Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

गंगा जमुना केल केदारा ॥
Gangā jamunā kel keḏārā.
The Ganges, the Jamunaa where Krishna played, Kaydar Naat'h,
ਸੁਰਸਰੀ, ਜਮਨਾ, ਬਿੰਦ੍ਰਾਬਨ, ਕਿਦਾਰਨਾਥ,
ਕੇਲ = ਖੇਡ, ਸ੍ਰੀ ਕ੍ਰਿਸ਼ਨ ਜੀ ਦੇ ਖੇਡਣ ਦੀ ਥਾਂ, ਬਿੰਦ੍ਰਾਬਨ। ਕੇਦਾਰਾ = ਗੜ੍ਹਵਾਲ ਦੇ ਇਲਾਕੇ ਵਿਚ ਕੇਦਾਰ ਨਾਥ ਤੀਰਥ।ਗੰਗਾ, ਜਮੁਨਾ, ਬਿੰਦ੍ਰਾਬਨ, ਕੇਦਾਰ,
 
कासी कांती पुरी दुआरा ॥
Kāsī kāʼnṯī purī ḏu▫ārā.
Benares, Kanchivaram, Puri, Dwaarkaa,
ਬਨਾਰਸ, ਮਥਰਾ, ਪੁਰੀ, ਦਵਾਰਕਾ,
ਕਾਂਤੀ = ਕਾਂਚੀ, ਜਿਸ ਦਾ ਪ੍ਰਸਿੱਥ ਨਾਮ 'ਕਾਂਜੀ-ਵਰਮ' ਹੈ, ਸੱਤ ਪੁਰੀਆਂ ਵਿਚੋਂ ਇਕ ਪਵਿਤ੍ਰ ਪੁਰੀ। ਪੁਰੀ ਦੁਆਰਾ = ਦੁਆਰਕਾ ਪੁਰੀ।ਕਾਂਸ਼ੀ, ਕਾਂਤੀ, ਦੁਆਰਕਾ ਪੁਰੀ,
 
गंगा सागरु बेणी संगमु अठसठि अंकि समाई हे ॥९॥
Gangā sāgar beṇī sangam aṯẖsaṯẖ ank samā▫ī he. ||9||
Ganga Saagar where the Ganges empties into the ocean, Trivaynee where the three rivers come together, and the sixty-eight sacred shrines of pilgrimage, are all merged in the Lord's Being. ||9||
ਗੰਗਾ ਸਾਗਰ, ਤ੍ਰਿਬੇਣੀ, ਗੰਗਾ, ਜਮਨਾ ਅਤੇ ਸੁਰਸਵਤੀ ਦਾ ਮਿਲਾਪ-ਅਸਥਾਨ ਅਤੇ ਅਠਾਹਟ ਤੀਰਥ; ਉਹ ਸਾਰੇ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋਏ ਹੋਏ ਹਨ।
ਗੰਗਾ ਸਾਗਰੁ = {ਸਾਗਰੁ = ਸਮੁੰਦਰ} ਜਿਥੇ ਗੰਗਾ ਸਮੁੰਦਰ ਵਿਚ ਪੈਂਦੀ ਹੈ। ਬੇਣੀ ਸੰਗਮੁ = ਤ੍ਰਿਬੇਣੀ (ਗੰਗਾ ਜਮੁਨਾ ਸਰਸ੍ਵਤੀ) ਦਾ ਮੇਲ-ਥਾਂ। ਅਠਸਠਿ = ਅਠਾਹਠ ਤੀਰਥ। ਅੰਕਿ = ਅੰਕ ਵਿਚ, ਸਰੂਪ ਵਿਚ ॥੯॥ਸਾਗਰ-ਗੰਗਾ, ਤ੍ਰਿਬੇਣੀ ਦਾ ਸੰਗਮ ਆਦਿਕ ਅਠਾਹਠ ਤੀਰਥ ਉਸ ਕਰਤਾਰ-ਪ੍ਰਭੂ ਦੀ ਆਪਣੀ ਹੀ ਗੋਦ ਵਿਚ ਟਿਕੇ ਹੋਏ ਹਨ ॥੯॥
 
आपे सिध साधिकु वीचारी ॥
Āpe siḏẖ sāḏẖik vīcẖārī.
He Himself is the Siddha, the seeker, in meditative contemplation.
ਉਹ ਆਪ ਹੀ ਪੂਰਨ ਪੁਰਸ਼, ਅਭਿਆਸੀ ਅਤੇ ਵੀਚਾਰਵਾਨ ਹੈ।
ਸਿਧ = ਜੋਗ-ਸਾਧਨਾਂ ਵਿਚ ਪੁੱਗੇ ਜੋਗੀ। ਸਾਧਿਕੁ = ਜੋਗ-ਸਾਧਨ ਕਰਨ ਵਾਲਾ।(ਪ੍ਰਭੂ ਦੇ ਆਪਣੇ ਆਪੇ ਤੋਂ ਪੈਦਾ ਹੋਈ ਇਸ ਸ੍ਰਿਸ਼ਟੀ ਵਿਚ ਕਿਤੇ ਤਿਆਗੀ ਹਨ ਤੇ ਕਿਤੇ ਰਾਜੇ ਹਨ, ਸੋ,) ਪ੍ਰਭੂ ਆਪ ਹੀ ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ ਹੈ, ਆਪ ਹੀ ਜੋਗ-ਸਾਧਨ ਕਰਨ ਵਾਲਾ ਹੈ, ਆਪ ਹੀ ਜੋਗ-ਸਾਧਨਾਂ ਦੀ ਵਿਚਾਰ ਕਰਨ ਵਾਲਾ ਹੈ।
 
आपे राजनु पंचा कारी ॥
Āpe rājan pancẖā kārī.
He Himself is the King and the Council.
ਉਹ ਆਪ ਹੀ ਪਾਤਿਸ਼ਾਹ ਅਤੇ ਵਜ਼ੀਰ ਮੰਡਲੀ ਹੈ।
ਪੰਚਾ ਕਾਰੀ = ਪੈਂਚਾਂ ਦਾ ਬਣਾਣ ਵਾਲਾ।ਪ੍ਰਭੂ ਆਪ ਹੀ ਰਾਜਾ ਹੈ ਆਪ ਹੀ (ਆਪਣੇ ਰਾਜ ਵਿਚ) ਪੈਂਚ ਚੌਧਰੀ ਬਣਾਣ ਵਾਲਾ ਹੈ।
 
तखति बहै अदली प्रभु आपे भरमु भेदु भउ जाई हे ॥१०॥
Ŧakẖaṯ bahai aḏlī parabẖ āpe bẖaram bẖeḏ bẖa▫o jā▫ī he. ||10||
God Himself, the wise Judge, sits on the throne; He takes away doubt, duality and fear. ||10||
ਨਿਆਇਕਾਰੀ ਪ੍ਰਭੂ ਖ਼ੁਦ ਰਾਜਸਿੰਘਾਸਨ ਤੇ ਬੈਠਦਾ ਹੈ। ਉਸ ਦਾ ਸਿਮਰਨ ਕਰਨ ਦੁਆਰਾ, ਸੰਦੇਹ, ਉਸ ਨਾਲ ਅੰਤਰਾ ਅਤੇ ਡਰ ਦੂਰ ਥੀ ਵੰਝਦੇ ਹਨ।
ਤਖਤਿ = ਤਖਤ ਉਤੇ। ਅਦਲੀ = ਨਿਆਂ ਕਰਨ ਵਾਲਾ ॥੧੦॥ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ, (ਉਸ ਦੀ ਆਪਣੀ ਹੀ ਮੇਹਰ ਨਾਲ ਜਗਤ ਵਿਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਮ ਦੂਰ ਹੁੰਦਾ ਹੈ ॥੧੦॥
 
आपे काजी आपे मुला ॥
Āpe kājī āpe mulā.
He Himself is the Qazi; He Himself is the Mullah.
ਉਹ ਆਪ ਜੱਜ ਹੈ ਤੇ ਆਪ ਹੀ ਵਿਦਵਾਨ ਪੁਰਸ਼।
xxx(ਸਭ ਜੀਵਾਂ ਵਿਚ ਆਪ ਹੀ ਵਿਆਪਕ ਹੋਣ ਕਰਕੇ) ਪ੍ਰਭੂ ਆਪ ਹੀ ਕਾਜ਼ੀ ਹੈ ਆਪ ਹੀ ਮੁੱਲਾਂ ਹੈ।
 
आपि अभुलु न कबहू भुला ॥
Āp abẖul na kabhū bẖulā.
He Himself is infallible; He never makes mistakes.
ਉਹ ਆਪ ਅਚੂਕ ਹੈ ਅਤੇ ਕਦੇ ਭੀ ਗ਼ਲਤੀ ਨਹੀਂ ਖਾਂਦਾ।
xxx(ਜੀਵ ਤਾਂ ਮਾਇਆ ਦੇ ਮੋਹ ਵਿਚ ਫਸ ਕੇ ਭੁੱਲਾਂ ਕਰਦੇ ਰਹਿੰਦੇ ਹਨ, ਪਰ ਸਭ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ) ਆਪ ਅਭੁੱਲ ਹੈ, ਉਹ ਕਦੇ ਉਕਾਈ ਨਹੀਂ ਖਾਂਦਾ।
 
आपे मिहर दइआपति दाता ना किसै को बैराई हे ॥११॥
Āpe mihar ḏa▫i▫āpaṯ ḏāṯā nā kisai ko bairā▫ī he. ||11||
He Himself is the Giver of Grace, compassion and honor; He is no one's enemy. ||11||
ਉਹ ਆਪ ਹੀ ਰਹਿਮਤ, ਮਿਹਰਬਾਨੀ ਅਤੇ ਇੱਜ਼ਤ ਆਬਰੂ ਦਾ ਦਾਤਾਰ ਹੈ ਅਤੇ ਕਿਸੇ ਦਾ ਭੀ ਵੈਰੀ ਨਹੀਂ।
ਕਿਸੈ ਕੋ = ਕਿਸੇ ਦਾ। ਬੈਰਾਈ = ਵੈਰੀ ॥੧੧॥ਉਹ ਕਿਸੇ ਨਾਲ ਵੈਰ ਭੀ ਨਹੀਂ ਕਰਦਾ, ਉਹ ਸਦਾ ਮੇਹਰ ਦਾ ਮਾਲਕ ਹੈ ਦਇਆ ਦਾ ਸੋਮਾ ਹੈ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧੧॥
 
जिसु बखसे तिसु दे वडिआई ॥
Jis bakẖse ṯis ḏe vadi▫ā▫ī.
Whoever He forgives, He blesses with glorious greatness.
ਜਿਸ ਨੂੰ ਉਹ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਮਾਣ ਇੱਜ਼ਤ ਬਖ਼ਸ਼ਦਾ ਹੈ।
xxxਪ੍ਰਭੂ ਜਿਸ ਜੀਵ ਉਤੇ ਬਖ਼ਸ਼ਸ਼ ਕਰਦਾ ਹੈ ਉਸ ਨੂੰ ਵਡਿਆਈ ਦੇਂਦਾ ਹੈ।
 
सभसै दाता तिलु न तमाई ॥
Sabẖsai ḏāṯā ṯil na ṯamā▫ī.
He is the Giver of all; He does not have even an iota of greed.
ਉਹ ਸਾਰਿਆਂ ਨੂੰ ਦੇਣ ਵਾਲਾ ਹੈ ਅਤੇ ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।
ਸਭਸੈ = ਹਰੇਕ ਜੀਵ ਦਾ। ਤਮਾਈ = ਤਮ੍ਹਾ, ਲਾਲਚ।ਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ (ਉਸ ਨੂੰ ਕਿਸੇ ਜੀਵ ਪਾਸੋਂ ਕਿਸੇ ਕਿਸਮ ਦਾ) ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
 
भरपुरि धारि रहिआ निहकेवलु गुपतु प्रगटु सभ ठाई हे ॥१२॥
Bẖarpur ḏẖār rahi▫ā nihkeval gupaṯ pargat sabẖ ṯẖā▫ī he. ||12||
The Immaculate Lord is all pervading, permeating everywhere, both hidden and manifest. ||12||
ਪੂਰਨ-ਵਿਆਪਕ ਪਵਿੱਤ੍ਰ ਪ੍ਰਭੂ, ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ ਸਾਰੀਆਂ ਥਾਵਾਂ ਵਿੰਚ ਪ੍ਰਾਣਧਾਰੀਆਂ ਨੂੰ ਆਸਰਾ ਦੇ ਰਿਹਾ ਹੈ।
ਭਰਪੁਰਿ = ਭਰਪੂਰ, ਨਕਾਨਕ ਵਿਆਪਕ। ਨਿਹਕੇਵਲੁ = {निष्कै वल्य} ਸੁੱਧ-ਸਰੂਪ, ਪਵਿਤ੍ਰ। ਠਾਈ = ਥਾਂਵਾਂ ਵਿਚ ॥੧੨॥ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਨੂੰ ਆਸਰਾ ਦੇ ਰਿਹਾ ਹੈ (ਸਭ ਵਿਚ ਹੁੰਦਾ ਹੋਇਆ ਭੀ ਆਪ) ਪਵਿਤ੍ਰ ਹਸਤੀ ਵਾਲਾ ਹੈ। ਦਿੱਸਦਾ ਜਗਤ ਹੋਵੇ ਚਾਹੇ ਅਣਦਿੱਸਦਾ, ਪ੍ਰਭੂ ਹਰ ਥਾਂ ਮੌਜੂਦ ਹੈ ॥੧੨॥
 
किआ सालाही अगम अपारै ॥
Ki▫ā sālāhī agam apārai.
How can I praise the inaccessible, infinite Lord?
ਮੈਂ ਪਹੁੰਚ ਤੋਂ ਪਰੇ ਅਤੇ ਬੇਅੰਤ ਸਾਈਂ ਦੀ ਕਿਸ ਤਰ੍ਹਾਂ ਤਾਰਫ਼ਿ ਕਰ ਸਕਦਾ ਹਾਂ?
ਅਗਮ = ਅਪਹੁੰਚ ਪ੍ਰਭੂ।ਮੈਂ ਉਸ ਦੀ ਕੇਹੜੀ ਕੇਹੜੀ ਸਿਫ਼ਤ ਦੱਸ ਸਕਦਾ ਹਾਂ? ਪਰਮਾਤਮਾ ਅਪਹੁੰਚ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
 
साचे सिरजणहार मुरारै ॥
Sācẖe sirjaṇhār murārai.
The True Creator Lord is the Enemy of ego.
ਉਹ ਸੱਚਾ ਕਰਤਾਰ, ਹੰਕਾਰ ਦਾ ਵੈਰੀ ਹੈ।
ਮੁਰਾਰਿ = ਪਰਮਾਤਮਾ {मुर-अरि}।ਉਹ ਸਦਾ-ਥਿਰ ਰਹਿਣ ਵਾਲਾ ਹੈ, ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਤੇ ਦੈਂਤਾਂ ਦਾ ਨਾਸ ਕਰਨ ਵਾਲਾ ਹੈ।
 
जिस नो नदरि करे तिसु मेले मेलि मिलै मेलाई हे ॥१३॥
Jis no naḏar kare ṯis mele mel milai melā▫ī he. ||13||
He unites those whom He blesses with His Grace; uniting them in His Union, they are united. ||13||
ਜਿਸ ਦੇ ਉੱਤੇ ਉਸ ਦੀ ਮਿਹਰ ਹੈ, ਉਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜੋ ਸਤਿਸੰਗਤ ਨਾਲ ਮਿਲਦਾ ਹੈ।
xxx॥੧੩॥ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹ ਜੀਵ ਪ੍ਰਭੂ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਪ੍ਰਭੂ ਆਪ ਹੀ ਮਿਲਾਈ ਰੱਖਦਾ ਹੈ ॥੧੩॥
 
ब्रहमा बिसनु महेसु दुआरै ॥
Barahmā bisan mahes ḏu▫ārai.
Brahma, Vishnu and Shiva stand at His Door;
ਉਸ ਦੇ ਬੂਹੇ ਤੇ ਖੜੇਤੇ ਹਨ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ,
ਦੁਆਰੈ = (ਪ੍ਰਭੂ ਦੇ) ਦਰ ਤੇ। ਮਹੇਸੁ = ਸ਼ਿਵ।(ਵੱਡੇ ਵੱਡੇ ਦੇਵਤੇ ਭੀ ਪ੍ਰਭੂ ਦੇ) ਦਰ ਤੇ ਕੀਹ ਬ੍ਰਹਮਾ, ਕੀਹ ਵਿਸ਼ਨੂੰ ਤੇ ਕੀਹ ਸ਼ਿਵ-
 
ऊभे सेवहि अलख अपारै ॥
Ūbẖe sevėh alakẖ apārai.
they serve the unseen, infinite Lord.
ਅਤੇ ਉਹ ਆਪਣੇ ਅਦ੍ਰਿਸ਼ਟ ਅਤੇ ਬੇਅੰਤ ਸੁਆਮੀ ਦੀ ਚਾਕਰੀ ਨਿਭਾਉਂਦੇ ਹਨ।
ਊਭੇ = ਖਲੋਤੇ।ਸਾਰੇ ਉਸ ਅਲੱਖ ਤੇ ਅਪਾਰ (ਪ੍ਰਭੂ ਦੇ ਦਰ ਤੇ) ਖਲੋਤੇ ਸੇਵਾ ਵਿਚ ਹਾਜ਼ਰ ਰਹਿੰਦੇ ਹਨ।
 
होर केती दरि दीसै बिललादी मै गणत न आवै काई हे ॥१४॥
Hor keṯī ḏar ḏīsai billāḏī mai gaṇaṯ na āvai kā▫ī he. ||14||
Millions of others can be seen crying at His door; I cannot even estimate their numbers. ||14||
ਕ੍ਰੋੜਾਂ ਹੀ ਹੋਰ ਉਸ ਦੇ ਦਰਵਾਜ਼ੇ ਉਤੇ ਵਿਰਲਾਪ ਕਰਦੇ ਵੇਖੇ ਜਾਂਦੇ ਹਨ। ਮੈਂ ਉਨ੍ਹਾਂ ਦੀ ਗਿਣਤੀ ਨਹੀਂ ਕਰ ਸਕਦਾ।
ਹੋਰ ਕੇਤੀ = ਹੋਰ ਬੇਅੰਤ ਲੋਕਾਈ। ਦਰਿ = ਪ੍ਰਭੂ ਦੇ ਦਰ ਤੇ। ਮੈ = ਮੈਥੋਂ। ਕਾਈ ਗਣਤ = ਕੋਈ ਗਿਣਤੀ ॥੧੪॥ਹੋਰ ਭੀ ਇਤਨੀ ਬੇਅੰਤ ਲੋਕਾਈ ਉਸ ਦੇ ਦਰ ਤੇ ਤਰਲੇ ਲੈਂਦੀ ਦਿੱਸ ਰਹੀ ਹੈ ਕਿ ਮੈਥੋਂ ਕੋਈ ਗਿਣਤੀ ਨਹੀਂ ਹੋ ਸਕਦੀ ॥੧੪॥
 
साची कीरति साची बाणी ॥
Sācẖī kīraṯ sācẖī baṇī.
True is the Kirtan of His Praise, and True is the Word of His Bani.
ਸੱਚੀ ਹੈ ਉਸ ਦੀ ਮਹਿਮਾ ਅਤੇ ਸੱਚੀ ਉਸ ਦੀ ਗੱਲਬਾਤ।
ਸਚੀ = ਸਦਾ-ਥਿਰ ਰਹਿਣ ਵਾਲੀ। ਕੀਰਤਿ = ਸਿਫ਼ਤ-ਸਾਲਾਹ।ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਸਿਫ਼ਤ-ਸਾਲਾਹ ਦੀ ਬਾਣੀ ਹੀ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।
 
होर न दीसै बेद पुराणी ॥
Hor na ḏīsai beḏ purāṇī.
I can see no other in the Vedas and the Puraanas.
ਵੇਦਾਂ ਅਤੇ ਪੁਰਾਣਾਂ ਵਿੰਚ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ।
xxxਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਵਿਚ ਭੀ ਇਸ ਰਾਸਿ-ਪੂੰਜੀ ਤੋਂ ਬਿਨਾ ਕੋਈ ਹੋਰ ਸਦਾ-ਥਿਰ ਰਹਿਣ ਵਾਲਾ ਪਦਾਰਥ ਨਹੀਂ ਦਿੱਸਦਾ।
 
पूंजी साचु सचे गुण गावा मै धर होर न काई हे ॥१५॥
Pūnjī sācẖ sacẖe guṇ gāvā mai ḏẖar hor na kā▫ī he. ||15||
Truth is my capital; I sing the Glorious Praises of the True Lord. I have no other support at all. ||15||
ਸੱਚ ਮੇਰੀ ਰਾਸ ਹੈ, ਸੱਚੇ ਸੁਆਮੀ ਦੀ ਕੀਰਤੀ ਹੀ ਮੈਂ ਗਾਉਂਦਾ ਹਾਂ ਅਤੇ ਮੇਰਾ ਹੋਰ ਕੋਈ ਆਸਰਾ ਨਹੀਂ।
ਪੂੰਜੀ = ਸਰਮਾਇਆ। ਧਰ = ਆਸਰਾ ॥੧੫॥ਪ੍ਰਭੂ ਦਾ ਨਾਮ ਹੀ ਅਟੱਲ ਪੂੰਜੀ ਹੈ, ਮੈਂ ਉਸ ਸਦਾ ਅਟੱਲ ਪ੍ਰਭੂ ਦੇ ਗੁਣ ਗਾਂਦਾ ਹਾਂ, ਮੈਨੂੰ ਉਸ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਦਿੱਸਦਾ ॥੧੫॥
 
जुगु जुगु साचा है भी होसी ॥
Jug jug sācẖā hai bẖī hosī.
In each and every age, the True Lord is, and shall always be.
ਹਰ ਯੁੱਗ ਅੰਦਰ ਉਹ ਸਤਿਪੁਰਖ ਹੈ ਅਤੇ ਹੋਵੇਗਾ ਭੀ।
ਜੁਗੁ ਜੁਗੁ = ਕੋਈ ਭੀ ਜੁਗ ਹੋਵੇ।ਪ੍ਰਭੂ ਹਰੇਕ ਜੁਗ ਵਿਚ ਕਾਇਮ ਰਹਿਣ ਵਾਲਾ ਹੈ, ਹੁਣ ਭੀ ਮੌਜੂਦ ਹੈ, ਸਦਾ ਹੀ ਕਾਇਮ ਰਹੇਗਾ।
 
कउणु न मूआ कउणु न मरसी ॥
Ka▫uṇ na mū▫ā ka▫uṇ na marsī.
Who has not died? Who shall not die?
ਕੌਣ ਨਹੀਂ ਮਰਿਆ ਅਤੇ ਕੌਣ ਹੈ ਜੇ ਮਰੇਗਾ ਨਹੀਂ?
xxxਜਗਤ ਵਿਚ ਹੋਰ ਜੇਹੜਾ ਭੀ ਜੀਵ ਆਇਆ ਉਹ (ਆਖ਼ਰ) ਮਰ ਗਿਆ, ਜੇਹੜਾ ਭੀ ਆਵੇਗਾ ਉਹ (ਜ਼ਰੂਰ) ਮਰੇਗਾ।
 
नानकु नीचु कहै बेनंती दरि देखहु लिव लाई हे ॥१६॥२॥
Nānak nīcẖ kahai benanṯī ḏar ḏekẖhu liv lā▫ī he. ||16||2||
Nanak the lowly offers this prayer; see Him within your own self, and lovingly focus on the Lord. ||16||2||
ਗਰੀਬੜਾ ਨਾਨਕ ਪ੍ਰਾਰਥਨਾ ਕਰਦਾ ਹੈ। ਪ੍ਰਭੂ ਨਾਲ ਪਿਰਹੜੀ ਪਾ ਕੇ ਤੂੰ ਉਸ ਨੂੰ ਆਪਣੇ ਅੰਦਰ ਹੀ ਵੇਖ।
ਦੇਖਹੁ = (ਹੇ ਪ੍ਰਭੂ!) ਤੂੰ ਸੰਭਾਲ ਕਰਦਾ ਹੈਂ ॥੧੬॥੨॥ਗਰੀਬ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਆਪਣੇ ਦਰਬਾਰ ਵਿਚ ਬੈਠਾ ਸਭ ਜੀਵਾਂ ਦੀ ਬੜੇ ਧਿਆਨ ਨਾਲ ਸੰਭਾਲ ਕਰ ਰਿਹਾ ਹੈਂ ॥੧੬॥੨॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
दूजी दुरमति अंनी बोली ॥
Ḏūjī ḏurmaṯ annī bolī.
In duality and evil-mindedness, the soul-bride is blind and deaf.
ਦਵੈਤ-ਭਾਵ ਅਤੇ ਖੋਟੀ ਬੁੱਧ ਰਾਹੀਂ, ਪਤਨੀ ਮੁਨਾਖੀ (ਅੰਨ੍ਹੀ)ਅਤੇ ਡੋਰੀ ਹੋ ਗਈ ਹੈ।
ਦੂਜੀ = ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ। ਦੁਰਮਤਿ = ਭੈੜੀ ਮੱਤ।ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਐਸੀ ਭੈੜੀ ਮੱਤ ਹੈ ਕਿ ਇਸ ਵਿਚ ਫਸੀ ਹੋਈ ਜੀਵ-ਇਸਤ੍ਰੀ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਨਾਹ ਉਹ ਅੱਖਾਂ ਨਾਲ ਪਰਮਾਤਮਾ ਨੂੰ ਵੇਖ ਸਕਦੀ ਹੈ, ਨਾਹ ਉਹ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਸਕਦੀ ਹੈ)।
 
काम क्रोध की कची चोली ॥
Kām kroḏẖ kī kacẖī cẖolī.
She wears the dress of sexual desire and anger.
ਉਹ ਕਾਮ ਅਤੇ ਕ੍ਰੋਧ ਦੀ ਨਾਸਵੰਤ ਫ਼ਤੂਹੀ ਪਾਉਂਦੀ ਹੈ।
ਕਚੀ ਚੋਲੀ = ਨਾਸਵੰਤ ਸਰੀਰ।ਉਸ ਦਾ ਸਰੀਰ ਕਾਮ ਕ੍ਰੋਧ ਆਦਿਕ ਵਿਚ ਗਲਦਾ ਰਹਿੰਦਾ ਹੈ।
 
घरि वरु सहजु न जाणै छोहरि बिनु पिर नीद न पाई हे ॥१॥
Gẖar var sahj na jāṇai cẖẖohar bin pir nīḏ na pā▫ī he. ||1||
Her Husband Lord is within the home of her own heart, but she does not know Him; without her Husband Lord, she cannot go to sleep. ||1||
ਪ੍ਰਭੂ ਉਸ ਦਾ ਕੰਤ, ਉਸ ਦੇ ਗ੍ਰਹਿ ਵਿੱਚ ਹੀ ਹੈ ਪ੍ਰੰਤੂ ਬੇਸਮਝ ਪਤਨੀ ਉਸ ਨੂੰ ਜਾਣਦੀ ਨਹੀਂ। ਆਪਣੇ ਖ਼ਸਮ ਦੇ ਬਗ਼ੈਰ ਉਸ ਨੂੰ ਨੀਂਦ੍ਰ ਪ੍ਰਾਪਤ ਨਹੀਂ ਹੁੰਦੀ।
ਘਰਿ = ਹਿਰਦੇ-ਘਰ ਵਿਚ। ਖਸਮ-ਪ੍ਰਭੂ। ਸਹਜੁ = ਆਤਮਕ ਅਡੋਲਤਾ। ਛੋਹਰਿ = ਅੰਞਾਣ ਜੀਵ-ਇਸਤ੍ਰੀ। ਨੀਦ = ਆਤਮਕ ਸ਼ਾਂਤੀ ॥੧॥ਪਤੀ-ਪ੍ਰਭੂ ਉਸ ਦੇ ਹਿਰਦੇ-ਘਰ ਵਿਚ ਵੱਸਦਾ ਹੈ, ਪਰ ਉਹ ਅੰਞਾਣ ਜੀਵ-ਇਸਤ੍ਰੀ ਉਸ ਨੂੰ ਪਛਾਣ ਨਹੀਂ ਸਕਦੀ, ਆਤਮਕ ਅਡੋਲਤਾ ਉਸ ਦੇ ਅੰਦਰ ਹੀ ਹੈ ਪਰ ਉਹ ਸਮਝ ਨਹੀਂ ਸਕਦੀ। ਪਤੀ-ਪ੍ਰਭੂ ਤੋਂ ਵਿਛੁੜੀ ਹੋਈ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ ॥੧॥
 
अंतरि अगनि जलै भड़कारे ॥
Anṯar agan jalai bẖatkāre.
The great fire of desire blazes within her.
ਉਸ ਦੇ ਅੰਦਰ ਅੱਗ ਪ੍ਰਚੰਡ ਹੋ ਕੇ ਬਲਦੀ ਹੈ।
ਅਗਨਿ = ਤ੍ਰਿਸ਼ਨਾ-ਅੱਗ। ਭੜਕਾਰੇ = ਭੜ ਭੜ ਕਰ ਕੇ।ਉਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜ ਭੜ ਕਰ ਕੇ ਬਲਦੀ ਹੈ।
 
मनमुखु तके कुंडा चारे ॥
Manmukẖ ṯake kundā cẖāre.
The self-willed manmukh looks around in the four directions.
ਪ੍ਰਤੀਕੁਲ ਪਤਨੀ ਚੌਹੀਂ ਪਾਸੀ ਝਾਕਦੀ ਹੈ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ) ਦੀ ਖ਼ਾਤਰ ਚੌਹੀਂ ਪਾਸੀਂ ਭਟਕਦਾ ਹੈ।
 
बिनु सतिगुर सेवे किउ सुखु पाईऐ साचे हाथि वडाई हे ॥२॥
Bin saṯgur seve ki▫o sukẖ pā▫ī▫ai sācẖe hāth vadā▫ī he. ||2||
Without serving the True Guru, how can she find peace? Glorious greatness rests in the hands of the True Lord. ||2||
ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ, ਉਹ ਆਰਾਮ ਕਿਸ ਤਰ੍ਹਾਂ ਪਾ ਸਕਦੀ ਹੈ? ਮਾਨ-ਪ੍ਰਤਿਸਟਾ ਸੱਚੇ ਸਾਈਂ ਦੇ ਹੱਥ ਵਿੱਚ ਹੈ।
xxx॥੨॥ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ, ਇਹ ਵਡਿਆਈ ਸਦਾ-ਥਿਰ ਪ੍ਰਭੂ ਦੇ ਆਪਣੇ ਹੱਥ ਵਿਚ ਹੈ (ਜਿਸ ਉਤੇ ਮੇਹਰ ਕਰੇ ਉਸੇ ਨੂੰ ਦੇਂਦਾ ਹੈ) ॥੨॥
 
कामु क्रोधु अहंकारु निवारे ॥
Kām kroḏẖ ahaʼnkār nivāre.
Eradicating sexual desire, anger and egotism,
ਜੇਕਰ ਉਹ ਆਪਣੀ ਸ਼ਹਿਵਤ, ਗੁੱਸੇ ਅਤੇ ਸਵੈ-ਹੰਗਤਾਂ ਨੂੰ ਦੂਰ ਕਰ ਦਿੰਦੀ ਹੈ,
xxx(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨੂੰ ਦੂਰ ਕਰਦਾ ਹੈ,
 
तसकर पंच सबदि संघारे ॥
Ŧaskar pancẖ sabaḏ sangẖāre.
she destroys the five thieves through the Word of the Shabad.
ਪੰਜਾਂ ਚੋਰਾਂ ਨੂੰ ਸੁਆਮੀ ਦੇ ਨਾਮ ਰਾਹੀਂ ਮਾਰ ਸੁਟਦੀ ਹੈ,
ਤਸਕਰ = ਚੋਰ। ਸਬਦਿ = ਸ਼ਬਦ ਦੀ ਰਾਹੀਂ।ਗੁਰੂ ਦੇ ਸ਼ਬਦ ਵਿਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ,
 
गिआन खड़गु लै मन सिउ लूझै मनसा मनहि समाई हे ॥३॥
Gi▫ān kẖaṛag lai man si▫o lūjẖai mansā manėh samā▫ī he. ||3||
Taking up the sword of spiritual wisdom, she struggles with her mind, and hope and desire are smoothed over in her mind. ||3||
ਅਤੇ ਬ੍ਰਹਮ ਗਿਆਤ ਦੀ ਤਲਵਾਰ ਪਕੜ ਕੇ ਆਪਣੇ ਮਨ ਨਾਲ ਯੁਧ ਕਰਦੀ ਹੈ ਤਾਂ ਉਸ ਦੀ ਖ਼ਾਹਿਸ਼ ਉਸ ਦੇ ਮਨ ਅੰਦਰ ਹੀ ਨਾਸ ਹੋ ਜਾਂਦੀ ਹੈ।
ਖੜਗੁ = ਤਲਵਾਰ। ਲੂਝੈ = ਲੜਦਾ ਹੈ। ਮਨਹਿ = ਮਨ ਵਿਚ ॥੩॥ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦਾ ਮਾਇਕ ਫੁਰਨਾ ਮਨ ਦੇ ਵਿਚ ਹੀ ਮੁੱਕ ਜਾਂਦਾ ਹੈ (ਭਾਵ, ਮਨ ਵਿਚ ਮਾਇਕ ਫੁਰਨੇ ਉੱਠਦੇ ਹੀ ਨਹੀਂ) ॥੩॥
 
मा की रकतु पिता बिदु धारा ॥
Mā kī rakaṯ piṯā biḏ ḏẖārā.
From the union of the mother's egg and the father's sperm,
ਮਾਤਾ ਦੀ ਰਤੂਬਤ ਤੇ ਪਿਓ ਦੇ ਵੀਰਜ ਦੇ ਮਿਲਾਪ ਤੋਂ,
ਮਾ = ਮਾਂ। ਰਕਤੁ = ਰੱਤ, ਲਹੂ। ਬਿਦੁ = ਬਿੰਦੁ, ਵੀਰਜ ਦੀ ਬੂੰਦ।ਮਾਂ ਦਾ ਲਹੂ ਤੇ ਪਿਉ ਦਾ ਵੀਰਜ ਦੀ ਬੂੰਦ ਨੂੰ ਰਲਾ ਕੇ-
 
मूरति सूरति करि आपारा ॥
Mūraṯ sūraṯ kar āpārā.
the form of infinite beauty has been created.
ਸੁਆਮੀ ਨੇ ਬੇਅੰਤ ਸੁੰਦਰਤਾ ਵਾਲੀ ਸ਼ਕਲ ਰੱਚ ਦਿੱਤੀ ਹੈ।
xxxਹੇ ਅਪਾਰ ਪ੍ਰਭੂ! ਤੂੰ ਮਨੁੱਖ ਦਾ ਬੁੱਤ ਬਣਾ ਦਿੱਤਾ ਸੋਹਣੀ ਸ਼ਕਲ ਬਣਾ ਦਿੱਤੀ।
 
जोति दाति जेती सभ तेरी तू करता सभ ठाई हे ॥४॥
Joṯ ḏāṯ jeṯī sabẖ ṯerī ṯū karṯā sabẖ ṯẖā▫ī he. ||4||
The blessings of light all come from You; You are the Creator Lord, pervading everywhere. ||4||
ਰੋਸ਼ਨੀ ਜਾਂ ਬਖ਼ਸ਼ਸ਼, ਜੋ ਭੀ ਹੈ, ਉਹ ਸਮੂਹ ਤੈਂਡੀ ਹੀ ਹੈ। ਤੂੰ, ਹੇ ਸਿਰਜਣਹਾਰ! ਸਮੂਹ ਥਾਵਾਂ ਅੰਦਰ ਰਮਿਆ ਹੋਇਆ ਹੈਂ।
ਜੇਤੀ = ਜਿਤਨੀ ਭੀ ॥੪॥ਹਰੇਕ ਜੀਵ ਦੇ ਅੰਦਰ ਤੇਰੀ ਹੀ ਜੋਤਿ ਹੈ, ਜਿਹੜੀ ਭੀ ਪਦਾਰਥਾਂ ਦੀ ਬਖ਼ਸ਼ਸ਼ ਹੈ ਸਭ ਤੇਰੀ ਹੀ ਹੈ, ਤੂੰ ਸਿਰਜਣਹਾਰ ਹਰ ਥਾਂ ਮੌਜੂਦ ਹੈਂ ॥੪॥
 
तुझ ही कीआ जमण मरणा ॥
Ŧujẖ hī kī▫ā jamaṇ marṇā.
You have created birth and death.
ਕੇਵਲ ਤੂੰ ਹੀ ਜੰਮਣਾ ਅਤੇ ਮਰਨਾ ਬਣਾਇਆ ਹੈ।
xxxਹੇ ਪ੍ਰਭੂ! ਜਨਮ ਤੇ ਮਰਨ (ਦਾ ਸਿਲਸਿਲਾ) ਤੂੰ ਹੀ ਬਣਾਇਆ ਹੈ,
 
गुर ते समझ पड़ी किआ डरणा ॥
Gur ṯe samajẖ paṛī ki▫ā darṇā.
Why should anyone fear, if they come to understand through the Guru?
ਜੋ ਗੁਰਾਂ ਪਾਸੋਂ ਐਸੀ ਗਿਆਤ ਪ੍ਰਾਪਤ ਕਰ ਲੈਂਦਾ ਹੈਂ, ਉਹ ਕਿਉਂ ਭੈ ਕਰੇ?
ਤੇ = ਤੋਂ।ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਪੈ ਜਾਏ ਉਹ ਫਿਰ ਮੌਤ ਤੋਂ ਨਹੀਂ ਡਰਦਾ।
 
तू दइआलु दइआ करि देखहि दुखु दरदु सरीरहु जाई हे ॥५॥
Ŧū ḏa▫i▫āl ḏa▫i▫ā kar ḏekẖėh ḏukẖ ḏaraḏ sarīrahu jā▫ī he. ||5||
When You, O Merciful Lord, look with Your kindness, then pain and suffering leave the body. ||5||
ਜਦ ਤੂੰ, ਹੇ ਮਿਹਰਬਾਨ ਮਾਲਕ! ਕ੍ਰਿਪਾਲਤਾ ਨਾਲ ਵੇਖਦਾ ਹੈਂ ਤਾਂ ਗ਼ਮ ਅਤੇ ਪੀੜ ਬੰਦੇ ਦੀ ਦੇਹ ਤੋਂ ਦੂਰ ਹੋ ਜਾਂਦੇ ਹਨ।
ਦੇਖਹਿ = ਤੂੰ ਸੰਭਾਲ ਕਰਦਾ ਹੈਂ। ਸਰੀਰਹੁ = ਸਰੀਰ ਵਿਚੋਂ ॥੫॥ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ, ਜਿਸ ਮਨੁੱਖ ਵਲ ਤੂੰ ਮੇਹਰ ਦੀ ਨਿਗਾਹ ਕਰ ਕੇ ਵੇਖਦਾ ਹੈਂ ਉਸ ਦੇ ਸਰੀਰ ਵਿਚੋਂ ਦੁਖ ਦਰਦ ਦੂਰ ਹੋ ਜਾਂਦਾ ਹੈ ॥੫॥
 
निज घरि बैसि रहे भउ खाइआ ॥
Nij gẖar bais rahe bẖa▫o kẖā▫i▫ā.
One who sits in the home of his own self, eats his own fears.
ਜੋ ਆਪਣੇ ਨਿੱਜ ਦੇ ਧਾਮ ਵਿੱਚ ਬੈਠਦਾ ਹੈ ਉਹ ਆਪਣੇ ਡਰ ਨੂੰ ਖਾ ਜਾਂਦਾ ਹੈ।
ਨਿਜ ਘਰਿ = ਆਪਣੇ ਹਿਰਦੇ-ਘਰ ਵਿਚ। ਖਾਇਆ = ਮੁਕਾ ਦਿੱਤਾ।(ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਆਪਣੇ ਹਿਰਦੇ (ਵਿਚ ਵੱਸਦੇ ਪਰਮਾਤਮਾ ਦੀ ਯਾਦ) ਵਿਚ ਟਿਕੇ ਰਹਿੰਦੇ ਹਨ ਉਹ ਮੌਤ ਦਾ ਡਰ ਮੁਕਾ ਲੈਂਦੇ ਹਨ,
 
धावत राखे ठाकि रहाइआ ॥
Ḏẖāvaṯ rākẖe ṯẖāk rahā▫i▫ā.
He quiets and holds his wandering mind still.
ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕ ਤੇ ਥਮ ਕੇ ਰਖਦਾ ਹੈ।
ਧਾਵਤ = ਮਾਇਆ ਦੇ ਪਿੱਛੇ ਭਟਕਦਿਆਂ ਨੂੰ। ਠਾਕਿ = ਰੋਕ ਕੇ।ਉਹ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਦੌੜਨੋਂ ਬਚਾ ਲੈਂਦੇ ਹਨ ਤੇ (ਮਾਇਆ ਵਲੋਂ) ਰੋਕ ਕੇ (ਪ੍ਰਭੂ-ਚਰਨਾਂ ਵਿਚ) ਟਿਕਾਂਦੇ ਹਨ।
 
कमल बिगास हरे सर सुभर आतम रामु सखाई हे ॥६॥
Kamal bigās hare sar subẖar āṯam rām sakẖā▫ī he. ||6||
His heart-lotus blossoms forth in the overflowing green pool, and the Lord of his soul becomes his companion and helper. ||6||
ਉਸ ਦੇ ਜੀਵਨ ਦੇ ਪਰੀਪੂਰਨ ਅਤੇ ਹਰੇ ਭਰੇ ਤਾਲਾਬ ਅੰਦਰ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਰਬ-ਵਿਆਪਕ ਸੁਆਮੀ ਉਸ ਦਾ ਸਹਾਇਕ ਥੀ ਵੰਝਦਾ ਹੈ।
ਸਰ = ਤਲਾਬ, ਗਿਆਨ-ਇੰਦ੍ਰੇ। ਸੁਭਰ = ਨਕਾਨਕ ਭਰੇ ਹੋਏ (ਨਾਮ-ਅੰਮ੍ਰਿਤ ਨਾਲ)। ਆਤਮਰਾਮੁ = ਪਰਮਾਤਮਾ ॥੬॥ਉਹਨਾਂ ਦੇ ਹਿਰਦੇ ਕਮਲ ਖਿੜ ਪੈਂਦੇ ਹਨ, ਹਰੇ ਹੋ ਜਾਂਦੇ ਹਨ, ਉਹਨਾਂ ਦੇ (ਗਿਆਨ ਇੰਦ੍ਰੇ-ਰੂਪ) ਤਲਾਬ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਰਹਿੰਦੇ ਹਨ, ਸਰਬ-ਵਿਆਪਕ ਪਰਮਾਤਮਾ ਉਹਨਾਂ ਦਾ (ਸਦਾ ਲਈ) ਮਿੱਤਰ ਬਣ ਜਾਂਦਾ ਹੈ ॥੬॥
 
मरणु लिखाइ मंडल महि आए ॥
Maraṇ likẖā▫e mandal mėh ā▫e.
With their death already ordained, mortals come into this world.
ਆਪਣੇ ਮੱਥੇ ਤੇ ਮੌਤ ਲਿਖਾ ਕੇ ਪ੍ਰਾਣੀ ਇਸ ਸੰਸਾਰ ਵਿੱਚ ਆਉਂਦੇ ਹਨ।
ਮੰਡਲ = ਸੰਸਾਰ।ਜੇਹੜੇ ਭੀ ਜੀਵ ਜਗਤ ਵਿਚ ਆਉਂਦੇ ਹਨ ਉਹ ਮੌਤ (ਦਾ ਪਰਵਾਨਾ ਆਪਣੇ ਸਿਰ ਉਤੇ) ਲਿਖਾ ਕੇ ਹੀ ਆਉਂਦੇ ਹਨ।
 
किउ रहीऐ चलणा परथाए ॥
Ki▫o rahī▫ai cẖalṇā parthā▫e.
How can they remain here? They have to go to the world beyond.
ਉਹ ਏਥੇ ਕਿਸ ਤਰ੍ਹਾਂ ਠਹਿਰ ਸਕਦੇ ਹਨ? ਉਨ੍ਹਾਂ ਨੂੰ ਪ੍ਰਲੋਕ ਵਿੱਚ ਜਾਣਾ ਪਊਗਾ।
ਪਰਥਾਏ = ਪਰਲੋਕ ਵਿਚ।ਕਿਸੇ ਭੀ ਹਾਲਤ ਵਿਚ ਕੋਈ ਜੀਵ ਇਥੇ ਸਦਾ ਨਹੀਂ ਰਹਿ ਸਕਦਾ, ਹਰੇਕ ਨੇ ਪਰਲੋਕ ਵਿਚ ਜ਼ਰੂਰ ਹੀ ਜਾਣਾ ਹੈ।
 
सचा अमरु सचे अमरा पुरि सो सचु मिलै वडाई हे ॥७॥
Sacẖā amar sacẖe amrā pur so sacẖ milai vadā▫ī he. ||7||
True is the Lord's Command; the true ones dwell in the eternal city. The True Lord blesses them with glorious greatness. ||7||
ਸੱਚਾ ਹੈ ਸੁਆਮੀ ਦਾ ਹੁਕਮ ਅਤੇ ਸੱਚੇ ਪੁਰਸ਼ ਉਸ ਦੇ ਅਬਿਨਾਸੀ ਸ਼ਹਿਰ ਅੰਦਰ ਵਸਦੇ ਹਨ। ਉਨ੍ਹਾਂ ਨਾਲ ਮਿਲ ਕੇ ਉਹ ਸੱਚਾ ਪ੍ਰਭੂ ਉਨ੍ਹਾਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ।
ਅਮਰਾਪੁਰਿ = ਉਸ ਪੁਰੀ ਵਿਚ ਜੋ ਸਦਾ ਅਟੱਲ ਹੈ ॥੭॥ਪਰਮਾਤਮਾ ਦਾ ਇਹ ਸਦਾ-ਕਾਇਮ ਰਹਿਣ ਵਾਲਾ ਹੁਕਮ (ਅਮਰ) ਹੈ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਦਾ-ਥਿਰ ਪੁਰੀ ਵਿਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਹਨਾਂ ਨੂੰ (ਪ੍ਰਭੂ-ਮਿਲਾਪ ਦੀ ਇਹ) ਵਡਿਆਈ ਮਿਲਦੀ ਹੈ ॥੭॥
 
आपि उपाइआ जगतु सबाइआ ॥
Āp upā▫i▫ā jagaṯ sabā▫i▫ā.
He Himself created the whole world.
ਉਸ ਨੇ ਆਪੇ ਹੀ ਸਾਰਾ ਸੰਸਾਰ ਰਚਿਆ ਹੈ।
ਸਬਾਇਆ = ਸਾਰਾ।ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ।
 
जिनि सिरिआ तिनि धंधै लाइआ ॥
Jin siri▫ā ṯin ḏẖanḏẖai lā▫i▫ā.
The One who made it, assigns the tasks to it.
ਜਿਸ ਨੇ ਇਸ ਨੂੰ ਸਾਜਿਆਂ ਹੈ; ਕੇਵਲ ਉਹ ਹੀ ਇਸ ਨੂੰ ਕੰਮੀ ਲਾਉਂਦਾ ਹੈ।
ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ। ਤਿਨਿ = ਉਸ (ਪ੍ਰਭੂ) ਨੇ।ਜਿਸ (ਪ੍ਰਭੂ) ਨੇ (ਜਗਤ) ਪੈਦਾ ਕੀਤਾ ਹੈ ਉਸ ਨੇ (ਆਪ ਹੀ) ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿੱਤਾ ਹੈ।