Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

जुग चारे गुर सबदि पछाता ॥
Jug cẖāre gur sabaḏ pacẖẖāṯā.
Throughout the four ages, he recognizes the Word of the Guru's Shabad.
ਗੁਰਾਂ ਦੇ ਉਪਦੇਸ਼ ਦੁਆਰਾ ਉਹ ਪ੍ਰਭੂ ਨੂੰ ਚਾਰੇ ਹੀ ਯੁੱਗਾਂ ਅੰਦਰ ਵਿਆਪਕ ਜਾਣਦਾ ਹੈ।
ਜੁਗ ਚਾਰੇ = ਚੌਹਾਂ ਜੁਗਾਂ ਵਿਚ ਹੀ, ਸਦਾ ਹੀ।ਚੌਹਾਂ ਜੁਗਾਂ ਵਿਚ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਨਾਲ ਸਾਂਝ ਬਣਦੀ ਆਈ ਹੈ।
 
गुरमुखि मरै न जनमै गुरमुखि गुरमुखि सबदि समाहा हे ॥१०॥
Gurmukẖ marai na janmai gurmukẖ gurmukẖ sabaḏ samāhā he. ||10||
The Gurmukh does not die, the Gurmukh is not reborn; the Gurmukh is immersed in the Shabad. ||10||
ਨੇਕ ਬੰਦਾ ਮਰਦਾ ਨਹੀਂ ਨਾਂ ਹੀ ਨੇਕ ਬੰਦਾ ਜਨਮ ਧਾਰਦਾ ਹੈ। ਨੇਕ ਬੰਦਾ ਹੀ ਸੁਆਮੀ ਅੰਦਰ ਲੀਨ ਹੁੰਦਾ ਹੈ।
ਸਬਦਿ ਸਮਾਹਾ = ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ ॥੧੦॥ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ ॥੧੦॥
 
गुरमुखि नामि सबदि सालाहे ॥
Gurmukẖ nām sabaḏ sālāhe.
The Gurmukh praises the Naam, and the Shabad.
ਪਵਿੱਤ੍ਰ ਪੁਰਸ਼ ਸੁਆਮੀ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ,
ਨਾਮਿ = ਨਾਮ ਵਿਚ। ਸਾਲਾਹੇ = ਸਿਫ਼ਤ-ਸਾਲਾਹ ਕਰਦਾ ਹੈ।ਗੁਰਮੁਖ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
 
अगम अगोचर वेपरवाहे ॥
Agam agocẖar veparvāhe.
God is inaccessible, unfathomable and self-sufficient.
ਜੋ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਸੁਤੰਤਰ ਸੁਆਮੀ ਹੈ।
ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।ਗੁਰੂ ਦੇ ਸ਼ਬਦ ਦੀ ਰਾਹੀਂ ਅਗਮ ਅਗੋਚਰ ਵੇਪਰਵਾਹ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
 
एक नामि जुग चारि उधारे सबदे नाम विसाहा हे ॥११॥
Ėk nām jug cẖār uḏẖāre sabḏe nām visāhā he. ||11||
The Naam, the Name of the One Lord, saves and redeems throughout the four ages. Through the Shabad, one trades in the Naam. ||11||
ਇਕ ਸੁਆਮੀ ਦਾ ਨਾਮ ਹੀ ਚੌਹਾਂ ਯੁੱਗਾਂ ਅੰਦਰ ਕਲਿਆਨ ਕਰਦਾ ਹੈ। ਗੁਰਾਂ ਦੀ ਸਿਖਮਤ ਰਾਹੀਂ ਹੀ ਇਨਸਾਨ ਨਾਮ ਦਾ ਵਣਜ ਕਰਦਾ ਹੈ।
ਏਕ ਨਾਮਿ = ਪਰਮਾਤਮਾ ਦੇ ਨਾਮ ਨੇ ਹੀ। ਉਧਾਰੇ = ਵਿਕਾਰਾਂ ਤੋਂ ਬਚਾਏ ਹਨ। ਨਾਮ ਵਿਸਾਹ = ਨਾਮ ਦਾ ਵਣਜ ਕੀਤਾ ਜਾ ਸਕਦਾ ਹੈ ॥੧੧॥(ਗੁਰਮੁਖ ਜਾਣਦਾ ਹੈ ਕਿ) ਪਰਾਮਤਮਾ ਦੇ ਨਾਮ ਨੇ ਹੀ ਚੌਹਾਂ ਜੁਗਾਂ ਦੇ ਜੀਵਾਂ ਦਾ ਪਾਰ-ਉਤਾਰਾ ਕੀਤਾ ਹੈ, ਤੇ ਗੁਰ-ਸ਼ਬਦ ਦੀ ਰਾਹੀਂ ਨਾਮ ਦਾ ਵਣਜ ਕੀਤਾ ਜਾ ਸਕਦਾ ਹੈ ॥੧੧॥
 
