋਟੀ। ਮੋਨਿ ਰਹੈ = ਚੁੱਪ ਸਾਧੀ ਰੱਖਦਾ ਹੈ।ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ)।
 
मनूआ डोलै दह दिस धावै बिनु रत आतम गिआना ॥
Manū▫ā dolai ḏah ḏis ḏẖāvai bin raṯ āṯam gi▫ānā.
Their minds waver and wander in ten directions, without loving devotion and enlightenment of the soul.
ਪਰ ਰੱਬੀ ਗਿਆਤ ਦੇ ਪ੍ਰੇਮ ਦੇ ਬਾਝੌਂ ਉਨ੍ਹਾਂ ਦਾ ਮਨ ਡਿਕਡੋਲੇ ਖਾਂਦਾ ਅਤੇ ਦਸੀਂ ਪਾਸੀਂ ਭਟਕਦਾ ਫਿਰਦਾ ਹੈ।
ਦਹ = ਦਸ। ਦਿਸ = ਪਾਸੇ। ਧਾਵੈ = ਦੌੜਦਾ ਹੈ, ਭਟਕਦਾ ਹੈ। ਰਤ = ਰੰਗਿਆ ਹੋਇਆ।ਪਰ ਆਤਮਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿਚ ਰੰਗੇ ਜਾਣ ਤੋਂ ਬਿਨਾ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ।
 
अम्रितु छोडि महा बिखु पीवै माइआ का देवाना ॥
Amriṯ cẖẖod mahā bikẖ pīvai mā▫i▫ā kā ḏevānā.
They abandon the Ambrosial Nectar, and drink the deadly poison, driven mad by Maya.
ਧਨ ਦੌਲਤ ਦਾ ਕਮਲਾ ਕੀਤਾ ਹੋਇਆ ਇਨਸਾਨ ਅੰਮ੍ਰਿਤ ਨੂੰ ਤਿਆਗ ਪ੍ਰਾਣ-ਨਾਸਕ ਵਿਹੁ ਨੂੰ ਪਾਨ ਕਰਦਾ ਹੈ।
ਬਿਖ = ਜ਼ਹਿਰ (ਜੋ ਆਤਮਕ ਮੌਤ ਲਿਆਉਂਦਾ ਹੈ)। ਦੇਵਾਨਾ = ਪਾਗਲ, ਆਸ਼ਕ।(ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ)।
 
किरतु न मिटई हुकमु न बूझै पसूआ माहि समाना ॥५॥
Kiraṯ na mit▫ī hukam na būjẖai pasū▫ā māhi samānā. ||5||
Past actions cannot be erased; without understanding the Hukam of the Lord's Command, they become beasts. ||5||
ਮੰਦੇ ਅਮਲ ਮਿਟਦੇ ਨਹੀਂ। ਉਹ ਸਾਈਂ ਦੀ ਰਜ਼ਾ ਨੂੰ ਅਨੁਭਵ ਨਹੀਂ ਕਰਦਾ ਅਤੇ ਡੰਗਰਾਂ ਦੀਆਂ ਦੇਹਾਂ ਅੰਦਰ ਪ੍ਰਵੇਸ਼ ਕਰਦਾ ਹੈ।
ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੫॥(ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ ॥੫॥
 
हाथ कमंडलु कापड़ीआ मनि त्रिसना उपजी भारी ॥
Hāth kamandal kāpṛī▫ā man ṯarisnā upjī bẖārī.
With bowl in hand, wearing his patched coat, great desires well up in his mind.
ਖੁਫਣੀ ਵਾਲੇ ਫਕੀਰ, ਜਿਸ ਦੇ ਹੱਥ ਵਿੰਚ ਚਿੱਪੀ ਹੈ, ਦੇ ਚਿੱਤ ਅੰਦਰ ਵੱਡੀ ਲਾਲਸਾ ਉਤਪੰਨ ਹੁੰਦੀ ਹੈ।
ਹਾਥਿ = ਹੱਥ ਵਿਚ। ਕਮੰਡਲੁ = ਚਿੱਪੀ। ਕਾਪੜੀਆ = ਲੀਰਾਂ ਦਾ ਚੋਲਾ ਪਹਿਨਣ ਵਾਲਾ ਸਾਧੂ। ਮਨਿ = ਮਨ ਵਿਚ।(ਮਨਮੁਖ ਮਨੁੱਖ ਤਿਆਗੀ ਬਣ ਕੇ) ਹੱਥ ਵਿਚ ਚਿੱਪੀ ਫੜ ਲੈਂਦਾ ਹੈ, ਲੀਰਾਂ ਦਾ ਚੋਲਾ ਪਹਿਨ ਲੈਂਦਾ ਹੈ, ਪਰ ਮਨ ਵਿਚ ਮਾਇਆ ਦੀ ਭਾਰੀ ਤ੍ਰਿਸ਼ਨਾ ਪੈਦਾ ਹੋਈ ਰਹਿੰਦੀ ਹੈ।
 
