Sri Guru Granth Sahib Ji

Ang: / 1430

Your last visited Ang:

करि किरपा प्रभु भगती लावहु सचु नानक अम्रितु पीए जीउ ॥४॥२८॥३५॥
Kar kirpā parabẖ bẖagṯī lāvhu sacẖ Nānak amriṯ pī▫e jī▫o. ||4||28||35||
Shower Your Mercy upon me, God; let me be committed to devotional worship. Nanak drinks in the Ambrosial Nectar of Truth. ||4||28||35||
ਮੇਰੇ ਉਤੇ ਤਰਸ ਕਰ ਅਤੇ ਮੈਨੂੰ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ, ਤਾਂ ਜੋ ਨਾਨਕ ਸੱਚੇ ਸੁਧਾਰਸ ਨੂੰ ਪਾਨ ਕਰੇ।
ਪ੍ਰਭੂ = ਹੇ ਪ੍ਰਭੂ! ਨਾਨਕ = ਹੇ ਨਾਨਕ! ॥੪॥ਹੇ ਨਾਨਕ! (ਆਖ) ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਕਿਰਪਾ ਕਰ ਕੇ ਆਪਣੀ ਭਗਤੀ ਵਿਚ ਜੋੜਦਾ ਹੈਂ, ਉਹ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ॥੪॥੨੮॥੩੫॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
भए क्रिपाल गोविंद गुसाई ॥
Bẖa▫e kirpāl govinḏ gusā▫ī.
The Lord of the Universe, the Support of the earth, has become Merciful;
ਜਗਤ ਰਖਿਅਕ ਅਤੇ ਆਲਮ ਦਾ ਸੁਆਮੀ ਮਿਹਰਬਾਨ ਹੋ ਗਿਆ ਹੈ।
ਗੁਸਾਈ = ਗੋ-ਸਾਈਂ, ਧਰਤੀ ਦਾ ਖਸਮ।(ਜਦੋਂ) ਸ੍ਰਿਸ਼ਟੀ ਦਾ ਖਸਮ ਪਰਮਾਤਮਾ (ਸਭ ਜੀਵਾਂ ਉੱਤੇ) ਦਇਆਵਾਨ ਹੁੰਦਾ ਹੈ।
 
मेघु वरसै सभनी थाई ॥
Megẖ varsai sabẖnī thā▫ī.
the rain is falling everywhere.
ਸਾਰੀਆਂ ਥਾਵਾਂ ਤੇ ਮੀਹ ਵਰ੍ਹਦਾ ਹੈ।
ਮੇਘੁ = ਬੱਦਲ। ਵਰਸੈ = ਵਰ੍ਹਦਾ ਹੈ।(ਤਾਂ) ਬੱਦਲ (ਉੱਚੇ ਨੀਵੇਂ) ਸਭ ਥਾਵਾਂ ਤੇ ਵਰਖਾ ਕਰਦਾ ਹੈ।
 
दीन दइआल सदा किरपाला ठाढि पाई करतारे जीउ ॥१॥
Ḏīn ḏa▫i▫āl saḏā kirpālā ṯẖādẖ pā▫ī karṯāre jī▫o. ||1||
He is Merciful to the meek, always Kind and Gentle; the Creator has brought cooling relief. ||1||
ਗਰੀਬਾਂ ਤੇ ਤਰਸ ਕਰਨ ਵਾਲੇ ਸਦੀਵੀ ਮਾਇਆਵਾਨ ਸਿਰਜਣਹਾਰ ਨੇ ਸਾਨੂੰ ਸਾਰਿਆਂ ਨੂੰ ਸੀਤਲ ਕਰ ਦਿਤਾ ਹੈ।
ਠਾਢਿ = ਠੰਢ। ਕਰਤਾਰੇ = ਕਰਤਾਰਿ, ਕਰਤਾਰ ਨੇ ॥੧॥ਉਸ ਕਰਤਾਰ ਨੇ ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜੋ ਸਦਾ ਹੀ ਕਿਰਪਾ ਦਾ ਘਰ ਹੈ (ਸੇਵਕਾਂ ਦੇ ਹਿਰਦੇ ਵਿਚ ਨਾਮ ਦੀ ਬਰਕਤਿ ਨਾਲ) ਸ਼ਾਂਤੀ ਦੀ ਦਾਤ ਬਖ਼ਸ਼ੀ ਹੋਈ ਹੈ ॥੧॥
 
अपुने जीअ जंत प्रतिपारे ॥
Apune jī▫a janṯ parṯipāre.
He cherishes all His beings and creatures,
ਉਹ ਆਪਣੇ ਪ੍ਰਾਣਧਾਰੀ ਜੀਵਾਂ ਦੀ ਇੰਜ ਪਾਲਣਾ ਕਰਦਾ ਹੈ,
ਪ੍ਰਤਿਪਾਰੇ = ਪਾਲਦਾ ਹੈ, ਰੱਖਿਆ ਕਰਦਾ ਹੈ।ਪਰਮਾਤਮਾ ਆਪਣੇ (ਪੈਦਾ ਕੀਤੇ) ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ,
 
जिउ बारिक माता समारे ॥
Ji▫o bārik māṯā sammāre.
as the mother cares for her children.
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ।
ਸੰਮਾਰੇ = ਸੰਭਾਲਦੀ ਹੈ।ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ।
 
दुख भंजन सुख सागर सुआमी देत सगल आहारे जीउ ॥२॥
Ḏukẖ bẖanjan sukẖ sāgar su▫āmī ḏeṯ sagal āhāre jī▫o. ||2||
The Destroyer of pain, the Ocean of Peace, the Lord and Master gives sustenance to all. ||2||
ਤਕਲੀਫ ਰਫਾ ਕਰਨ ਵਾਲਾ ਅਤੇ ਆਰਾਮ ਦਾ ਸਮੁੰਦਰ, ਸਾਹਿਬ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ।
ਸੁਖ ਸਾਗਰ = ਸੁਖਾਂ ਦਾ ਸਮੁੰਦਰ। ਆਹਾਰੇ = ਆਹਾਰ, ਖ਼ੁਰਾਕ ॥੨॥(ਸਭ ਦੇ) ਦੁੱਖਾਂ ਦਾ ਨਾਸ ਕਰਨ ਵਾਲੇ ਤੇ ਸੁਖਾਂ ਦਾ ਸਮੁੰਦਰ ਮਾਲਕ-ਪ੍ਰਭੂ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ ॥੨॥
 
जलि थलि पूरि रहिआ मिहरवाना ॥
Jal thal pūr rahi▫ā miharvānā.
The Merciful Lord is totally pervading and permeating the water and the land.
ਦਇਆਲੂ ਪੁਰਖ ਪਾਣੀ ਅਤੇ ਸੁੱਕੀ ਧਰਤੀ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ।ਮਿਹਰ ਕਰਨ ਵਾਲਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ) ਵਿਆਪ ਰਿਹਾ ਹੈ।
 
सद बलिहारि जाईऐ कुरबाना ॥
Saḏ balihār jā▫ī▫ai kurbānā.
I am forever devoted, a sacrifice to Him.
ਮੈਂ ਹਮੈਸ਼ਾ ਉਸ ਉਤੋਂ ਸਦਕੇ ਤੇ ਵਾਰਣੇ ਜਾਂਦਾ ਹਾਂ!
ਸਦ = ਸਦਾ।ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਕੁਰਬਾਨ ਹੋਣਾ ਚਾਹੀਦਾ ਹੈ।
 
रैणि दिनसु तिसु सदा धिआई जि खिन महि सगल उधारे जीउ ॥३॥
Raiṇ ḏinas ṯis saḏā ḏẖi▫ā▫ī jė kẖin mėh sagal uḏẖāre jī▫o. ||3||
Night and day, I always meditate on Him; in an instant, He saves all. ||3||
ਰਾਤ ਤੇ ਦਿਨ ਮੈਂ ਹਮੇਸ਼ਾਂ ਉਸ ਦਾ ਸਿਮਰਨ ਰਕਦਾ ਹਾਂ, ਜੋ ਇਕ ਮੁਹਤ ਵਿੱਚ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
ਰੈਣਿ = ਰਾਤ। ਜਿ ਜੇਹੜਾ (ਪ੍ਰਭੂ)। ਉਧਾਰੇ = (ਵਿਕਾਰਾਂ ਤੋਂ) ਬਚਾਂਦਾ ਹੈ ॥੩॥ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਬਚਾ ਸਕਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਨਾ ਚਾਹੀਦਾ ਹੈ ॥੩॥
 
राखि लीए सगले प्रभि आपे ॥
Rākẖ lī▫e sagle parabẖ āpe.
God Himself protects all;
ਸੁਆਮੀ ਖੁਦ ਸਮੂਹ ਦੀ ਰਖਿਆ ਕਰਦਾ ਹੈ,
ਪ੍ਰਭਿ = ਪ੍ਰਭੂ ਨੇ।(ਜੇਹੜੇ ਜੇਹੜੇ ਵਡਭਾਗੀ ਪ੍ਰਭੂ ਦੀ ਸਰਨ ਆਏ,) ਪ੍ਰਭੂ ਨੇ ਉਹ ਸਾਰੇ ਆਪ (ਦੁੱਖ-ਕਲੇਸ਼ਾਂ ਤੋਂ) ਬਚਾ ਲਏ।
 
उतरि गए सभ सोग संतापे ॥
Uṯar ga▫e sabẖ sog sanṯāpe.
He drives out all sorrow and suffering.
ਅਤੇ ਸਾਰੇ ਗਮ ਤੇ ਦੁਖੜੇ ਦੁਰ ਹੋ ਗਹੈ ਹਨ।
ਸੰਤਾਪੇ = ਦੁਖ-ਕਲੇਸ਼।ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ।
 
नामु जपत मनु तनु हरीआवलु प्रभ नानक नदरि निहारे जीउ ॥४॥२९॥३६॥
Nām japaṯ man ṯan harī▫āval parabẖ Nānak naḏar nihāre jī▫o. ||4||29||36||
Chanting the Naam, the Name of the Lord, the mind and body are rejuvenated. O Nanak, God has bestowed His Glance of Grace. ||4||29||36||
ਨਾਮ ਦਾ ਅਰਾਧਨ ਕਰਕੇ ਆਤਮਾ ਤੇ ਦੇਹਿ ਸਦੀਵੀ ਸਰ-ਸਬਜ਼ ਹੋ ਜਾਂਦੇ ਹਨ ਅਤੇ ਪ੍ਰਾਣੀ ਨੂੰ ਸੁਆਮੀ ਦਇਆ ਦ੍ਰਿਸ਼ਟੀ ਨਾਲ ਤੱਕਦਾ ਹੈ, ਹੇ ਨਾਨਕ!
ਪ੍ਰਭ = ਹੇ ਪ੍ਰਭੂ! ਨਿਹਾਰੇ = ਨਿਹਾਰਿ, ਵੇਖ ॥੪॥ਪਰਮਾਤਮਾ ਦਾ ਨਾਮ ਜਪਿਆਂ ਮਨੁੱਖ ਦਾ ਮਨ ਮਨੁੱਖ ਦਾ ਸਰੀਰ (ਉੱਚੇ ਆਤਮਕ ਜੀਵਨ ਦੀ) ਹਰਿਆਵਲ (ਦਾ ਸਰੂਪ) ਬਣ ਜਾਂਦਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ ਕਿ ) ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਦੀ ਨਿਗਾਹ ਕਰ (ਮੈਂ ਭੀ ਤੇਰਾ ਨਾਮ ਸਿਮਰਦਾ ਰਹਾਂ) ॥੪॥੨੯॥੩੬॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
जिथै नामु जपीऐ प्रभ पिआरे ॥
Jithai nām japī▫ai parabẖ pi▫āre.
Where the Naam, the Name of God the Beloved is chanted -
ਜਿਥੇ ਪ੍ਰੀਤਮ ਠਾਕਰ ਦੇ ਨਾਮ ਦਾ ਉਚਾਰਨ ਕੀਤਾ ਜਾਂਦਾ ਹੈ,
ਜਪੀਐ = ਜਪਿਆ ਜਾਂਦਾ ਹੈ।ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ,
 
से असथल सोइन चउबारे ॥
Se asthal so▫in cẖa▫ubāre.
those barren places become mansions of gold.
ਉਹ ਬੇ-ਆਬਾਦ ਥਾਵਾਂ ਸੁਨਹਿਰੀ ਚੁਬਾਰਿਆਂ ਦੀ ਮਾਨਿੰਦ ਹਨ।
ਸੇ = {ਲਫ਼ਜ਼ 'ਸੋ' ਤੋਂ ਬਹੁ-ਵਚਨ।} ਅਸਥਲ = {स्थल} ਟਿੱਬੇ, ਰੋੜ। ਸੋਇਨ = ਸੋਨੇ ਦੇ।ਉਹ ਰੜੇ ਥਾਂ ਭੀ (ਮਾਨੋ) ਸੋਨੇ ਦੇ ਚੁਬਾਰੇ ਹਨ।
 
जिथै नामु न जपीऐ मेरे गोइदा सेई नगर उजाड़ी जीउ ॥१॥
Jithai nām na japī▫ai mere go▫iḏā se▫ī nagar ujāṛī jī▫o. ||1||
Where the Naam, the Name of my Lord of the Universe is not chanted-those towns are like the barren wilderness. ||1||
ਜਿਥੇ ਮੇਰੇ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਦਾ ਉਚਾਰਨ ਨਹੀਂ ਕੀਤਾ ਜਾਂਦਾ, ਉਹ ਕਸਬੇ ਬੀਆਬਾਨ ਦੀ ਤਰ੍ਹਾਂ ਹਨ।
ਗੋਇਦਾ = ਹੇ ਗੋਬਿੰਦ! ॥੧॥ਪਰ, ਹੇ ਮੇਰੇ ਗੋਬਿੰਦ! ਜਿਸ ਥਾਂ ਤੇਰਾ ਨਾਮ ਨਾਹ ਜਪਿਆ ਜਾਏ, ਉਹ (ਵੱਸਦੇ) ਸ਼ਹਿਰ ਭੀ ਉਜਾੜ (ਸਮਾਨ) ਹਨ ॥੧॥
 
हरि रुखी रोटी खाइ समाले ॥
Har rukẖī rotī kẖā▫e samāle.
One who meditates as he eats dry bread,
ਜੋ ਖੁਸ਼ਕ ਮੰਨੀ ਛਕ ਕੇ ਵਾਹਿਗੁਰੂ ਦਾ ਚਿੰਤਨ ਕਰਦਾ ਹੈ,
ਹਰਿ ਸਮਾਲੇ = ਹਰੀ ਨੂੰ (ਹਿਰਦੇ ਵਿਚ) ਸੰਭਾਲਦਾ ਹੈ। ਖਾਇ = ਖਾ ਕੇ।ਜੇਹੜਾ ਮਨੁੱਖ ਰੁੱਖੀ ਰੋਟੀ ਖਾ ਕੇ (ਭੀ) ਪਰਮਾਤਮਾ (ਦਾ ਨਾਮ ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ,
 
हरि अंतरि बाहरि नदरि निहाले ॥
Har anṯar bāhar naḏar nihāle.
sees the Blessed Lord inwardly and outwardly.
ਉਹ ਆਪਣੀਆਂ ਅੱਖਾਂ ਨਾਲ, ਸਾਹਿਬ ਨੂੰ ਅੰਦਰ ਤੇ ਬਾਹਰਵਾਰ ਦੇਖ ਲੈਂਦਾ ਹੈ।
ਨਦਰਿ = ਮਿਹਰ ਦੀ ਨਜ਼ਰ ਨਾਲ। ਨਿਹਾਲੇ = ਵੇਖਦਾ ਹੈ।ਪਰਮਾਤਮਾ ਉਸਦੇ ਅੰਦਰ ਬਾਹਰ ਹਰ ਥਾਂ ਉਸ ਉੱਤੇ ਆਪਣੀ ਮਿਹਰ ਦੀ ਨਿਗਾਹ ਰੱਖਦਾ ਹੈ।
 
खाइ खाइ करे बदफैली जाणु विसू की वाड़ी जीउ ॥२॥
Kẖā▫e kẖā▫e kare baḏfailī jāṇ visū kī vāṛī jī▫o. ||2||
Know this well, that one who eats and eats while practicing evil, is like a field of poisonous plants. ||2||
ਸਮਝ ਲੈ ਕਿ ਜੋ ਬਹੁਤਾ ਖਾਂਦਾ ਹੈ ਅਤੇ ਬਦੀ ਕਮਾਉਂਦਾ ਹੈ ਉਹ ਜ਼ਹਿਰ ਦੀ ਬਗੀਚੀ ਦੀ ਮਾਨਿੰਦ ਹੈ।
ਬਦਫੈਲੀ = ਭੈੜੇ ਕੰਮ। ਜਾਣੁ = ਸਮਝੋ। ਵਿਸੂ ਕੀ = ਜ਼ਹਰ ਦੀ। ਵਾੜੀ = ਬਗ਼ੀਚੀ ॥੨॥ਜੇਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਿਰ ਦੀ ਬਗ਼ੀਚੀ ਜਾਣੋ ॥੨॥
 
संता सेती रंगु न लाए ॥
Sanṯā seṯī rang na lā▫e.
One who does not feel love for the Saints,
ਬੇ-ਸਮਝ ਬੰਦਾ, ਜੋ ਸਾਧੂਆਂ ਨਾਲ ਪ੍ਰੀਤ ਨਹੀਂ ਗੰਢਦਾ,
ਸੇਤੀ ਨਾਲ। ਰੰਗੁ = ਪ੍ਰੇਮ।ਜੇਹੜਾ ਮਨੁੱਖ ਸੰਤ ਜਨਾਂ ਨਾਲ ਪ੍ਰੇਮ ਨਹੀਂ ਬਣਾਂਦਾ,
 
साकत संगि विकरम कमाए ॥
Sākaṯ sang vikram kamā▫e.
misbehaves in the company of the wicked shaaktas, the faithless cynics;
ਅਤੇ ਵੈਲੀਆਂ ਦੇ ਮਿਲਾਪ ਵਿੱਚ ਮੰਦੇ ਅਮਲ ਕਰਦਾ ਹੈ,
ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ, ਮਾਇਆ ਵੇੜ੍ਹੇ ਜੀਵ। ਵਿਕਰਮ = ਕੁਕਰਮ।ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ (ਰਲ ਕੇ) ਮੰਦੇ ਕਰਮ ਕਰਦਾ ਰਹਿੰਦਾ ਹੈ,
 
दुलभ देह खोई अगिआनी जड़ अपुणी आपि उपाड़ी जीउ ॥३॥
Ḏulabẖ ḏeh kẖo▫ī agi▫ānī jaṛ apuṇī āp upāṛī jī▫o. ||3||
he wastes this human body, so difficult to obtain. In his ignorance, he tears up his own roots. ||3||
ਉਹ ਆਪਣੇ ਨਾਯਾਬ ਸਰੀਰ (ਜੀਵਨ) ਨੂੰ ਗੁਆ ਲੈਂਦਾ ਹੈ ਅਤੇ ਆਪਣੀ ਜੜ੍ਹ ਨੂੰ ਖੁਦ ਹੀ ਪੁਟ ਸੁਟਦਾ ਹੈ।
ਦੇਹਿ = ਸਰੀਰ। ਉਪਾੜੀ = ਪੁੱਟ ਲਈ ॥੩॥ਉਸ ਬੇ-ਸਮਝ ਨੇ ਇਹ ਅਤਿ ਕੀਮਤੀ ਸਰੀਰ ਵਿਅਰਥ ਗਵਾ ਲਿਆ, ਉਹ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਿਹਾ ਹੈ ॥੩॥
 
तेरी सरणि मेरे दीन दइआला ॥
Ŧerī saraṇ mere ḏīn ḏa▫i▫ālā.
I seek Your Sanctuary, O my Lord, Merciful to the meek,
ਹੇ ਮਸਕੀਨਾਂ ਤੇ ਮਿਹਰਬਾਨ! ਮੈਂ ਤੇਰੀ ਪਨਾਹ ਲਈ ਹੈ।
xxxਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
 
सुख सागर मेरे गुर गोपाला ॥
Sukẖ sāgar mere gur gopālā.
Ocean of Peace, my Guru, Sustainer of the world.
ਹੇ ਮੇਰੇ ਵਿਸ਼ਾਲ ਤੇ ਆਲਮ ਦੇ ਪਾਲਣਹਾਰ! ਤੂੰ ਪ੍ਰਸੰਨਤਾ ਦਾ ਸਮੁੰਦਰ ਹੈ।
xxxਹੇ ਸੁਖਾਂ ਦੇ ਸਮੁੰਦਰ! ਹੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਪਾਲਕ!
 
करि किरपा नानकु गुण गावै राखहु सरम असाड़ी जीउ ॥४॥३०॥३७॥
Kar kirpā Nānak guṇ gāvai rākẖo saram asāṛī jī▫o. ||4||30||37||
Shower Your Mercy upon Nanak, that he may sing Your Glorious Praises; please, preserve my honor. ||4||30||37||
ਰਹਿਮ ਕਰ ਤਾਂ ਜੋ ਨਾਨਕ ਤੇਰੀ ਸਿਫ਼ਤ ਸ਼ਲਾਘਾ ਗਾਇਨ ਕਰੇ ਅਤੇ ਇਸ ਤਰ੍ਹਾਂ ਮੇਰੀ (ਨਾਨਕ ਦੀ) ਇੱਜ਼ਤ ਬਰਕਰਾਰ ਰੱਖ।
ਨਾਨਕੁ ਗਾਵੈ = ਨਾਨਕ ਗਾਂਦਾ ਰਹੇ। ਸਰਮ = ਲਾਜ, ਇੱਜ਼ਤ। ਅਸਾੜੀ = ਸਾਡੀ ॥੪॥ਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ। (ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀਂ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ॥੪॥੩੦॥੪੭॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
चरण ठाकुर के रिदै समाणे ॥
Cẖaraṇ ṯẖākur ke riḏai samāṇe.
I cherish in my heart the Feet of my Lord and Master.
ਪ੍ਰਭੂ ਦੇ ਪੈਰ ਮੈਂ ਆਪਣੇ ਮਨ ਅੰਦਰ ਟਿਕਾਏ ਹਨ।
ਰਿਦੈ = ਹਿਰਦੇ ਵਿਚ। ਸਮਾਣੇ = ਟਿਕ ਗਏ।ਜਿਸ ਦੇ ਹਿਰਦੇ ਵਿਚ ਪਾਲਣਹਾਰ ਪ੍ਰਭੂ ਦੇ ਚਰਨ (ਸਦਾ) ਟਿਕੇ ਰਹਿੰਦੇ ਹਨ,
 
कलि कलेस सभ दूरि पइआणे ॥
Kal kales sabẖ ḏūr pa▫i▫āṇe.
All my troubles and sufferings have run away.
ਮੇਰੀਆਂ ਸਾਰੀਆਂ ਕਲਪਨਾਂ ਤੇ ਦੁਖੜੇ ਦੁਰੇਡੇ ਨੱਸ ਗਏ ਹਨ।
ਕਲਿ = ਝਗੜੇ। ਕਲੇਸ = ਦੁੱਖ। ਪਇਆਣੇ = ਚਲੇ ਗਏ, ਕੂਚ ਕਰ ਗਏ {प्रया = ਕੂਚ ਕਰ ਜਾਣਾ}।ਉਸ ਦੇ ਅੰਦਰੋਂ ਸਭ ਤਰ੍ਹਾਂ ਦੇ ਝਗੜੇ ਦੁੱਖ ਕਲੇਸ਼ ਕੂਚ ਕਰ ਜਾਂਦੇ ਹਨ
 
सांति सूख सहज धुनि उपजी साधू संगि निवासा जीउ ॥१॥
Sāʼnṯ sūkẖ sahj ḏẖun upjī sāḏẖū sang nivāsā jī▫o. ||1||
The music of intuitive peace, poise and tranquility wells up within; I dwell in the Saadh Sangat, the Company of the Holy. ||1||
ਮੇਰੇ ਅੰਦਰ ਠੰਢ-ਚੈਨ ਤੇ ਖੁਸ਼ੀ ਦੀ ਲੈ ਸੁਭਾਵਕ ਹੀ ਗੂੰਜਦੀ ਹੈ ਤੇ ਮੈਂ ਸਤਿਸੰਗਤ ਅੰਦਰ ਵਸਦਾ ਹਾਂ।
ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਸਾਧੂ = ਗੁਰੂ ॥੧॥ਉਸ ਦੇ ਹਿਰਦੇ ਵਿਚ ਸ਼ਾਂਤ ਆਤਮਕ ਆਨੰਦ ਆਤਮਕ ਅਡੋਲਤਾ ਦੀ ਲਹਿਰ ਪੈਦਾ ਹੋ ਜਾਂਦੀ ਹੈ ਅਤੇ ਉਸ ਦਾ ਨਿਵਾਸ ਗੁਰੂ ਦੀ ਸੰਗਤ ਵਿਚ ਬਣਿਆ ਰਹਿੰਦਾ ਹੈ ॥੧॥
 
लागी प्रीति न तूटै मूले ॥
Lāgī parīṯ na ṯūtai mūle.
The bonds of love with the Lord are never broken.
ਸਾਈਂ ਨਾਲ ਪਿਰਹੜੀ ਪਾਈ ਹੋਈ ਕਦਾਚਿਤ ਨਹੀਂ ਟੁਟਦੀ।
ਮੂਲੇ = ਮੂਲਿ, ਬਿਲਕੁਲ।ਪ੍ਰਭੂ ਚਰਨਾਂ ਨਾਲ ਲੱਗੀ ਹੋਈ ਉਸ ਦੀ ਪ੍ਰੀਤਿ ਉੱਕਾ ਹੀ ਨਹੀਂ ਟੁੱਟਦੀ,
 
हरि अंतरि बाहरि रहिआ भरपूरे ॥
Har anṯar bāhar rahi▫ā bẖarpūre.
The Lord is totally permeating and pervading inside and out.
ਅੰਦਰ ਤੇ ਬਾਹਰ ਸਾਹਿਬ ਪੂਰੀ ਤਰ੍ਰਾ ਵਿਆਪਕ ਹੋ ਰਿਹਾ ਹੈ।
xxxਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ
 
सिमरि सिमरि सिमरि गुण गावा काटी जम की फासा जीउ ॥२॥
Simar simar simar guṇ gāvā kātī jam kī fāsā jī▫o. ||2||
Meditating, meditating, meditating in remembrance on Him, singing His Glorious Praises, the noose of death is cut away. ||2||
ਸਾਈਂ ਨੂੰ ਯਾਂਦ ਕਰਨ ਯਾਂਦ ਕਰਨ ਤੇ ਸਦਾ ਯਾਂਦ ਕਰਨ ਅਤੇ ਉਸ ਦਾ ਜੱਸ ਗਾਇਨ ਕਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਗਾਵਾ = ਗਾਇਆ ॥੨॥ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥
 
अम्रितु वरखै अनहद बाणी ॥
Amriṯ varkẖai anhaḏ baṇī.
The Ambrosial Nectar, the Unstruck Melody of Gurbani rains down continually;
ਅੰਮ੍ਰਿਤਮਈ ਗੁਰਬਾਣੀ ਦੀ ਬਾਰਸ਼ ਇਕ ਰਸ ਵਰ੍ਹ ਰਹੀ ਹੈ।
ਅਨਹਦ ਬਾਣੀ = ਇਕ ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਅਨਹਦ = ਲਗਾਤਾਰ, ਇਕ-ਰਸ।ਉਹਨਾਂ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਇਕ-ਰਸ ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ,
 
मन तन अंतरि सांति समाणी ॥
Man ṯan anṯar sāʼnṯ samāṇī.
deep within my mind and body, peace and tranquility have come.
ਉਸ ਨਾਲ ਮੇਰੇ ਚਿੱਤ ਤੇ ਦੇਹਿ ਅੰਦਰ ਇਲਾਹੀ ਠੰਢ ਚੈਨ ਪ੍ਰਵੇਸ਼ ਕਰ ਗਈ ਹੈ।
xxxਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਗਿਆਨ-ਇੰਦ੍ਰਿਆਂ ਵਿਚ) ਸ਼ਾਂਤੀ ਟਿਕੀ ਰਹਿੰਦੀ ਹੈ
 
त्रिपति अघाइ रहे जन तेरे सतिगुरि कीआ दिलासा जीउ ॥३॥
Ŧaripaṯ agẖā▫e rahe jan ṯere saṯgur kī▫ā ḏilāsā jī▫o. ||3||
Your humble servants remain satisfied and fulfilled, and the True Guru blesses them with encouragement and comfort. ||3||
ਰਜੇ ਤੇ ਧ੍ਰਾਪੇ ਰਹਿੰਦੇ ਹਨ ਤੇਰੇ ਨਫਰ, ਹੇ ਸੁਆਮੀ! ਅਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਢਾਰਸ ਤੇ ਸਹਾਰਾ ਦਿੰਦੇ ਹਨ।
ਸਤਿਗੁਰਿ = ਸਤਿਗੁਰੂ ਨੇ। ਦਿਲਾਸਾ = ਹੌਸਲਾ, ਧੀਰਜ ॥੩॥ਹੇ ਪ੍ਰਭੂ! (ਜਿਨ੍ਹਾਂ ਵਡ-ਭਾਗੀਆਂ ਨੂੰ ਵਿਕਾਰਾਂ ਦਾ ਟਾਕਰਾ ਕਰਨ ਲਈ) ਗੁਰੂ ਨੇ ਹੌਸਲਾ ਦਿੱਤਾ, ਉਹ ਤੇਰੇ ਸੇਵਕ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ ॥੩॥
 
जिस का सा तिस ते फलु पाइआ ॥
Jis kā sā ṯis ṯe fal pā▫i▫ā.
We are His, and from Him, we receive our rewards.
ਮੈਂ ਉਸ (ਗੁਰੂ) ਪਾਸੋਂ ਮੁਰਾਦ ਪਾਈ ਹੈ ਜਿਸ ਦੀ ਮੈਂ ਮਲਕੀਅਤ ਹਾਂ।
ਸਾ = ਸੀ। ਤੇ = ਤੋਂ, ਪਾਸੋਂ।ਉਸ ਨੇ ਉਸ ਪ੍ਰਭੂ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਜਿਸ ਦਾ ਉਹ ਭੇਜਿਆ ਹੋਇਆ ਹੈ।
 
करि किरपा प्रभ संगि मिलाइआ ॥
Kar kirpā parabẖ sang milā▫i▫ā.
Showering His Mercy upon us, God has united us with Him.
ਆਪਣੀ ਮਿਹਰ ਧਾਰ ਕੇ, ਗੁਰੂ ਨੇ ਮੈਨੂੰ ਸੁਆਮੀ ਨਾਲ ਮਿਲਾ ਦਿਤਾ ਹੈ।
xxx(ਗੁਰੂ ਨੇ) ਕਿਰਪਾ ਕਰਕੇ (ਜਿਸ ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜ ਦਿੱਤਾ,
 
आवण जाण रहे वडभागी नानक पूरन आसा जीउ ॥४॥३१॥३८॥
Āvaṇ jāṇ rahe vadbẖāgī Nānak pūran āsā jī▫o. ||4||31||38||
Our comings and goings have ended, and through great good fortune, O Nanak, our hopes are fulfilled. ||4||31||38||
ਵਡੇ ਚੰਗੇ ਕਰਮਾਂ ਰਾਹੀਂ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ ਅਤੇ ਮੇਰੀਆਂ ਉਮੀਦਾਂ ਬਰ ਆਈਆਂ ਹਨ, ਹੇ ਨਾਨਕ।
ਆਵਣ ਜਾਣ = ਜਨਮ ਮਰਨ ਦੇ ਗੇੜ ॥੪॥ਹੇ ਨਾਨਕ! ਉਸ ਵਡਭਾਗੀ ਮਨੁੱਖ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਦੀਆਂ ਆਸਾਂ ਪੂਰੀਆਂ ਹੋ ਗਈਆਂ (ਭਾਵ, ਆਸਾ ਤ੍ਰਿਸ਼ਨਾ ਆਦਿਕ ਉਸ ਨੂੰ ਪੋਹ ਨਹੀਂ ਸਕਦੀਆਂ) ॥੪॥੩੧॥੩੮॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
मीहु पइआ परमेसरि पाइआ ॥
Mīhu pa▫i▫ā parmesar pā▫i▫ā.
The rain has fallen; I have found the Transcendent Lord God.
ਬਾਰਸ਼ ਹੋਈ ਹੈ ਸ਼੍ਰੋਮਣੀ ਸਾਹਿਬ ਨੇ ਇਸ ਨੂੰ ਪਾਇਆ ਹੈ।
ਪਰਮੇਸਰਿ = ਪਰਮੇਸਰ ਨੇ।(ਜਿਵੇਂ ਜਦੋਂ) ਮੀਂਹ ਪਿਆ (ਜਦੋਂ) ਪਰਮੇਸ਼ਰ ਨੇ ਮੀਂਹ ਪਾਇਆ,
 
जीअ जंत सभि सुखी वसाइआ ॥
Jī▫a janṯ sabẖ sukẖī vasā▫i▫ā.
All beings and creatures dwell in peace.
ਉਸ ਨੇ ਸਮੂਹ ਇਨਸਾਨਾਂ ਅਤੇ ਹੋਰ ਜੀਵਾਂ ਨੂੰ ਆਰਾਮ ਵਿੱਚ ਵਸਾ ਦਿਤਾ ਹੈ।
ਸਭਿ = ਸਾਰੇ।ਤਾਂ ਉਸ ਨੇ ਸਾਰੇ ਜੀਅ ਜੰਤ ਸੁਖੀ ਵਸਾ ਦਿੱਤੇ।
 
गइआ कलेसु भइआ सुखु साचा हरि हरि नामु समाली जीउ ॥१॥
Ga▫i▫ā kales bẖa▫i▫ā sukẖ sācẖā har har nām samālī jī▫o. ||1||
Suffering has been dispelled, and true happiness has dawned, as we meditate on the Name of the Lord, Har, Har. ||1||
ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰਨ ਦੁਆਰਾ ਉਨ੍ਹਾਂ ਦੀ ਤਕਲੀਫ ਦੂਰ ਹੋ ਗਈ ਹੈ ਤੇ ਉਨ੍ਹਾਂ ਨੂੰ ਸੱਚੀ ਖੁਸ਼ੀ ਪਰਾਪਤ ਹੋਈ ਹੈ।
ਸਾਚਾ = ਸਦਾ ਕਾਇਮ ਰਹਿਣ ਵਾਲਾ। ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ ॥੧॥(ਤਿਵੇਂ ਜਿਉਂ ਜਿਉਂ) ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਮੇਰੇ ਅੰਦਰੋਂ ਦੁੱਖ ਕਲੇਸ਼ ਖ਼ਤਮ ਹੁੰਦਾ ਜਾਂਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ, ਮੇਰੇ ਅੰਦਰ ਟਿਕਦਾ ਜਾਂਦਾ ਹੈ ॥੧॥
 
जिस के से तिन ही प्रतिपारे ॥
Jis ke se ṯin hī parṯipāre.
The One, to whom we belong, cherishes and nurtures us.
ਜੀਹਦੀ ਉਹ ਮਲਕੀਅਤ ਸਨ, ਉਸੇ ਨੇ ਉਨ੍ਹਾਂ ਦੀ ਪਾਲਣਾ ਕੀਤੀ ਹੈ।
ਜਿਸ ਕੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}। ਤਿਨ ਹੀ = ਤਿਨਿ ਹੀ {ਨੋਟ: ਲਫ਼ਜ਼ 'ਤਿਨਿ' ਇਕ-ਵਚਨ ਹੈ, ਅਰਥ ਹੈ 'ਉਸ ਨੇ'। ਲਫ਼ਜ਼ 'ਤਿਨ' ਬਹੁ-ਵਚਨ ਹੈ, ਅਰਥ ਹੈ 'ਉਹਨਾਂ ਨੇ'। ਪਰ ਲਫ਼ਜ਼ 'ਤਿਨਿ' ਕ੍ਰਿਆ ਵਿਸ਼ੇਸ਼ਣ 'ਹੀ' ਜਾਂ 'ਹਿ' ਦੇ ਕਾਰਨ 'ਤਿਨ' ਬਣ ਜਾਂਦਾ ਹੈ, ਅਰਥ ਵਿਚ ਇਕ-ਵਚਨ ਹੀ ਰਹਿੰਦਾ ਹੈ} ਉਸ ਨੇ ਹੀ।(ਜਿਵੇਂ ਮੀਂਹ ਪਾ ਕੇ) ਪਾਰਬ੍ਰਹਮ ਪ੍ਰਭੂ ਉਹਨਾਂ ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ ਜੋ ਉਸ ਦੇ ਪੈਦਾ ਕੀਤੇ ਹੋਏ ਹਨ।
 
पारब्रहम प्रभ भए रखवारे ॥
Pārbarahm parabẖ bẖa▫e rakẖvāre.
The Supreme Lord God has become our Protector.
ਉਤਕ੍ਰਿਸ਼ਟ ਸੁਆਮੀ ਮਾਲਕ ਉਨ੍ਹਾਂ ਦਾ ਰਖਿਅਕ ਹੋ ਗਿਆ ਹੈ।
xxxਪਾਰਬ੍ਰਹਮ ਪ੍ਰਭੂ ਸਭਨਾਂ ਦਾ ਰਾਖਾ ਬਣਦਾ ਹੈ।
 
सुणी बेनंती ठाकुरि मेरै पूरन होई घाली जीउ ॥२॥
Suṇī benanṯī ṯẖākur merai pūran ho▫ī gẖālī jī▫o. ||2||
My Lord and Master has heard my prayer; my efforts have been rewarded. ||2||
ਮੇਰੇ ਮਾਲਕ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਮੇਰੀ ਸੇਵਾ ਸਫਲ ਹੋ ਗਈ ਹੈ।
ਠਾਕੁਰਿ = ਠਾਕੁਰ ਨੇ। ਘਾਲੀ = ਮੇਹਨਤ ॥੨॥(ਤਿਵੇਂ ਉਸ ਦੇ ਨਾਮ ਦੀ ਵਰਖਾ ਵਾਸਤੇ ਜਦੋਂ ਜਦੋਂ ਮੈਂ ਬੇਨਤੀ ਕੀਤੀ ਤਾਂ) ਮੇਰੇ ਪਾਲਣਹਾਰ ਪ੍ਰਭੂ ਨੇ ਮੇਰੀ ਬੇਨਤੀ ਸੁਣੀ ਤੇ ਮੇਰੀ (ਸੇਵਾ ਭਗਤੀ ਦੀ) ਮਿਹਨਤ ਸਿਰੇ ਚੜ੍ਹ ਗਈ ॥੨॥