गुरमुखि सांति सदा सुखु पाए ॥
Gurmukẖ sāʼnṯ saḏā sukẖ pā▫e.
The Gurmukh obtains eternal peace and tranquility.
ਗੁਰੂ-ਅਨੁਸਾਰੀ ਠੰਢ-ਚੈਨ ਤੇ ਸਦੀਵੀ ਖੁਸ਼ੀ ਪਾ ਲੈਂਦਾ ਹੈ।
xxxਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਆਤਮਕ ਠੰਢ ਤੇ ਆਨੰਦ ਮਾਣਦਾ ਹੈ,
 
गुरमुखि हिरदै नामु वसाए ॥
Gurmukẖ hirḏai nām vasā▫e.
The Gurmukh enshrines the Naam within his heart.
ਗੁਰੂ ਅਨੁਸਾਰੀ ਸਾਹਿਬ ਦੇ ਨਾਮ ਨੂੰ ਆਪਣੇ ਮਨ ਅੰਦਰ ਟਿਕਾਉਂਦਾ ਹੈ।
ਹਿਰਦੇ = ਆਪਣੇ ਹਿਰਦੇ ਵਿਚ। ਵਸਾਏ = ਵਸਾਂਦਾ ਹੈ।ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖਦਾ ਹੈ।
 
गुरमुखि होवै सो नामु बूझै काटे दुरमति फाहा हे ॥१२॥
Gurmukẖ hovai so nām būjẖai kāte ḏurmaṯ fāhā he. ||12||
One who becomes Gurmukh recognizes the Naam, and the noose of evil-mindedness is snapped. ||12||
ਜੋ ਹਰੀ ਨੂੰ ਜਾਨਣ ਵਾਲਾ ਹੋ ਜਾਂਦਾ ਹੈ, ਉਹ ਨਾਮ ਨੂੰ ਅਨੁਭਵ ਕਰਦਾ ਅਤੇ ਖੋਟੀ ਨਕਲ ਦੀ ਫਾਹੀ ਨੂੰ ਵੱਢ ਸੁਟਦਾ ਹੈ।
ਨਾਮੁ ਬੂਝੈ = ਨਾਮ ਨਾਲ ਸਾਂਝ ਪਾਂਦਾ ਹੈ। ਦੁਰਮਤਿ = ਖੋਟੀ ਮੱਤ। ਫਾਹਾ = ਫਾਹੀ ॥੧੨॥ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਹਰਿ-ਨਾਮ ਨਾਲ ਸਾਂਝ ਪਾਂਦਾ ਹੈ, (ਤੇ ਇਸ ਤਰ੍ਹਾਂ) ਖੋਟੀ ਮੱਤ ਦੀ ਫਾਹੀ ਕੱਟ ਲੈਂਦਾ ਹੈ ॥੧੨॥
 
गुरमुखि उपजै साचि समावै ॥
Gurmukẖ upjai sācẖ samāvai.
The Gurmukh wells up from, and then merges back into Truth.
ਗੁਰੂ ਅਨੁਸਾਰੀ ਸਚੇ ਸੁਆਮੀ ਤੋਂ ਉਤਪੰਨ ਅਤੇ ਉਸ ਵਿੱਚ ਹੀ ਲੀਨ ਹੁੰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਉਪਜੈ = ਪੈਦਾ ਹੁੰਦਾ ਹੈ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ।ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ,
 
ना मरि जमै न जूनी पावै ॥
Nā mar jammai na jūnī pāvai.
He does not die and take birth, and is not consigned to reincarnation.
ਉਹ ਆਉਂਦਾ ਅਤੇ ਜਾਂਦਾ ਨਹੀਂ, ਨਾਂ ਹੀ ਉਸ ਨੂੰ ਜੂਨੀਆ ਅੰਦਰ ਪਾਇਆ ਜਾਂਦਾ ਹੈ।
ਮਰਿ = ਮਰ ਕੇ।(ਇਸ ਵਾਸਤੇ) ਉਹ ਮੁੜ ਮੁੜ ਮਰਦਾ ਜੰਮਦਾ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ।
 
गुरमुखि सदा रहहि रंगि राते अनदिनु लैदे लाहा हे ॥१३॥
Gurmukẖ saḏā rahėh rang rāṯe an▫ḏin laiḏe lāhā he. ||13||
The Gurmukh remains forever imbued with the color of the Lord's Love. Night and day, he earns a profit. ||13||
ਗੁਰੂ-ਅਨੁਸਾਰੀ ਸਦੀਵ ਹੀ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਅਤੇ ਰੈਣ ਦਿਹੁੰ ਨਫ਼ਾ ਕਮਾਉਂਦੇ ਹਨ।
ਰਹਹਿ = ਰਹਿੰਦੇ ਹਨ {ਬਹੁ-ਵਚਨ}। ਰੰਗਿ = ਪ੍ਰੇਮ ਰੰਗ ਵਿਚ। ਰਾਤੇ = ਰੰਗੇ ਹੋਏ {ਬਹੁ-ਵਚਨ}। ਅਨਦਿਨੁ = ਹਰ ਰੋਜ਼, ਹਰ ਵੇਲੇ ॥੧੩॥ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਵੇਲੇ ਇਹ ਲਾਭ ਖੱਟਦੇ ਹਨ ॥੧੩॥
 
गुरमुखि भगत सोहहि दरबारे ॥
Gurmukẖ bẖagaṯ sohėh ḏarbāre.
The Gurmukhs, the devotees, are exalted and beautified in the Court of the Lord.
ਪ੍ਰਭੂ ਨੂੰ ਜਾਣਨ ਵਾਲੇ ਸਾਧੂ, ਪ੍ਰਭੂ ਦੀ ਦਰਗਾਹ ਅੰਦਰ ਸੁੰਦਰ ਦਿਸਦੇ ਹਨ।
ਸੋਹਹਿ = ਸੋਭਦੇ ਹਨ, ਆਦਰ ਪਾਂਦੇ ਹਨ {ਬਹੁ-ਵਚਨ}।ਗੁਰੂ ਦੇ ਸਨਮੁਖ ਰਹਿਣ ਵਾਲੇ ਭਗਤ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ।
 
सची बाणी सबदि सवारे ॥
Sacẖī baṇī sabaḏ savāre.
They are embellished with the True Word of His Bani, and the Word of the Shabad.
ਉਹ ਸੱਚੀ ਗੁਰਬਾਣੀ ਅਤੇ ਪ੍ਰਭੂ ਦੇ ਨਾਮ ਨਾਲ ਸ਼ਸ਼ੋਭਤ ਹੋਏ ਹੋਏ ਹਨ।
ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ = ਗੁਰੂ ਦੇ ਸ਼ਬਦ ਦੀ ਬਰਕਤਿ ਨਾਲ।ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਜੀਵਨ ਸੁਧਰ ਜਾਂਦੇ ਹਨ।
 
अनदिनु गुण गावै दिनु राती सहज सेती घरि जाहा हे ॥१४॥
An▫ḏin guṇ gāvai ḏin rāṯī sahj seṯī gẖar jāhā he. ||14||
Night and day, they sing the Glorious Praises of the Lord, day and night, and they intuitively go to their own home. ||14||
ਰੈਣ ਅਤੇ ਦਿਹੁੰ ਉਹ ਹਮੇਸ਼ਾਂ ਪ੍ਰਭੂ ਦੀ ਕੀਮਤੀ ਗਾਇਨ ਕਰਦੇ ਹਨ ਅਤੇ ਆਰਾਮ ਨਾਲ ਆਪਣੇ ਨਿੱਜ ਦੇ ਗ੍ਰਹਿ ਨੂੰ ਜਾਂਦੇ ਹਨ।
ਗਾਵੈ = ਗਾਂਦਾ ਹੈ {ਇਕ-ਵਚਨ}। ਸਹਜ = ਆਤਮਕ ਅਡੋਲਤਾ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧੪॥ਜਿਹੜਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਆਤਮਕ ਅਡੋਲਤਾ ਨਾਲ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਬਾਹਰ ਨਹੀਂ ਭਟਕਦਾ) ॥੧੪॥
 
सतिगुरु पूरा सबदु सुणाए ॥
Saṯgur pūrā sabaḏ suṇā▫e.
The Perfect True Guru proclaims the Shabad;
ਪੂਰਨ ਗੁਰਦੇਵ ਜੀ ਬਚਨ ਪੁਕਾਰਦੇ ਹਨ,
xxxਪੂਰਾ ਗੁਰੂ ਸ਼ਬਦ ਸੁਣਾਂਦਾ ਹੈ (ਤੇ ਆਖਦਾ ਹੈ ਕਿ)
 
अनदिनु भगति करहु लिव लाए ॥
An▫ḏin bẖagaṯ karahu liv lā▫e.
night and day, remain lovingly attuned to devotional worship.
ਕਿ ਰੈਣਾਂ ਅਤੇ ਦਿਹੁੰ ਤੂੰ ਪਿਆਰ ਅੰਦਰ ਪ੍ਰਭੂ ਦੇ ਸਿਮਰਨ ਨਾਲ ਜੁੜਿਆ ਰਹੂ।
ਭਗਤਿ = {ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ।} ਲਾਏ = ਲਾਇ, ਲਾ ਕੇ।ਹਰ ਵੇਲੇ ਸੁਰਤ ਜੋੜ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ।
 
हरि गुण गावहि सद ही निरमल निरमल गुण पातिसाहा हे ॥१५॥
Har guṇ gāvahi saḏ hī nirmal nirmal guṇ pāṯisāhā he. ||15||
One who sings forever the Glorious Praises of the Lord, becomes immaculate; Immaculate are the Glorious Praises of the Sovereign Lord. ||15||
ਹਮੇਸ਼ਾਂ ਹੀ ਪਵਿੱਤ੍ਰ ਹੈ ਉਹ ਜੋ ਸੁਆਮੀ ਦੀ ਸਿਫ਼ਤ ਸਲਾਹ ਗਾਇਨ ਕਰਦਾ ਹੈ। ਪਵਿੱਤ੍ਰ ਹੈ ਸੁਆਮੀ ਸੁਲਤਾਨ ਦੀ ਸਿਫ਼ਤ-ਸਨਾ।
ਗਾਵਹਿ = ਗਾਂਦੇ ਹਨ {ਬਹੁ-ਵਚਨ}। ਸਦ = ਸਦਾ। ਨਿਰਮਲ = ਪਵਿੱਤਰ ਜੀਵਨ ਵਾਲੇ ॥੧੫॥ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ, ਪ੍ਰਭੂ-ਪਾਤਿਸ਼ਾਹ ਦੇ ਪਵਿੱਤਰ ਗੁਣ ਗਾਂਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧੫॥
 
गुण का दाता सचा सोई ॥
Guṇ kā ḏāṯā sacẖā so▫ī.
The True Lord is the Giver of virtue.
ਉਹ ਸੱਚਾ ਸਾਹਿਬ, ਨੇਕੀ ਬਖਸ਼ਣਹਾਰ ਹੈ।
ਸਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।ਪਰ, (ਆਪਣੇ) ਗੁਣਾਂ (ਦੇ ਗਾਣ) ਦੀ ਦਾਤ ਦੇਣ ਵਾਲਾ ਉਹ ਸਦਾ-ਥਿਰ ਪਰਮਾਤਮਾ ਆਪ ਹੀ ਹੈ।
 
गुरमुखि विरला बूझै कोई ॥
Gurmukẖ virlā būjẖai ko▫ī.
How rare are those who, as Gurmukh, understand this.
ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਟੱਲਾ ਹੀ ਇਸ ਗੱਲ ਨੂੰ ਸਮਝਦਾ ਹੈ।
ਬੂਝੈ = ਸਮਝਦਾ ਹੈ।ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।
 
नानक जनु नामु सलाहे बिगसै सो नामु बेपरवाहा हे ॥१६॥२॥११॥
Nānak jan nām salāhe bigsai so nām beparvāhā he. ||16||2||11||
Servant Nanak praises the Naam; he blossoms forth in the ecstasy of the Name of the self-sufficient Lord. ||16||2||11||
ਦਾਸ ਨਾਨਕ ਉਸ ਮੁਛੰਦਗੀ-ਰਹਿਤ ਪ੍ਰਭੂ ਦੇ ਨਾਮ ਦੀ ਸਿਫ਼ਤ ਕਰਦਾ ਹੈ ਅਤੇ ਖੁਸ਼ੀ ਨਾਲ ਪ੍ਰਫੁੱਲਤ ਹੁੰਦਾ ਹੈ।
ਬਿਗਸੈ = ਵਿਗਸਦਾ ਹੈ, ਖਿੜਦਾ ਹੈ ॥੧੬॥੨॥੧੧॥ਹੇ ਨਾਨਕ! ਪਰਮਾਤਮਾ ਦਾ ਜਿਹੜਾ ਸੇਵਕ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਹੈ, ਵੇਪਰਵਾਹ ਪ੍ਰਭੂ ਦਾ ਨਾਮ ਜਪਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ ॥੧੬॥੨॥੧੧॥
 
मारू महला ३ ॥
Mārū mėhlā 3.
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
xxxxxx
 
हरि जीउ सेविहु अगम अपारा ॥
Har jī▫o sevihu agam apārā.
Serve the Dear Lord, the inaccessible and infinite.
ਤੂੰ ਪਹੁੰਚ ਤੋਂ ਪਰੇ ਅਤੇ ਅਨੰਤ ਪੂਜ਼ਯ ਪ੍ਰਭੂ ਦੀ ਸੇਵਾ ਕਰ।
ਸੇਵਿਹੁ = ਸਿਮਰਨ ਕਰਿਆ ਕਰੋ। ਅਗਮ = ਅਪਹੁੰਚ। ਅਪਾਰਾ = ਬੇਅੰਤ।ਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ।
 
तिस दा अंतु न पाईऐ पारावारा ॥
Ŧis ḏā anṯ na pā▫ī▫ai pārāvārā.
He has no end or limitation.
ਉਸ ਦਾ ਓੜਕ ਅਤੇ ਇਹ ਤੇ ਓਹ ਕਿਨਾਰਾ ਪਾਇਆ ਨਹੀਂ ਜਾ ਸਕਦਾ।
ਪਾਰਾਵਾਰਾ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।ਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
 
गुर परसादि रविआ घट अंतरि तितु घटि मति अगाहा हे ॥१॥
Gur parsāḏ ravi▫ā gẖat anṯar ṯiṯ gẖat maṯ agāhā he. ||1||
By Guru's Grace, one who dwells upon the Lord deep within his heart - his heart is filled with infinite wisdom. ||1||
ਗੁਰਾਂ ਦੀ ਦਇਆ ਦੁਆਰਾ, ਜੋ ਕੋਈ ਆਪਣੇ ਮਨ ਅੰਦਰ ਸੁਆਮੀ ਦਾ ਸਿਮਰਨ ਕਰਦਾ ਹੈ; ਤਾਂ ਉਸ ਦੇ ਮਨ ਅੰਦਰ ਬੇਅੰਤ ਸਿਆਣਪ ਵਸਦੀ ਹੈ।
ਪਰਸਾਦਿ = ਕਿਰਪਾ ਨਾਲ। ਘਟ ਅੰਤਰਿ = ਜਿਸ ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ। ਅਗਾਹਾ = ਅਥਾਹ ॥੧॥ਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮੱਤ ਪਰਗਟ ਹੋ ਜਾਂਦੀ ਹੈ ॥੧॥
 
सभ महि वरतै एको सोई ॥
Sabẖ mėh varṯai eko so▫ī.
The One Lord is pervading and permeating amidst all.
ਉਹ ਇੱਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
ਸਭ ਮਹਿ = ਸਭ ਜੀਆਂ ਵਿਚ। ਵਰਤੈ = ਮੌਜੂਦ ਹੈ।ਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ,
 
गुर परसादी परगटु होई ॥
Gur parsādī pargat ho▫ī.
By Guru's Grace, He is revealed.
ਗੁਰਾਂ ਦੀ ਦਇਆ ਦੁਆਰਾ ਉਹ ਜ਼ਾਹਰ ਹੋ ਜਾਂਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ।ਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ।
 
सभना प्रतिपाल करे जगजीवनु देदा रिजकु स्मबाहा हे ॥२॥
Sabẖnā parṯipāl kare jagjīvan ḏeḏā rijak sambāhā he. ||2||
The Life of the world nurtures and cherishes all, giving sustenance to all. ||2||
ਜਗਤ ਦੀ ਜਿੰਦਜਾਨ, ਵਾਹਿਗੁਰੂ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਹੈ ਅਤੇ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈ।
ਪ੍ਰਤਿਪਾਲ = ਪਾਲਣਾ। ਜਗ ਜੀਵਨੁ = ਜਗਤ ਦਾ ਸਹਾਰਾ ਪ੍ਰਭੂ। ਸੰਬਾਹਾ = ਪੁਚਾਂਦਾ ਹੈ ॥੨॥ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ ॥੨॥
 
पूरै सतिगुरि बूझि बुझाइआ ॥
Pūrai saṯgur būjẖ bujẖā▫i▫ā.
The Perfect True Guru has imparted this understanding.
ਪੂਰਨ ਗੁਰਾਂ ਨੇ ਮੈਨੂੰ ਸਮਝ ਬੁਝਾ ਦਿੱਤੀ ਹੈ।
ਸਤਿਗੁਰਿ = ਗੁਰੂ ਨੇ। ਬੂਝਿ = (ਆਪ) ਸਮਝ ਕੇ। ਬੁਝਾਇਆ = (ਜਗਤ ਨੂੰ) ਸਮਝਾਇਆ ਹੈ (ਕਿ)।ਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ,
 
हुकमे ही सभु जगतु उपाइआ ॥
Hukme hī sabẖ jagaṯ upā▫i▫ā.
By the Hukam of His Command, He created the entire Universe.
ਆਪਣੇ ਹੁਕਮ ਦੁਆਰਾ, ਸੁਆਮੀ ਨੇ ਸਾਰਾ ਸੰਸਾਰ ਰਚਿਆ ਹੈ।
ਹੁਕਮੇ = (ਆਪਣੇ) ਹੁਕਮ ਵਿਚ ਹੀ।ਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ।
 
हुकमु मंने सोई सुखु पाए हुकमु सिरि साहा पातिसाहा हे ॥३॥
Hukam manne so▫ī sukẖ pā▫e hukam sir sāhā pāṯisāhā he. ||3||
Whoever submits to His Command, finds peace; His Command is above the heads of kings and emperors. ||3||
ਜੋ ਕੋਈ ਭੀ ਪ੍ਰਭੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਸ ਨੂੰ ਆਰਾਮ ਪ੍ਰਾਪਤ ਹੁੰਦਾ ਹੈ। ਪ੍ਰਭੂ ਦਾ ਫ਼ਰਮਾਨ ਰਾਜਿਆਂ ਅਤੇ ਮਹਾਰਾਜਿਆਂ ਦੇ ਸਿਰਾਂ ਉਪੱਰ ਹੈ।
ਸਿਰਿ = ਸਿਰ ਉੱਤੇ ॥੩॥ਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ॥੩॥
 
सचा सतिगुरु सबदु अपारा ॥
Sacẖā saṯgur sabaḏ apārā.
True is the True Guru. Infinite is the Word of His Shabad.
ਸੱਚੇ ਹਨ ਸੱਚੇ ਗੁਰੂ ਤੇ ਲਾਸਾਨੀ ਹੈ ਉਨ੍ਹਾਂ ਦੀ ਗੁਰਬਾਣੀ,
ਸਚਾ = ਸਦਾ-ਥਿਰ, ਅਭੁੱਲ। ਸਬਦੁ = (ਗੁਰੂ ਦਾ) ਸ਼ਬਦ (ਉਪਦੇਸ਼) ਭੀ। ਅਪਾਰਾ = ਬਹੁਤ ਡੂੰਘਾ।ਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ।
 
तिस दै सबदि निसतरै संसारा ॥
Ŧis ḏai sabaḏ nisṯarai sansārā.
Through His Shabad, the world is saved.
ਉਨ੍ਹਾਂ ਦੀ ਗੁਰਬਾਣੀ ਰਾਹੀਂ ਜਗਤ ਪਾਰ ਉਤੱਰ ਜਾਂਦਾ ਹੈ।
ਦੈ ਸਬਦਿ = ਦੇ ਸ਼ਬਦ ਦੀ ਰਾਹੀਂ। ਤਿਸ ਦੈ = {ਸੰਬੰਧਕ 'ਦੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਨਿਸਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।ਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ।
 
आपे करता करि करि वेखै देदा सास गिराहा हे ॥४॥
Āpe karṯā kar kar vekẖai ḏeḏā sās girāhā he. ||4||
The Creator Himself created the creation; He gazes upon it, and blesses it with breath and nourishment. ||4||
ਸ਼੍ਰਿਸ਼ਟੀ ਨੂੰ ਸਾਜ ਕੇ ਸਿਰਜਣਹਾਰ ਸੁਆਮੀ ਆਪ ਹੀ ਇਸ ਨੂੰ ਦੇਖਦਾ ਹੈ ਅਤੇ ਇਸ ਨੂੰ ਸੁਆਸ ਤੇ ਰੋਜ਼ੀ ਬਖਸ਼ਦਾ ਹੈ।
ਕਰਿ = ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਾਸ = ਸਾਹ {ਬਹੁ-ਵਚਨ}। ਗਿਰਾਹਾ = ਗਿਰਾਹੀ, ਰੋਜ਼ੀ ॥੪॥(ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ ॥੪॥
 
कोटि मधे किसहि बुझाए ॥
Kot maḏẖe kisėh bujẖā▫e.
Out of millions, only a few understand.
ਕ੍ਰੋੜਾਂ ਵਿਚੋਂ ਬਹੁਤ ਹੀ ਥੋੜਿਆਂ ਨੂੰ ਹਰੀ ਆਪਣੇ ਆਪ ਨੂੰ ਅਨੁਭਵ ਕਰਾਉਂਦਾ ਹੈ।
ਕੋਟਿ = ਕ੍ਰੋੜ। ਮਧੇ = ਵਿਚ। ਕਿਸਹਿ = ਕਿਸੇ ਵਿਰਲੇ ਨੂੰ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ}।ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ।
 
गुर कै सबदि रते रंगु लाए ॥
Gur kai sabaḏ raṯe rang lā▫e.
Imbued with the Word of the Guru's Shabad, they are colored in His Love.
ਗੁਰਾਂ ਦੀ ਬਾਣੀ ਨਾਲ ਰੰਗੀਜੇ ਹੋਏ ਉਹ ਆਪਣੇ ਪ੍ਰਭੂ ਨਾਲ ਪ੍ਰੀਤ ਪਾ ਲੈਂਦੇ ਹਨ।
ਰੰਗੁ ਲਾਇ = ਰੰਗ ਲਾ ਕੇ, ਪਿਆਰ ਨਾਲ।ਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ,
 
हरि सालाहहि सदा सुखदाता हरि बखसे भगति सलाहा हे ॥५॥
Har sālāhahi saḏā sukẖ▫ḏāṯa har bakẖse bẖagaṯ salāhā he. ||5||
They praise the Lord, the Giver of peace forever; the Lord forgives His devotees, and blesses them with His Praise. ||5||
ਉਹ ਸਦੀਵ ਹੀ ਖ਼ੁਸ਼ੀ-ਬਖ਼ਸ਼ਣਹਾਰ ਸੁਆਮੀ ਦੀ ਕੀਰਤੀ ਕਰਦੇ ਹਨ। ਸੁਆਮੀ ਆਪਣਿਆਂ ਮੰਤਾਂ ਨੂੰ ਮੁਆਫ਼ ਕਰ ਕੇ ਉਨ੍ਹਾਂ ਨੂੰ ਆਪਣੀ ਸਿਫ਼ਤ ਸ਼ਲਾਘਾ ਪਰਦਾਨ ਕਰਦਾ ਹੈ।
ਸਾਲਾਹਹਿ = ਸਲਾਹੁੰਦੇ ਹਨ। ਸਾਲਾਹਾ = ਸਿਫ਼ਤ-ਸਾਲਾਹ ॥੫॥ਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤ-ਸਾਲਾਹ ਦੀ (ਹੋਰ) ਦਾਤ ਬਖ਼ਸ਼ਦਾ ਹੈ ॥੫॥
 
सतिगुरु सेवहि से जन साचे ॥
Saṯgur sevėh se jan sācẖe.
Those humble beings who serve the True Guru are true.
ਸੱਚੇ ਹਨ ਉਹ ਪੁਰਸ਼ ਜੋ, ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
ਸੇਵਹਿ = ਸੇਂਵਦੇ ਹਨ, ਸਰਨ ਪੈਂਦੇ ਹਨ। ਸਾਚੇ = ਟਿਕਵੇਂ ਜੀਵਨ ਵਾਲੇ।ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ।
 
जो मरि जमहि काचनि काचे ॥
Jo mar jamėh kācẖan kācẖe.
The falsest of the false die, only to be reborn.
ਕੂੜਿਆਂ ਦੇ ਕੂੜੇ ਹਨ, ਜੋ ਮਰ ਵੰਝਦੇ ਹਨ ਅਤੇ ਮੁੜ ਜੰਮਦੇ ਹਨ।
ਮਰਿ ਜੰਮਹਿ = ਮਰ ਕੇ ਜੰਮਦੇ ਹਨ, ਜੰਮਦੇ ਮਰਦੇ ਰਹਿੰਦੇ ਹਨ। ਕਾਚ ਨਿਕਾਚੇ = ਨਿਰੋਲ ਕੱਚੇ, ਬਹੁਤ ਕਮਜ਼ੋਰ ਆਤਮਕ ਜੀਵਨ ਵਾਲੇ।ਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ।
 
अगम अगोचरु वेपरवाहा भगति वछलु अथाहा हे ॥६॥
Agam agocẖar veparvāhā bẖagaṯ vacẖẖal athāhā he. ||6||
The inaccessible, unfathomable, self-sufficient, incomprehensible Lord is the Lover of His devotees. ||6||
ਪਹੁੰਚ ਤੋਂ ਪਰੇ, ਅਗਾਧ, ਮੁਛੰਦਗੀ-ਰਹਿਤ ਅਤੇ ਬੇਥਾਹ ਸੁਆਮੀ ਆਪਣਿਆਂ ਸਾਧੂਆਂ ਨੂੰ ਪਿਆਰ ਕਰਨ ਵਾਲਾ ਹੈ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਆਥਾਹਾ = ਅਥਾਹ, ਬਹੁਤ ਹੀ ਡੂੰਘਾ, ਬੇਅੰਤ ॥੬॥ਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ ॥੬॥
 
सतिगुरु पूरा साचु द्रिड़ाए ॥
Saṯgur pūrā sācẖ driṛ▫ā▫e.
The Perfect True Guru implants Truth within.
ਪੂਰਨ ਸੱਚੇ ਗੁਰੂ, ਬੰਦੇ ਅੰਦਰ, ਸੱਚੇ ਨੂੰ ਪੱਕਾ ਕਰਦੇ ਹਨ।
ਸਾਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ,
 
सचै सबदि सदा गुण गाए ॥
Sacẖai sabaḏ saḏā guṇ gā▫e.
Through the True Word of the Shabad, they sing His Glorious Praises forever.
ਤਦ ਸੱਚੀ ਗੁਰਬਾਣੀ ਦੇ ਰਾਹੀਂ, ਉਹ ਸਦੀਵ ਹੀ ਸਾਹਿਬ ਜਾ ਜਸ ਗਾਇਨ ਕਰਦਾ ਹੈ।
ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ।ਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ,
 
गुणदाता वरतै सभ अंतरि सिरि सिरि लिखदा साहा हे ॥७॥
Guṇḏāṯā varṯai sabẖ anṯar sir sir likẖ▫ḏā sāhā he. ||7||
The Giver of virtue is pervading deep within the nucleus of all beings; He inscribes the time of destiny upon each and every person's head. ||7||
ਨੇਕੀਆਂ ਬਖ਼ਸ਼ਣਹਾਰ, ਵਾਹਿਗੁਰੂ ਸਾਰਿਆਂ ਦਿਲਾਂ ਅੰਦਰ ਕੰਮ ਕਰਦਾ ਹੈ। ਸਾਰਿਆਂ ਸਿਰਾਂ ਉੱਤੇ ਉਹ ਉਨ੍ਹਾਂ ਦੇ ਵਿਆਹ (ਮੌਤ) ਦੀ ਮਿਤੀ ਲਿਖਦਾ ਹੈ।
ਵਰਤੈ = ਵਿਆਪਕ (ਦਿੱਸਦਾ) ਹੈ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ ॥੭॥ਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ॥੭॥
 
सदा हदूरि गुरमुखि जापै ॥
Saḏā haḏūr gurmukẖ jāpai.
The Gurmukh knows that God is always ever-present.
ਗੁਰਾਂ ਦੀ ਦਇਆ ਦੁਆਰਾ, ਸਾਈਂ ਹਮੇਸ਼ਾਂ ਨੇੜੇ ਭਾਸਦਾ ਹੈ।
ਹਦੂਰਿ = ਅੰਗ-ਸੰਗ। ਜਾਪੈ = ਪ੍ਰਤੀਤ ਹੁੰਦਾ ਹੈ।ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ।
 
सबदे सेवै सो जनु ध्रापै ॥
Sabḏe sevai so jan ḏẖarāpai.
That humble being who serves the Shabad, is comforted and fulfilled.
ਜੋ ਸਾਈਂ ਦੀ ਸੇਵਾ ਕਰਦਾ ਹੈ, ਉਹ ਇਨਸਾਨ ਰੱਜ ਜਾਂਦਾ ਹੈ।
ਸਬਦੇ = ਸ਼ਬਦ ਦੀ ਰਾਹੀਂ। ਧ੍ਰਾਪੈ = (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦਾ ਹੈ।ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।
 
अनदिनु सेवहि सची बाणी सबदि सचै ओमाहा हे ॥८॥
An▫ḏin sevėh sacẖī baṇī sabaḏ sacẖai omāhā he. ||8||
Night and day, he serves the True Word of the Guru's Bani; he delights in the True Word of the Shabad. ||8||
ਰਾਤ ਅਤੇ ਦਿਨ ਉਹ ਸੱਚੀ ਗੁਰਬਾਣੀ ਦਾ ਚਿੰਤਨ ਕਰਦਾ ਹੈ ਅਤੇ ਸੱਚੇ ਨਾਮ ਰਾਹੀਂ ਪਰਮ ਪ੍ਰਸੰਨ ਹੁੰਦਾ ਹੈ।
ਅਨਦਿਨੁ = ਹਰ ਰੋਜ਼, ਹਰ ਵੇਲੇ। ਸੇਵਹਿ = ਸੇਵਾ-ਭਗਤੀ ਕਰਦੇ ਹਨ। ਸਚੀ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਓਮਾਹਾ = ਖਿੜਾਉ, ਆਨੰਦ ॥੮॥ਜਿਹੜੇ ਮਨੁੱਖ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥
 
अगिआनी अंधा बहु करम द्रिड़ाए ॥
Agi▫ānī anḏẖā baho karam driṛ▫ā▫e.
The ignorant and blind cling to all sorts of rituals.
ਬੇਸਮਝ ਅੰਨ੍ਹਾਂ ਇਨਸਾਨ ਅਨੇਕ ਕਰਮਕਾਂਡਾ ਨੂੰ ਚਿਮੜਦਾ ਹੈ,
ਅਗਿਆਨੀ = (ਆਤਮਕ ਜੀਵਨ ਤੋਂ) ਬੇ-ਸਮਝ ਮਨੁੱਖ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ। ਬਹੁ ਕਰਮ = (ਤੀਰਥ-ਇਸ਼ਨਾਨ ਆਦਿਕ) ਅਨੇਕਾਂ (ਮਿਥੇ ਹੋਏ ਧਾਰਮਿਕ) ਕਰਮ। ਦ੍ਰਿੜਾਏ = ਜ਼ੋਰ ਦੇਂਦਾ ਹੈ।(ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ।
 
मनहठि करम फिरि जोनी पाए ॥
Manhaṯẖ karam fir jonī pā▫e.
They stubborn-mindedly perform these rituals, and are consigned to reincarnation.
ਮਨ ਦੀ ਜ਼ਿੱਦ ਰਾਹੀਂ, ਉਹ ਕਰਮਕਾਂਡ ਕਰਦਾ ਹੈ ਅਤੇ ਮੁੜ ਕੇ ਜੂਨੀਆਂ ਵਿੱਚ ਪੈਂਦਾ ਹੈ।
ਹਠਿ = ਹਠ ਨਾਲ।ਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ।