Sri Guru Granth Sahib Ji

Ang: / 1430

Your last visited Ang:

साधसंगि जनमु मरणु मिटावै ॥
Sāḏẖsang janam maraṇ mitāvai.
to the Saadh Sangat, the Company of the Holy, shall be rid of the cycle of birth and death.
ਸਤਿਸੰਗਤ ਅੰਦਰ ਜੁੜਦਾ ਹੈ, ਉਹ ਜੰਮਣ ਤੇ ਮਰਣ ਤੋਂ ਛੁਟਕਾਰਾ ਪਾ ਜਾਂਦਾ ਹੈ।
ਸਾਧਸੰਗਿ = ਸਾਧ ਸੰਗਤ ਵਿਚ।ਉਹ ਸਾਧ ਸੰਗਤ ਵਿਚ ਆ ਕੇ (ਪ੍ਰਭੂ-ਨਾਮ ਦੀ ਬਰਕਤਿ ਨਾਲ) ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।
 
आस मनोरथु पूरनु होवै भेटत गुर दरसाइआ जीउ ॥२॥
Ās manorath pūran hovai bẖetaṯ gur ḏarsā▫i▫ā jī▫o. ||2||
His hopes and desires are fulfilled, when he gains the Blessed Vision of the Guru's Darshan. ||2||
ਗੁਰਾਂ ਦਾ ਦੀਦਾਰ ਪਾਉਣ ਦੁਆਰਾ ਉਮੀਦ ਤੇ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।
ਭੇਟਤ = ਮਿਲਿਆਂ ॥੨॥(ਸਾਧ ਸੰਗਤ ਵਿਚ) ਗੁਰੂ ਦਾ ਦਰਸਨ ਕਰ ਕੇ ਉਸ ਦੀ ਇਹ ਆਸ ਪੂਰੀ ਹੋ ਜਾਂਦੀ ਹੈ, ਉਸ ਦਾ ਇਹ ਮਨੋਰਥ ਸਿਰੇ ਚੜ੍ਹ ਜਾਂਦਾ ਹੈ ॥੨॥
 
अगम अगोचर किछु मिति नही जानी ॥
Agam agocẖar kicẖẖ miṯ nahī jānī.
The limits of the Inaccessible and Unfathomable Lord cannot be known.
ਅਪਹੁੰਚ ਤੇ ਅਗਾਧ ਸੁਆਮੀ ਦਾ ਅੰਤ ਜਾਣਿਆਂ ਨਹੀਂ ਜਾ ਸਕਦਾ।
ਮਿਤਿ = {ਮਾ = ਮਿਣਨਾ} ਮਾਪ, ਅੰਦਾਜ਼ਾ, ਵਡੱਪਣ ਦਾ ਅੰਦਾਜ਼ਾ।ਕੋਈ ਮਨੁੱਖ ਇਹ ਪਤਾ ਨਹੀਂ ਕਰ ਸਕਿਆ ਕਿ ਉਹ ਅਪਹੁੰਚ ਪ੍ਰਭੂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਕੇਡਾ ਵੱਡਾ ਹੈ।
 
साधिक सिध धिआवहि गिआनी ॥
Sāḏẖik siḏẖ ḏẖi▫āvahi gi▫ānī.
The seekers, the Siddhas, those beings of miraculous spiritual powers, and the spiritual teachers, all meditate on Him.
ਉਸ ਦਾ ਸਿਮਰਨ ਕਰਦੇ ਹਨ ਪੁਰਸ਼ਾਰਥੀ ਕਰਾਮਾਤੀ ਬੰਦੇ ਤੇ ਗਿਆਨਵਾਨ।
ਸਾਧਿਕ = ਸਾਧਨਾ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ।ਜੋਗ-ਸਾਧਨਾਂ ਕਰਨ ਵਾਲੇ ਜੋਗੀ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗਿਆਨ-ਵਾਨ ਬੰਦੇ ਸਮਾਧੀਆਂ ਲਾਂਦੇ ਹਨ (ਪਰ ਉਸ ਦਾ ਅੰਤ ਨਹੀਂ ਜਾਣਦੇ।)
 
खुदी मिटी चूका भोलावा गुरि मन ही महि प्रगटाइआ जीउ ॥३॥
Kẖuḏī mitī cẖūkā bẖolāvā gur man hī mėh paragtā▫i▫ā jī▫o. ||3||
Thus, their egos are erased, and their doubts are dispelled. The Guru has enlightened their minds. ||3||
ਮੇਰਾ ਹੰਕਾਰ ਨਵਿਰਤ ਹੋ ਗਿਆ ਹੈ, ਤੇ ਗਲਤ-ਫਹਿਮੀ ਦੂਰ। ਗੁਰਾਂ ਨੇ ਮੇਰੇ ਚਿੱਤ ਅੰਦਰ ਹੀ ਸਾਹਿਬ ਨੂੰ ਪ੍ਰਤੱਖ ਕਰ ਦਿੱਤਾ ਹੈ।
ਖੁਦੀ = ਹਉਮੈ, ਖ਼ੁਦੀ। ਚੂਕਾ = ਮੁੱਕ ਗਿਆ। ਭੋਲਾਵਾ = ਭੁਲੇਖਾ। ਗੁਰਿ = ਗੁਰੂ ਨੇ। ਮਹਿ = ਵਿਚ ॥੩॥(ਗੁਰੂ ਦੀ ਸਰਨ ਪੈ ਕੇ) ਜਿਸ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਜਿਸ ਮਨੁੱਖ ਦਾ (ਆਪਣੀ ਤਾਕਤ ਆਦਿਕ ਦਾ) ਭੁਲੇਖਾ ਮੁਕ ਜਾਂਦਾ ਹੈ, ਗੁਰੂ ਨੇ ਉਸ ਦੇ ਮਨ ਵਿਚ ਹੀ (ਉਸ ਬੇਅੰਤ ਪ੍ਰਭੂ ਦਾ) ਪਰਕਾਸ਼ ਕਰ ਦਿੱਤਾ ਹੈ ॥੩॥
 
अनद मंगल कलिआण निधाना ॥
Anaḏ mangal kali▫āṇ niḏẖānā.
Which is the Treasure of bliss, joy, salvation,
ਜੋ ਖਜਾਨਾ ਹੈ ਖੁਸ਼ੀ, ਪ੍ਰਸੰਨਤਾ, ਮੌਖਸ਼ ਅਤੇ
ਕਲਿਆਣ = ਖ਼ੁਸ਼ੀ, ਵਡ ਭਾਗਤਾ।ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ ਪਰਗਟ ਹੋ ਪੈਂਦੇ ਹਨ।
 
सूख सहज हरि नामु वखाना ॥
Sūkẖ sahj har nām vakẖānā.
intuitive peace and poise; I chant the Name of that Lord.
ਹਾਸ-ਬਿਲਾਸ ਦਾ, ਮੈਂ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾਂ ਹਾਂ।
ਵਖਾਨਾ = ਉਚਾਰਿਆ।ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।
 
होइ क्रिपालु सुआमी अपना नाउ नानक घर महि आइआ जीउ ॥४॥२५॥३२॥
Ho▫e kirpāl su▫āmī apnā nā▫o Nānak gẖar mėh ā▫i▫ā jī▫o. ||4||25||32||
When my Lord and Master blessed me with His Mercy, O Nanak, then His Name entered the home of my mind. ||4||25||32||
ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ ਹੇ ਨਾਨਕ! ਉਸ ਦਾ ਨਾਮ ਮੇਰੇ ਮਨ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ।
ਘਰਿ ਮਹਿ = ਹਿਰਦੇ ਵਿਚ ॥੪॥ਹੇ ਨਾਨਕ! ਜਿਸ ਮਨੁੱਖ ਉੱਤੇ ਆਪਣਾ ਮਾਲਕ-ਪ੍ਰਭੂ ਦਇਆਵਾਨ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਉਸ ਦਾ ਨਾਮ ਵੱਸ ਪੈਂਦਾ ਹੈ ॥੪॥੨੫॥੩੨॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
सुणि सुणि जीवा सोइ तुमारी ॥
Suṇ suṇ jīvā so▫e ṯumārī.
Hearing of You, I live.
ਆਪਣਿਆਂ ਕੰਨਾਂ ਨਾਲ ਤੇਰੀਆਂ ਕਨਸੌਆ ਸਰਵਣ ਕਰਕੇ ਮੈਂ ਜੀਉਂਦਾ ਹਾਂ।
ਸੁਣਿ ਸੁਣ ਕੇ। ਸੋਇ = {श्रुति} ਖ਼ਬਰ, ਗੱਲ।ਹੇ ਪ੍ਰਭੂ! ਤੇਰੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
 
तूं प्रीतमु ठाकुरु अति भारी ॥
Ŧūʼn parīṯam ṯẖākur aṯ bẖārī.
You are my Beloved, my Lord and Master, Utterly Great.
ਤੂੰ ਮੇਰਾ ਦਿਲਬਰ ਹੈ, ਹੇ ਮੇਰੇ ਪ੍ਰਮ ਵਡੇ ਮਾਲਕ!
ਅਤਿ ਭਾਰੀ = ਬਹੁਤ ਵੱਡਾ।ਤੂੰ ਮੇਰਾ ਪਿਆਰਾ ਹੈਂ, ਤੂੰ ਮੇਰਾ ਪਾਲਣਹਾਰ ਹੈਂ, ਤੂੰ ਬਹੁਤ ਵੱਡਾ (ਮਾਲਕ) ਹੈਂ।
 
तुमरे करतब तुम ही जाणहु तुमरी ओट गोपाला जीउ ॥१॥
Ŧumre karṯab ṯum hī jāṇhu ṯumrī ot gopālā jī▫o. ||1||
You alone know Your Ways; I grasp Your Support, Lord of the World. ||1||
ਤੇਰੇ ਕੰਮ ਤੂੰ ਹੀ ਜਾਣਦਾ ਹੈ। ਮੈਨੂੰ ਤੇਰਾ ਹੀ ਆਸਰਾ ਹੈ, ਹੇ ਸ੍ਰਿਸ਼ਟੀ ਦੇ ਪ੍ਰਤਿਪਾਲਕ!
ਕਰਤਬ = {कर्तव्य} ਫ਼ਰਜ਼। ਓਟ = ਆਸਰਾ। ਗਪਾਲ = ਹੇ ਗੋਪਾਲ! {ਅੱਖਰ 'ਗ' ਦੇ ਨਾਲ ਦੋ ਲਗਾਂ ਹਨ ੁ ਅਤੇ ੋ। ਅਸਲ ਲਫ਼ਜ਼ 'ਗੋਪਾਲ' ਹੈ, ਇੱਥੇ 'ਗੁਪਾਲ' ਪੜ੍ਹਨਾ ਹੈ} ॥੧॥ਹੇ ਪ੍ਰਭੂ! ਆਪਣੇ ਫ਼ਰਜ਼ ਤੂੰ ਆਪ ਹੀ ਜਾਣਦਾ ਹੈਂ। ਹੇ ਸ੍ਰਿਸ਼ਟੀ ਦੇ ਪਾਲਣ ਵਾਲੇ! ਮੈਨੂੰ ਤੇਰਾ ਹੀ ਆਸਰਾ ਹੈ ॥੧॥
 
गुण गावत मनु हरिआ होवै ॥
Guṇ gāvaṯ man hari▫ā hovai.
Singing Your Glorious Praises, my mind is rejuvenated.
ਤੇਰਾ ਜੱਸ ਗਾਉਣ ਦੁਆਰਾ ਆਤਮਾ ਸਰ-ਸਬਜ਼ ਹੋ ਜਾਂਦੀ ਹੈ।
ਗਾਵਤ = ਗਾਂਦਿਆਂ।ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ (ਆਤਮਕ ਜੀਵਨ ਵਲੋਂ ਮੇਰਾ ਸੁੱਕਾ ਹੋਇਆ) ਮਨ ਹਰਾ ਹੁੰਦਾ ਜਾ ਰਿਹਾ ਹੈ।
 
कथा सुणत मलु सगली खोवै ॥
Kathā suṇaṯ mal saglī kẖovai.
Hearing Your Sermon, all filth is removed.
ਤੇਰੀ ਵਾਰਤਾ ਸਰਵਣ ਕਰਕੇ ਸਾਰੀ ਮਲੀਨਤਾ ਲਹਿ ਜਾਂਦੀ ਹੈ।
ਮਲੁ = ਵਿਕਾਰਾਂ ਦੀ ਮੈਲ। ਸਗਲੀ = ਸਾਰੀ। ਖੋਵੈ = ਨਾਸ ਹੋ ਜਾਂਦੀ ਹੈ।ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਸਾਰੀ (ਵਿਕਾਰਾਂ ਦੀ) ਮੈਲ ਦੂਰ ਹੋ ਰਹੀ ਹੈ।
 
भेटत संगि साध संतन कै सदा जपउ दइआला जीउ ॥२॥
Bẖetaṯ sang sāḏẖ sanṯan kai saḏā japa▫o ḏa▫i▫ālā jī▫o. ||2||
Joining the Saadh Sangat, the Company of the Holy, I meditate forever on the Merciful Lord. ||2||
ਨੇਕ ਤੇ ਪਵਿਤ੍ਰ ਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਮੈਂ ਹਮੇਸ਼ਾਂ ਦੀ ਮਿਹਰਬਾਨ ਮਾਲਕ ਦਾ ਸਿਮਰਨ ਕਰਦਾ ਹਾਂ!
ਸੰਤਨ ਕੈ ਸੰਗਿ = ਸੰਤਾਂ ਦੀ ਸੰਗਤ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ ॥੨॥ਗੁਰੂ ਦੀ ਸੰਗਤ ਵਿਚ ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਮੈਂ ਸਦਾ ਉਸ ਦਇਆਲ ਪ੍ਰਭੂ ਦਾ ਨਾਮ ਜਪਦਾ ਹਾਂ ॥੨॥
 
प्रभु अपुना सासि सासि समारउ ॥
Parabẖ apunā sās sās samāra▫o.
I dwell on my God with each and every breath.
ਆਪਣੇ ਸਾਈਂ ਨੂੰ ਮੈਂ ਹਰ ਸੁਆਸ ਨਾਲ ਯਾਦ ਕਰਦਾ ਹਾਂ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ।ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਹਾਂ।
 
इह मति गुर प्रसादि मनि धारउ ॥
Ih maṯ gur parsāḏ man ḏẖāra▫o.
This understanding has been implanted within my mind, by Guru's Grace.
ਇਹ ਸਮਝ, ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਨਿ = ਮਨ ਵਿਚ। ਧਾਰਉ = ਧਾਰਉਂ, ਮੈਂ ਟਿਕਾਂਦਾ ਹਾਂ।ਇਹ ਸੁਚੱਜ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ।
 
तुमरी क्रिपा ते होइ प्रगासा सरब मइआ प्रतिपाला जीउ ॥३॥
Ŧumrī kirpā ṯe ho▫e pargāsā sarab ma▫i▫ā parṯipālā jī▫o. ||3||
By Your Grace, the Divine Light has dawned. The Merciful Lord cherishes everyone. ||3||
ਤੇਰੀ ਰਹਿਮਤ ਦੁਆਰਾ ਈਸ਼ਵਰੀ ਨੂਰ ਉਦੈ ਹੁੰਦਾ ਹੈ। ਕੁਲੀ-ਮਿਹਰਬਾਨ ਮਾਲਕ ਹਰ ਇਕ ਨੂੰ ਪਾਲਦਾ ਹੈ।
ਮਇਆ = ਦਇਆ ॥੩॥ਹੇ ਪ੍ਰਭੂ! ਤੇਰੀ ਕਿਰਪਾ ਨਾਲ ਹੀ (ਜੀਵਾਂ ਦੇ ਮਨ ਵਿਚ ਤੇਰੇ ਨਾਮ ਦਾ) ਚਾਨਣ ਹੋ ਸਕਦਾ ਹੈ, ਤੂੰ ਸਭ ਉਤੇ ਮਿਹਰ ਕਰਨ ਵਾਲਾ ਹੈਂ ਤੇ ਸਭ ਦੀ ਰੱਖਿਆ ਕਰਨ ਵਾਲਾ ਹੈਂ ॥੩॥
 
सति सति सति प्रभु सोई ॥
Saṯ saṯ saṯ parabẖ so▫ī.
True, True, True is that God.
ਸੱਚਾ, ਸੱਚਾ, ਸੱਚਾ, ਹੈ ਉਹ ਸੁਆਮੀ।
ਸਤਿ = {सत्य} ਸਦਾ ਕਾਇਮ ਰਹਿਣ ਵਾਲਾ।ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।
 
सदा सदा सद आपे होई ॥
Saḏā saḏā saḏ āpe ho▫ī.
Forever, forever and ever, He Himself is.
ਹਮੇਸ਼ਾਂ, ਹਮੇਸ਼ਾਂ, ਹਮੇਸ਼ਾ, ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
ਆਪੇ = ਆਪ ਹੀ।ਸਦਾ ਹੀ, ਸਦਾ ਹੀ, ਸਦਾ ਹੀ ਉਹ ਆਪ ਹੀ ਆਪ ਹੈ।
 
चलित तुमारे प्रगट पिआरे देखि नानक भए निहाला जीउ ॥४॥२६॥३३॥
Cẖaliṯ ṯumāre pargat pi▫āre ḏekẖ Nānak bẖa▫e nihālā jī▫o. ||4||26||33||
Your Playful Ways are revealed, O my Beloved. Beholding them, Nanak is enraptured. ||4||26||33||
ਤੇਰੇ ਰੰਗੀਲੇ ਖੇਲ ਪ੍ਰਤੱਖ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਨੂੰ ਵੇਖ ਕੇ ਨਾਨਕ ਪਰਮ-ਪ੍ਰਸੰਨ ਹੋ ਗਿਆ ਹੈ।
ਚਲਿਤ = {चरित्र} ਤਮਾਸ਼ੇ। ਪਿਆਰੇ = ਹੇ ਪਿਆਰੇ ਪ੍ਰਭੂ! ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ ॥੪॥ਨਾਨਾਕ ਆਖਦਾ ਹੈ ਕਿ ਹੇ ਪਿਆਰੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿਚ ਪਰਤੱਖ ਦਿੱਸ ਰਹੇ ਹਨ। (ਤੇਰਾ ਇਹ ਦਾਸ ਉਹਨਾਂ ਨੂੰ) ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੪॥੨੬॥੩੩॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
हुकमी वरसण लागे मेहा ॥
Hukmī varsaṇ lāge mehā.
By His Command, the rain begins to fall.
ਹਰੀ ਦੇ ਹੁਕਮ ਦੁਆਰਾ ਮੀਹ ਵਰ੍ਹਣ ਲਗਦਾ ਹੈ।
ਹੁਕਮੀ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ। ਮੇਹਾ = ਮੀਂਹ, ਨਾਮ ਦੀ ਵਰਖਾ।(ਜਿਵੇਂ ਵਰਖਾ-ਰੁੱਤ ਆਉਣ ਤੇ ਜਦੋਂ ਮੀਂਹ ਪੈਂਦਾ ਹੈ, ਤਾਂ ਠੰਢ ਪੈ ਜਾਂਦੀ ਹੈ, ਬਹੁਤ ਫ਼ਸਲ ਉੱਗਦੇ ਹਨ, ਸਭ ਲੋਕ ਅੰਨ ਨਾਲ ਰੱਜ ਜਾਂਦੇ ਹਨ, ਤਿਵੇਂ)
 
साजन संत मिलि नामु जपेहा ॥
Sājan sanṯ mil nām japehā.
The Saints and friends have met to chant the Naam.
ਮਿਤ੍ਰ ਤੇ ਸਾਧੂ ਇਕੱਠੇ ਹੋ ਨਾਮ ਦਾ ਜਾਪ ਕਰਦੇ ਹਨ।
ਸਾਜਨ ਸੰਤ-ਸਤਸੰਗੀ ਗੁਰਮੁਖਿ ਬੰਦੇ। ਮਿਲਿ = (ਸਤਸੰਗ ਵਿਚ) ਮਿਲ ਕੇ। ਜਪੇਹਾ = ਜਪਦੇ ਹਨ।ਜਦੋਂ ਸਤਸੰਗੀ ਗੁਰਮੁਖਿ ਬੰਦੇ (ਸਾਧ ਸੰਗਤ ਵਿਚ) ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ, (ਤਾਂ ਉਥੇ) ਪਰਮਾਤਮਾ ਦੇ ਹੁਕਮ ਅਨੁਸਾਰ ਸਿਫ਼ਤ-ਸਾਲਾਹ ਦੀ (ਮਾਨੋ) ਵਰਖਾ ਹੋਣ ਲੱਗ ਪੈਂਦੀ ਹੈ
 
सीतल सांति सहज सुखु पाइआ ठाढि पाई प्रभि आपे जीउ ॥१॥
Sīṯal sāʼnṯ sahj sukẖ pā▫i▫ā ṯẖādẖ pā▫ī parabẖ āpe jī▫o. ||1||
Serene tranquility and peaceful ease have come; God Himself has brought a deep and profound peace. ||1||
ਠੰਢੀ ਸ਼ਾਤੀ ਅਤੇ ਬੈਕੁੰਠੀ ਅਨੰਦ ਮੈਨੂੰ ਪਰਾਪਤ ਹੋਇਆ ਹੈ, ਕਿਉਂ ਜੁ ਸਾਹਿਬ ਨੇ ਖੁਦ ਹੀ ਮੇਰੇ ਮਨ ਅੰਦਰ ਠੰਢ-ਚੈਨ ਫੂਕੀ ਹੈ।
ਸੀਤਲ = ਠੰਢ ਪਾਣ ਵਾਲੀ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਠਾਢਿ = ਠੰਢ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ ॥੧॥(ਜਿਸ ਦੀ ਬਰਕਤਿ ਨਾਲ ਸਤਸੰਗੀ ਬੰਦੇ) ਆਤਮਕ ਠੰਢ ਪਾਣ ਵਾਲੀ ਸ਼ਾਂਤੀ ਤੇ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ (ਉਹਨਾਂ ਦੇ ਹਿਰਦੇ ਵਿਚ ਉਥੇ) ਪ੍ਰਭੂ ਨੇ ਆਪ ਹੀ (ਵਿਕਾਰਾਂ ਦੀ ਤਪਸ਼ ਮਿਟਾ ਕੇ) ਆਤਮਕ ਠੰਢ ਪਾ ਦਿੱਤੀ ਹੁੰਦੀ ਹੈ ॥੧॥
 
सभु किछु बहुतो बहुतु उपाइआ ॥
Sabẖ kicẖẖ bahuṯo bahuṯ upā▫i▫ā.
God has produced everything in great abundance.
ਹਰ ਸ਼ੈ ਜਿਆਦਾ ਬਹੁਤਾਤ ਵਿੱਚ ਰਬ ਨੇ ਪੈਦਾ ਕੀਤੀ ਹੈ।
ਸਭੁ ਕਿਛੁ = ਹਰੇਕ ਆਤਮਕ ਗੁਣ।(ਸਾਧ ਸੰਗਤ ਵਿਚ ਹਰਿ-ਨਾਮ ਦੀ ਵਰਖਾ ਦੇ ਕਾਰਨ) ਪਰਮਾਤਮਾ ਹਰੇਕ ਆਤਮਕ ਗੁਣ (ਦਾ, ਮਾਨੋ, ਫ਼ਸਲ) ਪੈਦਾ ਕਰ ਦੇਂਦਾ ਹੈ,
 
करि किरपा प्रभि सगल रजाइआ ॥
Kar kirpā parabẖ sagal rajā▫i▫ā.
Granting His Grace, God has satisfied all.
ਆਪਣੀ ਰਹਿਮਣ ਧਾਰ ਕੇ ਸੁਆਮੀ ਨੇ ਸਾਰਿਆਂ ਨੂੰ ਰਜਾ ਦਿਤਾ ਹੈ।
ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਰਜਾਇਆ = ਸੰਤੋਖੀ ਬਣਾ ਦਿੱਤਾ।(ਜਿਨ੍ਹਾਂ ਦਾ ਸਦਕਾ) ਪ੍ਰਭੂ ਨੇ ਕਿਰਪਾ ਕਰ ਕੇ (ਉਥੇ) ਸਾਰੇ ਸਤਸੰਗੀਆਂ ਦੇ ਅੰਦਰ ਸੰਤੋਖ ਵਾਲਾ ਜੀਵਨ ਪੈਦਾ ਕਰ ਦਿੱਤਾ ਹੁੰਦਾ ਹੈ।
 
दाति करहु मेरे दातारा जीअ जंत सभि ध्रापे जीउ ॥२॥
Ḏāṯ karahu mere ḏāṯārā jī▫a janṯ sabẖ ḏẖarāpe jī▫o. ||2||
Bless us with Your Gifts, O my Great Giver. All beings and creatures are satisfied. ||2||
ਜਦ ਤੂੰ ਖੈਰਾਤਾਂ ਦਿੰਦਾ ਹੈ ਹੇ ਮੇਰੇ ਦਾਤੇ! ਪ੍ਰਾਣੀ ਤੇ ਹੋਰ ਪ੍ਰਾਣ-ਧਾਰੀ ਜੀਵ ਸਭ ਰੱਜ ਜਾਂਦੇ ਹਨ।
ਕਰਹੁ = ਤੁਸੀਂ ਕਰਦੇ ਹੋ। ਦਾਤਾਰਾ = ਹੇ ਦਾਤਾਰ! ਸਭਿ = ਸਾਰੇ। ਧ੍ਰਾਪੇ = ਰੱਜ ਜਾਂਦੇ ਹਨ ॥੨॥ਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ ॥੨॥
 
सचा साहिबु सची नाई ॥
Sacẖā sāhib sacẖī nā▫ī.
True is the Master, and True is His Name.
ਸਚਾ ਹੈ ਮਾਲਕ ਤੇ ਸਚਾ ਉਸ ਦਾ ਨਾਮ।
ਸਚਾ = ਸਦਾ ਕਾਇਮ ਰਹਿਣ ਵਾਲਾ। ਨਾਈ = ਵਡਿਆਈ।ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਵਡਿਆਈ ਸਦਾ-ਥਿਰ ਰਹਿਣ ਵਾਲੀ ਹੈ,
 
गुर परसादि तिसु सदा धिआई ॥
Gur parsāḏ ṯis saḏā ḏẖi▫ā▫ī.
By Guru's Grace, I meditate forever on Him.
ਗੁਰਾਂ ਦੀ ਮਿਹਰ ਦਾ ਸਦਕਾ ਮੈਂ ਉਸ ਦਾ ਸਦੀਵ ਹੀ ਸਿਮਰਣ ਕਰਦਾ ਹਾਂ।
ਤਿਸੁ = ਉਸ (ਪ੍ਰਭੂ) ਨੂੰ। ਧਿਆਈ = ਮੈਂ ਧਿਆਉਂਦਾ ਹਾਂ, ਧਿਆਈਂ।ਉਸ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਸਦਾ ਸਿਮਰਦਾ ਹਾਂ।
 
जनम मरण भै काटे मोहा बिनसे सोग संतापे जीउ ॥३॥
Janam maraṇ bẖai kāte mohā binse sog sanṯāpe jī▫o. ||3||
The fear of birth and death has been dispelled; emotional attachment, sorrow and suffering have been erased. ||3||
ਉਸ ਨੇ ਮੇਰਾ ਜੰਮਣ ਤੇ ਮਰਣ ਦਾ ਡਰ ਦੂਰ ਕਰ ਦਿਤਾ ਹੈ ਅਤੇ ਮੇਰੀ ਸੰਸਾਰੀ ਮਮਤਾ, ਗਮ ਤੇ ਮੁਸੀਬਤ ਮਿਟ ਗਹੈ ਹਨ।
ਭੈ = ਸਾਰੇ ਡਰ {'ਭਉ' ਤੋਂ ਬਹੁ-ਵਚਨ 'ਭੈ'}। ਸੰਤਾਪੇ = ਦੁੱਖ-ਕਲੇਸ਼ ॥੩॥(ਉਸ ਸਿਮਰਨ ਦੀ ਬਰਕਤਿ ਨਾਲ) ਮੇਰੇ ਜਨਮ ਮਰਨ ਦੇ ਸਾਰੇ ਡਰ ਤੇ ਮੋਹ ਕੱਟੇ ਗਏ ਹਨ, ਮੇਰੇ ਸਾਰੇ ਚਿੰਤਾ ਫ਼ਿਕਰ ਦੁੱਖ-ਕਲੇਸ਼ ਨਾਸ ਹੋ ਗਏ ਹਨ ॥੩॥
 
सासि सासि नानकु सालाहे ॥
Sās sās Nānak sālāhe.
With each and every breath, Nanak praises the Lord.
ਹਰ ਸੁਆਸ ਨਾਲ ਨਾਨਕ ਸੁਆਮੀ ਦੀ ਪ੍ਰਸੰਸਾ ਕਰਦਾ ਹੈ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ਨਾਲ। ਨਾਨਕੁ ਸਾਲਾਹੇ = ਨਾਨਕ ਸਿਫ਼ਤ-ਸਾਲਾਹ ਕਰਦਾ ਹੈ {ਨਾਨਕ = ਹੇ ਨਾਨਕ!}।ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
 
सिमरत नामु काटे सभि फाहे ॥
Simraṯ nām kāte sabẖ fāhe.
Meditating in remembrance on the Name, all bonds are cut away.
ਹਰੀ ਨਾਮ ਦਾ ਜਾਪ ਕਰਨ ਦੁਆਰਾ ਉਸ ਦੀਆਂ ਸਾਰੀਆਂ ਜੰਜੀਰਾਂ ਵੱਢੀਆਂ ਗਈਆਂ ਹਨ।
xxxਪ੍ਰਭੂ ਦਾ ਨਾਮ ਸਿਮਰਦਿਆਂ ਮੋਹ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ।
 
पूरन आस करी खिन भीतरि हरि हरि हरि गुण जापे जीउ ॥४॥२७॥३४॥
Pūran ās karī kẖin bẖīṯar har har har guṇ jāpe jī▫o. ||4||27||34||
One's hopes are fulfilled in an instant, chanting the Glorious Praises of the Lord, Har, Har, Har. ||4||27||34||
ਵਾਹਿਗੁਰੂ ਸੁਆਮੀ ਮਾਲਕ ਦੀਆਂ ਵਡਿਆਈਆਂ ਦਾ ਚਿੰਤਨ ਕਰਨ ਦੁਆਰਾ ਇਕ ਮੁਹਤ ਵਿੱਚ ਉਸ ਦੀਆਂ ਸਾਰੀਆਂ ਉਮੀਦਾਂ ਬਰ ਆਈਆਂ ਹਨ।
ਪੂਰਨ ਕਰੀ = ਪੂਰੀ ਕਰਦਾ ਹੈ ॥੪॥(ਨਾਨਕ ਦੀ) ਇਹ ਆਸ ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ (ਨਾਨਕ) ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ ॥੪॥੨੭॥੩੪॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
आउ साजन संत मीत पिआरे ॥
Ā▫o sājan sanṯ mīṯ pi▫āre.
Come, dear friends, Saints and companions:
ਆਓ, ਮੇਰੇ ਸਨੇਹੀ ਯਾਰੋ, ਸਾਧੂਓ ਅਤੇ ਮਿਤਰੋ!
ਮਿਲਿ = ਮਿਲ ਕੇ।ਹੇ ਮੇਰੇ ਪਿਆਰੇ ਮਿੱਤ੍ਰੋ! ਹੇ ਸੰਤ ਜਨੋ! ਹੇ ਮੇਰੇ ਸੱਜਣੋ! ਆਓ,
 
मिलि गावह गुण अगम अपारे ॥
Mil gāvah guṇ agam apāre.
let us join together and sing the Glorious Praises of the Inaccessible and Infinite Lord.
ਆਪਾਂ ਰਲ ਕੇ ਅਪੁੱਜ ਤੇ ਅਨੰਤ ਸੁਆਮੀ ਦਾ ਜੱਸ ਗਾਇਨ ਕਰੀਏ।
ਗਾਵਹ = ਅਸੀਂ ਗਾਵੀਏ।ਅਸੀਂ ਰਲ ਕੇ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਗੁਣ ਗਾਵੀਏ।
 
गावत सुणत सभे ही मुकते सो धिआईऐ जिनि हम कीए जीउ ॥१॥
Gāvaṯ suṇaṯ sabẖe hī mukṯe so ḏẖi▫ā▫ī▫ai jin ham kī▫e jī▫o. ||1||
Those who sing and hear these praises are liberated, so let us meditate on the One who created us. ||1||
ਜੋ ਉਸ ਦੇ ਨਾਮ ਨੂੰ ਗਾਇਨ ਜਾਂ ਸਰਵਣ ਕਰਦੇ ਹਨ ਉਹ ਸਾਰੇ ਮੁਕਤ ਹੋ ਜਾਂਦੇ ਹਨ। ਆਓ ਆਪਾਂ ਉਸ ਦਾ ਅਰਾਧਨ ਕਰੀਏ ਜਿਸ ਨੇ ਸਾਨੂੰ ਪੈਦਾ ਕੀਤਾ ਹੈ।
ਮੁਕਤੇ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ। ਜਿਨਿ = ਜਿਸ (ਪਰਮਾਤਮਾ) ਨੇ। ਹਮ = ਸਾਨੂੰ ॥੧॥ਪ੍ਰਭੂ ਦੇ ਗੁਣ ਗਾਵਿਆਂ ਤੇ ਸੁਣਿਆਂ ਸਾਰੇ ਹੀ ਜੀਵ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ। (ਹੇ ਸੰਤ ਜਨੋ!) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ ॥੧॥
 
जनम जनम के किलबिख जावहि ॥
Janam janam ke kilbikẖ jāvėh.
The sins of countless incarnations depart,
ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਣਗੇ,
ਕਿਲਬਿਖ = ਪਾਪ।(ਜੇਹੜੇ ਬੰਦੇ ਪਰਮਾਤਮਾ ਦਾ ਧਿਆਨ ਧਰਦੇ ਹਨ, ਉਹਨਾਂ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ।
 
मनि चिंदे सेई फल पावहि ॥
Man cẖinḏe se▫ī fal pāvahi.
and we receive the fruits of the mind's desires.
ਅਤੇ ਸਾਨੂੰ ਉਹ ਮੇਵੇ ਮਿਲ ਜਾਣਗੇ ਜਿਹੜੇ ਸਾਡਾ ਦਿਲ ਚਾਹੁੰਦਾ ਹੈ।
ਮਨਿ = ਮਨ ਵਿਚ। ਚਿੰਦੇ = ਵਿਚਾਰੇ ਹੋਏ, ਸੋਚੇ ਹੋਏ। ਪਾਵਹਿ = ਹਾਸਲ ਕਰ ਲੈਂਦੇ ਹਨ।ਜੇਹੜੇ ਫਲ ਉਹ ਆਪਣੇ ਮਨ ਵਿਚ ਚਿਤਵਦੇ ਹਨ, ਉਹੋ ਫਲ ਉਹ ਪ੍ਰਾਪਤ ਕਰ ਲੈਂਦੇ ਹਨ।
 
सिमरि साहिबु सो सचु सुआमी रिजकु सभसु कउ दीए जीउ ॥२॥
Simar sāhib so sacẖ su▫āmī rijak sabẖas ka▫o ḏī▫e jī▫o. ||2||
So meditate on that Lord, our True Lord and Master, who gives sustenance to all. ||2||
ਉਸ ਸਾਈਂ, ਸੱਚੇ ਮਾਲਕ ਦਾ ਅਰਾਧਨ ਕਰ ਜੋ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।
ਸਚੁ = ਸਦਾ ਕਾਇਮ ਰਹਿਣ ਵਾਲਾ। ਸਭਸੁ ਕਉ = ਸਭ ਜੀਵਾਂ ਨੂੰ ॥੨॥ਉਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਸੁਆਮੀ ਨੂੰ ਸਿਮਰ, ਜੇਹੜਾ ਸਭ ਜੀਵਾਂ ਨੂੰ ਰਿਜ਼ਕ ਦੇਂਦਾ ਹੈ ॥੨॥
 
नामु जपत सरब सुखु पाईऐ ॥
Nām japaṯ sarab sukẖ pā▫ī▫ai.
Chanting the Naam, all pleasures are obtained.
ਨਾਮ ਦਾ ਉਚਾਰਣ ਕਰਨ ਦੁਆਰਾ ਸਾਰੇ ਆਰਾਮ ਮਿਲ ਜਾਂਦੇ ਹਨ।
ਸਰਬ = ਹਰੇਕ ਕਿਸਮ ਦਾ {सर्व}।ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ।
 
सभु भउ बिनसै हरि हरि धिआईऐ ॥
Sabẖ bẖa▫o binsai har har ḏẖi▫ā▫ī▫ai.
All fears are erased, meditating on the Name of the Lord, Har, Har.
ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ।
xxxਸਦਾ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ ਦੁਨੀਆ ਵਾਲਾ) ਸਾਰਾ ਡਰ ਨਾਸ ਹੋ ਜਾਂਦਾ ਹੈ।
 
जिनि सेविआ सो पारगिरामी कारज सगले थीए जीउ ॥३॥
Jin sevi▫ā so pārgiramī kāraj sagle thī▫e jī▫o. ||3||
One who serves the Lord swims across to the other side, and all his affairs are resolved. ||3||
ਜੋ ਸਾਹਿਬ ਦੀ ਟਹਿਲ ਕਮਾਉਂਦਾ ਹੈ ਉਹ ਪੂਰਨ ਪੁਰਸ਼ ਹੈ ਅਤੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
ਜਿਨਿ = ਜਿਸ (ਮਨੁੱਖ) ਨੇ। ਪਾਰਗਿਰਾਮੀ = (ਸੰਸਾਰ-ਸਮੁੰਦਰ ਤੋਂ) ਪਾਰਲੇ ਪਾਸੇ ਪਹੁੰਚਣ ਜੋਗਾ। ਥੀਏ = ਹੋ ਜਾਂਦੇ ਹਨ, ਸਿਰੇ ਚੜ੍ਹਦੇ ਹਨ ॥੩॥ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚਣ ਜੋਗਾ ਹੋ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥
 
आइ पइआ तेरी सरणाई ॥
Ā▫e pa▫i▫ā ṯerī sarṇā▫ī.
I have come to Your Sanctuary;
ਮੈਂ ਆ ਕੇ ਤੇਰੀ ਸਰਣਾਗਤ ਸੰਭਾਲੀ ਹੈ।
ਆਇ = ਆ ਕੇ।(ਹੇ ਪ੍ਰਭੂ!) ਮੈਂ ਆ ਕੇ ਤੇਰੀ ਸਰਨ ਪਿਆ ਹਾਂ।
 
जिउ भावै तिउ लैहि मिलाई ॥
Ji▫o bẖāvai ṯi▫o laihi milā▫ī.
if it pleases You, unite me with You.
ਜਿਸ ਤਰ੍ਰਾਂ ਤੈਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਮੈਨੂੰ ਆਪਣੇ ਨਾਲ ਮਿਲਾ ਲੈ।
ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ।ਜਿਵੇਂ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ।