Sri Guru Granth Sahib Ji

Ang: / 1430

Your last visited Ang:

छोडिहु निंदा ताति पराई ॥
Cẖẖodihu ninḏā ṯāṯ parā▫ī.
Abandon slander and envy of others.
ਤੂੰ ਹੋਰਨਾਂ ਦੀ ਬਦਖੋਈ ਅਤੇ ਈਰਖਾ ਨੂੰ ਤਿਆਗ ਦੇ।
ਤਾਤਿ = ਈਰਖਾ।ਪਰਾਈ ਈਰਖਾ ਤੇ ਪਰਾਈ ਨਿੰਦਿਆ ਛੱਡ ਦਿਉ।
 
पड़ि पड़ि दझहि साति न आई ॥
Paṛ paṛ ḏajẖėh sāṯ na ā▫ī.
Reading and studying, they burn, and do not find tranquility.
ਪੜ੍ਹਨ ਅਤੇ ਵਾਚਣ ਦੁਆਰਾ, ਬੰਦੇ ਹੰਕਾਰ ਅੰਦਰ ਸੜਦੇ ਹਨ ਅਤੇ ਉਨ੍ਹਾਂ ਨੂੰ ਠੰਢ-ਚੈਣ ਪ੍ਰਾਪਤ ਨਹੀਂ ਹੁੰਦੀ।
ਪੜਿ ਪੜਿ = ਪੈ ਪੈ ਕੇ। ਦਝਹਿ = ਸੜਦੇ ਹਨ।(ਜੇਹੜੇ ਨਿੰਦਿਆ ਤੇ ਈਰਖਾ ਕਰਦੇ ਹਨ ਉਹ ਨਿੰਦਿਆ ਤੇ ਈਰਖਾ ਦੀ ਸੜਨ ਵਿਚ) ਪੈ ਪੈ ਕੇ ਸੜਦੇ ਹਨ (ਉਹਨਾਂ ਨੂੰ ਆਪਣੇ ਆਪ ਨੂੰ ਭੀ) ਆਤਮਕ ਸ਼ਾਂਤੀ ਨਹੀਂ ਮਿਲਦੀ।
 
मिलि सतसंगति नामु सलाहहु आतम रामु सखाई हे ॥७॥
Mil saṯsangaṯ nām salāhahu āṯam rām sakẖā▫ī he. ||7||
Joining the Sat Sangat, the True Congregation, praise the Naam, the Name of the Lord. The Lord, the Supreme Soul, shall be your helper and companion. ||7||
ਸਾਧ ਸੰਗਤ ਨਾਲ ਮਿਲ ਕੇ ਤੂੰ ਨਾਮ ਦੀ ਪ੍ਰਸੰਸਾ ਕਰ ਅਤੇ ਵਿਆਪਕ ਵਾਹਿਗੁਰੂ ਤੇਰਾ ਸਹਾਇਕ ਹੋਵੇਗਾ।
ਆਤਮ ਰਾਮੁ = ਪਰਮਾਤਮਾ ॥੭॥ਸਤ ਸੰਗਤ ਵਿਚ ਮਿਲ ਕੇ ਪ੍ਰਭੂ ਦੇ ਨਾਮ ਦੀ ਸਿਫ਼ਤ-ਸਾਲਾਹ ਕਰੋ (ਜੇਹੜੇ ਬੰਦੇ ਸਿਫ਼ਤ-ਸਾਲਾਹ ਕਰਦੇ ਹਨ) ਪਰਮਾਤਮਾ ਉਹਨਾਂ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ ॥੭॥
 
छोडहु काम क्रोधु बुरिआई ॥
Cẖẖodahu kām kroḏẖ buri▫ā▫ī.
Abandon sexual desire, anger and wickedness.
ਤੂੰ ਵਿਸ਼ੇ ਭੋਗ, ਗੁੱਸੇ ਅਤੇ ਬਦੀ ਨੂੰ ਤਿਲਾਂਜਲੀ ਦੇ ਦੇ।
xxxਕਾਮ ਕ੍ਰੋਧ ਆਦਿਕ ਮੰਦ ਕਰਮ ਤਿਆਗੋ,
 
हउमै धंधु छोडहु ल्मपटाई ॥
Ha▫umai ḏẖanḏẖ cẖẖodahu lamptā▫ī.
Abandon your involvement in egotistical affairs and conflicts.
ਤੂੰ ਹੰਕਾਰ ਦੇ ਵਿਹਾਰਾਂ ਅੰਦਰ ਖੱਚਤ ਚੋਦਾ ਭੀ ਤਿਆਗ ਦੇ।
ਲੰਪਟਾਈ = ਲੰਪਟ ਹੋਣਾ, ਖਚਿਤ ਹੋਣਾ।ਹਉਮੈ ਦੀ ਉਲਝਣ ਛੱਡੋ, (ਵਿਕਾਰਾਂ ਵਿਚ) ਖਚਿਤ ਹੋਣ ਤੋਂ ਬਚੋ।
 
सतिगुर सरणि परहु ता उबरहु इउ तरीऐ भवजलु भाई हे ॥८॥
Saṯgur saraṇ parahu ṯā ubrahu i▫o ṯarī▫ai bẖavjal bẖā▫ī he. ||8||
If you seek the Sanctuary of the True Guru, then you shall be saved. In this way you shall cross over the terrifying world-ocean, O Siblings of Destiny. ||8||
ਜੇਕਰ ਤੂੰ ਸੱਚੇ ਗੁਰਾਂ ਦੀ ਪਨਾਹ ਲਵੇ, ਕੇਵਲ ਤਦ ਹੀ ਤੇਰਾ ਛੁਟਕਾਰਾ ਹੋਵੇਗਾ। ਇਸ ਤਰ੍ਹਾਂ ਹੇ ਵੀਰ! ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਿਆ ਜਾਂਦਾ ਹੈ।
ਤਾ = ਤਦੋਂ ਹੀ ॥੮॥(ਪਰ ਇਹਨਾਂ ਵਿਕਾਰਾਂ ਤੋਂ) ਤਦੋਂ ਹੀ ਬਚ ਸਕੋਗੇ ਜੇ ਸਤਿਗੁਰੂ ਦਾ ਆਸਰਾ ਲਵੋਗੇ। ਇਸੇ ਤਰ੍ਹਾਂ ਹੀ (ਭਾਵ, ਗੁਰੂ ਦੀ ਸਰਨ ਪਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੮॥
 
आगै बिमल नदी अगनि बिखु झेला ॥
Āgai bimal naḏī agan bikẖ jẖelā.
In the hereafter, you shall have to cross over the fiery river of poisonous flames.
ਅਗਾੜੀ ਬੰਦੇ ਨੂੰ ਜ਼ਹਿਰੀਲੀ ਲਾਟ ਵਾਲੇ ਨਿਰੋਲ ਅੱਗ ਦੇ ਦਰਿਆ ਵਿੱਚ ਦੀ ਲੰਘਣਾ ਪੈਣਾ ਹੈ।
ਆਗੈ = ਵਿਕਾਰਾਂ ਵਾਲੇ ਰਸਤੇ ਵਿਚ। ਬਿਮਲ ਅਗਨਿ ਨਦੀ = ਨਿਰੋਲ ਅੱਗ ਦੀ ਨਦੀ। ਬਿਖੁ = ਜ਼ਹਿਰ। ਝੇਲਾ = ਝਲ, ਲਾਟਾਂ।ਨਿੰਦਾ ਤਾਤਿ ਪਰਾਈ ਕਾਮ ਕ੍ਰੋਧ ਬੁਰਿਆਈ ਵਾਲੇ ਜੀਵਨ ਵਿਚ ਪਿਆਂ ਨਿਰੋਲ ਅੱਗ ਦੀ ਨਦੀ ਵਿਚੋਂ ਦੀ ਜੀਵਨ-ਪੰਧ ਬਣ ਜਾਂਦਾ ਹੈ ਜਿਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦੀਆਂ ਹਨ।
 
तिथै अवरु न कोई जीउ इकेला ॥
Ŧithai avar na ko▫ī jī▫o ikelā.
No one else will be there; your soul shall be all alone.
ਓਥੇ ਹੋਰ ਕੋਈ ਭੀ ਨਹੀਂ ਹੋਣਾ। ਜਿੰਦੜੀ ਕੱਲਮਕੱਲੀ ਹੀ ਹੋਵੇਗੀ।
xxxਉਸ ਆਤਮਕ ਬਿਪਤਾ ਵਿਚ ਕੋਈ ਹੋਰ ਸਾਥੀ ਨਹੀਂ ਬਣਦਾ, ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ।
 
भड़ भड़ अगनि सागरु दे लहरी पड़ि दझहि मनमुख ताई हे ॥९॥
Bẖaṛ bẖaṛ agan sāgar ḏe lahrī paṛ ḏajẖėh manmukẖ ṯā▫ī he. ||9||
The ocean of fire spits out waves of searing flames; the self-willed manmukhs fall into it, and are roasted there. ||9||
ਅੱਗ ਦਾ ਸਮੁੰਦਰ ਸਖਤ ਗੂੰਜ ਵਾਲੇ ਤਰੰਗ ਛੱਡਦਾ ਹੈ। ਪ੍ਰਤੀਕੂਲ ਪੁਰਸ਼ ਉਸ ਵਿੱਚ ਪੈ ਕੇ ਸੜ ਜਾਂਦੇ ਹਨ।
ਪੜਿ = ਪੈ ਕੇ। ਪਾਈ = ਉਥੇ ॥੯॥ਨਿੰਦਿਆ ਈਰਖਾ ਕਾਮ ਕ੍ਰੋਧ ਆਦਿਕ ਦੀ) ਅੱਗ ਦਾ ਸਮੁੰਦਰ ਇਤਨਾ ਭਾਂਬੜ ਬਾਲਦਾ ਹੈ ਤੇ ਇਤਨੀਆਂ ਲਾਟਾਂ ਛੱਡਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਸ ਵਿਚ ਪੈ ਕੇ ਸੜਦੇ ਹਨ (ਆਤਮਕ ਜੀਵਨ ਤਬਾਹ ਕਰ ਲੈਂਦੇ ਹਨ ਤੇ ਦੁਖੀ ਹੁੰਦੇ ਹਨ) ॥੯॥
 
गुर पहि मुकति दानु दे भाणै ॥
Gur pėh mukaṯ ḏān ḏe bẖāṇai.
Liberation comes from the Guru; He grants this blessing by the Pleasure of His Will.
ਮੋਖ਼ਸ਼ ਗੁਰਾਂ ਦੇ ਕੋਲ ਹੈ। ਉਹ ਆਪਣੀ ਰਜ਼ਾ ਅੰਦਰ ਇਸ ਦੀ ਦਾਤ ਦਿੰਦੇ ਹਨ।
ਪਹਿ = ਪਾਸ, ਕੋਲ। ਭਾਣੈ = ਰਜ਼ਾ ਵਿਚ।(ਇਸ ਅੱਗ ਦੇ ਸਮੁੰਦਰ ਤੋਂ) ਖ਼ਲਾਸੀ (ਦਾ ਵਸੀਲਾ) ਗੁਰੂ ਦੇ ਪਾਸ ਹੀ ਹੈ, ਗੁਰੂ ਆਪਣੀ ਰਜ਼ਾ ਵਿਚ (ਪਰਮਾਤਮਾ ਦੇ ਨਾਮ ਦੀ) ਖੈਰ ਪਾਂਦਾ ਹੈ।
 
जिनि पाइआ सोई बिधि जाणै ॥
Jin pā▫i▫ā so▫ī biḏẖ jāṇai.
He alone knows the way, who obtains it.
ਕੇਵਲ ਉਹ ਹੀ ਇਸ ਦੇ ਮਾਰਗ ਨੂੰ ਜਾਣਦਾ ਹੈ ਜੋ ਗੁਰਾਂ ਨਾਲ ਮਿਲ ਪੈਂਦਾ ਹੈ।
xxxਜਿਸ ਨੇ ਇਹ ਖੈਰ ਪ੍ਰਾਪਤ ਕੀਤੀ ਉਹ (ਇਸ ਸਮੁੰਦਰ ਵਿਚੋਂ ਬਚ ਨਿਕਲਣ ਦਾ) ਭੇਤ ਸਮਝ ਲੈਂਦਾ ਹੈ।
 
जिन पाइआ तिन पूछहु भाई सुखु सतिगुर सेव कमाई हे ॥१०॥
Jin pā▫i▫ā ṯin pūcẖẖahu bẖā▫ī sukẖ saṯgur sev kamā▫ī he. ||10||
So ask one who has obtained it, O Siblings of Destiny. Serve the True Guru, and find peace. ||10||
ਹੇ ਵੀਰ! ਤੂੰ ਉਸ ਪਾਸੋਂ ਪਤਾ ਕਰ, ਜਿਸ ਨੂੰ ਐਸੀ ਦਾਤ ਦੀ ਬਖ਼ਸ਼ਸ਼ ਹੋਈ ਹੈ। ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
xxx॥੧੦॥ਜਿਨ੍ਹਾਂ ਨੂੰ ਗੁਰੂ ਤੋਂ ਨਾਮ-ਦਾਨ ਮਿਲਦਾ ਹੈ, ਉਹਨਾਂ ਤੋਂ ਪੁੱਛ ਕੇ ਵੇਖ ਲਵੋ (ਉਹ ਦੱਸਦੇ ਹਨ ਕਿ) ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਆਤਮਕ ਆਨੰਦ ਮਿਲਦਾ ਹੈ ॥੧੦॥
 
गुर बिनु उरझि मरहि बेकारा ॥
Gur bin urajẖ marėh bekārā.
Without the Guru, he dies entangled in sin and corruption.
ਗੁਰਾਂ ਦੇ ਬਾਝੋਂ, ਬੰਦਾ ਪਾਪਾਂ ਅੰਦਰ ਠੱਸ ਕੇ ਮਰ ਜਾਂਦਾ ਹੈ।
ਉਰਝਿ ਬੇਕਾਰਾ = ਵਿਕਾਰਾਂ ਵਿਚ ਫਸ ਕੇ।ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਵਿਕਾਰਾਂ ਵਿਚ ਫਸ ਕੇ ਆਤਮਕ ਮੌਤ ਸਹੇੜ ਲੈਂਦੇ ਹਨ।
 
जमु सिरि मारे करे खुआरा ॥
Jam sir māre kare kẖu▫ārā.
The Messenger of Death smashes his head and humiliates him.
ਮੌਤ ਦਾ ਦੂਤ ਉਸ ਦੇ ਸਿਰ ਉਤੇ ਸੱਟ ਮਾਰਦਾ ਹੈ ਅਤੇ ਉਸ ਨੂੰ ਖ਼ਜਲ ਖ਼ੁਆਰ ਕਰਦਾ ਹੈ।
xxx(ਆਤਮਕ) ਮੌਤ (ਉਹਨਾਂ ਦੇ) ਸਿਰ ਉਤੇ (ਮੁੜ ਮੁੜ) ਚੋਟ ਮਾਰਦੀ ਹੈ ਤੇ (ਉਹਨਾਂ ਨੂੰ) ਖ਼ੁਆਰ ਕਰਦੀ (ਰਹਿੰਦੀ ਹੈ)।
 
बाधे मुकति नाही नर निंदक डूबहि निंद पराई हे ॥११॥
Bāḏẖe mukaṯ nāhī nar ninḏak dūbėh ninḏ parā▫ī he. ||11||
The slanderous person is not freed of his bonds; he is drowned, slandering others. ||11||
ਨਿੰਦਾ ਕਰਨ ਵਾਲਾ ਪੁਰਸ਼ ਮਾਇਆ ਬੰਧਨਾਂ ਤੋਂ ਖ਼ਲਾਸੀ ਨਹੀਂ ਪਾਉਂਦਾ ਅਤੇ ਹੋਰਨਾਂ ਦੀ ਬਦਖੋਈ ਕਰਨ ਵਿੱਚ ਡੁੱਬ ਮਰਦਾ ਹੈ।
xxx॥੧੧॥(ਨਿੰਦਿਆ ਦੀ ਫਾਹੀ ਵਿਚ) ਬੱਝੇ ਹੋਏ ਨਿੰਦਕ ਬੰਦਿਆਂ ਨੂੰ (ਨਿੰਦਿਆ ਦੀ ਵਾਦੀ ਵਿਚੋਂ) ਖ਼ਲਾਸੀ ਨਸੀਬ ਨਹੀਂ ਹੁੰਦੀ, ਪਰਾਈ ਨਿੰਦਿਆ (ਦੇ ਸਮੁੰਦਰ ਵਿਚ) ਸਦਾ ਗੋਤੇ ਖਾਂਦੇ ਰਹਿੰਦੇ ਹਨ ॥੧੧॥
 
बोलहु साचु पछाणहु अंदरि ॥
Bolhu sācẖ pacẖẖāṇhu anḏar.
So speak the Truth, and realize the Lord deep within.
ਤੂੰ ਸੱਚ ਬੋਲ ਅਤੇ ਸੁਆਮੀ ਨੂੰ ਅੰਦਰ ਅਨੁਭਵ ਕਰ।
xxxਸਦਾ-ਥਿਰ ਪ੍ਰਭੂ ਦਾ ਨਾਮ ਜਪੋ, ਉਸ ਨੂੰ ਆਪਣੇ ਅੰਦਰ ਵੱਸਦਾ ਪ੍ਰਤੀਤ ਕਰੋ।
 
दूरि नाही देखहु करि नंदरि ॥
Ḏūr nāhī ḏekẖhu kar nanḏar.
He is not far away; look, and see Him.
ਉਹ ਦੁਰੇਡੇ ਨਹੀਂ। ਨਜ਼ਰ ਪਾ ਕੇ ਤੂੰ ਉਸ ਨੂੰ ਤੱਕ ਲੈ।
ਨੰਦਰਿ = ਨਜ਼ਰ, ਨਿਗਾਹ।ਧਿਆਨ ਲਾ ਕੇ ਵੇਖੋ, ਉਹ ਤੁਹਾਥੋਂ ਦੂਰ ਨਹੀਂ ਹੈ।
 
बिघनु नाही गुरमुखि तरु तारी इउ भवजलु पारि लंघाई हे ॥१२॥
Bigẖan nāhī gurmukẖ ṯar ṯārī i▫o bẖavjal pār langẖā▫ī he. ||12||
No obstacles shall block your way; become Gurmukh, and cross over to the other side. This is the way to cross over the terrifying world-ocean. ||12||
ਸ਼੍ਰੋਮਣੀ ਗੁਰਾਂ ਦੀ ਬੇੜੀ ਉਤੇ ਚੜ੍ਹ ਕੇ ਤੂੰ ਪਾਰ ਹੋ ਜਾ ਅਤੇ ਤੈਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ। ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
xxx॥੧੨॥ਗੁਰੂ ਦੀ ਸਰਨ ਪੈ ਕੇ (ਨਾਮ ਜਪੋ, ਨਾਮ ਸਿਮਰਨ ਦੀ) ਤਾਰੀ ਤਰੋ (ਜੀਵਨ-ਸਫ਼ਰ ਵਿਚ ਕੋਈ) ਰੁਕਾਵਟ ਨਹੀਂ ਆਵੇਗੀ। ਗੁਰੂ ਇਸ ਤਰ੍ਹਾਂ (ਭਾਵ, ਨਾਮ ਜਪਾ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧੨॥
 
देही अंदरि नामु निवासी ॥
Ḏehī anḏar nām nivāsī.
The Naam, the Name of the Lord, abides deep within the body.
ਸਰੀਰ ਦੇ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ।
xxxਪਰਮਾਤਮਾ ਦਾ ਨਾਮ ਹਰੇਕ ਜੀਵ ਦੇ ਸਰੀਰ ਦੇ ਅੰਦਰ ਨਿਵਾਸ ਰੱਖਦਾ ਹੈ,
 
आपे करता है अबिनासी ॥
Āpe karṯā hai abẖināsī.
The Creator Lord is eternal and imperishable.
ਆਪ ਸਿਰਜਦਹਾਰ ਸੁਆਮੀ ਅਮਰ ਹੈ।
xxxਅਬਿਨਾਸ਼ੀ ਕਰਤਾਰ ਆਪ ਹੀ (ਹਰੇਕ ਦੇ ਅੰਦਰ ਮੌਜੂਦ) ਹੈ।
 
ना जीउ मरै न मारिआ जाई करि देखै सबदि रजाई हे ॥१३॥
Nā jī▫o marai na māri▫ā jā▫ī kar ḏekẖai sabaḏ rajā▫ī he. ||13||
The soul does not die, and it cannot be killed; God creates and watches over all. Through the Word of the Shabad, His Will is manifest. ||13||
ਆਤਮਾ ਮਰਦੀ ਨਹੀਂ, ਨਾਂ ਹੀ ਮਾਰੀ ਜਾ ਸਕਦੀ ਹੈ। ਸੁਆਮੀ ਸਾਰਿਆਂ ਨੂੰ ਰਚਦਾ ਤੇ ਸੰਭਾਲਤਾ ਹੈ ਨਾਮ ਦੇ ਰਾਹੀਂ ਉਸ ਦੀ ਰਜ਼ਾ ਅਨੁਭਵ ਕੀਤੀ ਜਾਂਦੀ ਹੈ।
ਨਾ ਮਰੈ = ਆਤਮਕ ਮੌਤ ਨਹੀਂ ਮਰਦਾ ॥੧੩॥(ਜੀਵ ਉਸ ਪਰਮਾਤਮਾ ਦੀ ਹੀ ਅੰਸ ਹੈ, ਇਸ ਵਾਸਤੇ) ਜੀਵਾਤਮਾ ਨਾਹ ਮਰਦਾ ਹੈ, ਨਾਹ ਇਸ ਨੂੰ ਕੋਈ ਮਾਰ ਸਕਦਾ ਹੈ। ਰਜ਼ਾ ਦਾ ਮਾਲਕ ਕਰਤਾਰ (ਜੀਵ) ਪੈਦਾ ਕਰ ਕੇ ਆਪਣੇ ਹੁਕਮ ਵਿਚ (ਸਭ ਦੀ) ਸੰਭਾਲ ਕਰਦਾ ਹੈ ॥੧੩॥
 
ओहु निरमलु है नाही अंधिआरा ॥
Oh nirmal hai nāhī anḏẖi▫ārā.
He is immaculate, and has no darkness.
ਉਹ ਪਵਿੱਤ੍ਰ ਹੈ ਤੇ ਉਸ ਵਿੱਚ ਅਨ੍ਹੇਰਾ ਨਹੀਂ।
ਓਹੁ = ਪਰਮਾਤਮਾ।ਉਹ ਪਰਮਾਤਮਾ ਸੁੱਧ-ਸਰੂਪ ਹੈ, ਉਸ ਵਿਚ (ਮਾਇਆ ਦੇ ਮੋਹ ਆਦਿਕ ਦਾ) ਰਤਾ ਭੀ ਹਨੇਰਾ ਨਹੀਂ ਹੈ।
 
ओहु आपे तखति बहै सचिआरा ॥
Oh āpe ṯakẖaṯ bahai sacẖi▫ārā.
The True Lord Himself sits upon His throne.
ਉਹ ਸੱਚਾ ਸੁਆਮੀ ਆਪ ਹੀ ਰਾਜਸਿੰਾਘਾਸਣ ਤੇ ਬੈਠਦਾ ਹੈ।
xxxਉਹ ਸੱਚ-ਸਰੂਪ ਪ੍ਰਭੂ ਆਪ ਹੀ (ਹਰੇਕ ਦੇ) ਹਿਰਦੇ ਤਖ਼ਤ ਉਤੇ ਬੈਠਾ ਹੋਇਆ ਹੈ।
 
साकत कूड़े बंधि भवाईअहि मरि जनमहि आई जाई हे ॥१४॥
Sākaṯ kūṛe banḏẖ bẖavā▫ī▫ah mar janmėh ā▫ī jā▫ī he. ||14||
The faithless cynics are bound and gagged, and forced to wander in reincarnation. They die, and are reborn, and continue coming and going. ||14||
ਝੂਠੇ ਮਾਇਆ ਦੇ ਪੁਜਾਰੀ ਨਰੜ ਕੇ ਜੂਨੀਆਂ ਅੰਦਰ ਭਟਕਾਏ ਜਾਂਦੇ ਹਨ। ਉਹ ਮਰ ਜਾਂਦੇ, ਮੁੜ ਜੰਮਦੇ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
xxx॥੧੪॥ਪਰ ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਬੱਝ ਕੇ ਭਟਕਣਾ ਵਿਚ ਪਏ ਹੋਏ ਹਨ, ਮਰਦੇ ਹਨ ਜੰਮਦੇ ਹਨ, ਉਹਨਾਂ ਦਾ ਇਹ ਆਵਾਗਵਨ ਦਾ ਗੇੜ ਬਣਿਆ ਰਹਿੰਦਾ ਹੈ ॥੧੪॥
 
गुर के सेवक सतिगुर पिआरे ॥
Gur ke sevak saṯgur pi▫āre.
The Guru's servants are the Beloved of the True Guru.
ਗੁਰਾਂ ਦੇ ਗੋਲੇ, ਸੱਚੇ ਗੁਰਾਂ ਨੂੰ, ਮਿਠੜੇ ਲਗਦੇ ਹਨ।
xxxਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਦੇ ਸੇਵਕ (ਮਾਇਆ-ਮੋਹ ਤੋਂ ਨਿਰਲੇਪ ਰਹਿ ਕੇ)
 
ओइ बैसहि तखति सु सबदु वीचारे ॥
O▫e baisėh ṯakẖaṯ so sabaḏ vīcẖāre.
Contemplating the Shabad, they sit upon His throne.
ਉਹ ਉਸ ਸਾਈਂ ਨੂੰ ਸਿਮਰਦੇ ਹਨ ਅਤੇ ਰਾਜਸਿੰਘਾਸਣ ਉੱਤੇ ਬੈਠਦੇ ਹਨ।
xxxਹਿਰਦੇ-ਤਖ਼ਤ ਉਤੇ ਬੈਠੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਦੇ ਮੰਡਲ ਵਿਚ ਟਿਕਾਂਦੇ ਹਨ।
 
ततु लहहि अंतरगति जाणहि सतसंगति साचु वडाई हे ॥१५॥
Ŧaṯ lahėh anṯargaṯ jāṇėh saṯsangaṯ sācẖ vadā▫ī he. ||15||
They realize the essence of reality, and know the state of their inner being. This is the true glorious greatness of those who join the Sat Sangat. ||15||
ਉਹ ਪ੍ਰਭੂ ਦੇ ਜੌਹਰ ਨੂੰ ਪਾ ਲੈਂਦੇ ਹਨ ਅਤੇ ਆਪਣੀ ਅੰਦਰਲੀ ਅਵਸਥਾ ਨੂੰ ਜਾਣ ਲੈਂਦੇ ਹਨ। ਐਹੋ ਜੇਹੀ ਹੀ ਸੱਚੀ ਪ੍ਰਭਤਾ ਸਾਧ ਸੰਗਤ ਨਾਲ ਜੁੜਨ ਵਾਲਿਆਂ ਦੀ।
ਅੰਤਰਗਤਿ = ਆਪਣੇ ਅੰਦਰ ਹੀ ॥੧੫॥ਉਹ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦੇ ਹਨ, ਆਪਣੇ ਅੰਦਰ ਵੱਸਦਾ ਪਛਾਣ ਲੈਂਦੇ ਹਨ, ਸਾਧ ਸੰਗਤ ਵਿਚ ਟਿਕ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਤੇ ਆਦਰ ਪਾਂਦੇ ਹਨ ॥੧੫॥
 
आपि तरै जनु पितरा तारे ॥
Āp ṯarai jan piṯrā ṯāre.
He Himself saves His humble servant, and saves his ancestors as well.
ਰੱਬ ਦਾ ਗੋਲਾ ਖ਼ੁਦਾ ਪਾਰ ਉਤੱਰ ਜਾਂਦਾ ਹੈ ਅਤੇ ਆਪਣੇ ਵੱਡਿਆਂ ਵਡੇਰਿਆਂ ਦਾ ਭੀ ਪਾਰ ਉਤਾਰਾ ਕਰ ਲੈਂਦਾ ਹੈ।
ਜਨ = ਸੇਵਕ।(ਜੇਹੜਾ ਮਨੁੱਖ ਨਾਮ ਸਿਮਰਦਾ ਹੈ) ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ (ਪਿਉ ਦਾਦਾ ਆਦਿਕ ਬਜ਼ੁਰਗਾਂ ਨੂੰ) ਭੀ ਪਾਰ ਲੰਘਾ ਲੈਂਦਾ ਹੈ।
 
संगति मुकति सु पारि उतारे ॥
Sangaṯ mukaṯ so pār uṯāre.
His companions are liberated; He carries them across.
ਉਸ ਦੇ ਮੇਲ-ਮਿਲਾਪੀ ਮੋਖ਼ਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਹ ਪਾਰ ਲੰਘਾ ਦਿੰਦਾ ਹੈ।
xxxਉਸ ਦੀ ਸੰਗਤ ਵਿਚ ਆਉਣ ਵਾਲਿਆਂ ਨੂੰ ਭੀ ਮਾਇਆ ਦੇ ਬੰਧਨਾਂ ਤੋਂ ਸੁਤੰਤ੍ਰਤਾ ਮਿਲ ਜਾਂਦੀ ਹੈ। ਉਹ ਸੇਵਕ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈ।
 
नानकु तिस का लाला गोला जिनि गुरमुखि हरि लिव लाई हे ॥१६॥६॥
Nānak ṯis kā lālā golā jin gurmukẖ har liv lā▫ī he. ||16||6||
Nanak is the servant and slave of that Gurmukh who lovingly focuses his consciousness on the Lord. ||16||6||
ਨਾਨਕ ਉਸ ਦਾ ਗੁਲਾਮ ਅਤੇ ਗੁਮਾਸ਼ਤਾ ਹੈ ਜੋ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।
ਗੋਲਾ = ਗ਼ੁਲਾਮ ॥੧੬॥੬॥ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਹੈ ਨਾਨਕ (ਭੀ) ਉਸ (ਵਡ-ਭਾਗੀ) ਦਾ ਸੇਵਕ ਹੈ ਗ਼ੁਲਾਮ ਹੈ ॥੧੬॥੬॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
केते जुग वरते गुबारै ॥
Keṯe jug varṯe gubārai.
For many ages, only darkness prevailed;
ਅਨੇਕਾਂ ਹੀ ਯੁੱਗ ਸਮੂਹ-ਅਨ੍ਹੇਰਾ ਹੀ ਸੀ,
ਕੇਤੇ = ਅਨੇਕਾਂ ਹੀ। ਵਰਤੇ = ਗੁਜ਼ਰ ਗਏ। ਗੁਬਾਰੈ = ਘੁੱਪ ਹਨੇਰੇ ਵਿਚ।ਅਨੇਕਾਂ ਹੀ ਜੁਗ ਘੁੱਪ ਹਨੇਰੇ ਵਿਚ ਲੰਘ ਗਏ (ਭਾਵ, ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਬੇਅੰਤ ਸਮਾ ਅਜੇਹੀ ਹਾਲਤ ਸੀ ਜਿਸ ਬਾਰੇ ਕੁਝ ਭੀ ਸਮਝ ਨਹੀਂ ਆ ਸਕਦੀ)।
 
ताड़ी लाई अपर अपारै ॥
Ŧāṛī lā▫ī apar apārai.
the infinite, endless Lord was absorbed in the primal void.
ਅਤੇ ਬੇਅੰਤ ਅਤੇ ਹਦ-ਬੰਨਾ-ਰਹਿਤ ਪ੍ਰਭੂ ਸਮਾਧੀ ਲਾਈ ਬੈਠਾ ਸੀ।
ਤਾੜੀ ਲਾਈ = ਆਪਣੇ ਆਪ ਵਿਚ ਟਿਕਿਆ ਰਿਹਾ। ਅਪਾਰੈ = ਅਪਾਰ ਪ੍ਰਭੂ ਨੇ। ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ।ਤਦੋਂ ਅਪਰ ਅਪਾਰ ਪਰਮਾਤਮਾ ਨੇ (ਆਪਣੇ ਆਪ ਵਿਚ) ਸਮਾਧੀ ਲਾਈ ਹੋਈ ਸੀ।
 
धुंधूकारि निरालमु बैठा ना तदि धंधु पसारा हे ॥१॥
Ḏẖunḏẖūkār nirālam baiṯẖā nā ṯaḏ ḏẖanḏẖ pasārā he. ||1||
He sat alone and unaffected in absolute darkness; the world of conflict did not exist. ||1||
ਪ੍ਰਭੂ ਕੱਲਮਕੱਲਾ ਹੀ ਅਨ੍ਹੇਰ ਘੁਪ ਅੰਦਰ ਬਿਰਾਜਮਾਨ ਸੀ ਅਤੇ ਬਖੇੜੇ ਵਾਲੇ ਸੰਸਾਰ ਦੀ ਉਦੋਂ ਹੋਂਦ ਹੀ ਨਹੀਂ ਸੀ।
ਧੁੰਧੂਕਾਰਿ = ਘੁੱਪ ਹਨੇਰੇ ਵਿਚ। ਨਿਰਾਲਮੁ = ਨਿਰਲੇਪ। ਤਦਿ = ਤਦੋਂ। ਧੰਧੁ = ਮਾਇਆ ਵਾਲੀ ਦੌੜ-ਭੱਜ ॥੧॥ਉਸ ਘੁੱਪ ਹਨੇਰੇ ਵਿਚ ਪ੍ਰਭੂ ਆਪ ਨਿਰਲੇਪ ਬੈਠਾ ਹੋਇਆ ਸੀ, ਤਦੋਂ ਨਾਹ ਜਗਤ ਦਾ ਖਿਲਾਰਾ ਸੀ ਤੇ ਨਾਹ ਮਾਇਆ ਵਾਲੀ ਦੌੜ-ਭੱਜ ਸੀ ॥੧॥
 
जुग छतीह तिनै वरताए ॥
Jug cẖẖaṯīh ṯinai varṯā▫e.
Thirty-six ages passed like this.
ਇਸ ਤਰ੍ਹਾਂ ਉਸ ਨੇ ਛੱਤੀ ਯੁੱਗ ਬਤੀਤ ਕਰ ਦਿਤੇ।
ਤਿਨੈ = ਤਿਨਿ ਹੀ, ਉਸ ਪਰਮਾਤਮਾ ਨੇ ਹੀ।(ਘੁੱਪ ਹਨੇਰੇ ਦੇ) ਛੱਤੀ ਜੁਗ ਉਸ ਪਰਮਾਤਮਾ ਨੇ ਹੀ ਵਰਤਾਈ ਰੱਖੇ,
 
जिउ तिसु भाणा तिवै चलाए ॥
Ji▫o ṯis bẖāṇā ṯivai cẖalā▫e.
He causes all to happen by the Pleasure of His Will.
ਜਿਸ ਤਰ੍ਹਾਂ ਉਸ ਦੀ ਰਜ਼ਾ ਹੈ, ਉਸੇ ਤਰ੍ਹਾਂ ਹੀ ਉਹ ਹਰ ਸ਼ੈ ਨੂੰ ਤੋਰਦਾ ਹੈ।
xxxਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ (ਉਸ ਘੁੱਪ ਹਨੇਰੇ ਵਾਲੀ ਕਾਰ ਹੀ) ਚਲਾਂਦਾ ਰਿਹਾ।
 
तिसहि सरीकु न दीसै कोई आपे अपर अपारा हे ॥२॥
Ŧisėh sarīk na ḏīsai ko▫ī āpe apar apārā he. ||2||
No rival of His can be seen. He Himself is infinite and endless. ||2||
ਉਸ ਦੇ ਬਰਾਬਰ ਦਾ ਮੈਨੂੰ ਕੋਈ ਦਿਸ ਨਹੀਂ ਆਉਂਦਾ। ਉਹ ਆਪ ਹੀ ਬੇਅੰਤ ਅਤੇ ਹੱਦਬੰਨਾ-ਰਹਿਤ ਹੈ।
ਤਿਸਹਿ = ਤਿਸੁ ਹੀ, ਉਸ ਪ੍ਰਭੂ ਦਾ ਹੀ ॥੨॥ਉਹ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਉਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਕੋਈ ਭੀ ਉਸ ਦੇ ਬਰਾਬਰ ਦਾ ਨਹੀਂ ਦਿੱਸਦਾ ॥੨॥
 
गुपते बूझहु जुग चतुआरे ॥
Gupṯe būjẖhu jug cẖaṯu▫āre.
God is hidden throughout the four ages - understand this well.
ਤੂੰ ਸਮਝ ਲੈ ਕਿ ਸੁਆਮੀ ਅਦ੍ਰਿਸ਼ਟ ਤੌਰ ਉਤੇ ਚੋਹਾਂ ਹੀ ਯੁੱਗਾਂ ਅੰਦਰ ਵਿਆਪ ਰਿਹਾ ਹੈ।
ਜੁਗ ਚਤੁਆਰੇ = ਚਾਰ ਜੁਗਾਂ ਵਿਚ।(ਹੁਣ ਜਦੋਂ ਉਸ ਨੇ ਜਗਤ-ਰਚਨਾ ਰਚ ਲਈ ਹੈ, ਤਾਂ ਭੀ, ਉਸੇ ਨੂੰ) ਚੌਹਾਂ ਜੁਗਾਂ ਵਿਚ (ਜਗਤ ਦੇ ਅੰਦਰ) ਗੁਪਤ ਵਿਆਪਕ ਜਾਣੋ।
 
घटि घटि वरतै उदर मझारे ॥
Gẖat gẖat varṯai uḏar majẖāre.
He pervades each and every heart, and is contained within the belly.
ਸਾਰਿਆਂ ਦਿਲਾਂ ਅਤੇ ਪੇਟ ਅੰਦਰ ਉਹ ਰੱਮ ਰਿਹਾ ਹੈ।
ਉਦਰ ਮਝਾਰੇ = ਪੇਟ ਵਿਚ, ਹਰੇਕ ਦੇ ਹਿਰਦੇ ਵਿਚ।ਉਹ ਹਰੇਕ ਸਰੀਰ ਦੇ ਅੰਦਰ ਹਰੇਕ ਦੇ ਹਿਰਦੇ ਵਿਚ ਮੌਜੂਦ ਹੈ।
 
जुगु जुगु एका एकी वरतै कोई बूझै गुर वीचारा हे ॥३॥
Jug jug ekā ekī varṯai ko▫ī būjẖai gur vīcẖārā he. ||3||
The One and Only Lord prevails throughout the ages. How rare are those who contemplate the Guru, and understand this. ||3||
ਕੱਲਮਕੱਲਾ ਹੀ ਪ੍ਰਭੂ ਸਾਰਿਆਂ ਯੁੱਗਾਂ ਅੰਦਰ ਸਮਾ ਰਿਹਾ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਸਿੱਖਮਤ ਰਾਹੀਂ ਇਸ ਨੂੰ ਸਮਝਦਾ ਹੈ।
ਏਕਾ ਏਕੀ = ਇਕੱਲਾ ਆਪ ਹੀ। ਕੋਈ = ਕੋਈ ਵਿਰਲਾ ॥੩॥ਉਹ ਇਕੱਲਾ ਆਪ ਹੀ ਹਰੇਕ ਜੁਗ ਵਿਚ (ਸਾਰੀ ਸ੍ਰਿਸ਼ਟੀ ਦੇ ਅੰਦਰ) ਰਮ ਰਿਹਾ ਹੈ-ਇਸ ਭੇਤ ਨੂੰ ਕੋਈ ਉਹ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ (ਦੀ ਬਾਣੀ) ਦੀ ਵਿਚਾਰ ਕਰਦਾ ਹੈ ॥੩॥
 
बिंदु रकतु मिलि पिंडु सरीआ ॥
Binḏ rakaṯ mil pind sarī▫ā.
From the union of the sperm and the egg, the body was formed.
ਵੀਰਜ ਅਤੇ ਅੰਡੇ ਦੇ ਮਿਲਾਪ ਤੋਂ ਵਾਹਿਗੁਰੂ ਨੇ ਦੇਹ ਰਚੀ ਹੈ।
ਬਿੰਦੁ = ਵੀਰਜ ਦੀ ਬੂੰਦ। ਰਕਤੁ = ਰੱਤ, ਲਹੂ। ਪਿੰਡੁ = ਸਰੀਰ। ਸਰੀਆ = ਪੈਦਾ ਹੋਇਆ।(ਉਸ ਪਰਮਾਤਮਾ ਦੇ ਹੁਕਮ ਵਿਚ ਹੀ) ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ।
 
पउणु पाणी अगनी मिलि जीआ ॥
Pa▫uṇ pāṇī agnī mil jī▫ā.
From the union of air, water and fire, the living being is made.
ਹਵਾ, ਜਲ ਅਤੇ ਅੱਗ ਨੂੰ ਮਿਲਾ ਕੇ ਜੀਵ ਬਣਾਇਆ ਗਿਆ ਹੈ।
xxxਹਵਾ ਪਾਣੀ ਅੱਗ (ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ।
 
आपे चोज करे रंग महली होर माइआ मोह पसारा हे ॥४॥
Āpe cẖoj kare rang mahlī hor mā▫i▫ā moh pasārā he. ||4||
He Himself plays joyfully in the mansion of the body; all the rest is just attachment to Maya's expanse. ||4||
ਖ਼ੁਦ ਹੀ ਉਹ ਦੇਹ ਦੇ ਅਨੰਦ-ਮੰਦਰ ਅੰਦਰ ਖੇਡਦਾ ਹੈ। ਹੋਰ ਸਾਰਾ ਮਾਇਆ ਮੋਹਨੀ ਦੀ ਮਮਤਾ ਦਾ ਖਿਲਾਰਾ ਹੈ।
ਮਹਲੀ = ਸਰੀਰਾਂ ਦਾ ਮਾਲਕ ਪ੍ਰਭੂ ॥੪॥ਹਰੇਕ ਸਰੀਰ ਵਿਚ ਬੈਠਾ ਪਰਮਾਤਮਾ ਆਪ ਹੀ ਸਭ ਚੋਜ ਤਮਾਸ਼ੇ ਕਰ ਰਿਹਾ ਹੈ, ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ ॥੪॥
 
गरभ कुंडल महि उरध धिआनी ॥
Garabẖ kundal mėh uraḏẖ ḏẖi▫ānī.
Within the mother's womb, upside-down, the mortal meditated on God.
ਮਾਤਾ ਦੇ ਗੱਲ ਪੇਟ ਅੰਦਰ ਮੂਧੇ ਮੂੰਹ, ਪ੍ਰਾਣੀ ਪ੍ਰਭੂ ਅੰਦਰ ਲੀਨ ਸੀ।
ਉਰਧ = ਉਲਟਾ।(ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ) ਜੀਵ ਮਾਂ ਦੇ ਪੇਟ ਵਿਚ ਪੁੱਠਾ (ਲਟਕ ਕੇ) ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
 
आपे जाणै अंतरजामी ॥
Āpe jāṇai anṯarjāmī.
The Inner-knower, the Searcher of hearts, knows everything.
ਦਿਲਾਂ ਦੀਆਂ ਜਾਣਨਹਾਰ ਹਰੀ ਆਪ ਹੀ ਸਾਰਾ ਕੁੱਛ ਜਾਣਦਾ ਹੈ।
xxxਪ੍ਰਭੂ ਅੰਤਰਜਾਮੀ ਆਪ ਹੀ (ਜੀਵ ਦੇ ਦਿਲ ਦੀ) ਜਾਣਦਾ ਹੈ।
 
सासि सासि सचु नामु समाले अंतरि उदर मझारा हे ॥५॥
Sās sās sacẖ nām samāle anṯar uḏar majẖārā he. ||5||
With each and every breath, he contemplated the True Name, deep within himself, within the womb. ||5||
ਮਾਤਾ ਦੇ ਢਿੱਡ ਅੰਦਰ, ਹਰ ਸੁਆਸ ਨਾਲ ਬੰਦਾ ਆਪਣੇ ਹਿਰਦੇ ਅੰਦਰ ਸੱਚੇ ਨਾਮ ਦਾ ਸਿਮਰਨ ਕਰਦਾ ਸੀ।
ਸਾਸਿ ਸਾਸਿ = ਹਰੇਕ ਸਾਹ ਨਾਲ। ਸਮਾਲੇ = ਸੰਭਾਲਦਾ ਹੈ, ਯਾਦ ਕਰਦਾ ਹੈ ॥੫॥ਜੀਵ ਮਾਂ ਦੇ ਪੇਟ ਦੇ ਅੰਦਰ ਸੁਆਸ ਸੁਆਸ ਸਦਾ-ਥਿਰ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹਿੰਦਾ ਹੈ ॥੫॥