Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सतिगुरु दाता मुकति कराए ॥
Saṯgur ḏāṯā mukaṯ karā▫e.
The True Guru, the Giver, grants liberation;
ਦਾਤਾਰ, ਸਤਿਗੁਰੂ ਦੇ ਰਾਹੀਂ ਬੰਦਾ ਮੋਖਸ਼ ਹੋ ਜਾਂਦਾ ਹੈ,
xxx(ਪਰਮਾਤਮਾ ਦੀ ਮੇਹਰ ਨਾਲ ਮਿਲਿਆ ਹੋਇਆ) ਸਤਿਗੁਰੂ ਆਤਮਕ ਜੀਵਨ ਦੇ ਗੁਣਾਂ ਦੀ ਦਾਤ ਕਰਦਾ ਹੈ, ਵਿਕਾਰਾਂ ਤੋਂ ਬਚਾਂਦਾ ਹੈ,
 
सभि रोग गवाए अम्रित रसु पाए ॥
Sabẖ rog gavā▫e amriṯ ras pā▫e.
all diseases are eradicated, and one is blessed with the Ambrosial Nectar.
ਸਮੂਹ ਬੀਮਾਰੀਆਂ ਤੋਂ ਖ਼ਲਾਸੀ ਪਾ ਜਾਂਦਾ ਹੈ ਅਤੇ ਉਸ ਨੂੰ ਸੁਰਜੀਤ ਕਰਨ ਵਾਲੇ ਨਾਮ-ਅੰਮ੍ਰਿਤ ਦੀ ਦਾਤ ਮਿਲਦੀ ਹੈ।
xxxਸਾਡੇ ਹਿਰਦੇ ਵਿਚ ਨਾਮ-ਅੰਮ੍ਰਿਤ ਦਾ ਰਸ ਪਾ ਕੇ ਸਾਡੇ ਰੋਗ ਦੂਰ ਕਰਦਾ ਹੈ।
 
जमु जागाति नाही करु लागै जिसु अगनि बुझी ठरु सीना हे ॥५॥
Jam jāgāṯ nāhī kar lāgai jis agan bujẖī ṯẖar sīnā he. ||5||
Death, the tax collector, does not impose any tax on one whose inner fire has been put out, whose heart is cool and tranquil. ||5||
ਮਸੂਲ ਲੈਣ ਵਾਲੀ ਮੌਤ ਉਸ ਕੋਲੋਂ ਕੋਈ ਮਸੂਲ ਨਹੀਂ ਲੈਂਦੀ, ਜਿਸ ਦੀ ਅੰਦਰਲੀ ਅੱਗ ਬੁੱਝ ਗਈ ਹੈ ਅਤੇ ਜਿਸ ਦੀ ਛਾਤੀ ਠੰਡੀ ਹੈ।
ਜਾਗਾਤਿ = ਮਸੂਲੀਆ। ਕਰੁ = ਮਸੂਲ। ਠਰੁ = ਠੰਢਾ, ਠਰਿਆ ਹੋਇਆ ॥੫॥(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੀ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ਜਿਸ ਦੀ ਛਾਤੀ (ਨਾਮ ਦੀ ਠੰਢ ਨਾਲ) ਠੰਢੀ-ਠਾਰ ਹੋ ਜਾਂਦੀ ਹੈ, ਜਮ ਮਸੂਲੀਆ ਉਸ ਦੇ ਨੇੜੇ ਨਹੀਂ ਢੁਕਦਾ, ਉਸ ਨੂੰ (ਜਮ ਦਾ) ਮਸੂਲ ਨਹੀਂ ਦੇਣਾ ਪੈਂਦਾ (ਕਿਉਂਕਿ ਉਸ ਨੇ ਗੁਰੂ ਦੀ ਕਿਰਪਾ ਨਾਲ ਸਿਮਰਨ ਤੋਂ ਬਿਨਾ ਕੋਈ ਹੋਰ ਮਾਇਕ ਵੱਖਰ ਆਪਣੇ ਜੀਵਨ-ਬੇੜੇ ਵਿਚ ਲੱਦਿਆ ਹੀ ਨਹੀਂ) ॥੫॥
 
काइआ हंस प्रीति बहु धारी ॥
Kā▫i▫ā hans parīṯ baho ḏẖārī.
The body has developed a great love for the soul-swan.
ਦੇਹ ਨੇ ਆਤਮਾ ਨਾਲ ਬਹੁਤਾ ਪਿਆਰ ਪਾ ਲਿਆ ਹੈ।
ਕਾਇਆ = ਸਰੀਰ। ਹੰਸ = ਜੀਵਾਤਮਾ।???ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।
 
ओहु जोगी पुरखु ओह सुंदरि नारी ॥
Oh jogī purakẖ oh sunḏar nārī.
He is a Yogi, and she is a beautiful woman.
ਉਹ ਇੱਕ ਰਮਤਾ ਮਰਦ ਹੈ ਤੇ ਉਹ ਸੋਹਣੀ ਸੁਨੱਖੀ ਤ੍ਰੀਮਤ।
ਓਹੁ ਜੋਗੀ = ਉਹ ਜੀਵਾਤਮਾ ਜੋਗੀ ਵਾਂਗ ਫੇਰੀ ਪਾ ਕੇ ਚਲੇ ਜਾਣ ਵਾਲਾ।ਇਹ ਜੀਵਾਤਮਾ (ਮਾਨੋ) ਇਕ ਜੋਗੀ ਹੈ (ਜੋ ਜੋਗੀ ਵਾਲੀ ਫੇਰੀ ਪਾ ਕੇ ਜਗਤ ਤੋਂ ਚਲਾ ਜਾਂਦਾ ਹੈ) ਇਹ ਕਾਂਇਆਂ (ਮਾਨੋ) ਇਕ ਸੁੰਦਰ ਇਸਤ੍ਰੀ ਹੈ (ਪਰ ਜਗਤ ਵਿਚ ਆ ਕੇ) ਪੰਛੀ ਜੀਵਾਤਮਾ ਕਾਇਆ-ਨਾਰ ਨਾਲ ਬੜੀ ਪ੍ਰੀਤ ਬਣਾ ਲੈਂਦਾ ਹੈ।
 
अहिनिसि भोगै चोज बिनोदी उठि चलतै मता न कीना हे ॥६॥
Ahinis bẖogai cẖoj binoḏī uṯẖ cẖalṯai maṯā na kīnā he. ||6||
Day and night, he enjoys her with delight, and then he arises and departs without consulting her. ||6||
ਦਿਹੁੰ ਤੇ ਰੈਣ, ਉਹ ਉਸ ਨੂੰ ਪਿਆਰ ਅਤੇ ਚੋਜਾਂ ਸਹਿਤ ਮਾਣਦਾ ਹੈ ਅਤੇ ਉਠੱ ਕੇ ਟੁਰਣਾ ਵੇਲੇ, ਉਹ ਉਸ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ।
ਅਹਿ = ਦਿਨ। ਨਿਸਿ = ਰਾਤ। ਬਿਨੋਦੀ = ਰੰਗ ਰਲੀਆਂ ਮਾਣਨ ਵਾਲਾ ॥੬॥ਰੰਗ-ਰਲੀਆਂ ਵਿਚ ਮਸਤ ਜੋਗੀ-ਜੀਵਤਮਾ ਦਿਨ ਰਾਤ ਕਾਂਇਆਂ ਨੂੰ ਭੋਗਦਾ ਹੈ (ਦਰਗਾਹੋਂ ਸੱਦਾ ਆਉਣ ਤੇ) ਤੁਰਨ ਵੇਲੇ (ਜੋਗੀ-ਜੀਵ ਕਾਇਆ-ਨਾਰ ਨਾਲ) ਸਲਾਹ ਭੀ ਨਹੀਂ ਕਰਦਾ ॥੬॥
 
स्रिसटि उपाइ रहे प्रभ छाजै ॥
Sarisat upā▫e rahe parabẖ cẖẖājai.
Creating the Universe, God remains diffused throughout it.
ਜਗਤ ਨੂੰ ਰੱਚ ਕੇ, ਸੁਆਮੀ ਇਸ ਅੰਦਰ ਵਿਆਪਕ ਹੋ ਰਿਹਾ ਹੈ।
ਛਾਜੈ = ਉਪਰ ਸਾਇਆ ਕਰ ਰਿਹਾ ਹੈ, ਰੱਖਿਆ ਕਰ ਰਿਹਾ ਹੈ।ਜਗਤ ਪੈਦਾ ਕਰ ਕੇ ਪ੍ਰਭੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ,
 
पउण पाणी बैसंतरु गाजै ॥
Pa▫uṇ pāṇī baisanṯar gājai.
In the wind, water and fire, He vibrates and resounds.
ਉਹ ਹਵਾ, ਜਲ ਅਤੇ ਅੱਗ ਅੰਦਰ ਗੱਜਦਾ ਹੈ।
ਗਾਜੈ = ਗੱਜਦਾ ਹੈ। ਬੈਸੰਤਰੁ = ਅੱਗ।ਹਵਾ ਪਾਣੀ ਅੱਗ (ਆਦਿਕ ਸਭ ਤੱਤਾਂ ਤੋਂ ਸਰੀਰ ਰਚ ਕੇ ਸਭ ਦੇ ਅੰਦਰ) ਪਰਗਟ ਰਹਿੰਦਾ ਹੈ,
 
मनूआ डोलै दूत संगति मिलि सो पाए जो किछु कीना हे ॥७॥
Manū▫ā dolai ḏūṯ sangaṯ mil so pā▫e jo kicẖẖ kīnā he. ||7||
The mind wavers, keeping company with evil passions; one obtains the rewards of his own actions. ||7||
ਮੰਦ ਵਿਸ਼ਿਆਂ ਨਾਲ ਮਿਲਾਪ ਕਰਨ ਦੁਆਰਾ ਮਨ ਡਿਕਡੋਲੇ ਖਾਂਦਾ ਹੈ ਅਤੇ ਜਿਹੜਾ ਕੁਛ ਉਹ ਕਰਦਾ ਹੈ, ਉਸ ਦਾ ਫਲ ਭੁਗਤਦਾ ਹੈ।
ਦੂਤ = ਕਾਮਾਦਿਕ ਵੈਰੀ। ਪਾਏ = ਭੁਗਤਦਾ ਹੈ। ਕੀਨਾ = (ਆਪਣਾ) ਕੀਤਾ ॥੭॥(ਪਰ ਉਸ ਰੱਖਣਹਾਰ ਪ੍ਰਭੂ ਨੂੰ ਭੁਲਾ ਕੇ) ਮੂਰਖ ਮਨ ਕਾਮਾਦਿਕ ਵੈਰੀਆਂ ਦੀ ਸੰਗਤ ਵਿਚ ਰਲ ਕੇ ਭਟਕਦਾ ਹੈ, ਤੇ ਆਪਣੇ ਕੀਤੇ ਦਾ ਫਲ ਪਾਂਦਾ ਰਹਿੰਦਾ ਹੈ ॥੭॥
 
नामु विसारि दोख दुख सहीऐ ॥
Nām visār ḏokẖ ḏukẖ sahī▫ai.
Forgetting the Naam, one suffers the misery of his evil ways.
ਨਾਮ ਨੂੰ ਭੁਲਾ ਕੇ, ਬੰਦਾ ਵਿਕਾਰਾਂ ਦਾ ਦੁੱਖ ਸਹਾਰਦਾ ਹੈ।
xxxਪਰਮਾਤਮਾ ਦਾ ਨਾਮ ਭੁਲਾ ਕੇ ਦੋਖਾਂ (ਵਿਕਾਰਾਂ) ਵਿਚ ਫਸ ਜਾਈਦਾ ਹੈ ਦੁੱਖ ਸਹਾਰਨੇ ਪੈਂਦੇ ਹਨ।
 
हुकमु भइआ चलणा किउ रहीऐ ॥
Hukam bẖa▫i▫ā cẖalṇā ki▫o rahī▫ai.
When the order to depart is issued, how can he remain here?
ਜਦ ਕੂਚ ਕਰਨ ਦਾ ਫ਼ੁਰਮਾਨ ਜਾਰੀ ਹੋ ਜਾਂਦਾ ਹੈ, ਬੰਦਾ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ?
xxxਜਦੋਂ ਪ੍ਰਭੂ ਦਾ ਹੁਕਮ (ਸੱਦਾ) ਆਉਂਦਾ ਹੈ, ਇਥੋਂ ਤੁਰਨਾ ਪੈ ਜਾਂਦਾ ਹੈ, ਫਿਰ ਇਥੇ ਰਹਿ ਸਕੀਦਾ ਹੀ ਨਹੀਂ।
 
नरक कूप महि गोते खावै जिउ जल ते बाहरि मीना हे ॥८॥
Narak kūp mėh goṯe kẖāvai ji▫o jal ṯe bāhar mīnā he. ||8||
He falls into the pit of hell, and suffers like a fish out of water. ||8||
ਉਹ ਨਰਕ ਦੇ ਖੂਹ ਅੰਦਰ ਡੁਬਕੀਆਂ ਖਾਂਦਾ ਹੈ ਅਤੇ ਮੱਛੀ ਦੇ, ਪਾਣੀ ਤੋਂ ਬਾਹਰ ਹੋਣ ਦੀ ਮਾਨੰਦ, ਦੁੱਖ ਉਠਾਉਂਦਾ ਹੈ।
ਕੂਪ = ਖੂਹ। ਮੀਨਾ = ਮੱਛੀ ॥੮॥(ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਸਾਰੀ ਉਮਰ) ਨਰਕਾਂ ਦੇ ਖੂਹ ਵਿਚ ਗੋਤੇ ਖਾਂਦਾ ਰਹਿੰਦਾ ਹੈ (ਇਉਂ ਤੜਫਦਾ ਰਹਿੰਦਾ ਹੈ) ਜਿਵੇਂ ਪਾਣੀ ਤੋਂ ਬਾਹਰ ਨਿਕਲ ਕੇ ਮੱਛੀ (ਤੜਫਦੀ ਹੈ) ॥੮॥
 
चउरासीह नरक साकतु भोगाईऐ ॥
Cẖa▫orāsīh narak sākaṯ bẖogā▫ī▫ai.
The faithless cynic has to endure 8.4 million hellish incarnations.
ਮਾਇਆ ਦਾ ਉਪਾਸ਼ਕ ਚੁਰਾਸੀ ਲੱਖ ਕਿਸਮਾਂ ਦੇ ਦੋਜ਼ਕਾਂ ਨੂੰ ਭੋਗਦਾ ਹੈ।
ਸਾਕਤੁ = ਮਾਇਆ-ਵੇੜ੍ਹਿਆ ਜੀਵ। ਚਉਰਾਸੀਹ ਨਰਕ = ਚੁਰਾਸੀ ਲੱਖ ਜੂਨਾਂ-ਰੂਪ ਨਰਕ।ਮਾਇਆ-ਵੇੜ੍ਹਿਆ ਜੀਵ (ਪਰਮਾਤਮਾ ਨੂੰ ਭੁਲਾ ਕੇ) ਚੁਰਾਸੀ ਲੱਖ ਜੂਨਾਂ ਦੇ ਗੇੜ ਦੇ ਦੁੱਖ ਭੋਗਦਾ ਹੈ।
 
जैसा कीचै तैसो पाईऐ ॥
Jaisā kīcẖai ṯaiso pā▫ī▫ai.
As he acts, so does he suffer.
ਜੇਹੋ ਜੇਹਾ ਉਹ ਕਰਦਾ ਹੈ, ਉਹੋ ਜੇਹਾ ਹੀ ਉਹ ਫਲ ਭੁਗਤੇਗਾ।
xxx(ਸਿਰਜਣਹਾਰ ਦੀ ਰਜ਼ਾ ਦਾ ਨਿਯਮ ਹੀ ਐਸਾ ਹੈ ਕਿ) ਜਿਹੋ ਜਿਹਾ ਕਰਮ ਕਰੀਦਾ ਹੈ ਤਿਹੋ ਜਿਹਾ ਫਲ ਭੋਗੀਦਾ ਹੈ।
 
सतिगुर बाझहु मुकति न होई किरति बाधा ग्रसि दीना हे ॥९॥
Saṯgur bājẖahu mukaṯ na ho▫ī kiraṯ bāḏẖā garas ḏīnā he. ||9||
Without the True Guru, there is no liberation. Bound and gagged by his own actions, he is helpless. ||9||
ਸੱਚੇ ਗੁਰਾਂ ਦੇ ਬਿਨਾ ਕਲਿਆਣ ਨਹੀਂ ਹੁੰਦੀ। ਕਰਮਾਂ ਦਾ ਬੰਨਿ੍ਹਆ ਤੇ ਪਕੜਿਆ ਹੋਇਆ ਬੰਦਾ ਬੇਬਸ ਹੋ ਜਾਂਦਾ ਹੈ।
ਕਿਰਤਿ ਬਾਧਾ = ਆਪਣੇ ਕੀਤੇ ਕਰਮਾਂ ਦਾ ਬੱਧਾ ਹੋਇਆ ॥੯॥ਗੁਰੂ ਦੀ ਸਰਨ ਪੈਣ ਤੋਂ ਬਿਨਾ (ਚੁਰਾਸੀ ਦੇ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ, ਆਪਣੇ ਕੀਤੇ ਕਰਮਾਂ ਦਾ ਬੱਝਾ ਜੀਵ ਉਸ ਗੇੜ ਵਿਚ ਫਸਿਆ ਰਹਿੰਦਾ ਹੈ ॥੯॥
 
खंडे धार गली अति भीड़ी ॥
Kẖande ḏẖār galī aṯ bẖīṛī.
This path is very narrow, like the sharp edge of a sword.
ਤਲਵਾਰ ਦੇ ਤਿੱਖੇ ਪਾਸੇ ਵਰਗਾ ਨਿਹਾਇਤ ਹੀ ਤੰਗ ਹੈ ਪਰਲੋਕ ਨੂੰ ਜਾਣ ਦਾ ਮਾਰਗ।
xxx(ਇਸ ਵਿਕਾਰ-ਭਰੇ ਜਗਤ ਵਿਚ ਸਹੀ ਇਨਸਾਨੀ ਜੀਵਨ ਦਾ ਰਸਤਾ, ਮਾਨੋ,) ਇਕ ਬੜੀ ਹੀ ਤੰਗ ਗਲੀ (ਵਿਚੋਂ ਦੀ ਲੰਘਦਾ ਹੈ ਜਿਥੇ ਬੜਾ ਹੀ ਸੰਕੋਚ ਕਰ ਕੇ ਤੁਰਨਾ ਪੈਂਦਾ) ਹੈ (ਉਹ ਰਸਤਾ, ਮਾਨੋ,) ਖੰਡੇ ਦੀ ਧਾਰ (ਵਰਗਾ ਤ੍ਰਿੱਖਾ) ਹੈ (ਜਿਸ ਉਤੋਂ ਲੰਘਦਿਆਂ ਰਤਾ ਭਰ ਭੀ ਡੋਲਿਆਂ ਵਿਕਾਰਾਂ ਦੇ ਸਮੁੰਦਰ ਵਿਚ ਡਿੱਗ ਪਈਦਾ ਹੈ)।
 
लेखा लीजै तिल जिउ पीड़ी ॥
Lekẖā lījai ṯil ji▫o pīṛī.
When his account is read, he shall be crushed like the sesame seed in the mill.
ਇਨਸਾਨ ਪਾਸੋਂ ਹਿਸਾਬ ਕਿਤਾਬ ਲਿਆ ਜਾਵੇਗਾ ਅਤੇ ਉਹ ਤਿਲ ਦੀ ਤਰ੍ਹਾਂ ਪੀੜ ਦਿੱਤਾ ਜਾਊਗਾ।
xxxਕੀਤੇ ਕਰਮਾਂ ਦਾ ਹਿਸਾਬ ਭੀ ਮੁਕਾਣਾ ਪੈਂਦਾ ਹੈ (ਭਾਵ, ਜਦ ਤਕ ਮਨ ਵਿਚ ਵਿਕਾਰਾਂ ਦੇ ਸੰਸਕਾਰ ਮੌਜੂਦ ਹਨ, ਤਦ ਤਕ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ) ਜਿਵੇਂ ਤਿਲਾਂ ਨੂੰ (ਕੋਲ੍ਹੂ ਵਿਚ) ਪੀੜਿਆਂ ਹੀ ਤੇਲ ਨਿਕਲਦਾ ਹੈ (ਤਿਵੇਂ ਦੁੱਖ ਦੇ ਕੋਲ੍ਹੂ ਵਿਚ ਪੈ ਕੇ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ)।
 
मात पिता कलत्र सुत बेली नाही बिनु हरि रस मुकति न कीना हे ॥१०॥
Māṯ piṯā kalṯar suṯ belī nāhī bin har ras mukaṯ na kīnā he. ||10||
Mother, father, spouse and child - none is anyone's friend in the end. Without the Lord's Love, no one is liberated. ||10||
ਮਾਂ, ਪਿਉ, ਪਤਨੀ ਅਤੇ ਪ੍ਰਭੂ ਉਸ ਦੇ ਮਿੱਤ੍ਰ ਨਹੀਂ ਹੋਣੇ, ਪ੍ਰਭੂ ਦੀ ਪ੍ਰੀਤ ਦੇ ਬਾਝੋਂ ਬੰਦੇ ਦੀ ਕਲਿਆਣ ਨਹੀਂ ਹੁੰਦੀ।
ਕਲਤ੍ਰ = ਇਸਤ੍ਰੀ। ਸੁਤ = ਪੁੱਤਰ ॥੧੦॥ਇਸ ਦੁੱਖ ਵਿਚ ਮਾਂ ਪਿਉ ਵਹੁਟੀ ਪੁੱਤਰ ਕੋਈ ਭੀ ਸਹਾਈ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ-ਰਸ ਦੀ ਪ੍ਰਾਪਤੀ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੧੦॥
 
मीत सखे केते जग माही ॥
Mīṯ sakẖe keṯe jag māhī.
You may have many friends and companions in the world,
ਜਗਤ ਅੰਦਰ ਬੰਦੇ ਦੇ ਭਾਵੇਂ ਅਨੇਕਾਂ ਮਿੱਤ੍ਰ ਤੇ ਸਾਥੀ ਹੋਣ,
ਕੇਤੇ = ਕਿਤਨੇ ਹੀ।ਜਗਤ ਵਿਚ (ਭਾਵੇਂ) ਅਨੇਕਾਂ ਹੀ ਮਿੱਤਰ ਸਾਥੀ (ਬਣਾ ਲਈਏ),
 
बिनु गुर परमेसर कोई नाही ॥
Bin gur parmesar ko▫ī nāhī.
but without the Guru, the Transcendent Lord Incarnate, there is no one at all.
ਪ੍ਰੰਤੂ ਗੁਰੂ-ਪਾਰਬ੍ਰਹਮ ਦੇ ਬਗ਼ੈਰ ਉਸ ਦਾ ਪਾਰ ਉਤਾਰਾ ਕਰਨ ਵਾਲਾ ਕੋਈ ਭੀ ਨਹੀਂ।
xxxਪਰ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਦੇ ਜੀਵ ਦਾ) ਕੋਈ ਮਦਦਗਾਰ ਨਹੀਂ ਬਣਦਾ।
 
गुर की सेवा मुकति पराइणि अनदिनु कीरतनु कीना हे ॥११॥
Gur kī sevā mukaṯ parā▫iṇ an▫ḏin kīrṯan kīnā he. ||11||
Service to the Guru is the way to liberation. Night and day, sing the Kirtan of the Lord's Praises. ||11||
ਗੁਰਾਂ ਦੀ ਟਹਿਲ ਸੇਵਾ ਕਲਿਆਣ ਦਾ ਵਸੀਲਾ ਹੈ ਅਤੇ ਇਸ ਦੇ ਰਾਹੀਂ, ਰੈਣ ਦਿਹੁੰ, ਬੰਦਾ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ।
ਪਰਾਇਣਿ = ਆਸਰਾ। ਅਨਦਿਨੁ = ਹਰ ਰੋਜ਼ ॥੧੧॥ਗੁਰੂ ਦੀ ਦੱਸੀ ਸੇਵਾ ਹੀ (ਵਿਕਾਰਾਂ ਤੋਂ) ਖ਼ਲਾਸੀ ਦਾ ਆਸਰਾ ਬਣਦਾ ਹੈ। (ਜੇਹੜਾ ਬੰਦਾ) ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ (ਉਹ ਵਿਕਾਰਾਂ ਤੋਂ ਸੁਤੰਤਰ ਹੋ ਜਾਂਦਾ ਹੈ) ॥੧੧॥
 
कूड़ु छोडि साचे कउ धावहु ॥
Kūṛ cẖẖod sācẖe ka▫o ḏẖāvahu.
Abandon falsehood, and pursue the Truth,
ਤੂੰ ਝੂਠ ਨੂੰ ਛੱਡ ਦੇ, ਸੱਚ ਮਗਰ ਟੁਰ,
xxxਮਾਇਆ ਦਾ ਮੋਹ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਦਾ ਉੱਦਮ ਕਰੋ।
 
जो इछहु सोई फलु पावहु ॥
Jo icẖẖahu so▫ī fal pāvhu.
and you shall obtain the fruits of your desires.
ਅਤੇ ਤੂੰ ਉਹੀ ਮੇਵਾ ਪਾ ਲਵੇਗਾਂ ਜਿਹੜਾ ਤੂੰ ਲੋੜਦਾ ਹੈ।
xxx(ਮਾਇਆ ਵਲੋਂ ਭੀ ਤਰਸੇਵਾਂ ਨਹੀਂ ਰਹੇਗਾ), ਜੋ ਕੁਝ (ਪ੍ਰਭੂ-ਦਰ ਤੋਂ) ਮੰਗੋਗੇ ਉਹੀ ਮਿਲ ਜਾਇਗਾ।
 
साच वखर के वापारी विरले लै लाहा सउदा कीना हे ॥१२॥
Sācẖ vakẖar ke vāpārī virle lai lāhā sa▫uḏā kīnā he. ||12||
Very few are those who trade in the merchandise of Truth. Those who deal in it, obtain the true profit. ||12||
ਸੱਚੇ ਸੌਦੇ ਸੂਤ ਦੇ ਬਹੁਤ ਹੀ ਥੋੜੇ ਵਣਜਾਰੇ ਹਨ। ਜੋ ਸੱਚ ਨੂੰ ਵਣਜਦੇ ਹਨ ਉਹ ਨਫ਼ਾ ਉਠਾਉਂਦੇ ਹਨ।
ਸਾਚ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ ॥੧੨॥(ਪਰ ਮਾਇਆ ਇਤਨੀ ਪ੍ਰਬਲ ਹੈ ਕਿ) ਸਦਾ ਕਾਇਮ-ਰਹਿਣ ਵਾਲੇ ਨਾਮ-ਵੱਖਰ ਦੇ ਵਣਜਣ ਵਾਲੇ (ਜਗਤ ਵਿਚ) ਕੋਈ ਵਿਰਲੇ ਹੀ ਹੁੰਦੇ ਹਨ। ਜੇਹੜਾ ਮਨੁੱਖ ਇਹ ਵਣਜ ਕਰਦਾ ਹੈ ਉਹ (ਉੱਚੀ ਆਤਮਕ ਅਵਸਥਾ ਦਾ) ਲਾਭ ਖੱਟ ਲੈਂਦਾ ਹੈ ॥੧੨॥
 
हरि हरि नामु वखरु लै चलहु ॥
Har har nām vakẖar lai cẖalhu.
Depart with the merchandise of the Name of the Lord, Har, Har,
ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸੁਦਾਗਰੀ ਦਾ ਮਾਲ ਲੈ ਕੇ ਕੂਚ ਕਰ,
xxxਪਰਮਾਤਮਾ ਦੇ ਨਾਮ ਦਾ ਸੌਦਾ (ਇਥੋਂ) ਖ਼ਰੀਦ ਕੇ ਤੁਰੋ,
 
दरसनु पावहु सहजि महलहु ॥
Ḏarsan pāvhu sahj mahlahu.
and you shall intuitively obtain the Blessed Vision of His Darshan, in the Mansion of His Presence.
ਅਤੇ ਤੂੰ ਉਸ ਦੇ ਮੰਦਰ ਵਿੱਚ ਸੁਆਮੀ ਦਾ ਦੀਦਾਰ ਸੁਖੈਨ ਹੀ ਪਾ ਲਵੇਗਾ।
ਸਹਜਿ = ਆਤਮਕ ਅਡੋਲਤਾ ਵਿਚ।ਪਰਮਾਤਮਾ ਦਾ ਦਰਸ਼ਨ ਪਾਵੋਗੇ, ਉਸ ਦੀ ਦਰਗਾਹ ਤੋਂ (ਉਹ ਦਾਤ ਮਿਲੇਗੀ ਜਿਸ ਦੀ ਬਰਕਤਿ ਨਾਲ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹੋਗੇ।
 
गुरमुखि खोजि लहहि जन पूरे इउ समदरसी चीना हे ॥१३॥
Gurmukẖ kẖoj lahėh jan pūre i▫o samaḏrasī cẖīnā he. ||13||
The Gurmukhs search for Him and find Him; they are the perfect humble beings. In this way, they see Him, who looks upon all alike. ||13||
ਗੁਰਾਂ ਦੀ ਦਇਆ ਦੁਆਰਾ, ਪੂਰਨ ਪੁਰਸ਼ ਆਪਣੇ ਪ੍ਰਭੂ ਨੂੰ ਭਾਲ ਕੇ ਲੱਭ ਲੈਂਦੇ ਹਨ। ਇਸ ਤਰ੍ਹਾਂ ਉਹ ਉਸ ਨੂੰ ਵੇਖ ਲੈਂਦੇ ਹਨ, ਜੋ ਸਾਰਿਆਂ ਨੂੰ ਇਕ ਸਮਾਨ ਵੇਖਦਾ ਹੈ।
ਸਮ ਦਰਸੀ = ਇਕੋ (ਪਿਆਰ ਦੀ) ਨਿਗਾਹ ਨਾਲ ਵੇਖਣ ਵਾਲਾ ॥੧੩॥ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੰਦੇ (ਆਤਮਕ ਗੁਣਾਂ ਵਿਚ) ਪੂਰਨ (ਹੋ ਕੇ ਪ੍ਰਭੂ ਦਾ ਨਾਮ-ਵੱਖਰ) ਹਾਸਲ ਕਰ ਲੈਂਦੇ ਹਨ, ਤੇ ਇਸ ਤਰ੍ਹਾਂ ਸਭ ਨਾਲ ਪਿਆਰ ਕਰਨ ਵਾਲੇ ਪਰਮਾਤਮਾ ਨੂੰ (ਆਪਣੇ ਅੰਦਰ ਵੱਸਦਾ ਹੀ) ਪਛਾਣ ਲੈਂਦੇ ਹਨ ॥੧੩॥
 
प्रभ बेअंत गुरमति को पावहि ॥
Parabẖ be▫anṯ gurmaṯ ko pāvahi.
God is endless; following the Guru's Teachings, some find Him.
ਅਨੰਤ ਹੈ ਸੁਆਮੀ। ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜੇ ਉਸ ਨੂੰ ਪ੍ਰਾਪਤ ਹੁੰਦੇ ਹਨ।
ਕੋ = ਕੋਈ ਵਿਰਲੇ।ਕੋਈ ਵਿਰਲੇ (ਭਾਗਾਂ ਵਾਲੇ) ਬੰਦੇ ਗੁਰੂ ਦੀ ਮੱਤ ਲੈ ਕੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ ਨੂੰ ਲੱਭ ਲੈਂਦੇ ਹਨ,
 
गुर कै सबदि मन कउ समझावहि ॥
Gur kai sabaḏ man ka▫o samjẖāvahi.
Through the Word of the Guru's Shabad, they instruct their minds.
ਗੁਰਾਂ ਦੇ ਦਿੱਤੇ ਹੋਏ ਨਾਮ ਦੇ ਰਾਹੀਂ ਉਹ ਆਪਦੇ ਮਨ ਨੂੰ ਸਿਖਮਤ ਦਿੰਦੇ ਹਨ।
xxxਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ) ਮਨ ਨੂੰ (ਵਿਕਾਰਾਂ ਵਲ ਦੌੜਨ ਤੋਂ ਹਟਣ ਲਈ) ਸਮਝਾਂਦੇ ਹਨ।
 
सतिगुर की बाणी सति सति करि मानहु इउ आतम रामै लीना हे ॥१४॥
Saṯgur kī baṇī saṯ saṯ kar mānhu i▫o āṯam rāmai līnā he. ||14||
Accept as True, Perfectly True, the Word of the True Guru's Bani. In this way, you shall merge in the Lord, the Supreme Soul. ||14||
ਸੱਚੇ ਗੁਰਾਂ ਦੀ ਗੁਰਬਾਣੀ ਨੂੰ ਤੂੰ ਪੂਰਨ ਸੱਚੀ ਸਵੀਕਾਰ ਕਰ। ਇਸ ਤਰ੍ਹਾਂ ਤੂੰ ਸਰਬ-ਵਿਆਪਕ ਰੂਹ ਅੰਦਰ ਸਮਾ ਜਾਵੇਗਾਂ।
ਆਤਮਰਾਮੈ = ਆਤਮਰਾਮ ਵਿਚ, ਸਰਬ-ਵਿਆਪਕ ਹਰੀ ਵਿਚ ॥੧੪॥ਸਤਿਗੁਰੂ ਦੀ ਬਾਣੀ ਵਿਚ ਪੂਰਨ ਸਰਧਾ ਬਣਾਵੋ। ਇਸ ਤਰ੍ਹਾਂ (ਭਾਵ, ਗੁਰੂ ਦੀ ਬਾਣੀ ਵਿਚ ਸਰਧਾ ਬਣਾਇਆਂ) ਸਰਬ-ਵਿਆਪਕ ਪਰਮਾਤਮਾ ਵਿਚ ਲੀਨ ਹੋ ਜਾਈਦਾ ਹੈ (ਤੇ ਵਿਕਾਰਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ) ॥੧੪॥
 
नारद सारद सेवक तेरे ॥
Nāraḏ sāraḏ sevak ṯere.
Naarad and Saraswati are Your servants.
ਨਾਰਦ ਤੇ ਸਰਸਵਤੀ ਤੇਰੇ ਦਾਸ ਹਨ, ਹੇ ਪ੍ਰਭੂ!
ਸਾਰਦ = ਸਾਰਦਾ, ਸਰਸ੍ਵਤੀ ਦੇਵੀ।ਹੇ ਪ੍ਰਭੂ! ਨਾਰਦ (ਆਦਿਕ ਵੱਡੇ ਵੱਡੇ ਰਿਸ਼ੀ) ਤੇ ਸਾਰਦਾ (ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ (ਹੀ ਦਰ ਦੇ) ਸੇਵਕ ਹਨ,
 
त्रिभवणि सेवक वडहु वडेरे ॥
Ŧaribẖavaṇ sevak vadahu vadere.
Your servants are the greatest of the great, throughout the three worlds.
ਤਿੰਨਾਂ ਹੀ ਜਹਾਨਾਂ ਅੰਦਰ ਉਚਿਆਂ ਦੇ ਪਰਮ ਉੱਚੇ ਭੀ ਤੈਂਡੇ ਹੀ ਨੌਕਰ ਹਨ।
ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਜਗਤ ਵਿਚ।ਇਸ ਤ੍ਰਿਭਵਨੀ ਸੰਸਾਰ ਵਿਚ ਵੱਡੇ ਤੋਂ ਵੱਡੇ ਅਖਵਾਣ ਵਾਲੇ ਭੀ ਤੇਰੇ ਦਰ ਦੇ ਸੇਵਕ ਹਨ।
 
सभ तेरी कुदरति तू सिरि सिरि दाता सभु तेरो कारणु कीना हे ॥१५॥
Sabẖ ṯerī kuḏraṯ ṯū sir sir ḏāṯā sabẖ ṯero kāraṇ kīnā he. ||15||
Your creative power permeates all; You are the Great Giver of all. You created the whole creation. ||15||
ਮੈਂਡੇ ਸੁਆਮੀ, ਸਾਰਿਆਂ ਅੰਦਰ ਤੇਰੀ ਹੀ ਸ਼ਕਤੀ ਹੈ। ਤੂੰ ਸਾਰਿਆਂ ਦਾ ਦਾਤਾਰ ਸੁਆਮੀ ਹੈਂ ਕੇਵਲ ਤੂੰ ਹੀ ਸਾਰਾ ਸੰਸਾਰ ਸਾਜਿਆ ਹੈ।
ਸਿਰਿ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਕਾਰਣੁ = ਜਗਤ ॥੧੫॥ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ। ਤੂੰ ਹਰੇਕ ਜੀਵ ਦੇ ਸਿਰ ਉਤੇ ਰਾਜ਼ਕ ਹੈਂ ॥੧੫॥
 
इकि दरि सेवहि दरदु वञाए ॥
Ik ḏar sevėh ḏaraḏ vañā▫e.
Some serve at Your Door, and their sufferings are dispelled.
ਕਈ ਜੋ ਤੇਰੇ ਬੂਹੇ ਤੇ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਦੀਆਂ ਤਕਲਫ਼ਿਾਂ ਦੂਰ ਹੋ ਜਾਂਦੀਆਂ ਹਨ।
ਦਰਿ = ਪ੍ਰਭੂ ਦੇ ਦਰ ਤੇ। ਇਕਿ = ਅਨੇਕਾਂ ਜੀਵ। ਵਞਾਏ = ਵਞਾਇ, ਦੂਰ ਕਰ ਕੇ।ਅਨੇਕਾਂ ਹੀ ਜੀਵ (ਤੇਰੇ ਨਾਮ ਦੀ ਬਰਕਤਿ ਨਾਲ ਆਪਣਾ) ਦੁੱਖ ਦਰਦ ਦੂਰ ਕਰ ਕੇ ਤੇਰੇ ਦਰ ਤੇ ਤੇਰੀ ਸੇਵਾ-ਭਗਤੀ ਕਰਦੇ ਹਨ।
 
ओइ दरगह पैधे सतिगुरू छडाए ॥
O▫e ḏargėh paiḏẖe saṯgurū cẖẖadā▫e.
They are robed with honor in the Court of the Lord, and emancipated by the True Guru.
ਉਹ ਸਾਈਂ ਦੇ ਦਰਬਾਰ ਅੰਦਰ ਸਰੋਪਾ ਪਹਰਿਾਏ ਜਾਂਦੇ ਹਲ ਅਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਬੰਦਖ਼ਲਾਸ ਕਰ ਦਿੰਦੇ ਹਨ।
ਓਇ = ਉਹ ਬੰਦੇ। ਪੈਧੇ = ਆਦਰ ਪਾਂਦੇ ਹਨ।ਜਿਨ੍ਹਾਂ ਨੂੰ ਸਤਿਗੁਰੂ (ਵਿਕਾਰਾਂ ਦੇ ਪੰਜੇ ਤੋਂ) ਛੁਡਾ ਲੈਂਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਸਤਕਾਰ ਮਿਲਦਾ ਹੈ।
 
हउमै बंधन सतिगुरि तोड़े चितु चंचलु चलणि न दीना हे ॥१६॥
Ha▫umai banḏẖan saṯgur ṯoṛe cẖiṯ cẖancẖal cẖalaṇ na ḏīnā he. ||16||
The True Guru breaks the bonds of egotism, and restrains the fickle consciousness. ||16||
ਸੱਚੇ ਗੁਰੂ ਜੀ ਹੰਕਾਰ ਦੇ ਜੂੜ ਵੱਢ ਸੁਟਦੇ ਹਨ ਅਤੇ ਚੁਲ-ਬੁਲੇ ਮਨੂਏ ਨੂੰ ਭਟਕਣ ਨਹੀਂ ਦਿੰਦੇ।
ਸਤਿਗੁਰਿ = ਸਤਿਗੁਰੂ ਨੇ। ਚਲਣਿ ਨ ਦੀਨਾ = ਭਟਕਣ ਨਹੀਂ ਦਿੱਤਾ ॥੧੬॥ਜਿਨ੍ਹਾਂ (ਵਡ-ਭਾਗੀਆਂ) ਦੇ ਹਉਮੈ ਦੇ ਬੰਧਨ ਸਤਿਗੁਰੂ ਨੇ ਤੋੜ ਦਿੱਤੇ, ਉਹਨਾਂ ਦੇ ਚੰਚਲ ਮਨ ਨੂੰ ਗੁਰੂ ਨੇ (ਵਿਕਾਰਾਂ ਵਲ) ਭਟਕਣ ਨਹੀਂ ਦਿੱਤਾ ॥੧੬॥
 
सतिगुर मिलहु चीनहु बिधि साई ॥
Saṯgur milhu cẖīnahu biḏẖ sā▫ī.
Meet the True Guru, and search for the way,
ਤੂੰ ਆਪਣੇ ਸੱਚੇ ਗੁਰਾਂ ਨੂੰ ਮਿਲ ਅਤੇ ਉਸ ਰਸਤੇ ਨੂੰ ਤੱਕ,
ਚੀਨਹੁ = ਵੇਖ ਲਵੋ। ਬਿਧਿ = ਤਰੀਕਾ।ਤੁਸੀਂ ਗੁਰੂ ਨੂੰ ਮਿਲੋ, ਤੇ (ਗੁਰੂ ਪਾਸੋਂ) ਉਹ ਢੰਗ ਸਿੱਖ ਲਵੋ,
 
जितु प्रभु पावहु गणत न काई ॥
Jiṯ parabẖ pāvhu gaṇaṯ na kā▫ī.
by which you may find God, and not have to answer for your account.
ਜਿਸ ਦੁਆਰਾ ਤੂੰ ਆਪਣੇ ਸਾਹਿਬ ਨੂੰ ਪਾ ਲਵੇ ਅਤੇ ਤੇਰੇ ਜਿੰਮੇ ਕੋਈ ਹਿਸਾਬ-ਕਿਤਾਬ ਨਾਂ ਰਹੇ।
ਜਿਤੁ = ਜਿਸ ਤਰੀਕੇ ਦੀ ਰਾਹੀਂ। ਗਣਤ = ਲੇਖਾ।ਜਿਸ ਦੀ ਸਹਾਇਤਾ ਨਾਲ ਪਰਮਾਤਮਾ ਨੂੰ ਮਿਲ ਸਕੋ, ਤੇ ਕਰਮਾਂ ਦਾ ਲੇਖਾ ਭੀ ਕੋਈ ਨਾਹ ਰਹਿ ਜਾਏ।
 
हउमै मारि करहु गुर सेवा जन नानक हरि रंगि भीना हे ॥१७॥२॥८॥
Ha▫umai mār karahu gur sevā jan Nānak har rang bẖīnā he. ||17||2||8||
Subdue your egotism, and serve the Guru; O servant Nanak, you shall be drenched with the Lord's Love. ||17||2||8||
ਤੂੰ ਆਪਣੇ ਹੰਕਾਰ ਨੂੰ ਮੇਟ ਦੇ ਅਤੇ ਗੁਰਾਂ ਦੀ ਟਹਿਲ ਸੇਵਾ ਕਮਾ। ਇਸ ਤਰ੍ਹਾਂ ਹੇ ਗੋਲੇ ਨਾਨਕ! ਤੂੰ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਜਾਵੇਗਾਂ।
ਹਰਿ ਰੰਗਿ = ਪ੍ਰਭੂ ਦੇ ਪ੍ਰੇਮ-ਰੰਗ ਵਿਚ ॥੧੭॥੨॥੮॥ਆਪਣੀ ਹਉਮੈ ਮਾਰ ਕੇ ਗੁਰੂ ਦੀ ਦੱਸੀ ਸੇਵਾ ਕਰੋ। ਹੇ ਦਾਸ ਨਾਨਕ! (ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ) ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਜਾਂਦਾ ਹੈ ॥੧੭॥੨॥੮॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
असुर सघारण रामु हमारा ॥
Asur sagẖāraṇ rām hamārā.
My Lord is the Destroyer of demons.
ਮੇਰਾ ਪ੍ਰਭੂ ਦੈਂਤਾਂ ਨੂੰ ਮਾਰਣ ਵਾਲਾ ਹੈ।
ਅਸੁਰ = ਦੈਂਤ, ਕਾਮਾਦਿਕ। ਸਘਾਰਣ = ਮਾਰਨ (ਵਾਲਾ)।ਸਾਡਾ ਪਰਮਾਤਮਾ (ਸਾਡੇ ਮਨਾਂ ਵਿਚੋਂ ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਦੇ ਸਮਰੱਥ ਹੈ।
 
घटि घटि रमईआ रामु पिआरा ॥
Gẖat gẖat rama▫ī▫ā rām pi▫ārā.
My Beloved Lord is pervading each and every heart.
ਮੈਡਾਂ ਪ੍ਰੀਤਮ-ਪ੍ਰਭੂ ਸਾਰਿਆਂ ਦਿਲਾਂ ਅੰਦਰ ਸਮਾ ਰਿਹਾ ਹੈ।
ਘਟਿ ਘਟਿ = ਹਰੇਕ ਘਟ ਵਿਚ। ਰਮਈਆ = ਸੋਹਣਾ ਰਾਮ।ਉਹ ਪਿਆਰਾ ਸੋਹਣਾ ਰਾਮ ਹਰੇਕ ਸਰੀਰ ਵਿਚ ਵੱਸਦਾ ਹੈ।
 
नाले अलखु न लखीऐ मूले गुरमुखि लिखु वीचारा हे ॥१॥
Nāle alakẖ na lakẖī▫ai mūle gurmukẖ likẖ vīcẖārā he. ||1||
The unseen Lord is always with us, but He is not seen at all. The Gurmukh contemplates the record. ||1||
ਭਾਵੇਂ ਸਦੀਗ ਹੀ ਸਾਡੇ ਨਾਲ ਹੈ, ਅਦ੍ਰਿਸ਼ਟ ਪ੍ਰਭੂ ਉੱਕਾ ਹੀ ਦੇਖਿਆ ਨਹੀਂ ਜਾ ਸਕਦਾ। ਮੁਖੀ ਗੁਰਦੇਵ ਜੀ ਦੀ ਲਿਖਤ ਨੂੰ ਸੋਚਣ ਸਮਝਣ ਦੁਆਰਾ ਉਹ ਜਾਣਿਆ ਜਾਂਦਾ ਹੈ।
ਨਾਲੇ = ਨਾਲ ਹੀ, ਹਰੇਕ ਜੀਵ ਦੇ ਅੰਦਰ ਹੀ। ਅਲਖੁ = ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਮੂਲੋ = ਬਿਲਕੁਲ, ਉੱਕਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਿਖੁ = (ਆਪਣੇ ਹਿਰਦੇ ਵਿਚ) ਪ੍ਰੋ ਲੈ। ਵੀਚਾਰਾ = ਗੁਣਾਂ ਦੀ ਵਿਚਾਰ ॥੧॥ਹਰ ਵੇਲੇ ਸਾਡੇ ਅੰਦਰ ਮੌਜੂਦ ਹੈ, ਫਿਰ ਭੀ ਉਹ ਅਲੱਖ ਹੈ, ਉਸ ਦਾ ਸਰੂਪ ਉੱਕਾ ਹੀ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਦੇ ਗੁਣਾਂ ਦੀ ਵਿਚਾਰ (ਆਪਣੇ ਹਿਰਦੇ ਵਿਚ) ਪ੍ਰੋ ਲਵੋ ॥੧॥
 
गुरमुखि साधू सरणि तुमारी ॥
Gurmukẖ sāḏẖū saraṇ ṯumārī.
The Holy Gurmukh seeks Your Sanctuary.
ਕੇਵਲ ਉਹ ਤੈਡਾਂ ਪਵਿੱਤ੍ਰ ਸੰਤ ਹੈ, ਹੇ ਸੁਆਮੀ! ਜੋ ਤੇਰੀ ਓਟ ਲੈਂਦਾ ਹੈ।
ਸਾਧੂ = ਉਹ ਮਨੁੱਖ ਜਿਸ ਨੇ ਆਪਣੇ ਮਨ ਨੂੰ ਸਾਧ ਲਿਆ ਹੈ।ਹੇ ਪ੍ਰਭੂ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਤੇਰੀ ਸਰਨ ਪੈਂਦੇ ਹਨ ਉਹ ਆਪਣੇ ਮਨ ਨੂੰ ਸਾਧ ਲੈਂਦੇ ਹਨ (ਵਿਕਾਰਾਂ ਵਲੋਂ ਰੋਕ ਲੈਂਦੇ ਹਨ)।