Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

नावहु भुली चोटा खाए ॥
Nāvhu bẖulī cẖotā kẖā▫e.
Wandering from the Name, he endures beatings.
ਸੁਆਮੀ ਦੇ ਨਾਮ ਦੇ ਮਾਰਗ ਤੋਂ ਘੁੱਸ ਕੇ ਉਹ ਸੱਟਾਂ ਸਹਾਰਦੀ ਹੈ।
ਨਾਵਹੁ = ਨਾਮ ਤੋਂ।ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਖੁੰਝੀ ਰਹਿੰਦੀ ਹੈ ਉਹ ਦੁੱਖ ਸਹਾਰਦੀ ਹੈ।
 
बहुतु सिआणप भरमु न जाए ॥
Bahuṯ si▫āṇap bẖaram na jā▫e.
Even great cleverness does not dispel doubt.
ਬਹੁਤੀ ਚਤੁਰਾਈ ਰਾਹੀਂ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
ਭਰਮੁ = ਭਟਕਣਾ।(ਦੁਨੀਆ ਦੇ ਕੰਮਾਂ ਵਿਚ ਭਾਵੇਂ ਉਹ) ਬਹੁਤ ਸਿਆਣਪ (ਵਿਖਾਵੇ), ਉਸ ਦੀ (ਮਾਇਆ ਦੀ) ਭਟਕਣਾ ਦੂਰ ਨਹੀਂ ਹੁੰਦੀ।
 
पचि पचि मुए अचेत न चेतहि अजगरि भारि लदाई हे ॥८॥
Pacẖ pacẖ mu▫e acẖeṯ na cẖīṯėh ajgar bẖār laḏā▫ī he. ||8||
The unconscious fool does not remain conscious of the Lord; he putrefies and rots away to death, carrying his heavy load of sin. ||8||
ਗਾਫ਼ਲ ਪਤਨੀ ਆਪਣੇ ਸਾਈਂ ਨੂੰ ਯਾਦ ਨਹੀਂ ਕਰਦੀ, ਉਹ ਪਾਪਾਂ ਦਾ ਭਾਰੀ ਬੋਝ ਚੁੱਕਦੀ ਹੈ ਅਤੇ ਗਲ ਸੜ ਕੇ ਮਰ ਮੁਕ ਜਾਂਦੀ ਹੈ।
ਪਚਿ = ਖ਼ੁਆਰ ਹੋ ਕੇ। ਅਚੇਤ = ਗ਼ਾਫ਼ਿਲ। ਅਜਗਰਿ ਭਾਰਿ = ਬਹੁਤ ਹੀ ਵਧੀਕ ਭਾਰ ਹੇਠ ॥੮॥ਜੇਹੜੇ ਬੰਦੇ ਪਰਮਾਤਮਾ ਦੀ ਯਾਦ ਵਲੋਂ ਅਵੇਸਲੇ ਰਹਿੰਦੇ ਹਨ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ, ਉਹ (ਮੋਹ ਦੇ) ਬਹੁਤ ਹੀ ਭਾਰੇ ਬੋਝ ਹੇਠ ਲੱਦੇ ਰਹਿੰਦੇ ਹਨ ॥੮॥
 
बिनु बाद बिरोधहि कोई नाही ॥
Bin bāḏ biroḏẖėh ko▫ī nāhī.
No one is free of conflict and strife.
ਕੋਈ ਭੀ ਝਗੜੇ ਅਤੇ ਫ਼ਸਾਦਾ ਤੋਂ ਸੱਖਣਾ ਨਹੀਂ।
ਬਾਦ = ਝਗੜੇ।(ਮਾਇਆ ਦੇ ਮੋਹ ਵਿਚ ਫਸਿਆਂ ਦਾ ਜਿਧਰ ਕਿਧਰ ਭੀ ਹਾਲ ਵੇਖੋ) ਝਗੜਿਆਂ ਤੋਂ ਵਿਰੋਧ ਤੋਂ ਕੋਈ ਭੀ ਖ਼ਾਲੀ ਨਹੀਂ ਹੈ,
 
मै देखालिहु तिसु सालाही ॥
Mai ḏekẖālihu ṯis sālāhī.
Show me anyone who is, and I will praise him.
ਜੇਕਰ ਤੂੰ ਮੈਨੂੰ ਕੋਈ ਐਹੋ ਜੇਹਾ ਵਿਖਾਲ ਦੇਵੇਂ ਜਿਸ ਵਿੱਚ ਇਹ ਵੈਰ ਵਿਰੋਧ ਨਹੀਂ, ਉਸ ਦੀ ਮੈਂ ਤਾਰਫ਼ਿ ਕਰਾਂਗਾ।
ਮੈ = ਮੈਨੂੰ। ਸਾਲਾਹੀ = ਮੈਂ ਉਸ ਦੀ ਸਿਫ਼ਤ ਕਰਾਂ।(ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ) ਮੈਨੂੰ ਕੋਈ ਐਸਾ ਵਿਖਾਓ, ਮੈਂ ਉਸ ਦਾ ਸਤਕਾਰ ਕਰਦਾ ਹਾਂ।
 
मनु तनु अरपि मिलै जगजीवनु हरि सिउ बणत बणाई हे ॥९॥
Man ṯan arap milai jagjīvan har si▫o baṇaṯ baṇā▫ī he. ||9||
Dedicating mind and body to God, one meets the Lord, the Life of the World, and becomes just like Him. ||9||
ਆਪਣੀ ਜਿੰਦੜੀ ਤੇ ਦੇਹ, ਜਗਤ ਦੀ ਜਿੰਦਜਾਨ, ਰੱਬ ਨੂੰ ਸਮਰਪਨ ਕਰ, ਬੰਦਾ ਉਸ ਨਾਲ ਗੰਢ ਕੇ, ਉਸ ਸਨਯੂੰ ਮਿਲ ਪੈਂਦਾ ਹੈ।
ਅਰਪਿ = ਭੇਟਾ ਕਰ ਕੇ। ਜਗ ਜੀਵਨੁ = ਜਗਤ ਦਾ ਜੀਵਨ, ਪਰਮਾਤਮਾ। ਬਣਤ = ਸੰਬੰਧ ॥੯॥ਆਪਣਾ ਮਨ ਤੇ ਸਰੀਰ ਭੇਟਾ ਕੀਤਿਆਂ ਹੀ (ਭਾਵ, ਆਪਣੇ ਮਨ ਦੀ ਅਗਵਾਈ ਤੇ ਗਿਆਨ-ਇੰਦ੍ਰਿਆਂ ਦੀ ਭਟਕਣਾ ਛੱਡਿਆਂ ਹੀ) ਜਗਤ ਦਾ ਜੀਵਨ ਪਰਮਾਤਮਾ ਮਿਲਦਾ ਹੈ, ਤਦੋਂ ਹੀ ਉਸ ਨਾਲ ਸਾਂਝ ਬਣਦੀ ਹੈ ॥੯॥
 
प्रभ की गति मिति कोइ न पावै ॥
Parabẖ kī gaṯ miṯ ko▫e na pāvai.
No one knows the state and extent of God.
ਗੁਸਾਈਂ ਦੀ ਅਵਸਥਾ ਅਤੇ ਵਿਸਥਾਰ ਨੂੰ ਕੋਈ ਨਹੀਂ ਜਾਣਦਾ।
ਗਤਿ = ਆਤਮਕ ਅਵਸਥਾ। ਮਿਤਿ = ਮਾਪ, ਮਿਣਤੀ।ਕੋਈ ਆਦਮੀ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ।
 
जे को वडा कहाइ वडाई खावै ॥
Je ko vadā kahā▫e vadā▫ī kẖāvai.
Whoever calls himself great, will be eaten by his greatness.
ਜਿਹੜਾ ਕੋਈ ਭੀ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ, ਉਸ ਦਾ ਵਡੱਪਣ ਉਸ ਨੂੰ ਖਾ ਜਾਂਦਾ ਹੈ।
ਕੋ = ਕੋਈ ਬੰਦਾ। ਵਡਾਈ = ਮਾਣ, ਅਹੰਕਾਰ। ਖਾਵੈ = (ਉਸ ਦੇ ਆਤਮਕ ਜੀਵਨ ਨੂੰ) ਖਾ ਜਾਂਦਾ ਹੈ।ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਕੇ (ਇਹ ਮਾਣ ਕਰੇ ਕਿ ਮੈਂ ਪ੍ਰਭੂ ਦੀ ਗਤਿ ਮਿਤਿ ਲੱਭ ਸਕਦਾ ਹਾਂ ਤਾਂ ਇਹ) ਮਾਣ ਉਸ ਦੇ ਆਤਮਕ ਜੀਵਨ ਨੂੰ ਤਬਾਹ ਕਰ ਦੇਂਦਾ ਹੈ।
 
साचे साहिब तोटि न दाती सगली तिनहि उपाई हे ॥१०॥
Sācẖe sāhib ṯot na ḏāṯī saglī ṯinėh upā▫ī he. ||10||
There is no lack of gifts of our True Lord and Master. He created all. ||10||
ਸੱਚੇ ਸੁਆਮੀ ਦੀਆਂ ਬਖ਼ਸ਼ੀਸ਼ਾਂ ਦੀ ਕੋਈ ਥੋੜ੍ਹ ਨਹੀਂ। ਉਸ ਨੇ ਹੀ ਸਾਰਿਆਂ ਨੂੰ ਰੱਚਿਆ ਹੈ।
ਦਾਤੀ = ਦਾਤਾਂ ਵਿਚ। ਤੋਟਿ = ਘਾਟਾ, ਕਮੀ। ਤਿਨਹਿ = ਤਿਨਿ ਹੀ, ਉਸ (ਪਰਮਾਤਮਾ) ਨੇ ਹੀ ॥੧੦॥ਸਾਰੀ ਸ੍ਰਿਸ਼ਟੀ ਸਦਾ-ਥਿਰ ਰਹਿਣ ਵਾਲੇ ਮਾਲਕ ਨੇ ਪੈਦਾ ਕੀਤੀ ਹੈ (ਸਭ ਨੂੰ ਦਾਤਾਂ ਦੇਂਦਾ ਹੈ, ਪਰ ਉਸ ਦੀਆਂ) ਦਾਤਾਂ ਵਿਚ ਕਮੀ ਨਹੀਂ ਹੁੰਦੀ ॥੧੦॥
 
वडी वडिआई वेपरवाहे ॥
vadī vadi▫ā▫ī veparvāhe.
Great is the glorious greatness of the independent Lord.
ਵਿਸ਼ਾਲ ਹੈ ਵਿਸ਼ਾਲਤਾ, ਸਵਤੰਤਰ ਸੁਆਮੀ ਦੀ।
ਵੇਪਰਵਾਹੇ = ਬੇ-ਪਰਵਾਹ ਪ੍ਰਭੂ ਦੀ।(ਪਰਮਾਤਮਾ ਦੀ ਇਹ ਇਕ) ਬੜੀ ਭਾਰੀ ਸਿਫ਼ਤ ਹੈ ਕਿ (ਇਤਨੇ ਵੱਡੇ ਜਗਤ-ਪਰਵਾਰ ਦਾ ਮਾਲਕ-ਖਸਮ ਹੋ ਕੇ ਭੀ) ਬੇ-ਪਰਵਾਹ ਹੈ (ਪ੍ਰਬੰਧ ਕਰਨ ਵਿਚ ਘਬਰਾਂਦਾ ਨਹੀਂ),
 
आपि उपाए दानु समाहे ॥
Āp upā▫e ḏān samāhe.
He Himself created, and gives sustenance to all.
ਆਪੇ ਹੀ ਸਾਰਿਆਂ ਨੂੰ ਰੱਚ ਕੇ, ਉਹ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ।
ਸਮਾਹੇ = ਸੰਬਾਹੇ, ਅਪੜਾਂਦਾ ਹੈ।ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ।
 
आपि दइआलु दूरि नही दाता मिलिआ सहजि रजाई हे ॥११॥
Āp ḏa▫i▫āl ḏūr nahī ḏāṯā mili▫ā sahj rajā▫ī he. ||11||
The Merciful Lord is not far away; the Great Giver spontaneously unites with Himself, by His Will. ||11||
ਦਾਤਾਰ ਮਿਹਰਬਾਨ ਮਾਲਕ ਦੁਰੇਡੇ ਨਹੀਂ। ਜੇਕਰ ਐਸੀ ਹੋਵੇ ਉਸ ਦੀ ਰਜ਼ਾ, ਤਾਂ ਉਹ ਆਪੇ ਸੁਭਾਵਿਕ ਹੀ ਆਪਣੇ ਗੋਲੇ ਨੂੰ ਮਿਲਾ ਪੈਂਦਾ ਹੈ।
ਸਹਜਿ = ਆਤਮਕ ਅਡੋਲਤਾ ਵਿਚ। ਰਜਾਈ = ਰਜ਼ਾ ਦਾ ਮਾਲਕ ॥੧੧॥ਸਭ ਦਾਤਾਂ ਦਾ ਮਾਲਕ ਪ੍ਰਭੂ ਦਇਆ ਦਾ ਸੋਮਾ ਹੈ, ਕਿਸੇ ਭੀ ਜੀਵ ਤੋਂ ਦੂਰ ਨਹੀਂ ਹੈ, ਉਹ ਰਜ਼ਾ ਦਾ ਮਾਲਕ ਜਿਸ ਜੀਵ ਨੂੰ ਮਿਲ ਪੈਂਦਾ ਹੈ ਉਹ (ਭੀ) ਆਤਮਕ ਅਡਲੋਤਾ ਵਿਚ ਟਿਕ ਜਾਂਦਾ ਹੈ ॥੧੧॥
 
इकि सोगी इकि रोगि विआपे ॥
Ik sogī ik rog vi▫āpe.
Some are sad, and some are afflicted with disease.
ਕਈ ਸ਼ੋਕਵਾਨ ਹਨ ਅਤੇ ਕਈਆਂ ਨੂੰ ਬੀਮਾਰੀ ਨੇ ਪੀੜਤ ਕੀਤਾ ਹੋਇਆ ਹੈ।
ਇਕਿ = ਅਨੇਕਾਂ ਜੀਵ। ਸੋਗੀ = ਸੋਗ ਵਿਚ ਗ੍ਰਸੇ ਹੋਏ। ਵਿਆਪੇ = ਦਬਾਏ ਹੋਏ।(ਸ੍ਰਿਸ਼ਟੀ ਦੇ) ਅਨੇਕਾਂ ਜੀਵ ਸੋਗ ਵਿਚ ਗ੍ਰਸੇ ਰਹਿੰਦੇ ਹਨ, ਅਨੇਕਾਂ ਜੀਵ ਰੋਗ ਹੇਠ ਦਬਾਏ ਰਹਿੰਦੇ ਹਨ।
 
जो किछु करे सु आपे आपे ॥
Jo kicẖẖ kare so āpe āpe.
Whatever God does, He does by Himself.
ਜਿਹੜਾ ਕੁੱਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।
xxxਜੋ ਕੁਝ ਕਰਦਾ ਹੈ ਪ੍ਰਭੂ ਆਪ ਹੀ ਆਪ ਕਰਦਾ ਹੈ।
 
भगति भाउ गुर की मति पूरी अनहदि सबदि लखाई हे ॥१२॥
Bẖagaṯ bẖā▫o gur kī maṯ pūrī anhaḏ sabaḏ lakẖā▫ī he. ||12||
Through loving devotion, and the Perfect Teachings of the Guru, the unstruck sound current of the Shabad is realized. ||12||
ਪ੍ਰਭੂ ਦੀ ਪ੍ਰੇਮ-ਮਈ ਉਪਾਸ਼ਨਾ ਅਤੇ ਗੁਰਾਂ ਦੀ ਪੂਰਨ ਸਿਖਮਤ ਰਾਹੀਂ ਈਸ਼ਵਰੀ ਕੀਰਤਨ ਅਨੁਭਵ ਕੀਤਾ ਜਾਂਦਾ ਹੈ।
ਭਾਉ = ਪ੍ਰੇਮ। ਅਨਹਦਿ = ਅਨਹਦ ਵਿਚ, ਅਮਰ ਪ੍ਰਭੂ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ॥੧੨॥ਜੋ ਮਨੁੱਖ ਗੁਰੂ ਦੀ ਪੂਰੀ ਮੱਤ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਨਾਲ ਪ੍ਰੇਮ ਗੰਢਦਾ ਹੈ, ਉਹ ਉਸ ਅਮਰ ਪ੍ਰਭੂ ਵਿਚ ਲੀਨ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਉਸ ਨੂੰ ਆਪਣਾ ਆਪ ਲਖਾ ਦੇਂਦਾ ਹੈ (ਤੇ ਉਸ ਨੂੰ ਕੋਈ ਸੋਗ ਕੋਈ ਰੋਗ ਨਹੀਂ ਵਿਆਪਦਾ) ॥੧੨॥
 
इकि नागे भूखे भवहि भवाए ॥
Ik nāge bẖūkẖe bẖavėh bẖavā▫e.
Some wander and roam around, hungry and naked.
ਕਈ ਭੁੱਖੇ ਨੰਗੇ ਤੇ ਭੌਂਦੇ ਭਟਕਦੇ ਫਿਰਦੇ ਹਨ।
xxxਅਨੇਕਾਂ ਬੰਦੇ (ਜਗਤ ਤਿਆਗ ਕੇ) ਨੰਗੇ ਰਹਿੰਦੇ ਹਨ, ਭੁੱਖਾਂ ਕੱਟਦੇ ਹਨ (ਤਿਆਗ ਦੇ ਭੁਲੇਖੇ ਦੇ) ਭਟਕਾਏ ਹੋਏ (ਥਾਂ ਥਾਂ) ਭੌਂਦੇ ਫਿਰਦੇ ਹਨ।
 
इकि हठु करि मरहि न कीमति पाए ॥
Ik haṯẖ kar marėh na kīmaṯ pā▫e.
Some act in stubbornness and die, but do not know the value of God.
ਕਈ ਜ਼ਿੱਦ ਰਾਹੀਂ ਨਾਸ ਹੋ ਜਾਂਦੇ ਹਨ ਅਤੇ ਸਾਹਿਬ ਦੇ ਮੁਲ ਨੂੰ ਨਹੀਂ ਜਾਣਦੇ।
xxxਅਨੇਕਾਂ ਬੰਦੇ (ਕਿਸੇ ਮਿਥੀ ਆਤਮਕ ਉੱਨਤੀ ਦੀ ਪ੍ਰਾਪਤੀ ਦੀ ਖ਼ਾਤਰ) ਆਪਣੇ ਸਰੀਰ ਉਤੇ ਧੱਕਾ-ਜ਼ੋਰ ਕਰ ਕੇ ਮਰਦੇ ਹਨ। ਪਰ ਅਜੇਹਾ ਕੋਈ ਮਨੁੱਖ (ਮਨੁੱਖਾ ਜੀਵਨ ਦੀ) ਕਦਰ ਨਹੀਂ ਸਮਝਦਾ।
 
गति अविगत की सार न जाणै बूझै सबदु कमाई हे ॥१३॥
Gaṯ avigaṯ kī sār na jāṇai būjẖai sabaḏ kamā▫ī he. ||13||
They do not know the difference between good and bad; this is understood only through the practice of the Word of the Shabad. ||13||
ਉਹ ਚੰਗੇ ਤੇ ਮੰਦੇ ਦੀ ਅਸਲੀਅਤ ਨੂੰ ਨਹੀਂ ਜਾਣਦੇ। ਨਾਮ ਦੀ ਕਮਾਈ ਰਾਹੀਂ ਇਹ ਸੱਚ ਪ੍ਰਗਟ ਹੁੰਦਾ ਹੈ।
ਗਤਿ = ਉੱਚੀ ਆਤਮਕ ਅਵਸਥਾ। ਅਵਿਗਤਿ = ਢਹਿੰਦੀ ਆਤਮਕ ਅਵਸਥਾ। ਸਾਰ = ਕਦਰ। ਕਮਾਈ = ਕਮਾਇ, ਕਮਾ ਕੇ ॥੧੩॥ਅਜੇਹੇ ਕਿਸੇ ਬੰਦੇ ਨੂੰ ਚੰਗੇ ਮੰਦੇ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ। ਉਹੀ ਬੰਦਾ ਸਮਝਦਾ ਹੈ ਜੋ ਗੁਰੂ ਦਾ ਸ਼ਬਦ ਕਮਾਂਦਾ ਹੈ (ਜੋ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ॥੧੩॥
 
इकि तीरथि नावहि अंनु न खावहि ॥
Ik ṯirath nāvėh ann na kẖāvėh.
Some bathe at sacred shrines and refuse to eat.
ਕਈ ਯਾਤ੍ਰਾ ਅਸਥਾਨਾਂ ਤੇ ਨ੍ਹਾਉਂਦੇ ਹਨ ਅਤੇ ਅਨਾਜ ਨਹੀਂ ਖਾਂਦੇ।
ਤੀਰਥਿ = ਤੀਰਥ ਤੇ।ਅਨੇਕਾਂ ਬੰਦੇ (ਜਗਤ ਤਿਆਗ ਕੇ) ਤੀਰਥ (ਤੀਰਥਾਂ) ਉਤੇ ਇਸ਼ਨਾਨ ਕਰਦੇ ਹਨ, ਤੇ ਅੰਨ ਨਹੀਂ ਖਾਂਦੇ (ਦੁਧਾਧਾਰੀ ਬਣਦੇ ਹਨ)।
 
इकि अगनि जलावहि देह खपावहि ॥
Ik agan jalāvėh ḏeh kẖapāvėh.
Some torment their bodies in burning fire.
ਕਈ ਅੱਗ ਬਾਲਦੇ ਹਨ ਅਤੇ ਆਪਣੇ ਸਰੀਰ ਨੂੰ ਦੁਖ ਦਿੰਦੇ ਹਨ।
ਦੇਹ = ਸਰੀਰ। ਖਪਾਵਹਿ = ਔਖਾ ਕਰਦੇ ਹਨ।ਅਨੇਕਾਂ ਬੰਦੇ (ਤਿਆਗੀ ਬਣ ਕੇ) ਅੱਗ ਬਾਲਦੇ ਹਨ (ਧੂਣੀਆਂ ਤਪਾਂਦੇ ਹਨ ਤੇ) ਆਪਣੇ ਸਰੀਰ ਨੂੰ (ਤਪਾਂ ਦਾ) ਕਸ਼ਟ ਦੇਂਦੇ ਹਨ।
 
राम नाम बिनु मुकति न होई कितु बिधि पारि लंघाई हे ॥१४॥
Rām nām bin mukaṯ na ho▫ī kiṯ biḏẖ pār langẖā▫ī he. ||14||
Without the Lord's Name, liberation is not obtained; how can anyone cross over? ||14||
ਸੁਆਮੀ ਦੇ ਨਾਮ ਦੇ ਬਗ਼ੈਰ ਮੋਖ਼ਸ਼ ਪ੍ਰਾਪਤ ਨਹੀਂ ਹੁੰਦੀ। ਹੋਰ ਕਿਹੜੇ ਤਰੀਕੇ ਨਾਲ ਇਨਸਾਨ ਪਾਰ ਉਤੱਰ ਸਕਦਾ ਹੈ।
ਕਿਤੁ ਬਿਧਿ = ਕਿਸ ਤਰੀਕੇ ਨਾਲ? ॥੧੪॥ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਮਿਲਦੀ। ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ ॥੧੪॥
 
गुरमति छोडहि उझड़ि जाई ॥
Gurmaṯ cẖẖodėh ujẖaṛ jā▫ī.
Abandoning the Guru's Teachings, some wander in the wilderness.
ਉਹ ਗੁਰਾਂ ਦੇ ਮਾਰਗ ਨੂੰ ਛੱਡ ਕੇ ਬੀਆਬਾਨ ਅੰਦਰ ਭਟਕਦਾ ਹੈ।
ਉਝੜਿ = ਕੁਰਾਹੇ। ਜਾਈ = ਜਾਇ, ਜਾ ਕੇ।(ਕਈ ਬੰਦੇ ਐਸੇ ਹਨ ਜੋ) ਔਝੜੇ ਜਾ ਕੇ ਗੁਰੂ ਦੀ ਮੱਤ ਤੇ ਤੁਰਨਾ ਛੱਡ ਦੇਂਦੇ ਹਨ।
 
मनमुखि रामु न जपै अवाई ॥
Manmukẖ rām na japai avā▫ī.
The self-willed manmukhs are destitute; they do not meditate on the Lord.
ਆਪ ਮੁਹਾਰਾ ਅਧਰਮੀ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦਾ।
ਅਵਾਈ = ਅਵੈੜਾ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਵੈੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ।
 
पचि पचि बूडहि कूड़ु कमावहि कूड़ि कालु बैराई हे ॥१५॥
Pacẖ pacẖ būḏẖėh kūṛ kamāvėh kūṛ kāl bairā▫ī he. ||15||
They are ruined, destroyed and drowned from practicing falsehood; death is the enemy of the false. ||15||
ਉਹ ਝੂਠ ਦੀ ਕਿਰਤ ਕਰਦਾ ਹੈ ਅਤੇ ਬਰਬਾਦ ਹੋ ਡੁੱਬ ਜਾਂਦਾ ਹੈ, ਕਿਉਂਜੁ ਮੌਤ ਝੂਠ ਦੀ ਵੈਰਣ ਹੈ।
ਬੂਡਹਿ = ਡੁੱਬਦੇ ਹਨ। ਕੂੜਿ = ਮਾਇਆ ਦੇ ਮੋਹ ਵਿਚ (ਫਸਣ ਕਰਕੇ)। ਬੈਰਾਈ = ਵੈਰੀ ॥੧੫॥ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ (ਨਿਰਾ) ਮਾਇਆ ਦਾ ਧੰਧਾ ਹੀ ਕਰਦੇ ਰਹਿੰਦੇ ਹਨ, ਅਜੇਹੇ ਬੰਦੇ ਖ਼ੁਆਰ ਹੋ ਹੋ ਕੇ (ਮਾਇਆ ਦੇ ਮੋਹ ਦੇ ਸਮੁੰਦਰ ਵਿਚ ਹੀ) ਗੋਤੇ ਖਾਂਦੇ ਰਹਿੰਦੇ ਹਨ (ਮਾਇਆ ਦੇ ਮੋਹ ਦੇ) ਝੂਠੇ ਧੰਧੇ ਵਿਚ (ਫਸੇ ਰਹਿਣ ਕਰਕੇ) ਆਤਮਕ ਮੌਤ ਉਹਨਾਂ ਦੀ ਵੈਰਨ ਬਣ ਜਾਂਦੀ ਹੈ ॥੧੫॥
 
हुकमे आवै हुकमे जावै ॥
Hukme āvai hukme jāvai.
By the Hukam of the Lord's Command, they come, and by the Hukam of His Command, they go.
ਸਾਈਂ ਦੀ ਰਜ਼ਾ ਵਿੱਚ ਬੰਦਾ ਆਉਂਦਾ ਹੈ ਅਤੇ ਸਾਈਂ ਦੀ ਰਜ਼ਾ ਵਿੱਚ ਉਹ ਟੁਰ ਜਾਂਦਾ ਹੈ।
ਆਵੈ = ਜੰਮਦਾ ਹੈ।ਹਰੇਕ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਹੀ (ਜਗਤ ਵਿਚ) ਆਉਂਦਾ ਹੈ, ਉਸ ਦੇ ਹੁਕਮ ਅਨੁਸਾਰ (ਇਥੋਂ) ਚਲਾ ਜਾਂਦਾ ਹੈ।
 
बूझै हुकमु सो साचि समावै ॥
Būjẖai hukam so sācẖ samāvai.
One who realizes His Hukam, merges in the True Lord.
ਜੋ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਸੱਚੇ ਸਾਈਂ ਵਿੱਚ ਲੀਨ ਹੋ ਵੰਝਦਾ ਹੈ।
ਸਾਚਿ = ਸਦਾ-ਥਿਰ ਪ੍ਰਭੂ ਵਿਚ।ਜੇਹੜਾ ਜੀਵ ਉਸ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।
 
नानक साचु मिलै मनि भावै गुरमुखि कार कमाई हे ॥१६॥५॥
Nānak sācẖ milai man bẖāvai gurmukẖ kār kamā▫ī he. ||16||5||
O Nanak, he merges in the True Lord, and his mind is pleased with the Lord. The Gurmukhs do His work. ||16||5||
ਹੇ ਨਾਨਕ! ਐਹੋ ਜੇਹਾ ਪੁਰਸ਼ ਸਤਿਪੁਰਖ ਨੂੰ ਪਿਆਰ ਕਰਦਾ ਹੈ, ਗੁਰਾਂ ਦੇ ਰਾਹੀਂ ਉਸ ਦੀ ਟਹਿਲ ਕਮਾਉਂਦਾ ਹੈ ਅਤੇ ਅੰਤ ਨੂੰ ਉਸ ਨਾਲ ਮਿਲ ਜਾਂਦਾ ਹੈ।
ਸਾਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ।੧੬ ॥੧੬॥੫॥ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ) ਕਾਰ ਕਰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ॥੧੬॥੫॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
आपे करता पुरखु बिधाता ॥
Āpe karṯā purakẖ biḏẖāṯā.
He Himself is the Creator Lord, the Architect of Destiny.
ਵਾਹਿਗੁਰੂ ਆਪ ਸਰਿਜਣਹਾਰ ਸੁਆਮੀ ਹੈ,
ਪੁਰਖੁ = ਸਰਬ-ਵਿਆਪਕ। ਬਿਧਾਤਾ = ਪੈਦਾ ਕਰਨ ਵਾਲਾ, ਸਿਰਜਣਹਾਰ।ਕਰਤਾਰ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਵਿਚ ਵਿਆਪਕ ਹੈ।
 
जिनि आपे आपि उपाइ पछाता ॥
Jin āpe āp upā▫e pacẖẖāṯā.
He evaluates those whom He Himself has created.
ਜੋ ਖ਼ੁਦ ਜੀਵਾਂ ਨੂੰ ਰੱਚ ਕੇ ਉਨ੍ਹਾਂ ਨੂੰ ਪਰਖਦਾ ਹੈ।
ਜਿਨਿ = ਜਿਸ (ਕਰਤਾਰ) ਨੇ। ਉਪਾਇ = ਪੈਦਾ ਕਰ ਕੇ। ਪਛਾਤਾ = ਸੰਭਾਲ ਕੀਤੀ ਹੈ, ਸੰਭਾਲ ਦਾ ਫ਼ਰਜ਼ ਪਛਾਣ ਰਿਹਾ ਹੈ।ਉਸ ਕਰਤਾਰ ਨੇ ਆਪ ਹੀ ਜਗਤ ਪੈਦਾ ਕਰ ਕੇ ਇਸ ਦੀ ਸੰਭਾਲ ਦਾ ਫ਼ਰਜ਼ ਭੀ ਪਛਾਣਿਆ ਹੈ।
 
आपे सतिगुरु आपे सेवकु आपे स्रिसटि उपाई हे ॥१॥
Āpe saṯgur āpe sevak āpe sarisat upā▫ī he. ||1||
He Himself is the True Guru, and He Himself is the servant; He Himself created the Universe. ||1||
ਉਹ ਆਪ ਸੱਚਾ ਗੁਰੂ ਹੈ, ਆਪ ਹੀ ਟਹਿਲੂਆਂ ਅਤੇ ਆਪ ਹੀ ਸੰਸਾਰ ਨੂੰ ਸਾਜਦਾ ਹੈ।
xxx॥੧॥ਪ੍ਰਭੂ ਆਪ ਹੀ ਸਤਿਗੁਰੂ ਹੈ ਆਪ ਹੀ ਸੇਵਕ ਹੈ, ਪ੍ਰਭੂ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ॥੧॥
 
आपे नेड़ै नाही दूरे ॥
Āpe neṛai nāhī ḏūre.
He is near at hand, not far away.
ਉਹ ਆਪ ਨਜ਼ਦੀਕ ਹੈ, ਦੁਰੇਡੇ ਨਹੀਂ।
xxx(ਸਰਬ-ਵਿਆਪਕ ਹੋਣ ਕਰਕੇ ਪ੍ਰਭੂ) ਆਪ ਹੀ (ਹਰੇਕ ਜੀਵ ਦੇ) ਨੇੜੇ ਹੈ ਕਿਸੇ ਤੋਂ ਭੀ ਦੂਰ ਨਹੀਂ।
 
बूझहि गुरमुखि से जन पूरे ॥
Būjẖėh gurmukẖ se jan pūre.
The Gurmukhs understand Him; perfect are those humble beings.
ਪੂਰਨ ਹਨ ਉਹ ਪੁਰਸ਼, ਜੋ ਇਸ ਨੂੰ ਗੁਰਾਂ ਦੀ ਦਇਆ ਦੁਆਰਾ ਸਮਝਦੇ ਹਨ।
ਪੂਰੇ = ਸਾਰੇ ਗੁਣਾਂ ਦੇ ਮਾਲਕ।ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਭੇਦ ਸਮਝ ਲੈਂਦੇ ਹਨ ਉਹ ਅਭੁੱਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।
 
तिन की संगति अहिनिसि लाहा गुर संगति एह वडाई हे ॥२॥
Ŧin kī sangaṯ ahinis lāhā gur sangaṯ eh vadā▫ī he. ||2||
Associating with them night and day is profitable. This is the glorious greatness of associating with the Guru. ||2||
ਦਿਨ ਰਾਤ ਉਨ੍ਹਾਂ ਨਾਲ ਮੇਲ-ਮਿਲਾਪ ਕਰਨ ਵਿੱਚ ਲਾਭ ਹੈ। ਇਹ ਹੈ ਪ੍ਰਭਤਾ ਗੁਰਾਂ ਦੀ ਸਤਿਸੰਗਤ ਦੀ।
ਅਹਿ = ਦਿਨ। ਨਿਸਿ = ਰਾਤ। ਲਾਹਾ = ਲਾਭ ॥੨॥ਗੁਰੂ ਦੀ ਸੰਗਤ ਕਰਨ ਕਰਕੇ ਉਹਨਾਂ ਨੂੰ ਇਹ ਮਹੱਤਤਾ ਮਿਲਦੀ ਹੈ ਕਿ ਉਹਨਾਂ ਦੀ ਸੰਗਤ ਤੋਂ ਭੀ ਦਿਨ ਰਾਤ ਲਾਭ ਹੀ ਲਾਭ ਮਿਲਦਾ ਹੈ ॥੨॥
 
जुगि जुगि संत भले प्रभ तेरे ॥
Jug jug sanṯ bẖale parabẖ ṯere.
Throughout the ages, Your Saints are holy and sublime, O God.
ਸ੍ਰੇਸ਼ਟ ਹਨ ਤੇਰੇ ਸਾਧੂ ਹਰ ਯੁਗ ਅੰਦਰ, ਹੇ ਸੁਆਮੀ!
ਜੁਗਿ ਜੁਗਿ = ਹਰੇਕ ਜੁਗ ਵਿਚ। ਪ੍ਰਭੂ = ਹੇ ਪ੍ਰਭੂ!ਹੇ ਪ੍ਰਭੂ! ਹਰੇਕ ਜੁਗ ਵਿਚ ਤੇਰੇ ਸੰਤ ਨੇਕ ਬੰਦੇ ਹੁੰਦੇ ਹਨ,
 
हरि गुण गावहि रसन रसेरे ॥
Har guṇ gāvahi rasan rasere.
They sing the Glorious Praises of the Lord, savoring it with their tongues.
ਆਪਣੀ ਜੀਭ ਨਾਲ ਉਹ ਖੁਸ਼ੀ ਸਹਿਤ ਸਾਈਂ ਦਾ ਜੱਸ ਗਾਉਂਦੇ ਹਨ।
ਰਸਨ = ਜੀਭ। ਰਸੇਰੇ = ਰਸ ਆਨੰਦ ਨਾਲ।ਉਹ ਜੀਭ ਨਾਲ ਰਸ ਲੈ ਕੇ ਤੇਰੇ ਗੁਣ ਗਾਂਦੇ ਹਨ।
 
उसतति करहि परहरि दुखु दालदु जिन नाही चिंत पराई हे ॥३॥
Usṯaṯ karahi parhar ḏukẖ ḏālaḏ jin nāhī cẖinṯ parā▫ī he. ||3||
They chant His Praises, and their pain and poverty are taken away; they are not afraid of anyone else. ||3||
ਉਹ ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਤਕਲਫ਼ਿ ਤੇ ਗ਼ਰੀਬੀ ਤੋਂ ਖ਼ਲਾਸੀ ਪਾ ਜਾਂਦੇ ਹਨ ਅਤੇ ਕਿਸੇ ਕੋਲੋਂ ਭੀ ਨਹੀਂ ਡਰਦੇ।
ਪਰਹਰਿ = ਦੂਰ ਕਰ ਕੇ। ਚਿੰਤ = ਆਸ ॥੩॥ਤੈਥੋਂ ਬਿਨਾ ਉਹਨਾਂ ਨੂੰ ਕਿਸੇ ਹੋਰ ਦੀ ਆਸ ਨਹੀਂ ਹੁੰਦੀ, ਹੇ ਪ੍ਰਭੂ! ਉਹ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਆਪਣੇ ਅੰਦਰੋਂ) ਦੁੱਖ ਦਰਿੱਦ੍ਰ ਦੂਰ ਕਰ ਲੈਂਦੇ ਹਨ ॥੩॥
 
ओइ जागत रहहि न सूते दीसहि ॥
O▫e jāgaṯ rahėh na sūṯe ḏīsėh.
They remain awake and aware, and do not appear to sleep.
ਉਹ ਜਾਗਦੇ ਰਹਿੰਦੇ ਹਨ, ਕਦੀ ਸੁੱਤੇ ਪਏ ਨਹੀਂ ਦਿਸਦੇ।
ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}।ਉਹ (ਸੰਤ ਜਨ ਮਾਇਆ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੇ ਹਨ, ਉਹ ਗ਼ਫ਼ਲਤ ਦੀ ਨੀਂਦ ਵਿਚ ਕਦੇ ਭੀ ਸੁੱਤੇ ਨਹੀਂ ਦਿੱਸਦੇ।
 
संगति कुल तारे साचु परीसहि ॥
Sangaṯ kul ṯāre sācẖ parīsėh.
They serve up Truth, and so save their companions and relatives.
ਸੱਚ ਨੂੰ ਪਰੋਸ ਕੇ ਉਹ ਆਪਣੇ ਮੇਲੀਆਂ ਅਤੇ ਵੰਸ ਦਾ ਪਾਰ ਉਤਾਰਾ ਕਰ ਦਿੰਦੇ ਹਨ।
ਪਰੀਸਹਿ = ਪਰੀਂਹਦੇ ਹਨ, ਵੰਡਦੇ ਹਨ।ਉਹਨਾਂ ਦੀ ਸੰਗਤ ਅਨੇਕਾਂ ਕੁਲਾਂ ਤਾਰ ਦੇਂਦੀ ਹੈ ਕਿਉਂਕਿ ਉਹ ਸਭ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਵੰਡਦੇ ਹਨ।
 
कलिमल मैलु नाही ते निरमल ओइ रहहि भगति लिव लाई हे ॥४॥
Kalimal mail nāhī ṯe nirmal o▫e rahėh bẖagaṯ liv lā▫ī he. ||4||
They are not stained with the filth of sins; they are immaculate and pure, and remain absorbed in loving devotional worship. ||4||
ਉਨ੍ਹਾਂ ਨੂੰ ਪਾਪ ਦੀ ਗੰਦਗੀ ਨਹੀਂ ਲੱਗੀ ਹੋਈ, ਉਹ ਪਵਿੱਤ੍ਰ ਹਨ ਅਤੇ ਸਦਾ ਪ੍ਰਭੂ ਦੇ ਅਨੁਰਾਗ ਅਤੇ ਪਿਆਰ ਅੰਦਰ ਲੀਨ ਰਹਿੰਦੇ ਹਨ।
ਕਲਿਮਲ = ਪਾਪ ॥੪॥(ਉਹਨਾਂ ਦੇ ਅੰਦਰ) ਪਾਪਾਂ ਦੀ ਮੈਲ (ਰਤਾ ਭੀ) ਨਹੀਂ ਹੁੰਦੀ, ਉਹ ਪਵਿੱਤ੍ਰ ਜੀਵਨ ਵਾਲੇ ਹੁੰਦੇ ਹਨ, ਉਹ ਪ੍ਰਭੂ ਦੀ ਭਗਤੀ ਵਿਚ ਰੁੱਝੇ ਰਹਿੰਦੇ ਹਨ, ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ ॥੪॥
 
बूझहु हरि जन सतिगुर बाणी ॥
Būjẖhu har jan saṯgur baṇī.
O humble servants of the Lord, understand the Word of the Guru's Bani.
ਹੇ ਰੱਬ ਦੇ ਸੰਤੋ! ਤੁਸੀਂ ਸੰਚੇ ਗੁਰਾਂ ਦੀ ਬਾਣੀ ਨੂੰ ਸੋਚੋ ਸਮਝੋ;
ਹਰਿ ਜਨ = ਹੇ ਹਰੀ-ਜਨੋ!ਹੇ ਪ੍ਰਾਣੀਹੋ! ਹਰੀ-ਜਨਾਂ ਦੀ ਸੰਗਤ ਵਿਚ ਰਹਿ ਕੇ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ (ਇਹ ਪੱਕੀ ਗੱਲ) ਸਮਝ ਲਵੋ,
 
एहु जोबनु सासु है देह पुराणी ॥
Ėhu joban sās hai ḏeh purāṇī.
This youth, breath and body shall pass away.
ਇਹ ਜੁਆਨੀ, ਸੁਆਸ਼ ਅਤੇ ਸਰੀਰ ਬੁੱਢੇ ਹੋ ਜਾਂਦੇ ਹਨ।
ਸਾਸੁ = ਸੁਆਸ। ਦੇਹ = ਸਰੀਰ। ਪੁਰਾਣੀ = ਪੁਰਾਣੇ ਹੋ ਜਾਣ ਵਾਲੇ !ਕਿ ਇਹ ਜੁਆਨੀ ਇਹ ਸੁਆਸ ਇਹ ਸਰੀਰ ਸਭ ਪੁਰਾਣੇ ਹੋ ਜਾਣ ਵਾਲੇ ਹਨ।
 
आजु कालि मरि जाईऐ प्राणी हरि जपु जपि रिदै धिआई हे ॥५॥
Āj kāl mar jā▫ī▫ai parāṇī har jap jap riḏai ḏẖi▫ā▫ī he. ||5||
O mortal, you shall die today or tomorrow; chant, and meditate on the Lord within your heart. ||5||
ਹੇ ਫ਼ਾਨੀ ਬੰਦੇ! ਤੂੰ ਅੱਜ ਜਾਂ ਸਵੇਰੇ ਮਰ ਵੰਝੇਗਾ। ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਆਰਾਧ।
xxx॥੫॥ਹੇ ਪ੍ਰਾਣੀ! (ਜੇਹੜਾ ਭੀ ਜੰਮਿਆ ਹੈ ਉਸ ਨੇ) ਥੋੜੇ ਹੀ ਸਮੇ ਵਿਚ ਮੌਤ ਦੇ ਵੱਸ ਆ ਜਾਣਾ ਹੈ, (ਇਸ ਵਾਸਤੇ) ਪਰਮਾਤਮਾ ਦਾ ਨਾਮ ਜਪੋ ਤੇ ਹਿਰਦੇ ਵਿਚ ਉਸ ਦਾ ਧਿਆਨ ਧਰੋ ॥੫॥
 
छोडहु प्राणी कूड़ कबाड़ा ॥
Cẖẖodahu parāṇī kūṛ kabāṛā.
O mortal, abandon falsehood and your worthless ways.
ਹੇ ਜੀਵ! ਤੂੰ ਝੂਠ ਅਤੇ ਵਿਹਲੀਆਂ ਗੱਲਾਂ ਨੂੰ ਤਿਆਗ ਦੇ।
ਕੂੜ ਕਬਾੜਾ = ਕੂੜ ਦਾ ਕਬਾੜਾ, ਮਾਇਆ ਦੇ ਮੋਹ ਦੀਆਂ ਗੱਲਾਂ।ਹੇ ਪ੍ਰਾਣੀ! ਨਿਰੇ ਮਾਇਆ ਦੇ ਮੋਹ ਦੀਆਂ ਗੱਲਾਂ ਛੱਡੋ।
 
कूड़ु मारे कालु उछाहाड़ा ॥
Kūṛ māre kāl ucẖẖāhāṛā.
Death viciously kills the false beings.
ਝੂਠੇ ਨੂੰ ਮੌਤ ਖੱਲ ਲਾਹ ਕੇ ਮਾਰਦੀ ਹੈ।
ਉਛਾਹਾੜਾ = ਉਛਲ ਕੇ, ਉਤਸ਼ਾਹ ਨਾਲ।ਜਿਸ ਮਨੁੱਖ ਦੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ।
 
साकत कूड़ि पचहि मनि हउमै दुहु मारगि पचै पचाई हे ॥६॥
Sākaṯ kūṛ pacẖėh man ha▫umai ḏuhu mārag pacẖai pacẖā▫ī he. ||6||
The faithless cynic is ruined through falsehood and his egotistical mind. On the path of duality, he rots away and decomposes. ||6||
ਮਾਇਆ ਦਾ ਪੁਜਾਰੀ ਝੂਠ ਅਤੇ ਮਾਨਸਕ ਹੰਕਾਰ ਰਾਹੀਂ ਬਰਬਾਦ ਥੀ ਵੰਝਦਾ ਹੈ ਅਤੇ ਦਵੈਤ-ਭਾਵ ਦੇ ਰਸਤੇ ਅੰਦਰ ਗਲਸੜ ਜਾਂਦਾ ਹੈ।
ਪਚਹਿ = ਖ਼ੁਆਰ ਹੁੰਦੇ ਹਨ। ਦੁਹੁ ਮਾਰਗਿ = ਹੋਰ ਹੋਰ ਆਸਰੇ ਦੀ ਝਾਕ ਵਾਲੇ ਰਸਤੇ ਵਿਚ ॥੬॥ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ। ਜਿਸ ਮਨੁੱਖ ਦੇ ਮਨ ਵਿਚ ਹਉਮੈ ਹੈ ਉਹ ਮੇਰ-ਤੇਰ ਦੇ ਰਸਤੇ ਪੈ ਕੇ ਖ਼ੁਆਰ ਹੁੰਦਾ ਹੈ, ਹਉਮੈ ਉਸ ਨੂੰ ਖ਼ੁਆਰ ਕਰਦੀ ਹੈ ॥੬॥