इसत्री तजि करि कामि विआपिआ चितु लाइआ पर नारी ॥
Isṯarī ṯaj kar kām vi▫āpi▫ā cẖiṯ lā▫i▫ā par nārī.
Abandoning his own wife, he is engrossed in sexual desire; his thoughts are on the wives of others.
ਆਪਣੀ ਨਿੱਜ ਦੀ ਵਹੁਟੀ ਨੂੰ ਛੱਡ ਕੇ, ਉਹ ਵਿਸ਼ੇ ਭੋਗ ਅੰਦਰ ਖੱਚਤ ਹੋ ਜਾਂਦਾ ਹੈ ਅਤੇ ਹੋਰਸ ਦੀ ਜਨਾਨੀ ਨਾਲ ਆਪਣੇ ਮਨ ਨੂੰ ਜੋੜ ਲੈਂਦਾ ਹੈ।
ਤਜਿ = ਛੱਡ ਕੇ। ਕਾਮਿ = ਕਾਮ-ਵਾਸਨਾ ਹੇਠ। ਵਿਆਪਿਆ = ਨੱਪਿਆ ਗਿਆ।(ਆਪਣੇ ਵਲੋਂ ਤਿਆਗੀ ਬਣ ਕੇ) ਆਪਣੀ ਇਸਤ੍ਰੀ ਛੱਡ ਕੇ ਆਏ ਨੂੰ ਕਾਮ-ਵਾਸਨਾ ਨੇ ਆ ਦਬਾਇਆ, ਤਾਂ ਪਰਾਈ ਨਾਰ ਨਾਲ ਚਿੱਤ ਜੋੜਦਾ ਹੈ।
 
सिख करे करि सबदु न चीनै ल्मपटु है बाजारी ॥
Sikẖ kare kar sabaḏ na cẖīnai lampat hai bājārī.
He teaches and preaches, but does not contemplate the Shabad; he is bought and sold on the street.
ਉਹ ਹੋਰਨਾਂ ਨੂੰ ਉਪਦੇਸ਼ਦਾ ਹੈ, ਖ਼ੁਦ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਆਪਣੇ ਆਪ ਨੂੰ ਵੇਸਵਾ ਨਾਲ ਜੋੜ ਲੈਂਦਾ ਹੈ।
ਸਿਖ = (ਅਨੇਕਾਂ) ਸੇਵਕ। ਲੰਪਟੁ = (ਮਾਇਆ ਵਿਚ, ਵਿਕਾਰ ਵਿਚ) ਖਚਿਤ। ਬਾਜਾਰੀ = ਮਸਖ਼ਰਾ।ਚੇਲੇ ਬਣਾਂਦਾ ਹੈ, ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਕਾਮ-ਵਾਸਨਾ ਵਿਚ ਗ੍ਰਸਿਆ ਹੋਇਆ ਹੈ, ਤੇ (ਇਸ ਤਰ੍ਹਾਂ ਸੰਨਿਆਸੀ ਬਣਨ ਦੇ ਥਾਂ ਲੋਕਾਂ ਦੀਆਂ ਨਜ਼ਰਾਂ ਵਿਚ) ਮਸਖ਼ਰਾ ਬਣਿਆ ਹੋਇਆ ਹੈ।
 
अंतरि बिखु बाहरि निभराती ता जमु करे खुआरी ॥६॥
Anṯar bikẖ bāhar nibẖrāṯī ṯā jam kare kẖu▫ārī. ||6||
With poison within, he pretends to be free of doubt; he is ruined and humiliated by the Messenger of Death. ||6||
ਮਨ ਅੰਦਰ ਜ਼ਹਿਰ ਹੁੰਦਿਆਂ ਹੋਇਆਂ ਉਹ ਬਾਹਰੋਂ ਭਰਮ-ਰਹਿਤ ਹੋਣ ਦਾ ਦੰਭ ਕਰਦਾ ਹੈ। ਸੋ, ਯਮ ਉਸ ਨੂੰ ਖੱਜਲ-ਖ਼ੁਆਰ ਕਰਦਾ ਹੈ।
ਨਿਭਰਾਤੀ = ਭਟਕਣਾ ਦਾ ਅਭਾਵ, ਸ਼ਾਂਤੀ। ਖੁਆਰੀ = ਦੁਰਗਤੀ ॥੬॥(ਮਨਮੁਖ ਦੇ) ਅੰਦਰ (ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਦਾ) ਜ਼ਹਿਰ ਹੈ, ਬਾਹਰ (ਲੋਕਾਂ ਨੂੰ ਵਿਖਾਣ ਵਾਸਤੇ) ਸ਼ਾਂਤੀ ਧਾਰਨ ਕੀਤੀ ਹੋਈ ਹੈ। (ਅਜੇਹੇ ਪਖੰਡੀ ਨੂੰ) ਆਤਮਕ ਮੌਤ-ਖ਼ੁਆਰ ਕਰਦੀ ਹੈ ॥੬॥
 
सो संनिआसी जो सतिगुर सेवै विचहु आपु गवाए ॥
So sani▫āsī jo saṯgur sevai vicẖahu āp gavā▫e.
He alone is a Sannyaasi, who serves the True Guru, and removes his self-conceit from within.
ਕੇਵਲ ਉਹ ਹੀ ਤਿਆਗੀ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦਾ ਹੈ।
ਆਪੁ = ਆਪਾ-ਭਾਵ।ਅਸਲ ਸੰਨਿਆਸੀ ਉਹ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਤੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ।
 
छादन भोजन की आस न करई अचिंतु मिलै सो पाए ॥
Cẖẖāḏan bẖojan kī ās na kar▫ī acẖinṯ milai so pā▫e.
He does not ask for clothes or food; without asking, he accepts whatever he receives.
ਉਹ ਬਸਤਰ ਤੇ ਅਹਾਰ ਮੰਗਦਾ ਨਹੀਂ ਅਤੇ ਜਿਹੜਾ ਕੁੱਛ ਉਸ ਨੂੰ ਬਿਨਾ ਮੰਗਿਆ ਮਿਲੇ, ਉਸ ਨੂੰ ਉਹ ਲੈ ਲੈਂਦਾ ਹੈ।
ਛਾਦਨ = ਕੱਪੜਾ। ਅਚਿੰਤੁ = ਸਹਜ ਸੁਭਾਇ, ਸੋਚਾਂ ਕਰਨ ਤੋਂ ਬਿਨਾ।(ਲੋਕਾਂ ਪਾਸੋਂ) ਕੱਪੜੇ ਤੇ ਭੋਜਨ ਦੀ ਆਸ ਬਣਾਈ ਨਹੀਂ ਰੱਖਦਾ, ਸਹਿਜ ਸੁਭਾਇ ਜੋ ਮਿਲ ਜਾਂਦਾ ਹੈ ਉਹ ਲੈ ਲੈਂਦਾ ਹੈ।
 
बकै न बोलै खिमा धनु संग्रहै तामसु नामि जलाए ॥
Bakai na bolai kẖimā ḏẖan sangrahai ṯāmas nām jalā▫e.
He does not speak empty words; he gathers in the wealth of tolerance, and burns away his anger with the Naam.
ਉਸ ਬੇਫ਼ਾਇਦਾ ਬਕਵਾਸ ਤੇ ਗੱਲਾਂ ਨਹੀਂ ਕਰਦਾ, ਸਹਿਨਸ਼ੀਲਤਾ ਦੀ ਦੌਲਤ ਨੂੰ ਇਕੱਤ੍ਰ ਕਰਦਾ ਹੈ ਅਤੇ ਆਪਣੇ ਗੁੱਸੇ ਨੂੰ ਉਹ ਪ੍ਰਭੂ ਦੇ ਨਾਮ ਨਾਲ ਫੂਕ ਸੁਟਦਾ ਹੈ।
ਖਿਮਾ = ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ। ਸੰਗ੍ਰਹੈ = ਇਕੱਠਾ ਕਰਦਾ ਹੈ। ਤਾਮਸੁ = ਤਮੋ ਗੁਣ, ਕ੍ਰੋਧ। ਨਾਮਿ ਦੀ ਰਾਹੀਂ।ਬਹੁਤ ਵਧ-ਘਟ ਬੋਲ ਨਹੀਂ ਬੋਲਦਾ ਰਹਿੰਦਾ, ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ-ਰੂਪ ਧਨ ਆਪਣੇ ਅੰਦਰ ਇਕੱਠਾ ਕਰਦਾ ਹੈ, ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅੰਦਰੋਂ ਕ੍ਰੋਧ ਸਾੜ ਦੇਂਦਾ ਹੈ।
 
धनु गिरही संनिआसी जोगी जि हरि चरणी चितु लाए ॥७॥
Ḏẖan girhī sani▫āsī jogī jė har cẖarṇī cẖiṯ lā▫e. ||7||
Blessed is such a householder, Sannyaasi and Yogi, who focuses his consciousness on the Lord's feet. ||7||
ਮੁਬਾਰਕ ਹੈ ਐਹੋ ਜੇਹਾ ਗ੍ਰਿਹਮਤੀ, ਤਿਆਗੀ ਤੇ ਯੋਗੀ, ਜੋ ਆਪਣੇ ਮਨ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜਦਾ ਹੈ।
ਧਨੁ = ਭਾਗਾਂ ਵਾਲਾ। ਗਿਰਹੀ = ਗ੍ਰਿਹਸਤੀ ॥੭॥ਜੇਹੜਾ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ, ਉਹ ਭਾਗਾਂ ਵਾਲਾ ਹੈ ਚਾਹੇ ਉਹ ਗ੍ਰਿਹਸਤੀ ਹੈ ਚਾਹੇ ਸੰਨਿਆਸੀ ਹੈ ਚਾਹੇ ਜੋਗੀ ਹੈ ॥੭॥
 
आस निरास रहै संनिआसी एकसु सिउ लिव लाए ॥
Ās nirās rahai sani▫āsī ekas si▫o liv lā▫e.
Amidst hope, the Sannyaasi remains unmoved by hope; he remains lovingly focused on the One Lord.
ਸੰਨਿਆਸੀ ਖ਼ਾਹਿਸ਼ਾਂ ਅੰਦਰ ਖ਼ਾਹਿਸ-ਰਹਿਤ ਰਹਿੰਦਾ ਹੈ ਅਤੇ ਇਕ ਸਾਈਂ ਨਾਲ ਹੀ ਪਿਰਹੜੀ ਪਾਉਂਦਾ ਹੈ।
ਏਕਸੁ ਸਿਉ = ਸਿਰਫ਼ ਇੱਕ (ਪਰਮਾਤਮਾ) ਨਾਲ। ਲਿਵ = ਲਗਨ।ਅਸਲ ਸੰਨਿਆਸੀ ਉਹ ਹੈ ਜੋ ਮਾਇਕ ਆਸਾਂ ਵਲੋਂ ਨਿਰਾਸ ਰਹਿੰਦਾ ਹੈ ਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
 
हरि रसु पीवै ता साति आवै निज घरि ताड़ी लाए ॥
Har ras pīvai ṯā sāṯ āvai nij gẖar ṯāṛī lā▫e.
He drinks in the sublime essence of the Lord, and so finds peace and tranquility; in the home of his own being, he remains absorbed in the deep trance of meditation.
ਜੇਕਰ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਤੇ ਆਪਣੇ ਨਿਜ ਦੇ ਗ੍ਰਹਿ ਅੰਦਰ ਹੀ ਸਮਾਧੀ ਲਾਉਂਦਾ ਹੈ, ਕੇਵਲ ਤਦ ਹੀ ਉਹ ਠੰਡ ਚੈਨ ਨੂੰ ਪ੍ਰਾਪਤ ਹੁੰਦਾ ਹੈ।
ਨਿਜ ਘਰਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਸਦਾ ਆਪਣਾ ਹੈ।ਜਦੋਂ ਮਨੁੱਖ ਪਰਮਾਤਮਾ ਦਾ ਨਾਮ-ਰਸ ਪੀਂਦਾ ਹੈ ਤੇ ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਤਦੋਂ ਇਸ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ।
 
मनूआ न डोलै गुरमुखि बूझै धावतु वरजि रहाए ॥
Manū▫ā na dolai gurmukẖ būjẖai ḏẖāvaṯ varaj rahā▫e.
His mind does not waver; as Gurmukh, he understands. He restrains it from wandering out.
ਗੁਰਾਂ ਦੀ ਦਇਆ ਦੁਆਰਾ ਉਹ ਆਪਣੇ ਸਾਹਿਬ ਨੂੰ ਸਮਝ ਲੈਂਦਾ ਹੈ। ਉਸ ਦਾ ਮਨ ਡਿਕੋਡੋਲੇ ਨਹੀਂ ਖਾਂਦਾ ਅਤੇ ਉਹ ਇਸ ਦੀਆਂ ਭਟਕਣਾ ਨੂੰ ਮਨ੍ਹਾਂ ਕਰਦਾ ਤੇ ਰੋਕ ਰਖਦਾ ਹੈ।
ਵਰਜਿ = ਰੋਕ ਕੇ। ਰਹਾਏ = ਰੱਖੋ।ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਸਹੀ ਜੀਵਨ-ਰਾਹ) ਸਮਝਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਿਚ ਡੋਲਦਾ ਨਹੀਂ, ਮਾਇਆ ਪਿੱਛੇ ਦੌੜਦੇ ਮਨ ਨੂੰ ਉਹ ਰੋਕ ਕੇ ਰੱਖਦਾ ਹੈ।
 
ग्रिहु सरीरु गुरमती खोजे नामु पदारथु पाए ॥८॥
Garihu sarīr gurmaṯī kẖoje nām paḏārath pā▫e. ||8||
Following the Guru's Teachings, he searches the home of his body, and obtains the wealth of the Naam. ||8||
ਆਪਣੀ ਦੇਹ ਦੇ ਘਰ ਦੀ ਗੁਰਾਂ ਦੀ ਉਪਦੇਸ਼ ਦੁਆਰਾ ਖੋਜ-ਭਾਲ ਕਰ ਕੇ, ਉਹ ਸਾਈਂ ਦੇ ਨਾਮ ਧਨ ਨੂੰ ਪਾ ਲੈਂਦਾ ਹੈ।
ਗ੍ਰਿਹੁ = ਘਰ। ਪਦਾਰਥੁ = ਸਰਮਾਇਆ ॥੮॥ਗੁਰੂ ਦੀ ਸਿੱਖਿਆ ਲੈ ਕੇ (ਜੰਗਲ ਭਾਲਣ ਦੇ ਥਾਂ) ਸਰੀਰ-ਘਰ ਨੂੰ ਖੋਜਦਾ ਹੈ ਤੇ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲੈਂਦਾ ਹੈ ॥੮॥
 
ब्रहमा बिसनु महेसु सरेसट नामि रते वीचारी ॥
Barahmā bisan mahes saresat nām raṯe vīcẖārī.
Brahma, Vishnu and Shiva are exalted, imbued with contemplative meditation on the Naam.
ਨਾਮ ਦੇ ਸਿਮਰਨ ਨਾਲ ਰੰਗੀਜਨ ਦੁਆਰਾ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਉਤਮ ਹੋ ਵੰਝਦੇ ਹਨ।
ਮਹੇਸੁ = ਸ਼ਿਵ। ਸਰੇਸਟ = ਸਭ ਤੋਂ ਉੱਤਮ। ਨਾਮਿ ਰਤੇ = ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ। ਵੀਚਾਰੀ = ਵਿਚਾਰਵਾਨ।ਬ੍ਰਹਮਾ ਹੋਵੇ, ਵਿਸ਼ਨੂੰ ਹੋਵੇ, ਸ਼ਿਵ ਹੋਵੇ, ਉਹੀ ਸਭ ਤੋਂ ਉੱਤਮ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੀਜ ਕੇ ਸੁੰਦਰ ਵਿਚਾਰ ਦੇ ਮਾਲਕ ਬਣ ਗਏ।
 
खाणी बाणी गगन पताली जंता जोति तुमारी ॥
Kẖāṇī baṇī gagan paṯālī janṯā joṯ ṯumārī.
The sources of creation, speech, the heavens and the underworld, all beings and creatures, are infused with Your Light.
ਤੈਡਾਂ ਪ੍ਰਕਾਸ਼, ਹੇ ਸਾਹਿਬ! ਉਤਪਤੀ ਦੇ ਚਾਰੇ ਸੋਤਿਆ ਖ਼ਿਆਲਾਂ ਦੀਆਂ ਚਾਰੇ ਹੀ ਦਸ਼ਾਂ, ਆਕਾਸ਼, ਪਇਆਲ ਅਤੇ ਸਮੂਹ ਜੀਵਾਂ ਅੰਦਰ ਹੈ।
ਖਾਣੀ = ਜਗਤ-ਉਤਪੱਤੀ ਦੀਆਂ ਚਾਰ ਖਾਣਾਂ = ਅੰਡਜ, ਜੇਰਜ, ਸੇਤਜ, ਉਤਭੁਜ (੧. ਅੰਡਜ = ਆਂਡਿਆਂ ਵਿਚੋਂ ਪੈਦਾ ਹੋਣ ਵਾਲੇ ਪੰਛੀ ਆਦਿਕ। ੨. ਜੇਰਜ = ਜਿਓਰ ਵਿਚੋਂ ਜੰਮਣ ਵਾਲੇ, ਪਸ਼ੂ ਮਨੁੱਖ। ੩. ਸੇਤਜ = ਮੁੜ੍ਹਕੇ ਅਤੇ ਧਰਤੀ ਦੇ ਹੁੰਮ ਨਾਲ ਪੈਦਾ ਹੋਣ ਵਾਲੇ, ਜੂਆਂ, ਚੀਚ ਵਹੁਟੀਆਂ ਆਦਿਕ। ੪. ਉਤਭੁਜ = ਧਰਤੀ ਵਿਚੋਂ ਜੰਮਣ ਵਾਲੇ ਰੁੱਖ ਆਦਿਕ}। ਬਾਣੀ = ਬੋਲੀ, ਸਭ ਦੇਸਾਂ ਦੇ ਜੀਵਾਂ ਦੀਆਂ ਵਖ-ਵਖ ਬੋਲੀਆਂ। ਗਗਨ = ਆਕਾਸ਼। ਪਤਾਲੀ = ਪਾਤਾਲਾਂ ਵਿਚ।ਹੇ ਪ੍ਰਭੂ! (ਭਾਵੇਂ) ਚੌਹਾਂ ਖਾਣੀਆਂ ਦੇ ਜੀਵਾਂ ਵਿਚ ਤੇ ਉਹਨਾਂ ਦੀਆਂ ਬੋਲੀਆਂ ਵਿਚ, ਪਾਤਾਲ ਆਕਾਸ਼ ਵਿਚ ਸਭ ਜੀਵਾਂ ਦੇ ਅੰਦਰ ਤੇਰੀ ਹੀ ਜੋਤਿ ਹੈ।
 
सभि सुख मुकति नाम धुनि बाणी सचु नामु उर धारी ॥
Sabẖ sukẖ mukaṯ nām ḏẖun baṇī sacẖ nām ur ḏẖārī.
All comforts and liberation are found in the Naam, and the vibrations of the Guru's Bani; I have enshrined the True Name within my heart.
ਮੋਖ਼ਸ਼ ਦੇ ਸਾਰੇ ਆਰਾਮ ਨਾਮ ਅਤੇ ਗੁਰਬਾਣੀ ਦੇ ਸਿਮਰਨ ਵਿੱਚ ਹਨ, ਇਸ ਲਈ ਸੱਚੇ ਨਾਮ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾਉਂਦਾ ਹਾਂ।
ਸਭਿ = ਸਾਰੇ। ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ। ਨਾਮ ਧੁਨਿ = ਨਾਮ ਦੀ ਰੌ। ਬਾਣੀ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਉਰ ਧਾਰੀ = ਹਿਰਦੇ ਵਿਚ ਟਿਕਿਆ। ਉਰ = ਹਿਰਦਾ।ਪਰ ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ਜਿਨ੍ਹਾਂ ਦੇ ਅੰਦਰ ਤੇਰੇ ਨਾਮ ਦੀ ਰੌ ਜਾਰੀ ਹੈ ਜਿਨ੍ਹਾਂ ਦੀ ਸੁਰਤ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੈ ਉਹਨਾਂ ਨੂੰ ਹੀ ਸਾਰੇ ਸੁਖ ਹਨ ਉਹਨਾਂ ਨੂੰ ਹੀ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਮਿਲਦੀ ਹੈ।
 
नाम बिना नही छूटसि नानक साची तरु तू तारी ॥९॥७॥
Nām binā nahī cẖẖūtas Nānak sācẖī ṯar ṯū ṯārī. ||9||7||
Without the Naam, no one is saved; O Nanak, with the Truth, cross over to the other side. ||9||7||
ਨਾਮ ਦੇ ਬਾਝੌਂ ਬੰਦੇ ਦੀ ਖ਼ਲਾਸੀ ਨਹੀਂ ਹੰਦੀ ਹੇ ਨਾਨਕ! ਇਸ ਲਈ ਨਾਮ ਦੀ ਸੱਚੀ ਬੇੜੀ ਤੇ ਚੜ੍ਹ ਕੇ ਤੂੰ ਪਾਰ ਉਤੱਰ ਜਾ।
ਨਹੀ ਛੂਟਸਿ = ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਸਾਚੀ ਤਾਰੀ = ਉਹ ਤਾਰੀ ਜੋ ਸਦਾ-ਥਿਰ ਰਹੇ, ਉਹ ਤਾਰੀ ਜਿਸ ਵਿਚ ਡੁੱਬਣ ਦਾ ਖ਼ਤਰਾ ਨਾਹ ਹੋਵੇ ॥੯॥੭॥ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਮਾਇਆ ਦੇ ਮੋਹ ਤੋਂ ਬਚ ਨਹੀਂ ਸਕਦਾ, ਤੂੰ ਭੀ ਇਹੀ ਤਾਰੀ ਤਰ ਜਿਸ ਨਾਲ ਕਦੇ ਡੁੱਬਣ ਦਾ ਖ਼ਤਰਾ ਨਹੀਂ ਹੋਵੇਗਾ ॥੯॥੭॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
मात पिता संजोगि उपाए रकतु बिंदु मिलि पिंडु करे ॥
Māṯ piṯā sanjog upā▫e rakaṯ binḏ mil pind kare.
Through the union of mother and father, the fetus is formed. The egg and sperm join together to make the body.
ਮਾਂ ਅਤੇ ਪਿਓ ਦੇ ਮਿਲਾਪ ਤੋਂ ਪ੍ਰਾਣੀ ਪੈਦਾ ਹੁੰਦਾ ਹੈ। ਨਾਰੀ ਅਤੇ ਨਰ ਦੇ ਵੀਰਜ ਦੇ ਇਕੱਠੇ ਹੋਣ ਤੋਂ ਦੇਹ ਬਣਦੀ ਹੈ।
ਸੰਜੋਗਿ = ਸੰਜੋਗ ਦੀ ਰਾਹੀਂ, ਮੇਲ ਦੀ ਰਾਹੀਂ। ਰਕਤੁ = ਰੁੱਤ, ਲਹੂ। ਬਿੰਦੁ = ਵੀਰਜ। ਪਿੰਡੁ = ਸਰੀਰ। ਕਰੇ = ਬਣਾਂਦਾ ਹੈ।ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ।
 
अंतरि गरभ उरधि लिव लागी सो प्रभु सारे दाति करे ॥१॥
Anṯar garabẖ uraḏẖ liv lāgī so parabẖ sāre ḏāṯ kare. ||1||
Upside-down within the womb, it lovingly dwells on the Lord; God provides for it, and gives it nourishment there. ||1||
ਪ੍ਰਭੂ ਦੀ ਪ੍ਰੀਤ ਅੰਦਰ ਜੁੜਿਆ ਹੋਇਆ, ਮਾਂ ਦੇ ਪੇਟ ਵਿੰਚ ਉਹ ਮੂਧੇ-ਮੂੰਹ ਟੰਗਿਆ ਹੁੰਦਾ ਹੈ। ਉਹ ਸੁਆਮੀ ਉੱਥੇ ਉਸ ਨੂੰ ਸੰਭਾਲਦਾ ਅਤੇ ਰੱਖਿਆ ਦੀ ਬਖ਼ਸ਼ੀਸ਼ ਦਿੰਦਾ ਹੈ।
ਅੰਤਰਿ ਗਰਭ = ਮਾਂ ਦੇ ਪੇਟ ਵਿਚ। ਉਰਧਿ = ਊਂਧਾ, ਉਲਟਾ। ਸਾਰੇ = ਸੰਭਾਲ ਕਰਦਾ ਹੈ ॥੧॥ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ। ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ॥੧॥
 
संसारु भवजलु किउ तरै ॥
Sansār bẖavjal ki▫o ṯarai.
How can he cross over the terrifying world-ocean?
ਪ੍ਰਾਣੀ ਕਿਸ ਤਰ੍ਹਾਂ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਸਕਦਾ ਹੈ?
ਭਵਜਲੁ = ਸਮੁੰਦਰ।(ਪਰਮਾਤਮਾ ਦੇ ਨਾਮ ਤੋਂ ਬਿਨਾ) ਸੰਸਾਰੀ ਜੀਵ ਸੰਸਾਰ-ਸਮੁੰਦਰ ਤੋਂ ਕਿਸੇ ਹਾਲਤ ਵਿਚ ਪਾਰ ਨਹੀਂ ਲੰਘ ਸਕਦਾ,
 
गुरमुखि नामु निरंजनु पाईऐ अफरिओ भारु अफारु टरै ॥१॥ रहाउ ॥
Gurmukẖ nām niranjan pā▫ī▫ai afri▫o bẖār afār tarai. ||1|| rahā▫o.
The Gurmukh obtains the Immaculate Naam, the Name of the Lord; the unbearable load of sins is removed. ||1||Pause||
ਗੁਰਾਂ ਦੀ ਦਇਆ ਦੁਆਰਾ, ਪਾਵਨ ਪਵਿੱਤ੍ਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਪਾਪਾਂ ਦਾ ਅਸਹਿ ਬੋਝ ਦੂਰ ਹੋ ਜਾਂਦਾ ਹੈ। ਠਹਿਰਾਉ।
ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਨਿਰੰਜਨੁ = {ਨਿਰ-ਅੰਜਨੁ} ਜਿਸ ਉਤੇ ਮਾਇਆ ਦੀ ਕਾਲਖ ਅਸਰ ਨਹੀਂ ਕਰ ਸਕਦੀ। ਅਫਰਿਓ ਭਾਰੁ = ਆਫਰੇ ਹੋਏ ਦਾ ਭਾਰ, ਹੰਕਾਰੇ ਹੋਏ ਦਾ ਪਾਪਾਂ ਦਾ ਭਾਰ। ਅਫਾਰੁ = ਅਸਹਿ। ਟਰੈ = ਟਲ ਜਾਂਦਾ ਹੈ, ਦੂਰ ਹੋ ਜਾਂਦਾ ਹੈ ॥੧॥ਕਿਉਂਕਿ ਜੀਵ ਮਾਇਆ ਆਦਿਕ ਦੇ ਅਹੰਕਾਰ ਨਾਲ ਆਫਰਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ, ਜਿਸ ਉਤੇ ਮਾਇਆ-ਕਾਲਖ ਦਾ ਪ੍ਰਭਾਵ ਨਹੀਂ ਪੈ ਸਕਦਾ, ਗੁਰੂ ਦੀ ਸਰਨ ਪਿਆਂ ਮਿਲਦਾ ਹੈ, (ਜਿਸ ਮਨੁੱਖ ਨੂੰ ਨਾਮ ਪ੍ਰਾਪਤ ਹੁੰਦਾ ਹੈ) ਉਸ ਦਾ (ਅਹੰਕਾਰ ਆਦਿਕ ਦਾ) ਅਸਹਿ ਭਾਰ ਦੂਰ ਹੋ ਜਾਂਦਾ ਹੈ (ਇਹ ਅਹੰਕਾਰ ਆਦਿਕ ਹੀ ਭਾਰ ਬਣ ਕੇ ਜੀਵ ਨੂੰ ਸੰਸਾਰ-ਸਮੁੰਦਰ ਵਿਚ ਡੋਬਿਆ ਕਰਦਾ ਹੈ) ॥੧॥ ਰਹਾਉ॥
 
ते गुण विसरि गए अपराधी मै बउरा किआ करउ हरे ॥
Ŧe guṇ visar ga▫e aprāḏẖī mai ba▫urā ki▫ā kara▫o hare.
I have forgotten Your Virtues, Lord; I am insane - what can I do now?
ਸਾਈਂ ਦੇ ਉਹ ਉਪਕਾਰ ਮੈਂ ਪਾਪੀ ਨੇ ਭੁਲਾ ਛੱਡੇ ਹਨ। ਮੈਂ ਪਗਲਾ ਪੁਰਸ਼, ਹੁਣ ਕੀ ਕਰ ਸਕਦਾ ਹਾਂ? ਹੇ ਵਾਹਿਗੁਰੂ!
ਬਉਰਾ = ਕਮਲਾ, ਝੱਲਾ। ਹਰੇ = ਹੇ ਹਰੀ!ਹੇ ਹਰੀ! ਮੈਨੂੰ ਗੁਨਹਗਾਰ ਨੂੰ ਤੇਰੇ ਉਹ ਉਪਕਾਰ ਭੁੱਲ ਗਏ ਹਨ, ਮੈਂ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਪਿਆ ਹਾਂ (ਤੇਰਾ ਸਿਮਰਨ ਕਰਨ ਤੋਂ) ਬੇ-ਵੱਸ ਹਾਂ।
 
तू दाता दइआलु सभै सिरि अहिनिसि दाति समारि करे ॥२॥
Ŧū ḏāṯā ḏa▫i▫āl sabẖai sir ahinis ḏāṯ samār kare. ||2||
You are the Merciful Giver, above the heads of all. Day and night, You give gifts, and take care of all. ||2||
ਤੂੰ, ਹੇ ਪ੍ਰਭੂ! ਸਾਰਿਆਂ ਦੇ ਸਿਰਾਂ ਉਤੇ ਮਿਹਰਬਾਨ ਦਾਤਾਰ ਹੈ। ਦਿਹੁੰ ਰੈਣ ਤੂੰ ਬਖ਼ਸ਼ਸ਼ਾਂ ਬਖ਼ਸ਼ਦਾ ਹੈਂ ਅਤੇ ਸਾਰਿਆਂ ਦੀ ਸੰਭਾਲ ਕਰਦਾ ਹੈਂ।
ਸਭੈ ਸਿਰਿ = ਹਰੇਕ ਜੀਵ ਦੇ ਸਿਰ ਤੇ। ਅਹਿ = ਦਿਨ। ਨਿਸਿ = ਰਾਤ। ਸਮਾਰਿ = ਸੰਭਾਲ ਕਰ ਕੇ ॥੨॥ਪਰ ਤੂੰ ਦਇਆ ਦਾ ਸੋਮਾ ਹੈਂ, ਹਰੇਕ ਜੀਵ ਦੇ ਸਿਰ ਤੇ (ਰਾਖਾ) ਹੈਂ, ਤੇ ਸਭ ਨੂੰ ਦਾਤਾਂ ਦੇਂਦਾ ਹੈਂ। ਦਇਆਲ ਪ੍ਰਭੂ ਦਿਨ ਰਾਤ (ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਦਾਤਾਂ ਦੇਂਦਾ ਹੈ ॥੨॥
 
चारि पदारथ लै जगि जनमिआ सिव सकती घरि वासु धरे ॥
Cẖār paḏārath lai jag janmi▫ā siv sakṯī gẖar vās ḏẖare.
One is born to achieve the four great objectives of life. The spirit has taken up its home in the material world.
ਚਾਰ ਜੀਵਨ-ਮਨੋਰਥ ਪ੍ਰਾਪਤ ਕਰਨ ਵਾਸਤੇ ਬੰਦਾ ਇਸ ਜਹਾਨ ਅੰਦਰ ਜੰਮਿਆ ਹੈ; ਪ੍ਰੰਤੂ ਉਸ ਦੀ ਆਤਮਾ ਮਾਇਆ ਦੇ ਘਰ ਅੰਦਰ ਵਸੇਬਾ ਕਰ ਲੈਂਦੀ ਹੈ।
ਚਾਰਿ ਪਦਾਰਥ = {੧. ਧਰਮ = ਸ਼ੁਭ ਕਰਮ। ੨. ਅਰਥ-ਪਦਾਰਥ। ੩. ਕਾਮ = ਕਾਮਨਾ, ਇੱਛਿਆ। ੪. ਮੋਖ = ਮੁਕਤੀ}। ਲੈ = ਲੈ ਕੇ। ਜਗਿ = ਜਗਤ ਵਿਚ। ਸਿਵ ਸਕਤੀ ਘਰਿ = ਪਰਮਾਤਮਾ ਦੀ ਰਚੀ ਮਾਇਆ ਦੇ ਘਰ ਵਿਚ।(ਜੀਵ ਪਰਮਾਤਮਾ ਪਾਸੋਂ) ਚਾਰੇ ਹੀ ਪਦਾਰਥ ਲੈ ਕੇ ਜਗਤ ਵਿਚ ਜੰਮਿਆ ਹੈ (ਫਿਰ ਭੀ ਪ੍ਰਭੂ ਦੀ ਬਖ਼ਸ਼ਸ਼ ਭੁਲਾ ਕੇ ਸਦਾ) ਪਰਮਾਤਮਾ ਦੀ ਪੈਦਾ ਕੀਤੀ ਮਾਇਆ ਦੇ ਘਰ ਵਿਚ ਨਿਵਾਸ ਰੱਖਦਾ ਹੈ।