Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आपे मेले दे वडिआई ॥
Āpe mele ḏe vadi▫ā▫ī.
Uniting with Himself, He bestows glorious greatness.
ਸੁਆਮੀ ਖ਼ੁਦ ਹੀ ਬੰਦੇ ਨੂੰ ਗੁਰਾਂ ਨਾਲ ਜੋੜ ਕੇ ਪ੍ਰਭਤਾ ਪ੍ਰਦਾਨ ਕਰਦਾ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ,
ਦੇ = ਦੇਂਦਾ ਹੈ।ਪ੍ਰਭੂ ਆਪ ਹੀ (ਮਨੁੱਖ ਨੂੰ ਗੁਰੂ ਨਾਲ) ਮਿਲਾਂਦਾ ਹੈ ਤੇ ਇੱਜ਼ਤ ਬਖ਼ਸ਼ਦਾ ਹੈ।
 
गुर परसादी कीमति पाई ॥
Gur parsādī kīmaṯ pā▫ī.
By Guru's Grace, one comes to know the Lord's worth.
ਤੇ ਗੁਰਾਂ ਦੀ ਦਇਆ ਦੁਆਰਾ ਉਹ ਸਾਈਂ ਦੇ ਮੁੱਲ ਨੂੰ ਜਾਣ ਲੈਂਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ। ਕੀਮਤਿ = ਕਦਰ।ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ ਇਸ ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ।
 
मनमुखि बहुतु फिरै बिललादी दूजै भाइ खुआई हे ॥३॥
Manmukẖ bahuṯ firai billāḏī ḏūjai bẖā▫e kẖu▫ā▫ī he. ||3||
The self-willed manmukh wanders everywhere, weeping and wailing; he is utterly ruined by the love of duality. ||3||
ਮਨਮੁਖ ਰੋਂਦੀ ਕੁਰਲਾਂਦੀ ਘਣੇਰੀ ਭਟਕਦੀ ਫਿਰਦੀ ਹੈ ਅਤੇ ਹੋਰਸ ਦੇ ਪਿਆਰ ਨੇ ਉਸ ਨੂੰ ਬਿਲਕੁਲ ਤਬਾਹ ਕਰ ਦਿੱਤਾ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਖੁਆਈ = ਖੁੰਝੀ ਹੋਈ ਹੈ ॥੩॥ਮਨ ਦੀ ਮੁਰੀਦ ਲੁਕਾਈ ਮਾਇਆ ਦੇ ਪਿਆਰ ਦੇ ਕਾਰਨ (ਸਹੀ ਜੀਵਨ-ਰਾਹ ਤੋਂ) ਖੁੰਝੀ ਹੋਈ ਬਹੁਤ ਵਿਲਕਦੀ ਫਿਰਦੀ ਹੈ ॥੩॥
 
हउमै माइआ विचे पाई ॥
Ha▫umai mā▫i▫ā vicẖe pā▫ī.
Egotism was instilled into the illusion of Maya.
ਜੋ ਧਨ-ਦੌਲਤ ਦਾ ਗੁਮਾਨ ਧਾਰਨ ਕਰਦਾ ਹੈ।
ਵਿਚੇ = (ਇਸ ਸ੍ਰਿਸ਼ਟੀ ਦੇ) ਵਿਚ ਹੀ।(ਇਹ ਸ੍ਰਿਸ਼ਟੀ ਪੈਦਾ ਕਰ ਕੇ ਪ੍ਰਭੂ ਨੇ ਆਪ ਹੀ) ਇਸ ਦੇ ਵਿਚ ਹੀ ਹਉਮੈ ਤੇ ਮਾਇਆ ਪੈਦਾ ਕਰ ਦਿੱਤੀ ਹੈ।
 
मनमुख भूले पति गवाई ॥
Manmukẖ bẖūle paṯ gavā▫ī.
The self-willed manmukh is deluded, and loses his honor.
ਉਹ ਆਪ-ਹੁਦਰਾ ਕੁਰਾਹੇ ਪੈ, ਆਪਣੀ ਇੱਜ਼ਤ ਗੁਆ ਲੈਂਦਾ ਹੈ।
ਮਨਮੁਖ = ਮਨ ਦਾ ਮੁਰੀਦ ਜੀਵ। ਭੂਲੇ = ਭੂਲਿ, ਕੁਰਾਹੇ ਪੈ ਕੇ। ਪਤਿ = ਇੱਜ਼ਤ।ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਨੇ (ਹਉਮੈ ਮਾਇਆ ਦੇ ਕਾਰਨ) ਕੁਰਾਹੇ ਪੈ ਕੇ ਆਪਣੀ ਇੱਜ਼ਤ ਗਵਾ ਲਈ ਹੈ।
 
गुरमुखि होवै सो नाइ राचै साचै रहिआ समाई हे ॥४॥
Gurmukẖ hovai so nā▫e rācẖai sācẖai rahi▫ā samā▫ī he. ||4||
But one who becomes Gurmukh is absorbed in the Name; he remains immersed in the True Lord. ||4||
ਜੇ ਰੱਬ ਨੂੰ ਜਾਣਨ ਵਾਲਾ ਥੀ ਞੰਝਦਾ ਹੈ, ਉਹ ਉਸ ਦੇ ਨਾਮ ਅੰਦਰ ਸਮਾ ਜਾਂਦਾ ਹੈ ਅਤੇ ਸੱਚੇ ਸਾਹਿਬ ਅੰਦਰ ਲੀਨ ਹੋਇਆ ਰਹਿੰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ। ਨਾਇ = ਨਾਮ ਵਿਚ। ਰਚੈ = ਮਸਤ ਰਹਿੰਦਾ ਹੈ। ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਸਮਾਈ = ਲੀਨ ॥੪॥ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ (ਤੇ ਨਾਮ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥
 
गुर ते गिआनु नाम रतनु पाइआ ॥
Gur ṯe gi▫ān nām raṯan pā▫i▫ā.
Spiritual wisdom is obtained from the Guru, along with the jewel of the Naam, the Name of the Lord.
ਜੋ ਗੁਰਾਂ ਪਾਸੋਂ ਬ੍ਰਹਮ ਗਿਆਤ ਅਤੇ ਨਾਮ ਦਾ ਹੀਰਾ ਪ੍ਰਾਪਤ ਕਰ ਲੈਂਦਾ ਹੈ,
ਗੁਰ ਤੇ = ਗੁਰੂ ਪਾਸੋਂ। ਗਿਆਨੁ = ਆਤਮਕ ਜੀਵਨ ਦੀ ਸੂਝ।ਜਿਹੜਾ ਮਨੁੱਖ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਅਤੇ ਪਰਮਾਤਮਾ ਦਾ ਕੀਮਤੀ ਨਾਮ ਹਾਸਲ ਕਰ ਲੈਂਦਾ ਹੈ,
 
मनसा मारि मन माहि समाइआ ॥
Mansā mār man māhi samā▫i▫ā.
Desires are subdued, and one remains immersed in the mind.
ਉਹ ਆਪਣੀ ਖ਼ਾਹਿਸ਼ ਨੂੰ ਮੇਟ, ਪਰਮ ਆਤਮਾ ਅੰਦਰ ਲੀਨ ਹੋ ਜਾਂਦਾ ਹੈ।
ਮਨਸਾ = {मनीषा} ਮਨ ਦਾ ਫੁਰਨਾ। ਮਾਰਿ = ਮਾਰ ਕੇ। ਮਨ ਮਾਹਿ = ਮਨ ਵਿਚ ਹੀ। ਸਮਾਇਆ = ਲੀਨ ਹੋ ਗਿਆ, ਭਟਕਣੋਂ ਹਟ ਗਿਆ।ਉਹ ਆਪਣੇ ਮਨ ਦੇ ਫੁਰਨੇ ਨੂੰ ਮਾਰ ਕੇ ਅੰਤਰ-ਆਤਮੇ ਹੀ ਲੀਨ ਰਹਿੰਦਾ ਹੈ।
 
आपे खेल करे सभि करता आपे देइ बुझाई हे ॥५॥
Āpe kẖel kare sabẖ karṯā āpe ḏe▫e bujẖā▫ī he. ||5||
The Creator Himself stages all His plays; He Himself bestows understanding. ||5||
ਆਪ ਸਿਰਜਣਹਾਰ-ਸੁਆਮੀ ਸਾਰੀਆਂ ਖੇਡਾਂ ਰਚਦਾ ਹੈ ਅਤੇ ਆਪ ਹੀ ਸਮਝ ਪ੍ਰਦਾਨ ਕਰਦਾ ਹੈ।
ਸਭਿ = ਸਾਰੇ। ਦੇਇ = ਦੇਂਦਾ ਹੈ। ਬੁਝਾਈ = ਸਮਝ ॥੫॥ਉਸ ਨੂੰ ਪਰਮਾਤਮਾ ਆਪ ਹੀ ਇਹ ਸਮਝ ਬਖ਼ਸ਼ ਦੇਂਦਾ ਹੈ ਕਿ ਸਾਰੇ ਖੇਲ ਪਰਮਾਤਮਾ ਆਪ ਹੀ ਕਰ ਰਿਹਾ ਹੈ ॥੫॥
 
सतिगुरु सेवे आपु गवाए ॥
Saṯgur seve āp gavā▫e.
One who serves the True Guru eradicates self-conceit.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ;
ਆਪੁ = ਆਪਾ-ਭਾਵ।ਜਿਹੜਾ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦਾ ਹੈ,
 
मिलि प्रीतम सबदि सुखु पाए ॥
Mil parīṯam sabaḏ sukẖ pā▫e.
Meeting with his Beloved, he finds peace through the Word of the Shabad.
ਉਹ ਆਪਣੇ ਪਿਆਰੇ ਪ੍ਰਭੂ ਨਾਲ ਮਿਲ ਕੇ ਆਰਾਮ ਪਾਉਂਦਾ ਹੈ।
ਮਿਲਿ = ਮਿਲ ਕੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।ਉਹ ਮਨੁੱਖ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਆਨੰਦ ਮਾਣਦਾ ਹੈ।
 
अंतरि पिआरु भगती राता सहजि मते बणि आई हे ॥६॥
Anṯar pi▫ār bẖagṯī rāṯā sahj maṯe baṇ ā▫ī he. ||6||
Deep within his inner being, he is imbued with loving devotion; intuitively, he becomes one with the Lord. ||6||
ਉਸ ਦਾ ਦਿਲ ਪ੍ਰਭੂ ਦੇ ਪ੍ਰੇਮ ਅਤੇ ਸੇਵਾ ਨਾਲ ਰੰਗਿਆ ਜਾਂਦਾ ਹੈ ਅਤੇ ਕੁਦਰਤੀ ਤੌਰ ਤੇ ਉਹ ਸਾਈਂ ਨਾਲ ਇੱਕਮਿੱਕ ਹੋ ਜਾਂਦਾ ਹੈ।
ਰਾਤਾ = ਰੰਗਿਆ ਹੋਇਆ। ਸਹਜਿ = ਆਤਮਕ ਅਡੋਲਤਾ ਵਿਚ। ਸਹਜਿ ਮਤੇ = ਆਤਮਕ ਅਡੋਲਤਾ ਵਿਚ ਟਿਕਣ ਵਾਲੀ ਮੱਤ ਦੇ ਕਾਰਨ। ਬਣਿ ਆਈ = ਪ੍ਰਭੂ ਨਾਲ ਪ੍ਰੀਤ ਬਣ ਜਾਂਦੀ ਹੈ ॥੬॥ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਰੰਗਿਆ ਰਹਿੰਦਾ ਹੈ। ਆਤਮਕ ਅਡੋਲਤਾ ਵਾਲੀ ਬੁੱਧੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਪ੍ਰਤੀਤ ਬਣੀ ਰਹਿੰਦੀ ਹੈ ॥੬॥
 
दूख निवारणु गुर ते जाता ॥
Ḏūkẖ nivāraṇ gur ṯe jāṯā.
The Destroyer of pain is known through the Guru.
ਗੁਰਾਂ ਦੇ ਰਾਹੀਂ ਮੈਂ ਦੁਖੜੇ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਨੂੰ ਅਨੁਭਵ ਕਰ ਲਿਆ ਏ।
ਜਾਤਾ = ਪਛਾਣਿਆ, ਸਾਂਝ ਪਾ ਲਈ।ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ,
 
आपि मिलिआ जगजीवनु दाता ॥
Āp mili▫ā jagjīvan ḏāṯā.
The Great Giver, the Life of the world, Himself has met me.
ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ, ਖ਼ੁਦ ਹੀ ਹੁਣ ਮੈਨੂੰ ਮਿਲ ਪਿਆ ਹੈ।
ਜਗਜੀਵਨੁ = ਜਗਤ ਦਾ ਜੀਵਨ ਪ੍ਰਭੂ।ਸਭ ਦਾਤਾਂ ਦੇਣ ਵਾਲਾ ਤੇ ਜਗਤ ਦਾ ਆਸਰਾ ਪ੍ਰਭੂ ਆਪ ਉਸ ਨੂੰ ਆ ਮਿਲਿਆ।
 
जिस नो लाए सोई बूझै भउ भरमु सरीरहु जाई हे ॥७॥
Jis no lā▫e so▫ī būjẖai bẖa▫o bẖaram sarīrahu jā▫ī he. ||7||
He alone understands, whom the Lord joins with Himself. Fear and doubt are taken away from his body. ||7||
ਕੇਵਲ ਉਹ ਹੀ ਸਾਹਿਬ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣੇ ਨਾਲ ਜੋੜਦਾ ਹੈ ਅਤੇ ਡਰ ਤੇ ਸੰਦੇਹ ਉਹ ਦੀ ਦੇਹ ਤੋਂ ਦੌੜ ਜਾਂਦੇ ਹਨ।
ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਭਉ = ਡਰ। ਭਰਮੁ = ਭਟਕਣਾ। ਸਰੀਰਹੁ = ਸਰੀਰ ਵਿਚੋਂ ॥੭॥ਉਹੀ ਮਨੁੱਖ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ, ਜਿਸ ਨੂੰ ਪ੍ਰਭੂ ਆਪ ਭਗਤੀ ਵਿਚ ਜੋੜਦਾ ਹੈ। ਉਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਡਰ ਹਰੇਕ ਭਰਮ ਦੂਰ ਹੋ ਜਾਂਦਾ ਹੈ ॥੭॥
 
आपे गुरमुखि आपे देवै ॥
Āpe gurmukẖ āpe ḏevai.
He Himself is the Gurmukh, and He Himself bestows His blessings.
ਵਾਹਿਗੁਰੂ ਖ਼ੁਦ ਮੁਖੀ ਗੁਰੂ ਮਹਾਰਾਜ ਹੈ ਅਤੇ ਖ਼ੁਦ ਹੀ ਉਨ੍ਹਾਂ ਦੀ ਸੰਗਤ ਬਖ਼ਸ਼ਦਾ ਹੈ।
xxxਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰੱਖਦਾ ਹੈ ਜਿਸ ਨੂੰ ਆਪ ਹੀ ਭਗਤੀ ਦੀ ਦਾਤ ਦੇਂਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਪਿਆ ਰਹਿੰਦਾ ਹੈ।
 
सचै सबदि सतिगुरु सेवै ॥
Sacẖai sabaḏ saṯgur sevai.
Through the True Word of the Shabad, serve the True Guru.
ਸੱਚੇ ਨਾਮ ਦੀ ਬਰਕਤ ਦੁਆਰਾ ਬੰਦਾ ਸੱਚੇ ਗੁਰਾਂ ਨੂੰ ਸੇਂਵਦਾ ਹੈ।
ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ।ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ।
 
