Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हउमै ममता करदा आइआ ॥
Ha▫umai mamṯā karḏā ā▫i▫ā.
Practicing egotism and possessiveness, you have come into the world.
ਹੰਗਤਾ ਅਤੇ ਮੈਂ ਮੇਰੀ ਕਰਨ ਦੇ ਸਬਬ, ਤੂੰ ਇਸ ਸੰਸਾਰ ਦੇ ਅੰਦਰ ਆਇਆ ਹੈਂ।
ਮਮਤਾ = ਅਪਣੱਤ।(ਜਨਮ ਜਨਮਾਂਤਰਾਂ ਤੋਂ) ਜੀਵ ਹਉਮੈ ਤੇ ਮਮਤਾ ਅਹੰਕਾਰ-ਭਰੀਆਂ ਗੱਲਾਂ ਕਰਦਾ ਆ ਰਿਹਾ ਹੈ।
 
आसा मनसा बंधि चलाइआ ॥
Āsā mansā banḏẖ cẖalā▫i▫ā.
Hope and desire bind you and lead you on.
ਉਮੈਦ ਅਤੇ ਖ਼ਾਹਿਸ਼ ਤੈਨੂੰ ਬੰਨ੍ਹਦੀਆਂ ਤੇ ਤੋਰਦੀਆਂ ਹਨ।
xxxਇਹ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਬੱਝਾ ਚਲਾ ਆ ਰਿਹਾ ਹੈ।
 
मेरी मेरी करत किआ ले चाले बिखु लादे छार बिकारा हे ॥१५॥
Merī merī karaṯ ki▫ā le cẖāle bikẖ lāḏe cẖẖār bikārā he. ||15||
Indulging in egotism and self-conceit, what will you be able to carry with you, except the load of ashes from poison and corruption? ||15||
ਅਪਣਤ ਅੰਦਰ ਗ਼ਲਤਾਨ ਹੋਣ ਦੇ ਕਾਰਨ, ਪਾਪਾਂ ਦੀ ਨਿਕੰਮੀ ਸੁਆਹ ਲੱਦਣ ਦੇ ਬਗ਼ੈਰ ਹੋਰ ਤੂੰ ਆਪਣੇ ਨਾਲ ਦੀ ਲੈ ਕੇ ਜਾਵੇਗਾ।
ਬਿਖੁ = ਜ਼ਹਿਰ। ਛਾਰੁ = ਸੁਆਹ ॥੧੫॥'ਇਹ ਮਾਇਆ ਮੇਰੀ ਹੈ ਇਹ ਮਾਇਆ ਮੇਰੀ ਹੈ'-ਇਹ ਆਖ ਆਖ ਕੇ ਇਥੋਂ ਆਪਣੇ ਨਾਲ ਭੀ ਕੁਝ ਨਹੀਂ ਲੈ ਜਾ ਸਕਦਾ। ਵਿਕਾਰਾਂ ਦੀ ਸੁਆਹ ਵਿਕਾਰਾਂ ਦਾ ਜ਼ਹਰ ਹੀ ਲੱਦ ਲੈਂਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਦੇਂਦਾ ਹੈ) ॥੧੫॥
 
हरि की भगति करहु जन भाई ॥
Har kī bẖagaṯ karahu jan bẖā▫ī.
Worship the Lord in devotion, O humble Siblings of Destiny.
ਹੇ ਰੱਬ ਦੇ ਸਾਧੂਓ! ਮੇਰੇ ਭਰਾਓ! ਤੁਸੀਂ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਓ।
xxxਹੇ ਭਾਈ ਜਨੋ! ਪਰਮਾਤਮਾ ਦੀ ਭਗਤੀ ਕਰੋ।
 
अकथु कथहु मनु मनहि समाई ॥
Akath kathahu man manėh samā▫ī.
Speak the Unspoken Speech, and the mind will merge back into the Mind.
ਤੁਸੀਂ ਹਰੀ ਦੀ ਅਕਹਿ ਵਾਰਤਾ ਨੂੰ ਆਖੋ ਅਤੇ ਤੁਹਾਡੀਆਂ ਚਿੱਤ ਦੀਆਂ ਖ਼ਹਿਸ਼ਾਂ ਚਿੱਤ ਅੰਦਰ ਹੀ ਲੀਨ ਹੋ ਜਾਣਗੀਆਂ।
ਅਕਥੁ = ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮਨਹਿ = ਮਨਿ ਹੀ, ਮਨ ਵਿਚ ਹੀ।ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, (ਇਸ ਤਰ੍ਹਾਂ ਇਹ ਵਿਕਾਰੀ) ਮਨ (ਰੱਬ) ਮਨ ਵਿਚ ਹੀ ਲੀਨ ਹੋ ਜਾਇਗਾ।
 
उठि चलता ठाकि रखहु घरि अपुनै दुखु काटे काटणहारा हे ॥१६॥
Uṯẖ cẖalṯā ṯẖāk rakẖahu gẖar apunai ḏukẖ kāte kātaṇhārā he. ||16||
Restrain your restless mind within its own home, and the Lord, the Destroyer, shall destroy your pain. ||16||
ਤੂੰ ਆਪਣੇ ਬਾਹਰ ਜਾਂਦੇ ਮਨੂਏ ਨੂੰ ਇਸ ਦੇ ਆਪਣੇ ਗ੍ਰਹਿ ਅੱਦਰ ਰੋਕ ਕੇ ਰੱਖ ਅਤੇ ਮੇਟਣਹਾਰ ਸੁਆਮੀ ਤੇਰੀਆਂ ਤਕਲਫ਼ਿਾਂ ਨੂੰ ਮੇਟ ਦੇਵੇਗਾ।
ਚਲਤਾ = ਭਟਕਦਾ। ਠਾਕਿ = ਰੋਕ ਕੇ। ਘਰਿ ਅਪੁਨੈ = ਅਪਨੇ ਘਰ ਵਿਚ ॥੧੬॥ਇਸ ਮਨ ਨੂੰ ਜੋ (ਮਾਇਆ ਦੇ ਪਿੱਛੇ) ਉਠ ਉਠ ਕੇ ਭੱਜਦਾ ਹੈ ਰੋਕ ਕੇ ਆਪਣੇ ਅਡੋਲ ਆਤਮਕ ਟਿਕਾਣੇ ਵਿਚ ਕਾਬੂ ਕਰ ਰੱਖੋ। (ਇਸ ਤਰ੍ਹਾਂ) ਸਾਰੇ ਦੁੱਖ ਕੱਟਣ ਦੇ ਸਮਰੱਥ ਪ੍ਰਭੂ ਦੁੱਖ ਦੂਰ ਕਰ ਦੇਵੇਗਾ ॥੧੬॥
 
हरि गुर पूरे की ओट पराती ॥
Har gur pūre kī ot parāṯī.
I seek the support of the Perfect Guru, the Lord.
ਮੈਂ ਪੂਰਨ ਗੁਰੂ-ਪਰਮੇਸ਼ਰ ਦੀ ਪਨਾਹ ਹੇਠ ਆ ਡਿੱਗਾ ਹਾਂ।
ਪਰਾਤੀ = ਪਛਾਣੀ।ਜਿਸ ਮਨੁੱਖ ਨੇ ਪਰਮਾਤਮਾ ਦੀ ਤੇ ਪੂਰੇ ਗੁਰੂ ਦੀ ਸਰਨ ਦੀ ਕਦਰ ਪਛਾਣ ਲਈ ਹੈ,
 
गुरमुखि हरि लिव गुरमुखि जाती ॥
Gurmukẖ har liv gurmukẖ jāṯī.
The Gurmukh loves the Lord; the Gurmukh realizes the Lord.
ਗੁਰਾਂ ਦੀ ਦਇਆ ਦੁਆਰਾ, ਮੈਂ ਬ੍ਰਹਮ-ਗਿਆਨੀ ਥੀ ਗਿਆ ਹਾਂ ਅਤੇ ਮੈਂ ਆਪਣੇ ਪ੍ਰਭੂ ਦੀ ਪ੍ਰੀਤ ਨੂੰ ਅਨੁਭਵ ਕਰ ਲਿਆ ਹੈ।
ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ। ਗੁਰਮੁਖਿ = ਗੁਰੂ ਦੀ ਰਾਹੀਂ।ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਸੁਰਤ ਜੋੜਨੀ ਸਮਝ ਲਈ ਹੈ,
 
नानक राम नामि मति ऊतम हरि बखसे पारि उतारा हे ॥१७॥४॥१०॥
Nānak rām nām maṯ ūṯam har bakẖse pār uṯārā he. ||17||4||10||
O Nanak, through the Lord's Name, the intellect is exalted; granting His forgiveness, the Lord carries him across to the other side. ||17||4||10||
ਨਾਨਕ, ਪ੍ਰਭੂ ਦੇ ਨਾਮ ਦੇ ਰਾਹੀਂ ਮੇਰੀ ਅਕਲ ਸ੍ਰੇਸ਼ਟ ਥੀ ਗਈ ਹੈ ਅਤੇ ਮੁਆਫ਼ੀ ਬਖ਼ਸ਼ ਕੇ ਪ੍ਰਭੂ ਨੇ ਮੈਨੂੰ ਤਾਰ ਦਿੱਤਾ ਹੈ।
xxx॥੧੭॥੪॥੧੦॥ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦੀ ਮੱਤ ਸ੍ਰੇਸ਼ਟ ਹੋ ਜਾਂਦੀ ਹੈ, ਪਰਮਾਤਮਾ ਉਸ ਉਤੇ ਮੇਹਰ ਕਰਦਾ ਹੈ ਤੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੭॥੪॥੧੦॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
सरणि परे गुरदेव तुमारी ॥
Saraṇ pare gurḏev ṯumārī.
O Divine Guru, I have entered Your Sanctuary.
ਹੇ ਮੇਰੇ ਗੁਰੂ-ਪਰਮੇਸ਼ਰ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
ਗੁਰਦੇਵ = ਹੇ ਗੁਰ ਦੇਵ! ਹੇ ਸਭ ਤੋਂ ਵੱਡੇ ਦੇਵਤੇ! ਹੇ ਪ੍ਰਭੂ!ਹੇ ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ,
 
तू समरथु दइआलु मुरारी ॥
Ŧū samrath ḏa▫i▫āl murārī.
You are the Almighty Lord, the Merciful Lord.
ਤੂੰ ਆਪ ਹੀ ਸਰਬ-ਸ਼ਕਤੀਵਾਨ ਅਤੇ ਮਇਆਵਾਨ ਸੁਆਮੀ, ਹੰਕਾਰ ਦਾ ਵੈਰੀ ਹੈਂ।
ਮੁਰਾਰੀ = {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਦੈਂਤਾਂ ਦਾ ਨਾਸ ਕਰਨ ਵਾਲਾ।ਤੂੰ (ਕਾਮਾਦਿਕ) ਵੈਰੀਆਂ ਦਾ ਮਾਰਨ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ।
 
तेरे चोज न जाणै कोई तू पूरा पुरखु बिधाता हे ॥१॥
Ŧere cẖoj na jāṇai ko▫ī ṯū pūrā purakẖ biḏẖāṯā he. ||1||
No one knows Your wondrous plays; You are the perfect Architect of Destiny. ||1||
ਮੇਰੇ ਮਾਲਕ ਕੋਈ ਭੀ ਤੇਰੀਆਂ ਅਦਭੁੱਤ ਖੇਡਾਂ ਨੂੰ ਨਹੀਂ ਜਾਣਦਾ। ਤੂੰ ਪੂਰਨ ਬਲਵਾਨ ਸਿਰਜਣਹਾਰ ਸੁਆਮੀ ਹੈਂ।
ਚੋਜ = ਕੌਤਕ, ਤਮਾਸ਼ੇ। ਪੂਰਾ = ਸਾਰੇ ਗੁਣਾਂ ਦਾ ਮਾਲਕ। ਬਿਧਾਤਾ = ਪੈਦਾ ਕਰਨ ਵਾਲਾ ॥੧॥ਕੋਈ ਜੀਵ ਤੇਰੇ ਕੌਤਕ ਸਮਝ ਨਹੀਂ ਸਕਦਾ, ਤੂੰ ਸਭ ਗੁਣਾਂ ਦਾ ਮਾਲਕ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ॥੧॥
 
तू आदि जुगादि करहि प्रतिपाला ॥
Ŧū āḏ jugāḏ karahi parṯipālā.
From the very beginning of time, and throughout the ages, You cherish and sustain Your beings.
ਐਨ ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਤੂੰ ਜੀਵਾਂ ਦੀ ਪਾਲਣਾ-ਪੋਸਦਾ ਕਰਦਾ ਹੈਂ।
ਆਦਿ = ਜਗਤ ਦੇ ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।ਜਗਤ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ (ਸਭ ਜੀਵਾਂ ਦੀ) ਪਾਲਣਾ ਕਰਦਾ ਆ ਰਿਹਾ ਹੈਂ,
 
घटि घटि रूपु अनूपु दइआला ॥
Gẖat gẖat rūp anūp ḏa▫i▫ālā.
You are in each and every heart, O Merciful Lord of incomparable beauty.
ਹੇ ਲਾਸਾਨੀ ਸੁੰਦਰਤਾ ਵਾਲੇ ਮਇਆਵਾਨ ਮਾਲਕ! ਤੂੰ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
ਘਟਿ ਘਟਿ = (ਤੂੰ) ਹਰੇਕ ਘਟ ਵਿਚ (ਹੈਂ)। ਰੂਪੁ ਅਨੂਪੁ = ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਰੂਪ ਨਹੀਂ {ਅਨ-ਊਪ। ਊਪ = ਉਪਮਾ}।ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ, ਤੂੰ ਦਇਆ ਦਾ ਸੋਮਾ ਹੈਂ।
 
जिउ तुधु भावै तिवै चलावहि सभु तेरो कीआ कमाता हे ॥२॥
Ji▫o ṯuḏẖ bẖāvai ṯivai cẖalāvėh sabẖ ṯero kī▫ā kamāṯā he. ||2||
As You will, You cause all to walk; everyone acts according to Your Command. ||2||
ਜਿਸ ਤਰ੍ਹਾਂ ਤੂੰ ਚਾਹੁੰਦਾ ਹੈ, ਉਸ ਤਰ੍ਹਾਂ ਹੀ ਤੂੰ ਬੰਦਿਆਂ ਨੂੰ ਚਲਾਉਂਦਾ ਹੈਂ। ਹਰ ਜਣਾ ਉਸੇ ਤਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੇਰਾ ਜਾਰੀ ਕੀਤਾ ਹੋਇਆ ਹੁਕਮ ਹੁੰਦਾ ਹੈ।
ਤੇਰੋ = ਤੇਰਾ ॥੨॥ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਹਾ ਹੈਂ, ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ (ਕਰਮ) ਕਰਦਾ ਹੈ ॥੨॥
 
अंतरि जोति भली जगजीवन ॥
Anṯar joṯ bẖalī jagjīvan.
Deep within the nucleus of all, is the Light of the Life of the World.
ਸਾਡੇ ਅੰਦਰ ਜਗਤ ਦੀ ਜਿੰਦ-ਜਾਨ, ਵਾਹਿਗੁਰੂ, ਦਾ ਸ੍ਰੇਸ਼ਟ ਪ੍ਰਕਾਸ਼ ਹੈ।
ਜੋਤਿ ਜਗ ਜੀਵਨ = ਜਗਤ ਦੇ ਜੀਵਨ ਪ੍ਰਭੂ ਦੀ ਜੋਤਿ। ਭਲੀ = ਸੋਭ ਰਹੀ ਹੈ।ਜਗਤ ਦੇ ਜੀਵਨ ਪ੍ਰਭੂ ਦੀ ਜੋਤਿ ਹਰੇਕ ਦੇ ਅੰਦਰ ਸੋਭ ਰਹੀ ਹੈ,
 
सभि घट भोगै हरि रसु पीवन ॥
Sabẖ gẖat bẖogai har ras pīvan.
The Lord enjoys the hearts of all, and drinks in their essence.
ਵਾਹਿਗੁਰੂ ਸਾਰਿਆਂ ਦਿਲਾਂ ਨੂੰ ਮਾਣਦਾ ਹੈ ਤੇ ਉਨ੍ਹਾਂ ਦਾ ਸੁਆਦ ਚੱਖਦਾ ਹੈ।
ਸਭਿ = ਸਾਰੇ।ਸਾਰੇ ਸਰੀਰਾਂ ਵਿਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਹਾ ਹੈ, ਮਾਣ ਰਿਹਾ ਹੈ।
 
आपे लेवै आपे देवै तिहु लोई जगत पित दाता हे ॥३॥
Āpe levai āpe ḏevai ṯihu lo▫ī jagaṯ piṯ ḏāṯā he. ||3||
He Himself gives, and He himself takes; He is the generous father of the beings of the three worlds. ||3||
ਵਾਹਿਗੁਰੂ ਹਰ ਸ਼ੈ ਆਪ ਦਿੰਦਾ ਹੈ ਅਤੇ ਆਪ ਹੀ ਲੈ ਲੈਂਦਾ ਹੈ, ਤਿੰਨਾਂ ਜਹਾਨਾਂ ਦੇ ਜੀਵਾਂ ਦਾ ਉਹ ਹੀ ਦਾਤਾਰ ਪਿਤਾ ਹੈ।
ਤਿਹੁ ਲੋਈ = ਤਿੰਨਾਂ ਹੀ ਭਵਨਾਂ ਵਿਚ। ਲੋਈ = ਲੋਕ, ਭਵਨ {'ਕਹਤ ਕਬੀਰ ਸੁਨਹੁ ਰੇ ਲੋਈ'। ਰੇ ਲੋਈ = ਹੇ ਜਗਤ!}। ਜਗਤ ਪਿਤ = ਜਗਤ ਦਾ ਪਿਤਾ ॥੩॥ਇਹ ਹਰਿ-ਨਾਮ-ਰਸ ਆਪ ਹੀ (ਜੀਵਾਂ ਵਿਚ ਬੈਠਾ) ਲੈ ਰਿਹਾ ਹੈ, ਆਪ ਹੀ (ਜੀਵਾਂ ਨੂੰ ਇਹ ਨਾਮ-ਰਸ) ਦੇਂਦਾ ਹੈ। ਜਗਤ ਦਾ ਪਿਤਾ ਪ੍ਰਭੂ ਤਿੰਨਾਂ ਹੀ ਭਵਨਾਂ ਵਿਚ ਮੌਜੂਦ ਹੈ ਤੇ ਸਭ ਦਾਤਾਂ ਦੇ ਰਿਹਾ ਹੈ ॥੩॥
 
जगतु उपाइ खेलु रचाइआ ॥
Jagaṯ upā▫e kẖel racẖā▫i▫ā.
Creating the world, He has set His play into motion.
ਸੰਸਾਰ ਨੂੰ ਸਾਜ ਕੇ ਸੁਆਮੀ ਨੇ ਆਪਣੀ ਖੇਡ ਰਚੀ ਹੈ।
ਉਪਾਇ = ਪੈਦਾ ਕਰ ਕੇ।ਜਗਤ ਪੈਦਾ ਕਰ ਕੇ ਪ੍ਰਭੂ ਨੇ (ਮਾਨੋ, ਇਕ) ਖੇਡ ਬਣਾ ਦਿੱਤੀ ਹੈ;
 
पवणै पाणी अगनी जीउ पाइआ ॥
Pavṇai pāṇī agnī jī▫o pā▫i▫ā.
He placed the soul in the body of air, water and fire.
ਹਵਾ, ਜਲ ਅਤੇ ਅੱਗ ਦੀ ਦੇਹ ਅੰਦਰ ਉਸ ਨੇ ਜਿੰਦ-ਜਾਨ ਪਾ ਦਿੱਤੀ ਹੈ।
ਜੀਉ = ਜੀਵਾਤਮਾ। ਪਾਇਆ = ਰੱਖ ਦਿੱਤਾ।ਹਵਾ ਪਾਣੀ ਅੱਗ (ਆਦਿਕ ਤੱਤਾਂ ਨੂੰ ਇਕੱਠਾ ਕਰ ਕੇ ਤੇ ਸਰੀਰ ਬਣਾ ਕੇ ਉਸ ਵਿਚ) ਜਿੰਦ ਟਿਕਾ ਦਿੱਤੀ ਹੈ।
 
देही नगरी नउ दरवाजे सो दसवा गुपतु रहाता हे ॥४॥
Ḏehī nagrī na▫o ḏarvāje so ḏasvā gupaṯ rahāṯā he. ||4||
The body-village has nine gates; the Tenth Gate remains hidden. ||4||
ਸਰੀਰ ਦੇ ਸ਼ਹਿਰ ਦੇ ਨੌ ਦਰ ਹਨ ਅਤੇ ਉਹ ਦਸਵਾਂ ਅਲੋਪ ਰਹਿੰਦਾ ਹੈ।
ਦੇਹੀ = ਸਰੀਰ। ਦਰਵਾਜੇ = ਕੰਨ ਨੱਕ ਆਦਿਕ ਗੋਲਕਾਂ, ਕਰਮ-ਇੰਦ੍ਰੇ। ਦਸਵਾ = ਦਸਵਾਂ ਦਰਵਾਜ਼ਾ (ਜਿਸ ਵਿਚੋਂ ਲੰਘ ਕੇ ਪਰਮਾਤਮਾ ਦੇ ਘਰ ਵਿਚ ਪਹੁੰਚੀਦਾ ਹੈ)। ਰਹਾਤਾ = ਰੱਖਦਾ ਹੈ ॥੪॥ਇਸ ਸਰੀਰ-ਨਗਰੀ ਨੂੰ ਉਸ ਨੇ ਨੌ ਦਰਵਾਜ਼ੇ (ਤਾਂ ਪਰਗਟ ਤੌਰ ਤੇ) ਲਾ ਦਿੱਤੇ ਹਨ, (ਜਿਸ ਦਰਵਾਜ਼ੇ ਰਾਹੀਂ ਉਸ ਦੇ ਘਰ ਵਿਚ ਪਹੁੰਚੀਦਾ ਹੈ) ਉਹ ਦਸਵਾਂ ਦਰਵਾਜ਼ਾ (ਉਸ ਨੇ) ਗੁਪਤ ਰੱਖਿਆ ਹੋਇਆ ਹੈ ॥੪॥
 
चारि नदी अगनी असराला ॥
Cẖār naḏī agnī asrālā.
There are four horrible rivers of fire.
ਅੱਗ ਦੀਆਂ ਚਾਰ ਭਿਆਨਕ ਨਦੀਆਂ ਦੇਹ ਵਿੱਚ ਵਗਦੀਆਂ ਹਨ।
ਚਾਰਿ ਨਦੀ = (ਹਿੰਸਾ, ਮੋਹ, ਲੋਭ, ਕ੍ਰੋਧ; ਇਹ) ਚਾਰੇ ਨਦੀਆਂ। ਅਸਰਾਲਾ = ਭਿਆਨਕ।(ਇਸ ਜਗਤ ਵਿਚ ਨਿਰਦਇਤਾ ਮੋਹ ਲੋਭ ਤੇ ਕ੍ਰੋਧ) ਚਾਰ ਅੱਗ ਦੀਆਂ ਭਿਆਨਕ ਨਦੀਆਂ ਹਨ।
 
कोई गुरमुखि बूझै सबदि निराला ॥
Ko▫ī gurmukẖ būjẖai sabaḏ nirālā.
How rare is that Gurmukh who understands this, and through the Word of the Shabad, remains unattached.
ਗੁਰਾਂ ਦੇ ਉਪਦੇਸ਼ ਦੁਆਰਾ, ਨਿਰਲੇਪ ਰਹਿ ਕੇ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਇਸ ਨੂੰ ਸਮਝਦਾ ਹੈ।
ਨਿਰਾਲਾ = ਵਿਰਲਾ।ਪਰ ਕੋਈ ਵਿਰਲਾ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ,
 
साकत दुरमति डूबहि दाझहि गुरि राखे हरि लिव राता हे ॥५॥
Sākaṯ ḏurmaṯ dūbėh ḏājẖėh gur rākẖe har liv rāṯā he. ||5||
The faithless cynics are drowned and burnt through their evil-mindedness. The Guru saves those who are imbued with the Love of the Lord. ||5||
ਖੋਟੀ-ਸਮਝ ਰਾਹੀਂ ਮਾਦਾਪ੍ਰਸਤ ਡੁਬ ਅਤੇ ਸੜ ਜਾਂਦੇ ਹਨ। ਗੁਰੂ ਜੀ ਉਨ੍ਹਾਂ ਨੂੰ ਬਚਾ ਲੈਂਦੇ ਹਨ, ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ।
ਸਾਕਤ = ਮਾਇਆ-ਵੇੜ੍ਹੇ ਜੀਵ। ਦਾਝਹਿ = ਸੜਦੇ ਹਨ। ਗੁਰਿ = ਗੁਰੂ ਨੇ। ਰਾਤਾ = ਰੱਤੇ ਹੋਏ, ਮਸਤ ॥੫॥(ਨਹੀਂ ਤਾਂ) ਮਾਇਆ-ਵੇੜ੍ਹੇ ਜੀਵ ਭੈੜੀ ਮੱਤੇ ਲੱਗ ਕੇ (ਇਹਨਾਂ ਨਦੀਆਂ ਵਿਚ) ਗੋਤੇ ਖਾਂਦੇ ਹਨ ਤੇ ਸੜਦੇ ਹਨ। ਜਿਨ੍ਹਾਂ ਨੂੰ ਗੁਰੂ ਨੇ (ਇਹਨਾਂ ਅੱਗ-ਨਦੀਆਂ ਤੋਂ) ਬਚਾ ਲਿਆ ਉਹ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ ॥੫॥
 
अपु तेजु वाइ प्रिथमी आकासा ॥
Ap ṯej vā▫e parithmī ākāsā.
Water, fire, air, earth and ether -
ਪਾਣੀ, ਅੱਗ, ਹਵਾ, ਮਿੰਟੀ ਅਤੇ ਆਸਮਾਨ।
ਅਪੁ = {आप्} ਪਾਣੀ। ਤੇਜੁ = ਅੱਗ। ਵਾਇ = ਹਵਾ।ਪਾਣੀ ਅੱਗ ਹਵਾ ਧਰਤੀ ਤੇ ਆਕਾਸ਼-
 
तिन महि पंच ततु घरि वासा ॥
Ŧin mėh pancẖ ṯaṯ gẖar vāsā.
in that house of the five elements, they dwell.
ਉਸ ਪੰਜਾਂ ਮੂਲ ਅੰਸ਼ਾਂ ਦੇ ਗ੍ਰਹਿ ਅੰਦਰ ਪ੍ਰਾਨੀ ਵੱਸਦਾ ਹੈ।
ਪੰਚ ਤਤੁ = ਪੰਜ-ਤੱਤੀ ਸਰੀਰ। ਤਿਨ ਮਹਿ = ਇਹਨਾਂ ਤੱਤਾਂ ਦੇ ਮੇਲ ਵਿਚ। ਘਰਿ = ਇਸ ਸਰੀਰ-ਘਰ ਵਿਚ।ਇਹਨਾਂ ਪੰਜਾਂ ਦੇ ਮੇਲ ਦੀ ਰਾਹੀਂ ਪਰਮਾਤਮਾ ਨੇ ਪੰਜ-ਤੱਤੀ ਘਰ ਬਣਾ ਦਿੱਤਾ ਹੈ ਉਸ ਘਰ ਵਿਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ।
 
सतिगुर सबदि रहहि रंगि राता तजि माइआ हउमै भ्राता हे ॥६॥
Saṯgur sabaḏ rahėh rang rāṯā ṯaj mā▫i▫ā ha▫umai bẖarāṯā he. ||6||
Those who remain imbued with the Word of the True Guru's Shabad, renounce Maya, egotism and doubt. ||6||
ਜੋ ਕੋਈ ਭੀ ਸੱਚੇ ਗੁਰਾਂ ਦੀ ਬਾਨੀ ਦੀ ਪ੍ਰੀਤ ਨਾਲ ਰੰਗਿਆ ਰਹਿੰਦਾ ਹੈ, ਉਹ ਮੋਹਨੀ ਦੀ ਲਗਨ ਹੰਕਾਰ ਅਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ।
ਰੰਗਿ ਰਾਤਾ = ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੱਤੇ। ਭ੍ਰਾਤਾ = ਭ੍ਰਾਂਤੀ ॥੬॥ਜੇਹੜੇ ਜੀਵ ਸਤਿਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੀ ਖ਼ਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੬॥
 
इहु मनु भीजै सबदि पतीजै ॥
Ih man bẖījai sabaḏ paṯījai.
This mind is drenched with the Shabad, and satisfied.
ਗੁਰਾਂ ਦੀ ਬਾਣੀ ਨਾਲ ਸੰਤੁਸ਼ਟ ਹੋ, ਇਹ ਆਤਮਾ ਪਰਮ ਪ੍ਰਸੰਨ ਥੀ ਵੰਝਦੀ ਹੈ।
ਪਤੀਜੈ = ਪ੍ਰਸੰਨ ਹੁੰਦਾ ਹੈ, ਖਿੜਿਆ ਰਹਿੰਦਾ ਹੈ।ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਭਿੱਜ ਜਾਂਦਾ ਹੈ (ਸ਼ਬਦ ਵਿਚ ਖ਼ੁਸ਼ ਹੋ ਕੇ ਜੁੜਦਾ ਹੈ) ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਪ੍ਰਸੰਨ ਹੁੰਦਾ ਹੈ।
 
बिनु नावै किआ टेक टिकीजै ॥
Bin nāvai ki▫ā tek tikījai.
Without the Name, what support can anyone have?
ਨਾਮ ਦੇ ਬਗ਼ੈਰ, ਬੰਦਾ ਹੋਰ ਕੀ ਆਸਰਾ ਲੈ ਸਕਦਾ ਹੈ।
ਟੇਕ = ਆਸਰਾ।ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਭਾਲਦਾ।
 
अंतरि चोरु मुहै घरु मंदरु इनि साकति दूतु न जाता हे ॥७॥
Anṯar cẖor muhai gẖar manḏar in sākaṯ ḏūṯ na jāṯā he. ||7||
The temple of the body is being plundered by the thieves within, but this faithless cynic does not even recognize these demons. ||7||
ਇਸ ਦੇਹ ਦੇ ਮਹਿਲ ਨੂੰ ਚੋਰ ਲੁੱਟੀ ਜਾ ਰਹੇ ਹਨ, ਪਰ ਇਹ ਮਾਇਆ ਦਾ ਪੁਜਾਰੀ ਇਨ੍ਹਾਂ ਅੰਦਰਲਿਆਂ ਭੂਤਨਿਆਂ ਨੂੰ ਜਾਣਦਾ ਨਹੀਂ।
ਚੋਰੁ = (ਵਿਕਾਰ ਵਿਚ ਫਸਿਆ) ਮਨ-ਚੋਰ। ਮੁਹੈ = ਲੁੱਟਦਾ ਹੈ। ਇਨਿ = ਇਸ ਨੇ। ਇਨਿ ਸਾਕਤਿ = ਇਸ ਸਾਕਤ ਨੇ। ਦੂਤੁ = ਵੈਰੀ ॥੭॥ਪਰ ਜੋ ਮਨੁੱਖ ਮਾਇਆ-ਵੇੜ੍ਹਿਆ ਹੈ ਉਸ ਦੇ ਅੰਦਰ (ਵਿਕਾਰੀ ਮਨ-) ਚੋਰ ਦਾ ਘਰ-ਘਾਟ ਲੁੱਟਦਾ ਜਾਂਦਾ ਹੈ, ਇਸ ਮਾਇਆ-ਵੇੜ੍ਹੇ ਜੀਵ ਨੇ ਇਸ ਚੋਰ ਨੂੰ ਪਛਾਣਿਆ ਹੀ ਨਹੀਂ ॥੭॥
 
दुंदर दूत भूत भीहाले ॥
Ḏunḏar ḏūṯ bẖūṯ bẖīhāle.
They are argumentative demons, terrifying goblins.
ਪ੍ਰਾਨੀ ਦੇ ਅੰਦਰ ਝਗੜਾਲੂ, ਦੁਸ਼ਟ ਅਤੇ ਭਿਆਨਕ ਪ੍ਰੇਤ ਹਨ।
ਦੁੰਦਰ = ਰੌਲਾ ਪਾਣ ਵਾਲੇ। ਦੂਤ = ਕਾਮਾਦਿਕ ਵੈਰੀ। ਭੀਹਾਲੇ = ਭਿਆਨਕ।ਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵੱਸਦੇ ਹੋਣ,
 
खिंचोताणि करहि बेताले ॥
Kẖincẖoṯāṇ karahi beṯāle.
These demons stir up conflict and strife.
ਉਹ ਭੂਤਨਿਆਂ ਦੀ ਮਾਨੰਦ ਲੜਾਈ ਝਗੜਾ ਖਡਾ ਕਰਦਾ ਹੈ।
ਬੇਤਾਲੇ = ਪ੍ਰੇਤ। ਖਿੰਚੋਤਾਣਿ = ਆਪੋ ਆਪਣੇ ਪਾਸੇ ਖਿੱਚਾ = ਖਿੱਚੀ।ਤੇ ਉਹ ਭੂਤ ਆਪੋ ਆਪਣੇ ਪਾਸੇ ਵਲ ਖਿੱਚਾ-ਖਿੱਚੀ ਕਰ ਰਹੇ ਹੋਣ,
 
सबद सुरति बिनु आवै जावै पति खोई आवत जाता हे ॥८॥
Sabaḏ suraṯ bin āvai jāvai paṯ kẖo▫ī āvaṯ jāṯā he. ||8||
Without awareness of the Shabad, one comes and goes in reincarnation; he loses his honor in this coming and going. ||8||
ਗੁਰਾਂ ਦੀ ਬਾਣੀ ਨੂੰ ਵੀਚਾਰਨ ਦੇ ਬਗੈਰ ਉਹ ਆਵਾਗਉਣ ਵਿੱਚ ਪੈਂਦਾ ਹੈ। ਇੱਜ਼ਤ ਗੁਆ ਲੈਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਪਤਿ = ਇੱਜ਼ਤ। ਖੋਈ = ਗਵਾ ਲਈ ॥੮॥ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤ-ਸੂਝ ਤੋਂ ਵਾਂਜਿਆ ਰਹਿ ਕੇ ਜੰਮਦਾ ਮਰਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੮॥
 
कूड़ु कलरु तनु भसमै ढेरी ॥
Kūṛ kalar ṯan bẖasmai dẖerī.
The body of the false person is just a pile of barren dirt.
ਝੂਠੇ ਬੰਦੇ ਦੀ ਦੇਹ, ਬੰਜਰ ਧਰਤੀ ਦਾ ਇਕ ਅੰਬਾਰ ਹੈ।
ਭਸਮੈ = ਭਸਮ ਦੀ, ਸੁਆਹ ਦੀ।ਹੇ ਜੀਵ! ਤੂੰ ਸਾਰੀ ਉਮਰ ਕੂੜ (-ਰੂਪ) ਕੱਲਰ ਹੀ (ਵਿਹਾਝਦਾ ਹੈਂ), ਸਰੀਰ ਭੀ ਆਖ਼ਰ ਸੁਆਹ ਦੀ ਢੇਰੀ ਹੋ ਜਾਣ ਵਾਲਾ ਹੈ (ਤੇਰੇ ਪੱਲੇ ਕੀਹ ਪਿਆ ਹੈ?)।
 
बिनु नावै कैसी पति तेरी ॥
Bin nāvai kaisī paṯ ṯerī.
Without the Name, what honor can you have?
ਨਾਮ ਦੇ ਬਗ਼ੈਰ ਤੂੰ ਕੀ ਇੱਜ਼ਤ ਪ੍ਰਾਪਤ ਕਰ ਸਕਦਾ ਹੈਂ, ਹੇ ਇਨਸਾਨ?
xxxਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈਂ।
 
बाधे मुकति नाही जुग चारे जमकंकरि कालि पराता हे ॥९॥
Bāḏẖe mukaṯ nāhī jug cẖāre jamkankar kāl parāṯā he. ||9||
Bound and gagged throughout the four ages, there is no liberation; the Messenger of Death keeps such a person under his gaze. ||9||
ਨਾਮ ਦੇ ਬਿਨਾ ਉਹ ਚਾਰੇ ਜ਼ੁੱਗ ਹੀ ਨਰੜਿਆ ਰਹਿੰਦਾ ਹੈ ਅਤੇ ਬੰਦਖ਼ਲਾਸ ਨਹੀਂ ਹੁੰਦਾ। ਮੌਤ ਦਾ ਦੂਤ ਹਮੇਸ਼ਾਂ ਹੀ ਉਸ ਨੂੰ ਤਕਦਾ ਰਹਿੰਦਾ ਹੈ।
ਮੁਕਤਿ = ਖ਼ਲਾਸੀ। ਜੁਗ ਚਾਰੇ = ਚੌਹਾਂ ਜੁਗਾਂ ਵਿਚ ਹੀ, ਕਦੇ ਭੀ। ਜਮ ਕੰਕਰਿ = ਜਮ ਦੇ ਕਿੰਕਰ (ਦਾਸ) ਨੇ, ਜਮ-ਦੂਤ ਨੇ। ਕਾਲਿ = ਕਾਲ ਨੇ, ਆਤਮਕ ਮੌਤ ਨੇ। ਪਰਾਤਾ = ਪਛਾਣਿਆ ॥੯॥ਮਾਇਆ ਦੇ ਮੋਹ ਵਿਚ ਬੱਝੇ ਹੋਏ ਦੀ ਖ਼ਲਾਸੀ ਪ੍ਰਭੂ ਦੇ ਨਾਮ ਤੋਂ ਬਿਨਾ ਕਦੇ ਭੀ ਨਹੀਂ ਹੋ ਸਕੇਗੀ (ਇਉਂ ਹੈ ਜਿਵੇਂ) ਕਾਲ-ਜਮਦੂਤ ਨੇ ਤੈਨੂੰ (ਖ਼ਾਸ ਤੌਰ ਤੇ) ਪਛਾਣਿਆ ਹੋਇਆ ਹੈ (ਕਿ ਇਹ ਮੇਰਾ ਸ਼ਿਕਾਰ ਹੈ) ॥੯॥
 
जम दरि बाधे मिलहि सजाई ॥
Jam ḏar bāḏẖe milėh sajā▫ī.
At Death's door, he is tied up and punished;
ਯਮ ਦੇ ਬੂਹੇ ਉੱਤੇ ਉਹ ਜਕੜਿਆ ਜਾਂਦਾ ਹੈ ਅਤੇ ਡੰਡ ਸਹਾਰਦਾ ਹੈ।
ਦਰਿ = ਦਰ ਤੇ। ਮਿਲਹਿ = ਮਿਲਦੀਆਂ ਹਨ।(ਕੂੜ ਕੱਲਰ ਦੇ ਵਪਾਰੀ ਨੂੰ) ਜਮ ਦੇ ਦਰ ਤੇ ਬੱਝੇ ਨੂੰ ਸਜ਼ਾਵਾਂ ਮਿਲਦੀਆਂ ਹਨ,
 
तिसु अपराधी गति नही काई ॥
Ŧis aprāḏẖī gaṯ nahī kā▫ī.
such a sinner does not obtain salvation.
ਉਸ ਪਾਪੀ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ।
ਗਤਿ = ਹਾਲਤ, ਦਸ਼ਾ।ਉਸ (ਵਿਚਾਰੇ) ਮੰਦ-ਕਰਮੀ ਦਾ ਭੈੜਾ ਹਾਲ ਹੁੰਦਾ ਹੈ।
 
करण पलाव करे बिललावै जिउ कुंडी मीनु पराता हे ॥१०॥
Karaṇ palāv kare billāvai ji▫o kundī mīn parāṯā he. ||10||
He cries out in pain, like the fish pierced by the hook. ||10||
ਕਾਂਟੇ ਦੇ ਨਾਲ ਪਰੋਤੀ ਹੋਈ ਮੱਛੀ ਦੀ ਮਾਨੰਦ, ਪਾਪੀ ਵਿਰਲਾਉਂਦਾ ਅਤੇ ਪੁਕਾਰਦਾ ਹੈ।
ਕਰਣ ਪਲਾਵ {करुणा प्रलाप} ਤਰਲੇ, ਕੀਰਨੇ, ਤਰਸ-ਭਰੇ ਵਿਰਲਾਪ। ਮੀਨੁ = ਮੱਛੀ। ਪਰਾਤਾ = ਪੈ ਜਾਂਦਾ ਹੈ, ਫਸ ਜਾਂਦਾ ਹੈ ॥੧੦॥ਉਹ ਵਿਲਕਦਾ ਹੈ ਤਰਲੇ ਲੈਂਦਾ ਹੈ (ਪਰ ਮੋਹ ਦੀ ਫਾਹੀ ਵਿਚੋਂ ਖ਼ਲਾਸੀ ਨਹੀਂ ਹੁੰਦੀ) ਜਿਵੇਂ ਮੱਛੀ ਕੁੰਡੀ ਵਿਚ ਫਸ ਜਾਂਦੀ ਹੈ ॥੧੦॥
 
साकतु फासी पड़ै इकेला ॥
Sākaṯ fāsī paṛai ikelā.
The faithless cynic is caught in the noose all alone.
ਅਧਰਮੀ ਕਲਮਕੱਲਾ ਹੀ ਫਾਹੇ ਚੜ੍ਹਦਾ ਹੈ।
ਪੜੈ = ਪੈਂਦਾ ਹੈ।ਮਾਇਆ-ਵੇੜ੍ਹੇ ਮਨੁੱਖ ਦੀ ਇਕੱਲੀ ਆਪਣੀ ਜਿੰਦ ਉਸ (ਮੌਤ ਦੀ) ਫਾਹੀ ਵਿਚ ਫਸੀ ਹੁੰਦੀ ਹੈ।
 
जम वसि कीआ अंधु दुहेला ॥
Jam vas kī▫ā anḏẖ ḏuhelā.
The miserable spiritually blind person is caught in the power of Death.
ਦੁਖੀ, ਅੰਨ੍ਹਾ ਇਨਸਾਨ ਯਮ ਦੇ ਕਾਬੂ ਆ ਜਾਂਦਾ ਹੈ।
ਜਮ ਵਸਿ = ਜਮ ਦੇ ਵੱਸ ਵਿਚ। ਅੰਧੁ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਦੁਹੇਲਾ = ਦੁਖੀ।ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਵੱਸ ਵਿਚ ਪਿਆ ਦੁੱਖੀ ਹੁੰਦਾ ਹੈ।
 
राम नाम बिनु मुकति न सूझै आजु कालि पचि जाता हे ॥११॥
Rām nām bin mukaṯ na sūjẖai āj kāl pacẖ jāṯā he. ||11||
Without the Lord's Name, liberation is not known. He shall waste away, today or tomorrow. ||11||
ਸਾਈਂ ਦੇ ਨਾਮ ਦੇ ਬਾਝੌਂ ਆਦਮੀ ਕਲਿਆਨ ਨੂੰ ਨਹੀਂ ਜਾਣਦਾ ਅਤੇ ਅੱਜ ਜਾਂ ਕਲ੍ਹ ਤਬਾਹ ਹੋ ਜਾਂਦਾ ਹੈ।
ਆਜੁ ਕਾਲਿ = ਅੱਜ ਭੀ ਭਲਕ ਭੀ, ਹਰ ਰੋਜ਼। ਪਚਿ ਜਾਤਾ = ਖ਼ੁਆਰ ਹੁੰਦਾ ਹੈ ॥੧੧॥(ਉਹ ਮਾਇਆ-ਵੇੜ੍ਹਿਆ ਜੀਵ ਪ੍ਰਭੂ-ਨਾਮ ਤੋਂ ਵਾਂਜਿਆਂ ਰਹਿੰਦਾ ਹੈ, ਤੇ) ਹਰੀ-ਨਾਮ ਤੋਂ ਬਿਨਾ ਖ਼ਲਾਸੀ ਦਾ ਕੋਈ ਵਸੀਲਾ ਨਹੀਂ ਸੁੱਝ ਸਕਦਾ, ਨਿੱਤ (ਮੋਹ ਦੀ ਫਾਹੀ ਵਿਚ ਹੀ) ਖ਼ੁਆਰ ਹੁੰਦਾ ਹੈ ॥੧੧॥
 
सतिगुर बाझु न बेली कोई ॥
Saṯgur bājẖ na belī ko▫ī.
Other than the True Guru, no one is your friend.
ਸੰਚੇ ਗੁਰਾਂ ਦੇ ਬਗ਼ੈਰ ਕੋਈ ਜਣਾ ਭੀ ਬੰਦੇ ਦਾ ਮਿੱਤ ਨਹੀਂ।
ਬੇਲੀ = ਮਦਦ ਕਰਨ ਵਾਲਾ, ਮਿੱਤਰ।ਸਤਿਗੁਰੂ ਤੋਂ ਬਿਨਾ (ਜੀਵਨ-ਰਾਹ ਦੱਸਣ ਵਾਲਾ) ਕੋਈ ਮਦਦਗਾਰ ਨਹੀਂ ਬਣਦਾ।
 
ऐथै ओथै राखा प्रभु सोई ॥
Aithai othai rākẖā parabẖ so▫ī.
Here and hereafter, God is the Savior.
ਏਥੇ ਅਤੇ ਓਥੇ ਉਹ ਸਾਹਿਬ ਹੀ ਪ੍ਰਾਨੀ ਦਾ ਰੱਖਿਅਕ ਹੈ।
ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ।(ਗੁਰੂ ਹੀ ਦੱਸਦਾ ਹੈ ਕਿ) ਲੋਕ ਪਰਲੋਕ ਵਿਚ ਪਰਮਾਤਮਾ ਹੀ (ਜੀਵ ਦੀ) ਰਾਖੀ ਕਰਨ ਵਾਲਾ ਹੈ।
 
राम नामु देवै करि किरपा इउ सललै सलल मिलाता हे ॥१२॥
Rām nām ḏevai kar kirpā i▫o sallai salal milāṯā he. ||12||
He grants His Grace, and bestows the Lord's Name. He merges with Him, like water with water. ||12||
ਆਪਣੀ ਮਿਹਰ ਧਾਰ ਕੇ ਗੁਰੂ ਜੀ ਬੰਦੇ ਨੂੰ ਸੁਆਮੀ ਦਾ ਨਾਮ ਬਖ਼ਸ਼ਦੇ ਹਨ ਅਤੇ ਪਾਣੀ ਦੇ ਨਾਲ ਮਿਲਣ ਦੀ ਤਰ੍ਹਾਂ ਇਹ ਉਹ ਵਿੱਚ ਲੀਨ ਹੋ ਜਾਂਦਾ ਹੈ।
ਸਲਲੈ = ਪਾਣੀ ਵਿਚ ॥੧੨॥(ਸਤਿਗੁਰੂ) ਮੇਹਰ ਕਰ ਕੇ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਇਸ ਤਰ੍ਹਾਂ (ਜੀਵ ਪਰਮਾਤਮਾ ਦੇ ਚਰਨਾਂ ਵਿਚ ਇਉਂ ਮਿਲ ਜਾਂਦਾ ਹੈ, ਜਿਵੇਂ) ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੧੨॥