Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

अनहदु वाजै भ्रमु भउ भाजै ॥
Anhaḏ vājai bẖaram bẖa▫o bẖājai.
When the unstruck sound current resounds, doubt and fear run away.
ਜਦ ਸੁਤੇ ਸਿਧ ਹੋਣ ਵਾਲਾ ਕੀਰਤਨ ਬੰਦੇ ਦੇ ਅੰਦਰ ਗੂੰਜਦਾ ਹੈ ਤਾਂ ਉਸ ਦਾ ਸੰਦੇਹ ਤੇ ਡਰ ਦੌੜ ਜਾਂਦੇ ਹਨ।
ਅਨਹਦੁ = ਇਕ-ਰਸ, ਲਗਾਤਾਰ।(ਉਸ ਗੁਰਮੁਖ ਦੇ ਹਿਰਦੇ ਵਿਚ) ਇਕ-ਰਸ (ਸਿਫ਼ਤ-ਸਾਲਾਹ ਦਾ ਵਾਜਾ ਵੱਜਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ।
 
सगल बिआपि रहिआ प्रभु छाजै ॥
Sagal bi▫āp rahi▫ā parabẖ cẖẖājai.
God is all-pervading, giving shade to all.
ਸਰਬ-ਵਿਆਪਕ ਸੁਆਮੀ ਸਾਰਿਆਂ ਨੂੰ ਛਾਇਆ ਬਖ਼ਸ਼ਦਾ ਹੈ।
ਛਾਜੈ = ਛਾ ਰਿਹਾ ਹੈ, ਪਸਰ ਰਿਹਾ ਹੈ, ਵਿਆਪਕ ਹੈ।(ਉਸ ਨੂੰ ਪਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਮੌਜੂਦ ਹੈ ਤੇ ਸਭ ਉਤੇ (ਆਪਣੀ ਰੱਖਿਆ ਦੀ) ਛਾਂ ਕਰ ਰਿਹਾ ਹੈ।
 
सभ तेरी तू गुरमुखि जाता दरि सोहै गुण गाइदा ॥१०॥
Sabẖ ṯerī ṯū gurmukẖ jāṯā ḏar sohai guṇ gā▫iḏā. ||10||
All belong to You; to the Gurmukhs, You are known. Singing Your Praises, they look beautiful in Your Court. ||10||
ਸਾਰੇ ਜਣੇ ਤੇਰੇ ਹਨ, ਹੇ ਸਾਹਿਬ! ਗੁਰਾਂ ਦੀ ਦਇਆ ਦੁਆਰਾ ਤੂੰ ਜਾਣਿਆ ਜਾਂਦਾ ਹੈਂ। ਤੇਰਾ ਜੱਸ ਗਾਇਨ ਕਰਨ ਦੁਆਰਾ ਜੀਵ ਤੇਰੇ ਦਰਬਾਰ ਵਿੱਚ ਸੋਹਣਾ ਲਗਦਾ ਹੈ।
xxx॥੧੦॥ਹੇ ਪ੍ਰਭੂ! ਇਹ ਸਾਰੀ ਰਚਨਾ ਤੇਰੀ ਹੈ (ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈਂ)-('ਸਫਲ ਬਿਰਖ' ਗੁਰੂ ਤੋਂ ਨਾਮ-ਫਲ ਪ੍ਰਾਪਤ ਕਰਨ ਵਾਲਾ) ਗੁਰਮੁਖ ਇਹ ਗੱਲ ਸਮਝ ਲੈਂਦਾ ਹੈ, ਉਹ ਗੁਰਮੁਖ ਤੇਰੇ ਗੁਣ ਗਾਂਦਾ ਹੈ ਤੇ ਤੇਰੇ ਦਰ ਤੇ ਸੋਭਾ ਪਾਂਦਾ ਹੈ ॥੧੦॥
 
आदि निरंजनु निरमलु सोई ॥
Āḏ niranjan nirmal so▫ī.
He is the Primal Lord, immaculate and pure.
ਉਹ ਪਰਾਪੂਰਬਲਾ ਪ੍ਰਭੂ ਬੇਦਾਗ਼ ਅਤੇ ਪਵਿੱਤਰ ਹੈ।
ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਪ੍ਰਭਾਵ ਤੋਂ ਰਹਿਤ।ਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤ੍ਰ-ਸਰੂਪ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ।
 
अवरु न जाणा दूजा कोई ॥
Avar na jāṇā ḏūjā ko▫ī.
I know of no other at all.
ਮੈਂ ਤੇਰੇ ਬਗ਼ੈਰ ਹੋਰ ਕਿਸੇ ਨੂੰ ਨਹੀਂ ਜਾਣਦਾ।
xxxਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ।
 
एकंकारु वसै मनि भावै हउमै गरबु गवाइदा ॥११॥
Ėkankār vasai man bẖāvai ha▫umai garab gavā▫iḏā. ||11||
The One Universal Creator Lord dwells within, and is pleasing to the mind of those who banish egotism and pride. ||11||
ਜੋ ਆਪਣੀ ਸਵੈ-ਹੰਗਤਾ ਅਤੇ ਹੰਕਾਰ ਨੂੰ ਛੱਡ ਦਿੰਦਾ ਹੈ; ਅਦੁਤੀ ਸੁਆਮੀ ਉਸ ਦੇ ਅੰਦਰ ਵਸਦਾ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ।
ਏਕੰਕਾਰੁ = ਇਕ ਅਕਾਲ ਪੁਰਖ ॥੧੧॥ਉਸ ਗੁਰਮੁਖ ਦੇ ਮਨ ਵਿਚ ਉਹੀ ਇੱਕ ਅਕਾਲ ਪੁਰਖ ਵੱਸਦਾ ਹੈ ਤੇ ਮਨ ਵਿਚ ਪਿਆਰਾ ਲੱਗਦਾ ਹੈ (ਇਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਲੈਂਦਾ ਹੈ ॥੧੧॥
 
