Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

गुरमुखि विरला चीनै कोई ॥
Gurmukẖ virlā cẖīnai ko▫ī.
Only a few, as Gurmukh, remembered the Lord.
ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਦਾ ਸਿਮਰਨ ਕਰਦਾ ਸੀ।
ਚੀਨੈ = ਪਛਾਣਦਾ ਹੈ।ਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ।
 
दुइ पग धरमु धरे धरणीधर गुरमुखि साचु तिथाई हे ॥८॥
Ḏu▫e pag ḏẖaram ḏẖare ḏẖarṇīḏẖar gurmukẖ sācẖ ṯithā▫ī he. ||8||
Dharmic faith, which upholds and supports the earth, had only two feet; Truth was revealed to the Gurmukhs. ||8||
ਧਰਮ ਈਮਾਨ, ਜੋ ਧਰਤੀ ਨੂੰ ਠਲ੍ਹਦਾ ਅਤੇ ਆਸਰਾ ਦਿੰਦਾ ਹੈ, ਦੋ ਪੈਰਾਂ ਵਾਲਾ ਹੋ ਗਿਆ ਅਤੇ ਤਦ ਭੀ ਸੱਚਾ ਸੁਆਮੀ ਗੁਰਾਂ ਦੀ ਦਇਆ ਦੁਆਰਾ ਹੀ ਪ੍ਰਾਪਤ ਹੁੰਦਾ ਸੀ।
ਦੁਇ = ਦੋ। ਪਗ = ਪੈਰ। ਧਰਣੀਧਰ = ਧਰਤੀ ਦਾ ਆਸਰਾ। ਤਿਥਾਈ = ਉਥੇ ਹੀ, ਪ੍ਰਭੂ-ਚਰਨਾਂ ਵਿਚ ਹੀ ॥੮॥ਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ। (ਨਹੀਂ ਤਾਂ ਦੁਆਪੁਰ ਵਾਲੇ) ਮਨੁੱਖ ਦੇ ਹਿਰਦੇ ਵਿਚ ਧਰਤੀ ਦਾ ਆਸਰਾ ਧਰਮ ਸਿਰਫ਼ ਦੋ ਪੈਰ ਟਿਕਾਂਦਾ ਹੈ (ਭਾਵ, ਉਨ੍ਹਾਂ ਦੇ ਅੰਦਰ ਦੈਵੀ ਸੰਪਤਾ ਤੇ ਆਸੁਰੀ ਸੰਪਤਾ ਇਕੋ ਜਿਹੀ ਹੋ ਗਈ) ॥੮॥
 
राजे धरमु करहि परथाए ॥
Rāje ḏẖaram karahi parthā▫e.
The kings acted righteously only out of self-interest.
ਪਤਿਸ਼ਾਹ ਕਿਸੇ ਸਵੈ-ਮਨੋਰਥ ਲਈ ਚੰਗੇ ਕਰਮ ਕਰਦੇ ਸਨ।
ਪਰਥਾਏ = ਕਿਸੇ ਗ਼ਰਜ਼ ਵਾਸਤੇ।ਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ,
 
आसा बंधे दानु कराए ॥
Āsā banḏẖe ḏān karā▫e.
Tied to hopes of reward, they gave to charities.
ਕਿਸੇ ਉਮੈਦ ਨਾਲ ਬੱਝ ਕੇ ਉਹ ਪੁੰਨ ਦਾਨ ਕਰਦੇ ਸਨ।
ਬੰਧੇ = ਬੱਝੇ ਹੋਏ।ਦੁਨੀਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ)।
 
राम नाम बिनु मुकति न होई थाके करम कमाई हे ॥९॥
Rām nām bin mukaṯ na ho▫ī thāke karam kamā▫ī he. ||9||
Without the Lord's Name, liberation did not come, although they grew weary of performing rituals. ||9||
ਸਾਈਂ ਦੇ ਨਾਮ ਦੇ ਬਗ਼ੈਰ ਉਹ ਮੁਕਤ ਨਹੀਂ ਹੋ ਸਕਦੇ ਸਨ, ਭਾਵੇਂ ਉਹ ਹੋਰ ਅਮਲ ਕਮਾਉਂਦੇ ਹਾਰ ਹੁੱਟ ਗਏ ਹਨ।
ਮੁਕਤਿ = (ਆਸਾ ਦੇ ਬੰਧਨਾਂ ਤੋਂ) ਖ਼ਲਾਸੀ ॥੯॥(ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ॥੯॥
 
करम धरम करि मुकति मंगाही ॥
Karam ḏẖaram kar mukaṯ mangā▫ī.
Practicing religious rituals, they sought liberation,
ਮਜ਼ਹਬੀ ਕਰਮਕਾਡ ਕਰਨ ਦੁਆਰਾ, ਉਹ ਕਲਿਆਣ ਦੀ ਚਾਹਨਾਂ ਕਰਦੇ ਸਨ,
ਮੰਗਾਹੀ = ਮੰਗਦੇ ਹਨ।(ਦੁਆਪੁਰ ਵਾਲੇ ਮਨੁੱਖ ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ।
 
