Sri Guru Granth Sahib Ji

Ang: / 1430

Your last visited Ang:

माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
सफल सु बाणी जितु नामु वखाणी ॥
Safal so baṇī jiṯ nām vakẖāṇī.
Blessed are those words, by which the Naam is chanted.
ਮੁਬਾਰਕ ਹਨ ਉਹ ਸ਼ਬਦ ਜਿਨ੍ਹਾਂ ਦੁਆਰਾ ਹਰੀ ਦੇ ਨਾਮ ਦਾ ਉਚਾਰਣ ਕੀਤਾ ਜਾਂਦਾ ਹੈ।
ਸਫਲੁ = ਫਲ ਦੇਣਾ ਵਾਲਾ, ਲਾਭਦਾਇਕ। ਜਿਤੁ = ਜਿਸ (ਬਾਣੀ) ਦੀ ਰਾਹੀਂ। ਵਖਾਣੀ = ਵਖਾਣਿਆ, ਉਚਾਰਿਆ।ਉਸ ਬਾਣੀ ਨੂੰ ਪੜ੍ਹਨਾ ਲਾਭਦਾਇਕ ਉੱਦਮ ਹੈ, ਜਿਸ ਬਾਣੀ ਦੀ ਰਾਹੀਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।
 
गुर परसादि किनै विरलै जाणी ॥
Gur parsāḏ kinai virlai jāṇī.
Rare are those who know this, by Guru's Grace.
ਕੋਈ ਟਾਵਾ ਹੀ ਪੁਰਸ਼ ਹੈ ਜੋ ਐਸੇ ਉਚਾਰਣ ਨੂੰ ਗੁਰਾਂ ਦੀ ਦਇਆ ਦੁਆਰਾ ਜਾਣਦਾ ਹੈ।
ਪਰਸਾਦਿ = ਕਿਰਪਾ ਨਾਲ। ਕਿਨੈ = ਕਿਸੇ ਨੇ। ਜਾਣੀ = ਸਾਂਝ ਪਾਈ।(ਪਰ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ (ਅਜੇਹੀ ਬਾਣੀ ਨਾਲ) ਸਾਂਝ ਪਾਈ ਹੈ।
 
धंनु सु वेला जितु हरि गावत सुनणा आए ते परवाना जीउ ॥१॥
Ḏẖan so velā jiṯ har gāvaṯ sunṇā ā▫e ṯe parvānā jī▫o. ||1||
Blessed is that time when one sings and hears the Lord's Name. Blessed and approved is the coming of such a one. ||1||
ਸੁਭਹਾਨ ਹੈ ਉਹ ਸਮਾਂ ਜਦ ਇਨਸਾਨ ਵਾਹਿਗੁਰੂ ਦਾ ਜੱਸ ਗਾਇਨ ਤੇ ਸਰਵਣ ਕਰਦਾ ਹੈ। ਪ੍ਰਮਾਣੀਕ ਹੈ ਐਸੇ ਇਨਸਾਨ ਦਾ ਆਗਮਨ ਇਸ ਜਗ ਅੰਦਰ।
ਧੰਨੁ = ਭਾਗਾਂ ਵਾਲਾ {धन्य}। ਜਿਤੁ = ਜਿਸ (ਵੇਲੇ) ਵਿਚ। ਪਰਵਾਨਾ = ਕਬੂਲ। ਆਏ = ਜਗਤ ਵਿਚ ਜਨਮੇ। ਤੇ = ਉਹ ਬੰਦੇ ॥੧॥ਉਹ ਵੇਲਾ ਭਾਗਾਂ ਵਾਲਾ ਜਾਣੋ, ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਣੇ ਜਾਣ। ਜਗਤ-ਵਿਚ-ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿਚ ਪੂਰੇ ਗਿਣੇ ਜਾਂਦੇ ਹਨ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਤੇ ਸੁਣਦੇ ਹਨ) ॥੧॥
 
से नेत्र परवाणु जिनी दरसनु पेखा ॥
Se neṯar parvāṇ jinī ḏarsan pekẖā.
Those eyes which behold the Blessed Vision of the Lord's Darshan are approved and accepted.
ਪ੍ਰਮਾਣੀਕ ਹਨ ਉਹ ਅੱਖਾਂ ਜਿਹੜੀਆਂ ਪ੍ਰਭੂ ਦਾ ਦੀਦਾਰ ਦੇਖਦੀਆਂ ਹਨ।
ਸੇ ਨੇਤ੍ਰ = ਉਹ ਅੱਖਾਂ {ਬਹੁ-ਵਚਨ}। ਪਰਵਾਣੁ = {प्रमाण = Authority} ਮੰਨਿਆ ਪ੍ਰਮੰਨਿਆ ਮਿਆਰ। ਪੇਖਾ = ਵੇਖਿਆ।ਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਣ ਦੇ ਜੋਗ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ।
 
से कर भले जिनी हरि जसु लेखा ॥
Se kar bẖale jinī har jas lekẖā.
Those hands which write the Praises of the Lord are good.
ਸ਼ਲਾਘਾ-ਯੋਗ ਹਨ ਉਹ ਹੱਥ ਜਿਹੜੇ (ਵਾਹਿਗੁਰੂ ਦੀ) ਉਪਮਾ ਲਿਖਦੇ ਹਨ।
ਕਰ = ਹੱਥ {ਬਹੁ-ਵਚਨ}। ਕਰੁ = ਹੱਥ (ਇਕ-ਵਚਨ)। ਜਸੁ = ਸਿਫ਼ਤ-ਸਾਲਾਹ। ਲੇਖਾ = ਲਿਖੀ।ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਹੈ।
 
से चरण सुहावे जो हरि मारगि चले हउ बलि तिन संगि पछाणा जीउ ॥२॥
Se cẖaraṇ suhāve jo har mārag cẖale ha▫o bal ṯin sang pacẖẖāṇā jī▫o. ||2||
Those feet which walk in the Lord's Way are beautiful. I am a sacrifice to that Congregation in which the Lord is recognized. ||2||
ਸੁੰਦਰ ਹਨ ਉਹ ਪੈਰ ਜਿਹੜੇ ਸੁਆਮੀ ਦੇ ਰਾਹ ਅੰਦਰ ਟੁਰਦੇ ਹਨ। ਕੁਰਬਾਨ ਹਾਂ ਮੈਂ ਉਨ੍ਹਾਂ ਉਤੋਂ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਵਾਹਿਗੁਰੂ ਨੂੰ ਸਿੰਞਾਣਦਾ ਹਾਂ।
ਮਾਰਗਿ = ਰਸਤੇ ਉੱਤੇ। ਹਉ = ਮੈਂ। ਬਲਿ = ਕੁਰਬਾਨ ॥੨॥ਉਹ ਪੈਰ ਸੁਖ ਦੇਣ ਵਾਲੇ ਹਨ, ਜੇਹੜੇ ਪਰਮਾਤਮਾ ਦੇ (ਮਿਲਾਪ ਦੇ) ਰਾਹ ਉੱਤੇ ਤੁਰਦੇ ਹਨ। ਮੈਂ ਉਹਨਾਂ (ਅੱਖਾਂ ਹੱਥਾਂ ਪੈਰਾਂ) ਤੋਂ ਸਦਕੇ ਜਾਂਦਾ ਹਾਂ। ਇਹਨਾਂ ਦੀ ਸੰਗਤ ਵਿਚ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ ॥੨॥
 
सुणि साजन मेरे मीत पिआरे ॥
Suṇ sājan mere mīṯ pi▫āre.
Listen, O my beloved friends and companions:
ਕੰਨ ਕਰ ਹੇ ਮੇਰੇ ਯਾਰ, ਦੋਸਤ ਤੇ ਪ੍ਰੀਤਮ!
ਸਾਜਨ = ਹੇ ਸੱਜਣ!ਹੇ ਮੇਰੇ ਪਿਆਰੇ ਮਿਤ੍ਰ ਪ੍ਰਭੂ! ਸੱਜਣ-ਪ੍ਰਭੂ! (ਮੇਰੀ ਬੇਨਤੀ) ਸੁਣ।
 