जरा जमु तिसु जोहि न साकै साचे सिउ बणि आई हे ॥८॥
Jarā jam ṯis johi na sākai sācẖe si▫o baṇ ā▫ī he. ||8||
Old age and death cannot even touch one who is in harmony with the True Lord. ||8||
ਬੁਢੇਪਾ ਅਤੇ ਮੌਤ ਉਸ ਨੂੰ ਛੂਹ ਨਹੀਂ ਸਕਦੇ ਜਿਸ ਦੇ ਨਾਲ ਉਸ ਦਾ ਸੰਚਾ ਸਾਹਿਬ ਪ੍ਰਸੰਨ ਹੈ।
ਜਰਾ = ਬੁਢੇਪਾ। ਜਮੁ = ਮੌਤ, ਆਤਮਕ ਮੌਤ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਸਿਉ = ਨਾਲ ॥੮॥ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਉਸ ਦੀ ਅਜਿਹੀ ਪ੍ਰੀਤ ਬਣ ਜਾਂਦੀ ਹੈ ਕਿ ਉਸ ਪ੍ਰੀਤ ਨੂੰ ਨਾਹ ਬੁਢੇਪਾ ਤੇ ਨਾਹ ਹੀ ਆਤਮਕ ਮੌਤ ਤੱਕ ਸਕਦੇ ਹਨ (ਭਾਵ, ਨਾਹ ਉਹ ਪ੍ਰੀਤ ਕਦੇ ਕਮਜ਼ੋਰ ਹੁੰਦੀ ਹੈ ਤੇ ਨਾਹ ਹੀ ਉਥੇ ਵਿਕਾਰਾਂ ਨੂੰ ਆਉਣ ਦਾ ਮੌਕਾ ਮਿਲਦਾ ਹੈ) ॥੮॥
 
त्रिसना अगनि जलै संसारा ॥
Ŧarisnā agan jalai sansārā.
The world is burning up in the fire of desire.
ਜਗਤ, ਖ਼ਾਹਿਸ਼ ਦੀ ਅੱਚ ਅੰਦਰ, ਸੜ ਰਿਹਾ ਹੈ।
ਤ੍ਰਿਸਨਾ = ਮਾਇਆ ਦਾ ਲਾਲਚ। ਜਲੈ = ਸੜ ਰਿਹਾ ਹੈ {ਇਕ-ਵਚਨ}।ਜਗਤ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,
 
जलि जलि खपै बहुतु विकारा ॥
Jal jal kẖapai bahuṯ vikārā.
It burns and burns, and is destroyed in all its corruption.
ਘਣੇਰਿਆਂ ਪਾਪਾਂ ਅੰਦਰ ਇਹ ਸੜ ਸੜ ਕੇ ਤਬਾਹ ਹੁੰਦਾ ਹੈ।
ਜਲਿ = ਸੜ ਕੇ। ਜਲਿ ਜਲਿ = ਸੜ ਸੜ ਕੇ, ਮੁੜ ਮੁੜ ਸੜ ਕੇ। ਖਪੈ = ਖ਼ੁਆਰ ਹੋ ਰਿਹਾ ਹੈ।ਵਿਕਾਰਾਂ ਵਿਚ ਸੜ ਸੜ ਕੇ ਬਹੁਤ ਦੁੱਖੀ ਹੋ ਰਿਹਾ ਹੈ।
 
मनमुखु ठउर न पाए कबहू सतिगुर बूझ बुझाई हे ॥९॥
Manmukẖ ṯẖa▫ur na pā▫e kabhū saṯgur būjẖ bujẖā▫ī he. ||9||
The self-willed manmukh finds no place of rest anywhere. The True Guru has imparted this understanding. ||9||
ਆਪ-ਹੁਦਰੇ ਨੂੰ ਕਿਧਰੇ ਭੀ ਪਨਾਹ ਨਹੀਂ ਮਿਲਦੀ। ਸੱਚੇ ਗੁਰਾਂ ਨੇ ਇਹ ਸਮਝ ਮੈਨੂੰ ਦਰਸਾਈਂ ਹੈ।
ਮਨਮੁਖੁ = ਮਨ ਦਾ ਮੁਰੀਦ। ਕਬਹੂ = ਕਦੇ ਭੀ। ਬੂਝ = ਆਤਮਕ ਜੀਵਨ ਦੀ ਸੂਝ ॥੯॥ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਅੱਗ ਤੋਂ ਬਚਾਉ ਦਾ) ਥਾਂ ਕਦੇ ਭੀ ਨਹੀਂ ਲੱਭ ਸਕਦਾ। (ਉਹੀ ਮਨੁੱਖ ਬਚਾਉ ਦਾ ਥਾਂ ਲੱਭਦਾ ਹੈ ਜਿਸ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਬਖ਼ਸ਼ਦਾ ਹੈ ॥੯॥
 
सतिगुरु सेवनि से वडभागी ॥
Saṯgur sevan se vadbẖāgī.
Those who serve the True Guru are very fortunate.
ਵੱਡੇ ਨਸੀਬਾਂ ਵਾਲੇ ਹਨ ਉਹ ਜੋ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ,
ਸੇਵਨਿ = {ਬਹੁ-ਵਚਨ} ਜੋ ਸੇਂਵਦੇ ਹਨ, ਜੋ ਸਰਨ ਆਉਂਦੇ ਹਨ। ਸੇ = {ਬਹੁ-ਵਚਨ} ਉਹ।ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਹੜੇ ਗੁਰੂ ਦੀ ਸਰਨ ਪੈਂਦੇ ਹਨ,
 
साचै नामि सदा लिव लागी ॥
Sācẖai nām saḏā liv lāgī.
They remain lovingly focused on the True Name forever.
ਉਹ ਸਦੀਵ ਹੀ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
ਨਾਮਿ = ਨਾਮ ਵਿਚ। ਸਾਚੈ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਲਿਵ = ਲਗਨ।ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਸੁਰਤ ਸਦਾ ਜੁੜੀ ਰਹਿੰਦੀ ਹੈ।
 
अंतरि नामु रविआ निहकेवलु त्रिसना सबदि बुझाई हे ॥१०॥
Anṯar nām ravi▫ā nihkeval ṯarisnā sabaḏ bujẖā▫ī he. ||10||
The Immaculate Naam, the Name of the Lord, permeates the nucleus of their inner being; through the Shabad, their desires are quenched. ||10||
ਪਵਿੱਤਰ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਰਮਿਆ ਰਹਿੰਦਾ ਹੈ ਅਤੇ ਨਾਂਮ ਨੇ ਉਨ੍ਹਾਂ ਦੀ ਲਾਲਸਾ ਬੁਝਾ ਦਿੱਤੀ ਹੈ।
ਨਿਹਕੇਵਲੁ = ਵਾਸਨਾ-ਰਹਿਤ, ਪਵਿੱਤਰ। ਸਬਦਿ = ਸ਼ਬਦ ਦੀ ਰਾਹੀਂ ॥੧੦॥ਉਹਨਾਂ ਦੇ ਅੰਦਰ ਪਰਮਾਤਮਾ ਦਾ ਪਵਿੱਤਰ ਕਰਨ ਵਾਲਾ ਨਾਮ ਸਦਾ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਨੇ ਆਪਣੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁਝਾ ਲਈ ਹੁੰਦੀ ਹੈ ॥੧੦॥
 
सचा सबदु सची है बाणी ॥
Sacẖā sabaḏ sacẖī hai baṇī.
True is the Word of the Shabad, and True is the Bani of His Word.
ਸੱਚਾ ਹੈ ਸੁਆਮੀ ਅਤੇ ਸੱਚੀ ਹੈ ਉਸ ਦੀ ਗੁਰਬਾਣੀ।
ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਸਚੀ = ਸਦਾ-ਥਿਰ ਰਹਿਣ ਵਾਲੀ।ਸਦਾ-ਥਿਰ ਪਦਾਰਥ ਗੁਰ-ਸ਼ਬਦ ਹੀ ਹੈ, ਸਦਾ-ਥਿਰ ਵਸਤ ਸਿਫ਼ਤ-ਸਾਲਾਹ ਦੀ ਬਾਣੀ ਹੀ ਹੈ।
 
गुरमुखि विरलै किनै पछाणी ॥
Gurmukẖ virlai kinai pacẖẖāṇī.
How rare is that Gurmukh who realizes this.
ਕੋਈ ਇੱਕ ਅੱਧਾ ਜਣਾ ਹੀ, ਗੁਰਾਂ ਦੀ ਦਇਆ ਦੁਆਰਾ ਇਸ ਗੱਲ ਨੂੰ ਸਮਝਦਾ ਹੈ।
ਗੁਰਮੁਖਿ = ਉਸ ਮਨੁੱਖ ਨੇ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।ਗੁਰੂ ਦੇ ਸਨਮੁਖ ਰਹਿਣ ਵਾਲੇ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ।
 
सचै सबदि रते बैरागी आवणु जाणु रहाई हे ॥११॥
Sacẖe sabaḏ raṯe bairāgī āvaṇ jāṇ rahā▫ī he. ||11||
Those who are imbued with the True Shabad are detached. Their comings and goings in reincarnation are ended. ||11||
ਨਿਰਲੇਪ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ ਅਤੇ ਮੁਕ ਜਾਂਦੇ ਹਨ ਉਨ੍ਹਾਂ ਦੇ ਆਉਣੇ ਅਤੇ ਜਾਣੇ।
ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਮਾਇਆ ਦੇ ਮੋਹ ਤੋਂ ਉਪਰਾਮ। ਆਵਣੁ ਜਾਣੁ = ਜੰਮਣ ਮਰਨ। ਰਹਾਈ = ਮੁੱਕ ਜਾਂਦਾ ਹੈ ॥੧੧॥ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਤੋਂ ਉਪਰਾਮ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੧੧॥
 
सबदु बुझै सो मैलु चुकाए ॥
Sabaḏ bujẖai so mail cẖukā▫e.
One who realizes the Shabad is cleansed of impurities.
ਜੋ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਪਾਪਾਂ ਦੀ ਮਲੀਣਤਾ ਤੋਂ ਖ਼ਲਾਸੀ ਪਾ ਜਾਂਦਾ ਹੈ।
ਬੁਝੈ = ਬੁੱਝ ਲੈਂਦਾ ਹੈ। ਚੁਕਾਏ = ਦੂਰ ਕਰ ਲੈਂਦਾ ਹੈ।ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ (ਭਾਵ, ਆਪਣੀ ਬੁੱਧੀ ਦਾ ਹਿੱਸਾ ਬਣਾ ਲੈਂਦਾ ਹੈ) ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ।
 
निरमल नामु वसै मनि आए ॥
Nirmal nām vasai man ā▫e.
The Immaculate Naam abides within his mind.
ਪਵਿੱਤਰ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ।
ਮਨਿ = ਮਨ ਵਿਚ। ਆਏ = ਆਇ, ਆ ਕੇ।ਪਰਮਾਤਮਾ ਦਾ ਪਵਿੱਤਰ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।
 
सतिगुरु अपणा सद ही सेवहि हउमै विचहु जाई हे ॥१२॥
Saṯgur apṇā saḏ hī sevėh ha▫umai vicẖahu jā▫ī he. ||12||
He serves his True Guru forever, and egotism is eradicated from within. ||12||
ਉਹ ਹਮੇਸ਼ਾਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਤੇ ਉਸ ਦੀ ਸਵੈ-ਹੰਗਤਾ ਉਸ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
ਸਦ = ਸਦਾ। ਸੇਵਹਿ = ਸੇਂਵਦੇ ਹਨ {ਬਹੁ-ਵਚਨ}। ਵਿਚਹੁ = ਅੰਦਰੋਂ ॥੧੨॥ਜਿਹੜੇ ਮਨੁੱਖ ਸਦਾ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ॥੧੨॥
 
गुर ते बूझै ता दरु सूझै ॥
Gur ṯe būjẖai ṯā ḏar sūjẖai.
If one comes to understand, through the Guru, then he comes to know the Lord's Door.
ਗੁਰਾਂ ਦੇ ਰਾਹੀਂ ਜੇਕਰ ਬੰਦਾ ਪ੍ਰਭੂ ਨੂੰ ਸਮਝ ਲਵੇ, ਤਦ ਉਹ ਸੁਆਮੀ ਦੇ ਬੂਹੇ ਨੂੰ ਵੇਖ ਲੈਂਦਾ ਹੈ।
ਤੇ = ਤੋਂ, ਪਾਸੋਂ। ਬੂਝੈ = (ਸਹੀ ਜੀਵਨ-ਰਾਹ) ਸਮਝਦਾ ਹੈ। ਤਾ = ਤਦੋਂ। ਦਰੁ = (ਪ੍ਰਭੂ ਦਾ) ਦਰਵਾਜ਼ਾ। ਸੂਝੈ = ਸੁੱਝ ਪੈਂਦਾ ਹੈ, ਦਿੱਸ ਪੈਂਦਾ ਹੈ।ਜਦੋਂ ਮਨੁੱਖ ਗੁਰੂ ਪਾਸੋਂ (ਸਹੀ ਜੀਵਨ-ਰਾਹ ਦਾ ਉਪਦੇਸ਼) ਸਮਝ ਲੈਂਦਾ ਹੈ, ਤਦੋਂ ਉਸ ਨੂੰ ਪਰਮਾਤਮਾ ਦਾ ਦਰ ਦਿੱਸ ਪੈਂਦਾ ਹੈ (ਭਾਵ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਹਰਿ-ਨਾਮ ਹੀ ਪ੍ਰਭੂ-ਮਿਲਾਪ ਦਾ ਵਸੀਲਾ ਹੈ)।
 
नाम विहूणा कथि कथि लूझै ॥
Nām vihūṇā kath kath lūjẖai.
But without the Naam, one babbles and argues in vain.
ਨਾਮ ਤੋਂ ਸੱਖਣਾ ਪ੍ਰਾਣੀ ਬੇਫ਼ਾਇਦਾ ਹੀ ਬੋਲਦਾ ਬਕਦਾ ਅਤੇ ਝਗੜਦਾ ਹੈ।
ਕਥਿ = ਕਥ ਕੇ। ਕਥਿ ਕਥਿ = (ਹੋਰਨਾਂ ਨੂੰ) ਵਖਿਆਨ ਕਰ ਕਰ ਕੇ। ਲੂਝੈ = (ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।ਪਰ ਜਿਹੜਾ ਮਨੁੱਖ ਨਾਮ ਤੋਂ ਸੱਖਣਾ ਹੈ ਉਹ (ਹੋਰਨਾਂ ਨੂੰ) ਵਖਿਆਨ ਕਰ ਕਰ ਕੇ (ਆਪ ਅੰਦਰੋਂ ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ।
 
सतिगुर सेवे की वडिआई त्रिसना भूख गवाई हे ॥१३॥
Saṯgur seve kī vadi▫ā▫ī ṯarisnā bẖūkẖ gavā▫ī he. ||13||
The glory of serving the True Guru is that it eradicates hunger and thirst. ||13||
ਸੱਚੇ ਗੁਰਾਂ ਦੀ ਘਾਲ ਕਮਾਉਣ ਦੀ ਇਹ ਪ੍ਰਭਤਾ ਹੈ ਕਿ ਇਨਸਾਨ ਤ੍ਰੇਹ ਅਤੇ ਭੁੱਖ ਤੋਂ ਖ਼ਲਾਸੀ ਪਾ ਜਾਂਦਾ ਹੈ।
xxx॥੧੩॥ਗੁਰੂ ਦੀ ਸਰਨ ਪੈਣ ਦੀ ਬਰਕਤਿ ਇਹ ਹੈ ਕਿ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਦੂਰ ਕਰ ਲੈਂਦਾ ਹੈ ॥੧੩॥
 
आपे आपि मिलै ता बूझै ॥
Āpe āp milai ṯā būjẖai.
When the Lord unites them with Himself, then they come to understand.
ਜਦ ਬੰਦਾ ਆਪਣੇ ਆਪ ਨੂੰ ਸਮਝ ਲੈਂਦਾ ਹੈ ਤਦ ਉਹ ਸੁਆਮੀ ਨਾਲ ਮਿਲ ਪੈਂਦਾ ਹੈ।
ਆਪੇ = ਆਪ ਹੀ।ਪਰ, (ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਜੀਵ ਨੂੰ ਮਿਲ ਪਏ, ਤਦੋਂ ਹੀ ਉਹ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ।
 
गिआन विहूणा किछू न सूझै ॥
Gi▫ān vihūṇā kicẖẖū na sūjẖai.
Without spiritual wisdom, they understand nothing at all.
ਬ੍ਰਹਮ-ਬੋਧ ਦੇ ਬਿਨਾ ਬੰਦਾ ਕੁਝ ਭੀ ਨਹੀਂ ਸਮਝਦਾ।
ਗਿਆਨ = ਆਤਮਕ ਜੀਵਨ ਦੀ ਸੂਝ।ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਨੂੰ (ਮਾਇਆ ਦੀ ਤ੍ਰਿਸ਼ਨਾ ਭੁੱਖ ਤੋਂ ਬਿਨਾ ਹੋਰ) ਕੁਝ ਨਹੀਂ ਸੁੱਝਦਾ।
 
गुर की दाति सदा मन अंतरि बाणी सबदि वजाई हे ॥१४॥
Gur kī ḏāṯ saḏā man anṯar baṇī sabaḏ vajā▫ī he. ||14||
One whose mind is filled with the Guru's gift forever - his inner being resounds with the Shabad, and the Word of the Guru's Bani. ||14||
ਜਿਸ ਦੇ ਰਿਦੇ ਵਿੱਚ ਗੁਰਾਂ ਦੇ ਉਪਦੇਸ਼ ਦੀ ਬਖ਼ਸ਼ੀਸ਼ ਹਮੇਸ਼ਾਂ ਵਸਦੀ ਹੈ; ਉਸ ਦੇ ਅੰਦਰ ਸੁਆਮੀ ਦੀ ਗੁਰਬਾਣੀ ਗੂੰਜਦੀ ਹੈ।
ਦਾਤਿ = ਬਖ਼ਸ਼ਸ਼। ਅੰਤਰਿ = ਅੰਦਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਵਜਾਈ = ਪ੍ਰਭਾਵ ਪਾਇਆ ॥੧੪॥ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਬਖ਼ਸ਼ੀ (ਆਤਮਕ ਜੀਵਨ ਦੀ ਸੂਝ ਦੀ) ਦਾਤ ਸਦਾ ਵੱਸਦੀ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਪ੍ਰਭਾਵ ਆਪਣੇ ਅੰਦਰ ਬਣਾਈ ਰੱਖਦਾ ਹੈ (ਜਿਵੇਂ ਵੱਜ ਰਹੇ ਵਾਜਿਆਂ ਦੇ ਕਾਰਨ ਕੋਈ ਹੋਰ ਨਿੱਕੀ-ਮੋਟੀ ਆਵਾਜ਼ ਨਹੀਂ ਸੁਣੀ ਜਾਂਦੀ) ॥੧੪॥
 
जो धुरि लिखिआ सु करम कमाइआ ॥
Jo ḏẖur likẖi▫ā so karam kamā▫i▫ā.
He acts according to his pre-ordained destiny.
ਜੋ ਕੁੱਛ ਬੰਦੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਉਹੀ ਕੰਮ ਉਹ ਕਰਦਾ ਹੈ।
ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ।(ਸਾਰੀ ਖੇਡ ਪਰਮਾਤਮਾ ਦੀ ਰਜ਼ਾ ਵਿਚ ਹੋ ਰਹੀ ਹੈ) ਧੁਰ ਦਰਗਾਹ ਤੋਂ (ਰਜ਼ਾ ਅਨੁਸਾਰ ਜੀਵ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹੀ ਕਰਮ ਜੀਵ ਕਮਾਂਦਾ ਰਹਿੰਦਾ ਹੈ।
 
कोइ न मेटै धुरि फुरमाइआ ॥
Ko▫e na metai ḏẖur furmā▫i▫ā.
No one can erase the Command of the Primal Lord.
ਕੋਈ ਭੀ ਆਦੀ ਪ੍ਰਭੂ ਦੇ ਹੁਕਮ ਨੂੰ ਮੇਟ ਨਹੀਂ ਸਕਦਾ।
ਮੇਟੈ = ਮਿਟਾ ਸਕਦਾ।ਧੁਰੋਂ ਹੋਏ ਹੁਕਮ ਨੂੰ ਕੋਈ ਜੀਵ ਮਿਟਾ ਨਹੀਂ ਸਕਦਾ।
 
सतसंगति महि तिन ही वासा जिन कउ धुरि लिखि पाई हे ॥१५॥
Saṯsangaṯ mėh ṯin hī vāsā jin ka▫o ḏẖur likẖ pā▫ī he. ||15||
They alone dwell in the Sat Sangat, the True Congregation, who have such pre-ordained destiny. ||15||
ਕੇਵਲ ਉਹ ਹੀ ਸਤਿਸੰਗਤ ਅੰਦਰ ਵਸਦੇ ਹਨ ਜਿਨ੍ਹਾਂ ਦੀ ਕਿਸਮਤ ਵਿੱਚ ਸੁਆਮੀ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
ਤਿਨ ਹੀ ਵਾਸਾ = ਉਹਨਾਂ ਦਾ ਹੀ ਨਿਵਾਸ। ਕਉ = ਨੂੰ। ਲਿਖਿ = ਲਿਖ ਕੇ। ਪਾਈ = (ਇਹ ਦਾਤ ਭਾਗਾਂ ਵਿਚ) ਪਾ ਦਿੱਤੀ ਹੈ ॥੧੫॥ਸਾਧ ਸੰਗਤ ਵਿਚ ਉਹਨਾਂ ਮਨੁੱਖਾਂ ਨੂੰ ਹੀ ਬਹਿਣ ਦਾ ਅਵਸਰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਲਿਖ ਕੇ ਇਹ ਬਖ਼ਸ਼ਸ਼ ਸੌਂਪੀ ਜਾਂਦੀ ਹੈ ॥੧੫॥
 
अपणी नदरि करे सो पाए ॥
Apṇī naḏar kare so pā▫e.
He alone finds the Lord, unto whom He grants His Grace.
ਕੇਵਲ ਉਹ ਹੀ ਪ੍ਰਭੂ ਨੂੰ ਪਾਉਂਦਾ ਹੈ, ਜਿਸ ਉੱਤੇ ਉਸ ਦੀ ਮਿਹਰ ਹੈ।
ਨਦਰਿ = ਮਿਹਰ ਦੀ ਨਿਗਾਹ।(ਸਾਧ ਸੰਗਤ ਵਿਚ ਟਿਕਣ ਦੀ ਦਾਤਿ) ਉਹ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ।
 
सचै सबदि ताड़ी चितु लाए ॥
Sacẖai sabaḏ ṯāṛī cẖiṯ lā▫e.
He links his consciousness to the deep meditative state of the True Shabad.
ਸੱਚੇ ਨਾਮ ਦੀ ਸਮਾਧੀ ਅੰਦਰ ਉਹ ਆਪਣੇ ਮਨ ਨੂੰ ਜੋੜਦਾ ਹੈ।
ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਬਾਣੀ ਦੀ ਰਾਹੀਂ। ਤਾੜੀ = ਸਮਾਧੀ ਵਿਚ, ਇਕਾਗ੍ਰਤਾ ਵਿਚ।ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਆਪਣਾ ਮਨ ਜੋੜਦਾ ਹੈ-ਇਹੀ ਹੈ (ਉਸ ਦੀ ਜੋਗੀਆਂ ਵਾਲੀ) ਸਮਾਧੀ।
 
नानक दासु कहै बेनंती भीखिआ नामु दरि पाई हे ॥१६॥१॥
Nānak ḏās kahai benanṯī bẖīkẖi▫ā nām ḏar pā▫ī he. ||16||1||
Nanak, Your slave, offers this humble prayer; I stand at Your Door, begging for Your Name. ||16||1||
ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਮੈਨੂੰ ਆਪਣੇ ਦਰ ਦੇ ਮੰਗਤੇ ਨੂੰ, ਆਪਣੇ ਨਾਮ ਦੀ ਖ਼ੈਰ ਪ੍ਰਦਾਨ ਕਰ"।
ਭੀਖਿਆ = ਖੈਰ, ਭਿੱਛਿਆ। ਦਰਿ = ਪ੍ਰਭੂ ਦੇ ਦਰ ਤੇ ॥੧੬॥੧॥(ਪ੍ਰਭੂ ਦਾ) ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਉਹ ਮਨੁੱਖ ਪ੍ਰਭੂ ਦੇ) ਦਰ ਤੇ (ਹਾਜ਼ਰ ਰਹਿ ਕੇ) ਪ੍ਰਭੂ ਦਾ ਨਾਮ-ਭਿੱਛਿਆ ਪ੍ਰਾਪਤ ਕਰ ਲੈਂਦਾ ਹੈ ॥੧੬॥੧॥
 
मारू महला ३ ॥
Mārū mėhlā 3.
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
xxxxxx
 
एको एकु वरतै सभु सोई ॥
Ėko ek varṯai sabẖ so▫ī.
The One and only Lord is pervading and permeating everywhere.
ਉਹ (ਪ੍ਰਭੂ) ਕੇਵਲ ਇਕੱਲਾ ਹੀ ਹਰ ਥਾਂ ਰਵ ਰਹਿਆ ਹੈ।
ਸਭੁ = ਹਰ ਥਾਂ। ਵਰਤੈ = ਮੌਜੂਦ ਹੈ। ਸੋਈ = ਉਹ ਹੀ।ਸਿਰਫ਼ ਇਕ ਉਹ ਪਰਮਾਤਮਾ ਹੀ ਹਰ ਥਾਂ ਮੌਜੂਦ ਹੈ।
 
गुरमुखि विरला बूझै कोई ॥
Gurmukẖ virlā būjẖai ko▫ī.
How rare is that person, who as Gurmukh, understands this.
ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਜਣਾ ਹੀ ਇਸ ਨੂੰ ਸਮਝਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ,
 
एको रवि रहिआ सभ अंतरि तिसु बिनु अवरु न कोई हे ॥१॥
Ėko rav rahi▫ā sabẖ anṯar ṯis bin avar na ko▫ī he. ||1||
The One Lord is permeating and pervading, deep within the nucleus of all. Without Him, there is no other at all. ||1||
ਇਕ ਸਾਹਿਬ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਉਸ ਦੇ ਬਗ਼ੈਰ ਹੋਰ ਕੋਈ ਨਹੀਂ।
ਰਵਿ ਰਹਿਆ = ਵਿਆਪਕ ਹੈ। ਅੰਤਰਿ = ਅੰਦਰ। ਅਵਰੁ = ਕੋਈ ਹੋਰ ॥੧॥ਕਿ ਸਭ ਜੀਵਾਂ ਦੇ ਅੰਦਰ ਇਕ ਪਰਮਾਤਮਾ ਹੀ ਵਿਆਪਕ ਹੈ, ਉਸ (ਪਰਾਮਤਮਾ) ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ॥੧॥
 
लख चउरासीह जीअ उपाए ॥
Lakẖ cẖa▫orāsīh jī▫a upā▫e.
He created the 8.4 millions species of beings.
ਵਾਹਿਗੁਰੂ ਨੇ ਚੁਰਾਸੀ ਲੱਖ ਜੂਨੀਆਂ ਰਚੀਆਂ ਹਨ!
ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।(ਉਸ ਪਰਮਾਤਮਾ ਨੇ ਹੀ) ਚੌਰਾਸੀ ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ।