Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

भूले सिख गुरू समझाए ॥
Bẖūle sikẖ gurū samjẖā▫e.
The Guru instructs His wandering Sikhs;
ਭੁਲਿਆਂ ਹੋਇਆਂ ਸਿੱਖਾਂ ਨੂੰ ਗੁਰੂ ਜੀ ਸਮਝਾਉਂਦੇ ਹਨ,
xxxਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ,
 
उझड़ि जादे मारगि पाए ॥
Ujẖaṛ jāḏe mārag pā▫e.
if they go astray, He sets them on the right path.
ਅਤੇ ਜੇਕਰ ਉਹ ਕੁਰਾਹੇ ਪੈ ਜਾਣ, ਤਾਂ ਗੁਰੂ ਜੀ ਉਨ੍ਹਾਂ ਨੂੰ ਠੀਕ ਰਸਤੇ ਪਾ ਦਿੰਦੇ ਹਨ।
ਉਝੜਿ = ਗ਼ਲਤ ਰਸਤੇ ਤੇ। ਮਾਰਗਿ = (ਠੀਕ) ਰਾਹ ਤੇ।ਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ।
 
तिसु गुर सेवि सदा दिनु राती दुख भंजन संगि सखाता हे ॥१३॥
Ŧis gur sev saḏā ḏin rāṯī ḏukẖ bẖanjan sang sakẖāṯā he. ||13||
So serve the Guru, forever, day and night; He is the Destroyer of pain - He is with you as your companion. ||13||
ਦਿਹੁੰ ਅਤੇ ਰੈਣ ਸਦੀਵ ਹੀ ਤੂੰ ਉਸ ਗੁਰੂ ਦੀ ਟਹਿਲ ਕਮਾ, ਜੋ ਦੁਖੜੇ ਦੂਰ ਕਰਨ ਵਾਲਾ ਅਤੇ ਤੇਰਾ ਮਿੱਤ੍ਰ ਤੇ ਸਾਥੀ ਹੈ।
ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਸੰਗਿ = ਨਾਲ। ਸਖਾਤਾ = ਸਖਾ, ਸਾਥੀ ॥੧੩॥(ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ। ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ ॥੧੩॥
 
गुर की भगति करहि किआ प्राणी ॥
Gur kī bẖagaṯ karahi ki▫ā parāṇī.
O mortal being, what devotional worship have you performed to the Guru?
ਹੇ ਫ਼ਾਨੀ ਬੰਦੇ! ਤੂੰ ਗੁਰਾਂ ਦੀ ਕੀ ਪ੍ਰੇਮਮਈ ਸੇਵਾ ਕਮਾ ਸਕਦਾ ਹੈ?
xxx(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ?
 
ब्रहमै इंद्रि महेसि न जाणी ॥
Barahmai in▫ḏar mahes na jāṇī.
Even Brahma, Indra and Shiva do not know it.
ਬ੍ਰਹਮਾ, ਇੰਦ੍ਰ ਅਤੇ ਸ਼ਿਵਜੀ ਭੀ ਇਸ ਨੂੰ ਨਹੀਂ ਜਾਣਦੇ।
ਬ੍ਰਹਮੈ = ਬ੍ਰਹਮਾ ਨੇ। ਇੰਦ੍ਰਿ = ਇੰਦਰ ਨੇ। ਮਹੇਸਿ = ਮਹੇਸ਼ ਨੇ।ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ।
 
सतिगुरु अलखु कहहु किउ लखीऐ जिसु बखसे तिसहि पछाता हे ॥१४॥
Saṯgur alakẖ kahhu ki▫o lakẖī▫ai jis bakẖse ṯisėh pacẖẖāṯā he. ||14||
Tell me, how can the unknowable True Guru be known? He alone attains this realization, whom the Lord forgives. ||14||
ਅਗਾਧ ਹਨ ਸੱਚੇ ਗੁਰੂ ਜੀ, ਦੱਸੋ ਉਹ ਕਿਸ ਤਰ੍ਹਾਂ ਜਾਣੇ ਜਾ ਸਕਦੇ ਹਨ? ਕੇਵਲ ਉਹ ਹੀ ਉਨ੍ਹਾਂ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਉਹ ਮਾਫ਼ ਕਰ ਦਿੰਦੇ ਹਨ।
ਅਲਖੁ = {अलक्ष्य} ਅਦ੍ਰਿਸ਼ਟ, ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ। ਤਿਸਹਿ = ਉਸ ਨੇ ਹੀ ॥੧੪॥ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ॥੧੪॥
 
अंतरि प्रेमु परापति दरसनु ॥
Anṯar parem parāpaṯ ḏarsan.
One who has love within, obtains the Blessed Vision of His Darshan.
ਜਿਸ ਦੇ ਅੰਦਰ ਪ੍ਰੀਤ ਹੈ ਉਹ ਸਾਹਿਬ ਦਾ ਦੀਦਾਰ ਪਾ ਲੈਂਦਾ ਹੈ।
xxxਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ।
 
गुरबाणी सिउ प्रीति सु परसनु ॥
Gurbāṇī si▫o parīṯ so parsan.
One who enshrines love for the Word of the Guru's Bani, meets with Him.
ਜੋ ਗੁਰਾਂ ਦੀ ਬਾਣੀ ਨਾਲ ਪਿਆਰ ਕਰਦਾ ਹੈ ਉਹ ਸਾਹਿਬ ਨਾਲ ਮਿਲ ਜਾਂਦਾ ਹੈ।
ਪਰਸਨੁ = ਛੋਹ, ਮੇਲ।ਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ।
 
अहिनिसि निरमल जोति सबाई घटि दीपकु गुरमुखि जाता हे ॥१५॥
Ahinis nirmal joṯ sabā▫ī gẖat ḏīpak gurmukẖ jāṯā he. ||15||
Day and night, the Gurmukh sees the immaculate Divine Light everywhere; this lamp illuminates his heart. ||15||
ਗੁਰੂ-ਸਮਰਪਨ ਦਿਹੁੰ ਅਤੇ ਰੈਣ ਪਵਿੱਤ੍ਰ ਪ੍ਰਕਾਸ਼ ਨੂੰ ਸਾਰੇ ਵਿਆਪਕ ਵੇਖਦਾ ਹੈ ਅਤੇ ਉਸ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਦੀਵਾ ਬਲਦਾ ਹੈ।
ਅਹਿ = ਦਿਨ। ਨਿਸਿ = ਰਾਤ। ਨਿਰਮਲ = ਪਵਿੱਤ੍ਰ। ਸਬਾਈ = ਸਾਰੀ ਲੋਕਾਈ ਵਿਚ। ਘਟਿ = (ਆਪਣੇ) ਹਿਰਦੇ-ਘਰ ਵਿਚ ॥੧੫॥ਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ ॥੧੫॥
 
भोजन गिआनु महा रसु मीठा ॥
Bẖojan gi▫ān mahā ras mīṯẖā.
The food of spiritual wisdom is the supremely sweet essence.
ਬ੍ਰਹਮ-ਬੋਧ ਦਾ ਖਾਣਾ ਮਿੱਠਾ, ਪਰਮ ਅੰਮ੍ਰਿਤ ਹੈ।
ਮਹਾ ਰਸੁ = ਬੜੇ ਸੁਆਦ ਵਾਲਾ।(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ।
 
जिनि चाखिआ तिनि दरसनु डीठा ॥
Jin cẖākẖi▫ā ṯin ḏarsan dīṯẖā.
Whoever tastes it, sees the Blessed Vision of the Lord's Darshan.
ਜੋ ਕੋਈ ਭੀ ਇਸ ਨੂੰ ਛਕਦਾ ਹੈ, ਉਹ ਸਾਈਂ ਦੇ ਦੀਦਾਰ ਨੂੰ ਵੇਖ ਲੈਂਦਾ ਹੈ।
ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ (ਮਨੁੱਖ) ਨੇ।ਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ।
 
दरसनु देखि मिले बैरागी मनु मनसा मारि समाता हे ॥१६॥
Ḏarsan ḏekẖ mile bairāgī man mansā mār samāṯā he. ||16||
Beholding His Darshan, the unattached one meets the Lord; subduing the mind's desires, he merges into the Lord. ||16||
ਉਸ ਦਾ ਦੀਦਾਰ ਦੇਖ ਕੇ ਪ੍ਰਭੂ ਦਾ ਪ੍ਰੇਮੀ, ਪ੍ਰਭੂ ਨਾਲ ਮਿਲ ਜਾਂਦਾ ਹੈ ਅਤੇ ਆਪਣੇ ਮਨ ਦੀ ਖ਼ਾਹਿਸ਼ ਨੂੰ ਮੇਟ ਕੇ ਉਸ ਵਿੱਚ ਲੀਨ ਥੀ ਵੰਝਦਾ ਹੈ।
ਦੇਖਿ = ਵੇਖ ਕੇ। ਬੈਰਾਗੀ = ਪ੍ਰੇਮੀ ਜੀਵ। ਮਨਸਾ = ਮਨ ਦਾ ਮਾਇਕ ਫੁਰਨਾ {मनीषा = ਇੱਛਾ, ਖ਼ਾਹਿਸ਼} ॥੧੬॥ਜੇਹੜੇ ਪ੍ਰੇਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ ॥੧੬॥
 
सतिगुरु सेवहि से परधाना ॥
Saṯgur sevėh se parḏẖānā.
Those who serve the True Guru are supreme and famous.
ਪਰਮ ਮਹਾਨ ਹਨ ਉਹ ਜੋ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ।
ਸੇ = ਉਹ ਬੰਦੇ। ਪਰਧਾਨਾ = ਮੰਨੇ ਪ੍ਰਮੰਨੇ ਹੋਏ।ਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ,
 
तिन घट घट अंतरि ब्रहमु पछाना ॥
Ŧin gẖat gẖat anṯar barahm pacẖẖānā.
Deep within each and every heart, they recognize God.
ਹਰ ਦਿਲ ਅੰਦਰ ਉਹ ਪਰਮ ਪ੍ਰਭੂ ਨੂੰ ਸਿੰਵਾਣਦੇ ਹਨ।
ਤਿਨ = ਉਹਨਾਂ ਬੰਦਿਆਂ ਨੇ।ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ।
 
नानक हरि जसु हरि जन की संगति दीजै जिन सतिगुरु हरि प्रभु जाता हे ॥१७॥५॥११॥
Nānak har jas har jan kī sangaṯ ḏījai jin saṯgur har parabẖ jāṯā he. ||17||5||11||
Please bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||
ਮੇਰੇ ਗੁਰਦੇਵ ਜੀ, ਤੂੰ ਨਾਨਕ ਨੂੰ ਵਾਹਿਗੁਰੂ ਦੀ ਕੀਰਤੀ ਅਤੇ ਸਾਹਿੁ ਦੇ ਗੋਲਿਆਂ ਦਾ ਮੇਲ-ਮਿਲਾਪ ਪ੍ਰਦਾਨ ਕਰ ਜੋ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਵਾਹਿਗੁਰੂ ਨੂੰ ਅਨੁਭਵ ਕਰਦੇ ਹਨ।
ਨਾਨਕ = ਨਾਨਕ ਨੂੰ ॥੧੭॥੫॥੧੧॥(ਨਾਨਕ ਦੀ ਅਰਦਾਸਿ ਹੈ ਕਿ) ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤਿ ਨਾਨਕ ਨੂੰ ਭੀ ਮਿਲ ਜਾਏ (ਉਹਨਾਂ ਦੀ ਸੰਗਤ ਵਿਚ ਹੀ ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ ॥੧੭॥੫॥੧੧॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
साचे साहिब सिरजणहारे ॥
Sācẖe sāhib sirjaṇhāre.
The True Lord is the Creator of the Universe.
ਸੱਚਾ ਸੁਆਮੀ ਦੁਲ ਆਲਮ ਦਾ ਰਚਣਹਾਰ ਹੈ।
ਸਾਚੇ = ਹੇ ਸਦਾ-ਥਿਰ ਰਹਿਣ ਵਾਲੇ! ਸਿਰਜਣਹਾਰੇ = ਹੇ ਸਿਰਜਣਹਾਰ!ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ!
 
जिनि धर चक्र धरे वीचारे ॥
Jin ḏẖar cẖakar ḏẖare vīcẖāre.
He established and contemplates the worldly sphere.
ਉਸ ਨੇ ਸੋਚ ਵਿਚਾਰ ਕੇ ਧਰਤੀ ਦੇ ਗੋਲਾਕਾਰ ਨੂੰ ਟਿਕਾਇਆ ਹੈ।
ਜਿਨਿ = ਜਿਸ ਤੈਂ ਨੇ। ਧਰ = ਧਰਤੀ। ਧਰੇ = ਟਿਕਾਏ ਹਨ। ਵੀਚਾਰੇ = ਵੀਚਾਰਿ, ਸੋਚ-ਵਿਚਾਰ ਕੇ।ਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ।
 
आपे करता करि करि वेखै साचा वेपरवाहा हे ॥१॥
Āpe karṯā kar kar vekẖai sācẖā veparvāhā he. ||1||
He Himself created the creation, and beholds it; He is True and independent. ||1||
ਰਚਨਾ ਨੂੰ ਰੱਚ ਕੇ ਰਚਨਹਾਰ ਖੁਦ ਹੀ ਇਸ ਨੂੰ ਵੇਖਦਾ ਹੈ। ਸੱਚਾ ਅਤੇ ਸੁਤੰਤਰ ਹੈ ਉਹ।
ਕਰਿ ਕਰਿ = ਪੈਦਾ ਕਰ ਕਰ ਕੇ। ਵੇਖੈ = ਸੰਭਾਲ ਕਰਦਾ ਹੈ ॥੧॥ਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ ॥੧॥
 
वेकी वेकी जंत उपाए ॥
vekī vekī janṯ upā▫e.
He created the beings of different kinds.
ਸਾਈਂ ਨੈ ਤਿੰਨ ਕਿਸਮਾ ਦੇ ਜੀਵ ਪੈਦਾ ਕੀਤੇ ਹਨ।
ਵੇਕੀ ਵੇਕੀ = ਵਖ ਵਖ ਕਿਸਮ ਦੇ।ਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ। ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ।
 
दुइ पंदी दुइ राह चलाए ॥
Ḏu▫e panḏī ḏu▫e rāh cẖalā▫e.
The two travelers have set out in two directions.
ਦੋ ਰਾਹੀਆ ਨੇ ਦੋ ਰਸਤੇ ਜਾਰੀ ਕੀਤੇ ਹਨ।
ਪੰਦ = ਨਸੀਹਤ, ਸਿੱਖਿਆ। ਪੰਦੀ = ਨਸੀਹਤ ਦੇਣ ਵਾਲਾ। ਦੁਇ = ਦੋ। ਦੁਇ ਪੰਦੀ = ਚੰਗੀ ਤੇ ਮੰਦੀ ਦੋ ਕਿਸਮ ਦੀ ਸਿੱਖਿਆ ਦੇਣ ਵਾਲੇ, ਗੁਰਮੁਖਿ ਤੇ ਮਨਮੁਖ। ਦੁਇ ਰਾਹ = ਜੀਵਨ ਦੇ ਦੋ ਰਸਤੇ (ਚੰਗਾ ਤੇ ਮੰਦਾ)।ਗੁਰਮੁਖਤਾ ਤੇ ਮਨਮੁਖਤਾ-ਇਹ ਦੋਵੇਂ ਰਸਤੇ ਤੋਰ ਦਿੱਤੇ ਹਨ।
 
गुर पूरे विणु मुकति न होई सचु नामु जपि लाहा हे ॥२॥
Gur pūre viṇ mukaṯ na ho▫ī sacẖ nām jap lāhā he. ||2||
Without the Perfect Guru, no one is liberated. Chanting the True Name, one profits. ||2||
ਪੂਰਨ ਗੁਰਾਂ ਦੇ ਬਗੈਰ ਬੰਦੇ ਦੀ ਕਲਿਆਨ ਨਹੀਂ ਹੁੰਦੀ ਸਤਿਨਾਮ ਦਾ ਉਚਾਰਨ ਕਰਨ ਦੁਆਰਾ ਲਾਭ ਪ੍ਰਾਪਤ ਹੁੰਦਾ ਹੈ।
ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ ॥੨॥ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ। (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ ॥੨॥
 
पड़हि मनमुख परु बिधि नही जाना ॥
Paṛėh manmukẖ par biḏẖ nahī jānā.
The self-willed manmukhs read and study, but they do not know the way.
ਪ੍ਰਤਿਕੂਲ ਬੰਦੇ ਵਾਚਦੇ ਹਨ ਪ੍ਰੰਤੂ ਮਾਰਗ ਨੂੰ ਨਹੀਂ ਜਾਣਦੇ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਪਰੁ = ਪਰੰਤੂ। ਬਿਧਿ = (ਉਸ ਉਤੇ ਅਮਲ ਕਰਨ ਦੀ) ਜਾਚ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ,
 
नामु न बूझहि भरमि भुलाना ॥
Nām na būjẖėh bẖaram bẖulānā.
They do not understand the Naam, the Name of the Lord; they wander, deluded by doubt.
ਉਹ ਨਾਮ ਨੂੰ ਨਹੀਂ ਸਮਝਦੇ ਤੇ ਸੰਦੇਹ ਅੰਦਰ ਭਟਕਦੇ ਹਨ।
ਭਰਮਿ = ਮਾਇਆ ਦੀ ਭਟਕਣਾ ਵਿਚ।ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ।
 
लै कै वढी देनि उगाही दुरमति का गलि फाहा हे ॥३॥
Lai kai vadẖī ḏen ugāhī ḏurmaṯ kā gal fāhā he. ||3||
They take bribes, and give false testimony; the noose of evil-mindedness is around their necks. ||3||
ਪਾਪ ਦੀ ਫਾਹੀ ਉਨ੍ਹਾਂ ਦੀ ਗਰਦਨ ਦੁਆਲੇ ਪੈਦੀ ਹੈ ਜੋ ਰਿਸਵਤ ਲੈ ਕੇ ਝੂਠੀ ਗਵਾਹੀ ਦਿੰਦੇ ਹਨ।
ਦੇਨਿ = ਦੇਂਦੇ ਹਨ। ਉਗਾਹੀ = ਗਵਾਹੀ। ਗਲਿ = ਗਲ ਵਿਚ ॥੩॥ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮੱਤ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ ॥੩॥
 
सिम्रिति सासत्र पड़हि पुराणा ॥
Simriṯ sāsṯar paṛėh purāṇā.
They read the Simritees, the Shaastras and the Puraanas;
ਲੋਕ ਸਿਮਰਤੀਆ ਸ਼ਾਸਤਰਾ ਅਤੇ ਪੁਰਾਣਾ ਨੂੰ ਵਾਚਦੇ ਹਨ,
xxx(ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ,
 
वादु वखाणहि ततु न जाणा ॥
vāḏ vakāṇėh ṯaṯ na jāṇā.
they argue and debate, but do not know the essence of reality.
ਉਹ ਬਹਿਸ ਮੁਬਾਹਸੇ ਕਰਦੇ ਹਨ ਪ੍ਰੰਤੂ ਅਸਲੀਅਤ ਨੂੰ ਨਹੀਂ ਜਾਣਦੇ।
ਵਾਦੁ = ਚਰਚਾ, ਬਹਸ। ਤਤੁ = ਜਗਤ ਦਾ ਮੂਲ-ਪ੍ਰਭੂ, ਅਸਲੀਅਤ।(ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ।
 
विणु गुर पूरे ततु न पाईऐ सच सूचे सचु राहा हे ॥४॥
viṇ gur pūre ṯaṯ na pā▫ī▫ai sacẖ sūcẖe sacẖ rāhā he. ||4||
Without the Perfect Guru, the essence of reality is not obtained. The true and pure beings walk the Path of Truth. ||4||
ਪੂਰਨ ਗੁਰਾਂ ਦੇ ਬਾਝੋਂ ਅਸਲ ਪਸਤੂ ਪ੍ਰਾਪਤ ਨਹੀਂ ਹੁੰਦੀ। ਸੱਚੇ ਤੇ ਪਵਿੱਤ੍ਰ ਪ੍ਰਾਨੀ ਸੱਚੇ ਰਸਤੇ ਟੁਰਦੇ ਹਨ।
ਸੁਚੇ = ਪਵਿਤ੍ਰ ਜੀਵਨ ਵਾਲੇ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰ ਕੇ)। ਸਚ ਰਾਹਾ = ਸੱਚ ਦਾ ਰਸਤਾ, ਸਹੀ ਜੀਵਨ-ਰਸਤਾ ॥੪॥ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ। ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ ॥੪॥
 
सभ सालाहे सुणि सुणि आखै ॥
Sabẖ sālāhe suṇ suṇ ākẖai.
All praise God and listen, and listen and speak.
ਸਾਰੇ ਜਣੇ ਉੋਸ ਸੁਆਮੀ ਨੂੰ ਸਲਾਹੁੰਦੇ ਸੁਣਦੇ ਅਤੇ ਉਚਾਰਦੇ ਹਨ।
ਸਭ = ਸਾਰੀ ਲੋਕਾਈ।(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ।
 
आपे दाना सचु पराखै ॥
Āpe ḏānā sacẖ parākẖai.
He Himself is wise, and He Himself judges the Truth.
ਵਾਹਿਗੁਰੂ ਸਿਆਣਾ ਹੈ ਅਤੇ ਆਪ ਹੀ ਸਚਿਆਰਾਂ ਨੂੰ ਪਰਖਦਾ ਹੈ।
ਦਾਨਾ = ਸਭ ਦੇ ਦਿਲ ਦੀ ਜਾਣਨ ਵਾਲਾ। ਪਰਾਖੈ = ਪਰਖੈ, ਪਰਖਦਾ ਹੈ।ਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ।
 
जिन कउ नदरि करे प्रभु अपनी गुरमुखि सबदु सलाहा हे ॥५॥
Jin ka▫o naḏar kare parabẖ apnī gurmukẖ sabaḏ salāhā he. ||5||
Those whom God blesses with His Glance of Grace become Gurmukh, and praise the Word of the Shabad. ||5||
ਜਿਨਾ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਗੁਰਾਂ ਦੀ ਦਇਆ ਦੁਆਰਾ ਉਹ ਉੋਸ ਦੇ ਨਾਮ ਦਾ ਜੱਸ ਗਾਉਂਦੇ ਹਨ।,
xxx॥੫॥ਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ॥੫॥
 
सुणि सुणि आखै केती बाणी ॥
Suṇ suṇ ākẖai keṯī baṇī.
Many listen and listen, and speak the Guru's Bani.
ਅਨੇਕਾ ਹੀ ਪ੍ਰਭੂ ਦੀ ਬਾਣੀ ਨੂੰ ਸੁਣਦੇ ਅਤੇ ਉਚਾਰਨ ਕਰਦੇ ਹਨ।
ਕੇਤੀ = ਬਹੁਤ ਲੁਕਾਈ।(ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤ-ਸਾਲਾਹ ਦੀ ਬਾਣੀ ਭੀ ਬੋਲਦੀ ਹੈ।
 
सुणि कहीऐ को अंतु न जाणी ॥
Suṇ kahī▫ai ko anṯ na jāṇī.
Listening and speaking, no one knows His limits.
ਸ੍ਰਵਣ ਕਰਨ ਅਤੇ ਆਖਣ ਦੁਆਰਾ ਕੋਈ ਭੀ ਪ੍ਰਭੂ ਦੇ ਪਾਰਾਵਰ ਨੂੰ ਨਹੀਂ ਜਾਣ ਸਕਦਾ।
ਸੁਣਿ = ਸੁਣ ਕੇ। ਕੋ = ਕੋਈ ਜੀਵ।ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ।
 
जा कउ अलखु लखाए आपे अकथ कथा बुधि ताहा हे ॥६॥
Jā ka▫o alakẖ lakẖā▫e āpe akath kathā buḏẖ ṯāhā he. ||6||
He alone is wise, unto whom the unseen Lord reveals Himself; he speaks the Unspoken Speech. ||6||
ਕੇਵਲ ਉਹ ਹੀ ਸਿਆਣਾ ਹੈ ਜਿਸ ਨਫੰ ਅਦ੍ਰਿਸ਼ਟ ਸੁਆਮੀ ਆਪਣੇ ਆਪ ਨੂੰ ਵਿਖਾਲਦਾ ਹੈ ਅਤੇ ਉਹ ਹੀ ਪ੍ਰਭੂ ਦੀ ਅਕਹਿ ਵਾਰਤਾ ਨੂੰ ਵਰਣਨ ਕਰਦਾ ਹੈ।
ਅਲਖੁ = ਅਦ੍ਰਿਸ਼ਟ ਪਰਮਾਤਮਾ। ਅਕਥ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਤਾਹਾ = ਉਸੇ ਦੀ ॥੬॥ਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ ॥੬॥
 
जनमे कउ वाजहि वाधाए ॥
Janme ka▫o vājėh vāḏẖā▫e.
At birth, the congratulations pour in;
ਜਦ ਬੱਚਾ ਜੰਮਦਾ ਹੈ ਵਧਾਈਆ ਗੂੰਜਦੀਆਂ ਹਨ,
ਵਾਜਹਿ = ਵੱਜਦੇ ਹਨ (ਵਾਜੇ)। ਵਾਧਾਏ = ਵਧਾਈਆਂ।(ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ,
 
सोहिलड़े अगिआनी गाए ॥
Sohilṛe agi▫ānī gā▫e.
the ignorant sing songs of joy.
ਤੇ ਬੇਸਮਝ ਬੰਦੇ ਖੁਸ਼ੀ ਦੇ ਗੀਤ ਗਾਉਂਦੇ ਹਨ।
ਸੋਹਿਲੜੇ = ਖ਼ੁਸ਼ੀ ਦੇ ਗੀਤ।ਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ।
 
जो जनमै तिसु सरपर मरणा किरतु पइआ सिरि साहा हे ॥७॥
Jo janmai ṯis sarpar marṇā kiraṯ pa▫i▫ā sir sāhā he. ||7||
Whoever is born, is sure to die, according to the destiny of past deeds inscribed upon his head by the Sovereign Lord King. ||7||
ਜੋ ਕੋਈ ਜੰਮਿਆ ਹੈ ਉਹ ਆਪਣੇ ਸਿਰ ਉਤੇ ਪ੍ਰਭੂ ਪਾਤਿਸ਼ਾਹ ਦੀ ਲਿਖੀ ਹੋਈ ਭਾਵੀ ਅਨੂਸਾਰ ਨਿਸਚਿਤ ਹੀ ਮਰ ਜਾਵੇਗਾ।
ਸਰਪਰ = ਜ਼ਰੂਰ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਸਾਹਾ = (ਮੌਤ ਦਾ) ਮੁਹੂਰਤ ॥੭॥ਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ॥੭॥
 
संजोगु विजोगु मेरै प्रभि कीए ॥
Sanjog vijog merai parabẖ kī▫e.
Union and separation were created by my God.
ਦੋਨੋਂ ਮਿਲਾਪ ਅਤੇ ਵਿਛੋੜਾ ਮੈਡੇਂ ਸੁਆਮੀ ਨੇ ਰਚੇ ਹਨ।
ਪ੍ਰਭਿ = ਪ੍ਰਭੂ ਨੇ।(ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ-ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ।
 
स्रिसटि उपाइ दुखा सुख दीए ॥
Sarisat upā▫e ḏukẖā sukẖ ḏī▫e.
Creating the Universe, He gave it pain and pleasure.
ਰਚਨਾ ਨੂੰ ਰਚ ਕੇ ਉਸ ਨੇ ਇਸ ਨੂੰ ਖੁਸ਼ੀ ਅਤੇ ਗਮੀ ਬਖ਼ਸ਼ੀ ਹੈ।
ਦੁਖਾ ਸੁਖ = ਦੁਖ ਤੇ ਸੁਖ।ਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ।
 
दुख सुख ही ते भए निराले गुरमुखि सीलु सनाहा हे ॥८॥
Ḏukẖ sukẖ hī ṯe bẖa▫e nirāle gurmukẖ sīl sanāhā he. ||8||
The Gurmukhs remain unaffected by pain and pleasure; they wear the armor of humility. ||8||
ਗੁਰੂ ਸਮਰਪਣ ਪੀੜ ਅਤੇ ਪ੍ਰਸੰਨਤਾ ਤੋਂ ਨਿਰਲੋਪ ਰਹਿੰਦੇ ਹਲ ਅਤੇ ਨਿਮਰਤਾ ਦੀ ਸੰਚੋਅ ਪਹਿਨਦੇ ਹਨ।
ਨਿਰਾਲੇ = ਨਿਰਲੇਪ। ਸੀਲੁ = ਮਿੱਠਾ ਸੁਭਾਉ। ਸਨਾਹਾ = ਜ਼ਿਰਹ-ਬਕਤਰ, ਸੰਜੋਅ, ਜੰਗ ਵਿਚ ਸਰੀਰਕ ਬਚਾਉ ਵਾਸਤੇ ਪਹਿਨੇ ਜਾਣ ਵਾਲੇ ਲੋਹੇ ਦੀ ਜਾਲੀ ਦੇ ਕੱਪੜੇ ॥੮॥ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ॥੮॥
 
नीके साचे के वापारी ॥
Nīke sācẖe ke vāpārī.
The noble people are traders in Truth.
ਭਲੇ ਹਨ ਸੱਚੇ ਸੁਆਮੀ ਦੇ ਵਣਜਾਰੇ।
ਨੀਕੇ = ਚੰਗੇ।ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ।
 
सचु सउदा लै गुर वीचारी ॥
Sacẖ sa▫uḏā lai gur vīcẖārī.
They purchase the true merchandise, contemplating the Guru.
ਗੁਰਾਂ ਦੇ ਸਲਾਹ ਮਸ਼ਵਰੇ ਦੁਆਰਾ ਉਹ ਸੱਚਾ ਸੌਦਾ ਸੂਤ ਖਰੀਦਦੇ ਹਨ।
xxxਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ।
 
सचा वखरु जिसु धनु पलै सबदि सचै ओमाहा हे ॥९॥
Sacẖā vakẖar jis ḏẖan palai sabaḏ sacẖai omāhā he. ||9||
One who has the wealth of the true commodity in his lap, is blessed with the rapture of the True Shabad. ||9||
ਜਿਸ ਦੀ ਝੋਲੀ ਵਿੱਚ ਸੱਚੀ ਰਾਜ ਦੀ ਦੌਲਤ ਹੈ ਉਸ ਨੂੰ ਸੱਚੇ ਨਾਮ ਦੀ ਪਰਮ ਪ੍ਰਸੰਨਤਾ ਦੀ ਦਾਤ ਮਿਲਦੀ ਹੈ।
ਜਿਸੁ ਪਲੈ = ਜਿਸ ਦੇ ਪਾਸ ਹੈ ॥੯॥ਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ॥੯॥
 
काची सउदी तोटा आवै ॥
Kācẖī sa▫uḏī ṯotā āvai.
The false dealings lead only to loss.
ਕੂੜੇ ਵਣਜ ਵਾਪਾਰ ਦੁਆਰਾ ਘਾਟਾ ਪੈਦਾ ਹੈ।
ਸਉਦੀ = ਸੌਦਿਆਂ ਵਿਚ। ਤੋਟਾ = ਘਾਟਾ।ਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ।
 
गुरमुखि वणजु करे प्रभ भावै ॥
Gurmukẖ vaṇaj kare parabẖ bẖāvai.
The trades of the Gurmukh are pleasing to God.
ਜੋ ਗੁਰਾਂ ਦੇ ਰਾਹੀਂ ਵਾਪਾਰ ਕਰਦਾ ਹੈ ਉਹਪ੍ਰਭੂ ਨੂੰ ਪਿਆਰਾ ਲਗਦਾ ਹੈ।
ਵਣਜੁ = ਵਪਾਰ।ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ।
 
पूंजी साबतु रासि सलामति चूका जम का फाहा हे ॥१०॥
Pūnjī sābaṯ rās salāmaṯ cẖūkā jam kā fāhā he. ||10||
His stock is safe, and his capital is safe and sound. The noose of Death is cut away from around his neck. ||10||
ਜਿਸ ਦਾ ਮਾਲ ਮਤਾ ਠੀਕ ਪੂਰਾ ਹੈ ਅਤੇ ਜਿਸ ਦਾ ਵੱਖਰ ਐਨ ਮੁਕੰਮਲ ਹੈ ਉ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਚੂਕਾ = ਮੁੱਕ ਜਾਂਦਾ ਹੈ ॥੧੦॥ਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ ॥੧੦॥