अम्रितु पीआ सतिगुरि दीआ ॥
Amriṯ pī▫ā saṯgur ḏī▫ā.
I drink in the Ambrosial Nectar, given by the True Guru.
ਮੈਂ ਸੱਚੇ ਗੁਰਾਂ ਦਾ ਬਖ਼ਸ਼ਿਆ ਹੋਇਆ ਪ੍ਰਭੂ ਦਾ ਸੁਧਾਰਸ ਪਾਨ ਕੀਤਾ ਹੈ।
ਸਤਿਗੁਰਿ = ਗੁਰੂ ਨੇ।ਜਿਸ ਗੁਰਮੁਖ ਨੂੰ ਸਤਿਗੁਰੂ ਨੇ ਨਾਮ-ਅੰਮ੍ਰਿਤ ਦਿੱਤਾ ਤੇ ਉਸ ਨੇ ਲੈ ਕੇ ਪੀਤਾ।
 
अवरु न जाणा दूआ तीआ ॥
Avar na jāṇā ḏū▫ā ṯī▫ā.
I do not know any other second or third.
ਮੈਂ ਹੁਣ ਹੋਰ ਕਿਸੇ ਦੂਜੇ ਤੇ ਤੀਜੇ ਨੂੰ ਨਹੀਂ ਜਾਣਦਾ।
xxxਉਸ ਨੂੰ ਜਗਤ ਵਿਚ ਕਿਤੇ ਭੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਨਹੀਂ ਦਿੱਸਦਾ, (ਉਸ ਦੇ ਅੰਦਰ ਕੋਈ ਮੇਰ-ਤੇਰ ਨਹੀਂ ਰਹਿ ਜਾਂਦੀ)।
 
एको एकु सु अपर पर्मपरु परखि खजानै पाइदा ॥१२॥
Ėko ek so apar parampar parakẖ kẖajānai pā▫iḏā. ||12||
He is the One, Unique, Infinite and Endless Lord; He evaluates all beings and places some in His treasury. ||12||
ਉਹ ਸਾਡਾ ਅਦੁੱਤੀ, ਅਨੰਤ ਤੇ ਹਦਬੰਨਾ-ਰਹਿਤ ਸੁਆਮੀ ਹੈ। ਆਪਣੇ ਖਜ਼ਾਨੇ ਵਿੱਚ ਪਾਣ ਤੋਂ ਪਹਿਲਾਂ ਉਹ ਪ੍ਰਾਣੀ ਦੀ ਜਾਂਚ ਪੜਤਾਲ ਕਰਦਾ ਹੈ।
ਅਪਰ = ਜਿਸ ਤੋਂ ਪਰੇ ਕੋਈ ਨਹੀਂ। ਪਰੰਪਰ = ਪਰੇ ਤੋਂ ਪਰੇ ॥੧੨॥(ਉਸ ਗੁਰਮੁਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਹਰ ਥਾਂ) ਇਕੋ ਇਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ, ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ) ਪਰਖ ਕੇ (ਤੇ ਪਸੰਦ ਕਰ ਕੇ ਉਹਨਾਂ ਨੂੰ) ਆਪਣੇ ਖ਼ਜ਼ਾਨੇ ਵਿਚ ਰਲਾ ਲੈਂਦਾ ਹੈ ॥੧੨॥
 
गिआनु धिआनु सचु गहिर ग्मभीरा ॥
Gi▫ān ḏẖi▫ān sacẖ gahir gambẖīrā.
Spiritual wisdom and meditation on the True Lord are deep and profound.
ਡੂੰਘੀ ਅਤੇ ਅਗਾਧ ਹੈ ਤੇਰੇ ਸੱਚ ਦੀ ਗਿਆਤ ਅਤੇ ਯਾਦ, ਹੇ ਸੁਆਮੀ।
ਗਹਿਰ = ਡੂੰਘਾ। ਗੰਭੀਰਾ = ਵੱਡੇ ਜਿਗਰੇ ਵਾਲਾ।ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ! ਤੇਰੇ ਨਾਲ ਜਾਣ-ਪਛਾਣ ਪਾਣੀ ਤੇ ਤੇਰੇ ਚਰਨਾਂ ਵਿਚ ਜੁੜਨਾ ਹੀ ਸਦਾ-ਥਿਰ ਰਹਿਣ ਵਾਲਾ (ਉੱਦਮ) ਹੈ।
 
कोइ न जाणै तेरा चीरा ॥
Ko▫e na jāṇai ṯerā cẖīrā.
No one knows Your expanse.
ਕੋਈ ਭੀ ਤੇਰੇ ਵਿਸਥਾਰ ਨੂੰ ਨਹੀਂ ਜਾਣਦਾ, ਹੇ ਸਾਈਂ।
ਚੀਰਾ = ਪੱਲਾ, ਪਾਟ, ਖਿਲਾਰਾ।(ਤੂੰ ਇਕ ਐਸਾ ਬੇਅੰਤ ਸਮੁੰਦਰ ਹੈਂ ਕਿ) ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ।
 
जेती है तेती तुधु जाचै करमि मिलै सो पाइदा ॥१३॥
Jeṯī hai ṯeṯī ṯuḏẖ jācẖai karam milai so pā▫iḏā. ||13||
All that are, beg from You; You are attained only by Your Grace. ||13||
ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਪਾਸੋਂ ਖ਼ੈਰ ਮੰਗਦੀ ਹੈ। ਕੇਵਲ ਉਹ ਹੀ ਤੈਨੂੰ ਪਾਉਂਦਾ ਹੈ ਜਿਸ ਉਤੇ ਤੇਰੀ ਰਹਿਮਤ ਹੈ।
ਜਾਚੈ = ਮੰਗਦੀ ਹੈ। ਕਰਮਿ = ਬਖ਼ਸ਼ਸ਼ ਦੀ ਰਾਹੀਂ ॥੧੩॥ਜਿਤਨੀ ਭੀ ਸ੍ਰਿਸ਼ਟੀ ਹੈ ਇਹ ਸਾਰੀ ਦੀ ਸਾਰੀ ਤੈਥੋਂ ਹੀ (ਹਰੇਕ ਪਦਾਰਥ) ਮੰਗਦੀ ਹੈ। ਉਹ ਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖ਼ਸ਼ਸ਼ ਨਾਲ ਕੁਝ ਮਿਲਦਾ ਹੈ ॥੧੩॥
 
करमु धरमु सचु हाथि तुमारै ॥
Karam ḏẖaram sacẖ hāth ṯumārai.
You hold karma and Dharma in Your hands, O True Lord.
ਰਹਿਮਤ ਅਤੇ ਸਚਾਈ ਤੇਰੇ ਹੱਥ ਵਿੱਚ ਹੈ, ਹੇ ਸੱਚੇ ਸੁਆਮੀ!
ਸਚੁ = ਸਦਾ-ਥਿਰ ਰਹਿਣ ਵਾਲਾ। ਹਾਥਿ = ਹੱਥ ਵਿਚ।(ਲੋਕ ਆਪੋ ਆਪਣੀ ਸਮਝ ਅਨੁਸਾਰ ਧਾਰਮਿਕ ਮਿਥੇ ਕਰਮ ਕਰਦੇ ਹਨ, ਪਰ) ਤੇਰੇ ਸਦਾ-ਥਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ।
 
वेपरवाह अखुट भंडारै ॥
veparvāh akẖut bẖandārai.
O Independent Lord, Your treasures are inexhaustible.
ਹੇ ਮੇਰੇ ਮੁਛੰਦਗੀ-ਰਹਿਤ ਸੁਆਮੀ! ਅਮੁਕ ਹਨ ਤੇਰੇ ਖ਼ਜ਼ਾਨੇ।
ਭੰਡਾਰੈ = ਖ਼ਜ਼ਾਨੇ ਵਿਚ।ਹੇ ਬੇ-ਪਰਵਾਹ ਪ੍ਰਭੂ! ਇਹ ਨਾਮ ਤੇਰੇ ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ ਵਿਚ ਮੌਜੂਦ ਹੈ।
 
तू दइआलु किरपालु सदा प्रभु आपे मेलि मिलाइदा ॥१४॥
Ŧū ḏa▫i▫āl kirpāl saḏā parabẖ āpe mel milā▫iḏā. ||14||
You are forever kind and compassionate, God. You unite in Your Union. ||14||
ਤੂੰ ਹੇ ਸੁਆਮੀ! ਸਦੀਵ ਹੀ ਮਇਆਵਾਨ ਤੇ ਮਿਹਰਬਾਨ ਹੈ। ਤੂੰ ਆਪ ਹੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।
xxx॥੧੪॥ਹੇ ਪ੍ਰਭੂ! ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ, ਸਭ ਦਾ ਮਾਲਕ (ਪ੍ਰਭੂ) ਹੈਂ, ਤੂੰ ਆਪ ਹੀ (ਆਪਣੇ ਖ਼ਜ਼ਾਨੇ ਵਿਚੋਂ ਇਹ ਦਾਤ ਦੇ ਕੇ) ਆਪਣੀ ਸੰਗਤ ਵਿਚ ਮਿਲਾ ਲੈਂਦਾ ਹੈ ॥੧੪॥
 
आपे देखि दिखावै आपे ॥
Āpe ḏekẖ ḏikẖāvai āpe.
You Yourself see, and cause Yourself to be seen.
ਤੂੰ ਆਪ ਹੀ ਵੇਖਦਾ ਹੈਂ ਅਤੇ ਆਪ ਹੀ ਵਿਖਾਲਦਾ ਹੈਂ।
xxxਪ੍ਰਭੂ ਆਪ ਹੀ (ਜੀਵਾਂ ਦੀ) ਸੰਭਾਲ ਕਰ ਕੇ ਆਪ ਹੀ (ਜੀਵਾਂ ਨੂੰ) ਆਪਣਾ ਦਰਸ਼ਨ ਕਰਾਂਦਾ ਹੈ।
 
आपे थापि उथापे आपे ॥
Āpe thāp uthāpe āpe.
You Yourself establish, and You Yourself disestablish.
ਤੂੰ ਆਪ ਹੀ ਸਾਰਿਆਂ ਨੂੰ ਟਿਕਾਉਂਦਾ ਹੈਂ ਅਤੇ ਆਪ ਹੀ ਪੁੱਟ ਸੁੱਟਦਾ ਹੈਂ।
ਉਥਾਪੇ = ਨਾਸ ਕਰਦਾ ਹੈ, ਉਖੇੜਦਾ ਹੈ।ਆਪ ਹੀ ਪੈਦਾ ਕਰਦਾ ਹੈ ਆਪ ਨਾਸ ਕਰਦਾ ਹੈ।
 
आपे जोड़ि विछोड़े करता आपे मारि जीवाइदा ॥१५॥
Āpe joṛ vicẖẖoṛe karṯā āpe mār jīvā▫iḏā. ||15||
The Creator Himself unites and separates; He Himself kills and rejuvenates. ||15||
ਸਿਰਜਣਹਾਰ ਆਪ ਹੀ ਮਿਲਾਉਂਦਾ ਅਤੇ ਵਿਛੋੜਦਾ ਹੈ ਅਤੇ ਆਪ ਹੀ ਨਾਸ ਅਤੇ ਸੁਰਜੀਤ ਕਰਦਾ ਹੈ।
xxx॥੧੫॥ਕਰਤਾਰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ (ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ (ਕਿਸੇ ਨੂੰ) ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ ॥੧੫॥
 
जेती है तेती तुधु अंदरि ॥
Jeṯī hai ṯeṯī ṯuḏẖ anḏar.
As much as there is, is contained within You.
ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੇ ਵਿੱਚ ਸਮਾਈ ਹੋਈ ਹੈ, ਹੇ ਸਾਹਿਬ!
ਤੇਤੀ = ਉਹ ਸਾਰੀ (ਲੁਕਾਈ)।ਇਹ ਜਿਤਨੀ ਭੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ।
 
देखहि आपि बैसि बिज मंदरि ॥
Ḏekẖėh āp bais bij manḏar.
You gaze upon Your creation, sitting within Your royal palace.
ਆਪਣੇ ਪਾਤਿਸ਼ਾਹੀ ਮਹਿਲ ਅੰਦਰ ਬੈਠ ਕੇ, ਤੂੰ ਆਪੇ ਹੀ ਆਪਣੀ ਰਚਨਾ ਨੂੰ ਵੇਖਦਾ ਹੈਂ।
ਬੈਸਿ = ਬੈਠ ਕੇ। ਬਿਜ ਮੰਦਰਿ = ਪੱਕੇ ਮੰਦਰ ਵਿਚ।ਤੂੰ ਆਪਣੇ ਸਦਾ-ਥਿਰ ਮਹਿਲ ਵਿਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈਂ।
 
नानकु साचु कहै बेनंती हरि दरसनि सुखु पाइदा ॥१६॥१॥१३॥
Nānak sācẖ kahai benanṯī har ḏarsan sukẖ pā▫iḏā. ||16||1||13||
Nanak offers this true prayer; gazing upon the Blessed Vision of the Lord's Darshan, I have found peace. ||16||1||13||
ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਕਿ ਜੋ ਕੋਈ ਭੀ ਸੁਆਮੀ ਦਾ ਦੀਦਾਰ ਦੇਖ ਲੈਂਦਾ ਹੈ, ਉਹ ਹੀ ਆਰਾਮ ਪਾਉਂਦਾ ਹੈ।
xxx॥੧੬॥੧॥੧੩॥ਹੇ ਹਰੀ! ਤੇਰਾ ਦਾਸ ਨਾਨਕ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ (ਤੇਰੇ ਦੀਦਾਰ ਵਾਸਤੇ ਤੇਰੇ ਦਰ ਤੇ) ਬੇਨਤੀ ਕਰਦਾ ਹੈ (ਜਿਸ ਨੂੰ ਤੇਰਾ ਦੀਦਾਰ ਨਸੀਬ ਹੁੰਦਾ ਹੈ, ਉਹ ਉਸ) ਦੀਦਾਰ ਦੀ ਬਰਕਤਿ ਨਾਲ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੧੬॥੧॥੧੩॥
 
मारू महला १ ॥
Mārū mėhlā 1.
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
xxxxxx
 
दरसनु पावा जे तुधु भावा ॥
Ḏarsan pāvā je ṯuḏẖ bẖāvā.
If I am pleasing to You, Lord, then I obtain the Blessed Vision of Your Darshan.
ਜੇਕਰ ਮੈਂ ਤੈਨੂੰ ਚੰਗਾ ਲੱਗਾਂ, ਕੇਵਲ ਤਦ ਹੀ ਮੈਂ ਤੇਰਾ ਦੀਦਾਰ ਦੇਖ ਸਕਦਾ ਹਾਂ, ਹੇ ਸੁਆਮੀ?
ਪਾਵਾ = ਪਾਵਾਂ, ਮੈਂ ਪਾ ਸਕਾਂ। ਭਾਵਾ = ਭਾਵਾਂ, ਮੈਂ ਚੰਗਾ ਲੱਗਾਂ।ਹੇ ਸਦਾ-ਥਿਰ ਪ੍ਰਭੂ! ਜੇ ਮੈਂ ਤੈਨੂੰ ਚੰਗਾ ਲੱਗਾਂ, ਤਾਂ ਹੀ ਤੇਰਾ ਦਰਸਨ ਕਰ ਸਕਦਾ ਹਾਂ,
 
भाइ भगति साचे गुण गावा ॥
Bẖā▫e bẖagaṯ sācẖe guṇ gāvā.
In loving devotional worship, O True Lord, I sing Your Glorious Praises.
ਪਿਆਰ ਨਾਲ ਉਪਾਸ਼ਨਾ ਦੁਆਰਾ, ਮੈਂ ਤੇਰੀ ਸੱਚੀ ਕੀਰਤੀ ਗਾਇਨ ਕਰਦਾ ਹਾਂ।
ਭਾਇ = ਪ੍ਰੇਮ ਨਾਲ।ਤੇ ਤੇਰੇ ਪ੍ਰੇਮ ਵਿਚ (ਜੁੜ ਕੇ) ਤੇਰੀ ਭਗਤੀ (ਕਰ ਸਕਦਾ ਹਾਂ, ਤੇ) ਤੇਰੇ ਗੁਣ ਗਾ ਸਕਦਾ ਹਾਂ।
 
तुधु भाणे तू भावहि करते आपे रसन रसाइदा ॥१॥
Ŧuḏẖ bẖāṇe ṯū bẖāvėh karṯe āpe rasan rasā▫iḏā. ||1||
By Your Will, O Creator Lord, You have become pleasing to me, and so sweet to my tongue. ||1||
ਜੇਕਰ ਐਹੋ ਜੇਹੀ ਹੋਵੇ ਤੇਰੀ ਰਜ਼ਾ, ਹੇ ਸਿਰਜਣਹਾਰ! ਤਾਂ ਮੈਨੂੰ ਚੰਗਾ ਲਗਦਾ ਅਤੇ ਮੇਰੀ ਜੀਹਭਾ ਨੂੰ ਮਿਠੜਾ ਭਾਸਦਾ ਹੈਂ।
ਭਾਣੇ = (ਜੇਹੜੇ) ਚੰਗੇ ਲੱਗੇ। ਭਾਵਹਿ = (ਉਹਨਾਂ ਨੂੰ) ਚੰਗਾ ਲੱਗਦਾ ਹੈਂ। ਕਰਤੇ = ਹੇ ਕਰਤਾਰ! ਰਸਨ = ਜੀਭ। ਰਸਾਇਦਾ = ਰਸੀਲੀ ਬਣਾਂਦਾ ਹੈਂ ॥੧॥ਹੇ ਕਰਤਾਰ! ਜੇਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈਂ। ਤੂੰ ਆਪ ਹੀ ਉਹਨਾਂ ਦੀ ਜੀਭ ਵਿਚ (ਆਪਣੇ ਨਾਮ ਦਾ) ਰਸ ਪੈਦਾ ਕਰਦਾ ਹੈਂ ॥੧॥
 
सोहनि भगत प्रभू दरबारे ॥
Sohan bẖagaṯ parabẖū ḏarbāre.
The devotees look beautiful in the Darbaar, the Court of God.
ਸੰਤ, ਸਾਹਿਬ ਦੀ ਦਰਗਾਹ ਅੰਦਰ, ਸੁੰਦਰ ਦਿਸਦੇ ਹਨ।
xxxਹੇ ਪ੍ਰਭੂ! ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ।
 
मुकतु भए हरि दास तुमारे ॥
Mukaṯ bẖa▫e har ḏās ṯumāre.
Your slaves, Lord, are liberated.
ਹੇ ਵਾਹਿਗੁਰੂ! ਤੈਂਡੇ ਗੁਮਾਸ਼ਤੇ ਬੰਦਖ਼ਲਾਸ ਥੀ ਵੰਝਦੇ ਹਨ।
ਮੁਕਤੁ = ਵਿਕਾਰਾਂ ਤੋਂ ਸੁਤੰਤਰ। ਹਰਿ = ਹੇ ਹਰੀ!ਹੇ ਹਰੀ! ਤੇਰੇ ਦਾਸ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ।
 
आपु गवाइ तेरै रंगि राते अनदिनु नामु धिआइदा ॥२॥
Āp gavā▫e ṯerai rang rāṯe an▫ḏin nām ḏẖi▫ā▫iḏā. ||2||
Eradicating self-conceit, they are attuned to Your Love; night and day, they meditate on the Naam, the Name of the Lord. ||2||
ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਉਹ ਤੇਰੇ ਪ੍ਰੇਮ ਨਾਲ ਰੰਗੇ ਹੋਏ ਹਨ ਅਤੇ ਰੈਣ ਤੇ ਦਿਹੁੰ ਤੈਂਡੇ ਨਾਮ ਦਾ ਆਰਾਧਨ ਕਰਦੇ ਹਨ।
ਆਪ = ਆਪਾ-ਭਾਵ। ਗਵਾਇ = ਗਵਾ ਕੇ। ਅਨਦਿਨੁ = ਹਰ ਰੋਜ਼ ॥੨॥ਉਹ ਆਪਾ-ਭਾਵ ਮਿਟਾ ਕੇ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਹਰ ਰੋਜ਼ (ਭਾਵ, ਹਰ ਵੇਲੇ) ਤੇਰਾ ਨਾਮ ਸਿਮਰਦੇ ਹਨ ॥੨॥
 
ईसरु ब्रहमा देवी देवा ॥
Īsar barahmā ḏevī ḏevā.
Shiva, Brahma, gods and goddesses,
ਸ਼ਿਵਜੀ, ਬ੍ਰਹਮਾ, ਦੇਵੀਆਂ, ਦੇਵਤੇ,
ਈਸਰੁ = ਸ਼ਿਵ।ਸ਼ਿਵ, ਬ੍ਰਹਮਾ, ਅਨੇਕਾਂ ਦੇਵੀਆਂ ਤੇ ਦੇਵਤੇ,
 
इंद्र तपे मुनि तेरी सेवा ॥
Inḏar ṯape mun ṯerī sevā.
Indra, ascetics and silent sages serve You.
ਇੰਦਰ, ਤਪੱਸਵੀ ਅਤੇ ਚੁਪ-ਧਾਰੀ ਰਿਸ਼ੀ ਤੇਰੀ ਟਹਿਲ ਸੇਵਾ ਨੂੰ ਲੋਚਦੇ ਹਨ।
ਤਪੇ = ਤਪ ਕਰਨ ਵਾਲੇ।ਇੰਦਰ ਦੇਵਤਾ, ਤਪੀ ਲੋਕ, ਰਿਸ਼ੀ ਮੁਨੀ-ਇਹ ਸਭ ਤੇਰੀ ਹੀ ਸੇਵਾ-ਭਗਤੀ ਕਰਦੇ ਹਨ (ਭਾਵ, ਭਾਵੇਂ ਇਹ ਕਿਤਨੇ ਹੀ ਵੱਡੇ ਮਿਥੇ ਜਾਣ, ਪਰ ਤੇਰੇ ਸਾਹਮਣੇ ਇਹ ਤੇਰੇ ਸਾਧਾਰਨ ਸੇਵਕ ਹਨ)।
 
जती सती केते बनवासी अंतु न कोई पाइदा ॥३॥
Jaṯī saṯī keṯe banvāsī anṯ na ko▫ī pā▫iḏā. ||3||
Celibates, givers of charity and the many forest-dwellers have not found the Lord's limits. ||3||
ਪ੍ਰਹੇਜ਼ਗਾਰ, ਪਵਿੱਤਰ ਪੁਰਸ਼ ਅਤੇ ਅਨੇਕਾਂ ਹੀ ਜੰਗਲ-ਨਿਵਾਸੀ ਸਾਈਂ ਦੇ ਓੜਕ ਨੂੰ ਨਹੀਂ ਪਾਂਦੇ।
xxx॥੩॥ਅਨੇਕਾਂ ਜਤਧਾਰੀ, ਅਨੇਕਾਂ ਉੱਚ-ਆਚਰਨੀ, ਤੇ ਅਨੇਕਾਂ ਹੀ ਬਨਾਂ ਵਿਚ ਰਹਿਣ ਵਾਲੇ ਤਿਆਗੀ (ਤੇਰੇ ਗੁਣ ਗਾਂਦੇ ਹਨ, ਪਰ ਤੇਰੇ ਗੁਣਾਂ ਦਾ) ਕੋਈ ਭੀ ਅੰਤ ਨਹੀਂ ਲੱਭ ਸਕਦਾ ॥੩॥
 
विणु जाणाए कोइ न जाणै ॥
viṇ jāṇā▫e ko▫e na jāṇai.
No one knows You, unless You let them know You.
ਜੇਕਰ ਤੂੰ ਨਾਂ ਦਰਸਾਵੇਂ, ਕੋਈ ਭੀ ਤੈਨੂੰ ਨਹੀਂ ਸਮਝਦਾ।
xxxਜਦ ਤਕ ਪਰਮਾਤਮਾ ਆਪ ਸੂਝ ਨਾਹ ਬਖ਼ਸ਼ੇ ਕੋਈ ਜੀਵ (ਪਰਮਾਤਮਾ ਦੀ ਭਗਤੀ ਕਰਨ ਦੀ) ਸੂਝ ਪ੍ਰਾਪਤ ਨਹੀਂ ਕਰ ਸਕਦਾ।
 
जो किछु करे सु आपण भाणै ॥
Jo kicẖẖ kare so āpaṇ bẖāṇai.
Whatever is done, is by Your Will.
ਜਿਹੜਾ ਕੁੱਝ ਤੂੰ ਕਰਦਾ ਹੈਂ, ਉਹ ਤੂੰ ਆਪਣੀ ਰਜ਼ਾ ਅੰਦਰ ਕਰਦਾ ਹੈਂ।
ਭਾਣੈ = ਮਰਜ਼ੀ ਨਾਲ, ਰਜ਼ਾ ਵਿਚ।ਪਰਮਾਤਮਾ ਜੋ ਕੁਝ ਕਰਦਾ ਹੈ ਆਪਣੀ ਰਜ਼ਾ ਵਿਚ (ਆਪਣੀ ਮਰਜ਼ੀ ਨਾਲ) ਕਰਦਾ ਹੈ।
 
लख चउरासीह जीअ उपाए भाणै साह लवाइदा ॥४॥
Lakẖ cẖa▫orāsīh jī▫a upā▫e bẖāṇai sāh lavā▫iḏā. ||4||
You created the 8.4 million species of beings; by Your Will, they draw their breath. ||4||
ਤੂੰ ਚੁਰਾਸੀ ਲੱਖ ਜੀਵ ਜੰਤੂ ਪੈਦਾ ਕੀਤੇ ਹਨ ਅਤੇ ਉਹ ਤੇਰੀ ਰਜ਼ਾ ਅੰਦਰ ਸੁਆਸ ਲੈਂਦੇ ਹਨ।
ਸਾਹ = ਸੁਆਸ। ਲਵਾਇਦਾ = ਲੈਣ ਦੇਂਦਾ ਹੈ ॥੪॥ਪਰਮਾਤਮਾ ਨੇ ਚੁਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ, ਉਹ ਆਪਣੀ ਮਰਜ਼ੀ ਨਾਲ ਹੀ ਇਹਨਾਂ ਜੀਵਾਂ ਨੂੰ ਸਾਹ ਲੈਣ ਦੇਂਦਾ ਹੈ (ਇਹਨਾਂ ਨੂੰ ਜਿਵਾਲੀ ਰੱਖਦਾ ਹੈ) ॥੪॥
 
जो तिसु भावै सो निहचउ होवै ॥
Jo ṯis bẖāvai so nihcẖa▫o hovai.
Whatever is pleasing to Your Will, undoubtedly comes to pass.
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਉਹ ਨਿਸਚਿਤ ਹੀ ਹੋ ਆਉਂਦਾ ਹੈ।
ਨਿਹਚਉ = ਜ਼ਰੂਰ।(ਜਗਤ ਵਿਚ) ਜ਼ਰੂਰ ਉਹੀ ਕੁਝ ਹੁੰਦਾ ਹੈ ਜੋ ਉਸ ਕਰਤਾਰ ਨੂੰ ਚੰਗਾ ਲਗਦਾ ਹੈ।
 
मनमुखु आपु गणाए रोवै ॥
Manmukẖ āp gaṇā▫e rovai.
The self-willed manmukh shows off, and comes to grief.
ਆਪ-ਹੁਦਰਾ ਆਪਣੇ ਆਪ ਨੂੰ ਜਣਾਉਂਦਾ ਹੈ ਤੇ ਰੋਂਦਾ ਹੈ।
ਆਪੁ = ਆਪਣੇ ਆਪ ਨੂੰ। ਗਣਾਏ = ਵੱਡਾ ਜਤਾਂਦਾ ਹੈ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅਸਲੀਅਤ ਨੂੰ ਨਹੀਂ ਸਮਝਦਾ, ਉਹ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ (ਤੇ ਹਉਮੈ ਵਿਚ ਹੀ) ਦੁਖੀ ਭੀ ਹੁੰਦਾ ਹੈ।
 
नावहु भुला ठउर न पाए आइ जाइ दुखु पाइदा ॥५॥
Nāvhu bẖulā ṯẖa▫ur na pā▫e ā▫e jā▫e ḏukẖ pā▫iḏā. ||5||
Forgetting the Name, he finds no place of rest; coming and going in reincarnation, he suffers in pain. ||5||
ਨਾਮ ਨੂੰ ਭੁਲਾ ਕੇ, ਉਸ ਨੂੰ ਕੋਈ ਬਚਾਅ ਦੀ ਥਾਂ ਨਹੀਂ ਮਿਲਦੀ ਅਤੇ ਆਉਣ ਤੇ ਜਾਣ ਅੰਦਰ ਉਹ ਕਸ਼ਟ ਉਠਾਉਂਦਾ ਹੈ।
ਨਾਵਹੁ = ਨਾਮ ਤੋਂ ॥੫॥ਪਰਮਾਤਮਾ ਦੇ ਨਾਮ ਤੋਂ ਖੁੰਝਾ ਹੋਇਆ (ਮਨਮੁਖ) ਕਿਤੇ ਆਤਮਕ ਸ਼ਾਂਤੀ ਦਾ ਟਿਕਾਣਾ ਨਹੀਂ ਲੱਭ ਸਕਦਾ, ਜੰਮਦਾ ਤੇ ਮਰਦਾ ਹੈ, ਜੰਮਦਾ ਤੇ ਮਰਦਾ ਹੈ, ਤੇ (ਇਸ ਗੇੜ ਵਿਚ ਹੀ) ਦੁੱਖ ਪਾਂਦਾ ਹੈ ॥੫॥
 
निरमल काइआ ऊजल हंसा ॥
Nirmal kā▫i▫ā ūjal hansā.
Pure is the body, and immaculate is the swan-soul;
ਪਵਿੱਤਰ ਹੈ ਦੇਹ ਤੇ ਪਵਿੱਤਰ ਹੈ ਰਾਜਹੰਸ ਆਤਮਾ,
ਹੰਸਾ = ਜੀਵ।ਉਹ ਸਰੀਰ ਪਵਿੱਤ੍ਰ ਹੈ ਜਿਸ ਵਿਚ ਪਵਿੱਤ੍ਰ (ਜੀਵਨ ਵਾਲਾ) ਜੀਵਾਤਮਾ ਵੱਸਦਾ ਹੈ,
 
तिसु विचि नामु निरंजन अंसा ॥
Ŧis vicẖ nām niranjan ansā.
within it is the immaculate essence of the Naam.
ਜਿਨ੍ਹਾਂ ਵਿੱਚ ਪਾਵਨ ਪੁਨੀਤ ਪ੍ਰਭੂ ਦਾ ਜੋਹਰ ਨਾਮ ਹੈ।
ਤਿਸੁ ਵਿਚਿ = ਉਸ (ਕਾਇਆ) ਵਿਚ।(ਕਿਉਂਕਿ) ਉਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, (ਉਹ ਜੀਵਾਤਮਾ ਸਹੀ ਅਰਥਾਂ ਵਿਚ) ਮਾਇਆ-ਰਹਿਤ ਪ੍ਰਭੂ ਦਾ ਅੰਸ ਹੈ।
 
सगले दूख अम्रितु करि पीवै बाहुड़ि दूखु न पाइदा ॥६॥
Sagle ḏūkẖ amriṯ kar pīvai bāhuṛ ḏūkẖ na pā▫iḏā. ||6||
Such a being drinks in all his pains like Ambrosial Nectar; he never suffers sorrow again. ||6||
ਸਮੂਹ ਕਸ਼ਟ ਉਹ ਅੰਮ੍ਰਿਤ ਦੀ ਮਾਨੰਦ ਪਾਨ ਕਰਦਾ ਹੈ ਅਤੇ ਮੁੜ ਕੇ ਤਕਲਫ਼ਿ ਨਹੀਂ ਉਠਾਉਂਦਾ।
ਅੰਮ੍ਰਿਤੁ ਕਰਿ = ਨਾਮ ਅੰਮ੍ਰਿਤ ਦੀ ਬਰਕਤਿ ਨਾਲ। ਪੀਵੈ = ਪੀ ਲੈਂਦਾ ਹੈ, ਮੁਕਾ ਲੈਂਦਾ ਹੈ। ਬਾਹੁੜਿ = ਮੁੜ, ਫਿਰ ॥੬॥ਪ੍ਰਭੂ ਦੇ ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਸਾਰੇ ਦੁੱਖ ਮੁਕਾ ਲੈਂਦਾ ਹੈ, ਤੇ ਮੁੜ ਉਹ ਕਦੇ ਦੁੱਖ ਨਹੀਂ ਪਾਂਦਾ ॥੬॥
 
बहु सादहु दूखु परापति होवै ॥
Baho sāḏahu ḏūkẖ parāpaṯ hovai.
For his excessive indulgences, he receives only pain;
ਘਣੇਰੀਆਂ ਰੰਗ-ਰਲੀਆਂ ਕਾਰਨ ਇਨਸਾਨ ਦੁਖ ਤਕਲਫ਼ਿ ਪਾਉਂਦਾ ਹੈ,
ਸਾਦਹੁ = ਸੁਆਦ ਤੋਂ।ਬਹੁਤੇ (ਭੋਗਾਂ ਦੇ) ਸੁਆਦਾਂ ਤੋਂ ਦੁੱਖ ਹੀ ਮਿਲਦਾ ਹੈ,
 
भोगहु रोग सु अंति विगोवै ॥
Bẖogahu rog so anṯ vigovai.
from his enjoyments, he contracts diseases, and in the end, he wastes away.
ਕਾਮ ਚੇਸ਼ਟਾ ਤੋਂ ਬੀਮਾਰੀ ਹੋ ਹੋ ਜਾਂਦੀ ਹੈ ਅਤੇ ਓੜਕ ਨੂੰ ਉਹ ਬਰਬਾਦ ਹੋ ਜਾਂਦਾ ਹੈ।
ਭੋਗਹੁ = ਮਾਇਆ ਦੇ ਭੋਗਾਂ ਤੋਂ। ਵਿਗੋਵੈ = ਖ਼ੁਆਰ ਹੁੰਦਾ ਹੈ।(ਕਿਉਂਕਿ) ਭੋਗਾਂ ਤੋਂ (ਆਖ਼ਿਰ) ਰੋਗ ਪੈਦਾ ਹੁੰਦੇ ਹਨ ਤੇ ਮਨੁੱਖ ਅੰਤ ਨੂੰ ਖ਼ੁਆਰ ਹੁੰਦਾ ਹੈ।
 
हरखहु सोगु न मिटई कबहू विणु भाणे भरमाइदा ॥७॥
Harkẖahu sog na mit▫ī kabhū viṇ bẖāṇe bẖarmā▫iḏā. ||7||
His pleasure can never erase his pain; without accepting the Lord's Will, he wanders lost and confused. ||7||
ਖੁਸ਼ੀ ਤੋਂ ਪੈਦਾ ਹੋਈ ਹੋਈ ਪੀੜ ਕਦੇ ਭੀ ਨਹੀਂ ਮਿੱਟਦੀ। ਸਾਈਂ ਦੀ ਰਜ਼ਾ ਨ ਮੰਨਣ ਦੇ ਕਾਰਨ ਜੀਵ ਕੁਰਾਹੇ ਪੈ ਜਾਂਦਾ ਹੈ।
ਹਰਖਹੁ = ਖ਼ੁਸ਼ੀ ਤੋਂ ॥੭॥(ਮਾਇਆ ਦੀਆਂ) ਖ਼ੁਸ਼ੀਆਂ ਤੋਂ ਭੀ ਚਿੰਤਾ ਹੀ ਪੈਦਾ ਹੁੰਦੀ ਹੈ ਜੋ) ਕਦੇ ਮਿਟਦੀ ਹੀ ਨਹੀਂ। ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ ਮਨੁੱਖ ਭਟਕਣਾ ਵਿਚ ਪਿਆ ਰਹਿੰਦਾ ਹੈ ॥੭॥
 
गिआन विहूणी भवै सबाई ॥
Gi▫ān vihūṇī bẖavai sabā▫ī.
Without spiritual wisdom, they all just wander around.
ਬ੍ਰਹਮ ਗਿਆਤ ਦੇ ਬਗ਼ੈਰ ਸਾਰਾ ਜਹਾਨ ਟੱਕਰਾਂ ਮਾਰਦਾ ਫਿਰਦਾ ਹੈ।
ਵਿਹੂਣੀ = ਸੱਖਣੀ। ਸਬਾਈ = ਸਾਰੀ ਲੁਕਾਈ।ਇਸ ਗੱਲ ਦੀ ਸਮਝ (ਕਿ ਪਰਮਾਤਮਾ ਸਾਰੇ ਥਾਵਾਂ ਤੇ ਵਿਆਪਕ ਹੈ) ਤੋਂ ਵਾਂਜੀ ਰਹਿ ਕੇ ਸਾਰੀ ਲੁਕਾਈ ਭਟਕ ਰਹੀ ਹੈ।
 
साचा रवि रहिआ लिव लाई ॥
Sācẖā rav rahi▫ā liv lā▫ī.
The True Lord is pervading and permeating everywhere, lovingly engaged.
ਪ੍ਰਭੂ ਨਾਲ ਪ੍ਰੀਤ ਪਾਉਣ ਦੁਆਰਾ, ਸਤਿਪੁਰਖ ਹਰ ਥਾਂ ਵਿਆਪਕ ਦਿਸ ਆਉਂਦਾ ਹੈ।
ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਗੁਪਤ ਵਿਆਪਕ ਹੈ।
 
निरभउ सबदु गुरू सचु जाता जोती जोति मिलाइदा ॥८॥
Nirbẖa▫o sabaḏ gurū sacẖ jāṯā joṯī joṯ milā▫iḏā. ||8||
The Fearless Lord is known through the Shabad, the Word of the True Guru; one's light merges into the Light. ||8||
ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ, ਭੈ-ਰਹਿਤ ਸੁਆਮੀ ਜਾਣਿਆ ਜਾਂਦਾ ਹੈ ਅਤੇ ਉਹ ਇਨਸਾਨ ਦੀ ਆਤਮਾ ਨੂੰ ਪਰਮ ਆਤਮਾ ਨਾਲ ਅਭੇਦ ਕਰ ਦਿੰਦੇ ਹਨ।
ਜਾਤਾ = ਪਛਾਣ ਲਿਆ ॥੮॥ਜਿਸ ਮਨੁੱਖ ਨੇ ਗੁਰੂ ਦਾ ਸ਼ਬਦ, ਜੋ ਨਿਰਭੈਤਾ ਦੇਣ ਵਾਲਾ ਹੈ, ਆਪਣੇ ਹਿਰਦੇ ਵਿਚ ਵਸਾਇਆ ਹੈ ਉਸ ਨੇ ਸਦਾ-ਥਿਰ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਪਛਾਣ ਲਿਆ ਹੈ। ਗੁਰੂ ਦਾ ਸ਼ਬਦ ਉਸ ਦੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੮॥
 
अटलु अडोलु अतोलु मुरारे ॥
Atal adol aṯol murāre.
He is the eternal, unchanging, immeasurable Lord.
ਮੇਰਾ ਸੁਆਮੀ ਅਮਿਟ, ਅਹਿਲ, ਅਮਾਪ ਅਤੇ ਹੰਕਾਰ ਦਾ ਵੈਰੀ ਹੈ।
xxxਮੁਰ (ਆਦਿਕ ਦੈਂਤਾਂ) ਦਾ ਵੈਰੀ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਮਾਇਆ ਦੇ ਮੋਹ ਵਿਚ ਕਦੇ ਡੋਲਣ ਵਾਲਾ ਨਹੀਂ, ਉਸ ਦਾ ਸਰੂਪ ਕਦੇ ਤੋਲਿਆ ਮਿਣਿਆ ਨਹੀਂ ਜਾ ਸਕਦਾ।
 
खिन महि ढाहे फेरि उसारे ॥
Kẖin mėh dẖāhi fer usāre.
In an instant, He destroys, and then reconstructs.
ਉਹ ਇੱਕ ਮੁਹਤ ਵਿੱਚ ਢਾ ਸੁੱਟਦਾ ਹੈ ਅਤੇ ਫੇਰ ਮੁੜ ਉਸਾਰ ਦਿੰਦਾ ਹੈ।
ਫੇਰਿ = ਮੁੜ, ਫਿਰ।ਉਹ (ਆਪਣੇ ਰਚੇ ਹੋਏ ਜਗਤ ਨੂੰ) ਇਕ ਖਿਨ ਵਿਚ ਢਾਹ ਸਕਦਾ ਹੈ ਤੇ ਮੁੜ ਪੈਦਾ ਕਰ ਸਕਦਾ ਹੈ।
 
रूपु न रेखिआ मिति नही कीमति सबदि भेदि पतीआइदा ॥९॥
Rūp na rekẖ▫i▫ā miṯ nahī kīmaṯ sabaḏ bẖeḏ paṯī▫ā▫iḏā. ||9||
He has no form or shape, no limit or value. Pierced by the Shabad, one is satisfied. ||9||
ਸੁਆਮੀ ਦਾ ਨਾ ਸਰੂਪ ਹੈ, ਨਾ ਹੀ ਚਿੰਨ੍ਹ, ਨਾ ਹੀ ਅੰਦਾਜ਼ਾ, ਨਾ ਹੀ ਮੁਲ। ਉਸ ਦੇ ਨਾਮ ਨਾਲ ਵਿੰਨ੍ਹੇ ਜਾਣ ਦੁਆਰਾ ਪ੍ਰਾਣੀ ਰੱਜ ਜਾਂਦਾ ਹੈ।
ਮਿਤਿ = ਮਰਯਾਦਾ, ਮਾਪ, ਮਿਣਤੀ। ਭੇਦਿ = ਵਿੱਝ ਕੇ ॥੯॥ਉਸ ਦਾ ਕੋਈ ਖ਼ਾਸ ਰੂਪ ਨਹੀਂ ਦੱਸਿਆ ਜਾ ਸਕਦਾ ਹੈ, ਉਸ ਦੇ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਦੱਸੇ ਜਾ ਸਕਦੇ, ਉਹ ਕੇਡਾ ਵੱਡਾ ਹੈ ਤੇ ਕਿਹੋ ਜੇਹਾ ਹੈ-ਇਹ ਭੀ ਨਹੀਂ ਦੱਸਿਆ ਜਾ ਸਕਦਾ। ਜੇਹੜਾ ਮਨੁੱਖ (ਆਪਣੇ ਮਨ ਨੂੰ ਗੁਰੂ ਦੇ) ਸ਼ਬਦ ਵਿਚ ਵਿੰਨ੍ਹ ਲੈਂਦਾ ਹੈ ਉਹ ਉਸ ਪਰਮਾਤਮਾ (ਦੀ ਯਾਦ) ਵਿਚ ਪਤੀਜ ਜਾਂਦਾ ਹੈ ॥੯॥