मुकति पदारथु सबदि सलाही ॥
Mukaṯ paḏārath sabaḏ salāhī.
but the treasure of liberation comes only by praising the Shabad.
ਪ੍ਰੰਤੂ ਕਲਿਆਣ ਦੀ ਦੌਲਤ ਸਾਹਿਬ ਦੀ ਸਿਫ਼ਤ ਸ਼ਲਾਘਾ ਕਰਨ ਦੁਆਰਾ ਪ੍ਰਾਪਤ ਹੁੰਦੀ ਹੈ।
ਸਾਲਾਹੀ = ਸਿਫ਼ਤ-ਸਾਲਾਹ ਦੀ ਰਾਹੀਂ।ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਹੀ ਮਿਲਦਾ ਹੈ।
 
बिनु गुर सबदै मुकति न होई परपंचु करि भरमाई हे ॥१०॥
Bin gur sabḏai mukaṯ na ho▫ī parpancẖ kar bẖarmā▫ī he. ||10||
Without the Word of the Guru's Shabad, liberation is not obtained; practicing hypocrisy, they wander around confused. ||10||
ਗੁਰਾਂ ਦੀ ਬਾਣੀ ਦੇ ਬਾਝੌਂ, ਮਨੁਖ ਮੁਕਤ ਨਹੀਂ ਹੁੰਦਾ, ਪਾਖੰਡ ਕਰਨ ਦੁਆਰਾ ਉਹ ਜੂਨੀਆਂ ਅੰਦਰ ਭਟਕਦਾ ਹੈ।
ਪਰਪੰਚੁ = ਜਗਤ ਦੀ ਖੇਡ ॥੧੦॥(ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਪਰ ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ (ਦੁਆਪੁਰ ਵਾਲੇ) ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ॥੧੦॥
 
माइआ ममता छोडी न जाई ॥
Mā▫i▫ā mamṯā cẖẖodī na jā▫ī.
Love and attachment to Maya cannot be abandoned.
ਇਨਸਾਨ ਧਨ-ਦੌਲਤ ਦੇ ਪਿਆਰ ਨੂੰ ਛੱਡ ਨਹੀਂ ਸਕਦਾ।
xxx(ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ।
 
से छूटे सचु कार कमाई ॥
Se cẖẖūte sacẖ kār kamā▫ī.
They alone find release, who practice deeds of Truth.
ਕੇਵਲ ਉਹ ਹੀ ਬੰਦਖ਼ਲਾਸ ਹੁੰਦੇ ਹਨ ਜੇ ਨੇਕ ਅਮਲ ਕਮਾਉਂਦੇ ਹਨ।
ਸਚੁ ਕਾਰ = ਸਦਾ-ਥਿਰ ਪ੍ਰਭੂ ਦਾ ਸਿਮਰਨ-ਰੂਪ ਕਾਰ।ਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ,
 
अहिनिसि भगति रते वीचारी ठाकुर सिउ बणि आई हे ॥११॥
Ahinis bẖagaṯ raṯe vīcẖārī ṯẖākur si▫o baṇ ā▫ī he. ||11||
Day and night, the devotees remain imbued with contemplative meditation; they become just like their Lord and Master. ||11||
ਦਿਹੁੰ ਰੈਣ ਬੰਦਗੀ ਵਾਲੇ ਬੰਦੇ ਸਾਈਂ ਦੀ ਚਾਕਰੀ ਵਿੱਚ ਰੰਗੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਹ ਆਪਦੇ ਸਾਈਂ ਨੂੰ ਖੁਸ਼ ਕਰ ਲੈਂਦੇ ਹਨ।
ਅਹਿ = ਦਿਨ। ਨਿਸਿ = ਰਾਤ ॥੧੧॥ਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ ॥੧੧॥
 
इकि जप तप करि करि तीरथ नावहि ॥
Ik jap ṯap kar kar ṯirath nāvėh.
Some chant and practice intensive meditation, and take cleansing baths at sacred shrines of pilgrimage.
ਕਈ ਪਾਠ ਅਤੇ ਤਪੱਸਿਆ ਕਰਦੇ ਹਨ ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਵੀ।
ਇਕਿ = ਕਈ ਮਨੁੱਖ।ਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ)।
 
जिउ तुधु भावै तिवै चलावहि ॥
Ji▫o ṯuḏẖ bẖāvai ṯivai cẖalāvėh.
They walk as You will them to walk.
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ।
xxx(ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ।
 
हठि निग्रहि अपतीजु न भीजै बिनु हरि गुर किनि पति पाई हे ॥१२॥
Haṯẖ nigrahi apṯīj na bẖījai bin har gur kin paṯ pā▫ī he. ||12||
By stubborn rituals of self-suppression, the Lord is not pleased. No one has ever obtained honor, without the Lord, without the Guru. ||12||
ਹਠੀਲੇ ਕਰਮਕਾਂਡਾਂ ਰਾਹੀਂ ਨਾਂ-ਪਤੀਜਣ ਵਾਲੀ ਆਤਮਾ ਪ੍ਰਸੰਨ ਨਹੀਂ ਹੁੰਦੀ। ਗੁਰੂ-ਪ੍ਰਮੇਸ਼ਰ ਦੇ ਬਾਝੋਂ, ਕਦੋਂ ਕਿਸੇ ਨੂੰ ਇੱਜ਼ਤ ਪ੍ਰਾਪਤ ਹੋਈ ਹੈ?
ਹਠਿ = ਹਠ ਨਾਲ (ਕੀਤੇ ਕਰਮਾਂ ਦਾ ਰਾਹੀਂ)। ਨਿਗ੍ਰਹਿ = ਇੰਦ੍ਰਿਆਂ ਨੂੰ ਰੋਕਣ ਦੇ ਜਤਨ ਨਾਲ। ਅਪਤੀਜੁ = ਨਾਹ ਪਤੀਜਣ ਵਾਲਾ ਮਨ ॥੧੨॥(ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ। ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ॥੧੨॥
 
कली काल महि इक कल राखी ॥
Kalī kāl mėh ik kal rākẖī.
In the Iron Age, the Dark Age of Kali Yuga, only one power remains.
ਕਲਯੁੱਗ ਅੰਦਰ ਕੇਵਲ ਇਕ ਸ਼ਕਤੀ ਹੀ ਰਹਿ ਗਈ।
ਇਕ ਕਲ = ਧਰਮ ਦੀ ਇਕੋ ਸ਼ਕਤੀ। ਰਾਖੀ = ਰਹਿ ਜਾਂਦਾ ਹੈ।(ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ,
 
बिनु गुर पूरे किनै न भाखी ॥
Bin gur pūre kinai na bẖākẖī.
Without the Perfect Guru, no one has even described it.
ਪੂਰਨ ਗੁਰਾਂ ਦੇ ਬਗ਼ੈਰ ਕਿਸੇ ਨੇ ਇਸ ਨੂੰ ਵਰਨਣ ਨਹੀਂ ਕੀਤਾ।
ਭਾਖੀ = ਦੱਸੀ, ਸਮਝਾਈ।ਪਰ ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ।
 
मनमुखि कूड़ु वरतै वरतारा बिनु सतिगुर भरमु न जाई हे ॥१३॥
Manmukẖ kūṛ varṯai varṯārā bin saṯgur bẖaram na jā▫ī he. ||13||
The self-willed manmukhs have staged the show of falsehood. Without the True Guru, doubt does not depart. ||13||
ਅਧਰਮੀ ਝੂਠ ਦੀ ਖੇਡ ਖੇਡਦੇ ਹਨ। ਸੱਚੇ ਗੁਰਾਂ ਦੇ ਬਾਝੋਂ ਉਨ੍ਹਾਂ ਦਾ ਸੰਦੇਹ ਦੂਰ ਨਹੀਂ ਹੁੰਦਾ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦੇ ਅੰਦਰ। ਕੂੜੁ = ਝੂਠ, ਮਾਇਆ ਦਾ ਮੋਹ। ਕੂੜੁ ਵਰਤੈ ਵਰਤਾਰਾ = ਮਾਇਆ ਦਾ ਮੋਹ ਆਪਣਾ ਜ਼ੋਰ ਪਾਈ ਰੱਖਦਾ ਹੈ ॥੧੩॥ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ॥੧੩॥
 
सतिगुरु वेपरवाहु सिरंदा ॥
Saṯgur veparvāhu siranḏā.
The True Guru is the Creator Lord, independent and carefree.
ਸੱਚੇ ਗੁਰੂ ਜੀ ਖ਼ੁਦ ਮੁਛੰਦਗੀ-ਰਹਿਤ ਸਿਰਜਣਹਾਰ ਸੁਆਮੀ ਹਨ।
ਸਿਰੰਦਾ = ਸਿਰਜਣਹਾਰ (ਦਾ ਰੂਪ)।ਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ,
 
ना जम काणि न छंदा बंदा ॥
Nā jam kāṇ na cẖẖanḏā banḏā.
He does not fear death, and He is not dependent on mortal men.
ਉਸ ਨੂੰ ਨਾਂ ਮੌਤ ਦਾ ਡਰ ਹੈ ਨਾਂ ਹੀ ਲੋਕਾਂ ਦੀ ਮੁਬਾਜੀ।
ਕਾਣਿ = ਮੁਥਾਜੀ। ਛੰਦਾ ਬੰਦਾ = ਬੰਦਿਆਂ ਦੀ ਮੁਥਾਜੀ।ਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ।
 
जो तिसु सेवे सो अबिनासी ना तिसु कालु संताई हे ॥१४॥
Jo ṯis seve so abẖināsī nā ṯis kāl sanṯā▫ī he. ||14||
Whoever serves Him becomes immortal and imperishable, and will not be tortured by death. ||14||
ਜੋ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ ਉਹ ਅਮਰ ਥੀ ਵੰਝਦਾ ਹੈ ਅਤੇ ਉਸ ਨੂੰ ਮੌਤ ਦੁਖ ਨਹੀਂ ਦਿੰਦੀ।
xxx॥੧੪॥ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ ॥੧੪॥
 
गुर महि आपु रखिआ करतारे ॥
Gur mėh āp rakẖi▫ā karṯāre.
The Creator Lord has enshrined Himself within the Guru.
ਗੁਰਾਂ ਦੇ ਅੰਦਰ ਕਰਤੇ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ।
ਆਪੁ = ਆਪਣਾ ਆਪ। ਕਰਤਾਰੇ = ਕਰਤਾਰਿ, ਕਰਤਾਰ ਨੇ।ਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ,
 
गुरमुखि कोटि असंख उधारे ॥
Gurmukẖ kot asaʼnkẖ uḏẖāre.
The Gurmukh saves countless millions.
ਗੁਰਾਂ ਦੀ ਦਇਆ ਦੁਆਰਾ, ਅਣਗਿਣਤ ਕ੍ਰੋੜਾਂ ਹੀ ਪਾਰ ਉਤੱਰ ਜਾਂਦੇ ਹਨ।
ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ। ਉਧਾਰੇ = (ਪਰਮਾਤਮਾ) ਉੱਧਾਰਦਾ ਹੈ।ਉਹ ਕਰਤਾਰ ਗੁਰੂ ਦੀ ਰਾਹੀਂ ਕ੍ਰੋੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।
 
सरब जीआ जगजीवनु दाता निरभउ मैलु न काई हे ॥१५॥
Sarab jī▫ā jagjīvan ḏāṯā nirbẖa▫o mail na kā▫ī he. ||15||
The Life of the World is the Great Giver of all beings. The Fearless Lord has no filth at all. ||15||
ਜਗਤ ਦੀ ਜਿੰਦ ਜਾਨ ਵਾਹਿਗੁਰੂ ਸਾਰੇ ਜੀਵਾਂ ਦਾ ਦਾਤਾਰ ਹੈ। ਭੈ-ਰਹਿਤ ਪ੍ਰਭੂ ਵਿੰਚ ਦੋਈ ਮਲੀਣਤਾ ਨਹੀਂ।
xxx॥੧੫॥ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ ॥੧੫॥
 
सगले जाचहि गुर भंडारी ॥
Sagle jācẖėh gur bẖandārī.
Everyone begs from the Guru, God's Treasurer.
ਹਰ ਕੋਈ ਪ੍ਰਭੂ ਦੇ ਖ਼ਜ਼ਾਨਚੀ, ਗੁਰਾਂ ਪਾਸੋਂ ਖ਼ੈਰ ਮੰਗਦਾ ਹੈ।
ਜਾਚਹਿ = ਮੰਗਦੇ ਹਨ।ਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ,
 
आपि निरंजनु अलख अपारी ॥
Āp niranjan alakẖ apārī.
He Himself is the immaculate, unknowable, infinite Lord.
ਗੁਰੂ ਜੀ ਆਪੇ ਹੀ ਪਵਿੱਤ੍ਰ, ਅਗਾਧ ਅਤੇ ਬੇਅੰਤ ਪ੍ਰਭੂ ਹਨ।
xxxਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ।
 
नानकु साचु कहै प्रभ जाचै मै दीजै साचु रजाई हे ॥१६॥४॥
Nānak sācẖ kahai parabẖ jācẖai mai ḏījai sācẖ rajā▫ī he. ||16||4||
Nanak speaks the Truth; he begs from God. Please bless me with the Truth, by Your Will. ||16||4||
ਨਾਨਕ ਸੱਚ ਆਖਦਾ ਹੈ ਕਿ ਉਹ ਕੇਵਲ ਸਾਹਿਬ ਪਾਸੋਂ ਹੀ ਮੰਗਦਾ ਹੈ, ਹੇ ਰਜ਼ਾ ਦੇ ਮਾਲਕ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ।
ਸਾਚੁ = ਸਦਾ-ਥਿਰ ਨਾਮ। ਕਹੈ = ਸਿਮਰਦਾ ਹੈ। ਰਜਾਈ = ਹੇ ਰਜ਼ਾ ਦੇ ਮਾਲਕ ਪ੍ਰਭੂ! ॥੧੬॥੪॥ਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤ ਦੇਹ ॥੧੬॥੪॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
साचै मेले सबदि मिलाए ॥
Sācẖai mele sabaḏ milā▫e.
The True Lord unites with those who are united with the Word of the Shabad.
ਜੋ ਉਸ ਦੇ ਨਾਮ ਨਾਲ ਜੁੜਦੇ ਹਨ; ਉਨ੍ਹਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਸਾਚੈ = ਸਦਾ-ਥਿਰ ਰਹਿਣ ਵਾਲੇ (ਪ੍ਰਭੂ) ਨੇ। ਸਬਦਿ = ਸ਼ਬਦ ਵਿਚ।ਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜਿਆ,
 
जा तिसु भाणा सहजि समाए ॥
Jā ṯis bẖāṇā sahj samā▫e.
When it pleases Him, we intuitively merge with Him.
ਜਦ ਉਸ ਨੂੰ ਚੰਗਾ ਲਗਦਾ ਹੈ, ਇਨਸਾਨ ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ।
ਤਿਸੁ = ਉਸ (ਪ੍ਰਭੂ) ਨੂੰ। ਭਾਣਾ = ਚੰਗਾ ਲੱਗਾ। ਸਹਜਿ = ਆਤਮਕ ਅਡੋਲਤਾ ਵਿਚ।ਤਾਂ ਜਦੋਂ ਉਸ ਨੂੰ ਚੰਗਾ ਲੱਗਾ, ਉਹ ਬੰਦੇ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਏ।
 
त्रिभवण जोति धरी परमेसरि अवरु न दूजा भाई हे ॥१॥
Ŧaribẖavaṇ joṯ ḏẖarī parmesar avar na ḏūjā bẖā▫ī he. ||1||
The Light of the Transcendent Lord pervades the three worlds; there is no other at all, O Siblings of Destiny. ||1||
ਤਿੰਨਾਂ ਜਹਾਨਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਵਿਅਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ, ਹੇ ਵੀਰ!
ਪਰਮੇਸਰਿ = ਪਰਮੇਸਰ ਨੇ। ਭਾਈ = ਹੇ ਭਾਈ! ॥੧॥ਪਰਮੇਸਰ ਨੇ ਆਪਣੀ ਜੋਤਿ ਤਿੰਨਾਂ ਭਵਨਾਂ ਵਿਚ ਟਿਕਾ ਰੱਖੀ ਹੈ; ਹੇ ਭਾਈ! ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ ॥੧॥
 
जिस के चाकर तिस की सेवा ॥
Jis ke cẖākar ṯis kī sevā.
I am His servant; I serve Him.
ਮੈਂ ਉਸ ਦੀ ਟਹਿਲ ਸੇਵਾ ਕਰਦਾ ਹਾਂ ਜਿਸ ਦਾ ਮੈਂ ਨੌਕਰ ਹਾਂ।
ਜਿਸ ਕੇ = ਜਿਸ (ਪ੍ਰਭੂ) ਦੇ।ਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,
 
सबदि पतीजै अलख अभेवा ॥
Sabaḏ paṯījai alakẖ abẖevā.
He is unknowable and mysterious; He is pleased by the Shabad.
ਅਦ੍ਰਿਸ਼ਟ ਅਤੇ ਭੇਰ-ਰਹਿਤ ਠਾਕੁਰ ਗੁਰਾਂ ਦੀ ਬਾਣੀ ਰਾਹੀਂ ਪ੍ਰਸੰਨ ਹੁੰਦਾ ਹੈ।
ਪਤੀਜੈ = ਖ਼ੁਸ਼ ਹੁੰਦਾ ਹੈ। ਅਭੇਵਾ = ਜਿਸ ਦਾ ਭੇਤ ਨ ਪਾਇਆ ਜਾ ਸਕੇ।ਜਦੋਂ (ਭਗਤ ਜਨ) ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹ ਅਲੱਖ ਅਤੇ ਅਭੇਵ ਪ੍ਰਭੂ (ਉਹਨਾਂ ਦੀ ਇਸ ਘਾਲ ਤੇ) ਪ੍ਰਸੰਨ ਹੁੰਦਾ ਹੈ।
 
भगता का गुणकारी करता बखसि लए वडिआई हे ॥२॥
Bẖagṯā kā guṇkārī karṯā bakẖas la▫e vadi▫ā▫ī he. ||2||
The Creator is the Benefactor of His devotees. He forgives them - such is His greatness. ||2||
ਸਿਰਜਣਹਾਰ ਆਪਣੇ ਸਾਧੂਆਂ ਨਾਲ ਨੇਕੀ ਕਰਨਹਾਰ ਹੈ। ਉਹ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। ਐਹੋ ਜੇਹੀ ਹੈ ਉਸ ਦੀ ਮਹਾਨਤਾ।
ਗੁਣਕਾਰੀ = ਆਤਮਕ ਗੁਣ ਦੇਣ ਵਾਲਾ ॥੨॥ਕਰਤਾਰ ਆਪਣੇ ਭਗਤਾਂ ਵਿਚ ਆਤਮਕ ਗੁਣ ਪੈਦਾ ਕਰਦਾ ਹੈ, ਆਪ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦੇਂਦਾ ਹੈ ॥੨॥
 
देदे तोटि न आवै साचे ॥
Ḏeḏe ṯot na āvai sācẖe.
The True Lord gives and gives; His blessings never run short.
ਸੱਚਾ ਸਾਈਂ ਸਦਾ ਹੀ ਦਿੰਦਾ ਹੈ ਅਤੇ ਉਸ ਦੀਆਂ ਦਾਤਾਂ ਮੁਕਤੀਆਂ ਨਹੀਂ।
ਦੇ = ਦੇ ਕੇ। ਸਾਚੇ = ਸਦਾ-ਥਿਰ ਪ੍ਰਭੂ ਦੇ (ਭੰਡਾਰਿਆਂ ਵਿਚ)।(ਜੀਵਾਂ ਨੂੰ ਦਾਤਾਂ) ਦੇ ਦੇ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਭੰਡਾਰਿਆਂ ਵਿਚ) ਘਾਟਾ ਨਹੀਂ ਪੈਂਦਾ,
 
लै लै मुकरि पउदे काचे ॥
Lai lai mukar pa▫uḏe kācẖe.
The false ones receive, and then deny having received.
ਝੂਠੇ ਜੀਵ ਲੈਂਦੇ ਹਨ ਅਤੇ ਉਨ੍ਹਾਂ ਦੀ ਵਸੂਲੀ ਤੋਂ ਮੁਨਕਰ ਹੋ ਜਾਂਦੇ ਹਨ।
ਕਾਚੇ = ਥੋੜ੍ਹ-ਵਿਤੇ ਜੀਵ।ਪਰ ਥੋੜ੍ਹ-ਵਿਤੇ ਜੀਵ ਦਾਤਾਂ ਲੈ ਲੈ ਕੇ (ਭੀ) ਮੁੱਕਰ ਜਾਂਦੇ ਹਨ,
 
मूलु न बूझहि साचि न रीझहि दूजै भरमि भुलाई हे ॥३॥
Mūl na būjẖėh sācẖ na rījẖėh ḏūjai bẖaram bẖulā▫ī he. ||3||
They do not understand their origins, they are not pleased with the Truth, and so they wander in duality and doubt. ||3||
ਉਹ ਆਪਣੇ ਮੁੱਢ ਨੂੰ ਨਹੀਂ ਜਾਣਦੇ, ਸੱਚ ਨਾਲ ਖੁਸ਼ ਨਹੀਂ ਹੁੰਦੇ ਅਤੇ ਦਵੈਤ-ਭਾਵ ਅਤੇ ਸੰਦੇਹ ਅੰਦਰ ਭਟਕਦੇ ਹਨ।
ਸਾਚਿ = ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ॥੩॥(ਆਪਣੇ ਜੀਵਨ ਦੇ) ਮੂਲ-ਪ੍ਰਭੂ (ਦੇ ਖੁਲ੍ਹ-ਦਿਲੇ ਸੁਭਾਉ) ਨੂੰ ਨਹੀਂ ਸਮਝਦੇ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਨ ਲਈ ਜੀਵਾਂ ਨੂੰ ਰੀਝ ਪੈਦਾ ਨਹੀਂ ਹੁੰਦੀ, ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ ॥੩॥
 
गुरमुखि जागि रहे दिन राती ॥
Gurmukẖ jāg rahe ḏin rāṯī.
The Gurmukhs remain awake and aware, day and night.
ਗੁਰੂ-ਸਮਰਪਨ ਦਿਹੁੰ ਰੈਣ ਜਾਗਦੇ ਰਹਿੰਦੇ ਹਨ।
ਜਾਗਿ ਰਹੇ = ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ।ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ।
 
साचे की लिव गुरमति जाती ॥
Sācẖe kī liv gurmaṯ jāṯī.
Following the Guru's Teachings, they know the Love of the True Lord.
ਗੁਰਾਂ ਦੀ ਸਿਖਮਤ ਰਾਹੀਂ, ਉਹ ਸੱਚੇ ਪ੍ਰਭੂ ਦੀ ਪ੍ਰੀਤ ਦੀ ਕਦਰ ਨੂੰ ਅਨੁਭਵ ਕਰ ਲੈਂਦੇ ਹਨ।
xxxਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ-ਥਿਰ ਪ੍ਰਭੂ ਦੀ ਲਗਨ (ਦਾ ਆਨੰਦ) ਪਛਾਣ ਲੈਂਦੇ ਹਨ।
 
मनमुख सोइ रहे से लूटे गुरमुखि साबतु भाई हे ॥४॥
Manmukẖ so▫e rahe se lūte gurmukẖ sābaṯ bẖā▫ī he. ||4||
The self-willed manmukhs remain asleep, and are plundered. The Gurmukhs remain safe and sound, O Siblings of Destiny. ||4||
ਆਪ ਹੁਦਰੇ ਸੁੱਤੇ ਰਹਿੰਦੇ ਹਨ ਅਤੇ ਉਹ ਲੁਟੇ ਪੁਟੇ ਜਾਂਦੇ ਹਨ। ਸਾਈਂ ਨੂੰ ਜਾਨਣ ਵਾਲੇ ਸਹੀ ਸਲਾਮਤ ਰਹਿੰਦੇ ਹਨ, ਹੇ ਵੀਰ!
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਸਾਬਤੁ = ਬਚੀ ਹੋਈ ਪੂੰਜੀ ਵਾਲੇ ॥੪॥ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਆਪਣੇ ਆਤਮਕ ਜੀਵਨ ਦੀ ਪੂੰਜੀ ਨੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਕੇ ਰੱਖਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਟਿਕੇ ਰਹਿੰਦੇ ਹਨ, ਤੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬੈਠਦੇ ਹਨ ॥੪॥
 
कूड़े आवै कूड़े जावै ॥
Kūṛe āvai kūṛe jāvai.
The false come, and the false go;
ਝੂਠੀ ਆਉਂਦੀ ਹੈ, ਝੂਠੀ ਜਾਂਦੀ ਹੈ,
ਕੂੜੇ = ਕੂੜਿ ਹੀ, ਮਾਇਆ ਦੇ ਮੋਹ ਵਿਚ ਹੀ। ਆਵੈ = ਜੰਮਦਾ ਹੈ।ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਗ੍ਰਸੀ ਹੀ ਜੰਮਦੀ ਹੈ, ਮਾਇਆ ਦੇ ਮੋਹ ਵਿਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ,
 
कूड़े राती कूड़ु कमावै ॥
Kūṛe rāṯī kūṛ kamāvai.
imbued with falsehood, they practice only falsehood.
ਅਤੇ ਝੂਠ ਨਾਲ ਰੰਗੀ ਹੋਈ ਉਹ ਉਹਦੀ ਕਮਾਈ ਕਰਦੀ ਹੈ।
ਰਾਤੀ = ਰੱਤੀ ਹੋਈ (ਜੀਵ-ਇਸਤ੍ਰੀ)।ਜੇਹੜੀ ਮਾਇਆ ਦੇ ਮੋਹ ਦੇ ਰੰਗ ਵਿਚ ਰੰਗੀ ਰਹਿੰਦੀ ਹੈ। ਉਹ ਇਥੇ ਸਦਾ ਮਾਇਆ ਦੇ ਮੋਹ ਦਾ ਹੀ ਵਣਜ ਕਰਦੀ ਹੈ।
 
सबदि मिले से दरगह पैधे गुरमुखि सुरति समाई हे ॥५॥
Sabaḏ mile se ḏargėh paiḏẖe gurmukẖ suraṯ samā▫ī he. ||5||
Those who are imbued with the Shabad are robed in honor in the Court of the Lord; the Gurmukhs focus their consciousness on Him. ||5||
ਜਿਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦਾਤ ਮਿਲੀ ਹੈ, ਉਹ ਪ੍ਰਭੂ ਦੇ ਦਰਬਾਰ ਅੰਦਰ ਪਹਿਰਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਬਿਰਤੀ ਉਸ ਅੰਦਰ ਲੀਨ ਰਹਿੰਦੀ ਹੈ।
ਸੇ = ਉਹ ਬੰਦੇ। ਪੈਧੇ = ਸਰੋਪਾ ਹਾਸਲ ਕਰਦੇ ਹਨ ॥੫॥ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਦੀ ਸੁਰਤ (ਪ੍ਰਭੂ ਦੀ ਯਾਦ ਵਿਚ) ਟਿਕੀ ਰਹਿੰਦੀ ਹੈ ॥੫॥
 
कूड़ि मुठी ठगी ठगवाड़ी ॥
Kūṛ muṯẖī ṯẖagī ṯẖagvāṛī.
The false are cheated, and robbed by the robbers.
ਝੂਠੀ ਨੂੰ ਛਲੀਆਂ ਨੇ ਛਲ ਅਤੇ ਲੁਟਪੁਟ ਲਿਆ ਹੈ।
ਕੂੜਿ = ਮਾਇਆ ਦੇ ਮੋਹ ਵਿਚ। ਠਗੀ ਠਗ-ਠੱਗਾਂ ਨੇ ਠੱਗ ਲਈ। ਵਾੜੀ = ਬਗ਼ੀਚੀ।ਜੇਹੜੀ ਜੀਵ-ਇਸਤ੍ਰੀ ਮਾਇਆ ਦੀ ਤ੍ਰਿਸ਼ਨਾ ਵਿਚ ਮੋਹੀ ਰਹਿੰਦੀ ਹੈ ਉਸ ਦੇ ਆਤਮਕ ਜੀਵਨ ਦੀ ਬਗ਼ੀਚੀ ਨੂੰ ਕਾਮਾਦਿਕ ਠੱਗ ਠੱਗ ਲੈਂਦੇ ਹਨ,
 
जिउ वाड़ी ओजाड़ि उजाड़ी ॥
Ji▫o vāṛī ojāṛ ujāṛī.
The garden is laid waste, like the rough wilderness.
ਉਸ ਦਾ ਈਸ਼ਵਰੀ ਬਾਗ਼, ਬੀਆਬਾਨ ਦੀ ਤਰ੍ਹਾਂ ਉਜੜਿਆ ਪਿਆ ਹੈ।
ਓਜਾੜਿ = ਉਜਾੜ ਵਿਚ, ਨਿਖਸਮੀ।ਜਿਵੇਂ ਕੋਈ ਫੁਲਵਾੜੀ ਕਿਤੇ ਉਜਾੜ ਵਿਚ (ਨਿਖਸਮੀ ਹੋਣ ਕਰਕੇ) ਉੱਜੜ ਜਾਂਦੀ ਹੈ।
 
नाम बिना किछु सादि न लागै हरि बिसरिऐ दुखु पाई हे ॥६॥
Nām binā kicẖẖ sāḏ na lāgai har bisri▫ai ḏukẖ pā▫ī he. ||6||
Without the Naam, the Name of the Lord, nothing tastes sweet; forgetting the Lord, they suffer in sorrow. ||6||
ਨਾਮ ਦੇ ਬਗ਼ੈਰ ਕੁਝ ਭੀ ਮਿੱਠਾ ਨਹੀਂ ਲਗਦਾ। ਨਾਮ ਨੂੰ ਭੁਲਾ ਇਨਸਾਨ ਬਹੁਤ ਤਕਲਫ਼ਿ ਉਠਾਉਂਦਾ ਹੈ।
ਸਾਦਿ = ਸੁਆਦਲਾ, ਸੁਆਦ ਵਾਲਾ। ਹਰਿ ਬਿਸਰਿਐ = ਹਰੀ ਨੂੰ ਵਿਸਾਰਿਆਂ ॥੬॥(ਭਾਵੇਂ ਉਹ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, ਫਿਰ ਭੀ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖਿੱਚ ਸੁਆਦਲੀ ਨਹੀਂ ਲੱਗ ਸਕਦੀ, ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁੱਖ ਹੀ ਪਾਂਦੀ ਹੈ ॥੬॥
 
भोजनु साचु मिलै आघाई ॥
Bẖojan sācẖ milai āgẖā▫ī.
Receiving the food of Truth, one is satisfied.
ਸੱਚ ਦਾ ਆਹਾਰ ਪਾਣ ਨਾਲ, ਜੀਵ ਰੱਜ ਜਾਂਦਾ ਹੈ।
ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਆਘਾਈ = ਰੱਜ ਜਾਂਦਾ ਹੈ।ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ (ਆਤਮਕ ਜ਼ਿੰਦਗੀ ਵਾਸਤੇ) ਭੋਜਨ ਮਿਲਦਾ ਹੈ, ਉਹ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।
 
नाम रतनु साची वडिआई ॥
Nām raṯan sācẖī vadi▫ā▫ī.
True is the glorious greatness of the jewel of the Name.
ਸੱਚਾ ਹੈ ਤੇਜ ਪਰਤਾਪ ਨਾਮ ਦੇ ਹੀਰੇ ਦਾ।
ਸਾਚੀ = ਸਦਾ ਅਟੱਲ ਰਹਿਣ ਵਾਲੀ।ਜਿਸ ਨੂੰ ਪਰਮਾਤਮਾ ਦਾ ਨਾਮ-ਰਤਨ ਲੱਭ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਸਦਾ-ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ।
 
चीनै आपु पछाणै सोई जोती जोति मिलाई हे ॥७॥
Cẖīnai āp pacẖẖāṇai so▫ī joṯī joṯ milā▫ī he. ||7||
One who understands his own self, realizes the Lord. His light merges into the Light. ||7||
ਜੋ ਆਪਣੇ ਆਪ ਨੂੰ ਸਮਝਦਾ ਹੈ ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
ਆਪੁ = ਆਪਣੇ ਆਪ ਨੂੰ ॥੭॥ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹੀ (ਆਪਣੇ ਜੀਵਨ-ਮਨੋਰਥ ਨੂੰ) ਪਛਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੭॥