साधसंगि खिन माहि उधारे ॥
Sāḏẖsang kẖin māhi uḏẖāre.
in the Saadh Sangat, the Company of the Holy, you shall be saved in an instant.
ਸਤਿਸੰਗਤ ਅੰਦਰ ਤੇਰਾ ਇਕ ਮੁਹਤ ਵਿੱਚ ਪਾਰ ਉਤਾਰਾ ਹੋ ਜਾਏਗਾ।
ਖਿਨ ਮਾਹਿ = ਇਕ ਖਿਨ ਵਿਚ {क्षण = A moment}।(ਮੈਨੂੰ ਸਾਧ ਸੰਗਤ ਦੇਹ) ਸਾਧ ਸੰਗਤ ਵਿਚ ਰਿਹਾਂ ਇਕ ਖਿਨ ਵਿਚ ਹੀ (ਪਾਪਾਂ ਵਿਕਾਰਾਂ ਤੋਂ) ਬਚ ਜਾਈਦਾ ਹੈ।
 
किलविख काटि होआ मनु निरमलु मिटि गए आवण जाणा जीउ ॥३॥
Kilvikẖ kāt ho▫ā man nirmal mit ga▫e āvaṇ jāṇā jī▫o. ||3||
Your sins will be cut out; your mind will be immaculate and pure. Your comings and goings shall cease. ||3||
ਗੁਨਾਹਾਂ ਨੂੰ ਦੂਰ ਕਰਕੇ ਤੇਰੀ ਆਤਮਾ ਸਾਫ ਸੁਥਰੀ ਹੋ ਜਾਵੇਗੀ ਤੇ ਤੇਰਾ ਆਉਣਾ ਤੇ ਜਾਣਾ ਮੁਕ ਜਾਵੇਗਾ।
ਕਿਲਵਿਖ = ਪਾਪ ॥੩॥(ਜੇਹੜਾ ਮਨੁੱਖ ਸਾਧ ਸੰਗਤ ਵਿਚ ਰਹਿੰਦਾ ਹੈ) ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ॥੩॥
 
दुइ कर जोड़ि इकु बिनउ करीजै ॥
Ḏu▫e kar joṛ ik bin▫o karījai.
With my palms pressed together, I offer this prayer:
ਦੋਨੋਂ ਹੱਥ ਬੰਨ੍ਹ ਕੇ, ਹੇ ਸਾਹਿਬ! ਮੈਂ ਇਕ ਪ੍ਰਾਰਥਨਾ ਕਰਦਾ ਹਾਂ।
ਦੁਇ ਕਰ = ਦੋਵੇਂ ਹੱਥ। ਬਿਨਉ = ਬੇਨਤੀ {विनय। ਪੁਲਿੰਗ}।ਦੋਵੇਂ ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੇ) ਇਕ (ਇਹ) ਅਰਦਾਸ ਕਰਨੀ ਚਾਹੀਦੀ ਹੈ,
 
करि किरपा डुबदा पथरु लीजै ॥
Kar kirpā dubḏā pathar lījai.
please bless me with Your Mercy, and save this sinking stone.
ਮੇਰੇ ਤੇ ਰਹਿਮਤ ਧਾਰ ਅਤੇ ਡੁਬਦੇ ਹੋਏ ਪਾਹਨ ਨੂੰ ਬਚਾ ਲੈ।
ਪਥਰੁ = ਕਠੋਰ-ਚਿੱਤ।(ਕਿ ਹੇ ਪ੍ਰਭੂ!) ਮਿਹਰ ਕਰ ਕੇ (ਵਿਕਾਰਾਂ ਦੇ ਸਮੁੰਦਰ ਵਿਚ) ਡੱਬ ਰਹੇ ਮੈਨੂੰ ਕਠੋਰ-ਚਿੱਤ ਨੂੰ ਬਚਾ ਲੈ।
 
नानक कउ प्रभ भए क्रिपाला प्रभ नानक मनि भाणा जीउ ॥४॥२२॥२९॥
Nānak ka▫o parabẖ bẖa▫e kirpālā parabẖ Nānak man bẖāṇā jī▫o. ||4||22||29||
God has become merciful to Nanak; God is pleasing to Nanak's mind. ||4||22||29||
ਨਾਨਕ ਉਤੇ ਸਾਹਿਬ ਮਿਹਰਬਾਨ ਹੋ ਗਿਆ ਹੈ। ਨਾਨਕ ਦੇ ਚਿੱਤ ਨੂੰ ਸਾਹਿਬ ਚੰਗਾ ਲੱਗਦਾ ਹੈ।
ਪ੍ਰਭ = ਪ੍ਰਭੂ ਜੀ ॥੪॥(ਇਹ ਅਰਦਾਸਾਂ ਸੁਣ ਕੇ) ਪ੍ਰਭੂ ਜੀ ਮੈਂ ਨਾਨਕ ਉੱਤੇ ਦਇਆਵਾਨ ਹੋ ਗਏ ਹਨ, ਤੇ ਪ੍ਰਭੂ ਜੀ ਨਾਨਕ ਦੇ ਮਨ ਵਿਚ ਪਿਆਰੇ ਲੱਗਣ ਲੱਗ ਪਏ ਹਨ ॥੪॥੨੨॥੨੯॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
अम्रित बाणी हरि हरि तेरी ॥
Amriṯ baṇī har har ṯerī.
The Word of Your Bani, Lord, is Ambrosial Nectar.
ਹੇ ਵਾਹਿਗੁਰੂ ਸੁਆਮੀ! ਤੇਰੀ ਗੁਰਬਾਣੀ ਆਬਿ-ਹਿਯਾਤ ਹੈ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਹਰਿ = ਹੇ ਹਰੀ!ਹੇ ਹਰੀ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ (ਆਤਮਕ ਮੌਤ ਤੋਂ ਬਚਾਣ ਵਾਲੀ ਹੈ)।
 
सुणि सुणि होवै परम गति मेरी ॥
Suṇ suṇ hovai param gaṯ merī.
Hearing it again and again, I am elevated to the supreme heights.
ਇਸ ਨੂੰ ਇਕਰਸ ਸਰਵਣ ਕਰਨ ਦੁਆਰਾ ਮੈਨੂੰ ਮਹਾਨ ਉੱਚਾ ਮਰਤਬਾ ਪਰਾਪਤ ਹੋਇਆ ਹੈ।
ਸੁਣਿ = ਸੁਣ ਕੇ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।(ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।
 
जलनि बुझी सीतलु होइ मनूआ सतिगुर का दरसनु पाए जीउ ॥१॥
Jalan bujẖī sīṯal ho▫e manū▫ā saṯgur kā ḏarsan pā▫e jī▫o. ||1||
The burning within me has been extinguished, and my mind has been cooled and soothed, by the Blessed Vision of the True Guru. ||1||
ਸੱਚੇ ਗੁਰਾਂ ਦਾ ਦੀਦਾਰ ਪਾਉਣ ਤੇ ਮੇਰੇ ਅੰਦਰ ਦਾ ਸਾੜਾ ਖਤਮ ਹੋ ਗਿਆ ਹੈ ਅਤੇ ਮੇਰੀ ਆਤਮਾ ਠੰਢੀ ਠਾਰ ਹੋ ਗਈ ਹੈ।
ਜਲਨਿ = ਸੜਨ। ਸੀਤਲੁ = ਠੰਢਾ, ਸ਼ਾਂਤ। ਪਾਏ = ਪਾਇ, ਪਾ ਕੇ ॥੧॥ਗੁਰੂ ਦਾ ਦਰਸਨ ਕਰ ਕੇ (ਤ੍ਰਿਸ਼ਨਾ ਈਰਖਾ ਆਦਿਕ ਦੀ) ਸੜਨ ਬੁੱਝ ਜਾਂਦੀ ਹੈ ਤੇ ਮਨ ਠੰਢਾ-ਠਾਰ ਹੋ ਜਾਂਦਾ ਹੈ ॥੧॥
 
सूखु भइआ दुखु दूरि पराना ॥
Sūkẖ bẖa▫i▫ā ḏukẖ ḏūr parānā.
Happiness is obtained, and sorrow runs far away,
ਉਦੋਂ ਖੁਸ਼ੀ ਪਰਾਪਤ ਹੁੰਦੀ ਹੈ, ਅਤੇ ਗਮ ਦੁਰੇਡੇ ਦੌੜ ਜਾਂਦਾ ਹੈ,
੫ਰਾਨਾ = ਪਲਾਨਾ, ਦੌੜ ਗਿਆ।ਮੇਰੇ ਮਨ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ (ਮੇਰਾ) ਦੁੱਖ ਦੂਰ ਭੱਜ ਗਿਆ,
 
संत रसन हरि नामु वखाना ॥
Sanṯ rasan har nām vakẖānā.
when the Saints chant the Lord's Name.
ਜਦ ਸਾਧੂ ਆਪਣੀ ਜੀਭਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦੇ ਹਨ।
ਰਸਨ = ਜੀਭ। ਸੰਤ ਰਸਨ = ਗੁਰੂ ਦੀ ਜੀਭ ਨੇ। ਵਖਾਨਾ = ਉਚਾਰਿਆ।(ਜਦੋਂ) ਗੁਰੂ ਦੀ ਜੀਭ ਨੇ ਪਰਮਾਤਮਾ ਦਾ ਨਾਮ ਉਚਾਰਿਆ
 
जल थल नीरि भरे सर सुभर बिरथा कोइ न जाए जीउ ॥२॥
Jal thal nīr bẖare sar subẖar birthā ko▫e na jā▫e jī▫o. ||2||
The sea, the dry land, and the lakes are filled with the Water of the Lord's Name; no place is left empty. ||2||
ਸਮੁੰਦਰ, ਸੁਕੀ ਧਰਤੀ ਤੇ ਤਾਲ ਨਾਮ ਦੇ ਪਾਣੀ ਨਾਲ ਪੂਰੀ ਤਰ੍ਹਾਂ ਪੂਰਨ ਹੋ ਗਏ ਹਨ ਅਤੇ ਕੋਈ ਥਾਂ ਖਾਲੀ ਨਹੀਂ ਰਹੀ।
ਨੀਰਿ = ਪਾਣੀ ਨਾਲ। ਜਲ ਥਲ = ਟੋਏ ਟਿੱਬੇ। ਸਰ = ਤਾਲਾਬ। ਸੁਭਰ = ਨਕਾ-ਨਕ। ਬਿਰਥਾ = ਖ਼ਾਲੀ, ਸੱਖਣਾ ॥੨॥(ਜਿਵੇਂ ਵਰਖਾ ਹੋਣ ਨਾਲ) ਟੋਏ ਟਿੱਬੇ ਤਾਲਾਬ (ਸਭ) ਪਾਣੀ ਨਾਲ ਨਕਾ-ਨਕ ਭਰ ਜਾਂਦੇ ਹਨ (ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜੇਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ ਗਿਆਨ-ਇੰਦ੍ਰੇ ਸਭ ਨਾਮ-ਜਲ ਨਾਲ ਨਕਾ-ਨਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆਂ ਕੋਈ ਮਨੁੱਖ (ਨਾਮ-ਅੰਮ੍ਰਿਤ ਤੋਂ) ਸੱਖਣਾ ਨਹੀਂ ਜਾਂਦਾ ॥੨॥
 
दइआ धारी तिनि सिरजनहारे ॥
Ḏa▫i▫ā ḏẖārī ṯin sirjanhāre.
The Creator has showered His Kindness;
ਉਸ ਕਰਤਾਰ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ,
ਤਿਨਿ = ਉਸ ਨੇ। ਸਿਰਜਨਹਾਰੇ = ਸਿਰਜਨਹਾਰਿ, ਸਿਰਜਨਹਾਰ ਨੇ।ਉਸ ਸਿਰਜਨਹਾਰ ਪ੍ਰਭੂ ਨੇ (ਮਿਹਰ ਕੀਤੀ) (ਤੇ ਗੁਰੂ ਘੱਲਿਆ।
 
जीअ जंत सगले प्रतिपारे ॥
Jī▫a janṯ sagle parṯipāre.
He cherishes and nurtures all beings and creatures.
ਅਤੇ ਸਮੂਹ ਇਨਸਾਨ ਤੇ ਨੀਵੇ ਜੀਵਾਂ ਦੀ ਪਾਲਣਾ ਪੋਸ਼ਣਾ ਕੀਤੀ ਹੈ।
ਪ੍ਰਤਿਪਾਰੇ = ਰੱਖਿਆ ਕੀਤੀ। ਸਗਲੇ = ਸਾਰੇ।ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ।
 
मिहरवान किरपाल दइआला सगले त्रिपति अघाए जीउ ॥३॥
Miharvān kirpāl ḏa▫i▫ālā sagle ṯaripaṯ agẖā▫e jī▫o. ||3||
He is Merciful, Kind and Compassionate. All are satisfied and fulfilled through Him. ||3||
ਸੁਆਮੀ ਮਾਇਆਵਾਨ, ਰਹੀਮ ਤੇ ਨਰਮ-ਦਿਲ ਹੈ। ਸਾਰੇ ਉਸਦੇ ਰਾਹੀਂ ਰਜਦੇ ਤੇ ਧ੍ਰਾਪਦੇ ਹਨ।
ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜ ਗਏ ॥੩॥ਮਿਹਰਵਾਨ ਕਿਰਪਾਲ ਦਇਆਵਾਨ (ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ) ਸਾਰੇ ਜੀਵ (ਮਾਇਆ ਦੀ ਤ੍ਰੇਹ ਭੁੱਖ ਵਲੋਂ) ਪੂਰਨ ਤੌਰ ਤੇ ਰੱਜ ਗਏ ॥੩॥
 
वणु त्रिणु त्रिभवणु कीतोनु हरिआ ॥
vaṇ ṯariṇ ṯaribẖavaṇ kīṯon hari▫ā.
The woods, the meadows and the three worlds are rendered green.
ਜੰਗਲ ਬੇਲੇ, ਘਾਹ ਦੀਆਂ ਤਿੜਾਂ ਤੇ ਤਿੰਨ ਜਹਾਨ ਪ੍ਰਭੂ ਨੇ ਸਰ-ਸਬਜ਼ ਕਰ ਦਿਤੇ ਹਨ।
ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ। ਕੀਤੋਨੁ = ਕੀਤਾ ਉਨਿ, ਉਸ ਨੇ ਕਰ ਦਿੱਤਾ।(ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਜੰਗਲ ਘਾਹ ਤੇ ਸਾਰਾ ਤ੍ਰਿਵਨੀ ਜਗਤ ਹਰਾ ਕਰ ਦਿੱਤਾ।
 
करणहारि खिन भीतरि करिआ ॥
Karanhār kẖin bẖīṯar kari▫ā.
The Doer of all did this in an instant.
ਕਰਨ ਵਾਲੇ ਨੇ ਇਕ ਮੁਹਤ ਵਿੱਚ ਇਹ ਸਾਰਾ ਕੁਛ ਕਰ ਦਿਤਾ।
ਕਰਣਹਾਰਿ = ਕਰਨਹਾਰ ਨੇ।ਕਰਨਹਾਰ ਨੇ ਇਕ ਪਲ ਵਿਚ ਹੀ ਇਸ ਤਰ੍ਹਾਂ ਕਰ ਦਿੱਤਾ। (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ)।
 
गुरमुखि नानक तिसै अराधे मन की आस पुजाए जीउ ॥४॥२३॥३०॥
Gurmukẖ Nānak ṯisai arāḏẖe man kī ās pujā▫e jī▫o. ||4||23||30||
As Gurmukh, Nanak meditates on the One who fulfills the desires of the mind. ||4||23||30||
ਗੁਰਾਂ ਦੇ ਉਪਦੇਸ਼ ਤਾਬੇ, ਨਾਨਕ ਉਸ ਦਾ ਸਿਮਰਨ ਕਰਦਾ ਹੈ, ਜੋ ਦਿਲ ਦੀਆਂ ਉਮੀਦਾਂ ਪੂਰਨ ਕਰਦਾ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸੈ = ਉਸ ਪ੍ਰਭੂ ਨੂੰ ॥੪॥ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦੇਂਦਾ ਹੈ (ਦੁਨੀਆ ਦੀਆਂ ਆਸਾ-ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ) ॥੪॥੨੩॥੩੦॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
तूं मेरा पिता तूंहै मेरा माता ॥
Ŧūʼn merā piṯā ṯūʼnhai merā māṯā.
You are my Father, and You are my Mother.
ਤੂੰ ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ,
xxxਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,
 
तूं मेरा बंधपु तूं मेरा भ्राता ॥
Ŧūʼn merā banḏẖap ṯūʼn merā bẖarāṯā.
You are my Relative, and You are my Brother.
ਤੂੰ ਮੇਰਾ ਸਨਬੰਧੀ ਹੈ ਤੇ ਤੂੰ ਹੀ ਮੇਰਾ ਭਰਾ।
ਬੰਧਪੁ = ਸਨਬੰਧੀ, ਰਿਸ਼ਤੇਦਾਰ।ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ।
 
तूं मेरा राखा सभनी थाई ता भउ केहा काड़ा जीउ ॥१॥
Ŧūʼn merā rākẖā sabẖnī thā▫ī ṯā bẖa▫o kehā kāṛā jī▫o. ||1||
You are my Protector everywhere; why should I feel any fear or anxiety? ||1||
ਸਾਰੀ ਥਾਵਾਂ ਅੰਦਰ ਤੂੰ ਮੇਰਾ ਰਖਵਾਲਾ ਹੈ। ਤਦ ਮੈਂ ਕਿਉਂ ਡਰ ਤੇ ਚਿੰਤਾ ਮਹਿਸੂਸ ਕਰਾਂ?
ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ ॥੧॥(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ॥੧॥
 
तुमरी क्रिपा ते तुधु पछाणा ॥
Ŧumrī kirpā ṯe ṯuḏẖ pacẖẖāṇā.
By Your Grace, I recognize You.
ਤੇਰੀ ਦਇਆਲਤਾ ਰਾਹੀਂ ਮੈਂ ਤੈਨੂੰ ਸਮਝਦਾ ਹਾਂ।
ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ।(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ।
 
तूं मेरी ओट तूंहै मेरा माणा ॥
Ŧūʼn merī ot ṯūʼnhai merā māṇā.
You are my Shelter, and You are my Honor.
ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰੀ ਇਜ਼ਤ ਆਬਰੂ।
ਓਟ = ਆਸਰਾ।ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।
 
तुझ बिनु दूजा अवरु न कोई सभु तेरा खेलु अखाड़ा जीउ ॥२॥
Ŧujẖ bin ḏūjā avar na ko▫ī sabẖ ṯerā kẖel akẖāṛā jī▫o. ||2||
Without You, there is no other; the entire Universe is the Arena of Your Play. ||2||
ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਸਾਰਾ ਆਲਮ ਤੇਰੀ ਖੇਡ ਦਾ ਪਿੜ ਹੈ।
ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ ॥੨॥ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ॥੨॥
 
जीअ जंत सभि तुधु उपाए ॥
Jī▫a janṯ sabẖ ṯuḏẖ upā▫e.
You have created all beings and creatures.
ਸਾਰੇ ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ।
ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ।(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।
 
जितु जितु भाणा तितु तितु लाए ॥
Jiṯ jiṯ bẖāṇā ṯiṯ ṯiṯ lā▫e.
As it pleases You, You assign tasks to one and all.
ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮੀ ਤੂੰ ਉਨ੍ਹਾਂ ਨੂੰ ਲਾਇਆ ਹੈ।
ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ।ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ।
 
सभ किछु कीता तेरा होवै नाही किछु असाड़ा जीउ ॥३॥
Sabẖ kicẖẖ kīṯā ṯerā hovai nāhī kicẖẖ asāṛā jī▫o. ||3||
All things are Your Doing; we can do nothing ourselves. ||3||
ਸਾਰਾ ਕੁਝ ਜੋ ਹੁੰਦਾ ਹੈ, ਤੇਰਾ ਹੀ ਕੰਮ ਹੈ। ਇਸ ਵਿੱਚ ਅਸਾਡਾ ਕੁਛ ਭੀ ਨਹੀਂ।
ਅਸਾੜਾ = ਸਾਡਾ ॥੩॥(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥
 
नामु धिआइ महा सुखु पाइआ ॥
Nām ḏẖi▫ā▫e mahā sukẖ pā▫i▫ā.
Meditating on the Naam, I have found great peace.
ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ।
ਧਿਆਇ = ਸਿਮਰ ਕੇ।ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।
 
हरि गुण गाइ मेरा मनु सीतलाइआ ॥
Har guṇ gā▫e merā man sīṯlā▫i▫ā.
Singing the Glorious Praises of the Lord, my mind is cooled and soothed.
ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਮੇਰੀ ਆਤਮਾ ਠੰਢੀ ਠਾਜ ਹੋ ਗਈ ਹੈ।
ਸੀਤਲਾਇਆ = ਠੰਢਾ ਹੋ ਗਿਆ।ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ।
 
गुरि पूरै वजी वाधाई नानक जिता बिखाड़ा जीउ ॥४॥२४॥३१॥
Gur pūrai vajī vāḏẖā▫ī Nānak jiṯā bikẖāṛā jī▫o. ||4||24||31||
Through the Perfect Guru, congratulations are pouring in-Nanak is victorious on the arduous battlefield of life! ||4||24||31||
ਪੂਰਨ ਗੁਰਾਂ ਦੀ ਰਹਿਮਤ ਦਾ ਸਦਕਾ ਨਾਨਕ ਨੇ ਔਖਾ ਮੈਂ ਦਾਨ-ਜੰਗ ਫ਼ਤਿਹ ਕਰ ਲਿਆ ਹੈ ਅਤੇ ਜਿੱਤ ਦੀਆਂ ਮੁਬਾਰਕਾ ਉਸ ਨੂੰ ਮਿਲ ਰਹੀਆਂ ਹਨ।
ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ)। ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ ॥੪॥ਹੇ ਨਾਨਕ! ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ ॥੪॥੨੪॥੩੧॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
जीअ प्राण प्रभ मनहि अधारा ॥
Jī▫a parāṇ parabẖ manėh aḏẖārā.
God is the Breath of Life of my soul, the Support of my mind.
ਸੁਆਮੀ ਮੇਰੀ ਆਤਮਾ, ਜਿੰਦਗੀ ਅਤੇ ਮਨ ਦਾ ਆਸਰਾ ਹੈ।
ਜੀਅ-ਜਿੰਦ ਦਾ {ਜੀਉ = ਜਿੰਦ}। ਮਨਹਿ = ਮਨ ਦਾ। ਅਧਾਰਾ = ਆਸਰਾ।ਪਰਮਾਤਮਾ (ਭਗਤ ਜਨਾਂ ਦੀ) ਜਿੰਦ ਦਾ, ਪ੍ਰਾਣਾਂ ਦਾ, ਮਨ ਦਾ, ਆਸਰਾ ਹੈ।
 
भगत जीवहि गुण गाइ अपारा ॥
Bẖagaṯ jīvėh guṇ gā▫e apārā.
His devotees live by singing the Glorious Praises of the Infinite Lord.
ਸੰਤ ਅੰਤ-ਰਹਿਤ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਜੀਉਂਦੇ ਹਨ।
ਜੀਵਹਿ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਗਾਇ = ਗਾ ਕੇ। ਅਪਾਰਾ = ਬੇਅੰਤ ਪ੍ਰਭੂ ਦੇ ਗੁਣ।ਭਗਤ ਬੇਅੰਤ ਪ੍ਰਭੂ ਦੇ ਗੁਣ ਗਾ ਕੇ ਆਤਮਕ ਜ਼ਿੰਦਗੀ ਹਾਸਲ ਕਰਦੇ ਹਨ।
 
गुण निधान अम्रितु हरि नामा हरि धिआइ धिआइ सुखु पाइआ जीउ ॥१॥
Guṇ niḏẖān amriṯ har nāmā har ḏẖi▫ā▫e ḏẖi▫ā▫e sukẖ pā▫i▫ā jī▫o. ||1||
The Ambrosial Name of the Lord is the Treasure of Excellence. Meditating, meditating on the Lord's Name, I have found peace. ||1||
ਵਾਹਿਗੁਰੂ ਦਾ ਸੁਧਾ-ਸਰੂਪ ਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ ਅਤੇ ਇਸ ਨੂੰ ਇਕਰਸ ਉਚਾਰਣ ਕਰਨ ਦੁਆਰਾ ਮੈਂ ਆਰਾਮ ਚੈਨ ਪਰਾਪਤ ਕੀਤਾ ਹੈ।
ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ ॥੧॥ਪਰਮਾਤਮਾ ਨਾਮ ਦਾ ਗੁਣਾਂ ਦਾ ਖ਼ਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ ॥੧॥
 
मनसा धारि जो घर ते आवै ॥
Mansā ḏẖār jo gẖar ṯe āvai.
One whose heart's desires lead him from his own home,
ਜਿਹੜਾ ਦਿਲੀ ਅਭਿਲਾਸ਼ਾ ਨਾਲ ਘਰੋਂ ਆ ਕੇ,
ਮਨਸਾ = {मनीषा} ਤਾਂਘ। ਧਾਰਿ = ਧਾਰ ਕੇ, ਕਰ ਕੇ। ਤੇ = ਤੋਂ।ਜੇਹੜਾ ਮਨੁੱਖ (ਪਰਮਾਤਮਾ ਦੇ ਮਿਲਾਪ ਦੀ) ਤਾਂਘ ਕਰ ਕੇ ਘਰੋਂ ਤੁਰਦਾ ਹੈ,